Punjab News Section
Sep 5

ਕੈਪਟਨ ਅਮਰਿੰਦਰ ਵੱਲੋਂ 27 ਹਜ਼ਾਰ ‘ਨਿਯੁਕਤੀ ਪੱਤਰ’ ਵੰਡ ਦੇਣ ਦਾ ਦਾਅਵਾ

Share this News

ਮੁਹਾਲੀ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਚੋਣ ਵਾਅਦੇ ਦੀ ‘ਘਰ ਘਰ ਰੁਜ਼ਗਾਰ ਸਕੀਮ’ ਹੇਠ ਅੱਜ ਮੁਹਾਲੀ ਵਿੱਚ ਰਾਜ ਪੱਧਰ ਦੇ ਰੁਜ਼ਗਾਰ ਮੇਲੇ ਦੌਰਾਨ 27 ਹਜ਼ਾਰ ਨੌਜਵਾਨ ਲੜਕੇ ਲੜਕੀਆਂ ਨੂੰ ਰੁਜ਼ਗਾਰ ਦੇਣ ਦਾ ਦਾਅਵਾ ਕੀਤਾ ਹੈ। ਇਨ੍ਹਾਂ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਮੁੱਖ ਮੰਤਰੀ ਦੇ ਨਾਲ ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ, ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ, ਸਿਹਤ ਮੰਤਰੀ ਬ੍ਰਹਮ ਮਹਿੰਦਰਾ, ਲੋਕਲ ਬਾਡੀਜ਼ ਮੰਤਰੀ ਨਵਜੋਤ ਸਿੰਘ ਸਿੱਧੂ ਤੇ ਮੰਤਰੀ ਸਾਧੂ ਸਿੰਘ ਧਰਮਸੋਤ ਅਤੇ ਵਿਧਾਇਕ ਬਲਬੀਰ ਸਿੰਘ ਸਿੱਧੂ ਨੇ ਵੰਡੇ। ਇਨ੍ਹਾਂ 27 ਹਜ਼ਾਰ ਨੌਜਵਾਨਾਂ ਵਿੱਚ 3 ਹਜ਼ਾਰ ਨੂੰ ਸਰਕਾਰੀ ਵਿਭਾਗਾਂ ਦੀ ਨੌਕਰੀ ਮਿਲੀ ਹੈ, ਜਿਨ੍ਹਾਂ ਵਿੱਚ 1337 ਨਵੇਂ ਭਰਤੀ ਕੀਤੇ ਗਏ ਅਧਿਆਪਕ ਵੀ ...



Sep 5

ਮੁੱਖ ਮੰਤਰੀ ਦੀ ਕੋਠੀ ਘੇਰਨ ਜਾਂਦੇ ਆਪ ਆਗੂ ਗ੍ਰਿਫਤਾਰ

Share this News

ਚੰਡੀਗੜ੍ਹ : ਪੁਲਿਸ ਨੇ ਅੱਜ ਚੰਡੀਗੜ੍ਹ ਵਿੱਚ ਆਮ ਆਦਮੀ ਪਾਰਟੀ ਦੇ ਲੀਡਰਾਂ ਤੇ ਵਰਕਰਾਂ ‘ਤੇ ਜਲ ਤੋਪਾਂ ਚਲਾਈਆਂ ਤੇ ਉਨ੍ਹਾਂ ਹਾਰਸਤ ਵਿੱਚ ਲੈ ਲਿਆ। ‘ਆਪ’ ਦੇ ਲੀਡਰ ਚੰਡੀਗੜ੍ਹ ਵਿੱਚ ਕੈਪਟਨ ਅਮਰਿੰਦਰ ਦੀ ਕੋਠੀ ਦਾ ਘਿਰਾਓ ਕਰਨ ਜਾ ਰਹੇ ਸੀ। ਪੁਲਿਸ ਨੇ ਐਮ.ਐਲ.ਏ. ਹੋਸਟਲ ਕੋਲ ਜਲ ਤੋਪਾਂ ਚਲਾ ਕੇ ਹਿਰਾਸਤ ਵਿੱਚ ਲਿਆ।
ਪੁਲਿਸ ਨੇ ਆਮ ਵਰਕਰਾਂ ਦੇ ਨਾਲ-ਨਾਲ ਸੁਖਪਾਲ ਖਹਿਰਾ, ਭਗਵੰਤ ਮਾਨ, ਸਿਮਰਜੀਤ ਬੈਂਸ ਤੋਂ ਇਲਾਵਾ ਕਈ ਲੀਡਰਾਂ ਤੇ ਵਰਕਰਾਂ ਨੂੰ ਹਿਰਾਸਤ ਵਿੱਚ ਲਿਆ। ਚੰਡੀਗੜ੍ਹ ਦੇ ਸੈਕਟਰ 17 ਦੇ ਥਾਣੇ ਵਿੱਚ ਰੱਖਿਆ। ਆਮ ਅਦਮੀ ਪਾਰਟੀ ਦੀ ਮੰਗ ਹੈ ਕਿ ਸਿਟੀ ਸੈਂਟਰ ਮਾਮਲੇ ਵਿੱਚ ਕੈਪਟਨ ਨੂੰ ਮਿਲੀ ਕਲੀਨ ਚਿੱਟ ਦੀ ਸੀਬੀਆਈ ਜਾਂਚ ਹੋਵੇ।
ਆਮ ਆਦਮ ਪਾਰਟੀ ਨੇ ਐਲਾਨ ਕੀਤਾ ...



Sep 5

ਸੌਦਾ ਸਾਧ ਮਗਰੋਂ ਹੁਣ ‘ਰਾਧੇ ਮਾਂ’ ਅਦਾਲਤੀ ਨਿਸ਼ਾਨੇ ‘ਤੇ

Share this News

ਚੰਡੀਗੜ੍ਹ : ਸੌਦਾ ਸਾਧ ਨੂੰ ਸੀਬੀਆਈ ਦੀ ਵਿਸ਼ੇਸ਼ ਅਦਾਲਤ ਵਲੋਂ 20 ਸਾਲ ਦੀ ਸਜ਼ਾ ਸੁਣਾਏ ਜਾਣ ਮਗਰੋਂ ਹੁਣ ਅਪਣੇ ਆਪ ਨੂੰ ਦੇਵੀ ਦਾ ਅਵਤਾਰ ਦਸਣ ਵਾਲੀ ਰਾਧੇ ਮਾਂ ਦੀਆਂ ਮੁਸ਼ਕਲਾਂ ਵੀ ਵੱਧ ਸਕਦੀਆਂ ਹਨ । ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਰਾਧੇ ਮਾਂ ਵਿਰੁਧ ਐਫ਼ਆਈਆਰ ਦਰਜ ਕਰਨ ਦੀ ਮੰਗ ਵਾਲੀ ਇਕ ਸ਼ਿਕਾਇਤ ‘ਤੇ ਬਣਦੀ ਕਾਰਵਾਈ ਨਾ ਕੀਤੇ ਜਾਣ ਬਾਰੇ ਐਸਐਸਪੀ ਕਪੂਰਥਲਾ ਦੀ ਜਵਾਬ ਤਲਬੀ ਕੀਤੀ ਗਈ ਹੈ।
ਫਗਵਾੜਾ ਦੇ ਰਹਿਣ ਵਾਲੇ ਸੁਰਿੰਦਰ ਮਿੱਤਲ ਨਾਮਕ ਵਿਆਕਤੀ ਦੀ ਹੱਤਕ ਪਟੀਸ਼ਨ ‘ਤੇ ਸੁਣਵਾਈ ਕਰਦੇ ਹੋਏ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਅੱਜ ਇਹ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ। ਬੈਂਚ ਨੇ ਪਹਿਲਾਂ 2015 ਵਿਚ ਹੀ ਮੂਲ ਪਟੀਸ਼ਨ ਉਤੇ ਹੁਕਮ ...



Sep 5

ਕਿਸਾਨਾਂ ਦੀ ਕਰਜ਼ਾ ਮੁਆਫ਼ੀ ‘ਤੇ ਭਾਰੀ ਪਿਆ ‘ਬਲਾਤਕਾਰੀ ਬਾਬਾ’ !

Share this News

ਚੰਡੀਗੜ੍ਹ : ਪੰਜਾਬ ਦੇ ਕਿਸਾਨਾਂ ਦੀ ਕਰਜ਼ਾ ਮੁਆਫ਼ੀ ਦਾ ਮੁੱਦਾ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਦੇ ਵਿਵਾਦ ‘ਚ ਹੀ ਦੱਬ ਗਿਆ ਹੈ। ਪੰਜਾਬ ਸਰਕਾਰ ਵੱਲੋਂ ਇਸ ਸੰਬੰਧ ‘ਚ ਅਗਸਤ ‘ਚ ਨੋਟੀਫ਼ਿਕੇਸ਼ਨ ਜਾਰੀ ਕਰਨ ਦੀ ਗੱਲ ਕਹੀ ਗਈ ਸੀ ਪਰ ਹੁਣ ਤੱਕ ਇਸ ਪਾਸੇ ਕੋਈ ਕਦਮ ਨਹੀਂ ਉਠਾਇਆ ਜਾ ਸਕਿਆ। ਕਰਜ਼ੇ ਤੋਂ ਦੁਖੀ ਹੋ ਕੇ ਪੰਜਾਬ ‘ਚ ਹਰ ਰੋਜ਼ ਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ। ਅੰਕੜਿਆਂ ਦੇ ਅਨੁਸਾਰ ਪੰਜਾਬ ਸਰਕਾਰ ਵੱਲੋਂ ਕੀਤੇ ਗਏ ਕਰਜ਼ਾ ਮੁਆਫ਼ੀ ਦੇ ਐਲਾਨ ਤੋਂ ਬਾਅਦ ਹੀ ਹੁਣ ਤੱਕ 100 ਤੋਂ ਜ਼ਿਆਦਾ ਕਿਸਾਨ-ਮਜ਼ਦੂਰ ਕਰਜ਼ੇ ਤੋਂ ਪ੍ਰੇਸ਼ਾਨ ਹੋ ਕੇ ਮੌਤ ਨੂੰ ਗਲੇ ਲਗਾ ਚੁੱਕੇ ਹਨ। ਕਿਸਾਨ ਨੇਤਾਵਾਂ ਦਾ ਕਹਿਣਾ ਹੈ ਕਿ ਸਰਕਾਰ ਤੋਂ ਕੁਝ ...



Sep 5

'ਡੇਰਾਵਾਦ ਉਭਾਰਨ ਲਈ ਸਿਆਸੀ ਪਾਰਟੀਆਂ ਜ਼ਿੰਮੇਵਾਰ'

Share this News

ਅੰਮ੍ਰਿਤਸਰ : ਡੇਰਾ ਸੌਦਾ ਸਾਧ ਸਮੇਤ ਹੋਰ ਡੇਰਿਆਂ ਦੇ ਉਭਾਰ ਲਈ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ,  ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਪਾਰਟੀ ਮੁੱਖ ਤੌਰ 'ਤੇ ਜ਼ਿੰਮੇਵਾਰ ਹਨ ਜਿਸ ਦੀ ਚਰਚਾ ਪੰਜਾਬ ਦੇ ਕੋਨੇ-ਕੋਨੇ ਵਿਚ ਹੈ।  ਵੇਰਵਿਆਂ ਮੁਤਾਬਕ ਸ਼੍ਰੋਮਣੀ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਤੇ ਜੱਟ ਕਿਸਾਨੀ ਦਾ ਸਿੱਧਾ-ਅਸਿੱਧਾ ਕਬਜ਼ਾ ਹੈ। ਇਨ੍ਹਾਂ ਦੀਆਂ ਸਿਆਸੀ ਤੇ ਸੰਵਿਧਾਨਕ ਮਜ਼ਬੂਰੀਆਂ ਅਤੇ ਖਾਨਾਪੂਰਤੀ ਲਈ ਅਨੁਸੂਚਿਤ ਜਾਤੀਆਂ ਤੇ ਹੋਰ ਜਾਤਾਂ ਨਾਲ ਸਬੰਧਤ ਆਗੂਆਂ ਨੂੰ ਉਕਤ ਵਲੋਂ ਨਾਲ ਰਖਿਆ ਜਾਂਦਾ ਹੈ ਤੇ ਉਨ੍ਹਾਂ ਨੂੰ ਸੀਨੀਅਰ ਮੀਤ ਪ੍ਰਧਾਨ, ਜੂਨੀਅਰ ਮੀਤ ਪ੍ਰਧਾਨ ਵਰਗੇ ਅਹੁਦੇ ਦੇ ਕੇ ਸੰਤੁਸ਼ਟ ਕਰਨ ਦੀ ਕੋਸ਼ਿਸ ਕੀਤੀ ਜਾਂਦੀ ਹੈ ਪਰ ਅਸਲ ਤਾਕਤ ਧਨਾਢ ਆਗੂਆਂ ਕੋਲ ਹੁੰਦੀ ਹੈ। 
ਇਸੇ ਤਰ੍ਹਾਂ ਆਮ ਤੌਰ 'ਤੇ ...



Sep 5

ਦਰਬਾਰ ਸਾਹਿਬ ਕਾਰਨ ਵਿਦੇਸ਼ੀ ਸੈਲਾਨੀਆਂ ਦੀ ਪਹਿਲੀ ਪਸੰਦ ਬਣਿਆ ਪੰਜਾਬ

Share this News

ਅੰਮ੍ਰਿਤਸਰ : ਵਿਦੇਸ਼ੀ ਸੈਲਾਨੀਆਂ ਦੇ ਪੰਜਾਬ 'ਚ ਆਉਣ ਦੇ ਮਾਮਲੇ 'ਚ ਰਾਜ ਦਾ ਸਥਾਨ ਦੇਸ਼ ਭਰ 'ਚ 10ਵੇਂ ਸਥਾਨ 'ਤੇ ਪਹੁੰਚ ਗਿਆ ਹੈ। ਸੈਲਾਨੀ ਨੂੰ ਵਧਾਉਣ ਦੇ ਮਾਮਲੇ 'ਚ ਰਾਜ ਸਰਕਾਰ ਦਾ ਯੋਗਦਾਨ ਬਰਾਬਰ ਹੋਣ ਦੇ ਬਾਵਜੂਦ ਵਿਦੇਸ਼ੀ ਸੈਲਾਨੀ ਇਥੇ ਗੋਲਡਨ ਟੈਂਪਲ ਨੂੰ ਦੇਖਣ ਲਈ ਖਿੱਚੇ ਚਲੇ ਆਉਂਦੇ ਹਨ। ਇਹ ਹੀ ਕਾਰਨ ਹੈ ਕਿ ਪੰਜਾਬ ਨੇ ਹਿਮਾਚਲ ਪ੍ਰਦੇਸ਼, ਚੰਡੀਗੜ੍ਹ, ਮੱਧ ਪ੍ਰਦੇਸ਼, ਗੁਜਰਾਤ, ਅੰਡੇਮਾਨ ਨਿਕੋਬਾਰ, ਆਸਾਮ ਜਿਹੇ ਰਾਜਾਂ ਨੂੰ ਪਿੱਛੇ ਛੱਡਿਆ ਹੈ।
ਦੇਸ਼ ਦੇ ਸੈਰ-ਸਪਾਟਾ ਵਿਭਾਗ ਵਲੋਂ ਜਾਰੀ ਅੰਕੜਿਆਂ ਦੇ ਮੁਤਾਬਕ ਸਾਲ 2016 'ਚ ਪੰਜਾਬ 'ਚ ਕੁਲ 6, 59, 736 ਵਿਦੇਸ਼ੀ ਸੈਰ-ਸਪਾਟਾ ਘੁੰਮਣ ਲਈ ਪਹੁੰਚੇ ਸਨ। ਇਸ ਲਿਸਟ 'ਚ ਤਾਮਿਲਨਾਡੂ ਦੇਸ਼ ਭਰ 'ਚ ਪਹਿਲੇ ਸਥਾਨ 'ਤੇ ...



Sep 5

ਏਸ਼ੀਆ ਪੋਸਟ ਸਰਵੇ ਦੀ ਸੂਚੀ 'ਚ ਚੰਦੂਮਾਜਰਾ ਚੋਟੀ ਦੇ ਐਮਪੀ ਕਰਾਰ

Share this News

ਮੋਹਾਲੀ : ਏਸ਼ੀਆ ਪੋਸਟ ਨੇ ਭਾਰਤ ਦੇ ਸਾਰੇ ਮੈਂਬਰ ਪਾਰਲੀਮੈਂਟ ਦੀ ਇਕ ਲਿਸਟ ਤਿਆਰ ਕੀਤੀ ਹੈ, ਜਿਸ 'ਚ 30 ਮੈਂਬਰ ਪਾਰਲੀਮੈਂਟ ਨੂੰ ਵਧੀਆ ਕਾਰਗੁਜ਼ਾਰੀ ਲਈ ਸ਼ਾਮਲ ਕੀਤਾ ਗਿਆ ਹੈ। ਇਸ ਲਿਸਟ 'ਚ ਪੰਜਾਬ ਦੇ ਅੰਨਦਪੁਰ ਸਾਹਿਬ ਹਲਕੇ 'ਚ ਮੈਂਬਰ ਪਾਰਲੀਮੈਂਟ ਪ੍ਰੇਮ ਸਿੰਘ ਚੰਦੂਮਾਜਰਾ ਨੂੰ ਸ਼ਾਮਲ ਕੀਤਾ ਗਿਆ ਹੈ। ਹੁਣ ਤੁਹਾਨੂੰ ਦੱਸ ਦੇਈਏ ਕਿ ਕਿਨਾਂ ਗੱਲਾਂ ਨੂੰ ਧਿਆਨ 'ਚ ਰੱਖ ਕੇ ਬੈਸਟ ਐੱਮ. ਪੀ. ਦੀ ਚੌਣ ਕੀਤੀ ਗਈ।
1. ਮੈਂਬਰ ਪਾਰਲੀਮੈਂਟ ਦਾ ਹਲਕੇ ਦੇ ਲੋਕਾਂ ਨਾਲ ਲਗਾਅ
2. ਪਾਰਲੀਮੈਂਟ 'ਚ ਵਧੀਆ ਹਾਜ਼ਰੀ
3. ਸਰਕਾਰ ਵਲੋਂ ਦਿੱਤੀ ਗਰਾਂਟ ਦੀ ਸਹੀ ਤਰੀਕੇ ਨਾਲ ਵੰਡ
ਇਹ ਉਹ ਗੱਲਾਂ ਹਨ, ਜਿਨ੍ਹਾਂ ਨੇ ਮੈਬਰ ਪਾਰੀਲਮੈਂਟ ਪ੍ਰੇਮ ਸਿੰਘ ਚੰਦੂਮਾਜਰਾ ਨੂੰ ਬੈਸਟ ਐੱਮ. ...



Sep 5

ਲੋਕਾਂ ਨੂੰ ਇਨਸਾਫ ਦੇਣ ਵਾਲੇ ਜੱਜ ਦੇ ਆਪਣੇ ਨਾਲ ਧੱਕਾ ਹੋ ਗਿਆ

Share this News

ਚੰਡੀਗੜ੍ਹ : ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਬਲਾਤਕਾਰ ਦਾ ਦੋਸ਼ੀ ਠਹਿਰਾਏ ਜਾਣ ਮੌਕੇ ਹਰਿਆਣਾ ਵਿੱਚ ਕਾਨੂੰਨ ਦਾ ਰਾਜ ਯਕੀਨੀ ਕਰਨ ਵਾਲਾ ਹਾਈ ਕੋਰਟ ਦਾ ਮੁੱਖ ਜੱਜ ਆਪਣੇ ਲਈ ਇਨਸਾਫ ਦਾ ਮਿਲਣਾ ਯਕੀਨੀ ਨਹੀਂ ਸੀ ਕਰ ਸਕਿਆ। ਤਿੰਨ ਸਤੰਬਰ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਜੱਜ ਵਜੋਂ ਸੇਵਾਮੁਕਤ ਹੋਣ ਵਾਲੇ ਜਸਟਿਸ ਸੁਰਿੰਦਰ ਸਿੰਘ ਸਾਰੋਂ ਪਿਛਲੇ ਸਾਲ ਅਪ੍ਰੈਲ ਵਿੱਚ ਜਸਟਿਸ ਸਤੀਸ਼ ਕੁਮਾਰ ਮਿੱਤਲ ਦੇ ਸੇਵਾਮੁਕਤ ਹੋਣ ਪਿੱਛੋਂ ਸੀਨੀਅਰ ਸਨ ਤੇ ਉਨ੍ਹਾਂ ਨੂੰ ਚੀਫ ਜਸਟਿਸ ਵਜੋਂ ਤਰੱਕੀ ਮਿਲ ਸਕਦੀ ਸੀ, ਪਰ ਏਦਾਂ ਹੋਇਆ ਨਹੀਂ। ਹਾਈ ਕੋਰਟ ਦੇ ਸਭ ਤੋਂ ਸੀਨੀਅਰ ਜੱਜ ਨੂੰ ਸੁਪਰੀਮ ਕੋਰਟ ਦੇ ਜੱਜ ਵਜੋਂ ਤਰੱਕੀ ਦਿੱਤੀ ਜਾਂਦੀ ਹੈ ਤੇ ...



Sep 5

ਸਾਢੇ ਸੱਤ ਫੁੱਟਾ ਪੁਲਿਸ ਦਾ ਜਵਾਨ ਬਣਿਆ ਖਿੱਚ ਦਾ ਕੇਂਦਰ

Share this News

ਮਾਨਸਾ : ਡੇਰਾ ਵਿਵਾਦ ਕਾਰਨ ਅੰਮ੍ਰਿਤਸਰ ਤੋਂ ਮਾਨਸਾ ਰੇਲਵੇ ਸਟੇਸ਼ਨ ਦੀ ਸੁਰੱਖਿਆ ਲਈ ਡਿਊਟੀ ਕਰਨ ਆਇਆ ਪੁਲਿਸ ਦਾ ਜਵਾਨ ਮਾਨਸਾ ਪੁਲਿਸ ਕਰਮਚਾਰੀਆਂ ਦੇ ਨਾਲ-ਨਾਲ ਆਮ ਲੋਕਾਂ ਲਈ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਗ੍ਰੇਟ ਖਲੀ ਤੋਂ ਵੱਧ ਕੱਦ ਅਤੇ ਵਜ਼ਨ ਵਾਲੇ ਸਿਪਾਹੀ ਜਗਦੀਪ ਸਿੰਘ ਨੂੰ ਵੇਖਣ ਲਈ ਲੋਕਾਂ ਦੀ ਭੀੜ ਜੁੜ ਰਹੀ ਹੈ। ਸੱਤ ਫੁੱਟ ਛੇ ਇੰਚ ਦਾ ਉੱਚਾ ਕੱਦ ਅਤੇ ਇੱਕ ਸੌ ਅੱਸੀ ਕਿਲੋ ਵਜ਼ਨੀ ਪੰਜਾਬ ਪੁਲਿਸ ਦੇ ਇਸ ਜਵਾਨ ਨੂੰ ਹਰ ਕੋਈ ਦੇਖਕੇ ਦੰਗ ਰਹਿ ਜਾਂਦਾ ਹੈ। 10 ਦਸੰਬਰ 1983 ਨੂੰ ਜਨਮਿਆ ਜਗਦੀਪ ਸਿੰਘ ਇਸ ਵੇਲੇ ਪੰਜਾਬ ਆਰਮਡ ਪੁਲਿਸ 9 ਬਟਾਲੀਅਨ ਅੰਮ੍ਰਿਤਸਰ ਵਿੱਚ ਬਤੌਰ ਸਿਪਾਹੀ ਡਿਊਟੀ ਨਿਭਾ ਰਿਹਾ ਹੈ। ਉਹ ਪਿੰਡ ਜਠੌਲ (ਅੰਮ੍ਰਿਤਸਰ) ...



Sep 5

ਗਰੀਬਾਂ ਦੀ ਮਦਦ ਨਾ ਕਰਨ ਵਾਲੇ ਵਿਦਿਆਰਥੀਆਂ ਦੀ ਸਿੱਖਿਆ ਅਜੇ ਅਧੂਰੀ - ਜਸਟਿਸ ਐਸ.ਐਸ. ਸਾਰੋਂ

Share this News

ਚੰਡੀਗੜ੍ਹ : ਪੰਜਾਬ ਦੇ ਹਰਿਆਣਾ ਹਾਈਕੋਰਟ ਦੇ ਜੱਜ ਅਤੇ ਪੰਜਾਬ ਸਟੇਟ ਲੀਗਲ ਅਥਾਰਟੀ ਦੇ ਕਾਰਜਕਾਰੀ ਚੇਅਰਮੈਨ ਸ. ਜਸਟਿਸ ਐਸ.ਐਸ. ਸਾਰੋਂ ਨੇ "ਬਰੀਜਿੰਗ ਦਾ ਗੈਪ ਇਨ ਅਕਸੈੱਸ ਇਨ ਟੂ ਜਸਟਿਸ, ਰੋਲ ਆਫ ਜੂਡੀਸ਼ਿਅਲ ਆਫੀਸਰਜ਼ ਐਂਡ ਲਾਅ ਸਟੂਡੈਂਟ” ਵਿਸ਼ੇ ‘ਤੇ ਕਰਵਾਈ ਗਈ ਇਕ ਵਰਕਸ਼ਾਪ ਮੌਕੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਇਕ ਵਿਦਿਆਰਥੀ ਜਿਸ ਨੇ ਗਰੀਬਾਂ ਅਤੇ ਅਨਪੜਾਂ ਦੀ ਮੱਦਦ ਕਰਨ ਦੀ ਸਿੱਖਿਆ ਨਹੀਂ ਲਈ ਉਸ ਵਿਦਿਆਰਥੀ ਦੀ ਪੜਾਈ ਅਜੇ ਅਧੂਰੀ ਹੈ ਅਜਿਹੇ ਵਿਦਿਆਰਥੀ ਭਾਂਵੇਂ ਡਿਗਰੀਆਂ ਤਾਂ ਇੱਕਤਰ ਕਰ ਸਕਦੇ ਹਨ ਪਰ ਸਹੀ ਮਾਨ੍ਹਿਆਂ ਵਿਚ ਸਮਾਜ ਨੂੰ ਉਨ੍ਹਾਂ ਦਾ ਯੋਗਦਾਨ ਮਨਫੀ ਹੋਵੇਗਾ ਅਤੇ ਉਨ੍ਹਾਂ ਦੀ ਪੜਾਈ ਅਧੂਰੀ ਹੀ ਰਹੇਗੀ। ਇਸੇ ਕਾਰਨ ਵਿਦਿਆਰਥੀਆਂ ਨੂੰ ਸਭ ਤੋਂ ਪਹਿਲਾਂ ...




[1] 2 3 4 5 6 7 ... 165 [next]1-10 of 1642






Recent Posts

Archive

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved