Punjab News Section

AMRITSAR

Sep 5

'ਡੇਰਾਵਾਦ ਉਭਾਰਨ ਲਈ ਸਿਆਸੀ ਪਾਰਟੀਆਂ ਜ਼ਿੰਮੇਵਾਰ'

Share this News

ਅੰਮ੍ਰਿਤਸਰ : ਡੇਰਾ ਸੌਦਾ ਸਾਧ ਸਮੇਤ ਹੋਰ ਡੇਰਿਆਂ ਦੇ ਉਭਾਰ ਲਈ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ,  ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਪਾਰਟੀ ਮੁੱਖ ਤੌਰ 'ਤੇ ਜ਼ਿੰਮੇਵਾਰ ਹਨ ਜਿਸ ਦੀ ਚਰਚਾ ਪੰਜਾਬ ਦੇ ਕੋਨੇ-ਕੋਨੇ ਵਿਚ ਹੈ।  ਵੇਰਵਿਆਂ ਮੁਤਾਬਕ ਸ਼੍ਰੋਮਣੀ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਤੇ ਜੱਟ ਕਿਸਾਨੀ ਦਾ ਸਿੱਧਾ-ਅਸਿੱਧਾ ਕਬਜ਼ਾ ਹੈ। ਇਨ੍ਹਾਂ ਦੀਆਂ ਸਿਆਸੀ ਤੇ ਸੰਵਿਧਾਨਕ ਮਜ਼ਬੂਰੀਆਂ ਅਤੇ ਖਾਨਾਪੂਰਤੀ ਲਈ ਅਨੁਸੂਚਿਤ ਜਾਤੀਆਂ ਤੇ ਹੋਰ ਜਾਤਾਂ ਨਾਲ ਸਬੰਧਤ ਆਗੂਆਂ ਨੂੰ ਉਕਤ ਵਲੋਂ ਨਾਲ ਰਖਿਆ ਜਾਂਦਾ ਹੈ ਤੇ ਉਨ੍ਹਾਂ ਨੂੰ ਸੀਨੀਅਰ ਮੀਤ ਪ੍ਰਧਾਨ, ਜੂਨੀਅਰ ਮੀਤ ਪ੍ਰਧਾਨ ਵਰਗੇ ਅਹੁਦੇ ਦੇ ਕੇ ਸੰਤੁਸ਼ਟ ਕਰਨ ਦੀ ਕੋਸ਼ਿਸ ਕੀਤੀ ਜਾਂਦੀ ਹੈ ਪਰ ਅਸਲ ਤਾਕਤ ਧਨਾਢ ਆਗੂਆਂ ਕੋਲ ਹੁੰਦੀ ਹੈ। 
ਇਸੇ ਤਰ੍ਹਾਂ ਆਮ ਤੌਰ 'ਤੇ ...Sep 5

ਦਰਬਾਰ ਸਾਹਿਬ ਕਾਰਨ ਵਿਦੇਸ਼ੀ ਸੈਲਾਨੀਆਂ ਦੀ ਪਹਿਲੀ ਪਸੰਦ ਬਣਿਆ ਪੰਜਾਬ

Share this News

ਅੰਮ੍ਰਿਤਸਰ : ਵਿਦੇਸ਼ੀ ਸੈਲਾਨੀਆਂ ਦੇ ਪੰਜਾਬ 'ਚ ਆਉਣ ਦੇ ਮਾਮਲੇ 'ਚ ਰਾਜ ਦਾ ਸਥਾਨ ਦੇਸ਼ ਭਰ 'ਚ 10ਵੇਂ ਸਥਾਨ 'ਤੇ ਪਹੁੰਚ ਗਿਆ ਹੈ। ਸੈਲਾਨੀ ਨੂੰ ਵਧਾਉਣ ਦੇ ਮਾਮਲੇ 'ਚ ਰਾਜ ਸਰਕਾਰ ਦਾ ਯੋਗਦਾਨ ਬਰਾਬਰ ਹੋਣ ਦੇ ਬਾਵਜੂਦ ਵਿਦੇਸ਼ੀ ਸੈਲਾਨੀ ਇਥੇ ਗੋਲਡਨ ਟੈਂਪਲ ਨੂੰ ਦੇਖਣ ਲਈ ਖਿੱਚੇ ਚਲੇ ਆਉਂਦੇ ਹਨ। ਇਹ ਹੀ ਕਾਰਨ ਹੈ ਕਿ ਪੰਜਾਬ ਨੇ ਹਿਮਾਚਲ ਪ੍ਰਦੇਸ਼, ਚੰਡੀਗੜ੍ਹ, ਮੱਧ ਪ੍ਰਦੇਸ਼, ਗੁਜਰਾਤ, ਅੰਡੇਮਾਨ ਨਿਕੋਬਾਰ, ਆਸਾਮ ਜਿਹੇ ਰਾਜਾਂ ਨੂੰ ਪਿੱਛੇ ਛੱਡਿਆ ਹੈ।
ਦੇਸ਼ ਦੇ ਸੈਰ-ਸਪਾਟਾ ਵਿਭਾਗ ਵਲੋਂ ਜਾਰੀ ਅੰਕੜਿਆਂ ਦੇ ਮੁਤਾਬਕ ਸਾਲ 2016 'ਚ ਪੰਜਾਬ 'ਚ ਕੁਲ 6, 59, 736 ਵਿਦੇਸ਼ੀ ਸੈਰ-ਸਪਾਟਾ ਘੁੰਮਣ ਲਈ ਪਹੁੰਚੇ ਸਨ। ਇਸ ਲਿਸਟ 'ਚ ਤਾਮਿਲਨਾਡੂ ਦੇਸ਼ ਭਰ 'ਚ ਪਹਿਲੇ ਸਥਾਨ 'ਤੇ ...Aug 30

ਅਕਾਲ ਤਖਤ ਦੇ ਜਥੇਦਾਰ ਨੇ ਡੇਰਾ ਪ੍ਰੇਮੀਆਂ ਵਿਚਲੇ ‘ਭੁੱਲੜ ਸਿੱਖਾਂ ਨੂੰ ਘਰ ਵਾਪਸੀ’ ਦੀ ਅਪੀਲ ਕੀਤੀ

Share this News

ਅੰਮ੍ਰਿਤਸਰ : ਡੇਰਾ ਸੱਚਾ ਸੌਦਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਡੇਰੇ ਦੀਆਂ ਦੋ ਸਾਧਵੀਆਂ ਨਾਲ ਬਲਾਤਕਾਰ ਦੇ ਦੋਸ਼ ਵਿੱਚ ਅਦਾਲਤ ਵਲੋਂ ਸਜ਼ਾ ਸੁਣਾਏ ਜਾਣ ਪਿੱਛੋਂ ਅੱਜ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਉਸ ਡੇਰੇ ਨਾਲ ਜੁੜੇ ‘ਭੁੱਲੜ’ ਸਿੱਖਾਂ ਨੂੰ ਸਿੱਖੀ ਵਿੱਚ ਵਾਪਸੀ ਦਾ ਸੱਦਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਲੋਕਾਂ ਨੂੰ ਘਰ ਵਾਪਸੀ ਉੱਤੇ ‘ਜੀ ਆਇਆਂ’ ਕਿਹਾ ਜਾਵੇਗਾ।
ਇੱਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਅੱਜ ਏਥੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਅਦਾਲਤ ਦੇ ਫੈਸਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਫੈਸਲੇ ਨਾਲ ਲੋਕਾਂ ਤੇ ਖਾਸ ਕਰਕੇ ਸਿੱਖਾਂ ਨੂੰ ਤਸੱਲੀ ਮਿਲੀ ਹੈ। ਡੇਰਾ ਮੁਖੀ ਇੱਕ ਵਿਵਾਦਤ ਸਖਸ਼ੀਅਤ ਸੀ, ਜਿਸ ...Aug 9

ਦਿੱਲੀ ਹਾਈ ਕੋਰਟ ਵਿੱਚ ਫਿਲਮ ‘ਬਲੈਕ ਪ੍ਰਿੰਸ’ ਵਿਰੁੱਧ ਅਰਜ਼ੀ ਦਾਇਰ

Share this News

ਅੰਮ੍ਰਿਤਸਰ : ਮਹਾਰਾਜਾ ਰਣਜੀਤ ਸਿੰਘ ਦੇ ਸਭ ਤੋਂ ਛੋਟੇ ਪੱਤਰ ਪਿ੍ਰੰਸ ਦਲੀਪ ਸਿੰਘ ਦੇ ਜੀਵਨ ‘ਤੇ ਬਣਾਈ ਗਈ ਫਿਲਮ ‘ਬਲੈਕ ਪ੍ਰਿੰਸ’ ਕੱਲ੍ਹ ਉਸ ਵੇਲੇ ਹੋਰ ਵਿਵਾਦਾਂ ਵਿੱਚ ਘਿਰ ਗਈ, ਜਦੋਂ ਇਸ ਫਿਲਮ ਦੇ ਖਿਲਾਫ ਦਿੱਲੀ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕਰ ਕੇ ਸ਼ਿਕਾਇਤ ਕਰਤਾ ਨੇਂ ਦੋਸ਼ ਲਾਇਆ ਗਿਆ ਕਿ ਫਿਲਮ ਵਿੱਚ ਤੱਥਾਂ ਤੇ ਇਤਿਹਾਸ ਨੂੰ ਤੋੜ-ਮਰੋੜ ਕੇ ਮਹਾਰਾਜਾ ਦਲੀਪ ਸਿੰਘ ਨੂੰ ਕਮਜ਼ੋਰ ਕਿਰਦਾਰ ਵਜੋਂ ਪੇਸ਼ ਕੀਤਾ ਗਿਆ ਹੈ। ਇਹ ਫਿਲਮ ਹਾਲ ਹੀ ਵਿੱਚ ਰਿਲੀਜ਼ ਹੋਈ ਹੈ।
ਦਿੱਲੀ ਹਾਈ ਕੋਰਟ ਵਿੱਚ ਇਹ ਪਟੀਸ਼ਨ ਦਮਨਜੀਤ ਸਿੰਘ ਸੰਧਾਵਾਲੀਆ ਵੱਲੋਂ ਆਪਣੇ ਵਕੀਲ ਰਾਕੇਸ਼ ਮੁੰਜਾਲ, ਅਨੂ ਮਹਿਤਾ ਤੇ ਹੋਰਨਾਂ ਰਾਹੀਂ ਦਾਇਰ ਕੀਤੀ ਗਈ ਹੈ। ਮਹਾਰਾਜਾ ਰਣਜੀਤ ਸਿੰਘ ਦੀ ਵੰਸ਼ ਨਾਲ ਸੰਬੰਧਤ ...Jul 1

11 ਸਾਲ ਸਿੱਧੂ ਬੇਗਾਨੀ ਸ਼ਾਇਰੀ 'ਤੇ ਬੋਲਦੇ ਰਹੇ 'ਠੋਕੋ ਤਾਲੀ'

Share this News

ਅੰਮ੍ਰਿਤਸਰ : ਤੁਸੀਂ ਠੋਕੋ ਜਾਂ ਨਾ ਠੋਕੋ, ਪਰ ਗੱਲ ਤਾਲੀ ਠੋਕਣ ਵਾਲੀ ਹੈ। ਕ੍ਰਿਕੇਟਰ ਤੋਂ ਕਮੈਂਟਰੇਟਰ ਬਣੇ ਫਿਰ ਪਾਲੀਟੀਸ਼ੀਅਨ ਅਤੇ ਫਿਰ ਟੀ.ਵੀ. ਪਰਸਨੈਲਿਟੀ ਦੇ ਨਾਲ ਨਾਲ 'ਸ਼ਾਇਰ' ਬਣ ਕੇ ਗੱਲ ਗੱਲ 'ਤੇ ਸ਼ੇਅਰ ਸੁਣਾਉਂਦੇ ਹੋਏ ਲੋਕਾਂ ਨੂੰ ਤਾੜੀ ਠੋਕਣ ਲਈ ਕਹਿਣ ਵਾਲੇ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਇੱਕ ਹੋਰ ਮੋਰਚਾ ਖੁੱਲ੍ਹਿਆ ਹੈ। ਇਹ ਮੋਰਚਾ ਹੁਣ ਅਕਾਲੀਜ਼ਭਾਜਪਾ ਜਾਂ ਆਮ ਆਦਮੀ ਪਾਰਟੀ ਨੇ ਨਹੀਂ ਖੋਲਿਆ ਸਗੋਂ ਇੰਦੌਰ ਦੇ ਬੱਸ ਸਟੈਂਡ 'ਤੇ ਚਾਹ ਦੀ ਕੰਟੀਨ ਖੋਲਣ ਵਾਲੇ ਇੱਕ ਵਿਅਕਤੀ ਨੇ ਖੋਲ੍ਹਿਆ ਹੈ, ਜੋ ਇੱਕ ਚੰਗਾ ਕਵੀ ਵੀ ਹੈ। 
ਆਪਣੇ ਆਪ ਨੂੰ ਸਿੱਧੂ ਦਾ ਗੁਰੂ ਦੱਸਣ ਵਾਲੇ ਇਸ ਬੰਦੇ ਦਾ ਨਾਂ ਭਗਵਾਨ ਫਕੀਰ ਹੈ। 64 ਸਾਲਾ ...Jun 11

ਘੱਲੂਘਾਰਾ ਦਿਵਸ : 33 ਵਰ੍ਹਿਆਂ ਮਗਰੋਂ ਵੀ ਜਖ਼ਮ ਅੱਲ੍ਹੇ

Share this News

ਅੰਮ੍ਰਿਤਸਰ : 6 ਜੂਨ ਨੂੰ ਆਪਰੇਸ਼ਨ ਬਲੂ ਸਟਾਰ ਨੂੰ 33 ਸਾਲ ਹੋ ਗਏ ਹਨ। 1984 'ਚ ਭਾਰਤੀ ਫੌਂ ਵੱਲੋਂ ਕੀਤੇ ਦਰਬਾਰ ਸਾਹਿਬ 'ਤੇ ਹਮਲੇ ਦੇ ਜਖ਼ਮ ਅੱਜ ਵੀ ਅੱਲ੍ਹੇ ਹਨ। ਇਸ ਹਮਲੇ 'ਚ ਕਈ ਸ਼ਰਧਾਲੂ ਮਾਰੇ ਗਏ, ਜਿਨ੍ਹਾਂ 'ਚ ਸਿੱਖ ਨੌਜਵਾਨ, ਬਜ਼ੁਰਗ, ਔਰਤਾਂ ਤੇ ਬੱਚੇ ਸ਼ਾਮਲ ਸਨ। ਦਰਬਾਰ ਸਾਹਿਬ 'ਤੇ ਫੌਜੀ ਹਮਲਾ, ਇਸ ਤੋਂ ਬਾਅਦ ਇੰਦਰਾ ਗਾਂਧੀ ਦੀ ਹੱਤਿਆ ਮਗਰੋਂ 1984 'ਚ ਦਿੱਲੀ ਸਣੇ ਕਈ ਥਾਵਾਂ 'ਤੇ ਹੋਏ ਕਤਲੇਆਮ 'ਚ ਹਜ਼ਾਰਾਂ ਬੇਕਸੂਰ ਸਿੱਖ ਮਾਰੇ ਗਏ ਤੇ ਹਜ਼ਾਰਾਂ ਘਰ ਉੱਜੜ ਗਏ। ਇਸ ਦੌਰਾਨ ਜਿਹੜੇ ਲੋਕਾਂ ਨੇ ਆਪਣਿਆਂ ਨੂੰ ਆਪਣੀਆਂ ਅੱਖਾਂ ਅੱਗੇ ਮਰਦਾ ਦੇਖਿਆ, ਉਹ ਅੱਖਾਂ ਅੱਜ ਇਨਸਾਫ਼ ਦੀ ਉਡੀਕ 'ਚ ਪੱਥਰ ਬਣ ਚੁੱਕੀਆਂ ਹਨ। ਉਸ ਕਾਲੇ ...Jun 11

ਦੇਸ਼ ਦਾ ਬਟਵਾਰਾ : ਅੰਮ੍ਰਿਤਸਰ 'ਚ ਬਣਿਆ ਅਜਾਇਬ ਘਰ, ਤਾਜ਼ਾ ਕਰੇਗਾ ਭਾਰਤ-ਪਾਕਿ ਵੰਡ ਵੇਲੇ ਦੀਆਂ ਯਾਦਾਂ

Share this News

ਅੰਮ੍ਰਿਤਸਰ : ਪੰਜਾਬ ਦੇ ਸੈਰ-ਸਪਾਟਾ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਦੱਸਿਆ ਕਿ 1947 ਦੇ ਬਟਵਾਰੇ ਦੀ ਦਾਸਤਾਨ ਸੁਣਾਉਂਦਾ ਵਿਲੱਖਣ ਅਜਾਇਬ ਘਰ ਅੰਮ੍ਰਿਤਸਰ 'ਚ 17 ਅਗਸਤ, ਨੂੰ ਲੋਕਾਂ ਦੇ ਸਪੁਰਦ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਇਸ ਨਿਵੇਕਲੀ ਪਹਿਲ ਦਾ ਸਵਾਗਤ ਕੀਤਾ ਹੈ ਜਿਸ ਤਹਿਤ 17 ਅਗਸਤ ਦਾ ਦਿਨ 'ਬਟਵਾਰਾ ਯਾਦਗਾਰ ਦਿਵਸ' ਖ਼ਾਸਕਰ ਪੰਜਾਬ ਅਤੇ ਬੰਗਾਲ ਦੇ ਉਨ੍ਹਾਂ ਹਿੰਮਤੀ ਲੋਕਾਂ ਦੀ ਯਾਦ ਵਿੱਚ ਮਨਾਇਆ ਜਾਵੇਗਾ, ਜਿਨ੍ਹਾਂ ਦਾ ਦੇਸ਼ ਦੇ ਬਟਵਾਰੇ ਦੌਰਾਨ ਸਭ ਕੁਝ ਤਬਾਹ ਹੋ ਗਿਆ, ਪਰ ਉਨ੍ਹਾਂ ਨੇ ਹਿੰਮਤ ਨਾ ਹਾਰਦਿਆਂ ਹੌਂਸਲੇ ਅਤੇ ਲਗਨ ਨਾਲ ਨਵੇਂ ਭਾਰਤ ਦਾ ਨਿਰਮਾਣ ਕੀਤਾ। 
ਨਵਜੋਤ ਸਿੰਘ ਸਿੱਧੂ ਨੇ ਦੱਸਿਆ ਕਿ ਇਸ ਅਜਾਇਬ ਘਰ ਨਾਲ ਅੰਮ੍ਰਿਤਸਰ ਦੀ ਸੈਰ-ਸਪਾਟਾ ਸਨਅਤ ...Jun 2

ਘੱਲੂਘਾਰੇ ਦੇ 33 ਵਰ੍ਹੇ : ਕਿੰਨੇ ਲੋਕ ਮਾਰੇ ਗਏ' ਨਹੀਂ ਗਿਣ ਸਕੇ ਹਾਲੇ ਤੱਕ

Share this News

ਅੰਮ੍ਰਿਤਸਰ : ਸ੍ਰੀ ਦਰਬਾਰ ਸਾਹਿਬ ਸਮੂਹ ’ਤੇ ਭਾਰਤੀ ਫ਼ੌਜ ਵੱਲੋਂ ਕੀਤੇ ਹਮਲੇ ਨੂੰ 33 ਵਰ੍ਹੇ ਬੀਤ ਗਏ ਹਨ ਪਰ ਹੁਣ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਕੋਈ ਅਜਿਹੇ ਸਰਕਾਰੀ ਜਾਂ ਅਧਿਕਾਰਤ ਅੰਕੜੇ ਨਹੀਂ ਹਨ, ਜਿਨ੍ਹਾਂ ਤੋਂ ਇਹ ਪਤਾ ਲੱਗ ਸਕੇ ਕਿ ਇਸ ਹਮਲੇ ਵਿੱਚ ਕਿੰਨੇ ਲੋਕ ਮਾਰੇ ਗਏ ਸਨ। ਇਨ੍ਹਾਂ ਵਿੱਚ ਕਿੰਨੇ ਲੜਨ ਵਾਲੇ ਤੇ ਕਿੰਨੇ ਆਮ ਸ਼ਰਧਾਲੂ ਸਨ। ਸ਼੍ਰੋਮਣੀ ਕਮੇਟੀ ਨੇ ਇਸ ਸਬੰਧੀ ਕੇਂਦਰੀ ਗ੍ਰਹਿ ਮੰਤਰਾਲੇ ਕੋਲੋਂ ਮੱਦਦ ਲੈਣ ਦਾ ਫ਼ੈਸਲਾ ਕੀਤਾ ਹੈ। ਕਮੇਟੀ ਦੇ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਇਸ ਮਾਮਲੇ ਵਿੱਚ ਛੇਤੀ ਹੀ ਕੇਂਦਰੀ ਗ੍ਰਹਿ ਮੰਤਰੀ ਅਤੇ ਰੱਖਿਆ ਮੰਤਰਾਲੇ ਨੂੰ ਚਿੱਠੀ ਭੇਜਣਗੇ।
ਇਸ ਵੇਲੇ ਸ਼੍ਰੋਮਣੀ ਕਮੇਟੀ ਕੋਲ ਇਸ ਹਮਲੇ ਵਿੱਚ ਮਾਰੇ ਗਏ ਵਿਅਕਤੀਆਂ ...May 29

ਕੀ ਹੈ ਕੇਜਰੀਵਾਲ ਦੇ ਅਚਨਚੇਤ ਅੰਮ੍ਰਿਤਸਰ ਦੌਰੇ ਦਾ ਸੱਚ ?

Share this News

ਅੰਮ੍ਰਿਤਸਰ : ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਵਿਧਾਨ ਸਭਾ ਚੋਣਾਂ ਚੋਂ ਕਰਾਰੀ ਹਾਰ ਤੋਂ ਬਾਅਦ ਅੱਜ ਪਹਿਲੀ ਵਾਰ ਅੰਮ੍ਰਿਤਸਰ ਆ ਰਹੇ ਹਨ। ਕੇਜਰੀਵਾਲ ਦੇ ਅੰਮਿ੍ਤਸਰ ਆਉਣ ਬਾਰੇ ਆਪ ਪਾਰਟੀ ਨੇ ਕਿਹਾ ਕਿ ਉਹ ਆਪ ਵਲੰਟੀਅਰਾਂ ਨੂੰ ਮਿਲਣ ਆ ਰਹੇ ਹਨ, ਕਿਉਂਕਿ ਉਹ ਫਰਵਰੀ ‘ਚ ਹੋਈਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਪੰਜਾਬ ਨਹੀਂ ਆ ਸਕੇ।
ਤੁਹਾਨੂੰ ਦੱਸ ਦਈਏ ਕਿ ਮਈ 2016 ਨੂੰ, ਮਜੀਠੀਆ ਨੇ ਕੇਜਰੀਵਾਲ, ਸੰਜੇ ਸਿੰਘ ਅਤੇ ਆਸ਼ੀਸ਼ ਖੇਤਾਨ ਖਿਲਾਫ ਅੰਮ੍ਰਿਤਸਰ ਅਦਾਲਤ ਵਿੱਚ ਇੱਕ ਅਪਰਾਧਿਕ ਮਾਣਹਾਨੀ ਦਾ ਕੇਸ ਦਰਜ਼ ਕੀਤਾ ਸੀ, ਜਿਸ ਵਿੱਚ ਦੋਸ਼ ਲਾਇਆ ਗਿਆ ਸੀ ਕਿ ਆਪ ਨੇ ਨਸ਼ੇ ਦੇ ਮੁੱਦੇ ‘ਤੇ ਬੇਬੁਨਿਆਦ ਦੋਸ਼ਾਂ ਦੇ ਆਧਾਰ’ ਤੇ ਉਨ੍ਹਾਂ ਨੂੰ ਅਤੇ ਉਨ੍ਹਾਂ ...May 7

ਗੁ: ਗਿਆਨ ਗੋਦੜੀ ਸਾਹਿਬ ਮਾਮਲੇ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਕੀਤੀ ਜਾਵੇਗੀ ਕੌਮ ਦੀ ਅਗਵਾਈ

Share this News

ਅੰਮਿ੍ਤਸਰ : ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਹਰਿਦੁਆਰ ਸਥਿਤ ਹਰਿ ਕੀ ਪਉੜੀ ਵਿਖੇ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਗੁਰਦੁਆਰੇ ਦੀ ਮੁੜ ਉਸਾਰੀ ਦੀ ਮੁਹਿੰਮ ਲਈ ਸਮੁੱਚੀ ਕੌਮ ਨੂੰ ਇਕ ਮੰਚ ’ਤੇ ਇਕੱਠੇ ਹੋਣ  ਦਾ ਸੱਦਾ ਦਿੱਤਾ ਹੈ। ਇਸ ਤਹਿਤ ਦੇਸ਼-ਵਿਦੇਸ਼ ਦੀ ਸੰਗਤ ਨੂੰ 14 ਮਈ ਨੂੰ ਆਪੋ ਆਪਣੇ ਨਗਰ ਦੇ ਗੁਰਦੁਆਰਿਆਂ ਜਾਂ ਘਰਾਂ ਵਿੱਚ ਜਪੁਜੀ ਸਾਹਿਬ ਦੇ ਪਾਠ ਅਤੇ ਅਰਦਾਸ ਕਰਨ ਦੀ ਅਪੀਲ ਕੀਤੀ ਗਈ, ਜਿਸ ਮਗਰੋਂ ਅਗਲਾ ਸਾਂਝਾ ਪ੍ਰੋਗਰਾਮ ਜਾਰੀ ਕੀਤਾ ਜਾਵੇਗਾ।
ਇਸ ਸਬੰਧੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਸਮੇਤ ਹੋਰ ਅਹੁਦੇਦਾਰ ਅਤੇ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਅਮਰਜੀਤ ਸਿੰਘ ਚਾਵਲਾ ਤੇ ਹੋਰ ਮੈਂਬਰ ਸਾਂਝੇ ...
[home] [1] 2 3 4 5 6 7 ... 27 [next]1-10 of 263


Recent Posts

Archive

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved