Punjab News Section

BARNALA

Jul 5

ਭਗਤ ਪੂਰਨ ਸਿੰਘ ਨੂੰ ਬਦਨਾਮ ਕਰਨ ਦੀ ਕੋਸ਼ਿਸ਼

Share this News

ਬਰਨਾਲਾ : ਸਿਖਿਆ ਵਿਭਾਗ ਬਰਨਾਲਾ ਨੇ ਪਾਏ ਭਗਤ ਪੂਰਨ ਸਿੰਘ ਸਬੰਧੀ ਗ਼ਲਤ ਜਾਣਕਾਰੀ ਦਿੰਦੇ ਸਵਾਲ ਪਾਉਣ ਦਾ ਤਰੀਕਾ ਨਿੰਦਣਯੋਗ ਹੈ। ਜਾਣਕਾਰੀ ਮੁਤਾਬਕ ਜ਼ਿਲ੍ਹਾ ਬਰਨਾਲਾ ਸਿਖਿਆ ਅਫ਼ਸਰ ਦੇ ਦਿਸ਼ਾ-ਨਿਰਦੇਸ਼ਾਂ ਤੇ ਹਫ਼ਤਾਵਾਰੀ ਜਾਣਕਾਰੀ ਵਧਾਊ ਟੈਸਟ ਸੀਨੀਅਰ ਸੈਕੰਡਰੀ ਸਕੂਲਾਂ ਵਲੋਂ ਬਰਨਾਲਾ ਦੇ ਲਗਭਗ 113 ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵਿਚ ਸਵੇਰ ਦੀ ਸਭਾ ਸਮੇਂ ਸਕੂਲ ਦੇ ਸਾਰੇ ਵਿਦਿਆਰਥੀਆਂ ਨੂੰ ਹਫ਼ਤਾਵਾਰੀ ਟੈਸਟ ਪਾਏ ਜਾਣੇ ਹਨ। 
ਇਸ ਦਾ ਪਹਿਲਾ ਟੈਸਟ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੱਟੂ (ਬਰਨਾਲਾ) ਵਲੋਂ ਸਾਰੇ ਸਕੂਲਾਂ ਨੂੰ ਈ-ਮੇਲ ਕਰ ਕੇ ਪਾਇਆ ਗਿਆ। ਜਿਸ ਨੂੰ ਦਿਨ ਸੁੱਕਰਵਾਰ 7 ਜੁਲਾਈ ਨੂੰ ਵਿਦਿਆਰਥੀਆਂ ਪਾਸੋ ਜ਼ਿਲ੍ਹਾ ਬਰਨਾਲਾ ਦੇ ਸਾਰੇ ਸਕੂਲਾਂ ਵਿਚ ਪੁਛਿਆ ਜਾਣਾ ਹੈ। ਇਸ ਵਿਚ ਸਵਾਲ ਪਾਉਣ ਦਾ ਤਰੀਕਾ ਘਟੀਆ ...Jan 21

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਦਾ ਦੇਹਾਂਤ

Share this News

ਬਰਨਾਲਾ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ (91) ਦਾ ਅੱਜ ਇੱਥੇ ਪੀਜੀਆਈ ’ਚ ਦੇਹਾਂਤ ਹੋ ਗਿਆ। ਉਨ੍ਹਾਂ ਦੇ ਪਰਿਵਾਰ ’ਚ ਪਤਨੀ ਸੁਰਜੀਤ ਕੌਰ ਬਰਨਾਲਾ ਅਤੇ ਦੋ ਪੁੱਤਰ ਜਸਜੀਤ ਸਿੰਘ ਅਤੇ ਗਗਨਜੀਤ ਸਿੰਘ ਹਨ। ਗਗਨਜੀਤ ਸਿੰਘ ਨੇ ਦੱਸਿਆ ਕਿ ਸ੍ਰੀ ਬਰਨਾਲਾ ਦੋ ਦਿਨਾਂ ਤੋਂ ਪੀਜੀਆਈ ’ਚ ਜ਼ੇਰੇ-ਇਲਾਜ ਸਨ। ਉਨ੍ਹਾਂ ਨੂੰ ਇਨਫੈਕਸ਼ਨ ਹੋ ਗਈ ਸੀ ਅਤੇ ਤੇਜ਼ ਬੁਖਾਰ ਵੀ ਸੀ। ਉਨ੍ਹਾਂ ਦੇ ਪੁੱਤਰ ਨੇ ਦੱਸਿਆ ਕਿ ਸਾਬਕਾ ਮੁੱਖ ਮੰਤਰੀ ਨੇ ਬਾਅਦ ਦੁਪਹਿਰ ਆਖ਼ਰੀ ਸਾਹ ਲਏ। ਉਨ੍ਹਾਂ ਦਾ ਸਸਕਾਰ ਐਤਵਾਰ ਨੂੰ ਬਰਨਾਲਾ ’ਚ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਅੰਤਿਮ ਦਿਨਾਂ ਦੌਰਾਨ ਸ੍ਰੀ ਬਰਨਾਲਾ ਦਾ ਧਿਆਨ ਪੜ੍ਹਨ-ਲਿਖਣ ’ਤੇ ਕੇਂਦਰਿਤ ਸੀ ਅਤੇ ਇਨ੍ਹੀਂ ਦਿਨੀਂ ਉਹ ਕਿਤਾਬ ਲਿਖ ...May 20

ਕਿਸਾਨਾਂ ਨੇ ਕੀਤਾ ਆਰ-ਪਾਰ ਦੀ ਲੜਾਈ ਦਾ ਐਲਾਨ

Share this News

ਬਰਨਾਲਾ : ਪੰਜਾਬ ਦੇ ਕਿਸਾਨਾਂ ਸਿਰੇ ਚੜ੍ਹੇ ਕਰਜ਼ੇ ਦੀ ਮੁਕਤੀ ਲਈ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਨੇ ਸਰਕਾਰ ਨੂੰ ਅੰਤਿਮ ਅਲਟੀਮੇਟਮ ਦੇ ਦਿੱਤਾ ਹੈ। ਕਿਸਾਨ ਯੂਨੀਅਨ ਨੇ ਆਖਿਆ ਹੈ ਕਿ ਜੇਕਰ 25 ਜੁਲਾਈ ਤੱਕ ਸਰਕਾਰ ਨੇ ਕਿਸਾਨ ਖੁਦਕੁਸ਼ੀਆਂ ਤੇ ਕਰਜ਼ੇ ਮੁਆਫ਼ੀ ਲਈ ਕੋਈ ਕਦਮ ਨਾ ਚੁੱਕਿਆ ਤਾਂ ਉਹ ਚੰਡੀਗੜ੍ਹ ਵਿੱਚ ਅਣਮਿਥੇ ਸਮੇਂ ਲਈ ਧਰਨਾ ਲਾਉਣਗੇ।
ਇਸ ਦੇ ਨਾਲ ਹੀ ਬਰਨਾਲਾ ਦੇ ਡੀ.ਸੀ. ਦਫ਼ਤਰ ਅੱਗੇ ਚਾਰ ਦਿਨਾਂ ਤੋਂ ਕਿਸਾਨਾਂ ਦਾ ਚੱਲ ਰਿਹਾ ਧਰਨਾ ਵੀ ਸਮਾਪਤ ਹੋ ਗਿਆ ਹੈ। ਇਸ ਧਰਨੇ ਵਿੱਚ ਸੂਬੇ ਦੇ ਵੱਖ-ਵੱਖ ਇਲਾਕਿਆਂ ਤੋਂ ਕਿਸਾਨਾਂ ਨੇ ਹਿੱਸਾ ਲਿਆ। ਬੀ.ਕੇ.ਯੂ. ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਨੇ ਆਖਿਆ ਕਿ ਸ਼ਾਹੂਕਾਰਾਂ ਦੀਆਂ ਕਿਸਾਨ ਮਾਰੂ ਨੀਤੀਆਂ ਨਾਲ ਕਿਸਾਨਾਂ ਦਾ ...Apr 23

ਪੰਜਾਬ 'ਚ ਚਿੱਟੀ ਮੱਖੀ, ਚਿੱਟੀ ਟੋਪੀ ਤੇ 'ਚਿੱਟੇ ਦੀ ਸਿਆਸਤ'

Share this News

ਮਾਨਸਾ : ਚਿੱਟੀ ਟੋਪੀ ਵਾਲੇ ਚਿੱਟੀ ਮੱਖੀ ਤੋਂ ਵੀ ਕਿਸੇ ਵੱਧ ਖ਼ਤਰਨਾਕ ਹਨ। ਚਿੱਟੀ ਮੱਖੀ ਨੇ ਤਾਂ ਨਰਮੇ ਦਾ ਨੁਕਸਾਨ ਕੀਤਾ ਸੀ, ਪਰ ਇਨ੍ਹਾਂ ਚਿੱਟੀ ਟੋਪੀ ਵਾਲਿਆਂ ਨੇ ਪੰਜਾਬ ਨੂੰ ਬਰਬਾਦ ਕਰ ਦੇਣਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਭਾਰਤ ਸਰਕਾਰ ਬੀਬੀ ਹਰਸਿਮਰਤ ਕੌਰ ਬਾਦਲ ਨੇ ਮਾਨਸਾ ਜ਼ਿਲ੍ਹੇ ਦੇ ਪਿੰਡਾਂ ਦੇ ਸੰਗਤ ਦਰਸ਼ਨ ਕਰਨ ਮੌਕੇ ਕੀਤਾ। ਓਧਰ ਸਿਮਰਜੀਤ ਬੈਂਸ ਨੇ ਪੰਜਾਬ 'ਚ 'ਚਿੱਟੇ ਨਸ਼ੇ' ਲਈ ਬਿਕਰਮ ਮਜੀਠੀਆ ਨੂੰ ਜ਼ਿੰਮੇਵਾਰ ਠਹਿਰਾਇਆ ਹੈ। 
ਬੀਬੀ ਬਾਦਲ ਨੇ ਕਿਹਾ ਕਿ ਪਾਣੀਆਂ ਦੇ ਮੁੱਦੇ 'ਤੇ ਵਾਰ-ਵਾਰ ਆਪਣੇ ਬਿਆਨ ਬਦਲ ਦੇਣ ਵਾਲੇ ਅਰਵਿੰਦ ਕੇਜਰੀਵਾਲ ਪੰਜਾਬ ਦੇ ਪਾਣੀਆਂ ਦੇ ਰਾਖੇ ਨਹੀਂ ਹੋ ਸਕਦੇ। ਉਨ੍ਹਾਂ ਨਾਲ ਹੀ ਕਿਹਾ ਕਿ ਪੰਜਾਬ ਦੇ ...Apr 8

ਸਰਕਾਰ ’ਚ ਪਾਸ ‘ਪੱਪੂ’ ਸਿਆਸਤ ’ਚ ਹੋਏ ਫੇਲ੍ਹ

Share this News

ਬਰਨਾਲਾ : ਸੇਵਾਮੁਕਤ ਹੋਣ ਤੋਂ ਬਾਅਦ ਜਿੰਨੇ ਵੀ ਪੁਲਸ ਤੇ ਸਿਵਲ ਅਧਿਕਾਰੀਆਂ ਵਲੋਂ ਰਾਜਨੀਤੀ ਦਾ ਪੱਲਾ ਫੜਿਆ ਹੈ ,ਇੱਕ ਅੱਧੇ ਨੂੰ ਛੱਡ ਕੇ ਸਭ ਦੇ ਅਸਫਲਤਾ ਹੀ ਪੱਲੇ ਪਈ ਹੈ। 2012 ਦੀਆਂ ਵਿਧਾਨ ਸਭਾ ਚੋਣਾਂ ਸਮੇਂ ਸ਼੍ਰੋਮਣੀ ਅਕਾਲੀ ਦਲ ਵਲੋਂ ਸਾਬਕਾ ਡੀ.ਜੀ.ਪੀ ਪੰਜਾਬ ਪੁਲਸ ਪਰਮਵੀਰ ਸਿੰਘ ਗਿੱਲ ਨੂੰ ਮੋਗਾ ਤੋਂ ਤੇ ਆਈ.ਏ.ਐਸ ਅਧਿਕਾਰੀ ਸ. ਦਰਬਾਰਾ ਸਿੰਘ ਗੁਰੂ ਨੂੰ ਭਦੌੜ ਹਲਕੇ ਤੋਂ ਮੈਦਾਨ ਵਿਚ ਉਤਾਰਿਆ ਗਿਆ ਜੋ ਰਾਜਨੀਤੀ ਦਾ ਗਿਆਨ ਘੱਟ ਹੋਣ ਕਾਰਨ ਤੇ ਪਾਰਟੀ ’ਚ ਧੜੇਬਾਜ਼ੀ ਹੋਣ ਦੀ ਭੇਂਟ ’ਚ ਆਉਣ ਤੇ ਸਫਲ ਨਹੀਂ ਹੋ ਸਕੇ। ਚੋਣ ਹਾਰਨ ਤੋਂ ਬਾਅਦ ਪੁਲਸ ਅਧਿਕਾਰੀ ਪਰਮਵੀਰ ਸਿੰਘ ਗਿੱਲ ਵਲੋਂ ਰਾਜਨੀਤਿਕ ਗਤੀਵਿਧੀਆਂ ਬਿਲਕੁਲ ਘਟਾ ਦਿੱਤੀਆਂ ਗਈਆਂ ਜਦਕਿ ਮੁੱਖ ਮੰਤਰੀ ...Apr 3

ਜ਼ਿਲ੍ਹਾ ਮਾਨਸਾ ਗਿੰਨੀਜ਼ ਬੁੱਕ ਆਫ਼ ਵਰਲਡ ਰਿਕਾਰਡਜ਼ ਦੇ ਪੰਨਿਆਂ ’ਤੇ

Share this News

ਮਾਨਸਾ : ਮਾਲਵਾ ਖੇਤਰ ਦੇ ਸਭ ਤੋਂ ਘੱਟ ਹਰਿਆਲੀ ਵਾਲੇ ਜ਼ਿਲ੍ਹਾ ਮਾਨਸਾ ਵਿੱਚ ਪਿਛਲੇ ਸਾਲ 30 ਅਕਤੂਬਰ ਨੂੰ 53 ਮਿੰਟਾਂ ਵਿੱਚ 2 ਲੱਖ 8 ਹਜ਼ਾਰ 751 ਬੂਟੇ ਲਗਾਉਣ ਦਾ ਵਿਸ਼ਵ ਰਿਕਾਰਡ ਹੁਣ ਗਿੰਨੀਜ਼ ਬੁੱਕ ਆਫ਼ ਵਰਲਡ ਰਿਕਾਰਡਜ਼ ਵਿੱਚ ਦਰਜ ਹੋਇਆ ਹੈ। ਇਹ ਵਿਸ਼ਵ ਰਿਕਾਰਡ ਉੱਤਰੀ ਭਾਰਤ ਦੇ ਪ੍ਰਾਈਵੇਟ ਭਾਈਵਾਲੀ ਤਹਿਤ ਲੱਗੇ ਤਾਪ ਬਿਜਲੀ ਘਰ ‘ਤਲਵੰਡੀ ਸਾਬੋ ਪਾਵਰ ਲਿਮਟਿਡ, ਬਣਾਂਵਾਲਾ’ ਵਿਖੇ ਵੇਦਾਂਤਾ ਕੰਪਨੀ ਦੇ ਚੀਫ਼ ਅਪਰੇਟਿੰਗ ਅਫ਼ਸਰ ਫਲਿਪ ਚਾਕੋ ਦੀ ਅਗਵਾਈ ਵਿੱਚ ਬਣਾਇਆ ਗਿਆ ਸੀ। ਇਸ ਵਿੱਚ 30 ਸਕੂਲਾਂ-ਕਾਲਜਾਂ, 23 ਪੰਚਾਇਤਾਂ, ਸਮਾਜ ਸੇਵੀਆਂ ਅਤੇ ਕਾਮਿਆਂ ਨੇ ਸਿੱਧੇ ਰੂਪ ਵਿੱਚ ਹਿੱਸਾ ਲਿਆ ਸੀ। ਕੰਪਨੀ ਵੱਲੋਂ ਇੱਕ ਘੰਟੇ ਵਿੱਚ 2 ਲੱਖ ਬੂਟੇ ਲਾਉਣ ਦਾ ਟੀਚਾ ਮਿੱਥਿਆ ਗਿਆ ਸੀ, ...Mar 27

ਭੈਣ-ਭਰਾ ਨੇ ਕਰਾਇਆ ਵਿਆਹ - ਪਿਤਾ ਨੇ ਦਰਬਾਰ ਸਾਹਿਬ ਜਾ ਖਾਧੀ ਮਾਰਨ ਦੀ ਸਹੁੰ ਤੇ ਕਰ ਦਿੱਤੀ ਵਾਰਦਾਤ

Share this News

ਬਰਨਾਲਾ : ਦਲਿਤ ਪਰਿਵਾਰ ਨਾਲ ਸੰਬੰਧਤ ਇਕ ਪਰਿਵਾਰ ਦਾ ਆਨਰ ਕੀਲਿੰਗ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਤਾਏ-ਚਾਚੇ 'ਚ ਭੈਣ ਭਰਾ ਲੱਗਦੇ ਇਕ ਲੜਕਾ-ਲੜਕੀ ਦੇ ਆਪਸ 'ਚ ਪ੍ਰੇਮ ਸੰਬੰਧ ਬਣ ਗਏ ਬਾਅਦ 'ਚ ਜਿਨ੍ਹਾਂ ਨੇ ਵਿਆਹ ਕਰ ਲਿਆ ਸੀ। Îਇਸ ਉਪਰੰਤ ਲੜਕੀ ਦੇ ਪਿਤਾ ਨੇ ਉਸ ਨੂੰ ਮਾਰਨ ਦੀ ਸਹੁੰ ਖਾਧੀ। ਲਗਭਗ ਢਾਈ ਮਹੀਨੇ ਬਾਅਦ ਹੰਡਿਆਇਆ ਦੇ ਨਜ਼ਦੀਕ ਦੋ ਵਿਅਕਤੀਆਂ ਨੇ ਮਿਲ ਕੇ ਹਮਲਾ ਕੀਤਾ। ਇਸ ਹਮਲੇ 'ਚ ਲੜਕੇ ਦੀ ਤਾਂ ਮੌਤ ਹੋ ਗਈ ਜਦੋਂ ਕਿ ਲੜਕੀ ਗੰਭੀਰ ਰੂਪ 'ਚ ਜ਼ਖਮੀ ਹੋ ਗਈ। ਖ਼ਬਰ ਲਿਖੇ ਜਾਣ ਤੱਕ ਲੜਕੀ ਦੀ ਹਾਲਤ ਗੰਭੀਰ ਬਣੀ ਹੋਈ ਹੈ। ਲੜਕੀ ਦੇ ਪਿਤਾ ਨੇ ਪੁਲਸ ਨੂੰ ਆਤਮ ਸਮਰਪਣ ਕਰ ਦਿੱਤਾ ਜਦੋਂ ...Mar 10

ਕਾਂਗਰਸ ਨਾਲ ਮਿਲ ਕੇ ਦੋ ਸੀਟਾਂ 'ਤੇ ਚੋਣ ਲੜਾਂਗੇ - ਬੀਬੀ ਬਰਨਾਲਾ

Share this News

ਬਰਨਾਲਾ : ਸ੍ਰੋਮਣੀ ਅਕਾਲੀ ਦਲ ਲੌਂਗੋਵਾਲ ਅਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਕਾਂਗਰਸ ਪਾਰਟੀ ਨਾਲ ਮਿਲ ਕੇ ਸਮਝੌਤੇ ਤਹਿਤ ਦੋ ਸੀਟਾਂ ’ਤੇ ਚੋਣ ਲੜਨ ਜਾ ਰਿਹਾ ਹੈ। ਕਾਂਗਰਸ ਨਾਲ ਗੱਠਜੋੜ ਕਰਨਾ ਜਾਂ ਸ਼ਾਮਲ ਹੋਣ ਦਾ ਐਲਾਨ ਚੋਣਾਂ ਸਮੇਂ ਕੀਤਾ ਜਾਵੇਗਾ। ਇਹ ਵਿਚਾਰ ਸ੍ਰੋ: ਅ: ਦ: ਲੌਂਗੋਵਾਲ ਦੇ ਕੌਮੀ ਪ੍ਰਧਾਨ ਤੇ ਸਾਬਕਾ ਵਿਧਾਇਕ ਬੀਬੀ ਸੁਰਜੀਤ ਕੌਰ ਬਰਨਾਲਾ ਨੇ ਪਿੰਡ ਠੀਕਰੀਵਾਲਾ ਵਿਖੇ ਮਾਰਕੀਟ ਕਮੇਟੀ ਬਰਨਾਲਾ ਦੇ ਸਾਬਕਾ ਚੇਅਰਮੈਨ ਸਵ: ਹਰਦਿਆਲ ਸਿੰਘ ਠੀਕਰੀਵਾਲ ਦੇ ਪੋਤਰੇ ਸੰਦੀਪ ਸਿੰਘ ਦੇ ਵਿਆਹ ਉਪਰੰਤ ਸ਼ਗਨ ਦੇ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਕਾਂਗਰਸ ਨਾਲ ਸਮਝੌਤੇ ਸਬੰਧੀ ¦ਘੀਆਂ ਲੋਕ ਸਭਾ ਚੋਣਾਂ ਸਮੇਂ ਤਹਿ ਹੋ ਚੁੱਕਾ ਸੀ। ਜਿਸ ਤਹਿਤ ਉਨ੍ਹਾਂ ਦੀ ...Jan 13

‘ਆਪ’ ਹਵਾ ਦੇ ਲਿਫਾਫੇ ਵਾਂਗ ਉਡਣ ਵਾਲਾ ਗੋਲਾ - ਸੁਖਬੀਰ ਬਾਦਲ

Share this News

ਤਲਵੰਡੀ ਸਾਬੋ  : ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਵਿੱਚ ਪਿਛਲੇ ਸਮੇਂ ਤੋਂ ਪੰਜਾਬ ਸਰਕਾਰ ਵੱਲੋਂ ਆਰੰਭੀ ਵਿਕਾਸ ਕਾਰਜਾਂ ਦੀ ਲੜੀ ਦੇ ਤਹਿਤ ਅੱਜ ਪੰਜਾਬ ਦੇ ਉ¤ਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਹਲਕੇ ਦੇ ਕਰੀਬ ਅੱਧੀ ਦਰਜਨ ਪਿੰਡਾਂ ਵਿੱਚ ਨਵੇਂ ਆਰੰਭੇ ਜਾਣ ਵਾਲੇ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖੇ ਅਤੇ ਕਈ ਥਾਵਾਂ ਤੇ ਲੋਕਾਂ ਨੂੰ ਸੰਬੋਧਨ ਵੀ ਕੀਤਾ। ਹਲਕੇ ਅੰਦਰ ਪਹੁੰਚਣ ਤੇ ਸਭ ਤੋਂ ਪਹਿਲਾਂ ਹਲਕਾ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ ਨੇ ਉ¤ਪ ਮੁੱਖ ਮੰਤਰੀ ਨੂੰ ਜੀ ਆਇਆਂ ਕਿਹਾ।ਤਲਵੰਡੀ ਸਾਬੋ,ਨੰਗਲਾ ਅਤੇ ਬਹਿਮਣ ਜੱਸਾ ਸਿੰਘ ਆਦਿ ਪਿੰਡਾਂ ਵਿੱਚ ਲੋਕਾਂ ਦੇ ਭਾਰੀ ਇਕੱਠਾਂ ਨੂੰ ਸੰਬੋਧਨ ਕਰਦਿਆਂ ਉ¤ਪ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਪਿੰਡਾਂ ਦਾ ਵਿਕਾਸ ਉਦੋਂ ...Jan 13

ਦੋ ਦਰਜਨ ਪਰਿਵਾਰ ‘ਆਪ’ ਵਿੱਚ ਸ਼ਾਮਲ

Share this News

ਪੱਟੀ : ਪਿੰਡ ਖਾਰਾ ਦੇ ਗੁਰਦੁਆਰਾ ਬਾਬਾ ਜੀਵਨ ਸਿੰਘ ਵਿੱਚ ਆਮ ਆਦਮੀ ਪਾਰਟੀ ਦੀ ਕਾਨਫੰਰਸ ਸੈਕਟਰ ਇੰਚਾਰਜ ਐਡਵੋਕੇਟ ਦਵਿੰਦਰਜੀਤ ਸਿੰਘ ਢਿੱਲੋਂ ਦੀ ਅਗਵਾਈ ਹੇਠ ਹੋੲੀ ਜਿਸ ਵਿੱਚ ਦੋ ਦਰਜਨ ਪਰਿਵਾਰ ‘ਆਪ’ ਵਿੱਚ ਸ਼ਾਮਲ ਹੋਏ। ਇਸ ਮੌਕੇ ਸ੍ਰੀ ਢਿੱਲੋਂ ਨੇ ਕਿਹਾ ਕਿ 14 ਜਨਵਰੀ ਨੂੰ ਮੁਕਤਸਰ ਦੇ ਮਾਘੀ ਮੇਲੇ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪੁਹੰਚ ਕੇ ਰੈਲੀ ਨੂੰ ਸੰਬੋਧਨ ਕਰਨਗੇ। ਉਨ੍ਹਾਂ ਕਿਹਾ ਕਿ ਗਰੀਬ ਪਰਿਵਾਰਾਂ ਦੀਆਂ ਸਬਸਿਡੀਆਂ ਖੋਹੀਆਂ ਜਾ ਰਹੀਆਂ ਹਨ। ਪੈਨਸ਼ਨਾਂ ਕਈ ਕਈ ਮਹੀਨੇ ਬਾਦ ਵੀ ਨਹੀਂ ਮਿਲ ਰਹੀਆਂ। ਉਨ੍ਹਾਂ ਕਿਹਾ ਕਿ ਸਰਕਾਰੀ ਧੱਕੇਸ਼ਾਹੀਆਂ ਦੇ ਸ਼ਿਕਾਰ ਹੇਠਲੇ ਪੱਧਰ ਦੇ ਸਿਰਫ਼ ਆਮ ਆਦਮੀ ਹੋ ਰਹੇ ਹੈ। ਪੰਜਾਬ ਵਾਸੀ ਬੇਰੁਜ਼ਗਾਰੀ, ਨਸ਼ਿਆਂ ਤੇ ਮਹਿੰਗਾਈ ਦੇ ਲਪੇਟ ...
[home] [1] 2  [next]1-10 of 20


Recent Posts

Archive

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved