Punjab News Section

BATHINDA

Aug 30

ਡੇਰਾ ਮੁਖੀ ਦੇ ਬੋਲਾਂ ’ਤੇ ਫੁੱਲ ਚੜ੍ਹਾਉਂਦੇ ਰਹੇ ਕੈਪਟਨ ਤੇ ਬਾਦਲ

Share this News

ਬਠਿੰਡਾ : ਪੰਜਾਬ ’ਚ ਪ੍ਰਕਾਸ਼ ਸਿੰਘ ਬਾਦਲ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਹਕੂਮਤ ਸਮੇਂ ਸਮੇਂ ’ਤੇ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ, ਜੋ ਹੁਣ ਬਲਾਤਕਾਰ ਦੇ ਦੋਸ਼ ਵਿੱਚ ਕੈਦ ਕੱਟ ਰਿਹਾ ਹੈ, ਦੇ ਬੋਲ ਪੁਗਾਉਂਦੀ ਰਹੀ ਹੈ। ਪਹਿਲਾਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਡੇਰਾ ਮੁਖੀ ਨੂੰ ਖੁਸ਼ ਕਰਨ ਲਈ ਪਿੰਡ ਕੈਲੇ ਵਾਂਦਰ ਦਾ ਨਾਂ ਬਦਲ ਕੇ ਨਸੀਬਪੁਰਾ ਰੱਖਿਆ ਅਤੇ ਮਗਰੋਂ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਨੇ ਡੇਰਾ ਪ੍ਰੇਮੀਆਂ ਦੀ ਬਹੁਗਿਣਤੀ ਵਾਲੇ ਪਿੰਡ ਕੋਟਲੀ ਖੁਰਦ ਦਾ ਨਾਂ ਬਦਲ ਕੇ ਪ੍ਰੇਮ ਕੋਟਲੀ ਰੱਖ ਦਿੱਤਾ ਸੀ।
ਕੈਪਟਨ ਸਰਕਾਰ ਨੇ ਸਾਲ 2004-05 ਦੌਰਾਨ ਜ਼ਿਲ੍ਹਾ ਬਠਿੰਡਾ ਦੇ ਪਿੰਡ ਕੈਲੇ ਵਾਂਦਰ ਦਾ ਨਾਂ ਡੇਰਾ ਮੁਖੀ ਦੀ ਮਾਤਾ ਨਸੀਬ ਕੌਰ ਦੇ ...Aug 30

ਰਾਮ ਰਹੀਮ ਦੇ ਗੁੰਡਿਆਂ ਦੀ ਹਿੰਸਾ ਕਾਰਨ ਪੰਜਾਬ ਦੇ 10 ਹਜ਼ਾਰ ਕਰੋੜ ਰੁਪਏ ਇੰਝ ਹੋਏ ਸੁਆਹ

Share this News

ਬਠਿੰਡਾ : ਰੇਪ ਦੇ ਦੋਸ਼ੀ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ 20 ਸਾਲ ਦੀ ਸਜ਼ਾ ਹੋਈ ਹੈ। ਸਜ਼ਾ ਦਾ ਐਲਾਨ ਹੋਣ ਤੋਂ ਬਾਅਦ ਤਾਂ ਡੇਰਾ ਸਮਰਥਕਾਂ ਨੇ ਕੋਈ ਜ਼ਿਆਦਾ ਹੰਗਾਮਾ ਨਹੀਂ ਕੀਤਾ ਪਰ ਫਿਰ ਵੀ ਪਿਛਲੇ ਕਾਫ਼ੀ ਦਿਨਾਂ ਤੋਂ ਪੰਜਾਬ ਅਤੇ ਹਰਿਆਦਾ ਵਿਚ ਲਗਾਤਾਰ ਕਰਫਿਊ ਲੱਗਿਆ ਹੋਇਆ ਹੈ। ਕਰਫਿਊ ਦੇ ਕਾਰਨ ਦੋਵੇਂ ਰਾਜਾਂ ਦੀ ਅਰਥਵਿਵਸਥਾ ਅਤੇ ਆਵਾਜਾਈ ਨੂੰ ਕਾਫ਼ੀ ਨੁਕਸਾਨ ਹੋਇਆ ਹੈ। ਇੱਕ ਅੰਗਰੇਜ਼ੀ ਅਖ਼ਬਾਰ ਮੁਤਾਬਕ ਅੰਬਾਲਾ, ਰੋਹਤਕ, ਫਿਰੋਜ਼ਪੁਰ ਸਮੇਤ ਦਿੱਲੀ ਆਉਣ ਜਾਂ ਜਾਣ ਵਾਲੀਆਂ ਕਈ ਟ੍ਰੇਨਾਂ ਰੱਦ ਹੋਈਆਂ। ਇਨ੍ਹਾਂ ਟ੍ਰੇਨਾਂ ਦੀ ਗਿਣਤੀ 1000 ਦੇ ਕਰੀਬ ਹੈ। ਜੇਕਰ ਇਸ ਨੁਕਸਾਨ ਦਾ ਹਿਸਾਬ ਲਗਾਈਏ ਤਾਂ ਰੇਲਵੇ ਨੂੰ ਬੀਤੇ ਚਾਰ ਦਿਨਾਂ ਵਿਚ ਲਗਭਗ 100 ਕਰੋੜ ਰੁਪਏ ਦਾ ਨੁਕਸਾਨ ...Aug 30

ਸਿਆਸੀ ਲੋਕਾਂ ਨੂੰ ਉਂਗਲਾਂ 'ਤੇ ਨਚਾਉਣ ਵਾਲਾ ਸੌਦਾ ਸਾਧ ਆਖ਼ਰੀ ਵਾਰ ਸਿਆਸੀ ਲੋਕਾਂ ਦੇ ਵਾਅਦਿਆਂ ਕਾਰਨ ਕਾਨੂੰਨੀ ਸ਼ਿੰਕਜੇ 'ਚ ਫਸਿਆ

Share this News

ਬਠਿੰਡਾ : ਸਾਲ 2007 ਤੋਂ ਸਰਕਾਰਾਂ ਬਣਾਉਣ ਅਤੇ ਹਟਾਉਣ ਸਣੇ ਰਾਜਸੀ ਲੋਕਾਂ ਦੀਆਂ ਤਕਦੀਰਾਂ ਲਿਖਣ ਵਾਲਾ ਸੌਦਾ ਸਾਧ ਆਖ਼ਰੀ ਵਾਰੀ ਰਾਜਸੀ ਲੋਕਾਂ ਤੋਂ ਹੀ ਸ਼ਿਕਸਤ ਖਾ ਗਿਆ ਜਦਕਿ ਚਾਰ ਕਰੋੜ ਭਗਤਾਂ ਦੇ ਗੁਰੂ ਵਜੋਂ ਮਾਨਤਾ ਲੈਣ ਵਾਲੇ ਸੌਦਾ ਸਾਧ ਨੂੰ ਜੇਕਰ ਅਪਣੇ ਨਾਲ ਇੰਝ ਸਜ਼ਾ ਹੋਣ ਬਾਰੇ ਪਹਿਲਾ ਪਤਾ ਲੱਗ ਜਾਂਦਾ ਤਦ ਉਹ ਕਿਸੇ ਵੀ ਹਾਲਤ ਵਿਚ ਅਦਾਲਤ ਅੱਗੇ ਪੇਸ਼ ਨਹੀਂ ਹੁੰਦਾ ਸੀ। 
ਪੰਜਾਬ ਅੰਦਰ 2007 ਦੀਆਂ ਵਿਧਾਨ ਸਭਾ ਚੋਣਾਂ ਰਾਹੀਂ ਡੇਰੇ ਵਲੋਂ ਰਾਜਨੀਤੀ ਵਿਚ ਸਿੱਧੇ ਲਏ ਦਾਖ਼ਲੇ ਨੇ ਇਕ ਵਾਰ ਤਰਥੱਲੀ ਮਚਾ ਦਿਤੀ ਸੀ। ਇਨ੍ਹਾਂ ਚੋਣਾਂ ਵਿਚ ਡੇਰੇ ਦੇ ਰਾਜਨੀਤਕ ਦਲ ਰਾਹੀਂ ਡੇਰਾ ਪ੍ਰੇਮੀਆਂ ਨੇ ਘਰ ਘਰ ਜਾ ਕੇ ਕਾਂਗਰਸ ਨੂੰ ਵੋਟ ਪਵਾਉਣ ਵਿਚ ਮਦਦ ...Aug 9

ਕੈਪਟਨ ਦੀਆਂ ਮੋਦੀ ਨਾਲ ਮੁਲਾਕਾਤਾਂ ਤੋਂ ਅਕਾਲੀ ਹੈਰਾਨ-ਪ੍ਰੇਸ਼ਾਨ

Share this News

ਬਠਿੰਡਾ : ਸੂਬੇ 'ਚ ਦਸ ਸਾਲਾਂ ਬਾਅਦ ਹੋਂਦ ਵਿਚ ਆਈ ਕਾਂਗਰਸ ਸਰਕਾਰ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਵਿਚਕਾਰ ਵਧ ਰਹੀ 'ਸਾਂਝ' ਅਕਾਲੀਆਂ ਲਈ ਚਿੰਤਾ ਦਾ ਮਾਮਲਾ ਬਣਨ ਲੱਗੀ ਹੈ। ਇਕ ਪਾਸੇ ਦੇਸ਼ ਦੇ ਸੱਭ ਤੋਂ ਬਜ਼ੁਰਗ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਨੂੰ ਮੁਲਾਕਾਤ ਲਈ ਪ੍ਰਧਾਨ ਮੰਤਰੀ ਕੋਲੋਂ ਕਈ-ਕਈ ਮਹੀਨੇ ਸਮਾਂ ਨਾ ਮਿਲਣ ਦੀ ਚਰਚਾ ਹੈ ਤੇ ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਨੇ ਚਾਰ ਮਹੀਨਿਆਂ 'ਚ ਪ੍ਰਧਾਨ ਮੰਤਰੀ ਨਾਲ ਚਾਰ ਮੁਲਾਕਾਤਾਂ ਕਰ ਲਈਆਂ ਹਨ। ਹੈਰਾਨੀਜਨਕ ਗੱਲ ਇਹ ਵੀ ਹੈ ਕਿ ਵਿਰੋਧੀ ਪਾਰਟੀ ਨਾਲ ਸਬੰਧਤ ਸਰਕਾਰ ਹੋਣ ਦੇ ਬਾਵਜੂਦ ਪੰਜਾਬ ਸਰਕਾਰ ਦੇ ਮੁਖੀ ਜਾਂ ਕਿਸੇ ...Aug 9

ਗੁੱਤਾਂ ਕੱਟਣ ਦੇ ਮਾਨਸਕ ਰੋਗ ਦੀ ਹਵਾ ਪੰਜਾਬ 'ਚ ਵੀ ਪਹੁੰਚੀ

Share this News

ਬਠਿੰਡਾ : ਰਾਜਸਥਾਨ ਵਿਚ ਔਰਤਾਂ ਦੇ ਵਾਲ ਕੱਟਣ ਦੀਆਂ ਘਟਨਾਵਾਂ ਤੋਂ ਬਾਅਦ ਹੁਣ ਪੰਜਾਬ ਦੇ ਬਠਿੰਡਾ ਸ਼ਹਿਰ ਦੀ ਚੰਦਸਰ ਬਸਤੀ ਵਿਚ ਵੀ ਇਸ ਤਰ੍ਹਾਂ ਦਾ ਪਹਿਲਾਂ ਮਾਮਲਾ ਸਾਹਮਣੇ ਆਇਆ ਹੈ। ਔਰਤ ਨੇ ਦਾਅਵਾ ਕੀਤਾ ਹੈ ਕਿ ਕੋਈ ਅਣਪਛਾਤੀ ਚੀਜ਼ ਉਸ ਦੇ ਸਿਰ ਦੇ ਵਾਲ ਕੱਟ ਕੇ ਲੈ ਗਈ। ਘਟਨਾ ਦਾ ਪਤਾ ਚਲਦਿਆਂ ਹੀ ਔਰਤ ਦੇ ਘਰ ਵਿਚ ਭਾਰੀ ਗਿਣਤੀ ਵਿਚ ਲੋਕਾਂ ਦਾ ਇਕੱਠ ਹੋ ਗਿਆ। ਵਹਿਮ 'ਚ ਫਸੇ ਪ੍ਰਵਾਰ ਨੇ ਔਰਤ ਦੇ ਤਿੰਨ ਦਿਨਾਂ 'ਚ ਮਰ ਜਾਣ ਦਾ ਡਰ ਪ੍ਰਗਟਾਉਂਦੇ ਹੋਏ ਉਸ ਦੇ ਸਿਰ ਦੇ ਬਾਕੀ ਵਾਲ ਵੀ ਕੱਟ ਦਿਤੇ।
ਔਰਤ ਘਰ ਦੇ ਅੰਦਰ ਬਣੇ ਪਖ਼ਾਨੇ 'ਚ ਬੈਠੀ ਹੋਈ ਸੀ ਕਿ ਉਸ ਨੇ ਰੌਲਾ ਪਾਉਣਾ ਸ਼ੁਰੂ ...Jul 1

ਸ਼੍ਰੋਮਣੀ ਕਮੇਟੀ ਨੂੰ ਮਨਪ੍ਰੀਤ ਬਾਦਲ ਦੀ ਨਸੀਹਤ

Share this News

ਬਠਿੰਡਾ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਰੇ ਪੰਜਾਬ ਦੇ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਵੱਡਾ ਬਿਆਨ ਦਿੱਤਾ ਹੈ। ਵਿਧਾਨ ਸਭਾ 'ਚ ਹੋਏ ਘਟਨਾਕ੍ਰਮ ਦੌਰਾਨ ਆਮ ਆਦਮੀ ਪਾਰਟੀ ਵਿਧਾਇਕ ਪਿਰਮਿਲ ਸਿੰਘ ਖ਼ਾਲਸਾ ਦੀ ਦਸਤਾਰ ਉਤਾਰੇ ਜਾਣ 'ਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋਫੈਸਰ ਕ੍ਰਿਪਾਲ ਸਿੰਘ ਬਡੂੰਗਰ ਨੇ ਪੰਜਾਬ ਦੇ ਰਾਜਪਾਲ ਵੀ.ਪੀ. ਬਦਨੌਰ ਨਾਲ ਮੁਲਾਕਾਤ ਕਰਕੇ ਸਿੱਖ ਪੰਥ ਨਾਲ ਸਬੰਧਤ ਮਸਲਿਆਂ ਬਾਰੇ ਮੰਗ ਪੱਤਰ ਦਿੱਤਾ ਸੀ। ਉਸ ਦੇ ਜਵਾਬ 'ਚ ਬਠਿੰਡਾ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਨਪ੍ਰੀਤ ਸਿੰਘ ਬਾਦਲ ਨੇ ਆਖਿਆ ਕਿ ਐਸਜੀਪੀਸੀ ਦਾ ਕੰਮ ਧਰਮ ਲਈ ਪ੍ਰਚਾਰ ਕਰਨਾ ਹੈ ਨਾ ਕਿ ਸਿਆਸਤ। 
ਪ੍ਰੋ. ਬਡੂੰਗਰ ਵੱਲੋਂ ਗਵਰਨਰ ਹਾਊਸ ਚੰਡੀਗੜ੍ਹ ਵਿੱਚ ਰਾਜਪਾਲ ਨੂੰ ਮੰਗ ਪੱਤਰ ਦਿੱਤਾ ਸੀ, ...Jun 11

ਕੈਪਟਨ ਸਰਕਾਰ ਵੀ ਨਹੀਂ ਬਦਲ ਸਕੀ ਬਜ਼ੁਰਗਾਂ ਦੇ ਭਾਗ

Share this News

ਬਠਿੰਡਾ : ਪੰਜਾਬ ਦੇ ਕਰੀਬ ਸਾਢੇ ਤਿੰਨ ਲੱਖ ਬਜ਼ੁਰਗ ਸਰਕਾਰੀ 'ਵਿਕਾਸ' ਦਾ ਭਾਰ ਢੋਣ ਲਈ ਮਜਬੂਰ ਹਨ। ਇਨ੍ਹਾਂ ਦੇ ਭਾਗ ਕੈਪਟਨ ਸਰਕਾਰ ਵੀ ਨਹੀਂ ਬਦਲ ਸਕੀ। ਜ਼ਿੰਦਗੀ ਦੇ ਆਖ਼ਰੀ ਪਹਿਰ 'ਚ ਇਹ ਬਜ਼ੁਰਗ ਮਨਰੇਗਾ 'ਚ ਦਿਹਾੜੀ ਕਰ ਰਹੇ ਹਨ। ਮਨਰੇਗਾ ਸਕੀਮ 'ਚ ਪੰਜਾਬ 'ਚ 80 ਸਾਲ ਤੋਂ ਉੱਪਰ ਦੀ ਉਮਰ ਦੇ 13,781 ਬਜ਼ੁਰਗ ਰਜਿਸਟਰਡ ਹਨ, ਜਦੋਂ ਕਿ 61 ਸਾਲ ਤੋਂ 80 ਤੱਕ ਦੇ ਮਜ਼ਦੂਰਾਂ ਦੀ ਗਿਣਤੀ 3.08 ਲੱਖ ਬਣਦੀ ਹੈ। ਕੈਪਟਨ ਸਰਕਾਰ ਵੀ ਇਨ੍ਹਾਂ ਬਜ਼ੁਰਗ ਮਜ਼ਦੂਰਾਂ ਤੋਂ ਬੇਖ਼ਬਰ ਹੈ। ਬੁੱਢੀ ਉਮਰੇ ਦਿਹਾੜੀ ਕਰਨ ਦਾ ਇਨ੍ਹਾਂ ਬਜ਼ੁਰਗਾਂ ਨੂੰ ਸ਼ੌਕ ਨਹੀਂ ਪਰ ਫਿਰ ਵੀ ਕੋਈ ਹਕੂਮਤ ਇਨ੍ਹਾਂ ਦੇ ਦਰਦ ਸਮਝ ਨਹੀਂ ਸਕੀ ਹੈ। 
ਗਠਜੋੜ ਹਕੂਮਤ ਸਮੇਂ ਕਾਂਗਰਸ ਨੇ ...May 29

ਕੈਪਟਨ ਨੇ ਤਾਂ ਕੇਰਾਂ ਸਿੰਗਾਂ ਨੂੰ ਹੱਥ ਪਾਉਣਾ ਹੀ ਸੀ - ਬਾਦਲ

Share this News

ਮੰਡੀ ਕਿੱਲਿਆਂਵਾਲੀ : ਸਾਬਕਾ ਅਕਾਲੀ ਸਰਕਾਰ ਦੇ ਮੱਥੇ 'ਤੇ ਲੱਗੀ ਰੇਤੇ ਬਜਰੀ ਦੀਆਂ ਖੱਡਾਂ ਦੀ ਕਾਲਖ ਹੁਣ ਕਾਂਗਰਸ ਸਰਕਾਰ ਦੀ ਝੋਲੀ 'ਚ ਪੈ ਗਈ ਹੈ |  ਕੈਪਟਨ ਨੇ ਤਾਂ ਕੇਰਾਂ ਸਿੰਗਾਂ ਨੂੰ ਹੱਥ ਪਾਉਣਾ ਹੀ ਸੀ, ਉਹ ਪਾ ਲਿਆ। ਕਾਂਗਰਸ ਦਾ ਕੰਮ ਤਾਂ ਇਸੇ ਤਰ੍ਹਾਂ ਈ ਚੱਲੀ ਜਾਣੈ। ਇਸ ਬਾਰੇ ਲੋਕਾਂ ਨੂੰ ਚੰਗੀ ਤਰ੍ਹਾਂ ਪਤੈ। ਇਹ ਸ਼ਬਦ ਸਾਬਕਾ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਲੰਬੀ ਹਲਕੇ 'ਚ ਪੱਤਰਕਾਰਾਂ ਵਲੋਂ ਪੁਛੇ ਗਏ ਸੁਆਲਾਂ ਦਾ ਜੁਆਬ ਦਿੰਦਿਆਂ ਆਖੇ। ਆਮ ਆਦਮੀ ਪਾਰਟੀ ਦੇ ਤਿੱਖੇ ਸੁਰਾਂ ਉਪਰੰਤ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੇ ਨੌਕਰਾਂ ਜਰੀਏ ਬਹੁਕਰੋੜੀ ਰੇਤ ਖੱਡਾਂ ਦੇ ਠੇਕੇ ਨੂੰ ਸਭ ਤੋਂ ਵੱਡਾ ਧੋਖਾ ਕਰਾਰ ...Apr 8

'ਆਮ ਆਦਮੀ' ਦੇ ਰਾਹ ਤੁਰਕੇ ਮਨਪ੍ਰੀਤ ਬਾਦਲ ਨੇ ਖੱਟੀ ਲੋਕਾਂ ਦੀ ਵਾਹ-ਵਾਹ

Share this News

ਬਠਿੰਡਾ : ਵਿੱਤ ਮੰਤਰੀ ਪੰਜਾਬ ਮਨਪ੍ਰੀਤ ਸਿੰਘ ਬਾਦਲ ਨੇ 2 ਅਪ੍ਰੈਲ (ਐਤਵਾਰ) ਨੂੰ ਆਪਣੇ ਹਲਕੇ 'ਚ ਧੰਨਵਾਦੀ ਦੌਰਾ ਕੀਤਾ। ਵੀਆਈਪੀ ਕਲਚਰ ਖ਼ਤਮ ਕਰਨ ਦੇ ਚੱਲਦਿਆਂ ਮਨਪ੍ਰੀਤ ਬਾਦਲ ਬਿਨ੍ਹਾਂ ਲਾਲ ਬੱਤੀ, ਕਿਸੇ ਗੰਨਮੈਨ ਤੇ ਕਾਫ਼ਲੇ ਦੇ ਲੋਕਾਂ ਦਾ ਧੰਨਵਾਦ ਕਰਨ ਪਹੁੰਚੇ। ਇੰਨ੍ਹਾ ਹੀ ਨਹੀਂ ਉਨ੍ਹਾਂ ਨੇ ਡੀਸੀ ਤੇ ਪੁਲਿਸ ਨੂੰ ਵੀ ਕਿਹਾ ਕਿ ਉਹ ਆਪਣੇ ਕੰਮਕਾਰ ਦੇਖਣ ਜ਼ਰੂਰਤ ਪਈ ਤਾਂ ਆਪ ਬੁਲਾ ਲਵਾਂਗੇ। ਮਨਪ੍ਰੀਤ ਬਾਦਲ ਦੇ ਇਸ ਰਵੱਈਏ ਦੀ ਖ਼ੂਬ ਪ੍ਰਸੰਸਾ ਹੋ ਰਹੀ ਹੈ। ਲੋਕਾਂ ਕਹਿ ਰਹੇ ਸੀ ਕਿ ਮਨਪ੍ਰੀਤ ਮੇਲਾ ਲੁੱਟ ਗਏ ਹਨ। 
ਦੱਸਣਾ ਬਣਦਾ ਹੈ ਕਿ ਵੀਆਈਪੀ ਕਲਚਰ ਖ਼ਤਮ ਕਰਨ ਦੇ ਸਭ ਤੋਂ ਵੱਡੇ ਮੁੱਦਈ ਮਨਪ੍ਰੀਤ ਬਾਦਲ ਹੀਹਨ। ਉਨ੍ਹਾਂ ਨੇ ਕਾਂਗਰਸ ਵਿੱਚ ਆਉਣ ਤੋਂ ਪਹਿਲਾਂ ...Mar 13

ਲਾਲ ਬੱਤੀ ਕਲਚਰ ਹੋਵੇਗਾ ਖ਼ਤਮ - ਮਨਪ੍ਰੀਤ ਬਾਦਲ

Share this News

ਬਠਿੰਡਾ : ਬਠਿੰਡਾ (ਸ਼ਹਿਰੀ) ਤੋਂ ਜੇਤੂ ਕਾਂਗਰਸ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ਨੇ ਦਾਅਵਾ ਕੀਤਾ ਹੈ ਕਿ ਕਾਂਗਰਸ ਹਕੂਮਤ ਵੀ.ਆਈ.ਪੀ. ਕਲਚਰ ਨੂੰ ਖਤਮ ਕਰਨ ਲਈ ਪਹਿਲ ਕਰੇਗੀ ਅਤੇ ਪਹਿਲੀ ਕੈਬਨਿਟ ਮੀਟਿੰਗ ਵਿੱਚ ਹੀ ਇਨ੍ਹਾਂ ਮੁੱਦਿਆਂ 'ਤੇ ਚਰਚਾ ਹੋਵੇਗੀ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਆਪਣੇ ਚੋਣ ਮਨੋਰਥ ਪੱਤਰ ਵਿੱਚ ਵੀ.ਆਈ.ਪੀ. ਕਲਚਰ ਨੂੰ ਖ਼ਤਮ ਕਰਨ ਸਬੰਧੀ ਵਾਅਦਾ ਕੀਤਾ ਸੀ, ਜਿਸ 'ਤੇ ਪੂਰਨ ਅਮਲ ਕੀਤਾ ਜਾਵੇਗਾ ਤੇ ਲਾਲ ਬੱਤੀ ਅਤੇ ਗੰਨਮੈਨਾਂ ਤੋਂ ਇਲਾਵਾ ਉਦਘਾਟਨੀ ਪੱਥਰਾਂ ਤੋਂ ਪਰਦੇ ਹਟਾਉਣ ਆਦਿ ਸਬੰਧੀ ਬਾਕਾਇਦਾ ਫ਼ੈਸਲੇ ਲਏ ਜਾਣਗੇ। 
ਮਨਪ੍ਰੀਤ ਸਿੰਘ ਬਾਦਲ ਨੇ ਆਖਿਆ ਕਿ ਪਾਰਟੀ ਲੀਡਰਸ਼ਿਪ, ਉਨ੍ਹਾਂ ਨੂੰ ਜੋ ਵੀ ਜ਼ਿੰਮੇਵਾਰੀ ਦੇਵੇਗੀ, ਉਹ ਤਨਦੇਹੀ ਅਤੇ ਦਿਆਨਤਦਾਰੀ ਨਾਲ ਨਿਭਾਉਣਗੇ। ਉਨ੍ਹਾਂ ਆਖਿਆ ਕਿ ਪੰਜਾਬ ਦੇ ਮਾਲੀ ...
[home] [1] 2 3 4 5 6 7 ... 13 [next]1-10 of 128


Recent Posts

Archive

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved