Punjab News Section

CHANDIGARH

Sep 5

ਮੁੱਖ ਮੰਤਰੀ ਦੀ ਕੋਠੀ ਘੇਰਨ ਜਾਂਦੇ ਆਪ ਆਗੂ ਗ੍ਰਿਫਤਾਰ

Share this News

ਚੰਡੀਗੜ੍ਹ : ਪੁਲਿਸ ਨੇ ਅੱਜ ਚੰਡੀਗੜ੍ਹ ਵਿੱਚ ਆਮ ਆਦਮੀ ਪਾਰਟੀ ਦੇ ਲੀਡਰਾਂ ਤੇ ਵਰਕਰਾਂ ‘ਤੇ ਜਲ ਤੋਪਾਂ ਚਲਾਈਆਂ ਤੇ ਉਨ੍ਹਾਂ ਹਾਰਸਤ ਵਿੱਚ ਲੈ ਲਿਆ। ‘ਆਪ’ ਦੇ ਲੀਡਰ ਚੰਡੀਗੜ੍ਹ ਵਿੱਚ ਕੈਪਟਨ ਅਮਰਿੰਦਰ ਦੀ ਕੋਠੀ ਦਾ ਘਿਰਾਓ ਕਰਨ ਜਾ ਰਹੇ ਸੀ। ਪੁਲਿਸ ਨੇ ਐਮ.ਐਲ.ਏ. ਹੋਸਟਲ ਕੋਲ ਜਲ ਤੋਪਾਂ ਚਲਾ ਕੇ ਹਿਰਾਸਤ ਵਿੱਚ ਲਿਆ।
ਪੁਲਿਸ ਨੇ ਆਮ ਵਰਕਰਾਂ ਦੇ ਨਾਲ-ਨਾਲ ਸੁਖਪਾਲ ਖਹਿਰਾ, ਭਗਵੰਤ ਮਾਨ, ਸਿਮਰਜੀਤ ਬੈਂਸ ਤੋਂ ਇਲਾਵਾ ਕਈ ਲੀਡਰਾਂ ਤੇ ਵਰਕਰਾਂ ਨੂੰ ਹਿਰਾਸਤ ਵਿੱਚ ਲਿਆ। ਚੰਡੀਗੜ੍ਹ ਦੇ ਸੈਕਟਰ 17 ਦੇ ਥਾਣੇ ਵਿੱਚ ਰੱਖਿਆ। ਆਮ ਅਦਮੀ ਪਾਰਟੀ ਦੀ ਮੰਗ ਹੈ ਕਿ ਸਿਟੀ ਸੈਂਟਰ ਮਾਮਲੇ ਵਿੱਚ ਕੈਪਟਨ ਨੂੰ ਮਿਲੀ ਕਲੀਨ ਚਿੱਟ ਦੀ ਸੀਬੀਆਈ ਜਾਂਚ ਹੋਵੇ।
ਆਮ ਆਦਮ ਪਾਰਟੀ ਨੇ ਐਲਾਨ ਕੀਤਾ ...Sep 5

ਸੌਦਾ ਸਾਧ ਮਗਰੋਂ ਹੁਣ ‘ਰਾਧੇ ਮਾਂ’ ਅਦਾਲਤੀ ਨਿਸ਼ਾਨੇ ‘ਤੇ

Share this News

ਚੰਡੀਗੜ੍ਹ : ਸੌਦਾ ਸਾਧ ਨੂੰ ਸੀਬੀਆਈ ਦੀ ਵਿਸ਼ੇਸ਼ ਅਦਾਲਤ ਵਲੋਂ 20 ਸਾਲ ਦੀ ਸਜ਼ਾ ਸੁਣਾਏ ਜਾਣ ਮਗਰੋਂ ਹੁਣ ਅਪਣੇ ਆਪ ਨੂੰ ਦੇਵੀ ਦਾ ਅਵਤਾਰ ਦਸਣ ਵਾਲੀ ਰਾਧੇ ਮਾਂ ਦੀਆਂ ਮੁਸ਼ਕਲਾਂ ਵੀ ਵੱਧ ਸਕਦੀਆਂ ਹਨ । ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਰਾਧੇ ਮਾਂ ਵਿਰੁਧ ਐਫ਼ਆਈਆਰ ਦਰਜ ਕਰਨ ਦੀ ਮੰਗ ਵਾਲੀ ਇਕ ਸ਼ਿਕਾਇਤ ‘ਤੇ ਬਣਦੀ ਕਾਰਵਾਈ ਨਾ ਕੀਤੇ ਜਾਣ ਬਾਰੇ ਐਸਐਸਪੀ ਕਪੂਰਥਲਾ ਦੀ ਜਵਾਬ ਤਲਬੀ ਕੀਤੀ ਗਈ ਹੈ।
ਫਗਵਾੜਾ ਦੇ ਰਹਿਣ ਵਾਲੇ ਸੁਰਿੰਦਰ ਮਿੱਤਲ ਨਾਮਕ ਵਿਆਕਤੀ ਦੀ ਹੱਤਕ ਪਟੀਸ਼ਨ ‘ਤੇ ਸੁਣਵਾਈ ਕਰਦੇ ਹੋਏ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਅੱਜ ਇਹ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ। ਬੈਂਚ ਨੇ ਪਹਿਲਾਂ 2015 ਵਿਚ ਹੀ ਮੂਲ ਪਟੀਸ਼ਨ ਉਤੇ ਹੁਕਮ ...Sep 5

ਕਿਸਾਨਾਂ ਦੀ ਕਰਜ਼ਾ ਮੁਆਫ਼ੀ ‘ਤੇ ਭਾਰੀ ਪਿਆ ‘ਬਲਾਤਕਾਰੀ ਬਾਬਾ’ !

Share this News

ਚੰਡੀਗੜ੍ਹ : ਪੰਜਾਬ ਦੇ ਕਿਸਾਨਾਂ ਦੀ ਕਰਜ਼ਾ ਮੁਆਫ਼ੀ ਦਾ ਮੁੱਦਾ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਦੇ ਵਿਵਾਦ ‘ਚ ਹੀ ਦੱਬ ਗਿਆ ਹੈ। ਪੰਜਾਬ ਸਰਕਾਰ ਵੱਲੋਂ ਇਸ ਸੰਬੰਧ ‘ਚ ਅਗਸਤ ‘ਚ ਨੋਟੀਫ਼ਿਕੇਸ਼ਨ ਜਾਰੀ ਕਰਨ ਦੀ ਗੱਲ ਕਹੀ ਗਈ ਸੀ ਪਰ ਹੁਣ ਤੱਕ ਇਸ ਪਾਸੇ ਕੋਈ ਕਦਮ ਨਹੀਂ ਉਠਾਇਆ ਜਾ ਸਕਿਆ। ਕਰਜ਼ੇ ਤੋਂ ਦੁਖੀ ਹੋ ਕੇ ਪੰਜਾਬ ‘ਚ ਹਰ ਰੋਜ਼ ਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ। ਅੰਕੜਿਆਂ ਦੇ ਅਨੁਸਾਰ ਪੰਜਾਬ ਸਰਕਾਰ ਵੱਲੋਂ ਕੀਤੇ ਗਏ ਕਰਜ਼ਾ ਮੁਆਫ਼ੀ ਦੇ ਐਲਾਨ ਤੋਂ ਬਾਅਦ ਹੀ ਹੁਣ ਤੱਕ 100 ਤੋਂ ਜ਼ਿਆਦਾ ਕਿਸਾਨ-ਮਜ਼ਦੂਰ ਕਰਜ਼ੇ ਤੋਂ ਪ੍ਰੇਸ਼ਾਨ ਹੋ ਕੇ ਮੌਤ ਨੂੰ ਗਲੇ ਲਗਾ ਚੁੱਕੇ ਹਨ। ਕਿਸਾਨ ਨੇਤਾਵਾਂ ਦਾ ਕਹਿਣਾ ਹੈ ਕਿ ਸਰਕਾਰ ਤੋਂ ਕੁਝ ...Sep 5

ਲੋਕਾਂ ਨੂੰ ਇਨਸਾਫ ਦੇਣ ਵਾਲੇ ਜੱਜ ਦੇ ਆਪਣੇ ਨਾਲ ਧੱਕਾ ਹੋ ਗਿਆ

Share this News

ਚੰਡੀਗੜ੍ਹ : ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਬਲਾਤਕਾਰ ਦਾ ਦੋਸ਼ੀ ਠਹਿਰਾਏ ਜਾਣ ਮੌਕੇ ਹਰਿਆਣਾ ਵਿੱਚ ਕਾਨੂੰਨ ਦਾ ਰਾਜ ਯਕੀਨੀ ਕਰਨ ਵਾਲਾ ਹਾਈ ਕੋਰਟ ਦਾ ਮੁੱਖ ਜੱਜ ਆਪਣੇ ਲਈ ਇਨਸਾਫ ਦਾ ਮਿਲਣਾ ਯਕੀਨੀ ਨਹੀਂ ਸੀ ਕਰ ਸਕਿਆ। ਤਿੰਨ ਸਤੰਬਰ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਜੱਜ ਵਜੋਂ ਸੇਵਾਮੁਕਤ ਹੋਣ ਵਾਲੇ ਜਸਟਿਸ ਸੁਰਿੰਦਰ ਸਿੰਘ ਸਾਰੋਂ ਪਿਛਲੇ ਸਾਲ ਅਪ੍ਰੈਲ ਵਿੱਚ ਜਸਟਿਸ ਸਤੀਸ਼ ਕੁਮਾਰ ਮਿੱਤਲ ਦੇ ਸੇਵਾਮੁਕਤ ਹੋਣ ਪਿੱਛੋਂ ਸੀਨੀਅਰ ਸਨ ਤੇ ਉਨ੍ਹਾਂ ਨੂੰ ਚੀਫ ਜਸਟਿਸ ਵਜੋਂ ਤਰੱਕੀ ਮਿਲ ਸਕਦੀ ਸੀ, ਪਰ ਏਦਾਂ ਹੋਇਆ ਨਹੀਂ। ਹਾਈ ਕੋਰਟ ਦੇ ਸਭ ਤੋਂ ਸੀਨੀਅਰ ਜੱਜ ਨੂੰ ਸੁਪਰੀਮ ਕੋਰਟ ਦੇ ਜੱਜ ਵਜੋਂ ਤਰੱਕੀ ਦਿੱਤੀ ਜਾਂਦੀ ਹੈ ਤੇ ...Sep 5

ਗਰੀਬਾਂ ਦੀ ਮਦਦ ਨਾ ਕਰਨ ਵਾਲੇ ਵਿਦਿਆਰਥੀਆਂ ਦੀ ਸਿੱਖਿਆ ਅਜੇ ਅਧੂਰੀ - ਜਸਟਿਸ ਐਸ.ਐਸ. ਸਾਰੋਂ

Share this News

ਚੰਡੀਗੜ੍ਹ : ਪੰਜਾਬ ਦੇ ਹਰਿਆਣਾ ਹਾਈਕੋਰਟ ਦੇ ਜੱਜ ਅਤੇ ਪੰਜਾਬ ਸਟੇਟ ਲੀਗਲ ਅਥਾਰਟੀ ਦੇ ਕਾਰਜਕਾਰੀ ਚੇਅਰਮੈਨ ਸ. ਜਸਟਿਸ ਐਸ.ਐਸ. ਸਾਰੋਂ ਨੇ "ਬਰੀਜਿੰਗ ਦਾ ਗੈਪ ਇਨ ਅਕਸੈੱਸ ਇਨ ਟੂ ਜਸਟਿਸ, ਰੋਲ ਆਫ ਜੂਡੀਸ਼ਿਅਲ ਆਫੀਸਰਜ਼ ਐਂਡ ਲਾਅ ਸਟੂਡੈਂਟ” ਵਿਸ਼ੇ ‘ਤੇ ਕਰਵਾਈ ਗਈ ਇਕ ਵਰਕਸ਼ਾਪ ਮੌਕੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਇਕ ਵਿਦਿਆਰਥੀ ਜਿਸ ਨੇ ਗਰੀਬਾਂ ਅਤੇ ਅਨਪੜਾਂ ਦੀ ਮੱਦਦ ਕਰਨ ਦੀ ਸਿੱਖਿਆ ਨਹੀਂ ਲਈ ਉਸ ਵਿਦਿਆਰਥੀ ਦੀ ਪੜਾਈ ਅਜੇ ਅਧੂਰੀ ਹੈ ਅਜਿਹੇ ਵਿਦਿਆਰਥੀ ਭਾਂਵੇਂ ਡਿਗਰੀਆਂ ਤਾਂ ਇੱਕਤਰ ਕਰ ਸਕਦੇ ਹਨ ਪਰ ਸਹੀ ਮਾਨ੍ਹਿਆਂ ਵਿਚ ਸਮਾਜ ਨੂੰ ਉਨ੍ਹਾਂ ਦਾ ਯੋਗਦਾਨ ਮਨਫੀ ਹੋਵੇਗਾ ਅਤੇ ਉਨ੍ਹਾਂ ਦੀ ਪੜਾਈ ਅਧੂਰੀ ਹੀ ਰਹੇਗੀ। ਇਸੇ ਕਾਰਨ ਵਿਦਿਆਰਥੀਆਂ ਨੂੰ ਸਭ ਤੋਂ ਪਹਿਲਾਂ ...Aug 30

ਰਾਮ ਰਹੀਮ ਦੇ ਇਸ਼ਾਰੇ ‘ਤੇ ਹੋਏ ਕਈ ਕਤਲ, ਲਾਸ਼ਾਂ ਨੂੰ ਡੇਰੇ ‘ਚ ਜਾਂਦਾ ਸੀ ਦਫ਼ਨਾਇਆ - ਖੱਟਾ ਸਿੰਘ

Share this News

ਚੰਡੀਗੜ੍ਹ : ਦੋ ਸਾਧਵੀਆਂ ਦੇ ਰੇਪ ਕੇਸ ‘ਚ ਦੋਸ਼ੀ ਰਾਮ ਰਹੀਮ ‘ਤੇ ਕਤਲ ਕਰਵਾਉਣ ਦੇ ਵੀ ਇਲਜ਼ਾਮ ਹਨ। ਇਲਜ਼ਾਮ ਹੈ ਕਿ ਰਾਮ ਰਹੀਮ ਦੇ ਇਸ਼ਾਰੇ ‘ਤੇ ਕਈ ਕਤਲ ਕਰਵਾਏ ਗਏ ਤੇ ਕਿਸੇ ਨੂੰ ਭਿਣਕ ਨਾ ਲੱਗੇ ਇਸਦੇ ਲਈ ਲਾਸ਼ਾਂ ਡੇਰੇ ਦੇ ਅੰਦਰ ਹੀ ਦਫਨਾ ਦਿੱਤੀਆਂ ਗਈਆਂ। ਇਹ ਦਾਅਵਾ ਸੀਬੀਆਈ ਦੇ ਮੁੱਖ ਗਵਾਹ ਖੱਟਾ ਸਿੰਘ ਨੇ ਕੀਤਾ ਹੈ। ਖੱਟਾ ਸਿੰਘ ਨੇ ਇਹ ਵੀ ਦੱਸਿਆ ਕਿ ਜੇਕਰ ਡੇਰੇ ਦੀ ਜਾਂਚ ਕੀਤੀ ਜਾਵੇ ਤਾਂ ਜ਼ਮੀਨ ਵਿਚੋਂ ਕਈ ਪਿੰਜਰ ਨਿਕਲ ਸਕਦੇ ਹਨ। ਖੱਟਾ ਸਿੰਘ 2002 ਦੇ ਕਰੀਬ ਡੇਰਾ ਸੱਚਾ ਸੌਦਾ ਦੇ ਪ੍ਰਮੁੱਖ ਰਾਮ ਰਹੀਮ ਦੇ ਡਰਾਇਵਰ ਰਹੇ ਹਨ। ਰਾਮ ਰਹੀਮ ਦੇ ਖਿਲਾਫ ਜਿੰਨੇ ਵੀ ਕੇਸ ਚੱਲ ਰਹੇ ਹਨ, ਉਨ੍ਹਾਂ ...Aug 30

ਕਿਸਾਨ ਖੁਦਕੁਸ਼ੀ ਪੀੜਤ ਪਰਿਵਾਰਾਂ ਨੂੰ ਮਿਲੇਗੀ ਮਹੀਨਾਵਾਰ ਪੈਨਸ਼ਨ - ਖਹਿਰਾ

Share this News

ਚੰਡੀਗੜ੍ਹ : ਆਮ ਆਦਮੀ ਪਾਰਟੀ ਪੰਜਾਬ ਨੇ ਪੰਜਾਬ ਵਿੱਚ ਖੁਦਕੁਸ਼ੀ ਕਰ ਚੁੱਕੇ ਕਿਸਾਨਾਂ ਦੇ ਪੀੜਤ ਪਰਿਵਾਰਾਂ ਨੂੰ ਮਹੀਨਾਵਾਰ ਪੈਨਸ਼ਨ ਦੇਣ ਦੀ ਸ਼ੁਰੂਆਤ ਕੀਤੀ ਹੈ। ਜਿਸ ਤਹਿਤ ਦੇ ਆਪ ਦੇ ਆਗੂ ਸੁਖਪਾਲ ਸਿੰਘ ਖਹਿਰਾ ਨੇ ਬਠਿੰਡਾ-ਮਾਨਸਾ ਜ਼ਿਲ੍ਹੇ ਦੇ 50 ਪਰਿਵਾਰਾਂ ਨੂੰ 2500 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦੇਣ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ, ਜਦੋਂ ਕਿ 20 ਤੋਂ ਵੱਧ ਪਰਿਵਾਰਾਂ ਨੂੰ ਇੱਕੋ ਵਾਰ 50 ਹਜ਼ਾਰ ਰੁਪਏ ਉਕਾ-ਪੁੱਕਾ ਸਹਾਇਤਾ ਦੇਣ ਦਾ ਪ੍ਰੋਗਰਾਮ ਉਲੀਕਿਆ ਹੈ। ਉਨ੍ਹਾਂ ਕਿਹਾ ਕਿ ਇਸ ਰਕਮ ਅਤੇ ਪਰਿਵਾਰਾਂ ਦੀ ਗਿਣਤੀ ਨੂੰ ਛੇਤੀ ਹੀ ਵਧਾਇਆ ਜਾ ਰਿਹਾ ਹੈ।
ਖਹਿਰਾ ਨੇ ਐਲਾਨ ਕਰਦਿਆਂ ਕਿਹਾ ਕਿ ‘ਆਪ’ ਪਰਵਾਸੀ ਪੰਜਾਬੀਆਂ ਦੀ ਮੱਦਦ ਨਾਲ ਆਰਥਿਕ ਤੰਗੀ ਕਾਰਨ ਖ਼ੁਦਕੁਸ਼ੀ ਕਰਨ ਵਾਲੇ ਕਿਸਾਨਾਂ ...Aug 30

ਸਿਰਮੌਰ ਸ਼ਾਇਰ ਡਾ. ਸੁਰਜੀਤ ਪਾਤਰ ਪੰਜਾਬ ਕਲਾ ਪ੍ਰੀਸ਼ਦ ਦੇ ਚੇਅਰਮੈਨ ਨਿਯੁਕਤ

Share this News

ਚੰਡੀਗੜ੍ : ਆਖ਼ਰ ਉਹੀ ਹੋਇਆ ਜਿਸ ਦੀ ਉਮੀਦ ਸੀ। ਸਾਬਕਾ ਉਪ ਮੁੱਖ ਮੰਤਰੀ ਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਅਸ਼ੀਰਵਾਦ ਸਦਕਾ ਪੰਜਾਬ ਕਲਾ ਪ੍ਰੀਸ਼ਦ ਦੇ ਅਹਿਮ ਅਹੁਦੇ ‘ਤੇ ਬਿਰਾਜਮਾਨ ਹੋਈ ਉਘੀ ਐਂਕਰ ਸਤਿੰਦਰ ਸੱਤੀ ਨੂੰ ਲਾਂਭੇ ਕਰਦਿਆਂ ਪੰਜਾਬੀ ਦੇ ਸਿਰਮੌਰ ਕਵੀ ਸੁਰਜੀਤ ਪਾਤਰ ਨੂੰ ਕਲਾ ਪ੍ਰੀਸ਼ਦ ਦਾ ਮੈਂਬਰ ਨਿਯੁਕਤ ਕਰ ਦਿਤਾ ਹੈ। ਵੈਸੇ ਵੀ ਸਿਆਸਤ ਦਾ ਦਸਤੂਰ ਹੈ ਕਿ ਸੱਤਾ ਪਲਟਣ ਤੋਂ ਬਾਅਦ ਸਿਆਸੀ ਮੇਹਰਬਾਨੀ ਵਾਲੀ ਕੁਰਸੀ ‘ਤੇ ਸੱਤਾ ਧਿਰ ਬਹੁਤਾ ਚਿਰ ਵਿਰੋਧੀ ਨੂੰ ਟਿੱਕ ਕੇ ਬੈਠਣ ਨਹੀਂ ਦਿੰਦੀ। ਪੰਜਾਬ ‘ਚ ਸੱਤਾ ਪਰਵਰਤਨ ਤੋਂ ਬਾਅਦ ਸਿਆਸੀ ਲਾਹਾ ਲੈਣ ਲਈ ਪਿਛਲੀ ਅਕਾਲੀ ਭਾਜਪਾ ਸਰਕਾਰ ਦੁਆਰਾ ਪੰਜਾਬ ਕਲਾ ਪ੍ਰੀਸ਼ਦ ਦੀ ਨਿਯੁਕਤ ਕੀਤੀ ਸਤਿੰਦਰ ਸੱਤੀ ...Aug 17

ਚੰਡੀਗੜ੍ਹ 'ਚ ਮਾਮੇ ਦੀ ਹਵਸ ਦਾ ਸ਼ਿਕਾਰ 10 ਸਾਲਾ ਗਰਭਵਤੀ ਬੱਚੀ ਬਣੀ ਮਾਂ

Share this News

ਚੰਡੀਗੜ੍ਹ : ਆਪਣੇ ਮਾਮੇ ਹੱਥੋਂ ਬਲਾਤਾਕਰ ਦਾ ਸ਼ਿਕਾਰ ਹੋਈ 10 ਸਾਲਾ ਲੜਕੀ ਨੇ ਅੱਜ 17 ਅਗਸਤ2017 ਨੂੰ ਸਵੇਰੇ ਕਰੀਬ 10.30 ਵਜੇ ਇਕ ਬੱਚੀ ਨੂੰ ਜਨਮ ਦਿੱਤਾ ਹੈ। ਡਾਕਟਰਾਂ ਮੁਤਾਬਕ ਸਵੇਰੇ 9 ਵਜੇ ਮਾਸੂਮ ਬੱਚੀ ਦੀ ਡਲਿਵਰੀ ਕਰਾਉਣ ਲਈ ਸੀਜੇਰੀਅਨ ਸ਼ੁਰੂ ਕੀਤਾ ਗਿਆ, ਜਿਸ ਤੋਂ ਬਾਅਦ 10.30 ਵਜੇ ਦੇ ਕਰੀਬੇ ਉਸ ਨੇ ਇਕ ਨੰਨ੍ਹੀ ਬੱਚੀ ਨੂੰ ਜਨਮ ਦਿੱਤਾ। ਡਾਕਟਰਾਂ ਨੇ ਜੱਚਾ ਤੇ ਬੱਚਾ ਦੀ ਹਾਲਤ ਸਥਿਰ ਦੱਸੀ ਹੈ। ਪੀੜਤਾ ਦਾ ਜਣੇਪਾ ਇੱਥੋਂ ਦੇ ਸੈਕਟਰ 32 ਦੇ ਸਰਕਾਰੀ ਹਸਪਤਾਲ ਵਿੱਚ ਕੀਤਾ ਗਿਆ। ਇਹ ਜਨਮ ਸਿਜੇਰੀਅਨ ਰਾਹੀਂ ਹੋਇਆ। ਡਾਕਟਰਾਂ ਨੇ ਦੱਸਿਆ ਕਿ ਬੱਚੀ ਦੀ ਸੀ-ਸ਼ੇਕਸ਼ਨ ਸਰਜਰੀ ਕੀਤੀ ਗਈ ਹੈ ਕਿਉਂਕਿ ਉਸ ਦੀਆਂ ਹੱਡੀਆਂ ਇੰਨੀਆਂ ਮਜਬੂਤ ਨਹੀਂ ਸਨ ਕਿ ...Jul 31

ਬਲੂ ਸਟਾਰ ਆਪ੍ਰੇਸ਼ਨ 'ਚ ਬਰਤਾਨੀਆ ਦੀ ਸ਼ਮੂਲੀਅਤ ਬਾਰੇ ਆਜ਼ਾਦ ਜਾਂਚ ਹੋਵੇ - ਢੇਸੀ

Share this News

ਚੰਡੀਗੜ੍ਹ : ਬਰਤਾਨੀਆ ਦੀ ਪਾਰਲੀਮੈਂਟ ਵਿਚ ਪਹਿਲੇ ਦਸਤਾਰਧਾਰੀ ਸਿੱਖ ਐਮਪੀ ਤਨਮਨਜੀਤ ਸਿੰਘ ਢੇਸੀ ਨੇ ਕਿਹਾ ਕਿ ਇੰਗਲੈਂਡ ਵਿਚ ਵਸਦੇ ਪੰਜਾਬੀਆਂ ਦੇ ਮਨ ਵਿਚ ਗੁੱਸਾ 'ਤੇ ਰੋਸ ਹੈ ਕਿ 1984 'ਚ ਦਰਬਾਰ ਸਾਹਿਬ ਉਪਰ ਕੀਤੇ ਹਮਲੇ (ਬਲੂ ਸਟਾਰ ਆਪ੍ਰੇਸ਼ਨ) ਮੌਕੇ ਉਸ ਵੇਲੇ ਦੀ ਮਾਰਗਰੇਟ ਥੈਚਰ ਸਰਕਾਰ ਨੇ ਭਾਰਤ ਸਰਕਾਰ ਨੂੰ ਸਲਾਹ-ਮਸ਼ਵਰਾ ਜਾਂ ਮਦਦ ਦੇ ਕੇ ਸਿੱਖਾਂ ਦੇ ਹਿਰਦਿਆਂ ਨੂੰ ਕਿਉਂ ਵਲੂੰਧਰਿਆ?
ਅਪਣੇ 10 ਦਿਨਾਂ ਦੇ ਪੰਜਾਬ ਦੌਰੇ ਦੌਰਾਨ ਫਗਵਾੜਾ ਨੇੜਲੇ ਪਿੰਡ ਰਾਏਪੁਰ ਦੇ ਤਨਮਨਜੀਤ ਸਿੰਘ ਨੇ ਅੱਜ ਇਥੇ ਪ੍ਰੈੱਸ ਕਾਨਫ਼ਰੰਸ ਵਿਚ ਦਸਿਆ ਕਿ ਉਨ੍ਹਾਂ ਦੀ ਲੇਬਰ ਪਾਰਟੀ ਜੋ ਵਿਰੋਧੀ ਧਿਰ ਵਿਚ ਹੈ, ਅਜੇ ਵੀ ਮੰਗ ਕਰ ਰਹੀ ਹੈ ਕਿ 33 ਸਾਲ ਪਹਿਲਾਂ ਇੰਗਲੈਂਡ ਸਰਕਾਰ ਵਲੋਂ ਦਿਤੀ ਸਲਾਹ ...
[home] [1] 2 3 4 5 6 7 ... 41 [next]1-10 of 404


Recent Posts

Archive

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved