Punjab News Section

FARIDKOT

Oct 29

ਗੁਰੂ ਗ੍ਰੰਥ ਸਾਹਿਬ ਬੇਅਦਬੀ ਕਾਂਡ : ਪੰਜਾਬ ਪੁਲਿਸ, ਸਰਕਾਰ ਤੇ ਸੀ.ਬੀ.ਆਈ. ਦੇ ਹੱਥ ਹਾਲੇ ਵੀ ਖਾਲੀ

Share this News

ਫ਼ਰੀਦਕੋਟ : ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੋਂ ਬਾਅਦ ਵਾਪਰੇ ਬਹਿਬਲ ਅਤੇ ਬਰਗਾੜੀ ਕਾਂਡ ਦੇ ਇੱਕ ਸਾਲ ਮਗਰੋਂ ਵੀ ਪੰਜਾਬ ਪੁਲਿਸ, ਸਰਕਾਰ ਤੇ ਸੀ.ਬੀ.ਆਈ. ਦੇ ਹੱਥ ਖਾਲੀ ਹਨ। ਇਸ ਮਾਮਲੇ 'ਚ ਪੰਜਾਬ ਸਰਕਾਰ ਅਜੇ ਤੱਕ ਕਿਸੇ ਪੁਲਿਸ ਅਧਿਕਾਰੀ ਦੀ ਸ਼ਨਾਖਤ ਨਹੀਂ ਕਰ ਸਕੀ ਹੈ। ਸੂਤਰਾਂ ਅਨੁਸਾਰ ਕੋਤਾਹੀ ਵਰਤਣ ਵਾਲੇ ਅਫਸਰਾਂ ਨੂੰ ਕੁਝ ਸਮਾਂ ਪਹਿਲਾਂ ਚੁੱਪ-ਚੁਪੀਤੇ ਵਿਦੇਸ਼ ਭੇਜ ਦਿੱਤਾ ਸੀ ਤੇ ਸਖ਼ਤ ਵਿਰੋਧ ਮਗਰੋਂ ਇਨ੍ਹਾਂ ਅਧਿਕਾਰੀਆਂ ਨੂੰ ਵਾਪਸ ਆਉਣਾ ਪਿਆ ਸੀ। ਪੰਜਾਬ ਸਰਕਾਰ ਇਨ੍ਹਾਂ ਅਧਿਕਾਰੀਆਂ ਨੂੰ ਚੁੱਪ-ਚੁਪੀਤੇ ਸਮੇਂ ਤੋਂ ਪਹਿਲਾਂ ਸੇਵਾਮੁਕਤੀ ਦੇਣ ਬਾਰੇ ਵਿਚਾਰ ਕਰ ਰਹੀ ਹੈ।
ਦੱਸਣਯੋਗ ਹੈ ਕਿ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਵਿੱਚ ਪਹਿਲੀ ਜੂਨ 2015 ਨੂੰ ਪਿੰਡ ਦੇ ਗੁਰਦੁਆਰੇ ਵਿਚੋਂ ਗੁਰੂ ਗ੍ਰੰਥ ਸਾਹਿਬ ...Sep 23

ਚੌਥੇ ਫਰੰਟ ਨਾਲ ਮਿਲ ਕੇ ਨਵੀਂ ਸਿਆਸੀ ਪਾਰਟੀ ਬਣਾਵਾਂਗੇ - ਛੋਟੇਪੁਰ

Share this News

ਫ਼ਰੀਦਕੋਟ : ਆਮ ਆਦਮੀ ਪਾਰਟੀ (ਆਪ) 'ਚੋਂ ਕਨਵੀਨਰ ਦੇ ਅਹੁਦੇ ਤੋਂ ਹਟਾਏ ਗਏ ਸੁੱਚਾ ਸਿੰਘ ਛੋਟੇਪੁਰ ਨੇ ਕਿਹਾ ਹੈ ਕਿ ਉਹ ਚੌਥੇ ਫਰੰਟ ਨਾਲ ਮਿਲ ਕੇ ਨਵੀਂ ਸਿਆਸੀ ਪਾਰਟੀ ਬਣਾਉਣ ਜਾ ਰਹੇ ਹਨ ਅਤੇ ਜਲਦ ਹੀ ਇਸ ਪਾਰਟੀ ਦੇ ਨਾਂ ਦਾ ਐਲਾਨ ਕਰ ਦਿੱਤਾ ਜਾਵੇਗਾ, ਉਨ੍ਹਾਂ ਵੱਲੋਂ ਸ਼ੁਰੂ ਕੀਤੀ ਗਈ 'ਪੰਜਾਬ ਪਰਿਵਰਤਨ ਯਾਤਰਾ' ਫ਼ਰੀਦਕੋਟ ਵਿਖੇ ਸਮਾਪਤ ਹੋ ਗਈ ਛੇ ਸਤੰਬਰ ਤੋਂ ਸ਼ੁਰੂ ਹੋਈ ਇਸ ਯਾਤਰਾ ਦੌਰਾਨ ਛੋਟੇਪੁਰ ਨੇ 13 ਲੋਕ ਸਭਾ ਹਲਕਿਆਂ ਦਾ ਦੌਰਾ ਕਰਕੇ ਆਪਣੇ ਸਮਰਥਕਾਂ ਦੇ ਵਿਚਾਰ ਸੁਣੇ, ਉਨ੍ਹਾਂ ਨੇ ਦਾਅਵਾ ਕੀਤਾ ਕਿ ਪੰਜਾਬ ਪਰਿਵਰਤਨ ਯਾਤਰਾ ਨੂੰ ਪੰਜਾਬ ਭਰ ਵਿੱਚ ਭਰਵਾਂ ਹੁੰਗਾਰਾ ਮਿਲਿਆ ਹੈ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਨਵਜੋਤ ਸਿੱਧੂ ਅਤੇ ਸਾਂਸਦ ਧਰਮਵੀਰ ...Aug 29

'ਸਰਕਾਰ ਨੇ ਪੈਨਸ਼ਨ ਤਾਂ ਨਹੀਂ ਲਾਈ ਪਰ ਇਸ਼ਤਿਹਾਰ ਵਿਚ ਮੇਰੀ ਫ਼ੋਟੋ ਜ਼ਰੂਰ ਲਾ ਦਿਤੀ'

Share this News

ਫ਼ਰੀਦਕੋਟ :  ਪੰਜਾਬ ਸਰਕਾਰ ਨੇ ਫ਼ਰੀਦਕੋਟ ਜਿਲ੍ਹੇ ਦੇ ਪਿੰਡ ਕਲੇਰ ਦੇ ਬਜ਼ੁਰਗ ਨੂੰ 250 ਰੁਪਏ ਤੋਂ ਵਧਾ ਕੇ 500 ਰੁਪਏ ਬੁਢਾਪਾ ਪੈਨਸ਼ਨ ਦੇਣ ਦੇ ਦਾਅਵੇ ਵਾਲਾ ਇਸ਼ਤਿਹਾਰ ਛਾਪਿਆ ਹੈ ਜਿਸ ਵਿਚ ਉਕਤ ਬਜ਼ੁਰਗ ਦੀ ਤਸਵੀਰ ਵਿਖਾਈ ਗਈ ਹੈ। ਇਹ ਇਸ਼ਤਿਹਰ ਵੱਖ-ਵੱਖ ਅਖ਼ਬਾਰਾਂ ਵਿਚ ਛਪਵਾਇਆ ਗਿਆ ਹੈ। ਇਸ ਬਜ਼ੁਰਗ ਨੇ ਸਰਕਾਰੀ ਦਾਅਵੇ ਨੂੰ ਫ਼ਰਜ਼ੀ ਦਸਦਿਆਂ ਕਿਹਾ ਹੈ ਕਿ ਵਾਰ-ਵਾਰ ਤਰਲੇ ਕਰਨ ਦੇ ਬਾਵਜੂਦ ਉਸ ਦੀ ਅਜੇ ਤਕ ਪੈਨਸ਼ਨ ਲਾਈ ਹੀ ਨਹੀਂ ਗਈ ਅਤੇ ਅਖ਼ਬਾਰਾਂ ਵਿਚ ਉਸ ਦੀ ਫ਼ੋਟੋ ਗ਼ਲਤ ਲਾਈ ਗਈ ਹੈ। 
ਬਜ਼ੁਰਗ ਸ਼ੈਲਾ ਸਿੰਘ ਨੇ ਦਸਿਆ ਕਿ ਉਸ ਦੀ ਉਮਰ 80 ਸਾਲ ਤੋਂ ਵੱਧ ਹੈ ਅਤੇ ਉਸ ਨੇ ਪੈਨਸ਼ਨ ਲੈਣ ਲਈ ਸਮਾਜ ਭਲਾਈ ਦਫ਼ਤਰ ਵਿਚ ਚਾਰ ...Aug 19

ਪਦਮਸ੍ਰੀ ਨਾਵਲਕਾਰ ਗੁਰਦਿਆਲ ਸਿੰਘ ਦਾ ਸਦੀਵੀ ਵਿਛੋੜਾ, ਸਾਹਿਤ ਜਗਤ ਨੂੰ ਝੰਜੋੜਾ

Share this News

ਜੈਤੋ : ਵਿਸ਼ਵ ਪ੍ਰਸਿੱਧ ਮੰਨੇ-ਪ੍ਰਮੰਨੇ ਪੰਜਾਬੀ ਭਾਸ਼ਾ ਦੇ ਲਾਡਲੇ ਸਪੂਤ ਪਦਮਸ੍ਰੀ ਨਾਵਲਕਾਰ ਅਤੇ ਗਿਆਨਪੀਠ ਪੁਰਸਕਾਰ ਜੇਤੂ ਗੁਰਦਿਆਲ ਸਿੰਘ ਜੈਤੋ ਦਾ ਪਿਛਲੇ ਦਿਨੀਂ 16 ਅਗਸਤ ਬਾਅਦ ਦੁਪਹਿਰ ਤਕਰੀਬਨ ਡੇਢ ਵਜੇ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ ਸਦੀਵੀਂ ਵਿਛੋੜਾ ਦੇ ਗਏ। ਪ੍ਰੋ. ਗੁਰਦਿਆਲ ਸਿੰਘ ਪੰਜਾਬੀ ਸਾਹਿਤ ਜਗਤ ਦਾ ਮਾਣ ਸਨ। ਉਹ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਸਨਮਾਨਿਤ ਆਜੀਵਨ ਮੈਂਬਰ ਸਨ। ਉਹ ਲਗਭਗ 85 ਵਰ੍ਹਿਆਂ ਦੇ ਸਨ। ਉਨ੍ਹਾਂ ਦੇ ਸਦੀਵੀਂ ਵਿਛੋੜੇ ਦੀ ਖ਼ਬਰ ਨਾਲ ਸਮੁੱਚਾ ਸਾਹਿਤ ਜਗਤ ਝੰਜੋੜਿਆ ਗਿਆ। ਬਠਿੰਡਾ ਦੇ ਹਸਪਤਾਲ ਵਿੱਚ ਜ਼ਿੰਦਗੀ ਅਤੇ ਮੌਤ ਨਾਲ ਜੂਝਦੇ ਰਹੇ ਗੁਰਦਿਆਲ ਸਿੰਘ ਕੁਝ ਦਿਨ ਪਹਿਲਾਂ ਘਰ ਵਿੱਚ ਡਿੱਗ ਪਏ ਸਨ ਤੇ ਉਨ੍ਹਾਂ ਦਾ ਚੂਲ੍ਹਾ ਟੁੱਟ ਗਿਆ ਸੀ। ਉਹ ਲੁਧਿਆਣਾ ...Aug 4

ਹਰ ਚੁਣੌਤੀ ਦਾ ਸਾਹਮਣਾ ਕਰਨਾ ਲਈ ਤਿਆਰ - ਭਗਵੰਤ ਮਾਨ

Share this News

ਫਰੀਦਕੋਟ : ਸੰਸਦ ਦਾ ਵੀਡੀਓ ਬਣਾ ਕੇ ਸੋਸ਼ਲ ਨੈਟਵਰਕਿੰਗ ਵੈਬਸਾਈਟ ਫੇਸਬੁੱਕ 'ਤੇ ਪਾਉਣ ਅਤੇ ਸੰਸਦ ਵਿਚ ਸ਼ਰਾਬ ਪੀ ਕੇ ਜਾਣ ਦੇ ਮਾਮਲੇ ਵਿਚ ਘਿਰੇ ਆਮ ਆਦਮੀ ਪਾਰਟੀ ਦੇ ਸਾਂਸਦ ਭਗਵੰਤ ਮਾਨ ਨੇ ਕਿਹਾ ਹੈ ਕਿ ਉਹ ਹਰ ਚੁਣੌਤੀ ਦਾ ਸਾਹਮਣਾ ਕਰਨ ਲਈ ਤਿਆਰ ਹਨ। ਉਨ•ਾਂ ਨੇ ਕਿਹਾ ਕਿ ਉਹ  ਅਪਣਾ ਸਪਸ਼ਟੀਕਰਣ ਦੇ ਚੁੱਕੇ ਹਨ। ਅਜਿਹੇ ਵਿਚ ਚਾਹੇ ਮੈਨੂੰ ਬਦਨਾਮ ਕੀਤਾ ਜਾਵੇ, ਝੂਠੇ ਮਾਮਲੇ ਦਰਜ ਕੀਤੇ ਜਾਣ, ਜੇਲ• ਵਿਚ ਪਾ ਦਿੱਤਾ ਜਾਵੇ, ਲੇਕਿਨ ਉਹ ਪੋਲ ਖੋਲ• ਮੁਹਿੰਮ ਜਾਰੀ ਰੱਖਣਗੇ। ਊਨ•ਾਂ ਨੇ ਕਿਹਾ ਕਿ ਪੰਜਾਬ ਦੇ ਅਗਾਮੀ ਵਿਧਾਨ ਸਭਾ ਚੋਣਾਂ ਵਿਚ ਉਮੀਦਵਾਰਾਂ ਦੀ ਪਹਿਲੀ ਸੂਚੀ ਛੇਤੀ ਹੀ ਜਾਰੀ ਕੀਤੀ ਜਾਵੇਗੀ। ਸੂਚੀ ਜਾਰੀ ਕਰਨ ਤੋਂ ਪਹਿਲਾਂ ਪੂਰੀ ਜਾਂਚ ...Jul 13

ਸਰਬੱਤ ਖ਼ਾਲਸਾ ਵੱਲੋਂ ਥਾਪੇ ਜਥੇਦਾਰਾਂ ਵੱਲੋਂ 17 ਨੂੰ ਰੋਸ ਮਾਰਚ ਕੱਢਣ ਦਾ ਐਲਾਨ

Share this News

ਫ਼ਰੀਦਕੋਟ : ਪਿੰਡ ਬੁਰਜ ਜਵਾਹਰ ਸਿੰਘ ਵਾਲਾ ਤੇ ਬਰਗਾੜੀ ਵਿਖੇ ਸ੍ਰੀ ਗੁਰੂ ਗੰ੍ਰਥ ਸਾਹਿਬ ਦੀ ਹੋਈ ਬੇਅਦਬੀ ਦੇ ਰੋਸ ਵਜੋਂ ਇਕਜੁਟ ਹੋਈਆਂ ਸਿੱਖ ਜਥੇਬੰਦੀਆਂ ਵਲੋਂ ਚੱਬਾ ਦੀ ਧਰਤੀ 'ਤੇ ਬੀਤੇ ਸਾਲ ਬੁਲਾਏ ਸਰਬੱਤ ਖ਼ਾਲਸਾ ਮੌਕੇ ਥਾਪੇ ਗਏ ਤਖ਼ਤਾਂ ਦੇ ਜਥੇਦਾਰਾਂ ਵੱਲੋਂ ਸਿੱਖ ਕੌਮ ਨੂੰ ਇਕਜੁਟ ਹੋਣ ਦਾ ਜਿੱਥੇ ਹੋਕਾ ਦਿੱਤਾ ਗਿਆ, ਉੱਥੇ ਹੀ ਆਉਣ ਵਾਲੀ 16 ਨਵੰਬਰ ਸ੍ਰੀ ਦਮਦਮਾ ਸਾਹਿਬ ਵਿਖੇ ਦੁਬਾਰਾ ਸਰਬੱਤ ਖ਼ਾਲਸਾ ਕਰਨ ਦਾ ਐਲਾਨ ਕਰਨ ਉਪਰੰਤ ਅੱਜ ਫ਼ਰੀਦਕੋਟ ਵਿਖੇ ਤਖ਼ਤਾਂ ਦੇ ਤਿੰਨ ਜਥੇਦਾਰਾਂ ਸਮੇਤ ਸਿਮਰਨਜੀਤ ਸਿੰਘ ਮਾਨ ਤੋਂ ਇਲਾਵਾ ਵੱਖ-ਵੱਖ ਸਿੱਖ ਜਥੇਬੰਦੀਆਂ ਨੇ ਸ਼ਮੂਲੀਅਤ ਕਰਦੇ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਰੋਸ ਵਜੋਂ 17 ਜੁਲਾਈ ਨੂੰ ਭਗਤਾ ਭਾਈਕਾ ਤੋਂ ਲੈ ...Jul 13

ਮੇਰੇ ਤਾਇਆ ਜੀ ਨੇ ਪੰਜਾਬੀਆਂ ਦੀ ਸ਼ਾਨ ਨੂੰ ਢਾਹ ਲਾਈ - ਮਨਪ੍ਰੀਤ

Share this News

ਫ਼ਰੀਦਕੋਟ : ਸਾਬਕਾ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਹੈ ਕਿ ਪੰਜਾਬ 'ਚ ਮਾਫ਼ੀਆ ਦਾ ਰਾਜ ਹੈ। ਮੁੱਖ ਮੰਤਰੀ ਅਤੇ ਉਨ੍ਹਾਂ ਦੇ ਤਾਏ ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬੀਆਂ ਦੀ ਸ਼ਾਨ ਨੂੰ ਢਾਹ ਲਾਈ ਹੈ। ਇਥੇ ਕਾਂਗਰਸ ਦੀ ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਕੁੱਝ ਮੰਤਰੀਆਂ ਅਤੇ ਅਫ਼ਸਰਾਂ ਦੀ ਸ਼ਮੂਲੀਅਤ ਕਾਰਨ ਹੀ ਪੰਜਾਬ 'ਚ ਚਿੱਟੇ ਨਸ਼ੇ ਦਾ ਦਰਿਆ ਵਗਿਆ ਹੈ ਜਿਸ ਨੇ ਪੰਜਾਬ ਦੀ ਜਵਾਨੀ ਨੂੰ ਤਬਾਹ ਕਰ ਦਿਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਹੋਰਨਾਂ ਸੂਬਿਆਂ 'ਚ ਹੁਣ ਨਸ਼ਈ ਵਜੋਂ ਵੇਖਿਆ ਜਾਣ ਲੱਗਾ ਹੈ। ਮਨਪ੍ਰੀਤ ਬਾਦਲ ਨੇ ਕਿਹਾ ਕਿ ਕਾਂਗਰਸ ਦੀ ਸਰਕਾਰ ਬਣਨ 'ਤੇ ਨਸ਼ਾ ਤਸਕਰਾਂ ਤੇ ਮਾਫ਼ੀਆ ਵਿਰੁਧ ...Jun 12

ਪੰਥਕ ਸਰਕਾਰ ਦਾ ਕੌੜਾ ਸੱਚ : ਸ਼ਰਾਬ ਕਾਰੋਬਾਰ ਦੀ ਬਹਾਰ ਤੇ ਠੇਕਿਆਂ ਦੀ ਭਰਮਾਰ

Share this News

ਫ਼ਰੀਦਕੋਟ : 'ਉੜਤਾ ਪੰਜਾਬ' ਫਿਲਮ ਬਾਰੇ ਸਿਆਸੀ ਘਮਾਸਾਣ ਹਾਲੇ ਠੰਢਾ ਨਹੀਂ ਪਿਆ ਕਿ ਹੁਣ ਸੂਚਨਾ ਦੇ ਅਧਿਕਾਰ ਤਹਿਤ ਪੰਜਾਬ ਦੇ ਆਬਕਾਰੀ ਤੇ ਕਰ ਵਿਭਾਗ ਤੋਂ ਮਿਲੀ ਜਾਣਕਾਰੀ ਵਿੱਚ ਖੁਲਾਸਾ ਹੋਇਆ ਹੈ ਕਿ ਰਾਜ ਵਿੱਚ ਪਿਛਲੇ ਅੱਠ ਸਾਲਾਂ ਵਿੱਚ ਸ਼ਰਾਬ ਦੇ ਠੇਕਿਆਂ ਦੀ ਗਿਣਤੀ 50 ਫੀਸਦੀ ਵਧੀ ਹੈ। ਇਸ ਸੂਚਨਾ ਵਿਚ ਜਿਹੜੀ ਗੱਲ ਜ਼ਿਆਦਾ ਖ਼ਤਰਨਾਕ ਹੈ, ਉਹ ਇਹ ਹੈ ਕਿ ਇਸ ਸਮੇਂ ਦੌਰਾਨ ਪੰਜਾਬ ਵਿੱਚ ਸ਼ਰਾਬ ਦੀ ਵਿਕਰੀ ਵਿੱਚ 85 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ। 
ਪੰਥਕ ਕਹਾਉਣ ਵਾਲੀ ਅਕਾਲੀ ਸਰਕਾਰ ਦੇ ਨਵੇਂ ਕਾਰਨਾਮੇ ਨੇ ਸਭ ਦੇ ਹੋਸ਼ ਉਡਾ ਦਿੱਤੇ ਹਨ। ਅਕਾਲੀ-ਬੀਜੇਪੀ ਸਰਕਾਰ ਨੇ ਪਿਛਲੇ ਅੱਠ ਸਾਲਾਂ ਦੌਰਾਨ ਪੰਜਾਬ ਵਿੱਚ ਸ਼ਰਾਬ ਦਾ ਹੜ੍ਹ ਲਿਆਂਦਾ ਹੈ। ਇਸ ਦੀ ਪੁਸ਼ਟੀ ...Apr 3

ਸੁਖਬੀਰ ਸਿੰਘ ਬਾਦਲ ਬਰੀ

Share this News

ਫ਼ਰੀਦਕੋਟ : ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਅੱਜ ਇੱਥੋਂ ਦੀ ਅਦਾਲਤ ਨੇ ਕਰੀਬ ਦਸ ਸਾਲ ਪੁਰਾਣੇ ਕੇਸ ਵਿੱਚੋਂ ਬਰੀ ਕਰ ਦਿੱਤਾ। ਸਿਟੀ ਪੁਲੀਸ ਫ਼ਰੀਦਕੋਟ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੀਆਂ ਹਦਾਇਤਾਂ ਅਤੇ ਕੋਟਕਪੂਰਾ ਦੇ ਵਸਨੀਕ ਨਰੇਸ਼ ਕੁਮਾਰ ਸਹਿਗਲ ਦੀ ਸ਼ਿਕਾਇਤ ਦੇ ਆਧਾਰ ‘ਤੇ ਜੂਨ 2006 ਵਿੱਚ ਉਨ੍ਹਾਂ ਖ਼ਿਲਾਫ਼ ਆਈਪੀਸੀ ਦੀ ਧਾਰਾ 307, 392 ਤੇ 323 ਤਹਿਤ ਕੇਸ ਦਰਜ ਕੀਤਾ ਸੀ। ਬਾਅਦ ਵਿੱਚ ਅਦਾਲਤ ਨੇ ਆਈਪੀਸੀ ਦੀ ਧਾਰਾ 307 ਨੂੰ ਖ਼ਤਮ ਕਰ ਕੇ ਮੁਕੱਦਮਾ ਹੇਠਲੀ ਅਦਾਲਤ ਕੋਲ ਸੁਣਵਾਈ ਲਈ ਭੇਜ ਦਿੱਤਾ ਸੀ।
ਜੁਡੀਸ਼ਲ ਮੈਜਿਸਟਰੇਟ ਸਤੀਸ਼ ਕੁਮਾਰ ਨੇ ਅੱਜ ਸਵੇਰੇ 10 ਵਜੇ ਕੇਸ ਦੀ ਸੁਣਵਾਈ ਸ਼ੁਰੂ ਕੀਤੀ। ਉਸ ਸਮੇਂ ਉਪ ਮੁੱਖ ਮੰਤਰੀ ਅਦਾਲਤ ...Apr 3

ਲਾਪਤਾ ਫਰੀਦਕੋਟੀ ਵਕੀਲ ਦਿੱਲੀ ਤੋਂ ਮਿਲਿਆ

Share this News

ਫਰੀਦਕੋਟ : ਪਿਛਲੇ ਕੁਝ ਦਿਨਾਂ ਤੋਂ ਗੁੰਮਸ਼ੁਦਾ ਫਰੀਦਕੋਟ ਦਾ ਇੱਕ ਸੀਨੀਅਰ ਵਕੀਲ ਦਿੱਲੀ ਪੁਲਿਸ ਨੇ ਲੱਭਿਆ ਹੈ। ਦਿੱਲੀ ਪੁਲਿਸ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਇਸ ਵਕੀਲ ਨੂੰ ਬੜੀ ਮੁਸ਼ੱਕਤ ਤੋਂ ਬਾਅਦ ਲੱਭਿਆ ਹੈ।
ਦੱਸਣਯੋਗ ਹੈ ਕਿ ਮਨਦੀਪ ਸਿੰਘ ਕੁਲਾਰ ਨਾਂ ਦਾ ਵਕੀਲ 31 ਮਾਰਚ ਨੂੰ ਦਿੱਲੀ ਦੇ ਕਸ਼ਮੀਰੀ ਗੇਟ ਤੋਂ ਗੁੰਮ ਹੋ ਗਿਆ ਸੀ ਤੇ ਉਦੋਂ ਤੋਂ ਹੀ ਉਸ ਦੀ ਭਾਲ ਜਾਰੀ ਸੀ। ਫਰੀਦਕੋਟ ਦੇ ਜਾਂਚ ਅਧਿਕਾਰੀ ਡੀ.ਐਸ.ਪੀ. ਸੁਖਦੇਵ ਸਿੰਘ ਬਰਾੜ ਨੇ ਕਿਹਾ ਹੈ ਕਿ ਦਿੱਲੀ ਪੁਲਿਸ ਨੇ ਵਕੀਲ ਦੀ ਭਾਲ ਦੀ ਬਕਾਇਦਾ ਰਸਮੀ ਤੌਰ ‘ਤੇ ਜਾਣਕਾਰੀ ਦਿੱਤੀ ਹੈ।
ਉਨ੍ਹਾਂ ਕਿਹਾ ਕਿ ਇਹ ਗੁੰਮਸ਼ੁਦਗੀ ਕਿਉਂ ਹੋਈ ਸੀ, ਇਸ ਬਾਰੇ ਵਕੀਲ ਤੋਂ ਪੁੱਛਗਿੱਛ ਤੋਂ ਬਾਅਦ ਹੀ ...
[home] [1] 2 3 4  [next]1-10 of 33


Recent Posts

Archive

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved