Punjab News Section

GURDASPUR

Aug 9

ਬਾਬੇ ਬਕਾਲੇ ਦੀ ਰੱਖੜ ਪੁੰਨਿਆ ਮੌਕੇ ਪੰਜਾਬ ਦੀ ਰਾਜਨੀਤੀ ਦਾ ਤਿੰਨ-ਧਿਰੀ ਧਮੱਚੜ

Share this News

ਬਾਬਾ ਬਕਾਲਾ : ਬਾਬਾ ਬਕਾਲਾ ਦੀ ਰੱਖੜ ਪੁੰਨਿਆ ਮੌਕੇ ਮਾਝੇ ਵਿੱਚ ਲੱਗਣ ਵਾਲੇ ਇਸ ਪ੍ਰਸਿੱਧ ਮੇਲੇ ਮੌਕੇ ਹੋਈਆਂ ਤਿੰਨ-ਧਿਰੀ ਕਾਨਫਰੰਸਾਂ ਵਿੱਚ ਕਾਂਗਰਸ ਪਾਰਟੀ, ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੇ ਆਗੂਆਂ ਦੀਆਂ ਤਕਰੀਰਾਂ ਨਾਲ ਪੰਜਾਬ ਦੀ ਰਾਜਨੀਤੀ ਦਾ ਧਮੱਚੜ ਪੈਂਦਾ ਵੇਖਿਆ ਗਿਆ।
ਕਾਂਗਰਸ ਪਾਰਟੀ ਵੱਲੋਂ ਰੱਖੜ ਪੁੰਨਿਆ ਮੌਕੇ ਅੱਜ ਬਾਬਾ ਬਕਾਲਾ ਸਾਹਿਬ ਵਿਖੇ ਕੀਤੀ ਕਾਨਫ਼ਰੰਸ ’ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਸਮੇਤ ਸਿਖ਼ਰਲੀ ਲੀਡਰਸ਼ਿਪ ਨਹੀਂ ਪੁੱਜੀ। ਮੁੱਖ ਮੰਤਰੀ ਨੇ ਇਸ ਰੈਲੀ ’ਚ ਆਉਣਾ ਸੀ ਪਰ ਦਿੱਲੀ ’ਚ ਮੌਸਮ ਖ਼ਰਾਬ ਹੋਣ ਕਾਰਨ ਉਨ੍ਹਾਂ ਦਾ ਹੈਲੀਕਾਪਟਰ ਉਡਾਣ ਨਹੀਂ ਭਰ ਸਕਿਆ। ਕਾਂਗਰਸ ਦੇ ਬਹੁਤੇ ਨੇਤਾਵਾਂ ਨੇ ਲੋਕਾਂ ਨੂੰ ਆਗਾਮੀ ਲੋਕ ਸਭਾ ਚੋਣਾਂ ’ਚ ...May 7

ਅਕਸ਼ੇ ਕੁਮਾਰ ਹੋ ਸਕਦੇ ਹਨ ਗੁਰਦਾਸਪੁਰ ‘ਚ ਬੀਜੇਪੀ ਦੇ ਉਮੀਦਵਾਰ

Share this News

ਗੁਰਦਾਸਪੁਰ : ਸਾਂਸਦ ਵਿਨੋਦ ਖੰਨਾ ਦੇ ਦੇਹਾਂਤ ਤੋਂ ਬਾਅਦ ਖਾਲੀ ਹੋਈ ਗੁਰਦਾਸਪੁਰ-ਪਠਾਨਕੋਟ ਲੋਕ ਸਭਾ ਸੀਟ ‘ਤੇ ਉਪ ਚੋਣ ਵਿਚ ਵਿਨੋਦ ਖੰਨਾ ਦੀ ਪਤਨੀ ਕਵਿਤਾ ਦੇ ਨਾਲ ਅਕਸ਼ੇ ਕੁਮਾਰ ਦਾ ਨਾਂਅ ਵੀ ਚਰਚਾ ਵਿਚ ਹੈ। ਸੂਤਰਾਂ ਦੀ ਮੰਨੀਏ ਤਾਂ ਬੀਜੇਪੀ ਅਕਸ਼ੇ ਨੂੰ ਵੀ ਟਿਕਟ ਦੇ ਸਕਦੀ ਹੈ। ਸੂਤਰਾਂ ਅਨੁਸਾਰ ਬੀਜੇਪੀ ਪ੍ਰਧਾਨ ਨੂੰ ਵੀ ਟਿਕਟ ਦੇ ਸਕਦੀ ਹੈ। ਮੋਦੀ ਦੇ ਫੈਨ ਅਕਸ਼ੇ ਕਦੇ ਕਿਸਾਨਾਂ ਤੇ ਕਦੇ ਸੈਨਿਕਾਂ ਦੀ ਮਦਦ ਕਰਕੇ ਸੁਰਖੀਆਂ ਵਿਚ ਰਹਿੰਦੇ ਹਨ। ਭਾਜਪਾ ਦੇ ਵਿਜੇ ਵਰਮਾ ਨੇ ਕਿਹਾ ਕਿ ਉਂਜ ਤਾਂ ਇੱਥੋਂ ਕਵਿਤਾ ਸਹੀ ਉਮੀਦਵਾਰ ਹੈ। ਬਾਵਜੂਦ ਇਸ ਦੇ ਪਾਰਟੀ ਜਿਸ ਨੂੰ ਟਿਕਟ ਦੇਵੇਗੀ ਅਸੀਂ ਉਸ ਦਾ ਸਾਥ ਦੇਵਾਂਗੇ।Jan 5

ਜੇਲ੍ਹ 'ਚ ਘੁਸਪੈਠ : ਸ਼ਰਾਬ ਕਾਰੋਬਾਰੀ ਡੋਡਾ ਨਾਲ ਜੇਲ੍ਹ 'ਚ ਚੋਣ ਨੀਤੀ ਬਣਾਉਂਦੇ ਅਬੋਹਰ ਦੇ ਸਿਆਸੀ ਆਗੂ ਕਾਬੂ

Share this News

ਫਾਜ਼ਿਲਕਾ : ਪੰਜਾਬ ਦੇ ਬਹੁ-ਚਰਚਿਤ ਭੀਮ ਟਾਂਕ ਹੱਤਿਆਕਾਂਡ 'ਚ ਸ਼ਾਮਿਲ ਕਥਿਤ ਦੋਸ਼ੀ ਅਕਾਲੀ ਆਗੂ ਤੇ ਸ਼ਰਾਬ ਦੇ ਪ੍ਰਸਿੱਧ ਵਪਾਰੀ ਸ਼ਿਵ ਲਾਲ ਡੋਡਾ ਨੂੰ ਜੇਲ੍ਹ ਦੇ ਨਿਯਮਾਂ ਤੋਂ ਬਾਅਦ ਮਿਲਣ ਆਏ ਅਬੋਹਰ ਵਿਧਾਨ ਸਭਾ ਹਲਕੇ ਨਾਲ ਸੰਬਧਿਤ 24 ਅਕਾਲੀ-ਭਾਜਪਾ ਆਗੂਆਂ ਨੂੰ ਮੀਟਿੰਗ ਕਰਦਿਆਂ ਡਿਪਟੀ ਕਮਿਸ਼ਨਰ ਫ਼ਾਜ਼ਿਲਕਾ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਕਾਬੂ ਕੀਤਾ ਹੈ | ਵਿਧਾਨ ਸਭਾ ਚੋਣਾਂ ਨੂੰ ਲੈ ਕੇ ਅੱਜ ਚੋਣ ਜ਼ਾਬਤੇ ਤੋਂ ਬਾਅਦ ਅਬੋਹਰ ਹਲਕੇ ਅੰਦਰ ਚੋਣ ਰਣਨੀਤੀ ਬਣਾਉਣ ਲਈ ਦੇਰ ਸ਼ਾਮ ਅਬੋਹਰ ਹਲਕੇ ਨਾਲ ਸੰਬਧਿਤ 24 ਸ਼ਿਵ ਲਾਲ ਡੋਡਾ ਤੇ ਅਕਾਲੀ ਦਲ ਨਾਲ ਸੰਬਧਿਤ ਆਗੂ ਸਬ ਜੇਲ੍ਹ ਅੰਦਰ ਚੋਣਾਂ ਦੀ ਵਿਓਤਬੰਦੀ ਬਣਾ ਰਹੇ ਸਨ | ਜਿਓਾ ਹੀ ਇਸ ਦੀ ਸੂਚਨਾ ਜ਼ਿਲ੍ਹਾ ...Dec 17

ਪੰਜਾਬ ਦੇ ਪਾਣੀਆਂ ‘ਤੇ ਥਿੜਕੇ ਕੇਜਰੀਵਾਲ

Share this News

ਮਜੀਠਾ : ਪੰਜਾਬ ਦੇ ਪਾਣੀਆਂ ਦੇ ਵਿਵਾਦ ਉਤੇ ਅੱਜ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਜ਼ੁਬਾਨ ਨੇ ਅਜਿਹਾ ਟਪਲਾ ਖਾਧਾ ਕਿ ਉਹ ਸਵਾਲ 'ਤੇ ਗ਼ੌਰ ਕੀਤੇ ਬਗ਼ੈਰ ਇਕ ਤਰ੍ਹਾਂ ਨਾਲ ਅਪਣੇ ਦਿਲ ਦੀ ਬਿਆਨ ਕਰ ਗਏ। ਮਜੀਠਾ ਵਿਖੇ ਚਰਚਿਤ ਰੈਲੀ ਨੂੰ ਸੰਬੋਧਨ ਕਰ ਕੇਜਰੀਵਾਲ ਜਿਉਂ ਹੀ ਮੀਡੀਆ ਦੇ ਰੂਬਰੂ ਹੋਏ ਤਾਂ ਪਹਿਲਾ ਸਵਾਲ ਆਇਆ ਕਿ ਕੀ ਪੰਜਾਬ ਦੇ ਪਾਣੀਆਂ 'ਤੇ ਦਿੱਲੀ ਅਤੇ ਦਿੱਲੀ ਦੀ ਜਨਤਾ ਦਾ ਕੋਈ ਹੱਕ ਹੈ ਤਾਂ ਕੇਜਰੀਵਾਲ ਦਾ  ਜਵਾਬ ਆਇਆ, ''ਹਾਂ ਜੀ ਸੱਭ ਦਾ ਹੱਕ ਹੈ। ਜਵਾਬ 'ਚ ਜਾਂਦੇ ਹੋਏ ਕੇਜਰੀਵਾਲ ਬੋਲੇ, "ਜੀ ਹਾਂ ਬਿਲਕੁਲ ਹੈ। ਸੱਭ ਦਾ ਹੱਕ ਹੈ'' ਹਾਲਾਂਕਿ ਇਸ ਤੋਂ ਪਹਿਲਾਂ ਆਪ ਪਾਰਟੀ ਤੇ ਖ਼ੁਦ ...Aug 27

ਕਾਂਗਰਸ ਸਰਕਾਰ ਬਣਦੇ ਹੀ ਕਿਸਾਨਾਂ ਦੇ ਕਰਜ਼ੇ ਕਰਾਂਗੇ ਮੁਆਫ - ਅਮਰਿੰਦਰ

Share this News

ਗੁਰਦਾਸਪੁਰ : ਕਿਸਾਨਾਂ ਦੇ ਕਰਜ਼ੇ ਮੁਆਫ਼ ਕਰਵਾਉਣ ਤੇ ਹੋਰ ਕਈ ਗੰਭੀਰ ਸਮੱਸਿਆਵਾਂ ਦਾ ਹੱਲ ਕਰਵਾਉਣ ਲਈ ਪੰਜਾਬ ਪ੍ਰਦੇਸ਼ ਕਾਂਗਰਸ ਵੱਲੋਂ ਸੂਬੇ ਅੰਦਰ 'ਕਿਸਾਨ ਚੇਤਨਾ ਲਹਿਰ' ਦਾ ਆਗਾਜ਼ ਕੀਤਾ ਗਿਆ ਹੈ, ਜਿਸ ਦੇ ਪਹਿਲੇ ਦਿਨ ਅੱਜ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੇ ਦਫ਼ਤਰ ਸਾਹਮਣੇ ਦਿੱਤੇ ਧਰਨੇ ਦੌਰਾਨ ਪੰਜਾਬ ਨਾਲ ਸਬੰਧਿਤ ਕਾਂਗਰਸ ਦੀ ਸਮੁੱਚੀ ਲੀਡਰਸ਼ਿਪ ਨੇ ਸ਼ਮੂਲੀਅਤ ਕੀਤੀ | ਇਸ ਲਹਿਰ ਦੇ ਸਰਪ੍ਰਸਤ ਤੇ ਰਾਜ ਸਭਾ ਮੈਂਬਰ ਸ. ਪ੍ਰਤਾਪ ਸਿੰਘ ਬਾਜਵਾ ਦੇ ਪ੍ਰਬੰਧਾਂ ਹੇਠ ਦਿੱਤੇ ਧਰਨੇ ਦੌਰਾਨ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ, ਕਾਂਗਰਸ ਦੇ ਪੰਜਾਬ ਮਾਮਲਿਆਂ ਦੀ ਇੰਚਾਰਜ ਆਸ਼ਾ ਕੁਮਾਰੀ, ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ, ਕਾਂਗਰਸ ਪ੍ਰਚਾਰ ਕਮੇਟੀ ਦੀ ਚੇਅਰਪਰਸਨ ਅੰਬਿਕਾ ਸੋਨੀ, ਮਨਪ੍ਰੀਤ ਸਿੰਘ ਬਾਦਲ ...Aug 19

ਫ਼ਰਾਰ ਹੈ ਪਠਾਨਕੋਟ ਅੱਤਵਾਦੀ ਹਮਲੇ ਦਾ ਚਰਚਿਤ ਚਿਹਰਾ ਤੇ ਪੰਜਾਬ ਪੁਲਿਸ ਦਾ ਬਲਾਤਕਾਰੀ ਐਸ.ਪੀ.

Share this News

ਗੁਰਦਾਸਪੁਰ : ਪਠਾਨਕੋਟ ਏਅਰਬੇਸ ਉੱਤੇ ਅੱਤਵਾਦੀ ਹਮਲੇ ਦੌਰਾਨ ਚਰਚਾ ਵਿੱਚ ਆਏ ਅਤੇ ਜਬਰਜਨਾਹ ਤੇ ਭ੍ਰਿਸ਼ਟਾਚਾਰ ਦੇ ਕੇਸ ਵਿੱਚ ਨਾਮਜ਼ਦ ਸਲਵਿੰਦਰ ਸਿੰਘ ਦੀ ਜ਼ਮਾਨਤ ਅਰਜ਼ੀ ਗੁਰਦਾਸਪੁਰ ਦੇ ਵਧੀਕ ਸ਼ੈਸ਼ਨ ਜੱਜ ਕਮਲਜੀਤ ਸਿੰਘ ਲਾਂਬਾ ਦੀ ਅਦਾਲਤ ਨੇ ਖਾਰਜ ਕਰ ਦਿੱਤੀ। ਗੌਰਤਲਬ ਹੈ ਕਿ ਗੁਰਦਾਸਪੁਰ ਦੇ ਤਤਕਾਲੀ ਐਸ.ਪੀ. ਸਲਵਿੰਦਰ ਸਿੰਘ ਖਿਲਾਫ਼ ਥਾਣਾ ਸਿਟੀ ਵਿੱਚ ਤਿੰਨ ਅਗਸਤ ਨੂੰ ਜਬਰ-ਜਨਾਹ ਤੇ ਭ੍ਰਿਸ਼ਟਾਚਾਰ ਰੋਕੂ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਹੋਇਆ ਸੀ। ਮਾਮਲਾ ਦਰਜ ਹੋਣ ਤੋਂ ਬਾਅਦ ਮੌਜੂਦਾ ਸਮੇਂ ਜਲੰਧਰ ਵਿੱਚ ਪੀਏਪੀ ਦੀ ਬਟਾਲੀਅਨ 75 ਵਿੱਚ ਸਹਾਇਕ ਕਮਾਂਡੈਂਟ ਵਜੋਂ ਤਾਇਨਾਤ ਸਲਵਿੰਦਰ ਸਿੰਘ ਫ਼ਰਾਰ ਹੈ। ਉਸ ਨੇ ਅੰਮ੍ਰਿਤਸਰ ਦੇ ਇੱਕ ਵਕੀਲ ਰਾਹੀਂ ਗੁਰਦਾਸਪੁਰ ਅਦਾਲਤ ਵਿੱਚ ਅਗਾਊਂ ਜ਼ਮਾਨਤ ਲੈਣ ਲਈ ਅਰਜ਼ੀ ਦਾਇਰ ਕੀਤੀ ...Aug 7

ਮੈਂ ਨਾਰਾਜ਼ ਹਾਂ ਪਰ ਪਾਰਟੀ ਨਹੀਂ ਛੱਡਾਂਗਾ - ਸੁੱਚਾ ਸਿੰਘ ਛੋਟੇਪੁਰ

Share this News

ਗੁਰਦਾਸਪੁਰ : ਆਮ ਆਦਮੀ ਪਾਰਟੀ ਵਲੋਂ 19 ਸੀਟਾਂ 'ਤੇ ਉਮੀਦਵਾਰਾਂ ਦੇ ਐਲਾਨ ਕਾਰਨ 'ਆਪ' ਅੰਦਰ ਪੈਦਾ ਹੋਈ ਨਾਰਾਜ਼ਗੀ ਤੇ ਰੋਸ ਸਬੰਧੀ ਪੰਜਾਬ ਦੇ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਨੇ ਅੱਜ ਸਪੱਸ਼ਟ ਕਰਦਿਆਂ ਕਿਹਾ ਕਿ ਦੁਖ ਤੇ ਰੋਸ ਜ਼ਰੂਰ ਹੈ ਪਰ ਉਹ ਅਸਤੀਫ਼ਾ ਨਹੀਂ ਦੇਣਗੇ। ਇਸੇ ਨਾਰਾਜ਼ਗੀ ਕਾਰਨ ਕਲ ਉਮੀਦਵਾਰਾਂ ਦੇ ਐਲਾਨ ਮੌਕੇ ਛੋਟੇਪੁਰ ਮੌਜੂਦ ਨਹੀਂ ਸਨ।  ਸ. ਛੋਟੇਪੁਰ ਨੇ ਕਿਹਾ, 'ਹਰ ਪਰਵਾਰ, ਹਰ ਪਾਰਟੀ ਤੇ ਹਰ ਜਥੇਬੰਦੀ 'ਚ ਇਕ ਦੂਜੇ ਨਾਲ ਨਾਰਾਜ਼ਗੀ ਹੁੰਦੀ ਹੈ। ਮੈਂ ਵੀ ਅਪਣੀਆਂ ਭਾਵਨਾਵਾਂ ਤੋਂ ਪਾਰਟੀ ਨੂੰ ਜਾਣੂ ਕਰਵਾ ਦਿਤਾ ਸੀ ਜਿਸ ਕਰ ਕੇ 26 ਉਮੀਦਵਾਰਾਂ 'ਚੋਂ 7 ਦੇ ਨਾਂ ਰੋਕ ਲਏ ਹਨ। ਸਿਰਫ਼ 19 ਦਾ ਐਲਾਨ ਹੋਇਆ ਹੈ ਜਿਨ੍ਹਾਂ 'ਚੋਂ 3 ...Jun 12

ਪਠਾਨਕੋਟ ਏਅਰਬੇਸ ਦੀ ਕੰਧ ਦੇ ਕੋਲ ਦੇਖਦੇ ਹੀ ਗੋਲੀ ਮਾਰਨ ਦੇ ਹੁਕਮ

Share this News

ਪਠਾਨਕੋਟ : ਦੋ ਜਨਵਰੀ ਨੂੰ ਪਠਾਨਕੋਟ ਏਅਰਬੇਸ 'ਤੇ ਅੱਤਵਾਦੀ ਹਮਲੇ ਦੇ 6 ਮਹੀਨੇ ਬਾਅਦ 24 ਕਿਲੋਮੀਟਰ ਖੇਤਰ ਵਿੱਚ ਫੈਲੇ ਪਠਾਨਕੋਟ ਏਅਰਬੇਸ ਦੀ ਕੰਧ ਦੇ ਕੋਲ ਘੁਸਪੈਠੀਏ ਨੂੰ ਦੇਖਦੇ ਹੀ ਗੋਲੀ ਮਾਰਨ ਦੇ ਹੁਕਮ ਦਿੱਤੇ ਗਏ ਹਨ। ਏਅਰਫੋਰਸ ਨੇ ਬੇਸ ਦੀ ਕੰਧ ਨਾਲ ਲਗਦੇ ਇਲਾਕਿਆਂ ਵਿੱਚ ਹੁਕਮ ਨੂੰ ਚਿਪਕਾ ਕੇ ਚਿਤਾਵਨੀ ਦਿੱਤੀ ਹੈ। ਗੋਲੀ ਮਾਰਨ ਦੇ ਹੁਕਮ ਤੋਂ ਬਾਅਦ ਢਾਕੀ, ਧੀਰਾ, ਨੌਸ਼ਹਿਰਾ ਨਾਲਬੰਦਾ ਸਮੇਤ ਕੰਧ ਨਾਲ ਲਗਦੇ ਪਿੰਡਾਂ ਵਿਚ ਦਹਿਸ਼ਤ ਦਾ ਮਾਹੌਲ ਹੈ। ਏਅਰਬੇਸ ਦੀ ਕੰਧ 'ਤੇ ਪੀਲੇ ਰੰਗ ਦੇ ਸਾਈਨ ਬੋਰਡ 'ਤੇ 'ਖ਼ਤਰਾ ਸੈਨਾ ਖੇਤਰ, ਘੁਸਪੈਠੀਏ ਨੂੰ ਗੋਲੀ ਮਾਰ ਦਿੱਤੀ ਜਾਵੇਗੀ' ਦੇ ਹੁਕਮ ਲਾ ਦਿੱਤੇ ਗਏ ਹਨ। ਇਸ ਨੂੰ ਪੜ ਕੇ ਏਅਰਬੇਸ ਦੀ ਕੰਧ ਨਾਲ ...May 20

ਐਸ਼ਵਰਿਆ ਰਾਏ ''ਤੇ ਵਰ੍ਹੇ ਆਂਡੇ ਤੇ ਟਮਾਟਰ !

Share this News

ਪਠਾਨਕੋਟ : ਪਾਕਿਸਤਾਨ ਦੀ ਜੇਲ 'ਚ ਮਾਰੇ ਗਏ ਭਾਰਤੀ ਕੈਦੀ ਸਰਬਜੀਤ ਸਿੰਘ ਦੀ ਜ਼ਿੰਦਗੀ 'ਤੇ ਆਧਾਰਿਤ ਫਿਲਮ 'ਸਰਬਜੀਤ' ਰਿਲੀਜ਼ ਹੋਣ ਦੇ ਪਹਿਲੇ ਦਿਨ ਹੀ ਵਿਵਾਦਾਂ 'ਚ ਘਿਰ ਗਈ ਹੈ। ਫਿਲਮ ਦੀ ਕਹਾਣੀ ਨੂੰ ਗਲਤ ਦੱਸਦੇ ਹੋਏ ਪਠਾਨਕੋਟ 'ਚ ਸ਼ਿਵ ਸੈਨਾ ਇਨਕਲਾਬ ਵਲੋਂ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ। ਆਪਣਾ ਵਿਰੋਧ ਜ਼ਾਹਰ ਕਰਨ ਲਈ ਸ਼ਿਵ ਸੈਨਾ ਵਲੋਂ ਫਿਲਮ 'ਚ ਦਲਬੀਰ ਕੌਰ ਦੀ ਭੂਮਿਕਾ ਨਿਭਾਅ ਰਹੀ ਬਾਲੀਵੁੱਡ ਅਦਾਕਾਰਾ ਐਸ਼ਵਰਿਆ ਰਾਏ ਦੇ ਪੋਸਟਰਾਂ 'ਤੇ ਆਂਡੇ ਤੇ ਟਮਾਟਰ ਵਰ੍ਹਾਏ ਗਏ।
ਪ੍ਰਦਰਸ਼ਨਕਾਰੀਆਂ ਦਾ ਦੋਸ਼ ਹੈ ਕਿ ਦਲਬੀਰ ਕੌਰ (ਐਸ਼ਵਰਿਆ ਰਾਏ) ਨੇ ਫਿਲਮ 'ਚ ਸਰਬਜੀਤ ਦੇ ਅਸਲ ਤਸ਼ੱਦਦ ਦੀ ਥਾਂ ਕੁਝ ਹੋਰ ਹੀ ਕਹਾਣੀ ਪੇਸ਼ ਕੀਤੀ ਹੈ। ਸ਼ਿਵ ਸੈਨਾ ਇਨਕਲਾਬ ਦਾ ...May 20

'ਰਾਅ' ਦੇ ਕਹਿਣ 'ਤੇ ਪਾਕਿਸਤਾਨ ਵਿਚ ਜਾਸੂਸੀ ਕਰਨ ਵਾਲਿਆਂ ਦੀ ਭਾਰਤ ਸਰਕਾਰ ਕੋਲੋਂ ਮਦਦ ਦੀ ਅਪੀਲ

Share this News

ਗੁਰਦਾਸਪੁਰ : ਜ਼ਿਲ•ਾ ਗੁਰਦਾਸਪੁਰ ਦੇ ਪਿੰਡ ਡਡਵਾਂ ਵਿਚ ਰਹਿਣ ਵਾਲੇ ਡੇਨੀਅਲ ਮਸੀਹ ਦਾ ਕਹਿਣਾ ਹੈ ਕਿ ਉਹ ਏਜੰਸੀ 'ਰਾਅ' ਦਾ ਕਹਿਣ 'ਤੇ ਡੇਰਾ ਬਾਬਾ ਨਾਨਕ ਬਾਰਡਰ ਤੋਂ ਪਾਕਿਸਤਾਨ ਜਾਸੂਸੀ ਦੇ ਲਈ ਚਲਾ ਗਿਆ ਸੀ। ਜਿਸ ਦੇ ਪਿੱਛੋਂ ਪਾਕਿਸਤਾਨ ਹਕੂਮਤ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਸਾਲ 1993 ਤੋਂ 1997 ਤੱਕ ਕਰੀਬ ਚਾਰ ਸਾਲ ਤੱਕ ਜੇਲ• ਵਿਚ ਬੰਦ ਰਿਹਾ ਅਤੇ ਪਾਕਿਸਤਾਨ ਸਰਕਾਰ ਨੇ ਉਸ ਨੂੰ ਕਾਫੀ ਤਸੀਹੇ ਦਿੱਤੇ ਅਤੇ ਸਾਲ 1997 ਵਿਚ ਉਹ ਸਮਝੌਤਾ ਐਕਸਪ੍ਰੈਸ ਦੇ ਜ਼ਰੀਏ ਭਾਰਤ ਪਹੁੰਚਿਆ ਲੇਕਿਨ ਅੱਜ ਤੱਕ ਉਸ ਦੇ ਪਰਿਵਾਰ ਨੂੰ ਸਰਕਾਰ ਵਲੋਂ ਕੋਈ ਆਰਥਿਕ ਮਦਦ ਨਹੀਂ ਦਿੱਤੀ ਗਈ। ਹੁਣ ਉਹ ਅਪਣੇ ਪਰਿਵਾਰ ਦਾ ਗੁਜ਼ਾਰਾ ਰਿਕਸ਼ਾ ਚਲਾ ਕੇ ਕਰਦਾ ਹੈ।  ਉਸ ...
[home] [1] 2 3 4 5 6  [next]1-10 of 55


Recent Posts

Archive

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved