Punjab News Section

HOSHIARPUR

Feb 9

ਦੁਬਈ 'ਚ ਫਸੇ 10 ਪੰਜਾਬੀਆਂ ਦੀ ਜ਼ਿੰਦਗੀ ਦੇ ਲਈ 60 ਲੱਖ ਬਲੱਡ ਮਨੀ ਰਾਹੀਂ ਹੋਇਆ ਸਮਝੌਤਾ

Share this News

ਹੁਸ਼ਿਆਰਪੁਰ : ਹੁਸ਼ਿਆਰਪੁਰ ਦੇ ਪਿੰਡ ਹਵੇਲੀ ਦੇ ਚੰਦਰ ਸ਼ੇਖਰ ਸਮੇਤ ਦਸ ਪੰਜਾਬੀ ਨੌਜਵਾਨਾਂ ਦੀ ਦੁਬਈ ਜੇਲ੍ਹ ਤੋਂ ਰਿਹਾਈ ਦੀ ਉਮੀਦ ਬਣ ਗਈ ਹੈ। ਇਨ੍ਹਾਂ ਸਾਰਿਆਂ ਨੂੰ ਪਾਕਿਸਤਾਨੀ ਨੌਜਵਾਨ ਮੁਹੰਮਦ ਇਜਾਜ ਦੇ ਕਤਲ ਵਿੱਚ ਅਦਾਲਤ ਫਾਂਸੀ ਦੀ ਸਜ਼ਾ ਸੁਣਾ ਚੁੱਕੀ ਹੈ। ਸਾਰੇ 26 ਅਕਤੂਬਰ 2016 ਤੋਂ ਜੇਲ੍ਹ ਵਿੱਚ ਬੰਦ ਹਨ। ਨੌਜਵਾਨਾਂ ਦੀ ਰਿਹਾਈ ਦੇ ਲਈ ਸਮਾਜ ਸੇਵੀ ਅਤੇ ਸਰਬਤ ਦਾ ਭਲਾ ਟਰੱਸਟ ਦੇ ਚੇਅਰਮੈਨ ਐਸ.ਪੀ. ਸਿੰਘ ਓਬਰਾਏ ਨੇ ਪਾਕਿਸਤਾਨੀ ਨੌਜਵਾਨ ਦੇ ਪਰਿਵਾਰ ਨੂੰ ਸਮਝੌਤੇ ਦੇ ਤਹਿਤ 60 ਲੱਖ ਰੁਪਏ (ਪਾਕਿਸਤਾਨੀ ਕਰੰਸੀ) ਬਲੱਡ ਮਨੀ ਦੇਣ ਦਾ ਵਾਅਦਾ ਕੀਤਾ ਹੈ। ਪੰਜਾਬੀ ਨੌਜਵਾਨਾਂ ਦੇ ਪਰਿਵਾਰਾਂ ਨੇ ਦੱਸਿਆ ਕਿ ਅਦਾਲਤ ਨੇ ਇਸ ਕੇਸ ਦੀ ਅਗਲੀ ਸੁਣਵਾਈ 27 ਫਰਵਰੀ ਰੱਖੀ ਹੈ। ...Sep 23

45 ਸਾਲਾਂ ਬਾਅਦ ਵੀ ਅੰਗਰੇਜ਼ ਕੌਰ ਨੂੰ ਪਾਕਿ ਜੇਲ੍ਹ 'ਚ ਬੰਦ ਪਤੀ ਦੀ ਉਡੀਕ

Share this News

ਕੋਟਕਪੂਰਾ : ਲਗਭਗ 45 ਸਾਲਾਂ ਤੋਂ ਪਾਕਿਸਤਾਨੀ ਜੇਲ 'ਚ ਨਰਕ ਵਰਗੀ ਜ਼ਿੰਦਗੀ ਬਤੀਤ ਕਰ ਰਹੇ ਫ਼ਰੀਦਕੋਟ ਦੇ ਬੀ.ਐੱਸ.ਐੱਫ. ਜਵਾਨ ਸੁਰਜੀਤ ਸਿੰਘ ਦੀ ਰਿਹਾਈ ਲਈ ਉਸ ਦੀ ਪਤਨੀ ਅੰਗਰੇਜ਼ ਕੌਰ ਤੇ ਬੇਟੇ ਅਮਰੀਕ ਸਿੰਘ ਦਾ ਸੰਘਰਸ਼ ਪਿਛਲੇ 13 ਸਾਲਾਂ ਤੋਂ ਜਾਰੀ ਹੈ। ਉਹ ਪਿਛਲੇ ਪ੍ਰਧਾਨ ਮੰਤਰੀ, ਵਿਦੇਸ਼ ਮੰਤਰੀ ਤੋਂ ਲੈ ਕੇ ਅਨੇਕਾਂ ਸਿਆਸੀ, ਗ਼ੈਰ-ਸਿਆਸੀ ਤੇ ਧਾਰਮਿਕ ਸੰਸਥਾਵਾਂ/ਜਥੇਬੰਦੀਆਂ ਦੇ ਆਗੂਆਂ ਦੇ ਦਰ-ਦਰ ਭਟਕ ਰਹੇ ਹਨ, ਪਰ ਅਜੇ ਤੱਕ ਉਨ੍ਹਾਂ ਦੇ ਪੱਲੇ ਨਿਰਾਸ਼ਾ ਹੀ ਪਈ ਹੈ। 
ਪਿਛਲੇ ਦਿਨੀਂ ਸੁਰਜੀਤ ਸਿੰਘ ਦਾ ਬੇਟਾ ਅਮਰੀਕ ਸਿੰਘ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਮਿਲਿਆ ਤੇ ਉਨ੍ਹਾਂ ਨੂੰ ਅਪਣੀ ਦੁੱਖ ਭਰੀ ਦਾਸਤਾਨ ਸੁਣਾਈ। ਵਿਦੇਸ਼ ਮੰਤਰੀ ਨੇ ਆਖਿਆ ਕਿ ਅਜੇ ਦੋਨਾਂ ਮੁਲਕਾਂ ਦਰਮਿਆਨ ਹਾਲਾਤ ਠੀਕ ...Aug 9

ਬਾਦਲ ਤੇ ਕੇਜਰੀਵਾਲ ਧੋਖੇਵਾਜ ਤੇ ਲੁੱਟੇਰੇ ਹਨ - ਮਨਪ੍ਰੀਤ ਬਾਦਲ

Share this News

ਗੜ੍ਹਸ਼ੰਕਰ : ਇਥੋ ਹੁਸ਼ਿਆਰਪੁਰ ਜਰਨੈਲੀ ਸੜਕ ਤੇ ਪੈਦੇ ਮਹਾਰਾਜਾ ਪੈਲਸ ਦਦਿਆਲ ਵਿਖੇ ਕਾਗਰਸ ਪਾਰਟੀ ਦੇ ਸੂਬਾ ਜਰਨਲ ਸਕੱਤਰ ਅਤੇ ਸਾਬਕਾ ਵਿਧਾਇਕ ਲਵ ਕੁਮਾਰ ਗੋਲਡੀ ਦੀ ਅਗਵਾਈ ‘ਚ ਕਾਗਰਸ ਪਾਰਟੀ ਦੀ "ਕੈਪਟਨ ਲਿਆਉ, ਪੰਜਾਬ ਬਚਾਉ’ ਦੀ ਵਿਸ਼ਾਲ ਰੈਲੀ ਕੀਤੀ ਗਈ। ਜਿਸ ‘ਚ ਕਾਗਰਸ ਪਾਰਟੀ ਦੇ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਚਰਨਜੀਤ ਸਿੰਘ ਚੰਨੀ, ਸੂਬਾਈ ਆਗੂ ਮਨਪ੍ਰੀਤ ਸਿੰਘ ਬਾਦਲ, ਯੂਥ ਕਾਗਰਸ ਦੇ ਕੌਮੀ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਬੜਿੰਗ, ਕਾਗਰਸ ਦੀ ਬੁਲਾਰਾ ਨਮਿਸ਼ਾ ਮਹਿਤਾ, ਯੂਥ ਕਾਗਰਸ ਦੇ ਸੂਬਾ ਪ੍ਰਧਾਨ ਅਮਰਪ੍ਰੀਤ ਸਿੰਘ ਲਾਲੀ, ਉਬੀਸੀ ਸੈਲ ਦੇ ਸੂਬਾ ਚੇਅਰਮੈਨ ਰਾਕੇਸ਼ ਕੁਮਾਰ ਸ਼ਿਮਰਨ ਤੇ ਹੋਰ ਸਖਸੀਅਤਾ ਨੇ ਵਿਸੇਸ਼ ਤੌਰ ਤੇ ਸ਼ਿਰਕਤ ਕੀਤੀ।
ਇਸ ਮੌਕੇ ਸੰਬੋਧਨ ਕਰਦਿਆ ਚਰਨਜੀਤ ਸਿੰਘ ਚੰਨੀ, ਮਨਪ੍ਰੀਤ ...Aug 9

ਦੋ ਸੰਵਿਧਾਨ ਰੱਖਣ ਦੇ ਕੇਸ 'ਚ ਅਦਾਲਤ ਵੱਲੋਂ ਸ਼੍ਰੋਮਣੀ ਅਕਾਲੀ ਦਲ ਦਾ ਰਿਕਾਰਡ ਤਲਬ

Share this News

ਹੁਸ਼ਿਆਰਪੁਰ : ਜੁਡੀਸ਼ੀਅਲ ਮੈਜਿਸਟ੍ਰੇਟ (ਦਰਜਾ ਅੱਵਲ) ਗੁਰਸ਼ੇਰ ਸਿੰਘ ਦੀ ਅਦਾਲਤ ਨੇ ਸ਼੍ਰੋਮਣੀ ਅਕਾਲੀ ਦਲ ਿਖ਼ਲਾਫ਼ ਦੋ ਸੰਵਿਧਾਨ ਰੱਖਣ ਸਬੰਧੀ ਮਾਮਲੇ ਦੀ ਸੁਣਵਾਈ ਕਰਦਿਆਂ ਪਾਰਟੀ ਦੇ ਸਕੱਤਰ ਚਰਨਜੀਤ ਸਿੰਘ ਬਰਾੜ ਨੂੰ 15 ਸਤੰਬਰ ਨੂੰ ਪਾਰਟੀ ਦਾ ਕਾਰਵਾਈ ਰਜਿਸਟਰ, ਜਿਸ 'ਚ 1974 ਦਾ ਪੁਰਾਣਾ ਵਿਧਾਨ, ਭਾਰਤ ਦੇ ਚੋਣ ਕਮਿਸ਼ਨ ਨੂੰ 1989 'ਚ ਦਿੱਤਾ ਧਰਮ ਨਿਰਪੱਖ ਹੋਣ ਦਾ ਹਲਫ਼ਨਾਮਾ ਤੇ 2004 ਵਿਚ ਪਾਸ ਕੀਤਾ ਨਵਾਂ ਵਿਧਾਨ ਅਦਾਲਤ 'ਚ ਪੇਸ਼ ਕਰਨ ਦਾ ਹੁਕਮ ਦਿੱਤਾ ਹੈ | ਅਦਾਲਤ ਦੀ ਇਸ ਕਾਰਵਾਈ ਨੂੰ ਰਾਜਨੀਤਕ ਹਲਕਿਆਂ 'ਚ ਚੋਣਾਂ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਲਈ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ | ਵਰਣਨਯੋਗ ਹੈ ਕਿ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਤੇ ਸ਼੍ਰੋਮਣੀ ...Jul 24

ਲਾੜੇ ਦੇ ਅਮਰੀਕਨ ਡਾਲਰਾਂ ਵਾਲੇ ਹਾਰ ਦੇ ਲੁਧਿਆਣਾ 'ਚ ਚਰਚੇ

Share this News

ਹੁਸ਼ਿਆਰਪੁਰ : ਡਾਲਰਾਂ ਅਤੇ ਪੌਂਡ ਦਾਹ ਕਰੇਜ਼ ਪੰਜਾਬੀਆਂ ਨੂੰ ਵਿਦੇਸ਼ਾਂ ਵਿੱਚ ਤਾਂ ਖਿੱਚ ਕੇ ਹੀ ਲਿਜਾ ਰਿਹਾ ਹੈ। ਡਾਲਰਾਂ ਦਾ ਕਰੇਜ਼ ਐਨਾ ਹੈ ਕਿ ਲਾੜੇ ਵੀ ਹੁਣ ਇਸ ਦੇ ਹਾਰ ਬਣਾ ਕੇ ਪਾਉਣ ਲੱਗੇ ਹਨ। ਅਜਿਹਾ ਹੀ ਕਿੱਸਾ ਹੁਸ਼ਿਆਰਪੁਰ ਵਿੱਚ ਦੇਖਣ ਨੂੰ ਮਿਲਿਆ। 
ਲੁਧਿਆਣਾ ਤੋਂ ਬਾਰਾਤ ਲੈ ਕੇ ਪੁੱਜੇ ਲਾੜੇ ਗੁਰਜੀਤ ਸਿੰਘ ਨੇ ਗਲa ਵਿੱਚ ਡਾਲਰਾਂ ਨਾਲ ਬਣਿਆ ਹਾਰ ਪਾਇਆ ਸੀ। ਇਸ ਦਾ ਅਸਰ ਇਹ ਹੋਇਆ ਕਿ ਲੋਕਾਂ ਵਿੱਚ ਚਰਚਾ ਦਾ ਵਿਸ਼ਾ ਰਹਿਣ ਵਾਲੇ ਲਾੜੇ ਦੀ ਜਗ੍ਹਾ ਸਭ ਦੀ ਜ਼ੁਬਾਨ 'ਤੇ ਡਾਲਰਾਂ ਵਾਲੇ ਹਾਰ ਦੀ ਚਰਚਾ ਰਹੀ। ਮੁਹੱਲਾ ਕਮਾਲਪੁਰਾ ਬਾਰਾਤ ਪੁੱਜੀ ਤਾਂ ਲੋਕ ਲਾੜੇ ਦੀ ਜਗ੍ਹਾਂ ਡਾਲਰ ਵਾਲੇ ਹਾਰ ਨੂੰ ਹੀ ਦੇਖਦੇ ਰਹੇ। ਲਾੜੇ ਤੋਂ ਜਦ ...Feb 5

ਨਸ਼ਿਆਂ 'ਚ ਰੁੱਲਿਆ ਪੰਜਾਬ ਦਾ ਬਚਪਨ: 12 ਸਾਲਾ ਬੱਚੇ ਨੇ ਨਸ਼ੇ ਲਈ ਕੀਤਾ ਆਪਣੇ ਹੀ 10 ਸਾਲਾ ਦੋਸਤ ਦਾ ਕਤਲ

Share this News

ਹੁਸ਼ਿਆਰਪੁਰ : ਪੰਜਾਬ 'ਚ ਵਗਦੇ ਨਸ਼ਿਆਂ ਦੇ 'ਕਾਲੇ ਦਰਿਆ' ਨੇ ਨਾ ਸਿਰਫ ਇੱਥੋਂ ਦੇ ਨੌਜਵਾਨਾਂ ਸਗੋਂ ਛੋਟੇ-ਛੋਟੇ ਮਾਸੂਮ ਬੱਚਿਆਂ ਦੀ ਜ਼ਿੰਦਗੀ ਨੂੰ ਵੀ ਰੋੜ੍ਹ ਦਿੱਤਾ ਹੈ। ਲੱਖਾਂ ਕੋਸ਼ਿਸ਼ਾਂ ਦੇ ਬਾਵਜੂਦ ਨਸ਼ਿਆਂ ਦਾ ਇਹ ਹੜ੍ਹ ਮਾਸੂਮ ਜਾਨਾਂ ਨੂੰ ਆਪਣੇ 'ਚ ਸਮੋਈ ਜਾ ਰਿਹਾ ਹੈ। ਹੁਸ਼ਿਆਰਪੁਰ ਦੇ ਸੁੰਦਰਨਗਰ ਮੁਹੱਲੇ 'ਚ ਵੀਰਵਾਰ ਨੂੰ ਇਕ 12 ਸਾਲਾ ਬੱਚੇ ਨੇ ਆਪਣੇ ਹੀ 10 ਸਾਲਾ ਦੋਸਤ ਨੂੰ ਸਿਰਫ ਇਸ ਕਰ ਕੇ ਜਾਨੋਂ ਮਾਰ ਦਿੱਤਾ, ਕਿਉਂਕਿ ਉਸ ਨੇ ਉਸ ਨੂੰ ਨਸ਼ੀਲੀ ਵਸਤੂ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਜ਼ਿਕਰਯੋਗ ਹੈ ਕਿ ਤੀਜੀ ਜਮਾਤ 'ਚ ਪੜ੍ਹਨ ਵਾਲਾ ਸ਼ਿਵਾ (10 ਸਾਲ) ਸਕੂਲੋਂ ਵਾਪਸ ਆ ਕੇ ਆਪਣੇ 12 ਸਾਲ ਦੇ ਇਕ ਦੋਸਤ ਨਾਲ ਖੇਡਣ ਚਲਾ ...Dec 4

ਬਾਬਾ ਰਾਮਦੇਵ ਨੂੰ ਸੰਮਨ ਜਾਰੀ

Share this News

ਹੁਸ਼ਿਆਰਪੁਰ : ਹੁਸ਼ਿਆਰਪੁਰ ਦੇ ਚੀਫ ਜੁਡੀਸ਼ੀਅਲ ਮੈਜਿਸਟ੫ੇਟ ਦੀ ਅਦਾਲਤ ਨੇ ਇਕ ਮਾਮਲੇ ਦੀ ਸੁਣਵਾਈ ਕਰਦਿਆਂ ਯੋਗਾ ਉਸਤਾਦ ਬਾਬਾ ਰਾਮਦੇਵ ਨੂੰ ਸੰਮਨ ਜਾਰੀ ਕਰ ਕੇ ਨਿੱਜੀ ਤੌਰ 'ਤੇ ਅਦਾਲਤ 'ਚ ਹਾਜ਼ਰ ਹੋਣ ਦੇ ਆਦੇਸ਼ ਦਿੱਤੇ ਹਨ। ਵੀਰਵਾਰ ਨੂੰ ਹੁਸ਼ਿਆਰਪੁਰ ਦੇ ਐਡਵੋਕੇਟ ਧਰਮਿੰਦਰ ਸਿੰਘ ਦਾਦਰਾ ਤੇ ਐਡਵੋਕੇਟ ਗੁਰਇਕਬਾਲ ਸਿੰਘ ਵੱਲੋਂ ਦਾਇਰ ਸ਼ਿਕਾਇਤ 'ਤੇ ਸੁਣਵਾਈ ਕਰਦਿਆਂ ਅਦਾਲਤ ਨੇ ਇਹ ਆਦੇਸ਼ ਜਾਰੀ ਕੀਤੇ ਹਨ।
ਐਡਵੋਕੇਟ ਧਰਮਿੰਦਰ ਸਿੰਘ ਦਾਦਰਾ ਤੇ ਐਡਵੋਕੇਟ ਗੁਰਇਕਬਾਲ ਸਿੰਘ ਨੇ 12 ਮਈ 2014 ਨੂੰ ਸੀਜੇਐਮ ਹੁਸ਼ਿਆਰਪੁਰ 'ਚ ਬਾਬਾ ਰਾਮਦੇਵ ਖ਼ਿਲਾਫ਼ ਅਪਰਾਧਿਕ ਸ਼ਿਕਾਇਤ ਦਿੱਤੀ ਸੀ ਜਿਸ 'ਤੇ ਸੁਣਵਾਈ ਕਰਦਿਆਂ ਵੀਰਵਾਰ ਅਦਾਲਤ ਨੇ ਉਕਤ ਆਦੇਸ਼ ਜਾਰੀ ਕੀਤਾ। ਸ਼ਿਕਾਇਤ ਕਰਨ ਵਾਲਿਆਂ ਨੇ ਦੱਸਿਆ ਕਿ 2014 ਲੋਕ ਸਭਾ ਚੋਣਾਂ ਦੌਰਾਨ ਬਾਬਾ ...Nov 24

ਪੰਜਾਬ ਦਾ ਮਾਹੌਲ ਵਿਗਾੜਨ ਲਈ ਕਾਂਗਰਸ ਤੇ ਵਿਦੇਸ਼ੀ ਤਾਕਤਾਂ ਦੋਸ਼ੀ - ਸੁਖਬੀਰ

Share this News

ਹੁਸ਼ਿਆਰਪੁਰ : ਪੰਜਾਬ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਬਹੁਤ ਹੀ ਦੁਖਦਾਈ ਅਤੇ ਪੰਜਾਬ ਦੇ ਸ਼ਾਂਤ ਮਾਹੌਲ ਨੂੰ ਲਾਂਬੂ ਲਾਉਣ ਦੀਆਂ ਸਾਜ਼ਿਸ਼ਾਂ ਹਨ, ਜਿਨ੍ਹਾਂ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਜਾਣਗੀਆਂ। ਪੰਜਾਬ ਸਰਕਾਰ ਇਸ ਸਭ ਦੇ ਬਾਵਜੂਦ ਸੂਬੇ ਦੀ ਭਾਈਚਾਰਕ ਏਕਤਾ, ਅਮਨ ਅਤੇ ਕਾਨੂੰਨ ਨੂੰ ਹਰ ਹੀਲੇ ਬਰਕਰਾਰ ਰੱਖੇਗੀ ਅਤੇ ਪੰਜਾਬ ਦਾ ਮਾਹੌਲ ਖਰਾਬ ਕਰਨ ਵਿੱਚ ਭਾਈਵਾਲ ਤਾਕਤਾਂ ਨੂੰ ਬੁਰੀ ਤਰ੍ਹਾਂ ਮੂੰਹ ਦੀ ਖਾਣੀ ਪਵੇਗੀ। ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸੂਬੇ ਦੇ ਉਪ ਮੁੱਖ ਮੰਤਰੀ ਸ੍ਰ. ਸੁਖਬੀਰ ਸਿੰਘ ਬਾਦਲ ਨੇ ਸ਼ਹੀਦ ਭਗਤ ਸਿੰਘ ਨਗਰ (ਨਵਾਂ ਸ਼ਹਿਰ) ਅਤੇ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਹੋਏ ਵਿਸ਼ਾਲ ਇਕੱਠਾਂ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ। ਉਨ੍ਹਾਂ ਕਿਹਾ ...Oct 16

ਡਾਕਟਰ ਨੇ ਵੇਚੀ ਅਣਵਿਆਹੀ ਮਾਂ ਦੀ ਬੱਚੀ, ਪੰਜ ਗ੍ਰਿਫ਼ਤਾਰ

Share this News

ਹੁਸ਼ਿਆਰਪੁਰ : ਹੁਸ਼ਿਆਰਪੁਰ-ਭਰਵਾਈ ਰੋਡ 'ਤੇ ਬੰਜਰਬਾਗ ਦੇ ਨੇੜੇ ਦੀਪਕ ਨਰਸਿੰਗ ਹੋਮ ਦੀ ਮਾਲਕਣ ਡਾ. ਅਨੂੰ ਨੇ ਚੰਦ ਪੈਸਿਆਂ ਖਾਤਰ ਕੁਆਰੀ ਮਾਂ ਦੀ ਨਵਜੰਮੀ ਬੱਚੀ ਨੂੰ ਵੇਚ ਦਿੱਤਾ। ਡਾਕਟਰੀ ਪੇਸ਼ੇ ਨੂੰ ਕਲੰਕਿਤ ਕਰਦਿਆਂ ਉਸਨੇ ਵਿਚੋਲਿਆਂ ਦੀ ਮਦਦ ਨਾਲ ਇੱਕ ਐਨਆਰਆਈ ਮਹਿਲਾ ਨਾਲ ਮਹਿਜ 18 ਹਜ਼ਾਰ ਰੁਪਏ 'ਚ ਬੱਚੀ ਦਾ ਸੌਦਾ ਕੀਤਾ ਸੀ। ਸੂਚਨਾ ਮਿਲਣ 'ਤੇ ਹਰਕਤ 'ਚ ਆਈ ਸਦਰ ਪੁਲਿਸ ਨੇ ਸੁਖੀਆਬਾਦ ਤੋਂ ਬੱਚੀ ਨੂੰ ਬਰਾਮਦ ਕੀਤਾ। ਇਸ ਤੋਂ ਬਾਅਦ ਪਰਤ-ਦਰ-ਪਰਤ ਖੋਲ੍ਹਦਿਆਂ ਡਾਕਟਰ ਸਮੇਤ ਬੱਚੀ ਨੂੰ ਵੇਚਣ ਦੇ ਮਾਮਲੇ 3ਚ ਸ਼ਾਮਲ ਪੰਜ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ। 
ਥਾਣਾ ਇੰਚਾਰਜ ਇੰਸਪੈਕਟਰ ਲਖਬੀਰ ਸਿੰਘ ਨੇ ਦੱਸਿਆ ਕਿ ਸਰੋਜ ਕੁਮਾਰ (55) ਸੁਖੀਆਬਾਦ ਦੀ ਰਹਿਣ ਵਾਲੀ ਹੈ। ਉਸ ਦੇ ਪਤੀ ...Aug 26

ਮੇਰਾ ਮਿਸ਼ਨ 'ਬਾਦਲਾਂ' ਨੂੰ ਭਜਾਉਣਾ - ਕੈਪਟਨ

Share this News

ਹੁਸ਼ਿਆਰਪੁਰ : ਮੇਰਾ ਇੱਕ ਹੀ ਨਿਸ਼ਾਨਾ ਹੈ ਅਕਾਲੀਆਂ ਨੂੰ ਖ਼ਦੇੜਨਾ ਤੇ ਮੈਂ ਪੰਜਾਬ 'ਚ ਤੀਜੀ ਵਾਰ ਅਕਾਲੀ ਦਲ ਦੀ ਸਰਕਾਰ ਨਹੀਂ ਬਣਨ ਦਿਆਂਗਾ। ਪੰਜਾਬ ਕਾਂਗਰਸ ਦੇ ਸੀਨੀਅਰ ਲੀਡਰ ਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਹ ਗੱਲ ਕਹੀ ਹੈ। ਉਨ੍ਹਾਂ ਕਿਹਾ ਕਿ ਪਾਰਟੀ 'ਚ ਚੱਲ ਰਹੀ ਵਿਰੋਧਤਾ ਦੀ ਗੱਲ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਤੱਕ ਪਹੁੰਚਾ ਦਿੱਤੀ ਹੈ ਤੇ ਉਹ ਜਲਦੀ ਹੀ ਇਸ ਬਾਰੇ ਕੋਈ ਫੈਸਲਾ ਲੈਣਗੇ। ਕੈਪਟਨ ਨੇ ਕਿਹਾ ਕਿ ਉਨ੍ਹਾਂ ਨੂੰ ਕਿਸੇ ਦਾ ਡਰ ਨਹੀਂ ਹੈ ਤੇ ਉਹ ਵਿਦੇਸ਼ ਜਾਣਗੇ। ਉਨ੍ਹਾਂ ਇਹ ਵੀ ਕਿਹਾ ਕਿ ਜਦੋਂ ਮੈਂ ਵਿਦੇਸ਼ ਜਾਵਾਂਗਾ, ਅਕਾਲੀਆਂ ਨੂੰ ਉਦੋਂ ਆਪਣੇ ਆਪ ਜਵਾਬ ਮਿਲ ਜਾਵੇਗਾ। ...
[home] [1] 2  [next]1-10 of 19


Recent Posts

Archive

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved