Punjab News Section

JALANDHAR

Aug 17

ਕੰਵਰ ਗਰੇਵਾਲ ਅਤੇ ਢੱਡਰੀਆਂ ਵਾਲਿਆਂ ਵਿਚਾਲੇ ਫਸਿਆ ਪੇਚ !

Share this News

ਜਲੰਧਰ : ਪੰਜਾਬੀ ਸੂਫ਼ੀ ਗਾਇਕ ਕੰਵਰ ਗਰੇਵਾਲ ਵੱਲੋਂ ਡੇਰਾ ਸਿਰਸਾ ਵਿਖੇ ਜਾ ਕੇ ਗਾਉਣ ‘ਤੇ ਛਿੜਿਆ ਵਿਵਾਦ ਰੁਕਣ ਦਾ ਨਾਂਅ ਨਹੀਂ ਲੈ ਰਿਹਾ ਹੈ। ਇਸ ਵਿਵਾਦ ਦੇ ਚਲਦੇ ਕੰਵਰ ਗਰੇਵਾਲ ਨੇ ਆਪਣਾ ਪੱਖ ਰੱਖਦੇ ਹੋਏ ਕਿਹਾ ਹੈ ਕਿ ਇਸ ਸਬੰਧ ਵਿਚ ਸੰਤ ਰਣਜੀਤ ਸਿੰਘ ਢੱਢਰੀਆਂ ਵਾਲੇ ਝੂਠ ਬੋਲ ਰਹੇ ਹਨ। ਉਨ੍ਹਾਂ ਕਿਹਾ ਕਿ ਢੱਡਰੀਆਂ ਵਾਲਿਆਂ ਵੱਲੋਂ ਉਨ੍ਹਾਂ ਦੇ ਟਵਿੱਟਰ ਅਕਾਊਂਟ ‘ਤੇ ਡੇਰਾ ਮੁਖੀ ਨੂੰ ਗੁਰੂ ਲਿਖੇ ਜਾਣ ਅਤੇ ਉਨ੍ਹਾਂ ਨੂੰ ਫ਼ੋਨ ਰਾਹੀਂ ਸੰਪਰਕ ਕਰਨ ਦੀਆਂ ਕੋਸ਼ਿਸ਼ਾਂ ਕੀਤੇ ਜਾਣ ਬਾਰੇ ਆਖੀਆਂ ਗਈਆਂ ਗੱਲਾਂ ਸੱਚ ਤੋਂ ਪਰੇ ਹਨ।ਜ਼ਿਕਰਯੋਗ ਹੈ ਕਿ ਕੰਵਰ ਗਰੇਵਾਲ ਨੇ 12 ਅਗਸਤ ਰਾਤ ਨੂੰ ਡੇਰਾ ਸਿਰਸਾ ਵਿਖੇ ਜਾ ਕੇ ਡੇਰਾ ਮੁਖੀ ਸਾਹਮਣੇ ਆਪਣੇ ਹੀ ...Aug 17

ਡੇਰਾਵਾਦ ਵਿਰੁੱਧ ਮੁਹਿੰਮ ਜਾਰੀ ਰੱਖਾਂਗਾ, ਢੱਡਰੀਆਂ ਵਾਲੇ ਨੇ ਮੇਰੇ ਬਾਰੇ ਸਰਾਸਰ ਝੂਠ ਬੋਲਿਆ - ਕੰਵਰ ਗਰੇਵਾਲ

Share this News

ਜਲੰਧਰ : ਉੱਘੇ ਸੂਫ਼ੀ ਗਾਇਕ ਕੰਵਰ ਗਰੇਵਾਲ ਨੇ ਕਿਹਾ ਹੈ ਕਿ ਉਹ ਆਮ ਲੋਕਾਂ ਨੂੰ ਪ੍ਰਮਾਤਮਾ ਅਤੇ ਧਰਮ ਨਾਲੋਂ ਤੋੜ ਕੇ ਆਪਣੇ ਨਿੱਜ ਨਾਲ ਜੋੜ ਰਹੇ ਡੇਰਿਆਂ ਖਿਲਾਫ਼ ਆਪਣੀ ਮੁਹਿੰਮ ਜਾਰੀ ਰੱਖਣਗੇ। ਅੱਜ ਜਾਰੀ ਵੀਡੀਓ ਸ਼ੰਦੇਸ਼ ਵਿੱਚ ਕੰਵਰ ਗਰੇਵਾਲ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਵੱਲੋਂ ਕੀਤੀਆਂ ਜਾ ਰਹੀਆਂ ਟਿੱਪਣੀਆਂ ਸਬੰਧੀ ਕਿਹਾ ਕਿ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਵਿੱਚ ਸਰਾਸਰ ਝੂਠ ਬੋਲ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਕਦੀ ਵੀ ਢੱਡਰੀਆਂ ਵਾਲੇ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਕੰਵਰ ਗਰੇਵਾਲ ਨੇ ਕਿਹਾ ਹੈ ਕਿ ਮੇਰੇ ਕੋਲ ਢੱਡਰੀਆਂ ਵਾਲੇ ਦਾ ਕੋਈ ਨੰਬਰ ਹੀ ਨਹੀਂ ਹੈ। ਡੇਰਾ ਸਿਰਸਾ ਜਾਣ ...Aug 17

ਸੌਦਾ ਸਾਧ ਤੋਂ ਬਰਦਾਸ਼ਤ ਨਾ ਹੋਇਆ ਵਾਹਿਗੁਰੂ ਵਾਹਿਗੁਰੂ ਦਾ ਜਾਪ : ਸ਼ਹੀਦ ਬਾਬਾ ਦੀਪ ਸਿੰਘ, ਬਾਬਾ ਨੰਦ ਸਿੰਘ, ਬਾਬਾ ਅਤਰ ਸਿੰਘ ਦਾ ਜ਼ਿਕਰ ਕਰਨ ’ਤੇ ਕੰਵਰ ਗਰੇਵਾਲ ਨੂੰ ਸਟੇਜ਼ ਤੋਂ ਲਾਹਿਆ

Share this News

ਜਲੰਧਰ : ਪਾਖੰਡੀ ਸਾਧਾਂ ਦੀ ਲਿਸਟ ਵਿੱਚ ਸਭ ਤੋਂ ਉੱਪਰ ਸਿਰਸਾ ਦੇ ਸੌਦਾ ਸਾਧ ਦੀ ਇੱਕ ਹੋਰ ਆਪਣੇ ਆਪ ਨੂੰ ਰੱਬ ਤੋਂ ਵੀ ਉੱਪਰ ਸਮਝਣ ਦੀ ਘਟਨਾ ਦੇ ਵੇਰਵੇ ਸਾਹਮਣੇ ਆਏ ਹਨ। ਸੂਚਨਾ ਅਨੁਸਾਰ ਸੌਦਾ ਸਾਧ ਦਾ ਜਨਮ ਦਿਨ ਮਨਾਉਣ ਲਈ ਬੀਤੇ ਦਿਨ ਡੇਰਾ ਸਿਰਸਾ ਵਿੱਚ ਆਈਆਂ ਸੰਗਤਾਂ ਦੇ ਮਨੋਰੰਜਨ ਲਈ ਉੱਘੇ ਸੂਫੀ ਗਾਇਕ ਕੰਵਰ ਗਰੇਵਾਲ ਨੂੰ ਬੁਲਾਇਆ ਗਿਆ ਸੀ। ਉਸ ਦਾ ਸੌਦਾ ਸਾਧ ਦੀ ਹਾਜਰੀ ਵਿੱਚ ਡੇਰੇ ਵਿੱਚ ਦੋ ਘੰਟੇ ਲਈ ਪ੍ਰੋਗਰਾਮ ਬੁੱਕ ਕੀਤਾ ਗਿਆ ਸੀ। ਬੀਤੀ ਰਾਤ ਜਦੋਂ ਕੰਵਰ ਗਰੇਵਾਲ ਨੇ ਆਪਣਾ ਪ੍ਰੋਗਰਾਮ ਸ਼ੁਰੂ ਕਰਨਾ ਸੀ ਤਾਂ ਉਸ ਨੂੰ ਸੌਦਾ ਸਾਧ ਦੇ ਸਟੇਜ ਸਕੱਤਰਾਂ ਨੇ ਪੂਰੀ ਧੂਮਧਾਮ ਨਾਲ ਅਤੇ ਉਸ ਦੀਆਂ ਸਿਫਤਾਂ ਦੇ ...Aug 9

ਤਨਮਨਜੀਤ ਸਿੰਘ ਢੇਸੀ ਨੇ ਪੰਜਾਬ ਦੇ ਮਾਮਲਿਆਂ ਨੂੰ ਕੇਂਦਰ ਬਿੰਦੂ ਬਣਾਇਆ

Share this News

ਜਲੰਧਰ :  ਇੰਗਲੈਂਡ ਦੀ ਸੰਸਦ ਵਿੱਚ ਪੁੱਜੇ ਪਹਿਲੇ ਦਸਤਾਰਧਾਰੀ ਸਿੱਖ ਤਨਮਨਜੀਤ ਸਿੰਘ ਢੇਸੀ ਨੇ ਆਪਣੀ ਭਾਰਤ ਫੇਰੀ ਦੌਰਾਨ ਪੰਜਾਬ ਦੇ ਮਾਮਲਿਆਂ ਨੂੰ ਕੇਂਦਰ ਬਿੰਦੂ ਬਣਾਇਆ ਹੈ। ਤਨਮਨਜੀਤ ਸਿੰਘ ਨੇ ਆਪਣੀ 11 ਦਿਨਾਂ ਦੀ ਫੇਰੀ ਦੌਰਾਨ ਸੂਬੇ ਅਤੇ ਕੇਂਦਰ ਦੇ ਮੰਤਰੀਆਂ ਨਾਲ ਮੀਟਿੰਗਾਂ ਕਰ ਕੇ ਜਿਥੇ ਪੰਜਾਬ ਦੇ ਅਰਥਚਾਰੇ ਨੂੰ ਹੁਲਾਰਾ ਦੇਣ ਲਈ ਇੰਗਲੈਂਡ ਤੋਂ ਅੰਮ੍ਰਿਤਸਰ ਨੂੰ ਸਿੱਧੀਆਂ ਉਡਾਣਾਂ ਚਲਾਉਣ ਦਾ ਮੁੱਦਾ ਉਠਾਇਆ, ਉਥੇ ਕੇਂਦਰੀ ਮੰਤਰੀਆਂ ਨਾਲ ਪਰਵਾਸੀ ਪੰਜਾਬੀਆਂ ਦੀਆਂ ਜ਼ਮੀਨਾਂ ਜਾਇਦਾਦਾਂ ਦੱਬੇ ਜਾਣ ਦੇ ਮੁੱਦੇ ਨੂੰ ਵੀ ਪ੍ਰਮੁੱਖਤਾ ਨਾਲ ਉਠਾਇਆ। ਦੋ ਮੁੱਖ ਮੰਤਰੀਆਂ ਅਤੇ ਰਾਜਨੀਤਕ ਪਾਰਟੀਆਂ ਦੇ ਪ੍ਰਧਾਨਾਂ ਨਾਲ ਮੁਲਾਕਾਤਾਂ ਕਰਨ ਦੇ ਰੁਝੇਵਿਆਂ ਦੇ ਬਾਵਜੂਦ ਤਨਮਨਜੀਤ ਸਿੰਘ ਆਪਣੇ ਪਿੰਡ ਵਿਚਲੇ ਖੂਹ ’ਤੇ ਜਾਣਾ ਨਹੀਂ ਭੁੱਲੇ। ...Jun 11

ਨੌਜਵਾਨਾਂ ਦੀ ਆਵਾਜ਼ ਬੁਲੰਦ ਕਰਨ ਲਈ ਗੁਰਮਿਹਰ ਕੌਰ ਦਾ ਅਹਿਮ ਕਦਮ

Share this News

ਜਲੰਧਰ : ਦਿੱਲੀ ਯੂਨੀਵਰਸਿਟੀ ਦੀ ਵਿਦਿਆਰਥਣ ਗੁਰਮਿਹਰ ਕੌਰ ਨੇ ਕਿਹਾ ਹੈ ਕਿ ਦੇਸ਼ ਵਿੱਚ ਬੋਲਣ ਅਤੇ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਨੂੰ ਵੱਡੀ ਚੁਣੌਤੀ ਦਿੱਤੀ ਜਾ ਰਹੀ ਹੈ ਤੇ ਪ੍ਰੈੱਸ ਦੀ ਆਜ਼ਾਦੀ 'ਤੇ ਵੀ ਹਮਲੇ ਹੋ ਰਹੇ ਹਨ। ਉਸ ਨੇ ਦੇਸ਼ 'ਚ ਵਧ ਰਹੀ ਅਸਹਿਣਸ਼ੀਲਤਾ ਵਿਰੁੱਧ ਮੋਰਚਾ ਖੋਲ੍ਹਦਿਆਂ ਕਿਹਾ ਕਿ ਅਜਿਹਾ ਮਾਹੌਲ ਸਿਰਜਿਆ ਜਾ ਰਿਹਾ ਹੈ, ਜਿਸ ਨਾਲ ਲੋਕਾਂ ਤੋਂ ਵਿਚਾਰਾਂ ਦੇ ਪ੍ਰਗਟਾਵੇ ਦਾ ਅਧਿਕਾਰ ਖੋਹਿਆ ਜਾ ਸਕੇ। ਗੁਰਮਿਹਰ ਕੌਰ ਨੂੰ ਅੱਜ ਇੱਥੇ ਫਿਊਚਰ ਟੈਲੈਂਟ ਸੁਸਾਇਟੀ ਦੀ ਕੌਮੀ ਉਪ-ਪ੍ਰਧਾਨ ਥਾਪਿਆ ਗਿਆ। ਉਨ੍ਹਾਂ ਕਿਹਾ ਉਨ੍ਹਾਂ ਦੀ ਜਥੇਬੰਦੀ ਕੌਮੀ ਪੱਧਰ 'ਤੇ ਬੋਲਣ ਦੀ ਆਜ਼ਾਦੀ ਨੂੰ ਲੈ ਕੇ ਸੰਘਰਸ਼ ਕਰੇਗੀ। ਪ੍ਰੈੱਸ ਕਲੱਬ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗੁਰਮਿਹਰ ...Jun 2

ਨੌਕਰੀ ਦਾ ਝਾਂਸਾ ਦੇ ਕੇ ਸਾਊਦੀ ਅਰਬ ‘ਚ ਵੇਚੀ ਗਈ ਪੰਜਾਬੀ ਔਰਤ ਵਾਪਸ ਸਵਦੇਸ਼ ਪਰਤੀ

Share this News

ਜਲੰਧਰ : ਸਾਊਦੀ ਅਰਬ ’ਚ ਪੰਜ ਮਹੀਨੇ ਗੁਲਾਮਾਂ ਵਾਲੀ ਜ਼ਿੰਦਗੀ ਭੋਗਣ ਤੋਂ ਬਾਅਦ ਸੁਖਵੰਤ ਕੌਰ (55) ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੇ ਯਤਨਾਂ ਸਦਕਾ ਆਪਣੇ ਪਰਿਵਾਰ ਵਿੱਚ ਪਰਤ ਆਈ ਹੈ। ਦੁਪਹਿਰ ਬਾਅਦ ਅੰਮ੍ਰਿਤਸਰ ਹਵਾਈ ਅੱਡੇ ’ਤੇ ਉਤਰਨ ਤੋਂ ਬਾਅਦ ਜਦੋਂ ਉਹ ਨੂਰਮਹਿਲ ਆਪਣੇ ਪਿੰਡ ਅਜਤਾਣੀ ਪਹੁੰਚੀ ਤਾਂ ਸਾਰਾ ਪਿੰਡ ਉਸ ਦੀ ਉਡੀਕ ਕਰ ਰਿਹਾ ਸੀ। ਆਪਣੀ ਧੀ ਰਣਜੀਤ ਕੌਰ ਦੇ ਗਲ ਲੱਗ ਕੇ ਸੁਖਵੰਤ ਕੌਰ ਭਾਵੁਕ ਹੋ ਗਈ। ਜ਼ਿਕਰਯੋਗ ਹੈ ਕਿ ਟਰੈਵਲ ਏਜੰਟਾਂ ਨੇ ਸੁਖਵੰਤ ਕੌਰ ਨੂੰ ਸਾਢੇ ਤਿੰਨ ਲੱਖ ਰੁਪਏ  ’ਚ ਸਾਊਦੀ ਅਰਬ ਦੇ ਇਕ ਪਰਿਵਾਰ ਨੂੰ ਵੇਚ ਦਿੱਤਾ ਸੀ।  ਸੁਖਵੰਤ ਨੇ ਦੱਸਿਆ ਪੁੱਤਰ ਨੂੰ ਕੁਵੈਤ ਭੇਜਣ ਲਈ ਉਨ੍ਹਾਂ ਦੋ ਲੱਖ ਰੁਪਏ ਦਾ ਕਰਜ਼ਾ ਲਿਆ ...Apr 8

ਇਕ ਤਾਕਤਵਰ ਅਕਾਲੀ ਆਗੂ ਨੂੰ ਬਚਾਉਣ ਲਈ ਮੈਨੂੰ ਫਸਾਇਆ ਜਾ ਰਿਹੈ - ਫ਼ਿਲੌਰ

Share this News

ਜਲੰਧਰ : ਨਸ਼ਾ ਤਸਕਰੀ ਮਾਮਲੇ ਵਿਚ  ਐਨਫ਼ੋਰਸਮੈਂਡ ਡਾਇਰੈਕਟੋਰੇਟ (ਈ. ਡੀ.) ਵਲੋਂ ਜਾਇਦਾਦ ਕੁਰਕ ਕਰਨ ਦੀ ਕਾਰਵਾਈ ਬਾਰੇ ਸਾਬਕਾ ਮੰਤਰੀ ਸਰਵਣ ਸਿੰਘ ਫ਼ਿਲੌਰ ਨੇ ਕਿਹਾ ਕਿ ਇਕ ਤਾਕਤਵਰ ਅਕਾਲੀ ਆਗੂ ਨੂੰ ਬਚਾਉਣ ਲਈ ਘੜੀ ਸਿਆਸੀ ਸਾਜ਼ਸ਼ ਤਹਿਤ ਉਨ੍ਹਾਂ ਨੂੰ ਪੁੱਤਰ ਸਮੇਤ ਫਸਾਇਆ ਗਿਆ ਹੈ। ਉਨ੍ਹਾਂ ਕਿਹਾ, ''ਜਗਦੀਸ਼ ਭੋਲਾ ਨੇ ਮੇਰਾ, ਮੇਰੇ ਪੁੱਤਰ ਦਮਨਵੀਰ ਸਿੰਘ ਫਿਲੌਰ ਅਤੇ ਇਕ ਸਾਬਕਾ ਮੰਤਰੀ ਦਾ ਨਾਂ ਪੁੱਛ-ਪੜਤਾਲ ਦੌਰਾਨ ਲਿਆ ਸੀ ਪਰ ਈ.ਡੀ. ਨੇ ਮੇਰੇ ਅਤੇ ਮੇਰੇ ਪੁੱਤਰ ਵਿਰੁਧ ਕਾਰਵਾਈ ਕੀਤੀ ਜਦਕਿ  ਉਸ ਸਾਬਕਾ ਮੰਤਰੀ ਨੂੰ ਇਕ ਵਾਰ ਹੀ ਪੁੱਛ-ਪੜਤਾਲ ਲਈ ਸੱਦ ਕੇ ਮਾਮਲਾ ਰਫ਼ਾ-ਦਫ਼ਾ ਕਰ ਦਿਤਾ ਗਿਆ।'' ਸਰਵਣ ਸਿੰਘ ਫ਼ਿਲੌਰ ਨੇ ਇਥੋਂ ਤਕ ਆਖ ਦਿਤਾ ਕਿ ਕੇਂਦਰ ਸਰਕਾਰ ਵਿਰੋਧੀਆਂ ਨੂੰ ਦਬਾਉਣ ...Apr 8

106 ਸਾਲ ਦਾ ਹੋ ਗਿਆ 'ਟਰਬਨਡ ਟੋਰਨਾਡੋ' ਬਾਬਾ ਫੌਜਾ ਸਿੰਘ

Share this News

ਜਲੰਧਰ : ਦੁਨੀਆਂ ਭਰ ਵਿੱਚ ਸਿੱਖਾਂ ਦਾ ਨਾਂਅ ਰੌਸ਼ਨ ਕਰਨ ਵਾਲੇ ਸਭ ਤੋਂ ਵੱਡੀ ਉਮਰ ਦੇ ਮੈਰਾਥਨ ਦੌੜਾਕ ਬਾਬਾ ਫੌਜਾ ਸਿੰਘ ਇੱਕ ਅਪ੍ਰੈਲ ਨੂੰ 106 ਸਾਲਾਂ ਦੇ ਹੋ ਗਏ ਹਨ। ਉਨ੍ਹਾਂ ਦਾ ਜਨਮ ਪਹਿਲੀ ਅਪ੍ਰੈਲ 1911 ਨੂੰ ਜਲੰਧਰ ਜ਼ਿਲ੍ਹੇ ਦੇ ਬਿਆਸ ਪਿੰਡ ਵਿੱਚ ਹੋਇਆ ਸੀ। ਉਹ 101 ਸਾਲ ਦੀ ਉਮਰ ਤੱਕ ਲੰਬੀਆਂ ਦੌੜਾਂ ਵਿੱਚ ਹਿੱਸਾ ਲੈਂਦੇ ਰਹੇ। ਅੱਜ ਵੀ ਉਹ ਚੈਰਿਟੀ ਲਈ ਕੰਮ ਕਰ ਰਹੇ ਹਨ। 
'ਟਰਬਨਡ ਟੋਰਨਾਡੋ' ਵਜੋਂ ਜਾਣੇ ਜਾਂਦੇ ਫੌਜਾ ਸਿੰਘ ਨੇ 101 ਸਾਲ ਦੀ ਉਮਰ ਵਿੱਚ ਹਾਂਗਕਾਂਗ ਮੈਰਾਥਨ ਦੀ 10 ਕਿਲੋਮੀਟਰ ਦੌੜ ਇੱਕ ਘੰਟਾ 32 ਮਿੰਟ, 28 ਸੈਕਿੰਡ ਵਿੱਚ ਪੂਰੀ ਕੀਤੀ ਸੀ। ਭਾਰਤੀ ਮੂਲ ਦੇ ਬ੍ਰਿਟਿਸ਼ ਨਾਗਰਿਕ ਫੌਜਾ ਸਿੰਘ 2011 ਵਿੱਚ ਟੋਰਾਂਟੋ ਵਿੱਚ ...Apr 8

ਨਵਜੋਤ ਸਿੰਘ ਸਿੱਧੂ ਨੇ ਦਿੱਤੀ ਭ੍ਰਿਸ਼ਟ ਅਧਿਕਾਰੀਆਂ ਨੂੰ ਚੇਤਾਵਨੀ

Share this News

ਜਲੰਧਰ : ਲੋਕਲ ਬਾਡੀਜ਼ ਵਿਭਾਗ ਦੇ ਕੈਬਿਨੇਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਜਲੰਧਰ ਦੇ ਆਪਣੇ ਪਹਿਲੇ ਦੌਰੇ 'ਤੇ ਨਗਰ ਨਿਗਮ ਦੇ ਭ੍ਰਿਸ਼ਟ ਅਧਿਕਾਰੀਆਂ ਨੂੰ ਚੇਤਾਵਨੀ ਦਿੰਦੇ ਹੋਏ ਸੁਧਰ ਜਾਣ ਦੀ ਹਦਾਇਤ ਦਿੱਤੀ ਹੈ। ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਸਾਲਿਡ ਵੇਸਟ ਮੈਨੇਜਮੈਂਟ ਇੱਕ ਅਹਿਮ ਮੁੱਦਾ ਹੈ, ਜਿਸ 'ਤੇ ਤੁਰੰਤ ਕੰਮ ਸ਼ੁਰੂ ਹੋ ਚੁੱਕਾ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ 'ਤੇ ਸੈਕਰੇਟਰੀ ਰੂਰਲ ਡਿਵੈਲਪਮੈਂਟ, ਸੈਕਰੇਟਰੀ ਅਰਬਨ ਡਿਵੈਲਪਮੈਂਟ, ਡੀ.ਐੱਮ., ਨਿਗਮ ਕਮਿਸ਼ਨਰ ਤੇ ਆਧਾਰਿਤ ਇੱਕ ਕਮੇਟੀ ਬਣਾਈ ਹੈ। 
ਕਮੇਟੀ ਨੂੰ ਕਿਹਾ ਕਿ ਉਹ ਅੱਜ ਦਾ ਨਹੀਂ ਅਗਲੇ 30 ਸਾਲਾਂ ਦੇ ਪਲਾਨ ਨੂੰ ਧਿਆਨ 'ਚ ਰੱਖ ਕੇ ਸ਼ਹਿਰਾਂ ਤੋਂ ਬਾਹਰ ਅਨੁਕੂਲ ਜ਼ਮੀਨਾਂ ਨੂੰ ਲੱਭਣ। ਜੇਕਰ 10 ਏਕੜ ਜ਼ਮੀਨ ਦੀ ਅੱਜ ...Apr 8

ਬਾਦਲ ਦੇ ਅਕਾਲੀ ਦਲ ਨੇ ਮੰਨ ਹੀ ਲਿਆ ਕਿ ਅਸੀਂ ਧਾਰਮਿਕ ਪਾਰਟੀ ਨਹੀਂ

Share this News

ਜਲੰਧਰ : ਦਿੱਲੀ ਗੁਰਦੁਆਰਾ ਚੋਣਾਂ ਦੇ ਰਾਖਵੇਂ ਚੋਣ ਨਿਸ਼ਾਨਾਂ ਦੇ ਕੇਸ ਬਾਰੇ ਦਿੱਲੀ ਗੁਰਦੁਆਰਾ ਚੋਣਾਂ ਦੀ ਸਾਰੀ ਕਾਰਵਾਈ ਗੈਰ ਕਾਨੂੰਨੀ ਐਲਾਨਣ ਲਈ ਚੱਲਦੇ ਮਾਮਲੇ ਦੀ ਅਦਾਲਤੀ ਸੁਣਵਾਈ ਦੌਰਾਨ ਕੱਲ੍ਹ ਬਾਦਲ ਅਕਾਲੀ ਦਲ ਨੇ ਅਦਾਲਤ ਵਿੱਚ ਮੰਨਿਆ ਕਿ ਉਹ ਧਾਰਮਿਕ ਸੰਸਥਾ ਨਹੀਂ। ਇਸ ਉੱਤੇ ਦੂਜੀ ਧਿਰ ਦੇ ਵਕੀਲ ਕੁਲਵਿੰਦਰ ਸਿੰਘ ਮੱਟੂ ਨੇ ਕਿਹਾ ਕਿ ਜੇ ਅਕਾਲੀ ਦਲ ਧਾਰਮਕ ਪਾਰਟੀ ਨਹੀਂ ਤਾਂ ਦਿੱਲੀ ਸਿੱਖ ਗੁਰਦੁਆਰਾ ਐਕਟ 1971 ਮੁਤਾਬਕ ਇਸ ਨੂੰ ਗੁਰਦੁਆਰਾ ਚੋਣਾਂ ਲੜਨ ਦਾ ਵੀ ਹੱਕ ਹੀ ਨਹੀਂ। ਜੱਜ ਨੇ ਸਭ ਧਿਰਾਂ ਨੂੰ ਹਰ ਹਾਲ ਵਿੱਚ ਜਵਾਬ ਦਾਖ਼ਲ ਕਰਨ ਦੀ ਹਦਾਇਤ ਦਿੱਤੀ। ਕੇਸ ਦੀ ਅਗਲੀ ਸੁਣਵਾਈ ਛੇ ਮਈ ਨੂੰ ਹੋਵੇਗੀ। 
ਦਿੱਲੀ ਦੀ ਤੀਸ ਹਜ਼ਾਰੀ ਜ਼ਿਲ੍ਹਾ ਅਦਾਲਤ ਵਿੱਚ ਜੱਜ ...
[home] [1] 2 3 4 5 6 7 ... 13 [next]1-10 of 130


Recent Posts

Archive

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved