Punjab News Section

KAPURTHALA

Feb 9

ਬੇਗੋਵਾਲ : ਪ੍ਰਦੇਸੀ ਹੋਏ ਪੁੱਤਰਾਂ ਦੀ ਮਾਂ ਨੂੰ ਨੂੰਹਾਂ ਨੇ ਆਸ਼ਕਾਂ ਨਾਲ ਮਿਲ ਕੇ ਕੀਤਾ ਕਤਲ

Share this News

ਬੇਗੋਵਾਲ : ਨਜਾਇਜ਼ ਸਬੰਧਾਂ ਦਾ ਖੁਲਾਸਾ ਹੋਣ 'ਤੇ ਦੋ ਨੂੰਹਾਂ ਨੇ ਆਸ਼ਕਾਂ ਦੇ ਨਾਲ ਮਿਲ ਕੇ ਸੱਸ ਦਾ ਕਤਲ ਕਰ ਦਿੱਤਾ। ਘਟਨਾ ਨੂੰ ਲੁੱਟ-ਖੋਹ ਦੀ ਵਾਰਦਾਤ ਵਿੱਚ ਬਦਲਣ ਦੀ ਚਲਾਕੀ ਵਿੱਚ ਦੋਵੇਂ ਫੜੀਆਂ ਗਈਆਂ ਪੁਲਿਸ ਨੇ ਦੋਵੇਂ ਦੋਸ਼ੀ ਨੂੰਹਾਂ ਅਤੇ ਉਨ੍ਹਾਂ ਦੇ ਆਸ਼ਕਾਂ ਨੂੰ ਕਾਬੂ ਕਰ ਲਿਆ। ਘਟਨਾ ਉਂਜ ਬੇਗੋਵਾਲ ਦੇ ਪਿੰਡ ਅਕਬਰਪੁਰ ਵਿੱਚ ਤਿੰਨ-ਚਾਰ ਫਰਵਰੀ ਦੀ ਅੱਧੀ ਰਾਤ ਦੀ ਹੈ। ਪੁਲਿਸ ਤਦ ਤੋਂ ਹੀ ਜਾਂਚ ਕਰ ਰਹੀ ਸੀ। ਮੰਗਲਵਾਰ ਨੂੰ ਕਤਲ ਦੀ ਗੁੱਥੀ ਸੁਲਝਾਉਣ ਦਾ ਦਾਅਵਾ ਕਰ ਦਿੱਤਾ। 60 ਸਾਲ ਦੀ ਸਵਰਾਜ ਕੌਰ ਆਪਣੀ ਦੋ ਨੂੰਹਾਂ ਰਾਜਿੰਦਰ ਕੌਰ ਅਤੇ ਰਾਜਦੀਪ ਕੌਰ ਅਤੇ ਪੋਤਿਆਂ ਦੇ ਨਾਲ ਰਹਿੰਦੀ ਸੀ। ਉਸ ਦੇ ਦੋਵੇਂ ਪੁੱਤਰ ਵਿਦੇਸ਼ ਵਿੱਚ ਰਹਿੰਦੇ ...Dec 29

ਗੁਰਬਿੰਦਰ ਅਟਵਾਲ ਦਾ ਵਿਰੋਧ ਕਰਨ ਲਈ ਬਾਗੀਆਂ ਦੀ ਸੱਦੀ ਮੀਟਿੰਗ 'ਚ ਕਾਂਗਰਸੀ ਭਿੜੇ

Share this News

ਨਡਾਲਾ : ਪੰਜਾਬ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਪਾਰਟੀ ਵਲੋਂ ਹਲਕਾ ਭੁਲੱਥ ਲਈ ਐਲਾਨੇ ਗਏ ਉਮੀਦਵਾਰ ਸਾਬਕਾ ਮੰਤਰੀ ਗੁਰਬਿੰਦਰ ਸਿੰਘ ਅਟਵਾਲ ਦਾ ਵਿਰੋਧ ਕਰਨ ਲਈ ਹਲਕੇ ਦੇ ਕਾਂਗਰਸੀ ਆਗੂਆਂ ਵਲੋਂ ਸੱਦੀ ਗਈ ਮੀਟਿੰਗ ਉਸ ਸਮੇਂ ਆਪਸੀ ਖਿੱਚੋਤਾਣ ਦਾ ਸ਼ਿਕਾਰ ਹੋ ਗਈ ਜਦ ਕਪੂਰਥਲਾ ਹਲਕੇ ਤੋਂ ਕਾਂਗਰਸੀ ਉਮੀਦਵਾਰ ਤੇ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਰਾਣਾ ਗੁਰਜੀਤ ਸਿੰਘ ਦੀ ਹਾਜ਼ਰੀ 'ਚ ਸ਼ਰੇਆਮ ਗਾਲੀ-ਗਲੋਚ ਹੋਇਆ ਤੇ ਕੁਰਸੀਆਂ ਤੱਕ ਚੱਲ ਗਈਆਂ। ਜਦ ਕਿ ਰਾਣਾ ਗੁਰਜੀਤ ਸਿੰਘ ਦੇ ਗੰਨਮੈਨ ਸਥਿਤੀ 'ਤੇ ਕੰਟਰੋਲ ਕਰਨ ਦੀ ਜਗ੍ਹਾ ਤਮਾਸ਼ਬੀਨ ਬਣੇ ਰਹੇ।
ਜਾਣਕਾਰੀ ਅਨੁਸਾਰ ਕਾਂਗਰਸ ਪਾਰਟੀ ਵਲੋਂ ਹਲਕਾ ਭੁਲੱਥ ਲਈ ਗੁਰਬਿੰਦਰ ਸਿੰਘ ਅਟਵਾਲ ਨੂੰ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਬੀਤੀ ਰਾਤ ਟਿਕਟ ਲਈ ਹਲਕੇ ਦੇ ...Aug 4

ਕਪੂਰਥਲਾ : ਮੰਦ ਬੁੱਧੀ ਬੱਚਿਆਂ ਦੇ ਬੀਮਾਰ ਹੋਣ ਦੇ ਮਾਮਲੇ 'ਚ ਪੰਜਾਬ ਸਰਕਾਰ ਨੇ ਲਿਆ ਸਖਤ ਨੋਟਿਸ

Share this News

ਕਪੂਰਥਲਾ : ਇੱਥੋਂ ਦੇ ਸੁਖਜੀਤ ਆਸ਼ਰਮ 'ਚ ਮੰਦ ਬੁੱਧੀ ਬੱਚਿਆਂ ਦੇ ਬੀਮਾਰ ਹੋਣ ਦੇ ਮਾਮਲੇ 'ਚ ਪੰਜਾਬ ਸਰਕਾਰ ਨੇ ਸਖਤ ਨੋਟਿਸ ਲਿਆ ਹੈ, ਜਿਸ ਦੇ ਤਹਿਤ ਮੰਦ ਬੁੱਧੀ ਆਸ਼ਰਮ ਦੇ ਸੁਪਰੀਡੈਂਟ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਆਸ਼ਰਮ 'ਚ ਤਾਇਨਾਤ ਖਾਣਾ ਬਣਾਉਣ ਵਾਲੀ ਔਰਤ ਵੀਨਾ ਰਾਣੀ ਨੂੰ ਚਾਰਜ ਸ਼ੀਟ ਕੀਤਾ ਗਿਆ ਹੈ। ਇਸ ਤੋਂ ਇਲਾਵਾ ਵਿਭਾਗ ਵਲੋਂ ਅੰਮ੍ਰਿਤਸਰ ਦੇ ਸਟੇਟ ਕੇਅਰ ਸੈਂਟਰ ਤੋਂ ਇਕ ਸਥਾਈ ਸੁਪਰੀਡੈਂਟ ਨੂੰ ਆਸ਼ਰਮ 'ਚ ਤਾਇਨਾਤ ਕੀਤਾ ਗਿਆ ਹੈ। ਇਸੇ ਦੇ ਨਾਲ ਹੀ ਆਸ਼ਰਮ ਦੇ ਜ਼ਿਲਾ ਸਮਾਜਿਕ ਸੁਰੱਖਿਆ ਅਧਿਕਾਰੀ ਦਾ ਚਾਰਜ ਜਲੰਧਰ ਦੇ ਜ਼ਿਲਾ ਸਮਾਜਿਕ ਸੁਰੱਖਿਆ ਅਧਿਕਾਰੀ ਨੂੰ ਦਿੱਤਾ ਗਿਆ ਹੈ ਅਤੇ ਆਸ਼ਰਮ ਦੇ ਸਾਰੇ ਬੱਚਿਆਂ ਨੂੰ ਆਸ਼ਰਮ ਦੀ ਨਵੀਂ ...Aug 4

ਕਪੂਰਥਲਾ 'ਚ ਖਾਣਾ ਖਾਣ ਤੋਂ ਬਾਅਦ 28 ਮੰਦਬੁੱਧੀ ਬੱਚੇ ਬੀਮਾਰ, 2 ਦੀ ਮੌਤ

Share this News

ਕਪੂਰਥਲਾ : ਕਪੂਰਥਲਾ ਦੇ ਸੁਖਜੀਤ ਮੰਦਬੁੱਧੀ ਆਸ਼ਰਮ ਵਿਚ ਸਟਾਫ ਦੀ ਭਾਰੀ ਲਾਪ੍ਰਵਾਹੀ ਦੇ ਚਲਦੇ ਕਥਿਤ ਖਰਾਬ ਖਾਣਾ ਖਾਣ ਨਾਲ ਦੋ ਬੱਚਿਆਂ ਦੀ ਮੌਤ ਹੋ ਗਈ, ਜਦੋਂ ਕਿ 30 ਬੱਚੇ ਸਿਵਲ ਹਸਪਤਾਲ ਵਿੱਚ ਇਲਾਜ ਲਈ ਭਰਤੀ ਹਨ। ਇਨ੍ਹਾਂ ਵਿਚੋਂ 11 ਦਾ ਇਲਾਜ ਚੱਲ ਰਿਹਾ ਹੈ ਅਤੇ ਤਿੰਨਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। 19 ਬੱਚਿਆਂ ਨੂੰ ਡਾਕਟਰਾਂ ਦੀ ਨਿਗਰਾਨੀ ਵਿਚ ਰੱਖਿਆ ਗਿਆ ਹੈ। 
ਡੀ ਸੀ ਕਪੂਰਥਲਾ ਜਸਕਿਰਨ ਸਿੰਘ ਨੇ ਐੱਸ ਡੀ ਐੱਮ ਕਪੂਰਥਲਾ ਤੋਂ ਫੌਰਨ ਜਾਂਚ ਕਰਕੇ ਤਿੰਨ ਦਿਨ ਵਿਚ ਰਿਪੋਰਟ ਮੰਗੀ ਹੈ। ਬੀਤੇ ਸੋਮਵਾਰ ਨੂੰ ਸੁਖਜੀਤ ਮੰਦਬੁੱਧੀ ਆਸ਼ਰਮ ਵਿਚ ਰਹਿਣ ਵਾਲੇ ਕਰੀਬ ਪੰਦਰਾਂ ਸਾਲ ਦੀ ਲੜਕੇ ਛੋਟੂ ਨੂੰ ਅਚਾਨਕ ਉਲਟੀਆਂ ਆਉਣ 'ਤੇ ਜਦੋਂ ਸਟਾਫ ਵੱਲੋਂ ...Jul 13

ਨਾਬਾਲਗ ਭਤੀਜੀ ਨਾਲ ਚਾਚੇ ਨੇ ਕੀਤਾ ਜਬਰ-ਜ਼ਨਾਹ

Share this News

ਫਗਵਾੜਾ : ਫਗਵਾੜਾ ਦੇ ਪਿੰਡ ਸੁੰਨੜਾ ਰਾਜਪੂਤਾਂ 'ਚ ਵਾਪਰੀ ਸ਼ਰਮਨਾਕ ਘਟਨਾ 'ਚ ਰਿਸ਼ਤੇ 'ਚ ਲੱਗਦੇ ਚਾਚੇ ਵਲੋਂ ਨਾਬਾਲਗ ਭਤੀਜੀ ਜੋ 11ਵੀਂ ਜਮਾਤ ਦੀ ਵਿਦਿਆਰਥਣ ਹੈ ਦੇ ਨਾਲ ਜਬਰ-ਜ਼ਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਪੁਲਸ ਥਾਣਾ ਸਦਰ ਨੇ ਜਬਰ-ਜ਼ਨਾਹ ਦਾ ਸ਼ਿਕਾਰ ਬਣੀ ਪੀੜਤ ਰਾਣੀ (ਕਾਲਪਨਿਕ ਨਾਮ) ਦੇ ਪੁਲਸ ਨੂੰ ਦਰਜ ਕਰਵਾਏ ਗਏ ਬਿਆਨ ਨੂੰ ਆਧਾਰ ਬਣਾ ਕੇ ਦੋਸ਼ੀ ਚਾਚਾ ਜੋ 1 ਬੱਚੀ ਦਾ ਪਿਤਾ ਹੈ ਤੇ ਜਿਸ ਦੀ ਪਛਾਣ ਕੁਲਵੰਤ ਸਿੰਘ ਉਰਫ ਬੰਟੀ ਪੁੱਤਰ ਹਰਮੇਸ਼ ਲਾਲ ਵਾਸੀ ਪਿੰਡ ਸੁੰਨੜਾ ਰਾਜਪੂਤਾਂ ਤਹਿਸੀਲ ਫਗਵਾੜਾ ਹੈ ਦੇ ਖਿਲਾਫ ਪੁਲਸ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
 ਪੀੜਤ ਰਾਣੀ ਨੇ ਖੁਲਾਸਾ ਕੀਤਾ ਹੈ ਕਿ ਉਸ ਦਾ ਚਾਚਾ ...Jun 12

ਪਨਾਮਾ ਦੇ ਜੰਗਲਾਂ ਤੋਂ ਅਮਰੀਕਾ ਜਾਂਦੇ ਹੋਏ ਪੰਜਾਬੀ ਦੀ ਭੁੱਖ ਕਾਰਨ ਮੌਤ, 9 ਪੁਲਿਸ ਵੱਲੋਂ ਕਾਬੂ

Share this News

ਜਗਰਾਉਂ : ਵਿਦੇਸ਼ ਜਾਣ ਦੀ ਚਾਹਤ ਵਿਚ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਮਲਕ ਦੇ ਇਕ ਨੌਜਵਾਨ ਦੀ ਮੌਤ ਹੋ ਗਈ ਜਦ ਕਿ 9 ਨੂੰ ਪੁਲਿਸ ਨੇ ਕਾਬੂ ਕਰਕੇ ਜੇਲ੍ਹ ਵਿੱਚ ਪਾ ਲਿਆ। ਕਰੀਬ ਪੰਜ ਮਹੀਨੇ ਦੀ ਜੇਲ੍ਹ ਕੱਟਣ ਤੋਂ ਬਾਅਦ ਜ਼ਮਾਨਤ 'ਤੇ ਛੁਟੇ ਨੌਜਵਾਨਾਂ ਨੇ ਆਪਣੇ ਘਰ ਵਾਲਿਆਂ ਨੂੰ ਫ਼ੋਨ ਕਰਕੇ ਇਸ ਸਬੰਧ ਵਿੱਚ ਦੱਸਿਆ। 
ਲੁਧਿਆਣਾ ਅਤੇ ਆਸਪਾਸ ਦੇ ਦਸ ਲੋਕਾਂ ਨੇ ਅਮਰੀਕਾ ਜਾਣ ਦੇ ਲਈ ਇਕ ਏਜੰਟ ਨਾਲ ਸੰਪਰਕ ਕੀਤਾ। ਇਨ੍ਹਾਂ ਵਿਚ ਅਮਰਜੀਤ ਸਿੰਘ, ਉਸ ਦਾ ਭਾਣਜਾ ਗੁਰਮਿੰਦਰ ਸਿੰਘ ਅਤੇ ਅੱਠ ਹੋਰ ਨੌਜਵਾਨ ਸੀ। ਜਨਵਰੀ 2016 ਵਿੱਚ ਸਾਰੇ ਨਾਜਾਇਜ਼ ਢੰਗ ਨਾਲ ਅਮਰੀਕਾ ਜਾਣ ਦੇ ਲਈ ਰਵਾਨਾ ਹੋਏ। ਏਜੰਟ ਨੇ ਉਨ੍ਹਾਂ ਪਨਾਮਾ ਦੇ ਜੰਗਲਾਂ ਵਿੱਚ ਛੱਡ ਦਿੱਤਾ। ...May 20

ਵਿਦੇਸ਼ੀ ਕਰੰਸੀ 'ਤੇ ਪਹਿਲੀ ਵਾਰ ਸਿੱਖ ਦੀ ਤਸਵੀਰ

Share this News

ਕਪੂਰਥਲਾ : ਜਿੱਥੇ ਜਾਣ ਪੰਜਾਬੀ.......ਨਵਾਂ ਪੰਜਾਬ ਵਸਾਉਂਦੇ ਨੇ। ਫਿਜ਼ੀ ਵਿੱਚ ਵੀ ਸਿੱਖਾਂ ਨੇ ਇਹੀ ਗੱਲ ਸਹੀ ਸਾਬਤ ਕਰ ਦਿਖਾਈ ਹੈ। ਦੇਸ਼ ਦੇ ਵਿਕਾਸ ਵਿੱਚ ਉਨ੍ਹਾਂ ਦੇ ਅਹਿਮ ਯੋਗਦਾਨ ਦੇ ਮੱਦੇਨਜ਼ਰ ਫਿਜ਼ੀ ਦੇ ਰਿਜ਼ਰਵ ਬੈਂਕ ਨੇ ਸਪੈਸ਼ਲ ਕਰੰਸੀ ਨੋਟ 'ਤੇ ਸਿੱਖ ਵਰਗ ਨੂੰ ਤਵੱਜੋ ਦਿੱਤੀ ਹੈ। ਦੋ ਡਾਲਰ ਦੇ ਨੋਟ 'ਤੇ ਦਸਤਾਰ ਸਜਾਏ ਹੋਏ ਸਿੱਖ ਨੂੰ ਦਰਸਾਇਆ ਗਿਆ ਹੈ। ਫੇਸਬੁੱਕ 'ਤੇ ਇਸ ਨੋਟ ਨੂੰ ਹੁਣ ਤੱਕ ਹਜ਼ਾਰਾਂ ਲਾਈਕਸ ਮਿਲ ਚੁੱਕੇ ਹਨ। ਪੰਜਾਬੀਆਂ ਨੇ ਫਿਜ਼ੀ ਦੇ ਸਿਆਸੀ, ਸਮਾਜਕ ਅਤੇ ਆਰਥਿਕ ਵਿਕਾਸ ਨੂੰ ਹਮੇਸ਼ਾ ਗਤੀ ਦਿੱਤੀ ਹੈ। ਫਿਜ਼ੀ ਸਰਕਾਰ ਨੇ ਮਿਲੇਨੀਅਮ ਈਅਰ 2000 ਨੂੰ ਫਿਜ਼ੀ ਡਾਲਰ ਬਿਊਟੀਫੁੱਲ ਨੋਟ ਯੂਐਨਸੀ ਵਾਈਟੂਕੇ ਦੇ ਸਪੈਸ਼ਲ ਈਸ਼ੂ ਦੇ ਤਹਿਤ ਦੋ ਡਾਲਰ ਦਾ ...Jan 19

ਅਮਰੀਕਾ ਕਿਸ਼ਤੀ ਹਾਦਸਾ : ਭੁਲੱਥ ਤੇ ਭੋਗਪੁਰ ਦੇ ਦੋ ਟ੍ਰੈਵਲ ਏਜੰਟ ਗ੍ਰਿਫ਼ਤਾਰ

Share this News

ਭੁਲੱਥ : ਅਖੌਤੀ ਟਰੈਵਲ ਏਜੰਟਾਂ ਰਾਹੀਂ ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ਭੇਜੇ ਜਾ ਰਹੇ 21 ਨੌਜਵਾਨਾਂ ਨਾਲ ਭਰੀ ਕਿਸ਼ਤੀ ਦੇ ਸਮੁੰਦਰ ਵਿਚ ਡੁੱਬਣ ਤੋਂ ਬਾਅਦ 20 ਨੌਜਵਾਨਾਂ ਦੇ ਲਾਪਤਾ ਹੋਣ ਦੇ ਮਾਮਲੇ ਵਿਚ ਭੁਲੱਥ ਨਾਲ ਸੰਬੰਧਤ ਦੋ ਨੌਜਵਾਨਾਂ ਸੰਬੰਧੀ ਪੁਲਸ ਨੇ ਕੇਸ ਦਰਜ ਕਰਨ ਤੋਂ ਬਾਅਦ ਦੋ ਅਖੌਤੀ ਸਬ-ਟਰੈਵਲ ਏਜੰਟਾਂ ਨੂੰ ਕਾਬੂ ਕਰ ਲਿਆ ਹੈ, ਜਦਕਿ ਇਕ ਹੋਰ ਅਖੌਤੀ ਟਰੈਵਲ ਏਜੰਟ ਸੈਮੂਅਲ ਉਰਫ ਬੰਟੀ ਦੀ ਭਾਲ ਵਿਚ ਪੁਲਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। 
ਇਸ ਸੰਬੰਧੀ ਸੋਮਵਾਰ ਨੂੰ ਆਪਣੇ ਦਫਤਰ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡੀ ਐੱਸ ਪੀ ਭੁਲੱਥ ਲਖਵੀਰ ਸਿੰਘ ਨੇ ਦੱਸਿਆ ਕਿ ਪਿੰਡ ਜੈਦ ਦੇ 21 ਸਾਲਾ ਗੁਰਵਿੰਦਰ ਸਿੰਘ ਪੁੱਤਰ ਬਚਨ ਸਿੰਘ ਅਤੇ ਪਿੰਡ ਟਾਂਡੀ ...Jan 2

ਸਿਆਸਤ ਦੀ ਭੇਟ ਚੜੇ ਸ਼ਿਵ ਕੁਮਾਰ ਬਟਾਲਵੀ ਦੀ ਯਾਦ 'ਚ ਬਣੇ ਇਕ ਆਡੀਟੋਰੀਅਮ ਦਾ ਦੋ ਵਾਰ ਉਦਘਾਟਨ

Share this News

ਬਟਾਲਾ : ਸ਼ਿਵ ਕੁਮਾਰ ਬਟਾਲਵੀ ਦੀ ਯਾਦ 'ਚ ਬਟਾਲਾ ਵਿਖੇ ਬਣੇ ਸ਼ਿਵ ਕੁਮਾਰ ਬਟਾਲਵੀ ਸੱਭਿਆਚਾਰਕ ਕੇਂਦਰ ਦਾ ਉਦਘਾਟਨੀ ਸਮਾਰੋਹ ਅੱਜ ਲੋਕ ਚਰਚਾ ਦਾ ਵਿਸ਼ਾ ਬਣ ਕੇ ਰਹਿ ਗਿਆ | ਨਿਯਤ ਪ੍ਰੋਗਰਾਮ ਅਨੁਸਾਰ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਵੱਲੋਂ ਸ਼ਾਮ ਸਾਢੇ 5 ਵਜੇ ਉਦਘਾਟਨ ਕੀਤਾ ਜਾਣਾ ਸੀ, ਪਰ ਸ਼ਾਮ ਨੂੰ ਸ਼ੁਰੂ ਹੋਏ ਇਸ 2 ਕੁ ਘੰਟੇ ਦੇ ਪ੍ਰੋਗਰਾਮ 'ਚ ਹਾਜ਼ਰ ਸਾਬਕਾ ਕੈਬਨਿਟ ਮੰਤਰੀ ਜਥੇ: ਸੇਵਾ ਸਿੰਘ ਸੇਖਵਾਂ ਨੇ ਮੁੱਖ ਮੰਤਰੀ ਵੱਲੋਂ ਪਠਾਨਕੋਟ 'ਚ ਹੋਈ ਅਫਸੋਸਨਾਕ ਘਟਨਾ ਕਰਕੇ ਨਾ ਆਉਣ ਬਾਰੇ ਦੱਸਿਆ ਤੇ ਆਪ ਹੀ ਉਦਘਾਟਨ ਕਰਕੇ ਚਲੇ ਗਏ ਜਦਕਿ ਇਸ ਉਪਰੰਤ ਹਲਕਾ ਇੰਚਾਰਜ ਸ: ਲਖਬੀਰ ਸਿੰਘ ਲੋਧੀਨੰਗਲ ਨੇ ਵੀ ਆਪਣੇ ਹਲਕੇ ਦੇ ਮੋਹਤਬਰਾਂ ਸਮੇਤ ਉਦਘਾਟਨ ...Apr 17

ਕਿਸਾਨਾਂ ਵਿਰੁੱਧ ਮੋਦੀ ਸਰਕਾਰ ਨੇ ਸਿਰਫ ਟ੍ਰੇਲਰ ਦਿਖਾਇਆ - ਪੂਰੀ ਫਿਲਮ ਹਾਲੇ ਬਾਕੀ - ਰਵਨੀਤ ਬਿੱਟੂ

Share this News

ਜਗਰਾਓਂ : ਭਾਰਤੀ ਖੁਰਾਕ ਨਿਗਮ ਵਲੋਂ ਕਣਕ ਦੀ ਖਰੀਦ ਬੰਦ ਕੀਤੇ ਜਾਣ ਨਾਲ ਕਿਸਾਨਾਂ 'ਤੇ ਵੱਡਾ ਸੰਕਟ ਆਉਣ ਵਾਲਾ ਹੈ ਜੋ ਝੋਨੇ ਦੇ ਸੀਜ਼ਨ ਤੱਕ ਤਬਾਹਕੁੰਨ ਬਣ ਜਾਵੇਗਾ। ਦੂਜੇ ਪਾਸੇ ਭੂਮੀ ਗ੍ਰਹਿਣ ਬਿੱਲ ਵੀ ਕਿਸਾਨਾਂ ਦਾ ਖੂਨ ਚੂਸਣ ਤੇ ਕਾਰਪੋਰੇਟਾਂ ਨੂੰ ਫਾਇਦਾ ਪਹੁੰਚਾਉਣ ਵਾਲਾ ਹੈ। ਇਹ ਮੋਦੀ ਸਰਕਾਰ ਨੇ 10 ਮਹੀਨੇ ਦੇ ਕਾਰਜਕਾਲ ਦੌਰਾਨ ਦੇਸ਼ ਦੇ ਕਿਸਾਨਾਂ ਵਿਰੁੱਧ ਆਪਣੀ ਫਿਲਮ ਦਾ ਸਿਰਫ ਟ੍ਰੇਲਰ ਦਿਖਾਇਆ ਹੈ ਜਦਕਿ ਕਿਸਾਨਾਂ ਵਿਰੁੱਧ ਪੂਰੀ ਫਿਲਮ ਹਾਲੇ ਬਾਕੀ ਹੈ। ਇਹ ਪ੍ਰਗਟਾਵਾ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਨੇ ਇੱਥੇ ਪੰਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਉਹ ਇਥੇ ਬਲਾਕ ਕਾਂਗਰਸ ਕਮੇਟੀ ਵੱਲੋਂ ਪੁਰਾਣੀ ਦਾਣਾ ਮੰਡੀ 'ਚ ਰੱਖੇ ਇਕ ...
[home] [1] 2  [next]1-10 of 13


Recent Posts

Archive

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved