Punjab News Section

LUDHIANA

Aug 17

ਸਰਕਾਰਾਂ ਵਲੋਂ ਕੀਤੀ ਬਰਬਾਦੀ ਦੇਖ ਕੇ ਮਹਾਨ ਸ਼ਹੀਦਾਂ ਦੀਆਂ ਰੂਹਾਂ ਤੜਫਦੀਆਂ ਹੋਣਗੀਆਂ  - ਭਗਵੰਤ ਮਾਨ

Share this News

ਖੰਨਾ : ਇੱਥੇ ਦੇ ਗੋਆ ਦੀ ਆਜ਼ਾਦੀ ‘ਚ ਅਹਿਮ ਰੋਲ ਅਦਾ ਕਰਨ ਵਾਲੇ ਪਿੰਡ ਈਸੜੂ ਦੇ ਸਪੂਤ ਸ਼ਹੀਦ ਕਰਨੈਲ ਸਿੰਘ ਅਤੇ ਕਿਸਾਨ ਆਗੂ ਸ਼ਹੀਦ ਭੁਪਿੰਦਰ ਸਿੰਘ ਦੇ ਸ਼ਹੀਦੀ ਦਿਵਸ ਮੌਕੇ ਉੱਤੇ ਪੰਜਾਬ ਦੀ ‘ਆਪ’ ਅਤੇ ਲੋਕ ਇਨਸਾਫ਼ ਪਾਰਟੀ ਦੀ ਸਾਂਝੀ ਰਿਕਾਡਤੋੜ ਇਕੱਠ ਵਾਲੀ ਸ਼ਹੀਦੀ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਕਨਵੀਨਰ ਭਗਵੰਤ ਮਾਨ ਨੇ ਕਿਹਾ ਹੈ ਕਿ ਭਾਰਤ ਛੱਡੋ ਅੰਦੋਲਨ ‘ਤੇ ਸੰਸਦ ‘ਚ ਚਰਚਾ ਦੌਰਾਨ ਆਜ਼ਾਦੀ ਲਈ 90 ਫ਼ੀਸਦੀ ਤੋਂ ਵੱਧ ਸ਼ਹੀਦੀਆਂ ਦੇਣ ਵਾਲੇ ਪੰਜਾਬੀਆਂ ਨੂੰ ਨਜ਼ਰਅੰਦਾਜ਼ ਕਰਕੇ ਸਾਡੇ ਸ਼ਹੀਦਾਂ ਦਾ ਅਪਮਾਨ ਕੀਤਾ ਜਾ ਰਿਹਾ ਹੈ। ਦੇਸ਼ ਦੀਆਂ ਸਰਕਾਰਾਂ ਵੱਲੋਂ ਕੀਤੀ ਬਰਬਾਦੀ ਦੇਖ ਕੇ ਅੱਜ ਸਾਡੇ ਮਹਾਨ ਸ਼ਹੀਦਾਂ ਦੀਆਂ ਰੂਹਾਂ ਤੜਫ਼ਦੀਆਂ ਦੀਆਂ ਹੋਣਗੀਆਂ ਕਿ ਅੱਜ ...Jul 31

‘ਜਪੁਜੀ ਸਾਹਿਬ’ ਨੂੰ ਵਿਸ਼ਵ ਦੀਆਂ ਪੰਜਾਹ ਭਾਸ਼ਾਵਾਂ ’ਚ ਛਪਵਾ ਕੇ ਵੰਡਿਆ ਜਾਵੇਗਾ - ਜਥੇਦਾਰ

Share this News

ਲੁਧਿਆਣਾ : ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਮੱਦੇਨਜ਼ਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਹੋਰ ਸਿੱਖ ਸੰਸਥਾਵਾਂ ਵੱਲੋਂ ‘ਜਪੁਜੀ ਸਾਹਿਬ’ ਨੂੰ ਵਿਸ਼ਵ ਦੀਆਂ ਵੱਖ-ਵੱਖ ਭਾਸ਼ਾਵਾਂ ਵਿੱਚ ਛਪਵਾ ਕੇ ਵੰਡਿਆ ਜਾਵੇਗਾ। ਇਹ ਪ੍ਰਗਟਾਵਾ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਅੱਜ ਇੱਥੇ ਕੀਤਾ। ਉਹ ਰਾਮਗੜ੍ਹੀਆ ਐਜੂਕੇਸ਼ਨ ਕੌਂਸਲ ਦੇ ਪ੍ਰਧਾਨ ਅਤੇ ਉੱਘੇ ਫੋਟੋਗ੍ਰਾਫਰ ਰਣਜੋਧ ਸਿੰਘ ਵੱਲੋਂ ਤਿਆਰ ‘ਜਪੁਜੀ ਸਾਹਿਬ-ਏ ਪ੍ਰੇਅਰ ਬੁੱਕ’ ਰਿਲੀਜ਼ ਕਰਨ ਪੁੱਜੇ ਸਨ।
ਜਥੇਦਾਰ ਗੁਰਬਚਨ ਸਿੰਘ ਨੇ ਕਿਹਾ ਕਿ ਗੁਰਬਾਣੀ ਦੀ ਇੱਕ-ਇੱਕ ਤੁਕ ਗਿਆਨ ਭਰਪੂਰ ਹੈ ਅਤੇ ਇਹ ਕਦਮ ਕਦਮ ’ਤੇ ਮਨੁੱਖ ਲਈ ਰਾਹ ਦਸੇਰਾ ਹੈ। ਉਨ੍ਹਾਂ ਕਿਹਾ ਕਿ ‘ਜਪੁਜੀ ਸਾਹਿਬ’ ਦਾ 50 ਭਾਸ਼ਾਵਾਂ ਵਿੱਚ ਤਰਜਮਾ ਕਰਵਾ ਕੇ ਵੰਡਿਆ ਜਾਵੇਗਾ ਤਾਂ ਜੋ ...Jul 5

ਬੈਂਸ ਭਰਾ ਰਾਸ਼ਟਰਪਤੀ ਚੋਣ ਵਿੱਚ ਭਾਜਪਾ ਨਾਲ ਭੁਗਤਣਗੇ

Share this News

ਲੁਧਿਆਣਾ : ਰਾਸ਼ਟਰਪਤੀ ਅਹੁਦੇ ਲਈ ਐਨ ਡੀ ਏ ਗੱਠਜੋੜ ਵੱਲੋਂ ਉਮੀਦਵਾਰ ਰਾਮ ਨਾਥ ਕੋਵਿੰਦ ਲਈ ਵੋਟਾਂ ਮੰਗਣ ਲਈ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਤੇ ਕੇਂਦਰੀ ਮੰਤਰੀ ਵਿਜੈ ਸਾਂਪਲਾ ਅੱਜ ਏਥੇ ਲੋਕ ਇਨਸਾਫ਼ ਪਾਰਟੀ ਦੇ ਮੁਖੀ ਵਿਧਾਇਕ ਸਿਮਰਜੀਤ ਸਿੰਘ ਬੈਂਸ ਅਤੇ ਬਲਵਿੰਦਰ ਸਿੰਘ ਬੈਂਸ ਦੇ ਘਰ ਪੁੱਜੇ। ਉਨ੍ਹਾਂ ਨੇ ਇੱਕ ਘੰਟਾ ਬੈਂਸ ਭਰਾਵਾਂ ਨਾਲ ਬੰਦ ਕਮਰਾ ਮੀਟਿੰਗ ਕੀਤੀ। ਇਸ ਦੇ ਬਾਅਦ ਦੋਵਾਂ ਬੈਂਸ ਭਰਾਵਾਂ ਨੇ ਐਲਾਨ ਕੀਤਾ ਕਿ ਉਹ ਰਾਸ਼ਟਰਪਤੀ ਚੋਣ ਵਿੱਚ ਰਾਮ ਨਾਥ ਕੋਵਿੰਦ ਨੂੰ ਸਮਰਥਨ ਦੇਣਗੇ।
ਦੋਵਾਂ ਬੈਂਸ ਭਰਾਵਾਂ ਅਤੇ ਵਿਜੇ ਸਾਂਪਲਾ ਵਿਚਾਲੇ ਹੋਈ ਬੰਦ ਕਮਰਾ ਮੀਟਿੰਗ ਮਗਰੋਂ ਮੀਡੀਆ ਨਾਲ ਗੱਲਬਾਤ ਦੌਰਾਨ ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ...Apr 8

ਸਿੱਖ ਨੌਜਵਾਨ ਬਣਿਆ ਦੁਨੀਆਂ ਦਾ 148ਵਾਂ ਪ੍ਰਭਾਵਸ਼ਾਲੀ ਵਿਅਕਤੀ

Share this News

ਲੁਧਿਆਣਾ : ਪੰਜਾਬ ਦੇ ਸ਼ਹਿਰ ਲੁਧਿਆਣਾ ਦੇ ਸਿੱਖ ਨੌਜਵਾਨ ਹਰਜਿੰਦਰ ਸਿੰਘ ਕੁਕਰੇਜਾ ਨੇ ਆਪਣੀ ਥਾਂ ਦੁਨੀਆਂ ਦੇ 200 ਪ੍ਰਭਾਵਸ਼ਾਲੀ ਲੋਕਾਂ 'ਚ 148ਵੇਂ ਨੰਬਰ 'ਤੇ ਬਣਾਈ ਹੈ। 'ਡਿਜੀਟਲ ਪਲੇਟਫ਼ਾਰਮ ਰਿਚਟੋਪੀਆ' ਨੇ ਪ੍ਰਭਾਵਸ਼ਾਲੀ ਤੇ ਚੰਗਾ ਕੰਮ ਕਰਨ ਵਾਲੇ 200 ਲੋਕਾਂ ਦੀ ਸੂਚੀ ਬਣਾਈ ਹੈ, ਜਿਨ੍ਹਾਂ 'ਚ ਹਰਜਿੰਦਰ ਸਿੰਘ ਕੁਕਰੇਜਾ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਇਸ ਸੂਚੀ 'ਚ ਹਰਜਿੰਦਰ ਸਿੰਘ ਇਕੱਲੇ ਸਿੱਖ ਹਨ। ਇਸ ਸੂਚੀ 'ਚ ਮਾਰਕ ਜ਼ੁਕਰਬਰਗ, ਬਿੱਲ ਗੇਟਸ, ਹਿਲੇਰੀ ਕਲਿੰਟਨ, ਇਮਰਾਨ ਖ਼ਾਨ ਤੇ ਅਮਰੀਕਾ ਦੇ ਤਿੰਨ ਰਾਸ਼ਟਰਪਤੀਆਂ ਦੇ ਨਾਂ ਵੀ ਸ਼ਾਮਲ ਹਨ। ਹਰਜਿੰਦਰ ਸਿੰਘ ਕਾਮਯਾਬ ਵਪਾਰੀ ਤੇ ਸੋਸ਼ਲ ਵਰਕਰ ਹਨ ਅਤੇ ਲੁਧਿਆਣਾ ਦੇ ਰਹਿਣ ਵਾਲੇ ਹਨ। ਹਰਜਿੰਦਰ ਸਿੰਘ ਦੀਆਂ ਆਪਣੀਆਂ ਬੇਲਫਰੈਂਸ ਅਤੇ ਹੌਟ ਬਰੈੱਡਜ਼ ਬੇਕਰੀਆਂ ...Mar 23

ਸਰਕਾਰ ਪ੍ਰਾਈਵੇਟ ਸਕੂਲਾਂ ਦੀ ਫੀਸ ਅਤੇ ਦਾਖਲਾ ਪ੍ਰੀਕਿਰਿਆ ਨੂੰ ਨਿਯਮਿਤ ਕਰੇ - ਫੂਲਕਾ

Share this News

ਲੁਧਿਆਣਾ : ਸਕੂਲਾਂ ਵਿਚ ਦਾਖਲਾ ਪ੍ਰੀਿਆ ਸ਼ੁਰੂ ਹੋਣ ‘ਤੇ ਅਤੇ ਪ੍ਰਾਇਵੇਟ ਸਕੂਲਾਂ ਦੁਆਰਾ ਵਿਦਿਆਰਥੀਆਂ ਅਤੇ ਉਨਾਂ ਦਾ ਮਾਪਿਆਂ ਦੀ ਲੁਟ ਦਾ ਗੰਭੀਰ ਨੋਟਿਸ ਲੈਂਦਿਆਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਐਡਵੋਕੇਟ ਐਚ.ਐਸ. ਫੂਲਕਾ ਨੇ ਮੰਗਲਵਾਰ ਨੂੰ ਕਿਹਾ ਕਿ ਸਰਕਾਰ ਨੂੰ ਇਸ ਸੰਬੰਧੀ ਫੌਰੀ ਤੌਰ ਤੇ ਕਦਮ ਚੁੱਕਣੇ ਚਾਹੀਦੇ ਹਨ। ਉਨਾਂ ਕਿਹਾ ਕਿ ਸਕੂਲਾਂ ਦੀ ਫੀਸ, ਮੁਡ਼ ਦਾਖਲਾ ਫੀਸ ਅਤੇ ਕਿਤਾਬਾਂ ਖਰੀਦਣ ਦੇ ਮਾਮਲੇ ਵਿਚ ਪ੍ਰਾਇਵੇਟ ਸਕੂਲਾਂ ਦੀ ਮਨਮਾਨੀ ਨੂੰ ਰੋਕਣਾ ਚਾਹੀਦਾ ਹੈ। ਦਿੱਲੀ ਵਿਚ ਸਿੱਖਿਆ ਵਿਵਸਥਾ ਬਾਰੇ ਬੋਲਦਿਆਂ ਫੂਲਕਾ ਨੇ ਕਿਹਾ ਕਿ ਕੇਜਰੀਵਾਲ ਸਰਕਾਰ ਨੇ ਪ੍ਰਾਇਵੇਟ ਸਕੂਲਾਂ ਨੂੰ ਫੀਸਾਂ ਅਤੇ ਦਾਖਲਾ ਸੰਬੰਧੀ ਹਿਦਾਇਤਾਂ ਜਾਰੀ ਕੀਤੀਆਂ ਸਨ। ਜਿਸਦੇ ...Mar 9

ਲੁਧਿਆਣਾ 'ਚ 11 ਸਾਲ ਦੀ  ਬੱਚੀ ਬਣੀ ਮਾਂ

Share this News

ਲੁਧਿਆਣਾ: ਛੋਟੀ ਉਮਰ ‘ਚ ਮਾਂ ਬਣੀ 11 ਸਾਲ ਦੀ ਨਾਬਾਲਗਾ ਤੇ ਉਸ ਦੇ ਮਾਪਿਆਂ ਨੇ ਲੋਕਲਾਜ ਦੇ ਡਰ ਨਾਲ ਨਵਜੰਮੀ ਬੱਚੀ ਨੂੰ ਠੁਕਰਾਉਣ ਦਾ ਮਨ ਬਣਾ ਲਿਆ ਹੈ। ਸਮਾਜ ਦੇ ਤਾਅਨਿਆਂ ਤੋਂ ਪ੍ਰੇਸ਼ਾਨ ਪੀੜਤਾ ਤੇ ਉਸ ਦੇ ਮਾਪਿਆਂ ਦਾ ਦਰਦ ਸੋਮਵਾਰ ਡਿਸਟ੍ਰਿਕਟ ਚਾਈਲਡ ਪ੍ਰੋਟੈਕਸ਼ਨ ਅਫਸਰਾਂ ਦੀ ਟੀਮ ਸਾਹਮਣੇ ਆ ਗਿਆ। ਉਨ੍ਹਾਂ ਨਾਬਾਲਗਾ ਤੋਂ ਉਸ ਤੇ ਬੱਚੀ ਬਾਰੇ ਪੁੱਛਿਆ। ਇਸ ‘ਤੇ ਨਾਬਾਲਗਾ ਕੁਝ ਦੇਰ ਤਾਂ ਚੁੱਪ ਰਹੀ ਫਿਰ ਬੋਲੀ, ਉਹ ਆਪਣੀ ਨਵਜੰਮੀ ਬੱਚੀ ਨੂੰ ਆਪਣੇ ਨਾਲ ਨਹੀਂ ਰੱਖਣਾ ਚਾਹੁੰਦੀ। ਉਹ ਉਸ ਨੂੰ ਪਾਲ ਨਹੀਂ ਸਕਦੀ।
ਇਸ ਦੌਰਾਨ ਨਾਬਾਲਗਾ ਨੂੰ ਵਿਚਾਲੇ ਰੋਕਦੇ ਹੋਏ ਉਸ ਦੀ ਮਾਂ ਨੇ ਟੀਮ ਮੈਂਬਰਾਂ ਨੂੰ ਕਿਹਾ ਕਿ ਉਸ ਦੀ ਧੀ ਨਾਬਾਲਗ ਹੈ। ਉਸ ...Mar 9

ਵਿਦੇਸ਼ੀ ਲਾੜਾ ਲਾਵਾਂ ਲੈਣ ਬਾਅਦ ਲਾੜੀ ਨੂੰ ਛੱਡ ਹੋਇਆ ਰਫ਼ੂ ਚੱਕਰ

Share this News

ਮੁਕੇਰੀਆਂ : ਸਾਡੇ ਸਮਾਜ 'ਚ ਦਾਜ ਦੇ ਲੋਭੀਆਂ ਦੀ ਕੋਈ ਕਮੀ ਨਹੀਂ ਹੈ, ਇਹੀ ਕਾਰਨ ਹੈ ਕਿ ਅਕਸਰ ਦਾਜ ਦੇ ਲਾਲਚੀ ਸਹੁਰੇ ਧੀ ਵਾਲਿਆਂ ਦਾ ਪੂਰੀ ਰਿਸ਼ਤੇਦਾਰੀ ਸਾਹਮਣੇ ਕਈ ਵਾਰ ਤਮਾਸ਼ਾ ਬਣਾ ਕੇ ਰੱਖ ਦਿੰਦੇ ਹਨ। ਕੁਝ ਅਜਿਹਾ ਹੀ ਮੁਕੇਰੀਆਂ 'ਚ ਉਸ ਸਮੇਂ ਦੇਖਣ ਨੂੰ ਮਿਲਿਆ ਜਦੋਂ ਲਾਵਾਂ-ਫੇਰੇ ਕਰਵਾ ਕੇ ਵੀ ਲਾੜਾ ਪਰਿਵਾਰ ਸਿਰਫ ਇਸ ਲਈ ਲਾੜੀ ਨੂੰ ਡੋਲੀ ਵਾਲੀ ਕਾਰ 'ਚ ਛੱਡ ਕੇ ਰਫੂਚੱਕਰ ਹੋ ਗਿਆ ਕਿਉਂਕਿ ਲੜਕੀ ਵਾਲਿਆਂ ਨੇ ਉਨ੍ਹਾਂ ਦੀ ਦਾਜ ਦੀ ਮੰਗ ਪੂਰੀ ਨਹੀਂ ਕੀਤੀ ਸੀ। ਫਿਲਹਾਲ ਲੜਕੀ ਦੇ ਪਿਤਾ ਵਲੋਂ ਦਿੱਤੀ ਸ਼ਿਕਾਇਤ 'ਤੇ ਪੁਲਸ ਨੇ ਲਾੜਾ ਪਰਿਵਾਰ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਜਾਣਕਾਰੀ ਮੁਤਾਬਕ ਲਾੜੀ ਦੇ ਪਿਤਾ ਸੁਭਾਸ਼ ਚੰਦਰ ...Jan 5

ਪੰਜਾਬ ਵਿਧਾਨ ਸਭਾ ਚੋਣਾਂ ਤੇ ਇਸ ਦਾ ਭਵਿੱਖ

Share this News

ਲੁਧਿਆਣਾ : ਅੱਜ ਤੋਂ ਕਰੀਬ 4-5 ਮਹੀਨੇ ਪਹਿਲਾਂ ਤੱਕ ਪੰਜਾਬ ਦੀ ਸਿਆਸੀ ਫਿਜ਼ਾ ਬੜੀ ਸਪੱਸ਼ਟ ਅਤੇ ਨਿਖਰਵੀਂ ਸੀ। ਵਿਦੇਸ਼ਾਂ ਵਿਚ ਵਸ ਰਹੇ ਪ੍ਰਵਾਸੀ ਪੰਜਾਬੀਆਂ ਵਿਚ ਵੀ ਅਗਲੀਆਂ ਵਿਧਾਨ ਸਭਾ ਚੋਣਾਂ ਅਤੇ ਇਸ ਦੇ ਭਵਿੱਖ ਬਾਰੇ ਕੋਈ ਭੁਲੇਖਾ ਨਹੀਂ ਸੀ। ਸਗੋਂ ਇਸ ਤੋਂ ਉਲਟ ਪ੍ਰਵਾਸੀ ਪੰਜਾਬੀਆਂ ਦਾ ਵੱਡਾ ਹਿੱਸਾ ਨਵੀਂ ਉੱਠੀ ਆਮ ਆਦਮੀ ਪਾਰਟੀ ਵੱਲ ਉਲਰਿਆ ਹੋਇਆ ਨਜ਼ਰ ਆਉਂਦਾ ਸੀ। ਪੰਜਾਬ ਵਿਚ ਵੀ ਹਾਲਾਤ ਇਹੋ ਜਿਹੇ ਹੀ ਸਨ। ਉਥੇ ਵੀ ਆਮ ਆਦਮੀ ਪਾਰਟੀ ਦੀ ਚੜ੍ਹਤ ਨੂੰ ਹਰ ਤਰ੍ਹਾਂ ਦੇ ਰਾਜਸੀ ਵਰਗ ਤਸਲੀਮ ਕਰਕੇ ਚੱਲ ਰਹੇ ਸਨ। ਇੱਥੋਂ ਤੱਕ ਕਿ ਵੱਖ-ਵੱਖ ਰਵਾਇਤੀ ਰਾਜਸੀ ਪਾਰਟੀਆਂ ਦੇ ਆਗੂ ਵੀ ਇਹ ਗੱਲ ਮੰਨ ਕੇ ਚੱਲ ਰਹੇ ਸਨ ਕਿ ਪੰਜਾਬ ਵਿਚ ...Dec 3

ਆਸ਼ੂਤੋਸ਼ ਮਾਮਲੇ 'ਚ ਹਾਈਕੋਰਟ ਸਖ਼ਤ

Share this News

ਲੁਧਿਆਣਾ : ਦਿਵਯ ਜਯੋਤੀ ਜਾਗ੍ਰਤੀ ਸੰਸਥਾ ਦੇ ਮੁਖੀ ਆਸ਼ੂਤੋਸ਼ ਮਾਮਲੇ 'ਚ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਸਖ਼ਤ ਰੁਖ ਅਪਣਾਉਂਦੇ ਹੋਏ ਇਹ ਸਾਫ਼ ਕਰ ਦਿੱਤਾ ਹੈ ਕਿ ਹੁਣ ਹਾਈਕੋਰਟ ਇਸ ਮਾਮਲੇ ਦਾ ਜਲਦ ਫੈਸਲਾ ਸੁਣਾ ਸਕਦੀ ਹੈ। ਜਸਟਿਸ ਮਹੇਸ਼ ਗਰੋਵਰ ਤੇ ਜਸਟਿਸ ਸ਼ੇਖਰ ਧਵਨ ਦੇ ਬੈਂਚ ਨੇ ਸੋਮਵਾਰ ਨੂੰ ਮਾਮਲੇ ਦੀ ਸੁਣਵਾਈ ਦੌਰਾਨ ਕਿਹਾ 5 ਦਸੰਬਰ ਤੋਂ ਹਾਈਕੋਰਟ ਹੁਣ ਹਰ ਰੋਜ਼ ਇਸ ਮਾਮਲੇ ਦੀ ਸੁਣਵਾਈ ਕਰੇਗਾ। ਹਾਈਕੋਰਟ ਨੇ ਕਿਹਾ ਕਿ ਸਰਕਾਰ ਤੇ ਸੰਸਥਾ ਸਮੇਤ ਹੋਰ ਵੀ ਪੱਖਾਂ ਨੂੰ ਵੀ ਵਿਕਲਪ ਦਿੱਤੇ ਗਏ ਸਨ ਕਿ ਉਹ ਮਿਲ ਬੈਠ ਕੇ ਇਸ ਮਾਮਲੇ ਦਾ ਹੱਲ ਕਰਨ। ਬਾਵਜੂਦ ਇਸ ਦੇ ਕੋਈ ਵੀ ਹੱਲ ਨਹੀਂ ਨਿਕਲਿਆ ਹੈ। ਸੋਮਵਾਰ ਨੂੰ ਪੰਜਾਬ ਸਰਕਾਰ ...Dec 3

'ਆਪ' ਅਤੇ ਬੈਂਸ ਭਰਾਵਾਂ ਦੇ ਸੁਰ ਮਿਲੇ

Share this News

ਲੁਧਿਆਣਾ : ਪੰਜਾਬ ਦੀ ਸਿਆਸਤ 'ਚ ਫਿਰ ਨਵਾਂ ਮੋੜ ਆਉਣ ਨਾਲ ਇੱਕ ਵਾਰ ਫਿਰ ਸਿਆਸੀ ਸਮੀਕਰਣ ਬਦਲ ਗਏ ਹਨ। ਲੁਧਿਆਣਾ ਤੋਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਤੇ ਬਲਵਿੰਦਰ ਸਿੰਘ ਬੈਂਸ ਨੇ ਆਪਣੀ ਲੋਕ ਇਨਸਾਫ਼ ਪਾਰਟੀ ਦਾ ਆਮ ਆਦਮੀ ਪਾਰਟੀ ਨਾਲ ਸੀਟਾਂ ਦੀ ਸ਼ਰਤ 'ਤੇ ਗਠਜੋੜ ਕਰ ਲਿਆ ਹੈ। ਲੋਕ ਇੰਨਸਾਫ਼ ਪਾਰਟੀ ਆਉਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ 'ਚ 5 ਸੀਟਾਂ 'ਤੇ ਚੋਣ ਲੜੇਗੀ। ਚੰਡੀਗੜ੍ਹ ਵਿਖੇ ਪ੍ਰੈੱਸ ਕਾਨਫਰੰਸ ਕਰਦਿਆਂ ਬੈਂਸ ਭਰਾਵਾਂ ਸਿਮਰਜੀਤ ਸਿੰਘ ਬੈਂਸ ਤੇ ਬਲਵਿੰਦਰ ਸਿੰਘ ਬੈਂਸ ਨੇ ਆਪਣੀ ਪਾਰਟੀ ਦਾ ਆਮ ਆਦਮੀ ਪਾਰਟੀ ਨਾਲ ਗਠਜੋੜ ਹੋਣ ਦਾ ਐਲਾਨ ਕੀਤਾ। ਆਪ ਆਗੂ ਸੰਜੇ ਸਿੰਘ ਅਤੇ ਗੁਰਪ੍ਰੀਤ ਸਿੰਘ ਵੜੈਚ ਵੱਲੋਂ ਬੈਂਸ ਭਰਾਵਾਂ ਦਾ ਸਵਾਗਤ ਕੀਤਾ ਗਿਆ। ਸਿਮਰਜੀਤ ...
[home] [1] 2 3 4 5 6 7 ... 13 [next]1-10 of 123


Recent Posts

Archive

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved