Punjab News Section

MANSA

Sep 5

ਸਾਢੇ ਸੱਤ ਫੁੱਟਾ ਪੁਲਿਸ ਦਾ ਜਵਾਨ ਬਣਿਆ ਖਿੱਚ ਦਾ ਕੇਂਦਰ

Share this News

ਮਾਨਸਾ : ਡੇਰਾ ਵਿਵਾਦ ਕਾਰਨ ਅੰਮ੍ਰਿਤਸਰ ਤੋਂ ਮਾਨਸਾ ਰੇਲਵੇ ਸਟੇਸ਼ਨ ਦੀ ਸੁਰੱਖਿਆ ਲਈ ਡਿਊਟੀ ਕਰਨ ਆਇਆ ਪੁਲਿਸ ਦਾ ਜਵਾਨ ਮਾਨਸਾ ਪੁਲਿਸ ਕਰਮਚਾਰੀਆਂ ਦੇ ਨਾਲ-ਨਾਲ ਆਮ ਲੋਕਾਂ ਲਈ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਗ੍ਰੇਟ ਖਲੀ ਤੋਂ ਵੱਧ ਕੱਦ ਅਤੇ ਵਜ਼ਨ ਵਾਲੇ ਸਿਪਾਹੀ ਜਗਦੀਪ ਸਿੰਘ ਨੂੰ ਵੇਖਣ ਲਈ ਲੋਕਾਂ ਦੀ ਭੀੜ ਜੁੜ ਰਹੀ ਹੈ। ਸੱਤ ਫੁੱਟ ਛੇ ਇੰਚ ਦਾ ਉੱਚਾ ਕੱਦ ਅਤੇ ਇੱਕ ਸੌ ਅੱਸੀ ਕਿਲੋ ਵਜ਼ਨੀ ਪੰਜਾਬ ਪੁਲਿਸ ਦੇ ਇਸ ਜਵਾਨ ਨੂੰ ਹਰ ਕੋਈ ਦੇਖਕੇ ਦੰਗ ਰਹਿ ਜਾਂਦਾ ਹੈ। 10 ਦਸੰਬਰ 1983 ਨੂੰ ਜਨਮਿਆ ਜਗਦੀਪ ਸਿੰਘ ਇਸ ਵੇਲੇ ਪੰਜਾਬ ਆਰਮਡ ਪੁਲਿਸ 9 ਬਟਾਲੀਅਨ ਅੰਮ੍ਰਿਤਸਰ ਵਿੱਚ ਬਤੌਰ ਸਿਪਾਹੀ ਡਿਊਟੀ ਨਿਭਾ ਰਿਹਾ ਹੈ। ਉਹ ਪਿੰਡ ਜਠੌਲ (ਅੰਮ੍ਰਿਤਸਰ) ...Oct 29

ਸ਼੍ਰੋਮਣੀ ਕਮੇਟੀ ਮੈਂਬਰ ਦਾ ਗੈਂਗਸਟਰ ਬੇਟਾ ਗ੍ਰਿਫਤਾਰ

Share this News

ਮਾਨਸਾ : ਪੁਲਿਸ ਨੇ ਸੰਤ ਸਮਾਜ ਦੇ ਜਨਰਲ ਸਕੱਤਰ ਤੇ ਸ਼੍ਰੋਮਣੀ ਕਮੇਟੀ ਮੈਂਬਰ ਸੁਖਚੈਨ ਸਿੰਘ ਧਰਮਪੁਰਾ ਦੇ ਬੇਟੇ ਨੂੰ ਫਿਰੌਤੀ ਦੇ ਕੇਸ ਵਿੱਚ ਗ੍ਰਿਫਤਾਰ ਕੀਤਾ ਹੈ। ਉਸ ਖਿਲਾਫ ਅੱਧੀ ਦਰਜਨ ਅਪਰਾਧਕ ਕੇਸ ਦਰਜ ਹਨ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਮਾਨਸਾ ਪੁਲਿਸ ਨੇ ਵਪਾਰੀ ਅਗਵਾ ਕੇਸ ਵਿੱਚ ਦੋ ਮੁਲਜ਼ਮਾਂ ਕਲਿਆਣ ਸਿੰਘ ਤੇ ਗੁਰਪ੍ਰੀਤ ਸਿੰਘ ਚਹਿਲ ਨੂੰ ਫਿਰੌਤੀ ਦੀ ਰਕਮ ਸਣੇ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਇਨ੍ਹਾਂ ਮੁਲਾਜ਼ਮਾਂ ਵਿੱਚ ਜਥੇਦਾਰ ਧਰਮਪੁਰਾ ਦਾ ਬੇਟਾ ਵੀ ਸ਼ਾਮਲ ਹੈ। 
ਪੁਲਿਸ ਮੁਤਾਬਕ ਮਾਨਸਾ ਜ਼ਿਲ੍ਹੇ ਦੇ ਕਸਬਾ ਬਰੇਟਾ ਦੇ ਵਪਾਰੀ ਚਿਮਨ ਲਾਲ ਨੂੰ ਅਗਸਤ ਵਿੱਚ ਕੁਝ ਲੋਕਾਂ ਨੇ ਅਗਵਾ ਕਰ ਲਿਆ ਸੀ। ਉਸ ਨੂੰ ਛੱਡਣ ਲਈ ...Aug 9

ਕਰਜ਼ ਨੇ ਨਿਗਲਿਆ ਮਾਨਸਾ ਦਾ ਗੁਰਤੇਜ

Share this News

ਮਾਨਸਾ : ਕਰਜ਼ ਦੇ ਨਾਗ ਨੇ ਇੱਕ ਹੋਰ ਕਿਸਾਨ ਨੂੰ ਡੰਗ ਲਿਆ ਹੈ। ਖਬਰ ਮਾਨਸਾ ਜਿਲ੍ਹੇ ਦੇ ਪਿੰਡ ਸਾਹਨੇਵਾਲੀ ਤੋਂ ਹੈ। ਇੱਥੇ ਕਰਜ਼ੇ ਦੀ ਮਾਰ ਦੇ ਕਾਰਨ ਇੱਕ ਕਿਸਾਨ ਨੇ ਝਹਿਰ ਨਿਗਲ ਕੇ ਆਪਣੀ ਜਾਨ ਦੇ ਦਿੱਤੀ ਹੈ। ਮ੍ਰਿਤਕ ਕਿਸਾਨ ਦੀ 4 ਏਕੜ ਨਰਮੇ ਦੀ ਫਸਲ ਬਰਬਾਦ ਹੋਣ ਕਾਰਨ ਉਹ ਲਗਾਤਾਰ ਪ੍ਰੇਸ਼ਾਨ ਚੱਲ ਰਿਹਾ ਸੀ। ਇਸੇ ਦੇ ਚੱਲਦੇ ਇਸ ਨੇ ਖੁਦਕੁਸ਼ੀ ਕਰ ਲਈ। 
ਜਾਣਕਾਰੀ ਮੁਤਾਬਕ ਝੁਨੀਰ ਦੇ ਪਿੰਡ ਸਾਹਨੇਵਾਲੀ ਦੇ 45 ਸਾਲਾ ਕਿਸਾਨ ਗੁਰਤੇਜ ਸਿੰਘ ਕੋਲ ਘੱਟ ਜਮੀਨ ਸੀ। ਇਸ ਤੋਂ ਹੋ ਰਹੀ ਆਮਦਨ ਨਾਲ ਘਰ ਦਾ ਗੁਜਾਰਾ ਹੀ ਮੁਸ਼ਕਲ ਨਾਲ ਚੱਲਦਾ ਸੀ। ਮਜਬੂਰ ਕਰਜਾ ਚੁੱਕ ਕੇ ਖੇਤੀ ਕਰ ਰਿਹਾ ਸੀ ਤੇ ਘਰ ਦਾ ਗੁਜਾਰਾ ਕਰਦਾ ...Jun 30

ਨਸ਼ੇੜੀ ਪੁੱਤ ਨੇ ਪੈਸੇ ਨਾ ਦੇਣ 'ਤੇ ਮਾਂ ਦਾ ਕੀਤਾ ਕਤਲ

Share this News

ਮਾਨਸਾ : ਪੰਜਾਬ 'ਚ ਨਸ਼ਿਆਂ ਦੀ ਦਲਦਲ 'ਚ ਫਸੇ ਨੌਜਵਾਨ ਜਨਮ ਦੇਣ ਵਾਲੀਆਂ ਨੂੰ ਵੀ ਨਹੀਂ ਬਖਸ਼ ਰਹੇ। ਨਸ਼ੇ ਨੌਜਵਾਨਾਂ ਨੂੰ ਘੁਣ ਵਾਂਗ ਹੀ ਨਹੀਂ ਖਾ ਰਹੇ ਸਗੋਂ ਨਸ਼ੇੜੀਆਂ ਵਲੋਂ ਕੁੱਖੋਂ ਜਨਮ ਦੇਣ ਵਾਲੀਆਂ ਮਾਵਾਂ ਨੂੰ ਵੀ ਮੌਤ ਦੇ ਘਾਟ ਉਤਾਰ ਰਹੇ ਹਨ। ਇਕ ਮਾਮਲਾ ਜ਼ਿਲੇ ਦੇ ਪਿੰਡ ਕੋਟਧਰਮੂ ਵਿਖੇ ਸਾਹਮਣੇ ਆਇਆ ਹੈ, ਜਿਥੇ ਇਕ ਨਸ਼ੇੜੀ ਪੁੱਤਰ ਨੇ ਨਸ਼ਾ ਕਰਨ ਲਈ ਪੈਸੇ ਨਾ ਦੇਣ 'ਤੇ ਮਾਂ ਦਾ ਕਤਲ ਕਰ ਦਿੱਤਾ। ਮ੍ਰਿਤਕਾ ਰਾਣੀ ਕੌਰ ਦੇ ਪਿਤਾ ਜੱਸਾ ਸਿੰਘ ਵਾਸੀ ਮਾਨਸਾ ਕਲਾਂ ਦੇ ਪੁਲਸ ਨੂੰ ਦੱਸਿਆ ਕਿ ਉਸ ਦਾ ਦੋਹਤਾ ਸਿਮਰਜੀਤ ਸਿੰਘ ਉਰਫ਼ ਸਿਮਰੀ (15) ਪੁੱਤਰ ਕੁਲਦੀਪ ਸਿੰਘ ਵਾਸੀ ਕੋਟਧਰਮੂ ਨਸ਼ੇ ਦਾ ਆਦੀ ਹੈ, ਨੇ ਆਪਣੀ ਮਾਤਾ ...May 20

ਬਰਾੜ ਨੇ ਚੱਪੜਚਿੜੀ ਰੈਲੀ ਦੀ ਸਫ਼ਲਤਾ ਲਈ ਸਾਰੀ ਤਾਕਤ ਝੋਕੀ

Share this News

ਮਾਨਸਾ : ਕਾਂਗਰਸ ਪਾਰਟੀ 'ਚੋਂ ਮੁਅੱਤਲ ਕੀਤੇ ਗਏ ਤੇਜ਼ ਤਰਾਰ ਆਗੂ ਤੇ ਸਾਬਕਾ ਸੰਸਦ ਮੈਂਬਰ ਜਗਮੀਤ ਸਿੰਘ ਬਰਾੜ ਨੇ ਭਲਕੇ 21 ਮਈ ਦੇ ਚੱਪੜਚਿੜੀ ਸ਼ੋਅ ਨੂੰ ਸਫ਼ਲ ਬਣਾਉਣ ਲਈ ਆਪਣੀ ਸਾਰੀ ਤਾਕਤ ਝੋਕ ਦਿੱਤੀ ਹੈ | ਜਿੱਥੇ ਰਾਜਸੀ ਹਲਕਿਆਂ ਤੇ ਖ਼ੁਫ਼ੀਆ ਵਿੰਗ ਦੇ ਅਧਿਕਾਰੀਆਂ ਦੀਆਂ ਨਜ਼ਰਾਂ ਬਰਾੜ ਦੀ ਨਵੀਂ ਰਣਨੀਤੀ 'ਤੇ ਹਨ ਉ ੱਥੇ ਸ: ਬਰਾੜ ਦਾ ਰਾਜਸੀ ਭਵਿੱਖ ਵੀ ਉਨ੍ਹਾਂ ਵੱਲੋਂ ਕੀਤੇ ਜਾ ਰਹੇ 'ਪੰਜਾਬੀਅਤ ਮਹਾਂ ਕੁੰਭ' ਦੇ ਨਾਂਅ 'ਤੇ ਸ਼ਕਤੀ ਪ੍ਰਦਰਸ਼ਨ ਨਾਲ ਜੁੜ ਗਿਆ ਹੈ | ਸ: ਬਰਾੜ ਇੱਥੇ ਸ਼ਕਤੀ ਪ੍ਰਦਰਸ਼ਨ ਹੀ ਨਹੀਂ ਕਰਨਾ ਚਾਹੰੁਦੇ ਸਗੋਂ 2017 ਦੀਆਂ ਵਿਧਾਨ ਸਭਾ ਚੋਣਾਂ ਲਈ ਆਪਣਾ ਰਾਹ ਵੀ ਬਣਾਉਣਾ ਚਾਹੁੰਦੇ ਹਨ | ਹਾਸਲ ਜਾਣਕਾਰੀ ਅਨੁਸਾਰ ਇਸ ...Jan 13

ਖਸਤਾ ਹਾਲਤ ਸਕੂਲ ਵੈਨ ਹਾਦਸਾਗ੍ਰਸਤ - 4 ਘਰਾਂ ਦੇ ਚਿਰਾਗ ਬੁਝੇ

Share this News

ਫਤਿਹਗੜ੍ਹ ਚੂੜੀਆਂ : ਕਸਬਾ ਫਤਿਹਗੜ੍ਹ ਚੂੜੀਆਂ ਵਿੱਚ ਉਸ ਵੇਲੇ ਹਾਹਾਕਾਰ ਮੱਚ ਗਈ ਜਦੋਂ ਕੈਪਟਨ ਸਕੂਲ ਆਫ ਐਕਸੀਲੈਂਸ ਦੀ ਸਕੂਲ ਵੈਨ ਸੇਮ ਨਾਲੇ ਦੇ ਪੁਲ ਦੇ ਐਨ ਵਿਚਕਾਰ ਅੱਗੇ ਤੋਂ ਆ ਰਹੀ ਜਿਪਸੀ  ਨਾਲ ਟਕਰਾ ਕੇ ਕਰੀਬ 15 ਫੁੱਟ ਉਚੇ ਪੁੱਲ ਤੋਂ ਸੇਮ ਨਾਲੇ ਦੇ ਵਿੱਚ ਚਿੱਕੜ ਅਤੇ ਪਾਣੀ ਵਿੱਚ ਡਿੱਗ ਪਈ, ਜਿਸ ਨਾਲ ਚਾਰ ਬੱਚਿਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ ਕਰੀਬ 15 ਤੋਂ 20 ਬੱਚੇ ਜੋ ਕਿ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ।  ਪ੍ਰਾਪਤ ਵੇਰਵਿਆਂ ਅਨੁਸਾਰ ਅੱਜ ਸਵੇਰੇ ਸਕੂਲ ਦੀ ਬੱਸ ਨੰਬਰ ਡੀ.ਡੀ.03-0139 ਜੋ ਕਿ ਮਜੀਠਾ ਵਾਲੇ ਪਾਸਿਓ ਫਤਿਹਗੜ੍ਹ ਚੂੜੀਆਂ ਵੱਲ ਆ ਰਹੀ ਸੀ ਜਦ ਇਹ ਬੱਸ ਪਿੰਡ ਠੱਠਾ ਦੇ ਨਾਲੇ ਦੇ ...Jan 13

ਢਾਡੀ ਗੁਰਬਖਸ਼ ਸਿੰਘ ਅਲਬੇਲਾ ਦਾ ਦਿਹਾਂਤ

Share this News

ਭਗਤਾ ਭਾਈਕਾ : ਪਿਛਲੇ ਕੁੱਝ ਦਿਨਾਂ ਤੋਂ ਜਿਗਰ ਤੇ ਅੰਤੜੀਆਂ ਦੀ ਬਿਮਾਰੀ ਤੋਂ ਪੀੜਤ ਚੱਲ ਰਹੇ ਪ੍ਰਸਿੱਧ ਢਾਡੀ ਤੇ ਗੀਤਕਾਰ ਗੁਰਬਖਸ਼ ਸਿੰਘ ਅਲਬੇਲਾ ਦਾ ਅੱਜ ਪੀ. ਜੀ. ਆਈ ਚੰਡੀਗੜ੍ਹ ਵਿਖੇ ਦਿਹਾਂਤ ਹੋ ਗਿਆ। ਉਹ ਤਕਰੀਬਨ 68 ਸਾਲ ਦੇ ਸਨ। ਅੱਜ ਸਵੇਰੇ ਉਨ੍ਹਾਂ ਨੂੰ ਪੀ. ਜੀ. ਆਈ ਲਿਜਾਇਆ ਗਿਆ ਜਿਥੇ ਕਿ ਕੁੱਝ ਸਮੇਂ ਬਾਅਦ ਹੀ ਉਨ੍ਹਾਂ ਦਾ ਦਿਹਾਂਤ ਹੋ ਗਿਆ। ਉਨ੍ਹਾਂ ਦੇ ਦਿਹਾਂਤ ਦੀ ਖਬਰ ਸੁਣ ਕੇ ਸਮੁੱਚੇ ਇਲਾਕੇ ਅੰਦਰ ਸ਼ੋਕ ਦੀ ਲਹਿਰ ਦੌੜ ਗਈ। ਸ: ਅਲਬੇਲਾ ਦੀ ਮੌਤ ਦੀ ਖਬਰ ਸੁਣਦਿਆਂ ਹੀ ਵੱਡੀ ਗਿਣਤੀ 'ਚ ਸ਼ਖਸੀਅਤਾਂ ਵੱਲੋਂ ਉਨ੍ਹਾਂ ਦੇ ਨਿਵਾਸ ਵਿਖੇ ਪਹੁੰਚਣਾ ਸ਼ੁਰੂ ਕਰ ਦਿੱਤਾ। ਅੱਜ ਦੁਪਹਿਰ ਸਮੇਂ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਉਨ੍ਹਾਂ ਦੇ ...Nov 8

ਵਿਰੋਧੀ ਧਿਰਾਂ ਦੇ ਮੂੰਹ ਬੰਦ ਕਰਨ ਲਈ ਬਾਦਲ ਹੋਣਗੇ ਅਕਾਲ ਤਖਤ ’ਤੇ ਪੇਸ਼

Share this News

ਕਿਸ਼ਨਪੁਰਾ ਕਲਾਂ : ਪੰਥਕ ਹਲਕਿਆਂ ਵਿੱਚ ਇਹ ਚਰਚਾ ਪਾਈ ਜਾ ਰਹੀ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਸ੍ਰ.ਪ੍ਰਕਾਸ਼ ਸਿੰਘ ਬਾਦਲ ਪੰਜਾਬ ਦੇ ਹਾਲਾਤਾਂ ਨੂੰ ਲੈ ਕੇ ਸ੍ਰੀ ਅਕਾਲ ਤਖਤ ਸਾਹਿਬ ’ਤੇ ਪੇਸ਼ ਹੋ ਕੇ ਲੋਕਾਂ ਦੇ ਹਿਰਦਿਆਂ ਨੂੰ ਸ਼ਾਂਤ ਕਰਨ ਦਾ ਕੋਈ ਨਵਾਂ ਡਰਾਮਾ ਕਰ ਸਕਦੇ ਹਨ। ਪੰਜਾਬ ਵਿੱਚ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੀ ਹਰ ਰੋਜ਼ ਬੇਅਦਬੀ ਦੀਆਂ ਵਾਪਰ ਰਹੀਆਂ ਘਟਨਾਵਾਂ ਨੇ ਅਕਾਲੀ ਸਰਕਾਰ ਲਈ ਗੰਭੀਰ ਸੰਕਟ ਖੜ੍ਹਾ ਕਰ ਦਿੱਤਾ ਹੈ। ਪੰਜਾਬ ਵਿੱਚ ਵਾਪਰ ਰਹੀਆਂ ਘਟਨਾਵਾਂ ਤੋਂ ਰਾਹਤ ਦੇਣ ਲਈ ਸ੍ਰ. ਪ੍ਰਕਾਸ਼ ਸਿੰਘ ਬਾਦਲ ਨੂੰ ਸ੍ਰੀ ਅਕਾਲ ਤਖਤ ਸਾਹਿਬ ’ਤੇ ਤਲਬ ਕਰਨ ਦਾ ਇਕ ਵਾਰ ਫਿਰ ਡਰਾਮਾ ਕੀਤਾ ਜਾ ਸਕਦਾ ਹੈ ਕਿਉਂਕਿ ਇਸ ਤੋਂ ...May 10

ਬਿੱਟੂ, ਭੂਤਨਾ ਸਮੇਤ 10 ਸਿੱਖ ਨੌਜਵਾਨ ਬਾਇੱਜ਼ਤ ਬਰੀ

Share this News

ਮਾਨਸਾ : ਚਰਚਿਤ ਡੇਰਾ ਸੱਚਾ ਸੌਦਾ ਪ੍ਰੇਮੀ ਲਿੱਲੀ ਕਤਲ ਕਾਂਡ ਦਾ ਫੈਸਲਾ ਅੱਜ ਵਧੀਕ ਸੈਸ਼ਨ ਜੱਜ ਮਾਨਸਾ ਰਾਜ ਕੁਮਾਰ ਗਰਗ ਦੀ ਅਦਾਲਤ ਨੇ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਸੁਣਾਉਂਦਿਆਂ ਅਕਾਲੀ ਦਲ ਪੰਚ ਪ੍ਰਧਾਨੀ ਦੇ ਚੇਅਰਮੈਨ ਦਲਜੀਤ ਸਿੰਘ ਬਿੱਟੂ, ਖਾੜਕੂ ਬਲਵੀਰ ਸਿੰਘ ਭੂਤਨਾ ਸਮੇਤ 10 ਵਿਅਕਤੀਆਂ ਨੂੰ ਬਾਇੱਜ਼ਤ ਬਰੀ ਕਰ ਦਿੱਤਾ ਹੈ। ਇਸ ਕਤਲ ਕਾਂਡ 'ਚ ਪਿੰਡ ਆਲਮਪੁਰ ਮੰਦਰਾਂ ਦੇ ਤਿੰਨ ਵਿਅਕਤੀਆਂ ਨੂੰ ਅਦਾਲਤ ਨੇ ਉਮਰ ਕੈਦ ਤੇ 5-5 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਇੱਕ ਵੱਖਰੇ ਮਾਮਲੇ 'ਚ ਪਿਸਤੌਲ ਰੱਖਣ ਦੇ ਦੋਸ਼ 'ਚ ਮੱਖਣ ਸਿੰਘ ਸਰਦੂਲਗੜ੍ਹ ਨੂੰ ਅਦਾਲਤ ਨੇ ਇਕ ਸਾਲ ਦੀ ਸਜ਼ਾ ਸੁਣਾਈ ਹੈ।
28 ਜੁਲਾਈ 2009 ਨੂੰ ...
[home] 1-9 of 9


Recent Posts

Archive

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved