Punjab News Section

MOGA

Feb 10

ਅੌਰਬਿਟ ਕਾਂਡ : ਮ੍ਰਿਤਕ ਲੜਕੀ ਦੀ ਮਾਂ ਬਿਆਨਾਂ ਤੋਂ ਮੁੱਕਰੀ

Share this News

ਮੋਗਾ : ਔਰਬਿਟ ਬੱਸ ਕਾਂਡ ਦੀ ਮੁੱਖ ਗਵਾਹ ਆਪਣੇ ਬਿਆਨਾਂ ਤੋਂ ਮੁੱਕਰ ਗਈ ਹੈ। ਪਹਿਲਾਂ ਪੀੜਤ ਛਿੰਦਰ ਕੌਰ ਨੇ ਇਲਜ਼ਾਮ ਲਗਾਇਆ ਸੀ ਕਿ ਬੱਸ ਦੇ ਕੰਡਕਟਰ ਨੇ ਆਪਣੇ ਸਾਥੀਆਂ ਸਮੇਤ ਚੱਲਦੀ ਬੱਸ ‘ਚੋਂ ਛੇੜਛਾੜ ਤੋਂ ਬਾਅਦ ਉਸ ਨੂੰ ਧੀ ਸਮੇਤ ਧੱਕਾ ਦੇ ਕੇ ਬਾਹਰ ਸੁੱਟ ਦਿੱਤਾ ਸੀ। ਹਾਦਸੇ ‘ਚ ਛਿੰਦਰ ਕੌਰ ਦੀ ਧੀ ਅਰਸ਼ਦੀਪ ਦੀ ਮੌਤ ਹੋ ਗਈ ਸੀ ਜਦਕਿ ਉਹ ਖ਼ੁਦ ਬੁਰੀ ਤਰਾਂ ਜ਼ਖ਼ਮੀ ਹੋ ਗਈ ਸੀ। ਪਰ ਅੱਜ ਉਸ ਨੇ ਪੁਲਿਸ ਵੱਲੋਂ ਪੇਸ਼ ਕੀਤੇ ਆਪਣੇ ਬਿਆਨ ਤੋਂ ਇਨਕਾਰ ਕਰਦਿਆਂ ਕਿਸੇ ਵੀ ਮੁਲਜ਼ਮ ਨੂੰ ਪਛਾਣਨ ਤੋਂ ਇਨਕਾਰ ਕਰ ਦਿੱਤਾ।
ਮੋਗਾ ਦੀ ਅਦਾਲਤ ‘ਚ ਪੇਸ਼ ਹੋਈ ਪੀੜਤ ਛਿੰਦਰ ਕੌਰ ਨੇ ਅੱਜ ਆਪਣੇ ਬਿਆਨ ‘ਚ ਕਿਹਾ ਕਿ ...Jan 19

ਹੋਂਦ ਚਿੱਲੜ ਸਿੱਖ ਕਤਲੇਆਮ 31 ਸਾਲ ਬਾਅਦ ਮਿਲੇਗਾ 10 ਕਰੋੜ ਦਾ ਮੁਆਵਜ਼ਾ

Share this News

ਮੋਗਾ : ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਮੌਤ ਤੋਂ ਬਾਅਦ ਨਵੰਬਰ 1984 ਨੂੰ ਹੋਏ ਕਤਲੇਆਮ ਵਿਚ ਆਪਣੀ ਹੋਂਦ ਗਵਾ ਚੁੱਕੇ ਪਿੰਡ ਹੋਂਦ ਚਿੱਲੜ ਦੇ ਪੀੜਤਾਂ ਲਈ ਮੁਆਵਜਾ ਮਿਲਣ ਦਾ ਇੰਤਜਾਰ ਖਤਮ ਹੋ ਗਿਆ ਹੈ। ਹਰਿਆਣਾ ਦੀ ਮਨੋਹਰ ਲਾਲ ਖੱਟਰ ਸਰਕਾਰ ਨੇ ਪੰਜਾਬ ਦੇ ਵੱਖ-ਵੱਖ ਰਾਜਾਂ ਵਿਚ ਰਹਿ ਰਹੇ ਪੀੜਤਾਂ ਲਈ 7 ਕਰੋੜ 35 ਲੱਖ ਦੀ ਰਾਸ਼ੀ ਜਾਰੀ ਕਰ ਦਿੱਤੀ ਹੈ। ਚੇਤੇ ਰਹੇ ਕਿ 3 ਕਰੋੜ ਦੇ ਕਰੀਬ ਰਾਸ਼ੀ ਨਵੰਬਰ 2015 ਵਿਚ ਵੰਡੀ ਜਾ ਚੁੱਕੀ ਹੈ। ਜ਼ਿਕਰਯੋਗ ਹੈ ਕਿ ਇੰਦਰਾ ਗਾਂਧੀ ਦੀ ਮੌਤ ਤੋਂ ਬਾਅਦ ਹੋਏ ਕਤਲੇਆਮ ਵਿਚ ਇਹ ਹੁਣ ਤੱਕ ਦੀ ਸਭ ਤੋਂ ਵੱਡੀ ਰਕਮ ਹੈ। 
27 ਸਾਲ ਤੱਕ ਛੁਪੀ ਰਹੀ ਕਹਾਣੀ : ਹੋਂਦ ਵਿਚ ਹੋਏ ...Nov 8

ਜਗਰਾਓਂ 'ਚ ਬੇਅਦਬੀ, ਗੁਟਕੇ ਦੇ ਪੰਨੇ ਪਾੜੇ

Share this News

ਜਗਰਾਓਂ : ਸ਼ਨਿਚਰਵਾਰ ਨੂੰ ਜਿੱਥੇ ਜਗਰਾਓਂ ਦੇ ਇਕ ਮੁਹੱਲੇ 'ਚ ਜਿੱਥੇ ਸੁਖਮਨੀ ਸਾਹਿਬ ਦੇ ਗੁਟਕੇ ਦੇ ਪੰਨੇ ਪਾੜ ਕੇ ਮਹੁੱਲੇ ਵਿਚ ਸੁੱਟੇ ਜਾਣ ਦੀ ਖ਼ਬਰ ਹੈ ਉੱਥੇ ਜਲੰਧਰ ਨੇੜਲੇ ਪਿੰਡ ਮੱਲ੍ਹੀਆਂ ਖੁਰਦ ਦੇ ਇਕ ਗੁਰਦੁਆਰੇ 'ਚ ਅਣਪਛਾਤੇ ਵਿਅਕਤੀਆਂ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਗਈ ਜਿਸ ਦੌਰਾਨ ਮੁਕਾਬਲਾ ਕਰਦਾ ਗ੍ਰੰਥੀ ਜ਼ਖ਼ਮੀ ਹੋ ਗਿਆ। ਜਗਰਾਓਂ-ਰਾਏਕੋਟ ਰੋਡ 'ਤੇ ਰੋਸ ਵਜੋਂ ਸੰਗਤ ਨੇ ਧਰਨਾ ਦਿੱਤਾ। ਇਸੇ ਦੌਰਾਨ ਐਸਜੀਪੀਸੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਨੇ ਜਗਰਾਓਂ ਤੇ ਮੱਲ੍ਹੀਆਂ ਖੁਰਦ ਦੀਆਂ ਘਟਨਾਵਾਂ ਦੀ ਸਖ਼ਤ ਨਿਖੇਧੀ ਕੀਤੀ ਹੈ। 
ਜਗਰਾਓਂ 'ਚ ਗੁਟਕੇ ਦੇ ਪੰਨੇ ਪਾੜੇ : ਜਗਰਾਓਂ ਦੇ ਮੁਹੱਲਾ ਅਜੀਤਨਗਰ ਦੀ ਇਕ ਗਲੀ 'ਚ ਕਿਸੇ ਸ਼ਰਾਰਤੀ ਅਨਸਰ ...Nov 8

ਬਰਗਾੜੀ ਕਾਂਡ ਦੀ ਸੀ ਬੀ ਆਈ ਜਾਂਚ ਅੱਖੀਂ ਘੱਟਾ ਪਾਉਣ ਲਈ - ਮਨਪ੍ਰੀਤ ਬਾਦਲ

Share this News

ਮੋਗਾ : ਜੇਕਰ ਭਾਈ ਜਸਵਿੰਦਰ ਸਿੰਘ ਤੇ ਭਾਈ ਰੁਪਿੰਦਰ ਸਿੰਘ ਵਿਰੁੱਧ ਕੋਈ ਸਬੂਤ ਨਹੀਂ ਹਨ ਤੇ ਸਰਕਾਰ ਨੇ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਹੈ, ਫਿਰ ਝੂਠੀ ਕਹਾਣੀ ਬਣਾ ਕੇ ਇਨ੍ਹਾਂ ਨੌਜਵਾਨਾਂ ਦੇ ਵਿਦੇਸ਼ਾਂ ਨਾਲ ਸੰਬੰਧ ਜੋੜਨ ਵਾਲੇ ਤੇ ਉਨ੍ਹਾਂ 'ਤੇ ਅੰਨ੍ਹਾ ਤਸ਼ੱਦਦ ਕਰਨ ਵਾਲੇ ਡੀ.ਜੀ.ਪੀ ਸੈਣੀ ਤੇ ਗ੍ਰਹਿ ਮੰਤਰੀ ਤੇ ਉਪ-ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਜਿਨ੍ਹਾਂ ਨੇ ਪ੍ਰੈੱਸ ਕਾਨਫਰੰਸ ਕਰਕੇ ਬਰਗਾੜੀ ਮਾਮਲੇ ਨੂੰ ਸੁਲਝਾਉਣ ਦਾ ਐਲਾਨ ਕੀਤਾ ਸੀ। ਉਨ੍ਹਾਂ ਨੂੰ ਨੈਤਿਕਤਾ ਦੇ ਆਧਾਰ 'ਤੇ ਆਪਣੇ ਅਹੁਦਿਆਂ ਤੋਂ ਅਸਤੀਫੇ ਦੇ ਦੇਣੇ ਚਾਹੀਦੇ ਹਨ ਅਤੇ ਦੋਵਾਂ ਖਿਲਾਫ ਮੁਕੱਦਮੇ ਦਰਜ ਹੋਣੇ ਚਾਹੀਦੇ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਮੋਗਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੀਪਲਜ਼ ਪਾਰਟੀ ਆਫ ਪੰਜਾਬ ਦੇ ...Sep 1

ਬਾਦਲਾਂ ਦਾ ਤਖਤਾ ਪਲਟਣ ਲਈ ਕਾਂਗਰਸ ਇੱਕਮੁੱਠ - ਕੈਪਟਨ

Share this News

ਮੋਗਾ : ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ ਵਿਚ ਕੋਈ ਫੁੱਟ ਨਹੀਂ ਹੈ ਅਸੀਂ ਇੱਕ ਮੰਚ ’ਤੇ ਇਕੱਤਰ ਹੋ ਕੇ 2017 ਵਿੱਚ ਕਾਂਗਰਸ ਦੀ ਸਰਕਾਰ ਬਣਾਵਾਂਗੇ ਅਤੇ ਗੁੰਡਾਗਰਦੀ, ਨਸ਼ਾਖੋਰੀ, ਝੂੱਠੇ ਪਰਚੇ ਦਰਜ ਕਵਾਉਣ ਵਾਲੀ ਅਕਾਲੀ ਭਾਜਪਾ ਗੱਠਜੋੜ ਦੀ ਸਰਕਾਰ ਨੂੰ ਮਾਤ ਦੇ ਕੇ ਸੂੁਬੇ ਦੇ ਦੁੱਖੀ ਲੋਕਾਂ ਨੂੰ ਨਿਜਾਤ ਦਿਵਾਵਾਂਗੇ। ਇਹ ਵਿਚਾਰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਧਰਮਕੋਟ ਵਿਖੇ ਪੰਜਾਬ ਬਚਾਓ ਕਾਂਗਰਸ ਲਿਆਓ ਤਹਿਤ ਕੀਤੀ ਲਲਕਾਰ ਰੈਲੀ ਦੌਰਾਨ ਪ੍ਰਗਟ ਕੀਤੇ। ਇਹ ਲਲਕਾਰ ਰੈਲੀ ਹਲਕਾ ਇੰਚਾਰਜ ਸੁਖਜੀਤ ਸਿੰਘ ਦੀ ਅਗਵਾਈ ਹੇਠ ਕੀਤੀ ਗਈ। ਕੈਪਟਨ ਅਮਰਿੰਦਰ ਸਿੰਘ ਨੇ ਇਸ ਮੌਕੇ ਕਿਹਾ ਕਿ ‘ਮਿਸ਼ਨ 2017’ ਨੂੰ ਸਫ਼ਲ ਬਣਾਉਣ ਵਾਸਤੇ ਪੰਜਾਬ ਦੇ ਸਾਰੇ ਵਿਧਾਨ ਸਭਾ ਹਲਕਿਆਂ ...Aug 12

ਅਕਾਲੀ ਆਗੂ ਤੇ ਉਸ ਦੇ ਪੁੱਤਰ ਤੋਂ 255 ਪੇਟੀਆਂ ਨਜਾਇਜ਼ ਸ਼ਰਾਬ ਬਰਾਮਦ

Share this News

ਮੋਗਾ : ਮੋਗਾ ਪੁਲਸ ਵਲੋਂ ਅੱਜ ਜ਼ਿਲ੍ਹੇ ਦੇ ਸੀਨੀਅਰ ਅਕਾਲੀ ਨੇਤਾ, ਬਲਾਕ ਸੰਮਤੀ ਮੈਂਬਰ ਤੇ ਸਾਬਕਾ ਸਰਪੰਚ ਤੇ ਉਸ ਦੇ ਪੁੱਤਰ ਤੋਂ ਵੱਡੀ ਮਾਤਰਾ ਵਿੱਚ ਨਜਾਇਜ਼ ਸ਼ਰਾਬ ਬਰਾਮਦ ਕਰਨ 'ਚ ਸਫਲਤਾ ਹਾਸਿਲ ਕੀਤੀ। ਪਿਛਲੇ ਦਿਨੀਂ ਮੋਗਾ ਜ਼ਿਲ੍ਹੇ ਦੇ ਨਵਨਿਯੁਕਤ ਐੱਸ.ਐੱਸ.ਪੀ ਚਰਨਜੀਤ ਸਿੰਘ ਨੇ ਅਹੁਦਾ ਸੰਭਾਲਦਿਆਂ ਜ਼ਿਲ੍ਹੇ ਦੇ ਸਮੂਹ ਸੀਨੀਅਰ ਅਧਿਕਾਰੀਆਂ ਤੇ ਥਾਣਾ ਮੁਖੀਆਂ ਨਾਲ ਮੀਟਿੰਗ ਕਰਕੇ ਨਿਰਦੇਸ਼ ਜਾਰੀ ਕੀਤੇ ਸਨ ਕਿ ਪੰਜਾਬ ਸਰਕਾਰ ਵੱਲੋਂ ਨਸ਼ਾ ਵਿਰੋਧੀ ਮੁਹਿੰਮ ਨੂੰ ਸਫ਼ਲ ਬਣਾਉਣ ਲਈ ਪੁਲਸ ਵੱਲੋਂ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗਾ ਤੇ ਨਸ਼ਾ ਤਸਕਰੀ 'ਚ ਸ਼ਾਮਲ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ। ਥਾਣਾ ਨਿਹਾਲ ਸਿੰਘ ਵਾਲਾ ਦੇ ਇੰਚਾਰਜ ਇੰਸਪੈਕਟਰ ਪ੍ਰੇਮ ਸਿੰਘ ਭੰਗੂ, ਸਬ-ਇੰਸਪੈਕਟਰ ਰਾਜਿੰਦਰ ਸਿੰਘ ਵੱਲੋਂ ...Jul 7

ਭੁੱਖ ਹੜਤਾਲ ’ਤੇ ਬੈਠਣ ਲਈ ਸਾਬਕਾ ਸੈਨਿਕ ਦਿੱਲੀ ਰਵਾਨਾ

Share this News

ਕੋਟਕਪੂਰਾ  : ਪਿਛਲੇ ਦਿਨੀ ਸਾਬਕਾ ਸੈਨਿਕਾ ਦੀ ਬੈਠਕ ਜਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਭੱਟੀ ਦੀ ਪ੍ਰਧਾਨਗੀ ਹੇਠ ਹੋਈ। ਬੈਠਕ ਵਿਚ ਭਾਰੀ ਗਿਣਤੀ ਵਿਚ ਸਾਬਕਾ ਸੈਨਿਕਾਂ ਨੇ ਭਾਗ ਲਿਆ ਤੇ ਬੈਠਕ ਦੀ ਕਰਵਾਈ ਯੂਨੀਅਨ ਦੇ ਸਕੱਤਰ ਪ੍ਰੇਮਜੀਤ ਸਿੰਘ ਬਰਾੜ ਨੇ ਨਿਭਾਈ। ਇਸ ਮੌਕੇ ਬੁਲਾਰਿਆਂ ਨੇ ਸਾਬਕਾਂ ਸੈਨਿਕਾਂ ਨੂੰ ਸਬੋਧਨ ਕਰਦਿਆਂ ਕੇਂਦਰ ਸਰਕਾਰ ਵੱਲੋ (ਓ.ਆਰ.ਓ.ਪੀ.) ਇੱਕ ਰੈਂਕ ਪੈਨਸ਼ਨ ਨੂੰ ਅਜੇ ਤੱਕ ਲਾਗੂ ਨਾ ਕਰਨ ਲਈ ਕਰੜੇ ਹੱਥੀ ਲਿਆ ਤੇ ਇਸ ਨੂੰ ਤੁਰੰਤ ਲਾਗੂ ਕਰਨ ਦੀ ਗੱਲ ਕਰਨ ਦੀ ਗੱਲ ਕਈ। ਸਾਬਕਾ ਸੈਨਿਕਾ ਦਾ ਵਫਦ ਆਪਣੀਆਂ ਮੰਗਾ ਨੂੰ ਲੈ ਕੇ ਚੱਲ ਰਹੇ ਸੰਘਰਸ਼ ਨੂੰ ਹੋਰ ਤਿੱਖਾ ਕਰਨ ਲਈ ਜਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਭੱਟੀ ਦੀ ਅਗਵਾਈ ਵਿੱਚ ਜੰਤਰ ਮੰਤਰ ਦਿੱਲੀ ...May 12

ਮੋਗਾ ਕਾਂਡ : 30 ਲੱਖ ਰੁਪਏ ਅਤੇ ਸਰਕਾਰੀ ਨੌਕਰੀ ਨਾਲ ਸਮਝੌਤਾ

Share this News

ਮੋਗਾ : ਮੋਗਾ ਬੱਸ ਹਾਦਸੇ ਸਬੰਧੀ ਸਿਵਲ ਹਸਪਤਾਲ ਮੋਗਾ ਵਿਖੇ ਚੱਲ ਰਹੇ ਵਿਵਾਦ ਨੂੰ ਸਿਵਲ/ਪੁਲਿਸ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ, ਸਹਿਯੋਗੀ ਨੁਮਾਇੰਦਿਆਂ ਦੇ ਆਧਾਰਿਤ ਕਮੇਟੀ ਅਤੇ ਪ੍ਰੀਵਾਰਕ ਮੈਂਬਰ ਦੀ ਸੂਝ-ਬੂਝ ਤੇ ਨਿਰਪੱਖਤਾ ਨਾਲ ਸੁਲਝਾ ਲਿਆ ਗਿਆ ਹੈ। ਇਸ ਮੌਕੇ 'ਤੇ ਏ.ਡੀ.ਜੀ.ਪੀ. ਸ੍ਰੀ ਆਈ.ਪੀ.ਐਸ. ਸਹੋਤਾ, ਆਈ.ਜੀ.(ਐਨ.ਆਰ.ਆਈ.) ਸ੍ਰੀਮਤੀ ਗੁਰਪ੍ਰੀਤ ਦਿਓ, ਆਈ.ਜੀ. ਬਠਿੰਡਾ ਰੇਂਜ ਸ੍ਰੀ ਪਰਮਰਾਜ ਸਿੰਘ ਉਮਰਾਨੰਗਲ, ਡਿਪਟੀ ਕਮਿਸ਼ਨਰ ਮੋਗਾ ਸ. ਪਰਮਿੰਦਰ ਸਿੰਘ ਗਿੱਲ, ਐਸ.ਐਸ.ਪੀ. ਮੋਗਾ, ਸ. ਜਤਿੰਦਰ ਸਿੰਘ ਖਹਿਰਾ, ਐਸ.ਐਸ.ਪੀ. ਫਿਰੋਜ਼ਪੁਰ ਸ. ਹਰਦਿਆਲ ਸਿੰਘ ਮਾਨ ਮੌਜੂਦ ਸਨ। ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਮੋਗਾ ਸ. ਪਰਮਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਪ੍ਰੀਵਾਰਕ ਮੈਂਬਰਾਂ ਦੀ ਸਹਿਮਤੀ ਅਤੇ ਤਸੱਲੀ ਨਾਲ ਹੀ ...Apr 29

ਇੱਜ਼ਤ ਬਚਾਉਣ ਖ਼ਾਤਰ ਮਾਂ-ਧੀ ਨੇ ਚਲਦੀ ਔਰਬਿਟ ਬੱਸ ’ਚੋਂ ਛਾਲ ਮਾਰੀ

Share this News

ਮੋਗਾ :  ਮੋਗਾ ਤੋਂ ਕੋਟਕਪੂਰਾ ਮਾਰਗ ਸਥਿਤ ਪਿੰਡ ਗਿੱਲ ਕੋਲ ਅੱਜ ਦੇਰ ਸ਼ਾਮ ਨੂੰ ਅੌਰਬਿਟ ਬੱਸ (ਪੀਬੀ10ਸੀ-1813) ਵਿੱਚ ਛੇੜਛਾੜ ਤੋਂ ਤੰਗ ਮਾਂ-ਧੀ ਨੇ ਚਲਦੀ ਬੱਸ ਵਿੱਚੋਂ ਛਾਲ ਮਾਰ ਦਿੱਤੀ। ਲਡ਼ਕੀ ਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ ਮਹਿਲਾ ਨੂੰ ਜ਼ਖ਼ਮੀ ਹਾਲਤ ਵਿੱਚ ਬਾਘਾ ਪੁਰਾਣਾ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਘਟਨਾ ਦਾ ਪਤਾ ਲੱਗਣ ’ਤੇ ਲੋਕਾਂ ਨੇ ਬੱਸ ਨੂੰ ਘੇਰਾ ਪਾ ਲਿਆ। ਇਸ ’ਤੇ ਡਰਾੲੀਵਰ ਅਤੇ ਕੰਡਕਟਰ ਬੱਸ ਛੱਡ ਕੇ ਫ਼ਰਾਰ ਹੋ ਗਏ।
ਥਾਣਾ ਬਾਘਾ ਪੁਰਾਣਾ ਵੱਲੋਂ ਮਾਮਲੇ ਦੀ ਤਫ਼ਤੀਸ਼ ਕੀਤੀ ਜਾ ਰਹੀ ਹੈ ਜਦਕਿ ਐਸਐਚਓ ਇੰਸਪੈਕਟਰ ਅਵਤਾਰ ਸਿੰਘ ਨੇ ਕਿਹਾ ਕਿ ਅੌਰਬਿਟ ਬੱਸ ਦੇ ਹਾਕਰ ਵੱਲੋਂ ਛੇਡ਼ਖਾਨੀ ਕੀਤੀ ਜਾ ਰਹੀ ਸੀ। ਜਾਣਕਾਰੀ ...Dec 28

ਭਗੌੜੇ ਪ੍ਰਵਾਸੀਆਂ ਦੀ ਮੁੜ ਹੋਵੇਗੀ ਸਮੀਖਿਆ  - ਬਾਦਲ

Share this News

ਮੋਗਾ  : ਪ੍ਰਵਾਸੀ ਪੰਜਾਬੀਆਂ ਨੂੰ ਨਵੇਂ ਸਾਲ ਦਾ ਤੋਹਫਾ ਦਿੰਦਿਆਂ ਪੰਜਾਬ ਦੇ ਮੁੱਖ ਮੰਤਰੀ ਸ: ਪਰਕਾਸ਼ ਸਿੰਘ ਬਾਦਲ ਨੇ ਅੱਜ ਉਨ੍ਹਾਂ ਦੇ ਦਫ਼ਤਰੀ ਕੰਮਕਾਜ ਨੂੰ ਸੁਚਾਰੂ ਤਰੀਕੇ ਨਾਲ ਹੱਲ ਕਰਵਾਉਣ ਲਈ ਸਾਰੇ ਜ਼ਿਲ੍ਹਿਆਂ ਵਿਚ ਵੱਖਰੇ ਐਨ.ਆਰ.ਆਈ. ਸੈਲ ਸਥਾਪਿਤ ਕਰਨ ਦਾ ਐਲਾਣ ਕੀਤਾ ਹੈ। ਕੇਲਵ ਪ੍ਰਵਾਸੀ ਪੰਜਾਬੀਆਂ ਲਈ ਆਯੋਜਿਤ ਸੰਗਤ ਦਰਸ਼ਨ ਮੌਕੇ ਪ੍ਰਵਾਸੀ ਪੰਜਾਬੀਆਂ ਦੇ ਇੱਕਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਕਿਹਾ ਜਾਵੇਗਾ ਕਿ ਇਸ ਸੈਲ ਲਈ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸਾਂ ਵਿਚ ਵੱਖਰਾ ਕਮਰਾ ਦਿੱਤਾ ਜਾਵੇ ਤਾਂ ਜੋ ਇਸ ਸੈਲ ਰਾਹੀਂ ਪ੍ਰਵਾਸੀ ਪੰਜਾਬੀ ਆਪਣਾ ਦਫ਼ਤਰੀ ਕੰਮ ਕਾਜ ਬਿਨ੍ਹਾਂ ਦੇਰੀ ਅਤੇ ਬਿਨ੍ਹਾ ਕਿਸੇ ਪਰੇਸਾਨੀ ਦੇ ਕਰਵਾ ਸਕਣ। ਉਨ੍ਹਾਂ ਕਿਹਾ ਕਿ ਇੰਨ੍ਹਾਂ ...
[home] [1] 2  [next]1-10 of 13


Recent Posts

Archive

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved