Punjab News Section

MOHALI

Sep 5

ਕੈਪਟਨ ਅਮਰਿੰਦਰ ਵੱਲੋਂ 27 ਹਜ਼ਾਰ ‘ਨਿਯੁਕਤੀ ਪੱਤਰ’ ਵੰਡ ਦੇਣ ਦਾ ਦਾਅਵਾ

Share this News

ਮੁਹਾਲੀ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਚੋਣ ਵਾਅਦੇ ਦੀ ‘ਘਰ ਘਰ ਰੁਜ਼ਗਾਰ ਸਕੀਮ’ ਹੇਠ ਅੱਜ ਮੁਹਾਲੀ ਵਿੱਚ ਰਾਜ ਪੱਧਰ ਦੇ ਰੁਜ਼ਗਾਰ ਮੇਲੇ ਦੌਰਾਨ 27 ਹਜ਼ਾਰ ਨੌਜਵਾਨ ਲੜਕੇ ਲੜਕੀਆਂ ਨੂੰ ਰੁਜ਼ਗਾਰ ਦੇਣ ਦਾ ਦਾਅਵਾ ਕੀਤਾ ਹੈ। ਇਨ੍ਹਾਂ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਮੁੱਖ ਮੰਤਰੀ ਦੇ ਨਾਲ ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ, ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ, ਸਿਹਤ ਮੰਤਰੀ ਬ੍ਰਹਮ ਮਹਿੰਦਰਾ, ਲੋਕਲ ਬਾਡੀਜ਼ ਮੰਤਰੀ ਨਵਜੋਤ ਸਿੰਘ ਸਿੱਧੂ ਤੇ ਮੰਤਰੀ ਸਾਧੂ ਸਿੰਘ ਧਰਮਸੋਤ ਅਤੇ ਵਿਧਾਇਕ ਬਲਬੀਰ ਸਿੰਘ ਸਿੱਧੂ ਨੇ ਵੰਡੇ। ਇਨ੍ਹਾਂ 27 ਹਜ਼ਾਰ ਨੌਜਵਾਨਾਂ ਵਿੱਚ 3 ਹਜ਼ਾਰ ਨੂੰ ਸਰਕਾਰੀ ਵਿਭਾਗਾਂ ਦੀ ਨੌਕਰੀ ਮਿਲੀ ਹੈ, ਜਿਨ੍ਹਾਂ ਵਿੱਚ 1337 ਨਵੇਂ ਭਰਤੀ ਕੀਤੇ ਗਏ ਅਧਿਆਪਕ ਵੀ ...Sep 5

ਏਸ਼ੀਆ ਪੋਸਟ ਸਰਵੇ ਦੀ ਸੂਚੀ 'ਚ ਚੰਦੂਮਾਜਰਾ ਚੋਟੀ ਦੇ ਐਮਪੀ ਕਰਾਰ

Share this News

ਮੋਹਾਲੀ : ਏਸ਼ੀਆ ਪੋਸਟ ਨੇ ਭਾਰਤ ਦੇ ਸਾਰੇ ਮੈਂਬਰ ਪਾਰਲੀਮੈਂਟ ਦੀ ਇਕ ਲਿਸਟ ਤਿਆਰ ਕੀਤੀ ਹੈ, ਜਿਸ 'ਚ 30 ਮੈਂਬਰ ਪਾਰਲੀਮੈਂਟ ਨੂੰ ਵਧੀਆ ਕਾਰਗੁਜ਼ਾਰੀ ਲਈ ਸ਼ਾਮਲ ਕੀਤਾ ਗਿਆ ਹੈ। ਇਸ ਲਿਸਟ 'ਚ ਪੰਜਾਬ ਦੇ ਅੰਨਦਪੁਰ ਸਾਹਿਬ ਹਲਕੇ 'ਚ ਮੈਂਬਰ ਪਾਰਲੀਮੈਂਟ ਪ੍ਰੇਮ ਸਿੰਘ ਚੰਦੂਮਾਜਰਾ ਨੂੰ ਸ਼ਾਮਲ ਕੀਤਾ ਗਿਆ ਹੈ। ਹੁਣ ਤੁਹਾਨੂੰ ਦੱਸ ਦੇਈਏ ਕਿ ਕਿਨਾਂ ਗੱਲਾਂ ਨੂੰ ਧਿਆਨ 'ਚ ਰੱਖ ਕੇ ਬੈਸਟ ਐੱਮ. ਪੀ. ਦੀ ਚੌਣ ਕੀਤੀ ਗਈ।
1. ਮੈਂਬਰ ਪਾਰਲੀਮੈਂਟ ਦਾ ਹਲਕੇ ਦੇ ਲੋਕਾਂ ਨਾਲ ਲਗਾਅ
2. ਪਾਰਲੀਮੈਂਟ 'ਚ ਵਧੀਆ ਹਾਜ਼ਰੀ
3. ਸਰਕਾਰ ਵਲੋਂ ਦਿੱਤੀ ਗਰਾਂਟ ਦੀ ਸਹੀ ਤਰੀਕੇ ਨਾਲ ਵੰਡ
ਇਹ ਉਹ ਗੱਲਾਂ ਹਨ, ਜਿਨ੍ਹਾਂ ਨੇ ਮੈਬਰ ਪਾਰੀਲਮੈਂਟ ਪ੍ਰੇਮ ਸਿੰਘ ਚੰਦੂਮਾਜਰਾ ਨੂੰ ਬੈਸਟ ਐੱਮ. ...Aug 30

ਡੇਰਾ ਮੁਖੀ ਦੇ ਖ਼ਾਸ ਹਮਾਇਤੀ ਅਤੇ ਰਿਸ਼ਤੇਦਾਰ ਭੁਪਿੰਦਰ ਸਿੰਘ ਨੇ ਖੋਲ੍ਹੇ 'ਲਗਜ਼ਰੀ ਗੁਫ਼ਾ' ਦੇ ਰਾਜ਼

Share this News

ਚੰਡੀਗੜ੍ਹ : ਬਲਾਤਕਾਰੀ ਬਾਬੇ ਦੀ ਲਗਜ਼ਰੀ ਗੁਫ਼ਾ ਤਕਰੀਬਨ 14 ਏਕੜ 'ਚ ਫੈਲੀ ਹੋਈ ਹੈ। ਜਿੱਥੇ ਦੀ ਸਹੂਲਤਾਂ ਕਿਸੇ ਫਾਈਵ ਸਟੋਰ ਹੋਟਲ ਦੀ ਸਹੂਲਤਾਂ ਤੋਂ ਘੱਟ ਨਹੀਂ ਹਨ। ਗੁਫ਼ਾ ਵਿਚ ਸਵੀਮਿੰਗ ਪੂਲ, ਪੋਲੋ ਮੈਦਾਨ, ਹੋਮ ਥੀਏਟਰ, ਐਨਆਰਆਈ ਪੈਰੋਕਾਰਾਂ ਨਾਲ ਮਿਲਣ ਲਈ ਮੀਟਿੰਗ ਹਾਲ, ਰੈਸਟੋਰੈਂਟ ਆਦਿ ਸਹੂਲਤਾਂ ਤੋਂ ਲੈ ਕੇ ਕਾਫੀ ਕੁਝ ਹੈ ਜੋ ਅੱਜ ਵੀ ਰਾਜ਼ ਹੈ। ਇਹ ਖੁਲਾਸਾ ਕਾਫੀ ਸਾਲਾਂ ਤੋਂ ਡੇਰਾ ਮੁਖੀ ਦੇ ਕੱਟੜ ਸਮਰਥਕ ਰਹੇ  ਭੁਪਿੰਦਰ ਸਿੰਘ ਨੇ ਪ੍ਰੈਸ ਕਾਨਫ਼ਰੰਸ ਦੌਰਾਨ ਕੀਤਾ।  ਉਨ੍ਹਾਂ ਨੇ ਹੁਣ ਡੇਰਾ ਸਮਰਥਕਾਂ ਕੋਲੋਂ ਖੁਦ ਨੂੰ ਜਾਨ ਦਾ ਖ਼ਤਰਾ ਵੀ ਦੱਸਿਆ।  ਉਨ੍ਹਾਂ ਦੱਸਿਆ ਕਿ ਉਸ ਦੇ ਮਾਮਾ ਦੀ ਲੜਕੀ ਦਾ ਵਿਆਹ ਡੇਰਾ ਮੁਖੀ ਦੇ ਪੁੱਤਰ ਨਾਲ ਹੋਇਆ ਹੈ। ਉਨ੍ਹਾਂ ...Aug 30

ਬਲਾਤਕਾਰੀ ਬਾਬੇ ਨੂੰ ਸਜ਼ਾ ਸੁਣਾਉਣ ਵਾਲੇ ਵਕੀਲ ਨੂੰ ਜੇਲ੍ਹ 'ਚ ਕੱਟਣੀ ਪਈ ਰਾਤ

Share this News

ਚੰਡੀਗੜ੍ : ਸੁਨਾਰੀਆ ਜੇਲ੍ਹ ਵਿਚ ਬਣਾਈ ਗਈ ਸੀਬੀਆਈ ਦੀ ਵਿਸ਼ੇਸ਼ ਅਦਾਲਤ ਵਿਚ ਫ਼ੈਸਲਾ ਸੁਣਾਉਣ ਆਏ ਜੱਜ ਜਗਦੀਪ ਸਿੰਘ ਨੂੰ ਦੇਰੀ ਦੇ ਚਲਦਿਆਂ ਇਕ ਰਾਤ ਉਥੇ ਹੀ ਰੁਕਣਾ ਪਿਆ। ਹਨ੍ਹੇਰਾ ਹੋਣ ਦੇ ਚਲਦਿਆਂ ਹੈਲੀਕਾਪਟਰ ਨੂੰ ਉਡਾਣ ਦੀ ਆਗਿਆ ਨਹੀਂ ਦਿੱਤੀ ਗਈ। ਹਾਲਾਂਕਿ 20 ਸਾਲ ਕੈਦ ਦੀ ਸਜ਼ਾ ਸੁਣਾਏ ਜਾਣ ਤੋਂ ਬਾਅਦ ਬਲਾਤਕਾਰੀ ਬਾਬਾ ਸਾਰੀ ਰਾਤ ਬੇਚੈਨ ਰਿਹਾ। ਜ਼ੈੱਡ ਪਲੱਸ ਸਕਿਓਰਿਟੀ ਦੇ ਨਾਲ ਹੀ ਜੱਜ ਨੂੰ ਗੈਸਟ ਹਾਊਸ ਵਿਚ ਠਹਿਰਾਇਆ ਗਿਆ। ਇਸ ਦਾ ਇਕ ਕਾਰਨ ਪੰਜਾਬ-ਹਰਿਆਣਾ ਹਾਈ ਕੋਰਟ  ਵਲੋਂ ਨੋਟੀਫਿਕੇਸ਼ਨ ਜਾਰੀ ਕਰਕੇ ਸੂਬਾ ਸਰਕਾਰ ਨੂੰ ਸਪਸ਼ਟ ਕੀਤਾ ਸੀ ਕਿ ਜੱਜ ਨੂੰ ਜੇਲ੍ਹ ਤੱਕ ਸੁਰੱਖਿਅਤ ਲਿਜਾਇਆ ਜਾਵੇ ਅਤੇ ਉਨ੍ਹਾਂ ਵਾਪਸ ਵੀ ਹਵਾਈ ਰਸਤੇ ਤੋਂ ਹੀ ਛੱਡਿਆ ਜਾਵੇ। ਇਸੇ ...Aug 9

ਡਾ. ਮਨਮੋਹਨ ਸਿੰਘ ਵੰਡ ਵੇਲੇ ਦੀਆਂ ਯਾਦਾਂ ਗੁਰੂ ਨਾਨਕ ਦੇਵ ਯੂਨੀਵਰਸਟੀ ਨਾਲ ਸਾਂਝੀਆਂ ਕਰਨਗੇ ?

Share this News

ਚੰਡੀਗੜ੍ਹ : ਕੀ ਸਾਬਕਾ ਪ੍ਰਧਾਨ ਮੰਤਰੀ ਦੇਸ਼ ਦੇ ਵੰਡ ਨਾਲ ਸਬੰਧਤ ਜੋ ਘਟਨਾਵਾਂ ਵਾਪਰੀਆਂ, ਉਹ ਲੋਕਾਂ ਨਾਲ ਸਾਂਝੀਆਂ ਕਰਨਗੇ ? ਇਸ ਸਵਾਲ ਦੀ ਅਹਿਮੀਅਤ ਇਸ ਕਰ ਕੇ ਬਣ ਗਈ ਹੈ ਕਿਉੁਂਕਿ ਗੁਰੂ ਨਾਨਕ ਦੇਵ ਯੂਨੀਵਰਸਟੀ ਨੇ ਦੇਸ਼ ਦੀ ਵੰਡ ਵੇਲੇ ਹੋਈ ਕਤਲੋਗਾਰਤ ਅਤੇ ਹੋਰ ਘਟਨਾਵਾਂ ਦੇ ਵੇਰਵੇ ਲੋਕਾਂ ਨਾਲ ਪੁੱਛ-ਪੜਤਾਲ ਕਰ ਕੇ ਇਕੱਤਰ ਕਰਨੇ ਸ਼ੁਰੂ ਕਰ ਦਿਤੇ ਹਨ। ਇਸ ਯੂਨੀਵਰਸਟੀ ਨੇ ਬਹੁਤ ਸਾਰੇ ਲੋਕਾਂ ਨੂੰ ਇੰਟਰਵਿਊ ਕੀਤਾ ਹੈ ਤਾਕਿ ਉਨ੍ਹਾਂ ਤੋਂ ਦੇਸ਼ ਦੀ ਵੰਡ ਦਾ ਵੇਰਵਾ ਇਕੱਤਰ ਕੀਤਾ ਜਾ ਸਕੇ।
ਗੁਰੂ ਨਾਨਕ ਦੇਵ ਯੂਨੀਵਰਸਟੀ ਵਿਚਲੇ ਸ੍ਰੀ ਗੁਰੂ ਗੰ੍ਰਥ ਸਾਹਿਬ ਨਾਲ ਸਬੰਧਤ ਵਿਭਾਗ ਦੇ ਮੁਖੀ ਡਾ. ਬਲਵੰਤ ਸਿੰਘ ਢਿੱਲੋਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਹੁਣ ਤਕ ...Jul 31

ਕਿਸਾਨ ਖੁਦਕੁਸ਼ੀਆਂ ਰੋਕਣ ਲਈ ਪਾਰਟੀਬਾਜ਼ੀ ਤੋਂ ਉਪਰ ਉੱਠ ਕੇ ਸਾਂਝੇ ਯਤਨਾਂ ਦੀ ਲੋੜ - ਚੰਦੂਮਾਜਰਾ

Share this News

ਮੋਹਾਲੀ : ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਸੰਸਦ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਦੋਸ਼ ਲਾਇਆ ਹੈ ਕਿ ਕੈਪਟਨ ਸਰਕਾਰ ਰਾਜ ਦੇ ਲੋਕਾਂ ਨਾਲ ਝੂਠੇ ਵਾਅਦੇ ਕਰਕੇ ਸੱਤਾ 'ਚ ਆਈ ਹੈ ਤੇ ਇਸ ਨੇ ਹੁਣ ਤਕ ਇਕ ਵੀ ਚੋਣ ਵਾਅਦਾ ਪੂਰਾ ਨਹੀਂ ਕੀਤਾ। ਕਾਂਗਰਸ ਦੇ ਚੋਣ ਮੈਨੀਫੈਸਟੋ 'ਚ ਦੋ ਵਾਅਦੇ ਸਭ ਤੋਂ ਅਹਿਮ ਸਨ, ਜਿਨ੍ਹਾਂ 'ਚ ਘਰ-ਘਰ ਸਰਕਾਰੀ ਨੌਕਰੀ ਦੇਣਾ ਤੇ ਕਿਸਾਨਾਂ ਦੇ ਕਰਜ਼ੇ ਮੁਆਫ ਕਰਨਾ ਸ਼ਾਮਲ ਹੈ ਪਰ ਹੁਣ ਸਰਕਾਰ ਇਨ੍ਹਾਂ ਮਸਲਿਆਂ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੀ ਹੈ, ਜਿਸ ਕਾਰਨ ਬੇਰੁਜ਼ਗਾਰ ਸੜਕਾਂ 'ਤੇ ਬੈਠੇ ਹਨ ਤੇ ਕਰਜ਼ੇ ਦੇ ਬੋਝ ਥੱਲੇ ਦੱਬੇ ਕਿਸਾਨਾਂ ਤੇ ਖੇਤ ਮਜ਼ਦੂਰਾਂ ਵਲੋਂ ਲਗਾਤਾਰ ਖੁਦਕੁਸ਼ੀਆਂ ਕੀਤੀਆਂ ਜਾ ਰਹੀਆਂ ...Jul 12

ਪਰਵਾਸੀ ਭਾਰਤੀਆਂ ਨੂੰ ਜੜ੍ਹਾਂ ਨਾਲ ਜੋੜਨਗੇ ਕੈਪਟਨ

Share this News

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਦੇਸ਼ਾਂ ਵਿੱਚ ਵੱਸੇ ਪੰਜਾਬੀ ਮੂਲ ਦੇ ਨੌਜਵਾਨ ਲੜਕੇ ਤੇ ਲੜਕੀਆਂ ਲਈ ‘ਆਪਣੀਆਂ ਜੜ੍ਹਾਂ ਨਾਲ ਜੁੜੋ’ (ਸੀ.ਵਾਈ.ਆਰ) ਪ੍ਰੋਗਰਾਮ ਸ਼ੁਰੂ ਕਰਨ ਲਈ ਕੇਂਦਰ ਸਰਕਾਰ ਤੋਂ ਸਮਰਥਨ ਦੀ ਮੰਗ ਕੀਤੀ ਹੈ। ਮੁੱਖ ਮੰਤਰੀ ਨੇ ਮੰਗਲਵਾਰ ਨੂੰ ਮੀਟਿੰਗ ਦੌਰਾਨ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨਾਲ ਇਸ ਪ੍ਰਸਤਾਵਿਤ ਪ੍ਰੋਗਰਾਮ ਬਾਰੇ ਵਿਚਾਰ-ਵਟਾਂਦਰਾ ਕੀਤਾ।
ਕੈਪਟਨ ਨੇ ਕਿਹਾ ਕਿ ਇਸ ਪ੍ਰੋਗਰਾਮ ਤਹਿਤ ਵਿਸ਼ਵ ਦੇ ਵੱਖ-ਵੱਖ ਹਿੱਸਿਆਂ ਵਿੱਚ ਵੱਸੇ ਨੌਜਵਾਨਾਂ ਨੂੰ ਉਨ੍ਹਾਂ ਥਾਵਾਂ ਦਾ ਦੌਰਾ ਕਰਨ ਦਾ ਮੌਕਾ ਮਿਲੇਗਾ ਜਿਸ ਨਾਲ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਸਬੰਧਤ ਹਨ ਜਾਂ ਉਨ੍ਹਾਂ ਦੇ ਦਾਦਾ-ਦਾਦੀ, ਨਾਨਾ-ਨਾਨੀ ਦਾ ਜਨਮ ਹੋਇਆ ਸੀ ਜਾਂ ਉਨ੍ਹਾਂ ਨੇ ਖੁਦ ਆਪਣੇ ਜੀਵਨ ਦੇ ਮੁਢਲੇ ਸਾਲ ਗੁਜ਼ਾਰੇ ...Jul 1

ਜੇਲ੍ਹ ਦੀ ਹਵਾ ਖਾਏਗਾ ਇੰਸਪੈਕਟਰ ਇੰਦਰਜੀਤ

Share this News

ਮੁਹਾਲੀ : ਪੰਜਾਬ ਪੁਲਸ ਦੀ ਸਪੈਸ਼ਲ ਟਾਸਕ ਫੋਰਸ (ਐਸ.ਟੀ.ਐਫ.) ਵੱਲੋਂ ਸਰਹੱਦੀ ਜ਼ਿਲ੍ਹਾ ਤਰਨਤਾਰਨ ਵਿੱਚ ਨਸ਼ਾ ਤਸਕਰਾਂ ਦੀ ਮਦਦ ਕਰਨ ਦੇ ਦੋਸ਼ ਹੇਠ ਗ੍ਰਿਫਤਾਰ ਜ਼ਿਲ੍ਹਾ ਸੀ.ਆਈ.ਏ. ਸਟਾਫ਼ ਦੇ ਇੰਸਪੈਕਟਰ ਇੰਦਰਜੀਤ ਸਿੰਘ ਅਤੇ ਕਥਿਤ ਦਲਾਲ ਸਾਹਿਬ ਸਿੰਘ ਉਰਫ਼ ਸਾਬਾ ਵਾਸੀ ਪੱਟੀ ਨੂੰ ਪਹਿਲਾਂ ਦਿੱਤਾ ਪੁਲਸ ਰਿਮਾਂਡ ਖ਼ਤਮ ਹੋਣ 'ਤੇ ਸੋਮਵਾਰ ਨੂੰ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਮੁਲਜ਼ਮ ਇੰਦਰਜੀਤ ਸਿੰਘ ਅਤੇ ਸਾਹਿਬ ਸਿੰਘ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਅਧੀਨ ਜੇਲ੍ਹ ਭੇਜ ਦਿੱਤਾ ਹੈ। ਇਸ ਤੋਂ ਪਹਿਲਾਂ ਦੋਵਾਂ ਦਾ ਸਰਕਾਰੀ ਹਸਪਤਾਲ ਵਿੱਚ ਮੈਡੀਕਲ ਕਰਵਾਇਆ ਗਿਆ। 
ਜਾਣਕਾਰੀ ਅਨੁਸਾਰ ਇੰਸਪੈਕਟਰ ਇੰਦਰਜੀਤ ਸਿੰਘ ਅਤੇ ਏ.ਐਸ.ਆਈ. ਅਜਾਇਬ ਸਿੰਘ ਖ਼ਿਲਾਫ਼ ਵਿਸ਼ੇਸ਼ ਟਾਸਕ ਫੋਰਸ ਦੇ ਮੁਹਾਲੀ ਥਾਣੇ ਵਿੱਚ ਐਨ.ਡੀ.ਪੀ.ਐਸ.ਐਕਟ ਤਹਿਤ ਧਾਰਾ 59(2)(ਅ) ...Jun 2

ਕੇਪੀਐਸ ਗਿੱਲ ਦੀ ਅੰਤਿਮ ਅਰਦਾਸ 'ਤੇ ਜਥੇਦਾਰਾਂ ਦਾ ਸਟੈਂਡ

Share this News

ਚੰਡੀਗੜ੍ਹ : ਪੰਜਾਬ ਦੇ ਸਾਬਕਾ ਡੀਜੀਪੀ ਕੇਪੀਐਸ ਗਿੱਲ ਦੀ ਮੌਤ ਤੋਂ ਬਾਅਦ ਸਿੱਖ ਭਾਈਚਾਰੇ ਦੀ ਪ੍ਰਤੀਕਿਰਿਆ ਨੂੰ ਦੇਖਦੇ ਹੋਏ ਤਖਤ ਸਾਹਿਬਾਨ ਦੇ ਜਥੇਦਾਰ ਵੀ ਲੋਕਾਂ ਦੀ ਹਾਮੀ ਵਾਲੇ ਬਿਆਨ ਦੇ ਰਹੇ ਹਨ। ਤਖਤ ਸ੍ਰੀ ਦਮਦਮਾ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ, ”ਪੰਜਾਬ ਪੁਲਿਸ ਦਾ ਸਾਬਕਾ ਮੁਖੀ ਕੇਪੀਐਸ ਗਿੱਲ ਸਿੱਖ ਪੰਥ ਦਾ ਦੋਖੀ ਸੀ। ਉਸ ਨੇ ਸ਼ਾਂਤੀ ਬਹਾਲੀ ਦੇ ਨਾਂ ‘ਤੇ ਹਜ਼ਾਰਾਂ ਸਿੱਖ ਨੌਜਵਾਨਾਂ ਦਾ ਖੂਨ ਵਹਾਇਆ ਸੀ, ਇਸ ਕਰਕੇ ਕੋਈ ਵੀ ਸਿੱਖ ਉਸ ਦੀ ਅੰਤਿਮ ਅਰਦਾਸ ਵਿੱਚ ਸ਼ਾਮਲ ਨਾ ਹੋਵੇ।”
ਇਸ ਤੋਂ ਪਹਿਲਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਬਿਆਨ ਦਿੱਤਾ ਸੀ ਕਿ ਪੰਜਾਬ ਪੁਲਿਸ ਦੇ ਸਾਬਕਾ ਮੁਖੀ ਕੇ.ਪੀ.ਐਸ. ...May 7

ਐਨ.ਆਰ.ਆਈ. ਰੋਕਣ ਲੱਗੇ ਭਗਵੰਤ ਮਾਨ ਦੀ ਉਡਾਰੀ

Share this News

ਚੰਡੀਗੜ੍ਹ : ਆਮ ਆਦਮੀ ਪਾਰਟੀ ਖ਼ਾਸਕਰ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੂੰ ਕਿਸੇ ਵੇਲੇ ਹੱਥਾਂ 'ਤੇ ਚੁੱਕਣ ਵਾਲੇ ਪਰਵਾਸੀ ਭਾਰਤੀਆਂ ਦਾ ਇਕ ਹਿੱਸਾ ਹੁਣ ਮਾਨ ਵਿਰੁਧ ਹੀ ਡਟ ਗਿਆ ਹੈ। ਭਗਵੰਤ ਮਾਨ ਵਿਰੁਧ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਨਾਮ ਅਮਰੀਕਾ, ਕੈਨੇਡਾ, ਯੂਰਪ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਤੋਂ 'ਆਪ' ਦੇ ਅਹੁਦੇਦਾਰਾਂ ਨੇ ਖੁਲ੍ਹੀ ਚਿੱਠੀ ਲਿਖੀ ਹੈ। ਚਿੱਠੀ ਵਿਚ ਭਗਵੰਤ ਮਾਨ ਉਤੇ ਸ਼ਰਾਬ ਪੀਣ ਦੀ ਆਦਤ, ਮੁੱਖ ਮੰਤਰੀ ਬਣਨ ਦੀ ਲਾਲਸਾ ਤੇ ਹੁਣ ਪੰਜਾਬ ਦੀ ਕਨਵੀਨਰੀ 'ਤੇ ਅੱਖ ਰੱਖਣ ਦੇ ਦੋਸ਼ ਲਾਏ ਗਏ ਹਨ। 
ਚਿੱਠੀ ਲਿਖਣ ਵਾਲਿਆਂ 'ਚ ਅਮਰੀਕਾ ਦੇ ਪਾਰਟੀ ਕਨਵੀਨਰ ਸਤਬੀਰ ਸਿੰਘ ਬਰਾੜ, ਟੋਰਾਂਟੋ ਕਨਵੀਨਰ ਸੁਰਿੰਦਰ ਮਾਵੀ, ਆਸਟ੍ਰੇਲੀਆ ਦੇ ਕਨਵੀਨਰ ਜਗਦੀਪ ਸਿੰਘ, ਯੂਰਪ ਦੇ ...
[home] [1] 2 3 4 5 6 7 ... 14 [next]1-10 of 139


Recent Posts

Archive

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved