Punjab News Section

PATIALA

Jul 31

ਖਹਿਰਾ ਨੇ ਕੈਪਟਨ ਨੂੰ ਕਿਹਾ 'ਸੰਤ ਸਿਆਸਤਦਾਨ'

Share this News

ਪਟਿਆਲਾ : ਆਮ ਆਦਮੀ ਪਾਰਟੀ ਦੇ ਵਿਧਾਇਕ ਤੇ ਪੰਜਾਬ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਨੇ ਅੱਜ ਭਰੋਸਾ ਪ੍ਰਗਟ ਕਰਦਿਆਂ ਆਖਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੀ ਦ੍ਰਿੜ ਤੇ ਅਡੋਲ ਭਾਵਨਾ ਸਦਕਾ ਪੰਜਾਬ ਦੇ ਬਹੁਮੁੱਲੇ ਜਲ ਵਸੀਲਿਆਂ ਦੀ ਰਾਖੀ ਕਰਨ ਵਿੱਚ ਸਫਲ ਹੋਣਗੇ।
ਕੈਪਟਨ ਦੇ ਮਾਤਾ ਮਹਿੰਦਰ ਕੌਰ ਦੀ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਰੋਹ ਨੂੰ ਸੰਬੋਧਨ ਕਰਦਿਆਂ ਖਹਿਰਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸੰਤ ਸਿਆਸਤਦਾਨ ਦੱਸਿਆ ਜਿਨ੍ਹਾਂ ਨੇ ਸ੍ਰੀ ਹਰਿਮੰਦਰ ਸਾਹਿਬ ਉਪਰ ਫ਼ੌਜੀ ਹਮਲੇ ਦੇ ਵਿਰੋਧ ‘ਚ ਲੋਕ ਸਭਾ ਤੋਂ ਅਸਤੀਫ਼ਾ ਦੇ ਦਿੱਤਾ ਸੀ। ਉਸ ਤੋਂ ਬਾਅਦ ਓਪਰੇਸ਼ਨ ਬਲੈਕ ਥੰਡਰ ਵਿਰੁੱਧ ਰੋਸ ਜ਼ਾਹਰ ਕਰਦਿਆਂ ਪੰਜਾਬ ਵਿਧਾਨ ਸਭਾ ਤੋਂ ਵੀ ...Jul 25

ਕੈਪਟਨ ਅਮਰਿੰਦਰ ਸਿੰਘ ਦੀ ਮਾਂ ਰਾਜਮਾਤਾ ਮਹਿੰਦਰ ਕੌਰ ਦਾ ਦੇਹਾਂਤ

Share this News

ਪਟਿਆਲਾ : ਬੀਤੇ ਦਿਨੀਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਸਹਿ ਸਦਮਾ ਲੱਗਾ ਜਦ ਉਨ੍ਹਾਂ ਦੇ ਮਾਤਾ ਮੋਹਿੰਦਰ ਕੌਰ ਦਾ ਸੰਖੇਪ ਬੀਮਾਰੀ ਪਿਛੋਂ ਸੋਮਵਾਰ ਸ਼ਾਮ ਮੋਤੀ ਮਹਿਲ 'ਚ ਦੇਹਾਂਤ ਹੋ ਗਿਆ। ਸ਼ਾਮ ਲਗਭਗ 7 ਵਜ ਕੇ 20 ਮਿੰਟ 'ਤੇ ਉਨ•ਾਂ ਆਖਰੀ ਸਾਹ ਲਿਆ। ਮਾਰਚ ਮਹਿਨੇ ਤੋਂ ਪਟਿਆਲਾ ਦੇ ਇਕ ਪ੍ਰਾਇਵੇਟ ਹਸਪਤਾਲ ਉਨ੍ਹਾਂ ਦਾ ਇਲਾਜ਼ ਚੱਲ ਰਿਹਾ ਸੀ, ਜਿਸ ਦੌਰਾਨ ਉਨ੍ਹਾਂ ਦਾ ਦਿਹਾਂਤ ਹੋ ਗਿਆ। ਰਾਜ ਤੇ ਲੋਕ ਸਭਾ ਮੈਂਬਰ ਰਹਿ ਚੁੱਕੇ ਰਾਜ ਮਾਤਾ ਮੋਹਿੰਦਰ ਕੌਰ 96 ਸਾਲਾਂ ਦੇ ਸਨ ਅਤੇ ਪਿਛਲੇ ਕੁੱਝ ਸਮੇਂ ਤੋਂ ਉਨ੍ਹਾਂ ਦੀ ਸਿਹਤ ਠੀਕ ਨਹੀਂ ਸੀ। ਰਾਜ ਮਾਤਾ ਦੀ ਸੰਭਾਲ ਕੇਂਦਰੀ ਮੰਤਰੀ ਪ੍ਰਨੀਤ ਕੌਰ ਤੇ ਛੋਟੇ ਸਪੁੱਤਰ ਰਾਜਾ ਮਾਲਵਿੰਦਰ ...Jun 2

ਪਟਿਆਲਾ ਬੰਬ ਕਾਂਡ : ਪਿਤਾ ਕਾਬੂ/ ਮਾਂ ਅਤੇ ਪੁੱਤ ਵਲੋਂ ਖੁਦਕੁਸ਼ੀ

Share this News

ਪਟਿਆਲਾ : 2 ਦਿਨ ਪਹਿਲਾਂ ਇਸ ਮਹਾਂ ਨਗਰ ਦੇ ਦਰਸ਼ਨ ਨਗਰ ਇਲਾਕੇ ਦੇ ਘਰ ਵਿੱਚ ਪ੍ਰੈਸ਼ਰ ਕੁੱਕਰ ਤੇ ਪਾਈਪ ਬੰਬ ਬਣਾਉਣ ਦਾ ਭੇਦ ਖੁੱਲ੍ਹਾ ਸੀ। ਇਸ ਬਾਰੇ ਕਾਰਵਾਈ ਕਰਦੇ ਹੋਏ ਪੁਲਿਸ ਨੇ ਓਥੋਂ ਪ੍ਰੈਸ਼ਰ ਕੁੱਕਰ ਬੰਬ, ਕੁਝ ਪਾਈਪ ਬੰਬ, ਪਾਈਪ ਬੰਬ ਬਣਾਉਣ ਦੀ ਸਮੱਗਰੀ ਤੇ ਭਾਰੀ ਮਾਤਰਾ ਵਿੱਚ ਨਾਜਾਇਜ਼ ਹਥਿਆਰ ਅਤੇ ਕਾਰਤੂਸ ਬਰਾਮਦ ਕੀਤੇ ਸਨ।  ਪੁਲਿਸ ਨੇ ਕਾਰਵਾਈ ਕਰਦੇ ਹੋਏ ਘਰ ਦੇ ਮਾਲਕ ਹਰਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਸੀ, ਪਰ ਉਸ ਦੇ ਪੁੱਤਰ ਰਜਤਵੀਰ ਨੇ ਪੁਲਸ ਤੋਂ ਡਰਦਿਆਂ ਖ਼ੁਦ ਨੂੰ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ ਸੀ। ਹੁਣ ਖ਼ਬਰ ਮਿਲੀ ਹੈ ਕਿ  ਰਜਤਵੀਰ ਸਿੰਘ ਸੋਢੀ ਦੀ ਮਾਂ ਕਿਰਣਜੀਤ ਕੌਰ ਨੇ ਵੀ ਘਰ ‘ਚ ਹੀ ...Apr 8

ਪਟਿਆਲੇ ਦਾ ਸਿੱਖ ਨੌਜਵਾਨ ਬਣਿਆ ਕੈਨੇਡਾ 'ਚ ਇੰਟੈਲੀਜੈਂਸ ਅਫਸਰ

Share this News

ਪਟਿਆਲਾ : ਸਿੱਖਾਂ ਨੇ ਉਂਝ ਤਾਂ ਪੂਰੀ ਦੁਨੀਆਂ 'ਚ ਆਪਣੀ ਜਿੱਤ ਦੇ ਝੰਡੇ ਬੁਲੰਦ ਕੀਤੇ ਹਨ। ਇਸੇ ਤਰ੍ਹਾਂ ਪਟਿਆਲਾ ਦੇ ਨੌਜਵਾਨ ਨੇ ਇੱਕ ਹੋਰ ਮੱਲ ਮਾਰੀ ਹੈ। ਪਟਿਆਲਾ ਦਾ ਇੱਕ ਸਿੱਖ ਲੜਕਾ ਅਰਸ਼ਦੀਪ ਸਿੰਘ ਧੰਜੂ ਕੈਨੇਡਾ ਦੀ 'ਰੌਇਲ ਕੈਨੇਡੀਅਨ ਏਅਰਫੋਰਸ' ਵਿੱਚ ਬਤੌਰ ਅਫ਼ਸਰ ਭਰਤੀ ਹੋਇਆ ਹੈ। ਇਸ ਦਸਤਾਰਧਾਰੀ ਸਿੱਖ ਲੜਕੇ ਨੇ ਅਜੇ 20 ਸਾਲਾਂ ਦਾ ਜੂਨ ਮਹੀਨੇ ਵਿੱਚ ਹੋਣਾ ਹੈ। ਉਸ ਦੀ ਇਸ ਪ੍ਰਾਪਤੀ 'ਤੇ ਪਟਿਆਲਵੀਆਂ ਨੂੰ ਮਾਣ ਹੈ ਤੇ ਰਿਸ਼ਤੇਦਾਰ ਅਤੇ ਸ਼ੁਭਚਿੰਤਕ ਉਸ ਦੇ ਇੱਥੇ ਰਹਿੰਦੇ ਤਾਇਆ ਤੇ ਨਗਰ ਨਿਗਮ ਦੇ ਕੌਂਸਲਰ ਰਛਪਾਲ ਸਿੰਘ ਧੰਜੂ ਨੂੰ ਵਧਾਈਆਂ ਦੇ ਰਹੇ ਹਨ। 
ਅਰਸ਼ਦੀਪ ਸਿੰਘ ਧੰਜੂ ਦੇ ਪਿਤਾ ਅਮਰਜੀਤ ਸਿੰਘ ਧੰਜੂ ਪੰਜਾਬ ਪੁਲਿਸ ਵਿੱਚ ਇੰਸਪੈਕਟਰ ਸਨ ਜਦ ਕਿ ...Apr 8

ਪੰਜਾਬੀ ਯੂਨੀਵਰਸਿਟੀ ਦਾ ਨਾਂ ਟੌਹੜਾ ਦੇ ਨਾਂ 'ਤੇ ਰੱਖਣ ਦੀ ਗੱਲ ਵਿਚਾਰਾਂਗੇ - ਧਰਮਸੋਤ

Share this News

ਭਾਦਸੋਂ : ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਪੰਜਾਬ ਸਰਕਾਰ ਵੱਲੋਂ ਪਿੰਡ ਟੌਹੜਾ ਵਿੱਚ ਪੰਥ ਰਤਨ ਸਵਰਗੀ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ 13 ਵੀਂ ਬਰਸੀ ਉੱਤੇ ਕਰਵਾਏ ਰਾਜ ਪੱਧਰੀ ਸਮਾਗਮ ਵਿੱਚ ਟੌਹੜਾ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਆਏ। ਇਸ ਸਮਾਗਮ ਦੌਰਾਨ ਕੁਝ ਬੁਲਾਰਿਆਂ ਵੱਲੋਂ ਪੰਜਾਬੀ ਯੂਨੀਵਰਸਿਟੀ ਦਾ ਨਾਂ ਜਥੇਦਾਰ ਟੌਹੜਾ ਦੇ ਨਾਂ ਉੱਤੇ ਰੱਖਣ ਦੀ ਗੱਲ ਕੀਤੀ ਗਈ ਤਾਂ ਉਸ ਸਮੇਂ ਧਰਮਸੋਤ ਨੇ ਕਿਹਾ ਕਿ ਉਹ ਇਹ ਮਾਮਲਾ ਸਰਕਾਰ ਦੇ ਧਿਆਨ ਵਿੱਚ ਲਿਆਉਣਗੇ, ਨਾਲ ਹੀ ਉਨ੍ਹਾਂ ਟੌਹੜਾ ਪਰਿਵਾਰ ਵੱਲੋਂ ਪਿੰਡ ਟੌਹੜਾ ਤੋਂ ਭਾਦਸੋਂ ਰੋਡ ਨੂੰ ਜੋੜਨ ਵਾਲੀ ਸੂਏ ਨਾਲ ਪੈਂਦੀ ਸੜਕ ਨੂੰ 18 ਫੁੱਟ ਚੌੜਾ ਕਰਨ ਦੀ ਮੰਗ ਨੂੰ ਪ੍ਰਵਾਨ ਕਰਦਿਆਂ ਇਸ ਸੜਕ ਨੂੰ ...Apr 8

ਪੰਥ ਰਤਨ ਜਥੇ. ਟੌਹੜਾ ਦੀ 13ਵੀਂ ਬਰਸੀ : ਕਾਂਗਰਸ ਤੇ 'ਆਪ' ਨੇ ਸਾਂਝਾ ਕੀਤਾ ਮੰਚ, ਸਿਆਸੀ ਲਾਭ ਦੀ ਫਿਰਾਕ 'ਚ ਰਹੇ ਅਕਾਲੀ

Share this News

ਭਾਦਸੋਂ : ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ 13ਵੀਂ ਬਰਸੀ 'ਤੇ ਇੱਕ ਪਾਸੇ ਜਿੱਥੇ ਸੱਤਾਸੀਨ ਕਾਂਗਰਸ ਸਰਕਾਰ ਅਤੇ 'ਆਪ' ਪਾਰਟੀ ਨੇ ਮੰਚ ਸਾਂਝਾ ਕੀਤਾ, ਉਥੇ ਹੀ ਅਕਾਲੀ ਦਲ ਨੇ ਸਿਆਸੀ ਲਾਭ ਲਈ ਬਹਾਦੁਰਗੜ੍ਹ ਦੇ ਗੁਰਦੁਆਰਾ ਸਾਹਿਬ 'ਚ ਵੱਖ ਤੋਂ ਪ੍ਰੋਗਰਾਮ ਆਯੋਜਿਤ ਕਰਕੇ ਸਿੱਖ ਨੇਤਾ ਨੂੰ ਸ਼ਰਧਾਂਜਲੀ ਭੇਂਟ ਕੀਤੀ। ਇਸ ਮੌਕੇ 'ਤੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਕਿਹਾ ਕਿ ਟੌਹੜਾ ਨੇ ਪੰਥ ਦੀ ਸੇਵਾ ਲਈ ਸਭ ਕੁਝ ਕੁਰਬਾਨ ਕਰ ਦਿੱਤਾ। ਉਹ ਪਿਛਲੇ 10 ਸਾਲਾਂ ਤੋਂ ਹਰ ਵਾਰ ਪਿੰਡ ਟੌਹੜਾ 'ਚ ਬਤੌਰ ਵਿਧਾਇਕ ਜਥੇਦਾਰ ਟੌਹੜਾ ਨੂੰ ਸਿਰ ਝੁਕਾਉਣ ਆਉਂਦੇ ਰਹੇ ਹਨ। ਜਥੇਦਾਰ ਗੁਰਚਰਨ ਸਿੰਘ ਟੌਹੜਾ ਨੂੰ ਤਿਆਗਣ ਦੇ ਕਾਰਨ ਹੀ ਅੱਜ ਅਕਾਲੀ ਦਲ ਨੂੰ ਕਰਾਰੀ ਹਾਰ ਦਾ ...Mar 23

‘ਬਲੱਡ ਮਨੀ’ ਸਮਝੌਤੇ ਨਾਲ ਮੌਤ ਦੇ ਮੂੰਹੋਂ ਬਚੇ ਦਸ ਪੰਜਾਬੀ ਨੌਜਵਾਨ

Share this News

ਪਟਿਆਲਾ : ਆਬੂਧਾਬੀ ਦੇ ਅਲ-ਆਲਿਨ  ਸ਼ਹਿਰ ‘ਚ ਇਕ ਪਾਕਿਸਤਾਨੀ ਨਾਗਰਿਕ ਦੇ ਕਤਲ ਮਾਮਲੇ ‘ਚ ਫਾਂਸੀ ਦੀ ਸਜ਼ਾ ਕੱਟ ਰਹੇ 10 ਪੰਜਾਬੀ ਨੌਜਵਾਨਾਂ ਦੀ ਆਬੂਧਾਬੀ ਦੀ ਅਦਾਲਤ ਨੇ ਫਾਂਸੀ ਦੀ ਸਜ਼ਾ ਮੁਆਫ ਕਰ ਦਿੱਤੀ ਹੈ। ਮ੍ਰਿਤਕ ਦੇ ਵਾਰਸਾਂ ਵੱਲੋਂ ‘ਬਲੱਡ ਮਨੀ’ ਸਮਝੌਤੇ ਤਹਿਤ ਇਨ੍ਹਾਂ ਨੂੰ ਮੁਆਫ਼ ਕੀਤੇ ਜਾਣ ਪਿੱਛੋਂ ਅਲ-ਆਲਿਨ (ਦੁਬਈ)  ਦੀ ਅਦਾਲਤ ਨੇ ਇਨ੍ਹਾਂ ਪੰਜਾਬੀਆਂ ਨੂੰ ਅੱਜ ਬਰੀ ਕਰ ਦਿੱਤਾ। ਗ਼ੌਰਤਲਬ ਹੈ ਕਿ ਯੂਏਈ ਦੇ ਕਾਨੂੰਨ ਮੁਤਾਬਕ ਮ੍ਰਿਤਕ ਦੇ ਵਾਰਸਾਂ ਵੱਲੋਂ ‘ਬਲੱਡ ਮਨੀ’ (ਪੈਸੇ) ਲੈ ਕੇ ਦੋਸ਼ੀਆਂ ਨੂੰ ਮੁਆਫ਼ ਕੀਤਾ ਜਾ ਸਕਦਾ ਹੈ। ਇਹ ਕਾਰਵਾਈ ਵੀ ਇਸੇ ਲੜੀ ਦਾ ਹਿੱਸਾ ਹੈ, ਜਿਸ ਦਾ ਸਿਹਰਾ ਪਟਿਆਲਾ ਵਾਸੀ ਪ੍ਰਸਿੱਧ ਸਮਾਜਸੇਵੀ, ਉੱਘੇ ਕਾਰੋਬਾਰੀ ਅਤੇ ਸਰਬੱਤ ਦਾ ਭਲਾ ਟਰੱਸਟ ...Feb 25

ਕੈਪਟਨ ਨੂੰ ਲੈ ਕੇ ਅਰੂਸਾ ਨੇ ਖੋਲੇ ਦਿਲ ਦੇ ਰਾਜ਼

Share this News

ਪਟਿਆਲਾ : ਕੈਪਟਨ ਅਮਰਿੰਦਰ ਸਿੰਘ ਦੀ ਕਲਮ ਵਿਚ ਦਿਲਚਸਪੀ ਤੇ ਉਹਨਾਂ ਦੀਆਂ ਪਾਕਿਸਤਾਨੀ ਪੱਤਰਕਾਰ ਨਾਲ ਨਜ਼ਦੀਕੀਆਂ ਦੇ ਚਰਚੇ ਅਕਸਰ ਦੇਖਣ ਸੁਣਨ ਨੂੰ ਮਿਲਦੇ ਹਨ। ਹਾਲ ਹੀ ਵਿਚ ਲੇਖਕ ਖੁਸ਼ਵੰਤ ਸਿੰਘ ਵੱਲੋਂ ਕੈਪਟਨ ਅਮਰਿੰਦਰ ਸਿੰਘ ਦੇ ਜੀਵਨ ਤੇ ਲਿਖੀ ਕਿਤਾਬ, "ਦ ਪੀਪਲਜ਼ ਮਹਾਰਾਜਾ” ਦੀ ਰਿਲੀਜ਼ ਮੌਕੇ ਵੀ ਜਿੱਥੇ ਕੈਪਟਨ ਦੇ ਪਰਿਵਾਰਕ ਮੈਂਬਰ ਤੇ ਕਰੀਬੀ ਦੋਸਤ ਤੇ ਕਈ ਨਾਮੀ ਹਸਤੀਆਂ ਮੌਜੂਦ ਸਨ ਉੱਥੇ ਹੀ ਚੰਡੀਗੜ੍ਹ ‘ਚ ਹੋਏ ਇਸ ਰਿਲੀਜ਼ ਸਮਾਰੋਹ ਵਿਚ ਸਭ ਤੋਂ ਖਾਸ ਮਹਿਮਾਨ ਜੋ ਪਾਕਿਸਤਾਨ ਤੋਂ ਸੀ, ਉਸ ਤੇ ਸਭ ਦੀਆਂ ਨਜ਼ਰਾਂ ਸਨ.. ਜੀ ਹਾਂ .. ਕੈਪਟਨ ਦੀ ਖਾਸ ਦੋਸਤ ਅਰੂਸਾ ਆਲਮ ਵੀ ਇਸ ਦੌਰਾਨ ਮੌਜੂਦ ਸਨ । ਮਹਿਮਾਨਾਂ ਨਾਲ ਗੱਲਬਾਤ ਕਰਨ ‘ਚ ਰੁੱਝੀ ਦਿਖਾਈ ...Feb 25

ਪੰਜਾਬ ਪੁਲਸ ਨੇ ਐੱਸ. ਵਾਈ. ਐੱਲ. ਨਹਿਰ ਪੁੱਟਣ ਆਏ ਇਨੈਲੋ ਵਰਕਰਾਂ ਨੂੰ ਨਹੀਂ ਟੱਪਣ ਦਿੱਤੇ ਬੈਰੀਕੇਡ

Share this News

ਸ਼ੰਭੂ : ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਵਲੋਂ 23 ਫਰਵਰੀ ਨੂੰ ਸਤਲੁਜ-ਯੁਮਨਾ ਲਿੰਕ (ਐੱਸ. ਵਾਈ. ਐੱਲ.) ਨਹਿਰ ਦੇ ਪਾਣੀ ‘ਤੇ ਹੱਕ ਜਮਾਉਣ ਲਈ ਪਿੰਡ ਕਪੂਰੀ ਤੱਕ ਪੁੱਜਣ ਲਈ ਆਪਣਾ ਪੂਰਾ ਜ਼ੋਰਾ ਲਾਇਆ ਗਿਆ ਪਰ ਪੰਜਾਬ ਪੁਲਸ ਨੇ ਇਨੈਲੋ ਵਰਕਰਾਂ ਨੂੰ ਬੈਰੀਕੇਡ ਤੱਕ ਟੱਪਣ ਨਹੀਂ ਦਿੱਤੇ। ਇਨੈਲੋ ਨੇਤਾ ਅਭੈ ਚੌਟਾਲਾ ਦੀ ਅਗਵਾਈ ‘ਚ ਕਰੀਬ 2500 ਸਮਰਥਕਾਂ ਨੇ ਪੰਜਾਬ-ਹਰਿਆਣਾ ਬਾਰਡਰ ਵੱਲ ਕੂਚ ਕੀਤਾ ਪਰ ਇਸ ਤੋਂ ਅੱਗੇ ਪੰਜਾਬ ਪੁਲਸ ਨੇ ਇਨ੍ਹਾਂ ਨੂੰ ਨਹੀਂ ਜਾਣ ਦਿੱਤਾ, ਜਿਸ ਕਾਰਨ ਅਭੈ ਚੌਟਾਲਾ ਨੇ ਘੱਗਰ ਦਰਿਆ ‘ਤੇ ਟੱਕ ਲਾ ਦਿੱਤਾ।
ਅਭੈ ਚੌਟਾਲਾ ਨੇ ਖੁਦ ਹੀ ਆਪਣੇ ਸਮਰਥਕਾਂ ਨੂੰ ਪਿੱਛੇ ਮੁੜਨ ਲਈ ਕਿਹਾ, ਜਿਸ ਤੋਂ ਬਾਅਦ ਪੂਰੇ ਜੋਸ਼ ‘ਚ ਆਏ ਇਨੈਲੋ ਵਰਕਰ ਵਾਪਸ ...Jan 5

ਪਟਿਆਲਾ ਦਾ ਦੰਗਲ : ਇਸ ਵਾਰ ਆਹਮੋ-ਸਾਹਮਣੇ ਖੜ੍ਹੇ ਹੋਣਗੇ 2 ਫੌਜੀ

Share this News

ਪਟਿਆਲਾ : ਸ਼੍ਰੋਮਣੀ ਅਕਾਲੀ ਦਲ ਪਟਿਆਲਾ ਸ਼ਹਿਰੀ ਤੋਂ ਕੈਪਟਨ ਅਮਰਿੰਦਰ ਸਿੰਘ ਨੂੰ ਟੱਕਰ ਦੇਣ ਲਈ ਆਪਣੇ ਉਮੀਦਵਾਰ ਸਾਬਕਾ ਫੌਜੀ ਜੇ.ਜੇ. ਸਿੰਘ ਨੂੰ ਚੋਣ ਮੈਦਾਨ 'ਚ ਉਤਾਰਨ ਜਾ ਰਹੀ ਹੈ। ਉਨ•ਾਂ ਦੇ ਨਾਂਅ 'ਤੇ ਸੁਖਬੀਰ ਬਾਦਲ ਨੇ ਮੋਹਰ ਲਾ ਦਿੱਤੀ ਹੈ। ਇਸ ਵਾਰ ਪਟਿਆਲਾ ਸ਼ਹਿਰੀ ਸੀਟ ਦਾ ਦੰਗਲ ਦੇਖਣ ਵਾਲਾ ਹੋਵੇਗਾ ਕਿਉਂਕਿ ਇਸ ਵਾਰ ਇਸ ਸੀਟ ਤੋਂ 2 ਫੌਜੀ ਆਹਮੋ-ਸਾਹਮਣੇ ਖੜੇ ਹੋ ਗਏ ਹਨ। ਜੇ. ਜੇ. ਸਿੰਘ ਬੁੱਧਵਾਰ ਨੂੰ ਦੁੱਖ ਨਿਵਾਰਣ ਗੁਰਦੁਆਰਾ ਸਾਹਿਬ 'ਚ ਮੱਥਾ ਟੇਕਣ ਪੁੱਜੇ। ਉਨ•ਾਂ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਉਹ ਅਕਾਲੀ ਦਲ ਦੀ ਟਿਕਟ ਤੋਂ ਚੋਣ ਮੈਦਾਨ 'ਚ ਨਿੱਤਰ ਕੇ ਜਿੱਤ ਹਾਸਲ ਕਰਨਗੇ। ਜਨਰਲ ਸਿੰਘ ਪਟਿਆਲਾ ਸ਼ਹਿਰ ਤੋਂ ਚੋਣ ਲੜਨ ...
[home] [1] 2 3 4 5 6 7 ... 9 [next]1-10 of 89


Recent Posts

Archive

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved