Punjab News Section

RUPNAGAR

Jul 31

ਪੰਜਾਬ ਦੇ ਮੰਤਰੀ ਨਸ਼ਾ ਖਤਮ ਕਰਨ ਲਈ ਪੁਲਿਸ ਨੂੰ ਚੁਕਾਉਣ ਲੱਗੇ ਸਹੁੰ

Share this News

ਚਮਕੌਰ ਸਾਹਿਬ : ਪੰਜਾਬ ਵਿੱਚੋਂ ਹਫ਼ਤਿਆਂ ਵਿੱਚ ਨਸ਼ਾ ਖਤਮ ਕਰਨ ਦੇ ਹੱਥ ਵਿੱਚ ਸ੍ਰੀ ਗੁਟਕਾ ਸਾਹਿਬ ਫੜ ਕੇ ਕੀਤੇ ਵਾਅਦੇ ਹੁਣ ਸਹੁੰਆਂ ਚੁਕਾ ਕੇ ਪੂਰੇ ਕੀਤੇ ਜਾ ਰਹੇ ਹਨ। ਇਸ ਅਨੋਖੀ ਕਵਾਇਦ ਦੀ ਪਹਿਲ ਚਮਕੌਰ ਸਾਹਿਬ ਦੇ ਵਿਧਾਇਕ ਤੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕੀਤੀ।
ਬੀਤੇ ਦਿਨੀਂ ਨਜ਼ਦੀਕੀ ਪਿੰਡ ਗੱਗੋਂ ਦੇ ਇੱਕ ਨੌਜਵਾਨ ਦੀ ਕਥਿਤ ਤੌਰ ’ਤੇ ਨਸ਼ੇ ਦੀ ਓਵਰਡੋਜ਼ ਕਾਰਨ ਹੋਈ ਮੌਤ ਤੋਂ ਪਿੱਛੋਂ ਉਠੇ ਲੋਕ ਰੋਹ ਨੂੰ ਦਬਾਉਣ ਅਤੇ ਨਸ਼ਿਆਂ ਦੇ ਸੁਦਾਗਰਾਂ ਖਿਲਾਫ਼ ਠੋਸ ਕਾਰਵਾਈ ਕਰਨ ਦੀ ਥਾਂ ਮੰਤਰੀ ਨੇ ਚਮਕੌਰ ਸਾਹਿਬ ਥਾਣੇ ਵਿੱਚ ਪੁਲਿਸ ਅਧਿਕਾਰੀਆਂ ਨੂੰ ਇਮਾਨਦਾਰੀ ਨਾਲ ਡਿਊਟੀ ਕਰਨ ਅਤੇ ਨਸ਼ਿਆਂ ਦੇ ਸੌਦਾਗਰਾਂ ਖਿਲਾਫ ਸਖ਼ਤ ਕਾਰਵਾਈ ਕਰਨ ਦੀ ਸਹੁੰ ਚੁਕਾ ਕੇ ...Jul 31

ਰੋਪੜ ਤੋਂ ਆਪ ਵਿਧਾਇਕ ਵਿਰੁੱਧ ਔਰਤ ਨਾਲ ਬਦਸਲੂਕੀ ਦਾ ਕੇਸ ਦਰਜ

Share this News

ਰੋਪੜ : ਰੋਪੜ ਤੋਂ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਅਮਰਜੀਤ ਸਿੰਘ ਸੰਦੋਆ ਵਿਰੁੱਧ ਪੁਲਿਸ ਨੇ ਉਸ ਦੀ ਸਾਬਕਾ ਮਕਾਨ ਮਾਲਕਣ ਨਾਲ ਕਥਿਤ ਤੌਰ 'ਤੇ ਬਦਸਲੂਕੀ ਅਤੇ ਹਮਲਾ ਕਰਨ ਦੇ ਦੋਸ਼ਾਂ 'ਚ ਮਾਮਲਾ ਦਰਜ ਕੀਤਾ ਹੈ। ਆਪਣੀ ਸ਼ਿਕਾਇਤ 'ਚ ਔਰਤ ਨੇ ਕਿਹਾ ਕਿ ਅਮਰਜੀਤ ਸਿੰਘ ਸੰਦੋਆ ਰੋਪੜ 'ਚ ਜੈਲ ਸਿੰਘ ਨੰਗਰ 'ਚ ਉਨਦੇ ਮਕਾਨ 'ਚ ਕਿਰਾਏ 'ਤੇ ਰਹਿੰਦਾ ਸੀ। ਉਸ ਨੇ ਦੱਸਿਆ ਕਿ ਮਈ ਮਹੀਨੇ 'ਚ ਸੰਦੋਆ ਨੇ ਮਕਾਨ ਖ਼ਾਲੀ ਕਰ ਦਿੱਤਾ ਸੀ ਪਰ ਉਸ ਨੇ ਕਿਰਾਇਆ ਨਹੀਂ ਦਿੱਤਾ। ਉਸ ਨੇ ਦੋਸ਼ ਲਾਇਆ ਕਿ ਆਪ ਵਿਧਾਇਕ ਨੇ ਉਨਦੇ ਘਰ 'ਚ ਜਾਇਦਾਦ ਨੂੰ ਨੁਕਸਾਨ ਪਹੁੰਚਾਇਆ। ਵੀਰਵਾਰ ਸ਼ਾਮ ਨੂੰ ਜਦੋਂ ਉਹ ਕਿਰਾਇਆ ਲੈਣ ਲਈ ਵਿਧਾਇਕ ਦੇ ਘਰ ...Dec 17

ਪਾਣੀ 'ਚ ਚੱਲੀ ਸੁਖਬੀਰ ਦੀ ਸੁਪਨਮਈ ਬੱਸ

Share this News

ਹਰੀਕੇ : ਪੰਜਾਬ ਦੇ ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਉਤਰੀ ਭਾਰਤ ਦੇ ਆਪਣੀ ਕਿਸਮ ਦੇ ਪਹਿਲੇ ਸੁਪਨਮਈ ਪ੍ਰੋਜੈਕਟ- ਜਲ-ਥਲੀ ਬੱਸ ਦਾ ਮੱਖੂ ਨੇੜੇ ਹਰੀਕੇ ਪੱਤਣ ਵਿਖੇ ਉਦਘਾਟਨ ਕੀਤਾ ਅਤੇ ਮੀਡੀਆ ਨਾਲ ਖੁਦ ਬੱਸ ਵਿਚ ਬੈਠ ਕੇ ਸਤਲੁਜ-ਬਿਆਸ ਦਰਿਆ ਦੇ ਸੰਗਮ ਉਤੇ ਹਰੀਕੇ ਝੀਲ ਵਿਚ ਇਸ ਬੱਸ ਰਾਹੀਂ ਗੇੜਾ ਵੀ ਲਗਾਇਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਸ. ਬਾਦਲ ਨੇ ਕਿਹਾ ਕਿ ਆਪਣੇ ਕਾਰਜਕਾਲ ਦੌਰਾਨ ਉਨ੍ਹਾਂ ਜੋ ਵੀ ਵਾਅਦਾ ਕੀਤਾ ਉਹ ਪੂਰਾ ਕੀਤਾ ਹੈ ਅਤੇ ਕਾਂਗਰਸ ਤੇ ਆਮ ਆਦਮੀ ਪਾਰਟੀਆਂ ਦੇ ਆਗੂ ਜਲ-ਥਲੀ ਬੱਸ ਨੂੰ ਲੈ ਕੇ ਜੋ ਆਲੋਚਨਾ ਕਰਦੇ ਸਨ ਹੁਣ ਸਭ ਦਾ ਮੂੰਹ ਬੰਦ ਹੋ ਗਿਆ ਹੈ। ਉਨ੍ਹਾਂ ਆਪਣੇ ਸਿਆਸੀ ...Aug 19

ਕੈਪਟਨ ਕੰਵਲਜੀਤ ਦੀ ਪਤਨੀ ਤੇ ਧੀ 'ਆਮ ਆਦਮੀ ਪਾਰਟੀ' 'ਚ ਸ਼ਾਮਲ

Share this News

ਡੇਰਾਬਸੀ : ਸ਼੍ਰੋਮਣੀ ਅਕਾਲੀ ਦਲ ਦੇ ਦਿੱਗਜ ਨੇਤਾ ਰਹੇ ਮਰਹੂਮ ਕੈਪਟਨ ਕੰਵਲਜੀਤ ਸਿੰਘ ਦੀ ਪਤਨੀ ਬੀਬੀ ਸਰਬਜੀਤ ਕੌਰ ਅਤੇ ਬੇਟੀ ਮਨਪ੍ਰੀਤ ਕੌਰ ਡੌਲੀ ਦੁਆਰਾ ਆਪ ਪਾਰਟੀ ਦਾ ਪੱਲਾ ਫੜ੍ਹਨ ਨਾਲ ਜਿੱਥੇ 'ਆਪ' ਪਾਰਟੀ ਨੂੰ ਮਜ਼ਬੂਤੀ ਮਿਲੀ ਹੈ, ਉਥੇ ਹੀ ਕਾਂਗਰਸ ਦੇ ਲਈ ਇਹ ਕਿਸੇ ਝਟਕੇ ਨਾਲੋਂ ਘੱਟ ਨਹੀਂ ਹੈ। ਲੱਗਦਾ ਹੈ ਕਿ ਆਮ ਆਦਮੀ ਪਾਰਟੀ ਬੀਬੀ ਸਰਬਜੀਤ ਕੌਰ ਨੂੰ ਡੇਰਾਬਸੀ ਹਲਕੇ ਤੋਂ ਆਪਣਾ ਉਮੀਦਵਾਰ ਬਣਾਵੇਗੀ। ਲੇਕਿਨ ਲੜਨ ਦੀ ਇੱਛੁਕ ਧੀ ਮਨਪ੍ਰੀਤ ਕੌਰ ਡੌਲੀ ਹੈ। ਇਸ ਦੇ ਲਈ ਪਰਿਵਾਰ ਅਤੇ ਪਾਰਟੀ ਦੇ ਵਿੱਚ 6 ਮਹੀਨੇ ਤੋਂ ਸੰਪਰਕ ਕਾਇਮ ਸੀ। ਹਾਲਾਂਕਿ ਪਰਿਵਾਰ ਵਿੱਚ ਸਾਬਕਾ ਐੱਮ.ਐੱਲ.ਏ. ਬੇਟਾ ਜਸੀਜਤ ਸਿੰਘ ਬੰਨੀ ਅਜੇ ਵੀ ਅਕਾਲੀ ਦਲ ਵਿੱਚ ਹੀ ਹੈ, ਲੇਕਿਨ ...Aug 19

ਅਕਾਲੀ ਦਲ ਯੂ.ਪੀ. 'ਚ ਭਾਜਪਾ ਨਾਲ ਮਿਲ ਕੇ ਚੋਣਾਂ ਲੜੇਗਾ - ਚੰਦੂਮਾਜਰਾ

Share this News

ਰੂਪਨਗਰ : ਸ਼੍ਰੋਮਣੀ ਅਕਾਲੀ ਦਲ ਉੱਤਰ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ ਭਾਜਪਾ ਨਾਲ ਮਿਲ ਕੇ ਲੜੇਗਾ। ਇਹ ਜਾਣਕਾਰੀ ਪਾਰਟੀ ਦੇ ਜਨਰਲ ਸਕੱਤਰ ਅਤੇ ਸੰਸਦ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਿੱਤੀ। ਉਨ੍ਹਾਂ ਕਿਹਾ ਕਿ ਉੱਤਰ ਪ੍ਰਦੇਸ ਵਿੱਚ ਕਰੀਬ 40 ਹਲਕੇ ਅਜਿਹੇ ਹਨ, ਜਿੱਥੇ ਪੰਜਾਬੀਆਂ ਦੀ ਗਿਣਤੀ ਏਨੀ ਹੈ ਕਿ ਉਹ ਉਮੀਦਵਾਰਾਂ ਨੂੰ ਜਿਤਾਉਣ ਜਾਂ ਹਰਾਉਣ ਦੀ ਸਮਰੱਥਾ ਰੱਖਦੇ ਹਨ। ਇੱਥੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਜਿੱਤਣ ਦੀ ਸਥਿਤੀ ਵਿੱਚ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿਚੋਂ 30 ਉਮੀਦਵਾਰਾਂ ਦੀ ਪਛਾਣ ਕਰ ਲਈ ਗਈ ਹੈ। 
ਪ੍ਰੋ. ਚੰਦੂਮਾਜਰਾ, ਜੋ ਕਿ ਉੱਤਰ ਪ੍ਰਦੇਸ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਲਈ ਪਾਰਟੀ ਵੱਲੋਂ ਬਣਾਈ ਗਈ ਕਮੇਟੀ ...Aug 4

ਪੰਜਾਬ ਦਾ ਇਕ ਅਜਿਹਾ ਸਟੇਸ਼ਨ, ਜਿੱਥੇ ਬਿਨਾਂ ਟਿਕਟ ਦੇ ਗੱਡੀ ਚੜ੍ਹਦੀਆਂ ਨੇ ਸਵਾਰੀਆਂ

Share this News

ਰੂਪਨਗਰ : ਜ਼ਿਲਾ ਰੋਪੜ ਦੇ ਅਧੀਨ ਪੈਂਦੇ ਭਾਰਤੀ ਰੇਲਵੇ ਦਾ ਇਕ ਅਜਿਹਾ ਰੇਲਵੇ ਸਟੇਸ਼ਨ ਹੈ, ਜਿੱਥੇ ਪਿਛਲੇ 15 ਦਿਨਾਂ ਤੋਂ ਟਿਕਟ ਦੇਣ ਲਈ ਕੋਈ ਵੀ ਕਰਮਚਾਰੀ ਮੌਜੂਦ ਨਹੀਂ ਹੈ। ਦੱਸਣਯੋਗ ਹੈ ਕਿ ਪਿਛਲੇ 3 ਸਾਲਾਂ ਤੋਂ ਰੇਲਵੇ ਸਟੇਸ਼ਨ ‘ਤੇ ਠੇਕੇਦਾਰੀ ਪ੍ਰਣਾਲੀ ਦੇ ਅਧੀਨ ਟਿਕਟਾਂ ਦੇਣ ਦਾ ਕੰਮ ਹੁੰਦਾ ਸੀ ਪਰ ਹੁਣ ਠੇਕੇਦਾਰ ਨੇ ਠੇਕਾ ਛੱਡ ਦਿੱਤਾ ਹੈ, ਜਿਸ ਕਾਰਨ ਹੁਣ ਰੇਲਵੇ ਸਟੇਸ਼ਨ ‘ਤੇ ਟਿਕਟ ਦੇਣ ਲਈ ਕੋਈ ਵੀ ਰੇਲਵੇ ਦਾ ਅਧਿਕਾਰੀ ਨਹੀਂ ਹੁੰਦਾ। ਇਸ ਲਈ ਸਥਾਨਕ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਥਾਨਕ ਲੋਕਾਂ ਦੀ ਮੰਨੀਏ ਤਾਂ ਜ਼ਿਆਦਾਤਰ ਲੋਕਾਂ ਨੂੰ ਬਿਨਾਂ ਟਿਕਟ ਦੇ ਹੀ ਰੇਲਵੇ ‘ਚ ਸਫਰ ਕਰਨਾ ਪੈ ਰਿਹਾ ਹੈ ...Aug 4

ਦੋ ਦਿਨ ਪਹਿਲਾਂ ਲਾਪਤਾ ਹੋਈ ਪਿੰਡ ਮਾਜਰੀ ਜੱਟਾਂ ਦੀ 7 ਸਾਲਾ ਲੜਕੀ ਦੀ ਲਾਸ਼ ਗੰਨੇ ਦੇ ਖੇਤ 'ਚੋਂ ਮਿਲੀ

Share this News

ਰੂਪਨਗਰ : ਨਜ਼ਦੀਕੀ ਪਿੰਡ ਮਾਜਰੀ ਜੱਟਾਂ ਦੀ ਇੱਕ ਸੱਤ ਸਾਲ ਦੀ ਲੜਕੀ, ਜੋ ਦੋ ਦਿਨ ਪਹਿਲਾ ਦੁਪਹਿਰ ਘਰ ਦੇ ਬਾਹਰ ਖੇਡਦੀ ਹੋਈ ਭੇਦਭਰੀ ਹਾਲਤ ਵਿੱਚ ਲਾਪਤਾ ਹੋ ਗਈ ਸੀ, ਅੱਜ ਉਸ ਦੀ ਲਾਸ਼ ਗੰਨੇ ਦੇ ਖੇਤ 'ਚੋਂ ਮਿਲੀ ਹੈ। ਲੜਕੀ ਦੇ ਚਿਹਰੇ 'ਤੇ ਡੂੰਘੇ ਸੱਟਾਂ ਦੇ ਨਿਸ਼ਾਨ ਹਨ ਅਤੇ ਲਾਸ਼ ਦੇ ਕੋਲ ਇੱਟ ਦੇ ਟੋਟੇ ਵੀ ਮਿਲੇ ਹਨ। ਪੁਲਸ ਨੇ ਲਾਸ਼ ਨੂੰ ਪੋਸਟ-ਮਾਰਟਮ ਲਈ ਸਿਵਲ ਹਸਪਤਾਲ ਵਿੱਚ ਭੇਜ ਦਿੱਤਾ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਸੁਮਨ ਨਾਂਅ ਦੀ ਸੱਤ ਸਾਲ ਦੀ ਲੜਕੀ ਦੀ ਲਾਸ਼ ਅੱਜ ਸੋਮਵਾਰ ਸਵੇਰੇ ਪਿੰਡ ਦੇ ਗੁਰਦੁਆਰੇ ਦੇ ਕੋਲ ਹੀ ਗੰਨੇ ਦੇ ਖੇਤ ਵਿੱਚੋਂ ਬਰਾਮਦ ਹੋਈ।।ਸਵੇਰੇ ਪੁਲਸ ਮੁਲਾਜ਼ਮ ਜਦੋਂ ਪਿੰਡ ਦੇ ਆਸਪਾਸ ਖੇਤਾਂ ...May 12

ਬੱਦਲ ਫਟਣ ਨਾਲ ਰੁੜ੍ਹੇ ਨਵਾਂਸ਼ਹਿਰ ਦੇ ਚਾਰ ਨੌਜੁਆਨਾਂ ਦਾ ਕੋਈ ਥਹੁ-ਪਤਾ ਨਹੀਂ ਲੱਗਾ

Share this News

ਨਵਾਂਸ਼ਹਿਰ : ਸ਼ਿਮਲੇ ਵਿਚ ਬੱਦਲ ਫੱਟਣ ਕਾਰਨ ਨਵਾਂਸ਼ਹਿਰ ਦੀ ਸਕਾਰਪੀਓ ਗੱਡੀ ਪਾਣੀ ਵਿਚ ਰੁੜ੍ਹ ਗਈ। ਸਕਾਰਪੀਓ ਗੱਡੀ ਵਿਚ ਸਵਾਰ 7 ਨੌਜਵਾਨ ਜ਼ਿਲ੍ਹਾ ਨਵਾਂਸ਼ਹਿਰ ਦੇ ਸਨ, ਜਿਹਨਾਂ ਵਿਚੋਂ 6 ਪਿੰਡ ਰਾਣੇਵਾਲ ਅਤੇ 1 ਨੌਜਵਾਨ ਪਿੰਡ ਚਾਹੜ-ਮਜਾਰਾ ਦਾ ਹੈ। ਪਾਣੀ ਵਿਚ ਡੁੱਬੇ ਨੌਜਵਾਨਾਂ ਵਿਚੋਂ 3 ਨੂੰ ਬਾਹਰ ਕੱਢ ਲਿਆ ਗਿਆ ਅਤੇ ਬਾਕੀ 4 ਨੌਜਵਾਨਾਂ ਦਾ ਅਜੇ ਤੱਕ ਕੋਈ ਸੁਰਾਗ ਨਹੀਂ ਮਿਲਿਆ। ਪਿੰਡ ਰਾਣੇਵਾਲ ਦੇ ਫਤਿਹ ਸਿੰਘ, ਸੁਖਬੀਰ ਸਿੰਘ, ਕਮਲਜੀਤ ਸਿੰਘ ਨੂੰ ਬਚਾਅ ਲਿਆ ਗਿਆ ਅਤੇ ਸ਼ਰਨਪ੍ਰੀਤ, ਅਮਨਦੀਪ, ਏਵਨਜੋਤ ਅਤੇ ਹਰਦੀਪ ਪਾਣੀ ਵਿਚ ਹੀ ਹਨ। ਸ਼ਿਮਲਾ ਦੇ ਐੱਸ ਪੀ ਡੀ ਡਬਲਿਊ ਨੇਗੀ ਨੇ ਦੱਸਿਆ ਕਿ ਤਿੰਨ ਨੌਜਵਾਨਾਂ ਨੂੰ ਬਚਾਅ ਲਿਆ ਗਿਆ ਹੈ, ਜਦਕਿ ਲਾਪਤਾ ਨੌਜਵਾਨਾਂ ਦੀ ਭਾਲ ਲਈ ...Mar 10

ਮਾਇਆਵਤੀ ਦਲਿਤਾਂ ਦੀ ਇੱਕ ਨੰਬਰ ਦੁਸ਼ਮਣ ਕਾਂਸ਼ੀ ਰਾਮ ਨੂੰ ਉਸ ਨੇ ਹੀ ਮਰਵਾਇਆ - ਸਵਰਨ ਕੌਰ

Share this News

ਰੋਪੜ : 19 ਸਾਲ ਪਹਿਲਾਂ ਬਸਪਾ ਮੁਖੀ ਅਤੇ ਉੱਤਰ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਮਾਇਆਵਤੀ ਨੇ ਆਪਣੇ ਸਿਆਸੀ ਗੁਰੂ ਬਾਪੂ ਕਾਂਸ਼ੀਰਾਮ ਦੇ ਨਾਨਕੇ ਪਿੰਡ ਪਿਰਥੀਪੁਰ ਬੁੰਗਾ 'ਚ ਉਨ੍ਹਾਂ ਦੀ ਯਾਦਗਾਰ ਦੀ ਸਥਾਪਨਾ ਕੀਤੀ ਪਰ ਹੁਣ ਬਾਬੂ ਕਾਂਸ਼ੀਰਾਮ ਦੀ ਭੈਣ ਸਵਰਨ ਕੌਰ ਹੀ ਉਨ੍ਹਾਂ ਨੂੰ ਉਥੇ ਨਹੀਂ ਆਉਣ ਦਿੰਦੀ। ਯਾਦਗਾਰ ਦੀ ਦੇਖ-ਰੇਖ ਕਰ ਰਹੀ ਸਵਰਨ ਕੌਰ 15 ਮਾਰਚ ਨੂੰ ਆਪਣੇ ਭਰਾ ਦੇ 82ਵੇਂ ਜਨਮ ਦਿਨ 'ਤੇ ਦਿੱਲੀ ਦੇ ਮੁੱਖ ਮੰਤਰੀ ਅਤੇ 'ਆਪ' ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਦਾ ਸੁਆਗਤ ਕਰੇਗੀ।
ਇਸੇ ਦਿਨ ਮਾਇਆਵਤੀ ਇਸ ਪਿੰਡ ਤੋਂ ਲਗਭਗ 50 ਕਿਲੋਮੀਟਰ ਦੂਰ ਨਵਾਂਸ਼ਹਿਰ 'ਚ ਇਕ ਰੈਲੀ ਨੂੰ ਸੰਬੋਧਨ ਕਰੇਗੀ। ਇਸੇ ਦਿਨ  2017 'ਚ ਪੰਜਾਬ ਵਿਧਾਨ ਸਭਾ ਚੋਣਾਂ ਹੋਣੀਆਂ ਹਨ ...Mar 6

ਅਕਾਲੀਆਂ ਦੀ ਗੁੰਡਾਗਰਦੀ, 13 ਨੂੰ ਕੁੜੀ ਦਾ ਵਿਆਹ ਤੇ ਦਰਜ ਕਰਵਾ ਦਿੱਤਾ ਇਰਾਦਾ ਕਤਲ ਦਾ ਮਾਮਲਾ

Share this News

ਨਵਾਂਸ਼ਹਿਰ : ਉਂਝ ਤਾਂ ਅਕਾਲੀ ਆਗੂਆਂ ਦੀਆਂ ਬੱਸਾਂ ਹਾਦਸਿਆਂ ਕਰਕੇ ਪੂਰੇ ਸੂਬੇ ਵਿਚ ਬਦਨਾਮ ਹਨ ਪਰ ਹੁਣ ਨਵਾਂਸ਼ਹਿਰ ਵਿਚ ਇਕ ਅਕਾਲੀ ਆਗੂ ਦੀ ਗੁੰਡਾਗਰਦੀ ਦਾ ਹੈਰਾਨ ਕਰਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਜਿਸ ਲੜਕੀ ਦਾ 13 ਮਾਰਚ ਨੂੰ ਵਿਆਹ ਸੀ ਉਸੇ 'ਤੇ ਪੁਲਸ ਨੇ ਇਕ ਅਕਾਲੀ ਆਗੂ ਦੇ ਦਬਾਅ ਹੇਠ ਆ ਕੇ ਕਤਲ ਦੀ ਕੋਸ਼ਿਸ਼ ਦਾ ਮਾਮਲਾ ਦਰਜ ਕਰ ਲਿਆ। ਸੂਤਰਾਂ ਮੁਤਾਬਕ ਨਵਾਂਸ਼ਹਿਰ ਦੇ ਪਿੰਡ ਕਾਠਗੜ੍ਹ ਦੀ ਸਤਵਿੰਦਰ ਕੌਰ ਨਾਮ ਦੀ ਲੜਕੀ ਦੇ ਘਰ ਪਹਿਲਾਂ ਤਾਂ ਅਕਾਲੀ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਦੇ ਕਰੀਬੀ ਮੰਨੇ ਜਾਂਦੇ ਕਰਨੈਲ ਸਿੰਘ ਨੇ 15-20 ਸਾਥੀਆਂ ਨਾਲ ਮਿਲ ਕੇ ਹਮਲਾ ਕੀਤਾ ਅਤੇ ਫਿਰ ਸਿਆਸੀ ਦਬਾਅ ਪਾ ਕੇ ਉਸੇ ਲੜਕੀ 'ਤੇ ...
[home] [1] 2  [next]1-10 of 16


Recent Posts

Archive

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved