Punjab News Section

SANGRUR

Jul 31

ਇੰਗਲੈਂਡ ਸਰਕਾਰ ਨੇ ਸ਼ਹੀਦ ਊਧਮ ਸਿੰਘ ਦਾ ਸਾਮਾਨ ਵਾਪਿਸ ਦੇਣ ਤੋਂ ਕੀਤਾ ਸੀ ਇਨਕਾਰ

Share this News

ਸੁਨਾਮ : ਸੱਤ ਸਮੁੰਦਰ ਪਾਰ ਜਾ ਕੇ ਅੰਗਰੇਜ਼ਾਂ ਨੂੰ ਵੰਗਾਰਨ ਵਾਲੇ ਊਧਮ ਸਿੰਘ ਨੇ 77 ਸਾਲ ਪਹਿਲਾਂ 31 ਜੁਲਾਈ 1940 ਨੂੰ ਲੰਡਨ ਵਿਚ ਫਾਂਸੀ ਨੂੰ ਚੁੰਮਿਆ ਸੀ । ਦੇਸ਼ ਦੇ ਨਾਂ ਆਪਣੀ ਜ਼ਿੰਦਗੀ ਕੁਰਬਾਨ ਕਰਨ ਵਾਲੇ ਸੁਨਾਮ ਵਿਚ ਜਨਮੇ ਸ਼ਹੀਦ-ਏ-ਆਜ਼ਮ ਸਰਦਾਰ ਊਧਮ ਸਿੰਘ ਦੀ ਫਾਂਸੀ ਸਮੇਂ ਇੰਗਲੈਂਡ ਦੀ ਮੈਟਰੋਪੋਲੀਟਨ ਪੁਲਸ ਕੋਲ ਪਏ ਸਾਮਾਨ ਨੂੰ ਇੰਗਲੈਂਡ ਸਰਕਾਰ ਨੇ ਵਾਪਿਸ ਦੇਣ ਤੋਂ ਇਨਕਾਰ ਕਰ ਦਿੱਤਾ ਸੀ ।
ਇਸ ਗੱਲ ਦਾ ਖੁਲਾਸਾ ਸੂਚਨਾ ਅਧਿਕਾਰ ਕਾਰਕੁੰਨ ਜਤਿੰਦਰ ਜੈਨ ਵੱਲੋਂ ਸੂਚਨਾ ਅਧਿਕਾਰ ਤਹਿਤ ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲਿਆਂ ਤੋਂ ਪੁੱਛੇ ਸਵਾਲ ਤੋਂ ਹੋਇਆ । ਜਿਸ ਵਿਚ ਜਤਿੰਦਰ ਜੈਨ ਨੇ ਪੁੱਛਿਆ ਸੀ ਕਿ ਇੰਗਲੈਂਡ/ਲੰਡਨ ਵਿਚ ਸ਼ਹੀਦ ਦੇ ਸਾਮਾਨ ਵਿਚ ਕੀ ਕੁਝ ਹੈ? ...Jul 25

ਬੱਸ 'ਚ ਲੜਕੀ ਨਾਲ ਬਦਸਲੂਕੀ ਕਰਨ ਵਾਲੇ ਏ. ਐਸ. ਆਈ. ਵਿਰੁੱਧ ਦਰਜ ਹੋਇਆ ਪਰਚਾ

Share this News

ਸੰਗਰੂਰ :  ਬੀਤੇ ਦਿਨੀਂ ਚੱਲਦੀ ਬੱਸ ਵਿਚ ਸਫਰ ਕਰਦੇ ਸਮੇਂ ਇਕ ਅੰਮ੍ਰਿਤਧਾਰੀ ਸਿੱਖ ਲੜਕੀ ਨਾਲ ਬਦਤਮੀਜ਼ੀ ਕਰਨ ਵਾਲੇ ਰੇਲਵੇ ਪੁਲਸ ਦੇ ਅਧਿਕਾਰੀ ( ਏ. ਐਸ. ਆਈ. ) ਵਿਰੁੱਧ ਮਾਮਲਾ ਦਰਜ ਕਰ ਲਿਆ ਹੈ। ਜ਼ਿਲ੍ਹਾ ਸੰਗਰੂਰ ਦੇ ਥਾਣਾ ਦਿੜ੍ਹਬਾ ਅੰਦਰ ਉਕਤ ਮੁਲਾਜ਼ਮ ਏ. ਐਸ. ਆਈ. ਦੀਦਾਰ ਸਿੰਘ ਖਿਲਾਫ ਪੀੜਤ ਲੜਕੀ ਸੰਦੀਪ ਕੌਰ ਦੇ ਬਿਆਨਾਂ ਦੇ ਅਧਾਰ 'ਤੇ ਮੁਕੱਦਮਾ ਦਰਜ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ. ਐਸ. ਪੀ. ਯੋਗੇਸ਼ ਸ਼ਰਮਾ ਨੇ ਦੱਸਿਆ ਕਿ ਸੰਗਰੂਰ ਰੇਲਵੇ ਪੁਲਸ ਥਾਣੇ 'ਚ ਤੈਨਾਤ ਉਕਤ ਮੁਲਾਜ਼ਮ ਦੇ ਖਿਲਾਫ ਮੁਕੱਦਮਾ ਨੰ. 120 ਤੇ ਧਾਰਾ 354, 295 ਏ ਆਈ. ਪੀ. ਸੀ. ਅਧੀਨ ਦਰਜ ਕਰ ਲਿਆ ਗਿਆ ਤੇ ਉਸ ਦੀ ਗ੍ਰਿਫਤਾਰੀ ਲਈ ਇਕ ...Jun 2

ਪਤਨੀ ਦੇ ਦਲਿਤ ਹੋਣ ਦਾ ਪਤਾ ਲੱਗਾ ਤਾਂ ਖੁਦਕੁਸ਼ੀ ਕਰ ਲਈ

Share this News

ਲਹਿਰਾਗਾਗਾ : ਸੰਗਰੂਰ ਜ਼ਿਲ੍ਹੇ ਦੇ ਕਸਬਾ ਲਹਿਰਾਗਾਗਾ ਦੇ ਇੱਕ ਨੌਜਵਾਨ ਵੱਲੋਂ ਕੀਤੀ ਗਈ ਖੁਦਕੁਸ਼ੀ ਸ਼ੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ ਹੈ। ਨੌਜਵਾਨ ਵੱਲੋਂ ਕੀਤੀ ਖੁਦਕੁਸ਼ੀ ਬਾਰੇ ਲੋਕ ਸੋਸ਼ਲ ਮੀਡੀਆ ‘ਤੇ ਕਮੈਂਟ ਕਰ ਰਹੇ ਹਨ। ਮਾਮਲੇ ਨੂੰ ਜਾਣ ਕੇ ਤੁਸੀਂ ਵੀ ਟਿੱਪਣੀ ਕਰਨ ਤੋਂ ਬਿਨਾਂ ਨਹੀਂ ਰਹਿ ਸਕਦੇ।
ਦਰਅਸਲ ਖਾਈ ਵਾਸੀ 22 ਸਾਲਾ ਜੱਟ ਭਾਈਚਾਰੇ ਨਾਲ ਸਬੰਧਤ ਨੌਜਵਾਨ ਮਨਪ੍ਰੀਤ ਸਿੰਘ ਨੇ ਇਸ ਲਈ ਖੁਦਕੁਸ਼ੀ ਕਰ ਲਈ ਕਿਉਂਕਿ ਉਸ ਦੀ ਪਤਨੀ ਦਲਿਤ ਸੀ। ਪੁਲਿਸ ਅਨੁਸਾਰ ਮ੍ਰਿਤਕ ਦੀ ਜੇਬ ’ਚੋਂ ਖ਼ੁਦਕੁਸ਼ੀ ਨੋਟ ਮਿਲਿਆ ਹੈ। ਇਸ ਵਿੱਚ ਉਸ ਨੇ ਲਿਖਿਆ ਹੈ ਕਿ ਗੁਰਤੇਜ ਸਿੰਘ ਬਾਬਾ ਨੇ ਉਸ ਦਾ ਰਿਸ਼ਤਾ ਰੇਨੂੰ ਕੌਰ ਨੂੰ ਜੱਟਾਂ ਦੀ ਲੜਕੀ ਦੱਸ ਕੇ 45 ਹਜ਼ਾਰ ਰੁਪਏ ...Mar 9

ਨਹੀਂ ਹੋਇਆ ਡੇਰਾ ਪ੍ਰੇਮੀ ਪਿਉ-ਪੁੱਤ ਦਾ ਸਸਕਾਰ

Share this News

ਅਹਿਮਦਗੜ੍ਹ : ਪਿੰਡ ਜਗੇੜਾ ਵਿੱਚ ਡੇਰਾ ਸੱਚਾ ਸੌਦਾ ਦੇ ਨਾਮ ਚਰਚਾ ਘਰ ਦੀ ਕੰਟੀਨ ’ਚ ਦੋ ਦਿਨ ਪਹਿਲਾਂ ਕਤਲ ਕੀਤੇ ਗਏ ਪਿਉ-ਪੁੱਤਰ ਦਾ ਅੱਜ ਵੀ ਸਸਕਾਰ ਨਹੀਂ ਕੀਤਾ ਗਿਆ। ਅੱਜ ਡੇਰਾ ਪ੍ਰੇਮੀਆਂ ਦੀ ਪ੍ਰਬੰਧਕ ਕਮੇਟੀ ਦੀ ਉੱਚ ਪੁਲਿਸ ਅਧਿਕਾਰੀਆਂ ਨਾਲ ਮੀਟਿੰਗ ਹੋਈ। ਜਿਹੜੀ ਕਿ ਬੇਨਤੀਜਾ ਰਹੀ ਤੇ ਜਿਸ ਕਾਰਨ ਅੱਜ ਇਕ ਫਿਰ ਮ੍ਰਿਤਕਾਂ ਦਾ ਅੰਤਿਮ ਸਸਕਾਰ ਨਾ ਹੋ ਸਕਿਆ। ਇਸ ਤੋਂ ਇਲਾਵਾ ਧਰਨਾਕਾਰੀਆਂ ਦੀ ਗਿਣਤੀ ਵੱਧ ਕੇ 10 ਹਜਾਰ ਦੇ ਕਰੀਬ ਪੁੱਜ ਗਈ ਚੁੱਕੀ ਹੈ। ਜਿਕਰਯੋਗ ਹੈ ਕਿ ਡੇਰਾ ਪ੍ਰੇਮੀ ਲਗਾਤਾਰ ਆਪਣੀ ਮੰਗ 'ਤੇ ਬਜਿੱਦ ਹਨ। ਉਹ ਪਹਿਲਾ ਕਾਤਲਾਂ ਦੀ ਗ੍ਰਿਫਤਾਰੀ ਦੀ ਮੰਗ ਕਰ ਰਹੇ ਹਨ। ਡੇਰਾ ਪ੍ਰੇਮੀਆਂ ਨੇ ਪ੍ਰਸ਼ਾਸਨ ਖ਼ਿਲਾਫ਼ ਰੋਸ ਮੁਜ਼ਾਹਰਾ ਕਰਦਿਆਂ ਲੁਧਿਆਣਾ-ਮਾਲੇਰਕੋਟਲਾ ...Feb 25

ਨਾਭਾ ਜੇਲ੍ਹ ਬ੍ਰੇਕ ਕਾਂਡ ਦਾ ਕਰਾਂਗੇ ਪਰਦਾਫਾਸ਼ - ਭਗਵੰਤ ਮਾਨ

Share this News

ਸੰਗਰੂਰ : ਆਮ ਆਦਮੀ ਪਾਰਟੀ ਦੇ ਨੇਤਾ ਤੇ ਜਲਾਲਾਬਾਦ ਤੋਂ ਉਮੀਦਵਾਰ ਭਗਵੰਤ ਮਾਨ ਨੇ ਪੰਜਾਬ ਪੁਲਿਸ ਖ਼ਿਲਾਫ਼ ਗੰਭੀਰ ਦੋਸ਼ ਲਾਉਂਦਿਆਂ ਕਿਹਾ ਕਿ ਨਾਭਾ ਜੇਲ੍ਹ ਬ੍ਰੇਕ ਸਾਜ਼ਿਸ਼ ਦਾ ਪੰਜਾਬ ਪੁਲਿਸ ਨੂੰ ਪਹਿਲਾਂ ਤੋਂ ਹੀ ਪਤਾ ਸੀ ਤੇ ਪੁਲਿਸ ਵੱਲੋਂ ਬਿਨ੍ਹਾਂ ਕਿਸੇ ਵਿਰੋਧ ਦੇ ਅਪਰਾਧੀਆਂ ਨੂੰ ਜੇਲ੍ਹ 'ਚੋਂ ਭੱਜਣ ਦਿੱਤਾ ਗਿਆ। ਮਾਨ ਨੇ ਕਿਹਾ ਕਿ ਪੰਜਾਬ 'ਚ 'ਆਪ' ਦੀ ਸਰਕਾਰ ਬਣਨ ਤੋਂ ਬਾਅਦ ਨਾਭਾ ਜੇਲ੍ਹ ਕਾਂਡ 'ਚ ਪੁਲਿਸ-ਸਿਆਸੀ-ਅਪਰਾਧਿਕ ਗਠਜੋੜ ਦਾ ਪਰਦਾਫਾਸ਼ ਕੀਤਾ ਜਾਵੇਗਾ ਤੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਪਹਿਲਾਂ ਹੀ ਕਹਿ ਚੁੱਕੀ ਹੈ ਕਿ ਸਿਆਸੀ ਸਰਪ੍ਰਸਤੀ ਹੇਠ ਗੈਂਗਸਟਰਾਂ ਦਾ ਜੇਲ੍ਹ ਵਿਚੋਂ ਭੱਜਣਾ ਪਹਿਲਾਂ ਤੋਂ ਹੀ ਯੋਜਨਾਬੱਧ ਸੀ। ਉਨ੍ਹਾਂ ...Dec 17

ਟਿਕਟ ਨਾ ਮਿਲਣ ਤੋਂ ਬਰਨਾਲਾ ਪਰਿਵਾਰ ਦੁਖੀ

Share this News

ਸੰਗਰੂਰ : ਕਿਸੇ ਸਮੇਂ ਪ੍ਰਕਾਸ਼ ਸਿੰਘ ਬਾਦਲ ਸਮੇਤ ਵੱਡੇ ਆਗੂਆਂ ਨੂੰ ਟਿਕਟਾਂ ਵੰਡਣ ਵਾਲੇ ਸਾਬਕਾ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਦਾ ਪਰਿਵਾਰ ਅੱਜ ਇੱਕ ਟਿਕਟ ਤੋਂ ਵੀ ਵਾਂਝਾ ਹੋ ਗਿਆ ਹੈ। ਸ੍ਰੀ ਬਰਨਾਲਾ ਦੀ ਪਤਨੀ ਸੁਰਜੀਤ ਕੌਰ ਬਰਨਾਲਾ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ (ਲੌਂਗੋਵਾਲ) ਨੂੰ ਕਾਂਗਰਸ ਵਿੱਚ ਮਿਲਾ ਲਏ ਜਾਣ ਤੋਂ ਬਾਅਦ ਇਹ ਪਰਿਵਾਰ ਇੱਕ ਸੀਟ ਪੱਕੀ ਮੰਨ ਰਿਹਾ ਸੀ ਪਰ ਪਾਰਟੀ ਵੱਲੋਂ ਜਾਰੀ 61 ਉਮੀਦਵਾਰਾਂ ਦੀ ਪਹਿਲੀ ਸੂਚੀ ਵਿੱਚ ਧੂਰੀ ਤੋਂ ਸਿਮਰ ਪ੍ਰਤਾਪ ਸਿੰਘ ਦੀ ਥਾਂ ਯੂਥ ਆਗੂ ਦਲਵੀਰ ਸਿੰਘ ਗੋਲਡੀ ਦਾ ਨਾਂ ਦੇਖ ਕੇ ਪਰਿਵਾਰ ਹੈਰਾਨ-ਪ੍ਰੇਸ਼ਾਨ ਹੈ।
ਸ੍ਰੀ ਬਰਨਾਲਾ ਦੇ ਪੋਤਰੇ ਸਿਮਰ ਪ੍ਰਤਾਪ ਸਿੰਘ ਨੇ ਕਾਂਗਰਸ ਵਿਧਾਇਕ ਅਰਵਿੰਦ ਖੰਨਾ ਵੱਲੋਂ ਅਸਤੀਫ਼ਾ ਦੇਣ ਪਿੱਛੋਂ ...Nov 9

ਪਿੰਡ ਅਲੀਸ਼ੇਰ ‘ਚ ਮਨਮੀਤ ਨੂੰ ਭਿੱਜੀਆਂ ਅੱਖਾਂ ਨਾਲ ਦਿੱਤੀ ਗਈ ਆਖਰੀ ਵਿਦਾਈ

Share this News

ਲਹਿਰਾਗਾਗਾ : ਬਿ੍ਰਸਬੇਨ ‘ਚ ਬੇਰਹਿਮੀ ਨਾਲ ਜ਼ਿੰਦਾ ਸਾੜੇ ਗਏ ਭਾਰਤੀ ਮੂਲ ਦੇ ਬੱਸ ਚਾਲਕ ਮਨਮੀਤ ਅਲੀਸ਼ੇਰ ਦੀ ਮੌਤ ਨਾਲ ਭਾਰਤ ਅਤੇ ਆਸਟਰੇਲੀਆ ਵਾਸੀਆਂ ਨੂੰ ਇਕ ਗਹਿਰਾ ਸਦਮਾ ਲੱਗਾ ਹੈ। ਮਨਮੀਤ ਦੀ ਮਿ੍ਰਤਕ ਦੇਹ ਉਸਦੇ ਪਿੰਡ ਅਲੀਸ਼ੇਰ ‘ਚ ਪੁੱਜ ਗਈ ਹੈ। ਮਨਮੀਤ ਦੀ ਲਾਸ਼ ਨੂੰ ਆਸਟਰੇਲੀਆ ਤੋਂ ਵਾਪਿਸ ਲਿਆਉਣ ਲਈ ਮਨਮੀਤ ਦਾ ਭਰਾ ਅਤੇ ਉਸ ਦੇ ਦੋਸਤ ਆਸਟਰੇਲੀਆ ਗਏ ਸਨ ਅਤੇ ਅੱਜ ਪੰਜਾਬ ਵਾਪਿਸ ਪਰਤ ਆਏ ਹਨ। ਮਨਮੀਤ ਦੀ ਲਾਸ਼ ਨੂੰ ਦੇਖ ਕੇ ਸਾਰੇ ਪਰਿਵਾਰ ਸਮੇਤ ਪਿੰਡ ਵਾਲਿਆਂ ਦੀਆਂ ਵੀ ਅੱਖਾਂ ਭਰ ਆਈਆਂ। ਮਨਮੀਤ ਨੂੰ ਅੰਤਿਮ ਸੰਸਕਾਰ ਨਾਲ ਆਖਰੀ ਵਿਦਾਈ ਦੇ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਮਨਮੀਤ 28 ਅਕਤੂਬਰ ਨੂੰ ਬਿ੍ਰਸਬੇਨ ਸਿਟੀ ‘ਚ ਬੱਸ ਚਲਾ ...Oct 29

ਪੱਤਰਕਾਰ ਦੇ ਕਤਲ ਕੇਸ 'ਚ ਅਕਾਲੀ ਲੀਡਰ ਗ੍ਰਿਫਤਾਰ

Share this News

ਸੰਗਰੂਰ : ਧੂਰੀ ਵਿੱਚ ਸ਼ੁੱਕਰਵਾਰ ਨੂੰ ਹੋਏ ਪੱਤਰਕਾਰ ਦੇ ਕਤਲ ਮਾਮਲੇ ਵਿੱਚ ਪੁਲਿਸ ਨੇ ਮੁਲਜ਼ਮ ਅਕਾਲੀ ਕੌਂਸਲਰ ਕਰਮਜੀਤ ਸਿੰਘ ਪੰਮੀ ਨੂੰ ਗ੍ਰਿਫਤਾਰ ਕਰ ਲਿਆ ਹੈ। ਮ੍ਰਿਤਕ ਦੇ ਬੇਟੇ ਦੇ ਬਿਆਨਾਂ ਦੇ ਆਧਾਰ 'ਤੇ ਪੁਲਿਸ ਨੇ ਇਹ ਕਾਰਵਾਈ ਕੀਤੀ ਹੈ। ਪੁਲਿਸ ਨੇ ਘਟਨਾ ਲਈ ਵਰਤੀ ਗਈ ਰਿਵਾਲਵਰ ਤੇ ਗੱਡੀ ਵੀ ਬਰਾਮਦ ਕਰ ਲਈ ਹੈ। ਸ਼ੁੱਕਰਵਾਰ ਨੂੰ ਦੈਨਿਕ ਸਵੇਰਾ ਦੇ ਪੱਤਰਕਾਰ ਕੇਵਲ ਕ੍ਰਿਸ਼ਨ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਹਾਸਲ ਜਾਣਕਾਰੀ ਮੁਤਾਬਕ ਕੇਵਲ ਕ੍ਰਿਸ਼ਨ ਦਾ ਕੌਂਸਲਰ ਪੰਮੀ ਨਾਲ ਪੈਸਿਆਂ ਦਾ ਲੈਣ-ਦੇਣ ਸੀ। ਇਸ ਵਾਰ ਜਦੋਂ ਪੱਤਰਕਾਰ ਆਪਣੇ ਦਿੱਤੇ 10 ਲੱਖ ਰੁਪਏ ਵਾਪਿਸ ਮੰਗਣ ਗਿਆ ਤਾਂ ਝਗੜਾ ਹੋ ਗਿਆ। ਰੇੜਕਾ ਇੰਨਾ ਵਧਿਆ ਕਿ ਪੰਮੀ ਨੇ ...Sep 23

ਗਗਨਜੀਤ ਬਰਨਾਲਾ ਸੂਬਾ ਕਾਂਗਰਸ ਦੇ ਮੀਤ ਪ੍ਰਧਾਨ ਨਿਯੁਕਤ

Share this News

ਧੂਰੀ : ਵਿਧਾਨ ਸਭਾ ਹਲਕਾ ਧੂਰੀ ਦੇ ਸਾਬਕਾ ਵਿਧਾਇਕ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ. ਸੁਰਜੀਤ ਸਿੰਘ ਬਰਨਾਲਾ ਦੇ ਸਪੁੱਤਰ ਸ. ਗਗਨਜੀਤ ਸਿੰਘ ਬਰਨਾਲਾ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਅਤੇ ਕੇਂਦਰੀ ਹਾਈਕਮਾਂਡ ਨੇ ਪੰਜਾਬ ਦਾ ਮੀਤ ਪ੍ਰਧਾਨ ਨਿਯੁਕਤ ਕੀਤਾ ਹੈ। ਇਸ ਨਿਯੁਕਤੀ ਨਾਲ ਪੰਜਾਬ ਵਿੱਚ ਵਸਦੇ ਬਰਨਾਲਾ ਪਰਿਵਾਰ ਦੇ ਸਮਰਥਕਾਂ ਵਿੱਚ ਆਮ ਕਰ ਕੇ ਅਤੇ ਵਿਧਾਨ ਸਭਾ ਹਲਕਾ ਧੂਰੀ ਅਤੇ ਬਰਨਾਲਾ ਵਿੱਚ ਇਸ ਪਰਵਾਰ ਦੇ ਸਹਿਯੋਗੀ ਅਤੇ ਕਾਂਗਰਸ ਪਾਰਟੀ ਦੇ ਸਮੂਹ ਵਰਕਰਾਂ ਵਿੱਚ ਖ਼ਾਸ ਕਰਕੇ ਵਿਆਪਕ ਖ਼ੁਸ਼ੀ ਦੀ ਲਹਿਰ ਵੇਖਣ ਨੂੰ ਮਿਲ ਰਹੀ ਹੈ। ਇਸ ਨਿਯੁਕਤੀ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਬਕਾ ਵਿਧਾਇਕ ਸ. ਗਗਨਜੀਤ ਸਿੰਘ ਬਰਨਾਲਾ ਨੇ ...Aug 19

ਸੰਤ ਲੌਗੋਵਾਲ ਦੀ ਬਰਸੀ ਅੱਜ

Share this News

ਲੌਗੋਵਾਲ : ਸੂਬੇ ਅੰਦਰ ਸ਼ਾਂਤੀ ਬਹਾਲੀ ਲਈ ਆਪਣੀ ਜਾਨ ਕੁਰਬਾਨ ਕਰਨ ਵਾਲੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਪਲੇਠੇ ਜਥੇਦਾਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਮਰਹੂਮ ਪ੍ਰਧਾਨ ਅਮਰ ਸ਼ਹੀਦ ਸੰਤ ਹਰਚੰਦ ਸਿੰਘ ਲੌਾਗੋਵਾਲ ਦੀ 31ਵੀਂ ਬਰਸੀ ਸਬੰਧੀ ਉਨ੍ਹਾਂ ਦੀ ਕਰਮ ਭੂਮੀ ਲੌਗੋਵਾਲ 'ਚ ਸੂਬੇ ਦੀ ਅਕਾਲੀ ਸਰਕਾਰ ਵੱਲੋਂ ਕਰਵਾਏ ਜਾ ਰਹੇ ਰਾਜ ਪੱਧਰੀ ਸਮਾਗਮ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ | ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸੁਖਬੀਰ ਸਿੰਘ ਬਾਦਲ, ਮੈਂਬਰ ਰਾਜ ਸਭਾ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਵਿਚ ਹੋ ਰਹੇ ਇਸ ਸਮਾਗਮ ਦੀ ਸਫਲਤਾ ਲਈ ਸ਼੍ਰੋਮਣੀ ਅਕਾਲੀ ਦਲ ਦੀ ਜ਼ਿਲ੍ਹਾ ਜਥੇਬੰਦੀ ਅਤੇ ਪ੍ਰਸ਼ਾਸਨ ਪੂਰੇ ਜ਼ੋਰ-ਸ਼ੋਰ ਨਾਲ ਕੰਮ ਕਰ ਰਿਹਾ ...
[home] [1] 2 3 4 5 6 7 8 [next]1-10 of 73


Recent Posts

Archive

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved