Punjab News Section

TARN TARAN

Aug 9

ਆਨੰਦ ਕਾਰਜ ਦੌਰਾਨ  ਗੁਰਦੁਆਰਾ ਸਾਹਿਬ ‘ਚੋਂ ਚੁੱਕੇ ਨੌਜਵਾਨ ਦੇ ਮਾਪਿਆਂ ਵੱਲੋਂ ਇਨਸਾਫ ਦੀ ਗੁਹਾਰ

Share this News

ਤਰਨਤਾਰਨ : ਬੀਤੇ ਦਿਨੀ 29 ਜੁਲਾਈ ਨੂੰ ਗੁਰਦੁਆਰਾ ਸ਼ਾਹਪੁਰ ਕੁਟੀਆ (ਤਰਨਤਾਰਨ) ਵਿਖੇ ਜਿਥੇ ਕਿ ਪਿੰਡ ਹੰਸਾਵਾਲਾ ਦੇ ਵਾਸੀ ਬਲਵੰਤ ਸਿੰਘ ਪੁੱਤਰ ਵੀਰ ਸਿੰਘ ਦੇ ਇਕਲੌਤੇ ਪੁੱਤਰ ਗੁਰਲਾਲ ਸਿੰਘ ਦਾ ਵਿਆਹ ਹੋ ਰਿਹਾ ਸੀ, ਇਸੇ ਦੌਰਾਨ ਪੰਜਾਬ ਪੁਲਸ ਵੱਲੋਂ ਉਸ ਨੂੰ ਗ੍ਰਿਫਤਾਰ ਕਰ ਲਿਆ, ਜਿਸ ਨੂੰ ਪੁਲਸ ਨੇ ਇਕ ਗੈਂਗਸਟਰ ਵਜੋਂ ਪੇਸ਼ ਕੀਤਾ ਸੀ, ਬਾਰੇ ਪ੍ਰੈੱਸ ਕਾਨਫਰੰਸ ਦੌਰਾਨ ਗੁਰਲਾਲ ਸਿੰਘ ਦੇ ਪਿਤਾ ਬਲਵੰਤ ਸਿੰਘ, ਮਾਤਾ ਬਲਵਿੰਦਰ ਕੌਰ, ਗੁਰਲਾਲ ਦੀ ਨਵ-ਵਿਆਹੀ ਪਤਨੀ ਅਮਨਦੀਪ ਕੌਰ ਤੇ ਉਸ ਦੀ ਭੈਣ ਸ਼ਰਨਜੀਤ ਕੌਰ ਆਦਿ ਨੇ ਦੱਸਿਆ ਕਿ 29 ਜੁਲਾਈ ਨੂੰ ਗੁਰਦੁਆਰਾ ਸ਼ਾਹਪੁਰ ਕੁਟੀਆ ਵਿਖੇ ਗੁਰਲਾਲ ਸਿੰਘ ਤੇ ਅਮਨਦੀਪ ਕੌਰ ਦਾ ਵਿਆਹ ਸੀ, ਜਿਸ ਦੀਆਂ ਦੋ ਹੀ ਲਾਵਾਂ ਪੜ੍ਹੀਆਂ ਸਨ ਕਿ ...Feb 25

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੀ ਔਰਤ ਕਾਬੂ

Share this News

ਬਟਾਲਾ : ਅੱਜ ਸਵੇਰੇ ਨੌਸ਼ਹਿਰਾ ਮੱਝਾ ਸਿੰਘ ਵਿਖੇ ਗੁਰੂ ਘਰ ‘ਚ ਦਾਖਲ ਹੋ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਦੀ ਕਥਿਤ ਕੋਸ਼ਿਸ਼ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।ਮਿਲੀ ਜਾਣਕਾਰੀ ਮੁਤਾਬਿਕ ਸ਼ਨੀਵਾਰ ਸਵੇਰੇ ਨੌਸ਼ਹਿਰਾ ਮੱਝਾ ਸਿੰਘ ਗੁਰਦੁਆਰਾ ਸਾਹਿਬ ਵਿਖੇ ਗ੍ਰੰਥੀ ਅਮਰੀਕ ਸਿੰਘ ਵਾਸੀ ਚੂਹੜਚੱਕ (ਨੌਸ਼ਹਿਰਾ ਮੱਝਾ ਸਿੰਘ) ਪਾਠ ਕਰ ਰਿਹਾ ਸੀ ਤੇ 4.40 ‘ਤੇ ਇਕ ਔਰਤ ਗੁਰਦੁਆਰਾ ਸਾਹਿਬ ਅੰਦਰ ਦਾਖਲ ਹੋਈ ਤੇ ਉਸ ਨੇ ਆਉਂਦਿਆਂ ਹੀ ਸ੍ਰੀ ਗੁਰੂ ਗ੍ਰੰਥ ਸਾਹਿਬੀ ਜੀ ਦੇ ਸਰੂਪ ਦੇ ਨਜ਼ਦੀਕ ਰੱਖੇ ਫੁੱਲ-ਬੂਟੇ ਤੇ ਕੜਾਹ ਪ੍ਰਸ਼ਾਦ ਆਦਿ ਬਾਹਰ ਸੁੱਟ ਦਿੱਤੇ ਤੇ ਸ੍ਰੀ ਗੁਰੂ ਗ੍ਰੰਥ ਸਾਹਿਬੀ ਜੀ ਦੀ ਬੇਅਦਬੀ ਕਰਨ ਦੀ ਵੀ ਕੋਸ਼ਿਸ਼ ਕੀਤੀ ਤੇ ਮੌਕੇ ਤੋਂ ਫਰਾਰ ਹੋ ਗਈ। ...Feb 25

ਹੁਣ ਅਮਰੀਕਾ ਤੋਂ ਮੰਗਵਾਈ ਬੱਸ ਚੱਲੇਗੀ ਹਰੀਕੇ ਝੀਲ 'ਚ

Share this News

ਤਰਨਤਾਰਨ : ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਪਾਣੀ ਵਾਲੀ ਬੱਸ ਹੁਣ ਮਾਰਚ ਮਹੀਨੇ ਦੇ ਪਹਿਲੇ ਹਫਤੇ ਹਰੀਕੇ ਝੀਲ ‘ਚ ਉਤਰੇਗੀ। ਇਸ ਬੱਸ ਨੂੰ ਇਕ ਹਫਤੇ ਤੋਂ ਹਰੀਕੇ ਪੱਤਣ ਹੈੱਡ ‘ਤੇ ਬਣਾਏ ਗਏ ਗੈਰਾਜ਼ ‘ਚ ਬੰਦ ਕਰਕੇ ਰੱਖਿਆ ਗਿਆ ਸੀ, ਜਿਸ ਨੂੰ ਐਤਵਾਰ ਸ਼ਾਮ ਨੂੰ ਬਾਹਰ ਕੱਢਿਆ ਗਿਆ। ਅਮਰੀਕਾ ‘ਚ ਤਿਆਰ ਕੀਤੀ ਗਈ ਇਸ ਹਰੀਕੇ ਕਰੂਜ਼ ਨੂੰ ਦੇਖਣ ਵਾਲਿਆਂ ਦੀ ਤਾਂਤਾ ਲੱਗ ਗਿਆ। ਸਹੀ ਅਰਥਾਂ ‘ਚ ਮਾਰਚ ਮਹੀਨੇ ਦੇ ਪਹਿਲੇ ਹਫਤੇ ਇਸ ਬੱਸ ਨੂੰ ਪਾਣੀ ‘ਚ ਉਤਾਰਿਆ ਜਾਵੇਗਾ।
ਜ਼ਿਕਰਯੋਗ ਹੈ ਕਿ 12 ਦਸੰਬਰ, 2016 ਨੂੰ ਸੁਖਬੀਰ ਬਾਦਲ ਨੇ ਹਰੀਕੇ ਹੈੱਡ ਵਰਕਰਸ ‘ਤੇ ਕਰੂਜ਼ ਬੱਸ ਨੂੰ ਹਰੀ ਝੰਡੀ ਦੇ ਕੇ ਖੁਦ ਉਸ ਦੀ ਸਵਾਰੀ ਕੀਤੀ ਸੀ। ...Jan 21

ਮੁੱਖ ਮੰਤਰੀ ਬਾਦਲ ਦੇ ਹਲਕੇ 'ਚ ਫੜੀ ਸ਼ਰਾਬ ਦੀ ਨਹਿਰ

Share this News

ਲੰਬੀ : ਸੂਬੇ ਦੀ ਸਭ ਤੋਂ ਹੌਟ ਸੀਟ ਲੰਬੀ ਤੋਂ ਪਹਿਲਾਂ ਮੁੱਖ ਮੰਤਰੀ ਬਾਦਲ ਤੇ ਹੁਣ ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਵੀ ਇੱਥੋਂ ਚੋਣ ਲੜਨ ਦਾ ਫ਼ੈਸਲਾ ਕੀਤਾ ਹੈ। ਇੱਥੋਂ ਸਾਲਾਂ ਤੋਂ ਕੱਟਿਆਂਵਾਲੀ ਪਿੰਡ ਤੋਂ ਲੰਘਦੀ ਨਹਿਰ ਦੇ ਆਸ ਪਾਸ ਕਈ ਕਿਲੋਮੀਟਰ ਦੇ ਖੇਤਰ ਵਿਚ ਸ਼ਰੇਆਮ ਸ਼ਰਾਬ ਦੀ ਭੱਠੀਆਂ ਚਲ ਰਹੀਆਂ ਹਨ। ਪੁਲਿਸ ਵੜਨ ਦੀ ਹਿੰਮਤ ਨਹੀਂ ਸੀ ਕਰ ਪਾ ਰਹੀ। ਹੁਣ ਸੀਆਰਪੀਐਫ ਪੁੱਜੀ ਤਾਂ ਪੁਲਿਸ ਨੇ ਨਾਲ ਮਿਲ ਕੇ ਛਾਪਾਮਾਰੀ ਕੀਤੀ।  ਇਸ ਵਿਚ ਕੁੱਲ 25,400 ਲੀਟਰ ਕੱਚੀ ਲਾਹਣ, 310 ਬੋਤਲ ਸ਼ਰਾਬ, 10 ਡਰੰਮ, 20 ਪਾਈਪਾਂ, 110 ਪਲਾਸਟਿਕ ਦੀ ਖਾਲੀ ਬੋਤਲਾਂ, 2 ਟਿਊਬ, 5 ਕੁਇੰਟਲ ਲੱਕੜ ਦੇ ਨਾਲ ਹੀ ਭਾਰੀ ਮਾਤਰਾ ਵਿਚ ਭਾਂਡੇ ...Jan 21

ਲੰਬੀ ਦਾ ਚੋਣ ਦੰਗਲ : ਦੋ ਮੁੱਖ ਮੰਤਰੀਆਂ ਦੀ ਟੱਕਰ 'ਚ 'ਆਪ' ਦਾ ਜਰਨੈਲ

Share this News

ਲੰਬੀ : ਕੈਪਟਨ ਅਮਰਿੰਦਰ ਸਿੰਘ ਦੇ ਲੰਬੀ ਤੋਂ ਉਮੀਦਵਾਰ ਵਜੋਂ ਐਲਾਨ ਨਾਲ ਪੰਜਾਬ ਦੀ ਇਹ ਸੀਟ ਹੋਰ ਖਾਸ ਹੋ ਗਈ ਹੈ। ਕੈਪਟਨ ਅਮਰਿੰਦਰ ਸਿੰਘ ਦੇ ਲੰਬੀ ਤੋਂ ਚੋਣ ਲੜਨ ਦੇ ਫੈਸਲੇ ਦਾ ਵਿਸ਼ਲੇਸ਼ਣ ਕਈ ਪੱਖਾਂ ਤੋਂ ਕੀਤਾ ਜਾ ਰਿਹਾ ਹੈ। ਇਸ ਪਿੱਛੇ ਆਮ ਆਦਮੀ ਪਾਰਟੀ ਦੀ ਭੂਮਿਕਾ ਬਾਰੇ ਵੀ ਚਰਚਾ ਜ਼ੋਰਾਂ ’ਤੇ ਹੈ। ਆਮ ਆਦਮੀ ਪਾਰਟੀ ਲਗਾਤਾਰ ਇਹ ਦੋਸ਼ ਲਗਾਉਂਦੀ ਆ ਰਹੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਅਕਾਲੀ ਦਲ ਆਪਸ ਵਿੱਚ ਮਿਲੇ ਹੋਏ ਹਨ। ਕੈਪਟਨ ਖ਼ਿਲਾਫ਼ ਚੱਲ ਰਹੇ ਕੇਸ ਬਾਦਲ ਸਰਕਾਰ ਵੱਲੋਂ ਵਾਪਸ ਲੈਣ ਅਤੇ ਕਾਂਗਰਸ ਦੇ ਤਤਕਾਲੀ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਦੀ ਅਗਵਾਈ ਵਿੱਚ ਬਿਕਰਮ ਮਜੀਠੀਆ ਦੇ ਨਸ਼ੇ ਤਸਕਰਾਂ ਨਾਲ ਸਬੰਧਾਂ ਦੇ ਦੋਸ਼ਾਂ ...Dec 17

ਮਜੀਠੀਆ ਖਿਲਾਫ ਵਿਖਾਈ ਸ਼ੇਰਗਿੱਲ ਨੇ ਹਿੰਮਤ

Share this News

ਮਜੀਠਾ : ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਨਸ਼ਿਆਂ ਦੇ ਦੋਸ਼ਾਂ ਵਿੱਚ ਘਿਰੇ ਪੰਜਾਬ ਦੇ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਖਿਲਾਫ ਹਿੰਮਤ ਸਿੰਘ ਸ਼ੇਰਗਿੱਲ ਨੂੰ ਮਜੀਠਾ ਤੋਂ ਪਾਰਟੀ ਦਾ ਉਮੀਦਵਾਰ ਐਲਾਨ ਦਿੱਤਾ ਹੈ। ਸ੍ਰੀ ਅਰਵਿੰਦ ਕੇਜਰੀਵਾਲ ਨੇ ਬਿਕਰਮ ਸਿੰਘ ਮਜੀਠੀਆ ਨੂੰ ਉਸਦੇ ਗੜ੍ਹ ਵਿੱਚ ਲਲਕਾਰਦਿਆਂ ਇਕੱਠ ਅੱਗੇ ਪਾਰਟੀ ਦੇ ਲੀਗਲ ਵਿੰਗ ਦੇ ਮੁਖੀ ਹਿੰਮਤ ਸਿੰਘ ਸ਼ੇਰਗਿੱਲ ਦਾ ਨਾਂਅ ਸੁਝਾਇਆ ਅਤੇ ਪੁੱਛਿਆ ਕਿ ਕੀ ਮਜੀਠੀਆ ਨੂੰ ਉਸਦੀ ਅਸਲੀ ਥਾਂ ਲੈ ਜਾਣ ਲਈ ਇਹ ਇੱਕ ਸਹੀ ਫੈਸਲਾ ਹੈ ਤਾਂ ਉਸੇ ਵੇਲੇ ਵੱਡੀ ਗਿਣਤੀ ਵਿੱਚ ਉਥੇ ਮੌਜੂਦ ਲੋਕਾਂ ਨੇ ਤਾੜੀਆਂ ਮਾਰ ਕੇ ਤੇ ਜੈਕਾਰੇ ਬੁਲਾ ਕੇ ਕੇਜਰੀਵਾਲ ਦੇ ਸੁਝਾਅ ...Sep 23

ਗੁਰਦੁਆਰੇ ਦੇ ਬਜ਼ੁਰਗ ਸੇਵਾਦਾਰ ਨੂੰ ਜਿਉਂਦਾ ਸਾੜਿਆ

Share this News

ਤਰਨਤਾਰਨ : ਇਥੋਂ ਦੇ ਪਿੰਡ ਖਾਰਾ ਇੱਟਾ ਵਾਲਾ ਵਿਚ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਪਿੰਡ ਦੇ ਗੁਰਦੁਆਰਾ ਸਾਹਿਬ ਵਿਚ ਅਣਪਛਾਤੇ ਚੋਰਾਂ ਵਲੋਂ ਧਾਵਾ ਬੋਲ ਦਿੱਤਾ ਗਿਆ, ਇੰਨਾ ਹੀ ਨਹੀਂ ਚੋਰਾਂ ਵਲੋਂ ਗੁਰਦੁਆਰਾ ਸਾਹਿਬ ਵਿਚ ਸੇਵਾ ਕਰ ਰਹੇ ਸੇਵਾਦਾਰ ਮੰਗਲ ਸਿੰਘ ਨੂੰ ਜਿਊਂਦਾ ਸਾੜ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਅਤੇ ਚੋਰੀ ਕਰਕੇ ਉਥੋਂ ਫਰਾਰ ਹੋ ਗਏ। ਘਟਨਾ ਦੀ ਸੂਚਨਾ ਮਿਲੇਦ ਹੀ ਥਾਣਾ ਸਰਹਾਲੀ ਪੁਲਸ ਅਤੇ ਤਰਨਤਾਰਨ ਦੀ ਪੁਲਸ ਮੌਕੇ 'ਤੇ ਪਹੁੰਚ ਗਈ। 
ਗੁਰਦੁਆਰਾ ਸਾਹਿਬ ਵਿਚ ਵਾਪਰੀ ਇਸ ਵੱਡੀ ਵਾਰਦਾਤ ਤੋਂ ਬਾਅਦ ਪਿੰਡ ਵਿਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ। ਸੇਵਾਦਾਰ ਮੰਗਲ ਸਿੰਘ ਦੇ ਸਿਰਫ ਪੈਰ ਹੀ ਨਜ਼ਰ ਆ ਰਹੇ ਸਨ ਸਰੀਰ ...Aug 4

ਆਮ ਆਦਮੀ ਪਾਰਟੀ ਵਾਲਿਆਂ ਨੂੰ ਛਿੱਤਰ ਫੇਰੋ - ਕੋਈ ਕਾਰਵਾਈ ਨਹੀਂ ਹੋਵੇਗੀ - ਵਲਟੋਹਾ

Share this News

ਤਰਨਤਾਰਨ : ਸ਼੍ਰੋਮਣੀ ਅਕਾਲੀ ਨੇ ਅਲੋਚਨਾ ਕਰਨ ਵਾਲਿਆਂ ‘ਤੇ ਸਖ਼ਤੀ ਵਰਤਣ ਦੀ ਰਣਨੀਤੀ ਘੜੀ ਹੈ। ਮੁੱਖ ਸੰਸਦੀ ਸਕੱਤਰ ਵਿਰਸਾ ਸਿੰਘ ਵਲਟੋਹਾ ਨੇ ਅਕਾਲੀ ਸਰਪੰਚਾਂ ਨੂੰ ਸ਼ਰੇਆਮ ਆਦੇਸ਼ ਦਿੱਤਾ ਹੈ ਕਿ ਪਾਰਟੀ ਖਿਲਾਫ਼ ਬੋਲੜਾ ਬੋਲਣ ਵਾਲਿਆਂ ਨੂੰ ਚੰਗੀ ਤਰ੍ਹਾਂ ਛਿੱਤਰ ਫੇਰੋ। ਉਸ ਦਾ ਕੋਈ ਲਿਹਾਜ਼ ਨਾ ਕਰੋ, ਬਾਕੀ ਮੈਂ ਵੇਖ ਲਾਵਾਂਗਾ। ਉਨ੍ਹਾਂ ਕਿਹਾ ਹੈ ਕਿ ਕੋਈ ਅਕਾਲੀ ਦਲ ਦੀ ਪੱਗ ਨੂੰ ਹੱਥ ਪਾਵੇ, ਇਹ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਵਲਟੋਹਾ ਦਾ ਇਸ਼ਾਰਾ ਆਮ ਆਦਮੀ ਪਾਰਟੀ ਵੱਲ ਸੀ।
ਕਾਬਲੇਗੌਰ ਹੈ ਕਿ ਕਸਬਾ ਭਿਖੀਵਿੰਡ ਵਿੱਚ ਹੋਈ ਅਕਾਲੀ ਦਲ ਦੇ ਐਸ.ਸੀ. ਵਿੰਗ ਦੀ ਮੀਟਿੰਗ ਵਿੱਚ ਕੈਬਨਿਟ ਮੰਤਰੀ ਗੁਲਜ਼ਾਰ ਸਿੰਘ ਰਣੀਕੇ ਤੇ ਮੁੱਖ ਸੰਸਦੀ ਸਕੱਤਰ ਵਿਰਸਾ ਸਿੰਘ ਵਲਟੋਹਾ ਪਹੁੰਚੇ ਸਨ। ਵਲਟੋਹਾ ਨੇ ...Jul 13

ਪਠਾਨਕੋਟ ਹਮਲੇ ਬਾਰੇ ਜਗਤਾਰ ਤਾਰਾ ਵੱਲੋਂ ਵੱਡਾ ਖੁਲਾਸਾ

Share this News

ਪਠਾਨਕੋਟ : ਪਠਾਨਕੋਟ ਏਅਰਬੇਸ 'ਤੇ ਹਮਲੇ ਦੀ ਤਿਆਰੀ ਕਈ ਸਾਲ ਪਹਿਲਾਂ ਹੀ ਕੀਤੀ ਜਾ ਚੁੱਕੀ ਸੀ। ਬੱਸ ਅੰਜ਼ਾਮ ਹੁਣ ਦਿੱਤਾ ਗਿਆ ਹੈ। ਇਹ ਖੁਲਾਸਾ ਭਾਰਤ ਦੀ ਜੇਲ੍ਹ ਵਿੱਚ ਬੰਦ ਜਗਤਾਰ ਸਿੰਘ ਤਾਰਾ ਨੇ ਕੀਤਾ ਹੈ। ਪਠਾਨਕੋਟ ਏਅਰਬੇਸ 'ਤੇ ਹਮਲੇ ਦੇ ਮਾਮਲੇ ਵਿੱਚ ਤਾਰਾ ਨੇ ਐੱਨ.ਆਈ.ਏ. ਕੋਲ ਇਹ ਖੁਲਾਸਾ ਕੀਤਾ ਹੈ। 
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਮਾਮਲੇ ਸਬੰਧੀ ਬੁੜੈਲ ਜੇਲ ਵਿੱਚ ਐੱਨ.ਆਈ.ਏ. ਦੇ ਅਫਸਰਾਂ ਨੇ ਜਗਤਾਰ ਸਿੰਘ ਤਾਰਾ ਨੂੰ ਇੰਟੈਰੋਗੇਟ ਕੀਤਾ ਸੀ। ਤਾਰਾ ਦੇ ਵਕੀਲ ਸਿਮਰਨਜੀਤ ਸਿੰਘ ਨੇ ਦੱਸਿਆ ਕਿ ਤਾਰਾ ਤੋਂ 20 ਮਈ ਨੂੰ ਐੱਨ.ਆਈ.ਏ. ਦੇ ਅਫਸਰਾਂ ਨੇ ਪੁੱਛਗਿੱਛ ਕੀਤੀ ਸੀ। ਇਸ ਵਿੱਚ ਪਠਾਨਕੋਟ ਅੱਤਵਾਦੀ ਹਮਲੇ ਬਾਰੇ ਕਈ ਸਵਾਲ ਪੁੱਛੇ ਗਏ ਸਨ। 
ਇਸ ...Jun 30

ਪਠਾਨਕੋਟ ਏਅਰਬੇਸ 'ਤੇ ਹਵਾਈ ਹਮਲੇ ਦਾ ਖ਼ਤਰਾ

Share this News

ਪਠਾਨਕੋਟ : ਗ੍ਰਹਿ ਮਾਮਲਿਆਂ ਬਾਰੇ ਸੰਸਦੀ ਕਮੇਟੀ ਦੇ ਚੇਅਰਮੈਨ ਪੀ. ਭੱਟਾਚਾਰੀਆ ਵੱਲੋਂ ਕੇਂਦਰ ਸਰਕਾਰ ਨੂੰ ਪਠਾਨਕੋਟ ਏਅਰਬੇਸ ’ਤੇ ਮੁੜ ਅਤਿਵਾਦੀ ਹਮਲਾ ਹੋਣ ਦੀ ਆਸ਼ੰਕਾ ਸਬੰਧੀ ਸੂਚਨਾ ਦੇਣ ਦੇ ਮੱਦੇਨਜ਼ਰ ਏਅਰਬੇਸ ਦੇ ਪ੍ਰਸ਼ਾਸਨ ਨੇ ਨੇੜਲੇ ਰਿਹਾਇਸ਼ੀ ਖੇਤਰ ਅਤੇ ਪਿੰਡਾਂ ਦੇ ਲੋਕਾਂ ਨੂੰ ਜਾਗਰੂਕ ਕਰਨ ਲਈ ਅੱਜ ਤੋਂ ਪੈਂਫਲੈਟ ਅਤੇ ਫਲੈਕਸੀ ਬੋਰਡ ਵੰਡਣੇ ਸ਼ੁਰੂ ਕਰ ਦਿੱਤੇ ਹਨ। ਇਹ ਸਮੱਗਰੀ ਪਿੰਡਾਂ ਦੇ ਪੰਚਾਂ, ਸਰਪੰਚਾਂ ਅਤੇ ਮੋਹਤਵਰਾਂ ਨੂੰ ਵੰਡੀ ਜਾ ਰਹੀ ਹੈ। ਖਾਸ ਗੱਲ ਇਹ ਹੈ ਕਿ ਸੁਰੱਖਿਆ ਅਧਿਕਾਰੀਆਂ ਵੱਲੋਂ ਜੋ ਇਹ ਸਮੱਗਰੀ ਵੰਡੀ ਜਾ ਰਹੀ ਹੈ, ਉਸ ਵਿੱਚ ਇਹ ਦਰਸਾਇਆ ਜਾ ਰਿਹਾ ਹੈ ਕਿ ਅਤਿਵਾਦੀ ਪੈਰਾਗਲਾਈਡਰ ਰਾਹੀਂ ਅਸਮਾਨ ਵਿੱਚੋਂ ਵੀ ਦਾਖ਼ਲ ਹੋ ਕੇ ਹਮਲਾ ਕਰ ਸਕਦੇ ਹਨ।  ਪ੍ਰਾਪਤ ...
[home] [1] 2 3 4  [next]1-10 of 38


Recent Posts

Archive

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved