Punjab News Section
Sep 5

ਗਰੀਬਾਂ ਦੀ ਮਦਦ ਨਾ ਕਰਨ ਵਾਲੇ ਵਿਦਿਆਰਥੀਆਂ ਦੀ ਸਿੱਖਿਆ ਅਜੇ ਅਧੂਰੀ - ਜਸਟਿਸ ਐਸ.ਐਸ. ਸਾਰੋਂ

ਚੰਡੀਗੜ੍ਹ : ਪੰਜਾਬ ਦੇ ਹਰਿਆਣਾ ਹਾਈਕੋਰਟ ਦੇ ਜੱਜ ਅਤੇ ਪੰਜਾਬ ਸਟੇਟ ਲੀਗਲ ਅਥਾਰਟੀ ਦੇ ਕਾਰਜਕਾਰੀ ਚੇਅਰਮੈਨ ਸ. ਜਸਟਿਸ ਐਸ.ਐਸ. ਸਾਰੋਂ ਨੇ "ਬਰੀਜਿੰਗ ਦਾ ਗੈਪ ਇਨ ਅਕਸੈੱਸ ਇਨ ਟੂ ਜਸਟਿਸ, ਰੋਲ ਆਫ ਜੂਡੀਸ਼ਿਅਲ ਆਫੀਸਰਜ਼ ਐਂਡ ਲਾਅ ਸਟੂਡੈਂਟ” ਵਿਸ਼ੇ ‘ਤੇ ਕਰਵਾਈ ਗਈ ਇਕ ਵਰਕਸ਼ਾਪ ਮੌਕੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਇਕ ਵਿਦਿਆਰਥੀ ਜਿਸ ਨੇ ਗਰੀਬਾਂ ਅਤੇ ਅਨਪੜਾਂ ਦੀ ਮੱਦਦ ਕਰਨ ਦੀ ਸਿੱਖਿਆ ਨਹੀਂ ਲਈ ਉਸ ਵਿਦਿਆਰਥੀ ਦੀ ਪੜਾਈ ਅਜੇ ਅਧੂਰੀ ਹੈ ਅਜਿਹੇ ਵਿਦਿਆਰਥੀ ਭਾਂਵੇਂ ਡਿਗਰੀਆਂ ਤਾਂ ਇੱਕਤਰ ਕਰ ਸਕਦੇ ਹਨ ਪਰ ਸਹੀ ਮਾਨ੍ਹਿਆਂ ਵਿਚ ਸਮਾਜ ਨੂੰ ਉਨ੍ਹਾਂ ਦਾ ਯੋਗਦਾਨ ਮਨਫੀ ਹੋਵੇਗਾ ਅਤੇ ਉਨ੍ਹਾਂ ਦੀ ਪੜਾਈ ਅਧੂਰੀ ਹੀ ਰਹੇਗੀ। ਇਸੇ ਕਾਰਨ ਵਿਦਿਆਰਥੀਆਂ ਨੂੰ ਸਭ ਤੋਂ ਪਹਿਲਾਂ ਇਨ੍ਹਾਂ ਸਮਾਜ ਦੇ ਕਮਜੋਰ ਵਰਗਾਂ ਦੀ ਮਦਦ ਦੀ ਸਿੱਖਿਆ ਲੈਣੀ ਜਰੂਰੀ ਹੈ। ਜਸਟਿਸ ਸਾਰੋਂ ਨੇ ਇਸ ਮੌਕੇ ਪੰਜਾਬ ਲੀਗਲ ਸਰਵਿਸਸ ਅਥਾਰਟੀ ਵਲੋਂ ‘ਕੋਰਟ ਰੂਮ ਲੈਂਗੂਏਜ ਐਂਡ ਕਾਮਨ ਮੈਨ ਵਿਸ਼ੇ ‘ਤੇ ਛਾਪੀ ਗਈ ਕਿਤਾਬ ਨੂੰ ਵੀ ਰਲੀਜ਼ ਕੀਤਾ। ਇਹ ਕਿਤਾਬ ਡਾ. ਰਜਨੀਸ਼ ਵਧੀਕ ਜਿਲ੍ਹਾ ਅਤੇ ਸੈਸ਼ਨਜ਼ ਜੱਜ ਪਟਿਆਲਾ ਵਲੋਂ ਲਿਖੀ ਗਈ ਹੈ। ਵਰਕਸ਼ਾਪ ਜਿਸ ਵਿਚ ਆਰਮੀ ਇੰਸਟੀਚਿਊਟ ਆਫ ਲਾਅ, ਐਸ.ਏ.ਐਸ ਨਗਰ,ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਅਤੇ ਰਿਆਤ ਅਤੇ ਬਾਹਰਾ ਯੂਨੀਵਰਸਿਟੀ ਸਹੌੜਾ ਵਿਚ ਕਾਨੂੰਨੀ ਪੜਾਈ ਕਰਨ ਵਾਲੇ ਵਿਦਿਆਰਥੀਆਂ ਨੂੰ ਪ੍ਰੇਰਨਾ ਦਿੰਦੇ ਹੋਏ ਜਸਟਿਸ ਸਾਰੋਂ ਨੇ ਕਿਹਾ ਕਿ ਕਾਨੂੰਨ ਦੀ ਪੜਾਈ ਕਰਨ ਵਾਲੇ ਵਿਅਿਾਰਥੀਆਂ ਨੂੰ ਪੇਂਡੂ ਪਿਛੋਕੜ ਵਾਲੇ ਆਮ ਸ਼ਹਿਰੀਆਂ ਨਾਲ ਨੇੜਲਾ ਰਿਸ਼ਤਾ ਰੱਖਣਾ ਚਾਹੀਦਾ ਹੈ ਤਾਂ ਜੋ ਉਹ ਸਮਾਜ ਦੇ ਇਨ੍ਹਾਂ ਪਿਛੜੀਆਂ ਅਤੇ ਕਮਜੋਰ ਵਰਗਾਂ ਦੇ ਲੋਕਾਂ ਦੀਆਂ ਯਥਾਰਥਵਾਦੀ ਮੁਸ਼ਕਲਾਂ ਤੋਂ ਭਲੀ ਭਾਂਤੀਂ ਜਾਣੂ ਹੋ ਸਕਣ। ਵਰਕਸ਼ਾਪ ਵਿਚ ਵਿਵੇਕ ਪੂਰੀ ਐਲ.ਆਰ, ਸ੍ਰੀਮਤੀ ਅਰਚਨਾ ਪੂਰੀ ਜਿਲ੍ਹਾ ਅਤੇ ਸੈਸ਼ਨ ਜੱਜ ਐਸ.ਏ.ਐਸ. ਨਗਰ, ਹਰਪ੍ਰੀਤ ਕੌਰ ਜਿਲ੍ਹਾ ਅਤੇ ਸੈਸ਼ਨ ਜੱਜ ਕਮ ਮੈਂਬਰ ਸਕੱਤਰ ਪੰਜਾਬ ਸਟੇਟ ਲੀਗਲ ਸਰਵਿਸਸ ਅਥਾਰਟੀ, ਆਰ ਕੇ ਜੈਨ ਵਧੀਕ ਜਿਲ੍ਹਾ ਅਤੇ ਸੈਸ਼ਨ ਜੱਜ ਕਮ ਵਧੀਕ ਮੈਂਬਰ ਸਕੱਤਰ ਪੰਜਾਬ ਲੀਗਲ ਸਰਵਿਸਸ ਅਥਾਰਟੀ, ਡਾ. ਬਲਰਾਮ ਗੁਪਤਾ ਡਾਇਰੈਕਟਰ ਅਕੈਡਮਿਕ, ਚੰਡੀਗੜ੍ਹ ਜੁਡੀਸ਼ਿਅਲ ਅਕੈਡਮੀ, ਇੰਦਰਜੀਤ ਮਹਿਤਾ ਡਾਇਰੈਕਟਰ ਐਡਮਿਨਿਸਟਰੇਸ਼ਨ ਚੰਡੀਗੜ੍ਹ ਜੂਡੀਸ਼ਿਅਲ ਅਕੈਡਮੀ ਅਤੇ ਸੀ.ਜੇ.ਐਮ. ਕਮ ਸਕੱਤਰ ਜਿਲ੍ਹਾ ਲੀਗਲ ਸਰਵਿਸਸ ਅਥਾਰਟੀ ਦੇ ਰੈਂਕ ਵਾਲੇ ਪੰਜਾਬ ਜੂਡੀਸ਼ਿਅਲ ਅਫਸਰਾਂ ਅਤੇ ਪੈਨਲ ਉੱਤੇ ਨਿਯੁਕਤ ਵਕੀਲਾਂ ਨੇ ਭਾਗ ਲਿਆ। ਹਰਪ੍ਰੀਤ ਕੌਰ ਜੀਵਨ ਮੈਂਬਰ ਸਕੱਤਰ ਪੰਜਾਬ ਲੀਗਲ ਸਰਵਿਸਸ ਅਥਾਰਟੀ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ। ਲਾਅ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਅਤੇ ਜਿਲ੍ਹਾ ਲੀਗਲ ਸਰਵਿਸਸ ਅਥਾਰਟੀਆਂ ਦੇ ਸਕੱਤਰਾਂ ਵਲੋਂ ਆਪਣੇ-ਆਪਣੇ ਅਨੁਭਵ ਵੀ ਸਾਂਝੇਂ ਕੀਤੇ ਗਏ।


Viewers  147
   Share this News


Comment

your name*



comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 


Topic

Recent Posts

Archive

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved