Punjab News Section

Monthly Archives: JANUARY 2014


Jan 31

ਚੰਡੀਗੜ੍ ਵਿੱਚ ਕਾਂਗਰਸ ਦਾ ਧਰਨਾ ਖਤਮ

Share this News

ਚੰਡੀਗੜ੍ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਹੈ ਕਿ ਡਰੱਗ ਰੈਕੇਟ ਦੀ ਸੀ.ਬੀ.ਆਈ. ਜਾਂਚ ਦੀ ਮੰਗ ਹੇਠ ਦਬਾਅ ਬਣਾਉਣ ਵਾਸਤੇ ਕਾਂਗਰਸ ਨੇ ਅੰਦੋਲਨ ਨੂੰ 'ਤੇਜ' ਕਰਨ ਦਾ ਫੈਸਲਾ ਕੀਤਾ। ਜਿਸ ਅਨੁਸਾਰ ਪਹਿਲੇ ਪੜਾਅ ਹੇਠ ਪਾਰਟੀ ਹੁਣ 3 ਫਰਵਰੀ ਨੂੰ ਰੋਪੜ ਤੋਂ ਜਿਲ੍ਹਾ ਪੱਧਰੀ ਧਰਨਿਆਂ ਦੀ ਸ਼ੁਰੂਆਤ ਕਰੇਗੀ ਤੇ ਇਸਦੀ ਸਮਾਪਤੀ 28 ਫਰਵਰੀ ਨੂੰ ਬਰਨਾਲਾ ਵਿਖੇ ਹੋਵੇਗੀ। ਅੱਜ ਇਥੇ ਕਾਂਗਰਸ ਭਵਨ ਵਿਖੇ ਲੜੀਵਾਰ ਭੁੱਖ ਹੜਤਾਲ 'ਤੇ ਬੈਠੇ ਕਾਂਗਰਸ ਵਰਕਰਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਦਾਅਵਾ ਕੀਤਾ ਕਿ 19 ਜਨਵਰੀ ਤੋਂ ਸ਼ੁਰੂ ਹੋਈ ਇਸ ਭੁੱਖ ਹੜਤਾਲ ਨੂੰ ਸਾਰੇ ਹਲਕਿਆਂ ਤੋਂ ਉਤਸ਼ਾਹ ਮਿਲਿਆ ਹੈ। ਪਾਰਟੀ ਦੇ ਸੀਨੀਅਰ ਆਗੂਆਂ ਨਾਲ ਸਲਾਹ ਕਰਨ ਤੋਂ ਬਾਅਦ ...Jan 31

ਸਿੱਖ ਕਤਲੇਆਮ ਤੇ ਗੋਦਰਾ ਦੰਗਿਆਂ ਵਿੱਚ ਕੋਈ ਮੇਲ ਨਹੀਂ - ਬਾਦਲ

Share this News

ਮਲੋਟ : ਪੰਜਾਬ ਦੇ ਮੁੱਖ ਮੰਤਰੀ ਸz. ਪ੍ਕਾਸ਼ ਸਿੰਘ ਬਾਦਲ ਨੇ ਅੱਜ ਕਿਹਾ ਕਿ 1984 ਵਿੱਚ ਸਿੱਖਾਂ ਦੇ ਕਤਲੇਆਮ ਅਤੇ ਗੁਜਰਾਤ ਦੇ ਵਿੱਚ ਹੋਏ ਗੋਧਰਾ ਦੰਗਿਆਂ ਦੀ ਤੁਲਨਾ ਕਰਨਾ ਪੂਰੀ ਤਰ੍ਹਾਂ ਨਾਲ ਗਲਤ ਹੈ ਕਿਉਂਕਿ ਇੰਨ੍ਹਾਂ ਦੋਹਾਂ ਵਿੱਚ ਜਮੀਨ ਅਸਮਾਨ ਦਾ ਫਰਕ ਹੈ। ਅੱਜ ਇੱਥੇ ਮਲੋਟ ਵਿਧਾਨ ਸਭਾ ਹਲਕੇ ਦੇ ਵਿੱਚ ਸੰਗਤ ਦਰਸ਼ਨ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਗੁਜਰਾਤ ਦੇ ਗੋਧਰਾ ਸ਼ਹਿਰ ਵਿੱਚ ਵਾਪਰੀ ਮੰਦਭਾਗੀ ਹਿੰਸਾ ਦੰਗੇ ਸਨ ਜਦ ਕਿ 1984 ਦਾ ਸਿੱਖ ਕਤਲੇਆਮ ਕੇਂਦਰ ਸਰਕਾਰ ਦੇ ਇਸ਼ਾਰੇ 'ਤੇ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਦੰਗੇ ਹਮੇਸ਼ਾ ਦੋ ਭਾਈਚਾਰਿਆਂ ਵਿੱਚ ਵਾਪਰੀ ਹਿੰਸਾ ਨੂੰ ਆਖਦੇ ਹਨ ਜਦ ਕਿ 1984 ਦੇ ਵਿੱਚ ...Jan 31

ਆਸ਼ੂਤੋਸ਼ ਦੀ ਮੌਤ ਨੂੰ ਰਹੱਸਮਈ ਬਣਾਉਣ ਦੇ ਯਤਨ ਜਾਰੀ

Share this News

ਨੂਰਮਹਿਲ : ਆਸ਼ੂਤੋਸ਼ ਮਹਾਰਾਜ ਦੀ ਡੂੰਘੀ ਸਮਾਧੀ 40 ਘੰਟੇ ਬਾਅਦ ਵੀ ਨਹੀਂ ਟੁੱਟੀ। ਦਿਵਿਆ ਜੋਤੀ ਜਾਗ੍ਰਿਤੀ ਸੰਸਥਾਨ ਹਾਲੇ ਵੀ ਇਸੇ ਦਾਅਵੇ 'ਤੇ ਕਾਇਮ ਹੈ ਕਿ ਆਸ਼ੂਤੋਸ਼ ਮਹਾਰਾਜ ਡੂੰਘੀ ਸਮਾਧੀ 'ਤੇ ਹਨ ਤੇ ਸੰਸਥਾਨ ਉਨ੍ਹਾਂ ਦੇ ਸਮਾਧੀ ਤੋਂ ਉਠਣ ਦੀ ਉਡੀਕ ਕਰ ਰਿਹਾ ਹੈ। ਆਸ਼ੂਤੋਸ਼ ਮਹਾਰਾਜ ਦੇ ਡੂੰਘੀ ਸਮਾਧੀ ਦਾ ਸਮਾਚਾਰ ਫੈਲਦੇ ਹੀ ਸੰਸਥਾਨ ਵਿੱਚ ਦੇਸ਼ ਭਰ ਤੋਂ ਪੈਰੋਕਾਰ ਪਹੁੰਚਣੇ ਸ਼ੁਰੂ ਹੋ ਗਏ ਹਨ। ਪੁਲਸ ਅਤੇ ਪ੍ਰਸ਼ਾਸ਼ਨਿਕ ਅਧਿਕਾਰੀ ਖੁਦ ਮੌਕੇ 'ਤੇ ਡਟੇ ਹੋਏ ਹਨ। ਦਿਵਿਆ ਜੋਤੀ ਜਾਗ੍ਰਿਤੀ ਸੰਸਥਾਨ ਦੇ ਸਵਾਮੀ ਵਿਸ਼ਾਲਾਨੰਦ ਨੇ ਵੀਰਵਾਰ ਨੂੰ ਪ੍ਰੈਸ ਕਾਨਫਰੰਸ ਦੌਰਾਨ ਮੁੜ ਦਾਅਵਾ ਕੀਤਾ ਹੈ ਕਿ ਆਸ਼ੂਤੋਸ਼ ਮਹਾਰਾਜ ਧਿਆਨ ਸਮਾਧੀ ਦੀ ਅਵਸਥਾ ਵਿੱਚ ਸਥਿਰ ਹਨ। ਸਵਾਮੀ ਵਿਸ਼ਾਲਾਨੰਦ ਨੇ ਕਿਹਾ ਕਿ ...Jan 31

ਨਸ਼ਾ ਤਸਕਰੀ ਮਾਮਲਾ : ਬਾਜਵਾ ਨੂੰ ਹਾਈਕੋਰਟ ਵੱਲੋਂ ਝਟਕਾ

Share this News

ਚੰਡੀਗੜ੍ : ਪੰਜਾਬ-ਹਰਿਆਣਾ ਹਾਈਕੋਰਟ ਵੱਲੋਂ ਡਰੱਗ ਕੇਸ ਵਿੱਚ ਪੰਜਾਬ ਕਾਂਗਰਸ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਦੀ ਰਿੱਟ ਵਿਚਲੀਆਂ ਦਲੀਲਾਂ ਰੱਦ ਕਰਨ ਕਾਰਨ ਪੰਜਾਬ ਕਾਂਗਰਸ ਨੂੰ ਝਟਕਾ ਲੱਗਾ ਹੈ। ਕੌਮਾਂਤਰੀ ਡਰੱਗ ਤਸਕਰ ਜਗਦੀਸ਼ ਭੋਲਾ ਵੱਲੋਂ ਇਸ ਧੰਦੇ ਵਿੱਚ ਪੰਜਾਬ ਦੇ ਮੰਤਰੀ ਬਿਕਰਮ ਸਿੰਘ ਮਜੀਠੀਆ ਦੇ ਸ਼ਾਮਲ ਹੋਣ ਦਾ ਦੋਸ਼ ਲਾਉਣ ਤੋਂ ਬਾਅਦ ਇਹ ਕੇਸ ਸੀ.ਬੀ.ਆਈ. ਹਵਾਲੇ ਕਰਨ ਲਈ ਚਲਾਏ ਸੰਘਰਸ਼ ਬਾਰੇ ਪਾਰਟੀ ਕਸੂਤੀ ਫਸ ਗਈ ਹੈ। ਦੂਜੇ ਪਾਸੇ ਯੂਥ ਅਕਾਲੀ ਦਲ ਵੱਲੋਂ ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਤੋਂ 1984 ਦੇ ਸਿੱਖ ਵਿਰੋਧੀ ਦੰਗਿਆਂ ਸਬੰਧੀ ਮੁਆਫੀ ਮੰਗਵਾਉਣ ਬਾਰੇ 31 ਜਨਵਰੀ ਨੂੰ ਪੰਜਾਬ ਭਰ ਵਿੱਚ ਧਰਨੇ ਦੇ ਕੀਤੇ ਐਲਾਨ ਕਾਰਨ ਵੀ ਪੰਜਾਬ ਕਾਂਗਰਸ ਲਈ ਸਿਰਦਰਦੀ ਪੈਦਾ ਹੋ ਗਈ ...Jan 31

ਪੰਜਾਬ ਵਿੱਚ ਕੁੜੀਆਂ ਦੇ ਸਕੂਲਾਂ ਵਿੱਚੋਂ 'ਮਰਦ' ਅਧਿਆਪਕਾਂ ਦੀ ਵਿਦਾਇਗੀ

Share this News

ਚੰਡੀਗੜ੍ : ਪੰਜਾਬ ਸਰਕਾਰ ਨੇ ਪੰਜਾਬ ਭਾਰ ਵਿੱਚ ਕੁੜੀਆਂ ਦੇ ਸਰਕਾਰੀ ਸਕੂਲਾਂ ਵਿੱਚੋਂ 'ਮਰਦ ਅਧਿਆਪਕਾਂ' ਦੀ ਵਿਦਾਇਗੀ ਦਾ ਅਮਲ ਸ਼ੁਰੂ ਕਰ ਦਿੱਤਾ ਹੈ। ਸਿੱਖਿਆ ਵਿਭਾਗ ਨੇ ਸਮੂਹ ਜਿਲ੍ਹਿਆਂ ਵਿੱਚ ਕੁੜੀਆਂ ਦੇ ਸਰਕਾਰੀ ਸਕੂਲਾਂ ਵਿੱਚੋਂ ਵੱਡੀ ਗਿਣਤੀ ਵਿੱਚ ਅਧਿਆਪਕਾਂ ਦੀਆਂ ਬਦਲੀਆਂ ਮੁੰਡਿਆਂ ਦੇ ਸਕੂਲਾਂ ਜਾਂ ਕੋ-ਐੱਡ ਸਕੂਲਾਂ ਵਿੱਚ ਕਰ ਦਿੱਤੀਆਂ ਹਨ ਅਤੇ ਮੁੰਡਿਆਂ ਦੇ ਸਕੂਲਾਂ ਜਾਂ ਕੋ-ਐੱਡ ਸਕੂਲਾਂ ਵਿਚ ਪੜਾਉਣ ਵਾਲੀਆਂ ਅਧਿਆਪਕਾਵਾਂ ਨੂੰ ਲੜਕੀਆਂ ਦੇ ਸਕੂਲਾਂ ਵਿੱਚ ਭੇਜ ਦਿੱਤਾ ਹੈ। ਸਕੂਲੀ ਸਿੱਖਿਆ ਵਿਭਾਗ ਵੱਲੋਂ ਜਿਲ੍ਹਾਵਾਰ 822 ਅਧਿਆਪਕਾਂ ਦੀ ਸੂਚੀ ਜਾਰੀ ਕਰਦਿਆਂ 411 ਅਧਿਆਪਕਾਂ ਨੂੰ ਕੁੜੀਆਂ ਦੇ ਸਕੂਲਾਂ ਵਿੱਚੋਂ ਮੁੰਡਿਆਂ ਦੇ ਅਤੇ ਕੋ-ਐੱਡ ਸਕੂਲਾਂ ਵਿਚ ਭੇਜ ਦਿੱਤਾ ਹੈ ਅਤੇ ਏਨੀਆਂ ਹੀ ਅਧਿਆਪਕਾਵਾਂ ਦੀ ਬਦਲੀ ਲੜਕੀਆਂ ਦੇ ਸਕੂਲਾਂ ...Jan 31

'ਦਿਵਿਆ ਜੋਤੀ ਜਾਗ੍ਰਿਤੀ' ਸੰਸਥਾਨ ਦੇ ਮੁੱਖੀ ਆਸ਼ੂਤੋਸ਼ ਚੱਲ ਵਸੇ ਜਾਂ ਹੋ ਗਏ 'ਬ੍ਰਹਮਲੀਨ'?

Share this News

ਨੂਰਮਹਿਲ : ਪ੍ਰਾਚੀਨ ਅਤੇ ਇਤਿਹਾਸਕ ਨਗਰ ਨੂਰਮਹਿਲ ਵਿੱਚ ਸਥਿਤ 'ਦਿਵਿਆ ਜੋਤੀ ਜਾਗ੍ਰਿਤੀ' ਸੰਸਥਾਨ ਦੇ ਮੁਖੀ ਸ੍ਰੀ ਆਸ਼ੂਤੋਸ਼ ਜੀ ਮਹਾਰਾਜ ਮੰਗਲਵਾਰ ਅਤੇ ਬੁਧਵਾਰ ਦੀ ਦਰਮਿਆਨੀ ਰਾਤ ਨੂੰ ਅਚਾਨਕ ਡੂੰਘੀ ਸਮਾਧੀ ਵਿੱਚ ਚਲੇ ਗਏ ਇਸ ਸਮਾਧੀ ਦੇ ਲੱਛਣ ਲਗਭਗ ਮੌਤ ਵਰਗੇ ਹੋਣ ਕਾਰਨ ਸਾਰੇ ਪਾਸੇ ਇਹ ਖਬਰ ਫੈਲ ਗਈ ਕਿ ਆਸ਼ੂਤੋਸ਼ ਜੀ ਸਵਰਗਵਾਸ ਹੋ ਗਏ ਹਨ। ਮੀਡੀਆ ਵੱਲੋਂ ਵੀ ਆਸ਼ੂਤੋਸ਼ ਦੇ ਸਵਰਗਵਾਸ ਹੋਣ ਦੀ ਖਬਰ ਜਾਰੀ ਕਰ ਦਿੱਤੀ ਗਈ ਹੈ। ਪਰ ਸੰਸਥਾਨ ਦੇ ਪ੍ਰਬੰਧਕ ਉਨ੍ਹਾਂ ਦੀ ਮੌਤ ਦੀ ਖਬਰ ਨੂੰ ਅਫਵਾਹ ਕਰਾਰ ਦੇ ਕੇ ਖੰਡਨ ਕਰ ਰਹੇ ਹਨ। ਆਸ਼ੂਤੋਸ਼ ਨੂਰਮਹਿਲ ਸੰਸਥਾਨ ਵਿਖੇ ਹੀ ਰਹਿ ਰਹੇ ਸਨ ਜਿਥੇ ਰਾਤ ਕਰੀਬ 12 ਕੁ ਵਜੇ ਉਨ੍ਹਾਂ ਦੀ ਛਾਤੀ ਵਿੱਚ ਤੇਜ ...Jan 31

'ਆਪ' ਦਾ ਟੀਚਾ ਚੰਡੀਗੜ੍ ਨੂੰ ਕਾਂਗਰਸ ਅਤੇ ਭਾਜਪਾ ਦੇ ਗਲਬੇ ਵਿੱਚੋਂ ਆਜਾਦ ਕਰਵਾਉਣਾ

Share this News

ਚੰਡੀਗੜ੍ : ਆਮ ਆਦਮੀ ਪਾਰਟੀ (ਆਪ) ਨੇ ਗਣਤੰਤਰ ਦਿਵਸ ਮੌਕੇ ਸੈਕਟਰ-25 ਵਿਖੇ ਇਕੱਠ ਕਰਕੇ ਇਸ ਵਾਰ ਲੋਕ ਸਭਾ ਚੋਣਾਂ ਦੌਰਾਨ ਚੰਡੀਗੜ੍ਹ    ਦੇ 11 ਲੱਖ ਤੋਂ ਵੱਧ ਆਮ ਆਦਮੀਆਂ ਨੂੰ ਕਾਂਗਰਸ ਤੇ ਭਾਜਪਾ ਦੇ ਸਿਆਸੀ ਗਲਬੇ ਵਿਚੋਂ 'ਆਜਾਦ' ਕਰਵਾਉਣ ਦਾ ਟੀਚਾ ਮਿੱਥਿਆ। ਇਸ ਮੌਕੇ ਆਗੂਆਂ ਨੇ ਰੈਲੀ ਵਿਚ 'ਮੈਂ ਆਮ ਆਦਮੀ ਹਾਂ' ਦੀਆਂ ਟੋਪੀਆਂ ਪਾ ਕੇ ਪੁੱਜੇ ਲੋਕਾਂ ਨੂੰ ਸਵਰਾਜ ਦੇ ਅਰਥ ਦੱਸਦਿਆਂ ਕਿਹਾ ਕਿ ਆਪ ਦਾ ਮੁੱਖ ਮਕਸਦ ਦੇਸ਼ ਦੀ ਸੱਤਾ ਦੀ ਚਾਬੀ ਆਮ ਜਨਤਾ ਦੇ ਹੱਥ ਸੌਂਪਣੀ ਹੈ। ਆਪ ਨੇ ਗਣਤੰਤਰ ਦਿਵਸ ਮੌਕੇ ਪ੍ਰਸ਼ਾਸ਼ਨ ਵੱਲੋਂ ਸੈਕਟਰ-17 ਸਥਿਤ ਪ੍ਰੇਡ ਗਰਾਉਂਡ ਵਿਖੇ ਕਰਵਾਏ ਵੀ.ਆਈ.ਪੀ. ਸਮਾਗਮ ਦੇ ਬਰਾਬਰ ਇਹ ਰੈਲੀ ਕਰਕੇ ਇਹ ਦੱਸਣ ਦਾ ਯਤਨ ਕੀਤਾ ਕਿ ...Jan 31

ਦੱਖਣੀ ਅਫਰੀਕਾ ਨੇ ਪੰਜਾਬ ਦੇ ਥਰਮਲ ਪਲਾਂਟਾਂ ਲਈ ਕੋਲਾ ਮੁਹਈਆ ਕਰਵਾਉਣ ਦਾ ਕੀਤਾ ਵਾਅਦਾ

Share this News

ਚੰਡੀਗੜ੍ : ਦੱਖਣੀ ਅਫਰੀਕਾ ਨੇ ਪੰਜਾਬ ਦੇ ਥਰਮਲ ਪਲਾਂਟਾਂ ਨੂੰ ਕੋਲਾ ਦੇਣ ਲਈ ਪੰਜਾਬ ਸਰਕਾਰ ਨੂੰ ਮਦਦ ਕਰਨ ਦਾ ਭਰੋਸਾ ਦਿਵਾਇਆ ਹੈ। ਇਸ ਤੋਂ ਇਲਾਵਾ ਸੈਰ ਸਪਾਟੇ ਦੇ ਪ੍ਰਾਜੈਕਟਾਂ ਵਿੱਚ ਸਾਂਝੇਦਾਰੀ ਕਰਨ ਲਈ ਦੱਖਣੀ ਅਫਰੀਕਾ ਵੱਲੋਂ ਦਿਲਚਸਪੀ ਦਿਖਾਈ ਜਾ ਰਹੀ ਹੈ। ਚੰਡੀਗੜ੍ਹ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਖਣੀ ਅਫਰੀਕਾ ਦੇ ਹਾਈ ਕਮਿਸ਼ਨਰ ਫਰਾਂਸ ਕੇ ਮਰੂਲੇ ਨੇ ਦੱਸਿਆ ਕਿ ਉਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਸz. ਪ੍ਰਕਾਸ਼ ਸਿੰਘ ਬਾਦਲ ਨਾਲ ਉਨ੍ਹਾਂ ਦੇ ਭਵਿੱਖ ਦੇ ਸਮਝੌਤਿਆਂ ਨੂੰ ਲੈ ਕੇ ਮੁਲਾਕਾਤ ਕੀਤੀ ਹੈ। ਦੱਖਣੀ ਅਫਰੀਕਾ ਕੋਲ ਕੋਲੇ ਦਾ ਸਰਪਲਸ ਭੰਡਾਰ ਹੈ ਅਤੇ ਪੰਜਾਬ ਦੇ ਥਰਮਲ ਪਲਾਂਟਾਂ ਨੂੰ ਇਸ ਨੂੰ ਪਹੁੰਚਾਉਣ ਸਬੰਧੀ ਸਮਝੌਤਾ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ...Jan 31

ਇੱਕ ਲੱਤ ਸਹਾਰੇ 'ਇੰਡੀਆਜ਼ ਗੌਟ ਟੈਲੇਂਟ' ਦੀ ਸ਼ਾਨ ਬਣੀ ਸ਼ੁਭਰੀਤ

Share this News

ਅਮਰਗੜ੍ਹ : 'ਹਿੰਮਤ ਜਿਥੇ ਲੱਕ ਬੰਨ੍ਹ ਖਲੋਵੇ ਉਥੇ ਸੁੱਕਾ ਕੰਡਾ ਵੀ ਗੁਲਦਸਤਾ ਬਣ ਜਾਵੇ' ਅਜਿਹੀਆਂ ਦਲੇਰੀ ਭਰੀਆਂ ਸਤਰਾਂ ਨੂੰ ਬੜੀ ਹਿੰਮਤ ਅਤੇ ਜਜ਼ਬੇ ਨਾਲ ਸਮੇਟ ਦੀ ਅਮਰਗੜ੍ਹ ਦੇ ਲਾਗਲੇ ਪਿੰਡ ਝੂੰਦਾ ਦੀ ਸ਼ੁਭਰੀਤ ਕੌਰ 'ਤੇ ਢੁਕਦੀਆਂ ਹਨ, ਜਿਸਦੀ ਇੱਕ ਲੱਤ ਬਚਪਨ ਤੋਂ ਹੀ ਕਮਜ਼ੋਰ ਸੀ। ਸਾਲ 1986 ਨੂੰ ਮਾਤਾ ਚਰਨਜੀਤ ਕੌਰ ਅਤੇ ਸਵ: ਪਰਮਜੀਤ ਸਿੰਘ ਘੁੰਮਣ ਦੇ ਘਰ ਜਨਮੀ ਸ਼ੁਭਰੀਤ ਕੌਰ ਜੋ ਇੱਕ ਚੰਗੇ ਘਰਾਣੇ ਨਾਲ ਸੰਬੰਧ ਰੱਖਦੀ ਹੈ, ਦੀ ਸਾਲ 2009 'ਚ ਓਹੀ ਲੱਤ ਜੋ ਕੁਦਰਤੀ ਕਮਜ਼ੋਰ ਸੀ, ਉਪਰ ਇਕ ਹਾਦਸੇ ਦੌਰਾਨ ਗੰਭੀਰ ਸੱਟ ਲੱਗ ਗਈ। ਕਾਫੀ ਇਲਾਜ ਤੋਂ ਬਾਅਦ ਉਸਦੀ ਲੱਤ ਨੂੰ ਕੱਟਣਾ ਪਿਆ। ਸ਼ੁਭਰੀਤ ਨੇ ਜੀ. ਐਨ.ਐਮ. ਅਤੇ ਬੀ.ਐਸ.ਸੀ. ਨਰਸਿੰਗ ਕੀਤੀ ਹੋਈ ...
[home] 1-9 of 9


Recent Posts

Archive

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved