Punjab News Section

Monthly Archives: JANUARY 2015


Jan 28

ਸੁੱਖਾ ਕਾਹਲਵਾਂ ਹੱਤਿਆ ਕੇਸ ਦਾ ਮੁੱਖ ਦੋਸ਼ੀ ਲੁਧਿਆਣਾ ਪੁਲਿਸ ਵੱਲੋਂ ਗ੍ਰਿਫ਼ਤਾਰ

Share this News

ਲੁਧਿਆਣਾ : ਲੁਧਿਆਣਾ-ਜਲੰਧਰ ਮੁੱਖ ਸੜਕ 'ਤੇ ਫਗਵਾੜਾ ਨੇੜੇ ਪੁਲਿਸ ਹਿਰਾਸਤ 'ਚ ਸੁੱਖਾ ਕਾਹਲਵਾਂ ਦੀ ਸ਼ਰ੍ਹੇਆਮ ਗੋਲੀਆਂ ਮਾਰ ਕੇ ਕੀਤੀ ਹੱਤਿਆ ਦੇ ਮਾਮਲੇ 'ਚ ਲੁੜੀਂਦੇ ਕਥਿਤ ਮੁੱਖ ਦੋਸ਼ੀ ਨੂੰ ਪੁਲਿਸ ਨੇ ਕਾਬੂ ਕਰਨ 'ਚ ਸਫ਼ਲਤਾ ਹਾਸਿਲ ਕਰ ਲਈ ਹੈ। ਜਾਣਕਾਰੀ ਅਨੁਸਾਰ ਲੁਧਿਆਣਾ ਪੁਲਿਸ ਦੀ ਇਕ ਟੀਮ ਵੱਲੋਂ ਪਿਛਲੇ ਕੁਝ ਦਿਨਾਂ ਤੋਂ ਪੰਜਾਬ ਸਮੇਤ ਕਈ ਹੋਰ ਸੂਬਿਆਂ 'ਚ ਇਸ ਹੱਤਿਆ ਕਾਂਡ ਵਿਚ ਸ਼ਾਮਿਲ ਦੋਸ਼ੀਆਂ ਨੂੰ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਸੀ। ਲੁਧਿਆਣਾ ਪੁਲਿਸ ਆਪਣੇ ਇਸ ਮਕਸਦ 'ਚ ਕਾਮਯਾਬ ਹੋਈ ਅਤੇ ਪੁਲਿਸ ਨੇ ਇਸ ਮਾਮਲੇ 'ਚ ਲੁੜੀਂਦੇ ਮੁੱਖ ਕਥਿਤ ਦੋਸ਼ੀ ਨੂੰ ਤਰਨ ਤਾਰਨ ਤੋਂ ਗ੍ਰਿਫ਼ਤਾਰ ਕਰਨ 'ਚ ਸਫ਼ਲਤਾ ਹਾਸਿਲ ਕੀਤੀ। ਭਾਵੇਂ ਹਾਲ ਦੀ ਘੜੀ ਪੁਲਿਸ ਅਧਿਕਾਰੀ ...Jan 28

ਪੁਲੀਸ ਨੇ ਸੁਪਾਰੀ ਲੈ ਕੇ ਮੇਰੇ ਪੁੱਤ ਸੁੱਖਾ ਕਾਹਲਵਾਂ ਨੂੰ ਮਰਵਾਇਆ - ਪਿਤਾ

Share this News

ਜਲੰਧਰ : ਭਾਰੀ ਸੁਰੱਖਿਆ ਪ੍ਰਬੰਧਾਂ ਹੇਠ ਪਿੰਡ ਕਾਹਲਵਾਂ ’ਚ ਅੱਜ ਗੈਂਗਸਟਰ ਸੁੱਖਾ ਕਾਹਲਵਾਂ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ। ਜਲੰਧਰ-ਕਰਤਾਰਪੁਰ ਰੋਡ ’ਤੇ ਪਿੰਡ ਕਾਹਲਵਾਂ ਨੂੰ ਜਾਣ ਵਾਲੇ ਸਾਰੇ ਰਸਤਿਆਂ ’ਤੇ ਪੁਲੀਸ ਨੇ ਨਾਕਾਬੰਦੀ ਕੀਤੀ ਹੋਈ ਸੀ, ਤਾਂ ਜੋ ਲੋਕ ਵੱਡੀ ਗਿਣਤੀ ’ਚ ਸਰਕਾਰ ਮੌਕੇ ਸ਼ਾਮਲ ਨਾ ਹੋ ਸਕਣ ਪਰ ਫਿਰ ਵੀ ਵੱਡੀ ਗਿਣਤੀ ਵਿੱਚ ਲੋਕ ਸੁੱਖਾ ਕਾਹਲਵਾਂ ਦੇ ਸਸਕਾਰ ਵਿੱਚ ਸ਼ਾਮਲ ਹੋਏ। ਜਦੋਂ ਸੁੱਖੇ ਦੀ ਅਰਥੀ ਉੱਠੀ ਤਾਂ ਮਾਹੌਲ ਗ਼ਮਗੀਨ ਹੋ ਗਿਆ। ਹਾਲਾਂਕਿ ਸੁੱਖਾ ਕਾਹਲਵਾਂ ਦਾ ਪਿਛੋਕੜ ਅਪਰਾਧਿਕ ਜਗਤ ਨਾਲ ਜੁੜਿਆ ਹੋਇਆ ਸੀ ਪਰ ਪਿੰਡਾਂ ਦੇ ਲੋਕ ਉਸ ਨੂੰ ਇਕ ਹੀਰੋ ਵਜੋਂ ਦੇਖ ਰਹੇ ਸਨ। ਲੋਕਾਂ ਦਾ ਮੰਨਣਾ ਸੀ ਕਿ ਸੁੱਖਾ ਕਾਹਲਵਾਂ ਨੇ ਕਦੇ ਵੀ ...Jan 28

ਹਰਸਿਮਰਤ ਕੌਰ ਬਾਦਲ ਵੱਲੋਂ ਓਬਾਮਾ ਨੂੰ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਆਉਣ ਦਾ ਸੱਦਾ

Share this News

ਬਠਿੰਡਾ : ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਅਮਰਿਕਾ ਦੇ ਰਾਸ਼ਟਰਪਤੀ ਬਾਰਾਕ ਓਬਾਮਾ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸਥਿਤ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾ ਲਈ ਆਉਣ ਦਾ ਸੱਦਾ ਦਿੱਤਾ ਹੈ। ਅਮਰਿਕੀ ਰਾਸ਼ਟਰਪਤੀ ਨੂੰ ਉਨ੍ਹਾਂ ਦੇ ਸਨਮਾਨ ਵਿਚ ਭਾਰਤ ਸਰਕਾਰ ਵੱਲੋਂ ਆਯੋਜਿਤ ਭੋਜ ਸਮੇਂ ਸ੍ਰੀਮਤੀ ਬਾਦਲ ਨੇ ਉਨ੍ਹਾਂ ਨੂੰ ਅੰਮ੍ਰਿਤਸਰ ਸਾਹਿਬ ਵਿਖੇ ਸਥਿਤ ਇਸ ਮਹਾਨ ਰੁਹਾਨੀ ਅਤੇ ਧਾਰਮਿਕ ਕੇਂਦਰ ਵਿਖੇ ਆ ਕੇ ਸਿੱਖ ਧਰਮ ਅਤੇ ਵਿਰਸੇ ਸਬੰਧੀ ਜਾਣਕਾਰੀ ਹਾਸਲ ਕਰਨ ਨੂੰ ਕਿਹਾ।   ਉਪ ਮੁੱਖ ਮੰਤਰੀ ਦੇ ਸਹਾਇਕ ਮੀਡੀਆ ਸਲਾਹਕਾਰ ਸ: ਹਰਜਿੰਦਰ ਸਿੱਧੂ ਨੇ ਇਹ ਜਾਣਕਾਰੀ ਅੱਜ ਇੱਥੇ ਦਿੰਦਿਆ ਦੱਸਿਆ ਕਿ ਕੇਂਦਰੀ ਮੰਤਰੀ ਨੇ ਅਮਰਿਕੀ ਰਾਸ਼ਟਰਪਤੀ ਤੋਂ ਪੁੱਛਿਆ ਕਿ ਉਹ ਭਾਰਤ ਤੋਂ ਕਿਸੇ ਤਰਾਂ ...Jan 28

ਬਿੱਟੂ ਔਲਖ ਤੋਂ ਈਡੀ ਕਰੇਗੀ ਦੋ ਦਿਨ ਪੁੱਛਗਿੱਛ

Share this News

ਪਟਿਆਲਾ : ਸਿੰਥੈਟਿਕ ਡਰੱਗ ਸਮੱਗਲਿੰਗ ਮਾਮਲੇ 'ਚ ਗ੍ਰਿਫਤਾਰ ਪੰਜਾਬ ਪੁਲਸ ਦੇ ਸਾਬਕਾ ਡੀਐਸਪੀ ਜਗਦੀਸ਼ ਭੋਲਾ ਦੇ ਸਾਥੀ ਮਨਿੰਦਰ ਉਰਫ ਬਿੱਟੂ ਔਲਖ ਨੂੰ ਅਦਾਲਤ ਨੇ ਦੋ ਦਿਨ ਦੇ ਰਿਮਾਂਡ 'ਤੇ ਈਡੀ ਨੂੰ ਸੌਂਪ ਦਿੱਤਾ ਹੈ। ਈਡੀ ਵੱਲੋਂ ਸੋਮਵਾਰ ਨੂੰ ਵਧੀਕ ਨਿਰਦੇਸ਼ਕ ਨਿਰੰਜਨ ਸਿੰਘ ਤੇ ਸਰਕਾਰੀ ਵਕੀਲ ਸੁਰੇਸ਼ ਬੱਤਰਾ ਜ਼ਿਲ੍ਹਾ ਸ਼ੈਸ਼ਨ ਜੱਜ ਐਚਐਸ ਮਦਾਨ ਦੀ ਅਦਾਲਤ 'ਚ ਪੇਸ਼ ਹੋਏ। ਉਨ੍ਹਾਂ ਸਾਬਕਾ ਅਕਾਲੀ ਨੇਤਾ ਬਿੱਟੂ ਔਲਖ ਦਾ ਰਿਮਾਂਡ ਮੰਗਿਆ। ਈਡੀ ਔਲਖ ਤੋਂ ਉਸ ਦੀ ਜਾਇਦਾਦ ਬਾਰੇ ਪੁੱਛਗਿੱਛ ਕਰਨਾ ਚਾਹੁੰਦੀ ਹੈ। ਦੱਸਿਆ ਜਾ ਰਿਹਾ ਹੈ ਕਿ ਔਲਖ ਦੀ ਅੰਮ੍ਰਿਤਸਰ ਵਿੱਚ ਕਾਫੀ ਜਾਇਦਾਦ ਹੈ। ਇਸੇ ਮਾਮਲੇ ਵਿੱਚ ਔਲਖ ਦੇ ਦੋ ਸਾਥੀਆਂ ਸੁਖਜੀਤ ਸੁੱਖਾ ਤੇ ਵਰਿੰਦਰ ...Jan 28

ਭਾਈ ਗੁਰਬਖਸ਼ ਸਿੰਘ ਆਪਣੀ ਕੀਮਤੀ ਜਾਨ ਦੀ ਸੰਭਾਲ ਕਰਨ - ਜਥੇਦਾਰ ਅਵਤਾਰ ਸਿੰਘ

Share this News

ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਸਿਰਮੌਰ ਧਾਰਮਿਕ ਸੰਸਥਾ ਹੈ ਤੇ ਹਮੇਸ਼ਾਂ ਹੀ ਆਪਣੀ ਜਿੰਮੇਵਾਰੀ ਨੂੰ ਸਮਝਦਿਆਂ ਕੌਮੀ ਮਸਲਿਆਂ ਤੋਂ ਕਦੇ ਵੀ ਪਿੱਛੇ ਨਹੀਂ ਹਟੀ। ਜਦੋਂ ਵੀ ਕਿਤੇ ਕੌਮ ਤੇ ਸੰਕਟ ਆਇਆ ਹੈ ਸ਼੍ਰੋਮਣੀ ਕਮੇਟੀ ਨੇ ਉਸ ਦੇ ਹੱਲ ਲਈ ਹਮੇਸ਼ਾਂ ਹੀ ਮੋਹਰੀ ਰੋਲ ਅਦਾ ਕੀਤਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਇਥੋਂ ਜਾਰੀ ਪ੍ਰੈੱਸ ਬਿਆਨ 'ਚ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਹੈ ਕਿ ਭਾਈ ਗੁਰਬਖਸ਼ ਸਿੰਘ ਖਾਲਸਾ ਦਾ ਜੀਵਨ ਬਹੁਤ ਕੀਮਤੀ ਹੈ। ਸ਼੍ਰੋਮਣੀ ਕਮੇਟੀ ਭਾਈ ਖਾਲਸਾ ਨੂੰ ਅਪੀਲ ਕਰਦੀ ਹੈ ਕਿ ਉਹ ਆਪਣੀ ਸਿਹਤ ਵੱਲ ਧਿਆਨ ਕਰਨ ਕਿਉਂਕਿ ਉਨ੍ਹਾਂ ਦੀ ਕੀਮਤੀ ਜਾਨ ਪੰਥ ਦੀ ਅਮਾਨਤ ...Jan 28

ਭਾਜਪਾ ਸਿੱਖ ਅਤੇ ਅਕਾਲੀ ਦਲ ਹਿੰਦੂ ਚਿਹਰੇ ਉਭਾਰਨ ਲਈ ਸਰਗਰਮ

Share this News

ਅੰਮ੍ਰਿਤਸਰ : ਬਦਲ ਰਹੇ ਸਿਆਸੀ ਘਟਨਾਕ੍ਰਮ ਦੇ ਮੱਦੇਨਜ਼ਰ ਕੇਂਦਰ ਦੀ ਸੱਤਾ 'ਤੇ ਕਾਬਜ਼ ਭਾਰਤੀ ਜਨਤਾ ਪਾਰਟੀ ਵੱਲੋਂ ਪੰਜਾਬ ਵਿੱਚ ਪਾਰਟੀ ਅੰਦਰ ਸਿੱਖ ਚਿਹਰਿਆਂ ਨੂੰ ਉਭਾਰਨ ਦੀਆਂ ਤਿਆਰੀਆਂ ਜੋਰਾਂ 'ਤੇ ਚੱਲ ਰਹੀਆਂ ਹਨ। ਪਾਰਟੀ ਅੰਦਰ ਪਹਿਲਾਂ ਵੀ ਪੰਜਾਬ ਨਾਲ ਸਬੰਧਿਤ ਸਾਬਕਾ ਸੰਸਦ ਨਵਜੋਤ ਸਿੰਘ ਸਿੱਧੂ, ਸਿੱਖੀ ਸਰੂਪ ਵਿੱਚ ਸ. ਰਾਜਿੰਦਰਮੋਹਨ ਸਿੰਘ ਛੀਨਾ ਜੋ ਇਸ ਸਮੇਂ ਪੰਜਾਬ ਭਾਜਪਾ ਦੇ ਮੀਤ ਪ੍ਰਧਾਨ ਦੇ ਅਹੁਦੇ ਤੇ ਹਨ ਅਤੇ ਸ੍ਰ. ਹਰਜੀਤ ਸਿੰਘ ਗਰੇਵਾਲ ਸ਼ਾਮਲ ਹਨ। ਸਿੱਖ ਸਾਇਕੀ ਸਬੰਧੀ ਚੰਗੇ ਬੁਲਾਰੇ ਤੇ ਸਾਬਕਾ ਲੋਕ ਸਭਾ ਮੈਂਬਰ ਜਗਮੀਤ ਸਿੰਘ ਬਰਾੜ ਦੇ ਭਾਜਪਾ ਵਿੱਚ ਸ਼ਾਮਲ ਹੋਣ ਸਬੰਧੀ ਜੋਰਦਾਰ ਚਰਚਾ ਸਿਆਸੀ ਹਲਕਿਆਂ ਵਿੱਚ ਚੱਲ ਰਹੀ ਹੈ। ਜਿਵੇਂ ਸਮਾਂ ਆਪਣੀ ...Jan 28

ਕੀ ਹੈ ਕੈਪਟਨ ਅਮਰਿੰਦਰ ਦਾ ਗੁਪਤ ਏਜੰਡਾ ?

Share this News

ਚੰਡੀਗੜ੍ਹ : ਪਿਛਲੇ ਕਾਫ਼ੀ ਦਿਨਾਂ ਤੋਂ ਪੰਜਾਬ ਦੀ ਸਿਆਸਤ ਵਿੱਚ ਇਹ ਕਨਸੋਆਂ ਚੱਲ ਰਹੀਆਂ ਸਨ ਕਿ ਕੈਪਟਨ ਅਮਰਿੰਦਰ ਸਿੰਘ ਭਾਜਪਾ ਜੁਆਇਨ ਕਰਨ ਜਾ ਰਹੇ ਹਨ, ਜਿਨ੍ਹਾਂ ਦੀ ਸਾਰੇ ਹੀ ਰਾਜਨੀਤਕ ਹਲਕਿਆਂ ਵੱਲੋਂ ਆਪਣੇ-ਆਪਣੇ ਤੌਰ 'ਤੇ ਸਮੀਖਿਆ ਕੀਤੀ ਜਾ ਰਹੀ ਸੀ ਕਿ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੀ ਸੋਚ ਕਿਸ ਪਾਸੇ ਨੂੰ ਲਿਜਾ ਰਹੇ ਹਨ। ਕੀ ਉਹ ਕਾਂਗਰਸ ਦੇ ਵਫ਼ਾਦਾਰ ਹਨ ਜਾਂ ਵਾਕਈ ਹੀ ਅੰਦਰੋਂ ਅੰਦਰੀ ਭਾਰਤੀ ਜਨਤਾ ਪਾਰਟੀ ਦੇ ਨਾਲ ਰਲੇ ਹੋਏ ਹਨ। ਜਿਸ ਦਾ ਕਿ ਵੱਖ-ਵੱਖ ਰਾਜਨੀਤਕ ਪਾਰਟੀਆਂ ਅਤੇ ਸਮੁੱਚਾ ਪੰਜਾਬ ਸੋਚਣ ਲਈ ਮਜ਼ਬੂਰ ਹੋ ਰਹੇ ਹਨ ਕਿ ...Jan 28

ਪੰਜਾਬ ਹੁਣ 'ਚਿੱਟੀ ਕ੍ਰਾਂਤੀ' ਤੇ 'ਨੀਲੀ ਕ੍ਰਾਂਤੀ' ਵਿੱਚ ਵੀ ਮੋਹਰੀ ਬਣੇਗਾ - ਮੁੱਖ ਮੰਤਰੀ

Share this News

ਸ੍ਰੀ ਮੁਕਤਸਰ ਸਾਹਿਬ : ਦੇਸ਼ ਵਿੱਚ 'ਹਰੀ ਕ੍ਰਾਂਤੀ' ਦਾ ਮੁੱਢ ਬੰਨ੍ਹਣ ਵਾਲੇ ਸੂਬੇ ਦੇ ਮਿਹਨਤਕਸ਼ ਕਿਸਾਨਾਂ ਨੂੰ ਪਸ਼ੂ ਧਨ ਤੇ ਸਹਾਇਕ ਧੰਦਿਆਂ ਨੂੰ ਮੁੱਖ ਕਿੱਤੇ ਵਜੋਂ ਅਪਨਾਉਣ ਦਾ ਸੱਦਾ ਦਿੰਦਿਆਂ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੇ ਆਖਿਆ ਕਿ ਪੰਜਾਬ ਬਹੁਤ ਛੇਤੀ 'ਚਿੱਟੀ ਕ੍ਰਾਂਤੀ' ਤੇ 'ਨੀਲੀ ਕ੍ਰਾਂਤੀ' (ਦੁੱਧ ਉਤਪਾਦਨ) ਤੇ 'ਨੀਲੀ ਕ੍ਰਾਂਤੀ' (ਮੱਛੀ ਪਾਲਣ) ਵਿੱਚ ਵੀ ਦੇਸ਼ ਲਈ ਮਿਸਾਲ ਬਣ ਕੇ ਉੱਭਰੇਗਾ। ਅੱਜ ਇੱਥੇ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿੱਚ ਪੰਜ ਦਿਨਾਂ ਸੱਤਵੀਂ ਕੌਮੀ ਪਸ਼ੂ ਧਨ ਚੈਂਪੀਅਨਸ਼ਿਪ ਤੇ ਲਾਈਵ ਐਕਸਪੋ-2015 ਦੀ ਸਮਾਪਤੀ ਮੌਕੇ ਸ: ਬਾਦਲ ਨੇ ਆਖਿਆ ਕਿ ਸੂਬੇ ਦੇ ਕਿਸਾਨਾਂ ਨੇ 'ਹਰੀ ਕ੍ਰਾਂਤੀ' ਰਾਹੀਂ ਦੇਸ਼ ਨੂੰ ਅਨਾਜ ਪੱਖੋਂ ਆਤਮ ਨਿਰਭਰ ...Jan 28

ਸਿੱਖ ਰਾਜ ਦੀਆਂ ਦੁਰਲੱਭ 7 ਛੋਟੀਆਂ ਕ੍ਰਿਪਾਨਾਂ ਚੋਰੀ

Share this News

ਅੰਮ੍ਰਿਤਸਰ : ਮਹਾਰਾਜਾ ਰਣਜੀਤ ਸਿੰਘ ਦੇ 7 ਬੇਸ਼ਕੀਮਤੀ ਖੰਜਰ ਚੋਰੀ ਹੋ ਗਏ ਹਨ। ਕੰਪਨੀ ਬਾਗ ਸਥਿਤ ਮਹਾਰਾਜਾ ਰਣਜੀਤ ਸਿੰਘ ਪੈਨੋਰਮਾ 'ਚ ਰੱਖੇ ਸਨ। ਚੋਰਾਂ ਨੇ ਐਤਵਾਰ ਨੂੰ ਕਮਰੇ ਦਾ ਤਾਲਾ ਤੋੜ ਦਿੱਤਾ ਅਤੇ ਸ਼ੋਕੇਸ ਦਾ ਸ਼ੀਸ਼ਾ ਹਟਾ ਕੇ ਵਾਰਦਾਤ ਨੂੰ ਅੰਜਾਮ ਦਿੱਤਾ। ਪੁਲਸ ਨੇ ਕੇਸ ਦਰਜ ਕਰ ਕੇ ਕਮਰੇ ਨੂੰ ਸੀਲ ਕਰ ਦਿੱਤਾ ਹੈ। ਜਾਣਕਾਰਾਂ ਦਾ ਕਹਿਣਾ ਹੈ ਕਿ ਇਨ੍ਹਾਂ ਚੋਂ ਹਰੇਕ ਖੰਜਰ ਦੀ ਕੀਮਰ ਘੱਟ ਤੋਂ ਘੱਟ 5 ਲੱਖ ਰੁਪਏ ਹੈ। ਮਿਊਜ਼ੀਅਮ ਇੰਚਾਰਜ ਰਮਨ ਕੁਮਾਰ ਨੇ ਦੱਸਿਆ ਕਿ ਐਤਵਾਰ ਦੀ ਸ਼ਾਮ 5.30 ਵਜੇ ਸਕਿਊਰਿਟੀ ਗਾਰਡ ਨੇ ਘਟਨਾ ਦੀ ਜਾਣਕਾਰੀ ਦਿੱਤੀ। ਸ਼ੋਕੇਸ 'ਚ ਰੱਖੇ 9 'ਚੋਂ 7 ਖੰਜਰ ਗਾਇਬ ...Jan 28

ਜਥੇਦਾਰ ਨੰਦਗੜ੍ਹ ਨੂੰ ਹਟਾਉਣ ਦੀ ਯੋਜਨਾ ਖ਼ਿਲਾਫ਼ ਸਿੱਖ ਪੰਥ ਵਿੱਚ ਰੋਹ

Share this News

ਅੰਮ੍ਰਿਤਸਰ : ਨਾਨਕਸ਼ਾਹੀ ਕੈਲੰਡਰ ਨੂੰ ਬਿਕਰਮੀ ਕੈਲੰਡਰ ਵਿੱਚ ਤਬਦੀਲ ਕਰਨ ਦੀ ਯੋਜਨਾ ਦੇ ਰਾਹ ਵਿੱਚ ਅੜਿੱਕਾ ਬਣ ਰਹੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਨੂੰ ਹਟਾਉਣ ਦੀ ਹਾਕਮ ਧਿਰ ਦੀ ਪ੍ਰਸਤਾਵਤ ਯੋਜਨਾ ਖ਼ਿਲਾਫ਼ ਸਿੱਖ ਪੰਥ ਵਿੱਚ ਰੋਹ ਵਧਣ ਲੱਗ ਪਿਆ ਹੈ। ਇਸ ਸਬੰਧੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਮੁੱਖ ਮੰਤਰੀ ਸ੍ਰ. ਪ੍ਰਕਾਸ਼ ਸਿੰਘ ਬਾਦਲ ਨੂੰ ਪੱਤਰ ਲਿਖ ਕੇ ਆਖਿਆ ਕਿ ਉਹ ਅਜਿਹੀ ਗੁਸਤਾਖ਼ੀ ਨਾ ਕਰਨ। ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਚਿਤਾਵਨੀ ਦਿੱਤੀ ਕਿ ਜੇ ਜਥੇਦਾਰ ਨੰਦਗੜ੍ਹ ਨੂੰ ਹਟਾਇਆ ਗਿਆ ਤਾਂ ਉਹ ਇਹ ਮਾਮਲਾ ਸੁਪਰੀਮ ਕੋਰਟ ਵਿੱਚ ...
[home] [1] 2  [next]1-10 of 11


Recent Posts

Archive

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved