Punjab News Section

Monthly Archives: JANUARY 2016


Jan 30

ਲੁਧਿਆਣਾ 'ਚ ਲੁਟੇਰਿਆਂ ਵੱਲੋਂ ਦੋ ਔਰਤਾਂ ਦੀ ਹੱਤਿਆ-ਲੱਖਾਂ ਦਾ ਸਾਮਾਨ ਲੁੱਟਿਆ

Share this News

ਲੁਧਿਆਣਾ : ਸ਼ਹਿਰ ਦੇ ਬੜੇਵਾਲ ਇਲਾਕੇ ਦੀ ਸ਼ੇਰ-ਏ-ਪੰਜਾਬ ਕਾਲੋਨੀ 'ਚ ਸ਼ੁੱਕਰਵਾਰ ਨੂੰ ਇਕ ਡਾਕਟਰ ਦੀ ਪਤਨੀ ਅਤੇ ਮਾਂ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਜਾਣਕਾਰੀ ਮੁਤਾਬਕ ਡਾਕਟਰ ਰਾਜੇਸ਼ ਅਗਰਵਾਲ ਦੇ ਘਰੋਂ ਉਨ੍ਹਾਂ ਦੀ ਪਤਨੀ ਅਤੇ ਮਾਂ ਦੀਆਂ ਲਾਸ਼ਾਂ ਲਾਬੀ 'ਚ ਮਿਲੀਆਂ। ਦੋਹਾਂ ਦੇ ਸਰੀਰ 'ਤੇ ਤੇਜ਼ਧਾਰ ਹਥਿਆਰਾਂ ਦੇ ਨਿਸ਼ਾਨ ਸਨ। 
ਘਰ ਦੀਆਂ ਕੁਝ ਅਲਮਾਰੀਆਂ ਖੁੱਲ੍ਹੀਆਂ ਸਨ ਅਤੇ ਹੋਰ ਸਮਾਨ ਗਾਇਬ ਸੀ। ਸੂਚਨਾ ਤੋਂ ਬਾਅਦ ਪੁਲਸ ਕਮਿਸ਼ਨਰ ਅਤੇ ਡੀ. ਸੀ. ਪੀ. ਮੌਕੇ 'ਤੇ ਪਹੁੰਚੇ। ਫਿਲਹਾਲ ਪੁਲਸ ਨੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ। ਡਾ. ਰਾਕੇਸ਼ ਮਾਡਲ ਟਾਊਨ ਦੇ ਦੀਪ ਹਸਪਤਾਲ 'ਚ ਹਾਰਟ ਸਪੈਸ਼ਲਿਸਟ ਹਨ।
ਸ਼ੁੱਕਰਵਾਰ ਦੁਪਹਿਰ ਲਗਭਗ ਸਵਾ ਦੋ ਵਜੇ ਉਨ੍ਹਾਂ ਦੀ ਨੌਕਰਾਣੀ ਪੂਜਾ ...Jan 30

ਜਗਮੀਤ ਬਰਾੜ ਦੇ ਸਿਤਾਰੇ ਕਦੋਂ ਤੱਕ ਰਹਿਣਗੇ ਗਰਦਿਸ਼ 'ਚ

Share this News

ਲੁਧਿਆਣਾ : ਆਲ ਇੰਡੀਆ ਕਾਂਗਰਸ ਕਮੇਟੀ ਦੇ ਮੈਂਬਰ ਅਤੇ ਸਾਬਕਾ ਐੱਮ. ਪੀ. ਜਗਮੀਤ ਸਿੰਘ ਬਰਾੜ ਇਕ ਪੜ੍ਹੇ-ਲਿਖੇ ਕਾਬਲ ਅਤੇ ਤੇਜ਼-ਤਰਾਰ ਰਾਜਸੀ ਆਗੂ ਹਨ ਪਰ ਉਨ੍ਹਾਂ ਦੀ ਕਾਂਗਰਸ ਵਿਚ ਰਹਿੰਦਿਆਂ ਮੁੱਖ ਮੰਤਰੀ ਬਣਨ ਦੀ ਰਾਜਸੀ ਦਾਲ ਗਲਦੀ-ਗਲਦੀ ਹੇਠਾਂ ਲੱਗ ਜਾਂਦੀ ਰਹੀ ਹੈ, ਜਿਸ ਦੇ ਚਲਦੇ ਉਨ੍ਹਾਂ ਦਾ ਵੱਡਾ ਨੁਕਸਾਨ ਹੁੰਦਾ ਰਿਹਾ ਹੈ। 
ਇਸ ਵੱਡੇ ਕੱਦ ਦੇ ਨੇਤਾ ਦੇ ਰਾਜਸੀ ਜੀਵਨ 'ਤੇ ਜੇਕਰ ਝਾਤ ਮਾਰੀ ਜਾਵੇ ਤਾਂ ਉਹ ਇਕ ਸੂਝਵਾਨ ਬੁਲਾਰੇ ਅਤੇ ਬਾਦਲਕਿਆਂ ਨਾਲ ਇੱਟ ਖੜੱਕਾ ਲੈਣ ਵਾਲੇ ਧਨਾਢ ਲੀਡਰ ਹਨ ਪਰ ਪਿਛਲੇ ਕਈ ਵਰ੍ਹਿਆਂ ਤੋਂ ਕਾਂਗਰਸ ਦੇ ਪੰਜਾਬ ਵਿਚਲੇ ਕਾਂਗਰਸੀ ਮੁੱਖ ਮੰਤਰੀਆਂ ਨਾਲ ਬਰਾੜ ਦਾ ਇੱਟ ਖੜੱਕਾ ਕਿਸੇ ਤੋਂ ਲੁਕਿਆ ਨਹੀਂ।  ਕਾਂਗਰਸ ਦੇ ਰਾਜ ਦੌਰਾਨ ਕਿਸੇ ਨਾ ...Jan 30

ਡੇਰਾ ਮੁਖੀ ਦੀ ਮੁਆਫੀ 'ਤੇ ਗਿਆਨੀ ਗੁਰਬਚਨ ਸਿੰਘ ਨੇ ਕਬੂਲੀ ਗਲਤੀ

Share this News

ਅੰਮਿ੍ਤਸਰ : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਡੇਰਾ ਸਿਰਸਾ ਮੁਖੀ ਨੂੰ ਮੁਆਫ਼ੀ ਦੇਣ ਦੇ ਫ਼ੈਸਲੇ ਨੂੰ ਗਲਤ ਦੱਸਦਿਆਂ ਸਵੀਕਾਰ ਕੀਤਾ ਕਿ ਜਦ ਵੀ ਕੋਈ ਗਲਤੀ ਹੋ ਜਾਵੇ ਤਾਂ ਉਸ 'ਚ ਸੁਧਾਰ ਕਰ ਲੈਣਾ ਚਾਹੀਦਾ ਹੈ | ਇਕ ਨਿਜੀ ਟੀ. ਵੀ. ਚੈਨਲ ਨਾਲ ਗੱਲਬਾਤ ਕਰਦਿਆਂ ਪੁੱਛੇ ਗਏ ਇਕ ਸਵਾਲ ਦੇ ਜਵਾਬ 'ਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਮੰਨਿਆ ਕਿ ਡੇਰਾ ਸਿਰਸਾ ਮੁਖੀ ਨੂੰ ਮੁਆਫ਼ ਕਰਨ ਸਬੰਧੀ ਲਿਆ ਗਿਆ ਫ਼ੈਸਲਾ ਸਹੀ ਨਹੀਂ ਸੀ | ਉਨ੍ਹਾਂ ਕਿਹਾ ਕਿ ਮੁਆਫ਼ੀ ਦਾ ਫ਼ੈਸਲਾ ਇਕ ਵੱਡੀ ਭੁੱਲ ਸੀ, ਜਿਸ ਨੂੰ ਵਾਪਸ ਲੈ ਕੇ ਉਸ 'ਚ ਸੁਧਾਰ ਕੀਤਾ ਗਿਆ | ਉਨ੍ਹਾਂ ਕਿਹਾ ਕਿ ...Jan 30

ਕਾਂਗਰਸ ਹਾਈਕਮਾਂਡ ਵੱਲੋਂ ਬਰਾੜ ਨੂੰ ਮੂੰਹ ਬੰਦ ਰੱਖਣ ਦੇ ਹੁਕਮ

Share this News

ਚੰਡੀਗੜ੍ਹ  : ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵੱਲੋਂ ਖਡੂਰ ਸਾਹਿਬ ਜਿਮਨੀ ਚੋਣ ਨਾ ਲੜਨ ਦੇ ਫੈਸਲੇ ਵਿਰੁੱਧ ਤਿੱਖਾ ਵਿਰੋਧ ਪ੍ਰਗਟ ਕਰ ਰਹੇ ਸੀਨੀਅਰ ਕਾਂਗਰਸੀ ਆਗੂ ਅਤੇ ਸਾਬਕਾ ਸੰਸਦ ਮੈਂਬਰ ਜਗਮੀਤ ਸਿੰਘ ਬਰਾੜ ਨੂੰ ਕੇਂਦਰੀ ਕਾਂਗਰਸ ਹਾਈਕਮਾਂਡ ਨੇ ਪਾਰਟੀ ਅਨੁਸ਼ਾਸਨ ਵਿੱਚ ਰਹਿਣ ਦੀ ਸਖਤ ਚਿਤਾਵਨੀ ਦਿੱਤੀ ਹੈ। ਹਾਈਕਮਾਂਡ ਨੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਜਗਮੀਤ ਸਿੰਘ ਬਰਾੜ ਦੀ ਕੀਤੀ ਸ਼ਿਕਾਇਤ ਦੇ ਪ੍ਰਤੀਕਰਮ ਵਿੱਚ ਕਿਹਾ ਹੈ ਕਿ ਸ. ਬਰਾੜ ਆਪਣਾ ਮੂੰਹ ਬੰਦ ਰੱਖਣ। ਜੇਕਰ ਉਹ ਅਜਿਹਾ ਨਹੀਂ ਕਰਦੇ ਤਾਂ ਉਨ੍ਹਾਂ ਖਿਲਾਫ ਅਨੁਸ਼ਾਸਨੀ ਕਾਰਵਾਈ ਹੋ ਸਕਦੀ ਹੈ। ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਅਤੇ ਆਲ ਇੰਡੀਆ ਕਾਂਗਰਸ ਦੇ ਜਨਰਲ ਸਕੱਤਰ ਡਾ. ਸ਼ਕੀਲ ਅਹਿਮਦ ਨੇ ਅੱਜ ਪੱਤਰਕਾਰਾਂ ਨਾਲ ਗੱਲਬਾਤ ...Jan 30

ਭੀਮ ਟਾਂਕ ਹੱਤਿਆ ਕਾਂਡ ਦੇ ਦੋਸ਼ੀ ਸ਼ਿਵ ਕੁਮਾਰ ਡੋਡਾ ਨੇ ਪੁਲਿਸ ਸਾਹਮਣੇ ਆਤਮ-ਸਮਰਪਣ ਕੀਤਾ

Share this News

ਫਾਜ਼ਿਲਕਾ : ਅਬੋਹਰ ਦੇ ਦਲਿਤ ਯੁਵਕ ਭੀਮ ਟਾਂਕ ਦੀ ਹੱਤਿਆ ਦੇ ਦੋਸ਼ੀ ਸ਼ਿਵ ਲਾਲ ਡੋਡਾ ਨੇ ਸ਼ੁੱਕਰਵਾਰ ਨੂੰ ਫ਼ਾਜ਼ਿਲਕਾ ਦੇ ਐਸ.ਐਸ.ਪੀ. ਇੰਦਰ ਮੋਹਨ ਸਿੰਘ ਭੱਟੀ ਸਾਹਮਣੇ ਆਤਮਸਮਰਪਣ ਕਰ ਦਿੱਤਾ, ਵੀਰਵਾਰ 21 ਜਨਵਰੀ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਸ਼ਿਵ ਡੋਡਾ ਦੀ ਅਗਾਊਂ ਜ਼ਮਾਨਤ ਦੀ ਅਰਜ਼ੀ ਰੱਦ ਕਰ ਦਿੱਤੀ ਸੀ ਤੇ ਇਸ ਤੋਂ ਪਹਿਲਾਂ ਕਿ ਪੁਲਿਸ ਕੋਈ ਹੋਰ ਕਾਰਵਾਈ ਕਰਦੀ ਡੋਡਾ ਨੇ ਹਥਿਆਰ ਸੁੱਟ ਦਿੱਤੇ। 
ਵਿਧਾਨ ਸਭਾ ਹਲਕਾ ਅਬੋਹਰ ਦੇ ਸ਼੍ਰੋਮਣੀ ਅਕਾਲੀ ਦਲ ਦੇ ਇੰਚਾਰਜ ਅਤੇ ਸ਼ਰਾਬ ਦੇ ਵੱਡੇ ਵਪਾਰੀ ਸ਼ਿਵ ਡੋਡਾ ਦੇ ਫਾਰਮ ਹਾਊਸ ਤੇ ਹੀ ਭੀਮ ਟਾਂਕ ਦੀ ਟੋਟੇ-ਟੋਟੇ ਕਰਕੇ ਹੱਤਿਆ ਕੀਤੀ ਗਈ ਸੀ, ਉਸ ਵੇਲੇ ਹੀ ਇੱਕ ਹੋਰ ਯੁਵਕ ਗੁਰਜੰਟ ਸਿੰਘ ਉਰਫ਼ ਜੰਟਾ ਦੀ ...Jan 30

ਪੰਜਾਬ ਪੁਲਿਸ ਦੇ 14 ਮੁਲਾਜ਼ਮਾਂ ਨੂੰ ਸ਼ਾਨਦਾਰ ਸੇਵਾਵਾਂ ਲਈ ਰਾਸ਼ਟਰਪਤੀ ਪੁਰਸਕਾਰ

Share this News

ਚੰਡੀਗੜ੍ਹ : ਪੰਜਾਬ ਪੁਲਿਸ ਦੇ ਮੁੱਖ ਸਿਪਾਹੀ ਰਾਮ ਲਾਲ ਨੰਬਰ 592/ਗੁਰਦਾਸਪੁਰ ਜਿਸ ਨੇ ਪਿਛਲੇ ਸਾਲ ਦੀਨਾਨਗਰ ਪੁਲਿਸ ਥਾਣੇ 'ਤੇ ਹੋਏ ਹਮਲੇ ਦੌਰਾਨ ਅਤਿਵਾਦੀਆਂ ਦਾ ਬਹਾਦਰੀ ਨਾਲ ਮੁਕਾਬਲਾ ਕੀਤਾ ਸੀ, ਨੂੰ ਉਸ ਦੀ ਬਹਾਦਰੀ ਲਈ ਰਾਸ਼ਟਰਪਤੀ ਪੁਲਿਸ ਮੈਡਲ ਨਾਲ ਨਿਵਾਜਿਆ ਗਿਆ ਹੈ। ਇਸ ਤੋਂ ਇਲਾਵਾ ਤਰਨਤਾਰਨ ਦੇ ਐਸ.ਐਸ.ਪੀ. ਮਨਮੋਹਨ ਕੁਮਾਰ ਸ਼ਰਮਾ ਅਤੇ 12 ਹੋਰ ਪੁਲਿਸ ਕਰਮਚਾਰੀਆਂ ਨੂੰ ਵੀ ਗਣਤੰਤਰ ਦਿਵਸ ਦੀ ਪੂਰਬਲੀ ਸ਼ਾਮ ਨੂੰ ਉਨ੍ਹਾਂ ਦੀਆਂ ਸ਼ਾਨਦਾਰ ਸੇਵਾਵਾਂ ਲਈ ਪੁਲਿਸ ਮੈਡਲ ਦੇਣ ਦਾ ਐਲਾਨ ਕੀਤਾ ਗਿਆ ਹੈ। 
ਪੰਜਾਬ ਪੁਲਿਸ ਦੇ ਬੁਲਾਰੇ ਅਨੁਸਾਰ ਤਰਨਤਾਰਨ ਦੇ ਜ਼ਿਲ੍ਹਾ ਪੁਲਿਸ ਮੁਖੀ ਤੋਂ ਇਲਾਵਾ ਜਿਹੜੇ ਹੋਰ ਕਰਮਚਾਰੀਆਂ ਨੂੰ ਸ਼ਾਨਦਾਰ ਸੇਵਾਵਾਂ ਲਈ ਪੁਲਿਸ ਮੈਡਲ ਦੇਣ ਦਾ ਐਲਾਨ ਕੀਤਾ ਗਿਆ ਹੈ, ਉਨ੍ਹਾਂ ਵਿੱਚ ਕ੍ਰਮਵਾਰ ...Jan 30

2 ਸਾਲਾਂ ਬਾਅਦ ਵੀ 'ਬਾਬਾ ਆਸ਼ੂਤੋਸ਼' ਨੂੰ ਫਰੀਜ਼ਰ 'ਚੋਂ ਕੱਢਣ ਲਈ ਤਿਆਰ ਨਹੀਂ ਪੈਰੋਕਾਰ

Share this News

ਨੂਰਮਹਿਲ : ਜਲੰਧਰ ਦੇ ਨੂਰਮਹਿਲ ਸਥਿਤ ਡੇਰਾ ਦਿੱਵਿਆ ਜਯੋਤੀ ਜਾਗ੍ਰਿਤੀ ਸੰਸਥਾਨ ਦੇ ਮੁਖੀ ਆਸ਼ੂਤੋਸ਼ ਮਹਾਰਾਜ ਨੂੰ 'ਕਲੀਨਿਕਲੀ ਡੈੱਡ' ਐਲਾਨੇ ਜਾਣ ਤੋਂ ਬਾਅਦ ਫਰੀਜ਼ਰ 'ਚ ਰੱਖਿਆ ਅੱਜ ਪੂਰੇ 2 ਸਾਲ ਹੋ ਗਏ ਹਨ, ਪਰ ਅੱਜ ਵੀ ਉਨ੍ਹਾਂ ਦੇ ਪੈਰੋਕਾਰ ਮਹਾਰਾਜ ਦਾ ਅੰਤਿਮ ਸੰਸਕਾਰ ਕਰਨ ਲਈ ਤਿਆਰ ਨਹੀਂ ਹਨ। 
ਪੈਰੋਕਾਰਾਂ ਦਾ ਮੰਨਣਾ ਹੈ ਕਿ ਆਸ਼ੂਤੋਸ਼ ਮਹਾਰਾਜ ਡੂੰਘੀ ਸਮਾਧੀ 'ਚ ਗਏ ਹੋਏ ਹਨ ਅਤੇ ਇਕ ਦਿਨ ਦੁਨੀਆਂ ਦਾ ਭਲਾ ਕਰਨ ਲਈ ਉਹ ਜ਼ਰੂਰ ਵਾਪਸ ਆਉਣਗੇ। ਆਸ਼ੂਤੋਸ਼ ਮਹਾਰਾਜ ਦੇ ਅੰਤਿਮ ਸੰਸਕਾਰ ਸੰਬੰਧੀ ਹਾਈਕੋਰਟ 'ਚ ਭਾਵੇਂ ਹੀ ਸੁਣਵਾਈ ਚੱਲ ਰਹੀ ਹੈ ਪਰ ਸਰਕਾਰ ਦੇ ਵੀ ਇਸ ਮਾਮਲੇ ਨੂੰ ਲੈ ਕੇ ਹੁਣ ਹੱਥ ਖੜ੍ਹੇ ਹੋ ਗਏ ਹਨ। 
ਨੂਰਮਹਿਲ ਸਥਿਤ ਡੇਰੇ 'ਚ 28 ਅਤੇ ...Jan 30

ਸਾਰੇ ਸੰਸਦ ਮੈਂਬਰ ਅਨੰਦ ਮੈਰਿਜ ਐਕਟ ਦਾ ਮਾਮਲਾ ਲੋਕ ਸਭਾ ਵਿੱਚ ਉਠਾਉਣ - ਗਾਂਧੀ

Share this News

ਅੰਮ੍ਰਿਤਸਰ : ਪਟਿਆਲਾ ਤੋਂ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਨੇ  ਸ੍ਰੀ ਆਕਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨਾਲ ਮੁਲਾਕਾਤ ਕਰਕੇ ਅਨੰਦ ਮੈਰਿਜ ਐਕਟ ਨੂੰ ਲਾਗੂ ਕਰਾਉਣ ਦਾ ਮਾਮਲਾ ਵਿਚਾਰਿਆ ਹੈ। ਉਨ੍ਹਾਂ ਅਪੀਲ ਕੀਤੀ ਹੈ ਕਿ ਇਸ ਸਬੰਧ ਵਿੱਚ ਪੰਜਾਬ ਦੇ ਸੰਸਦ ਮੈਂਬਰਾਂ ਨੂੰ ਹਦਾਇਤ ਕਰਨ ਕਿ ਉਹ ਇਹ ਮਾਮਲਾ ਲੋਕ ਸਭਾ ਵਿੱਚ ਬੁਲੰਦ ਕਰਨ। ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਆਖਿਆ ਕਿ ਇਸ ਮਾਮਲੇ ਨੂੰ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਵਿੱਚ ਵਿਚਾਰਨ ਮਗਰੋਂ ਸ਼੍ਰੋਮਣੀ ਕਮੇਟੀ ਨੂੰ ਕਾਰਵਾਈ ਲਈ ਭੇਜਿਆ ਜਾਵੇਗਾ। 
'ਆਪ' ਦੇ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਅਤੇ ਹਰਿੰਦਰ ਸਿੰਘ ਖ਼ਾਲਸਾ ਸਮੇਤ ਭਾਈ ਬਲਦੀਪ ਸਿੰਘ ਨੇ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ। ਇਸ ਮਗਰੋਂ ਉਨ੍ਹਾਂ ਨੇ ਸ੍ਰੀ ...Jan 30

ਮੈਕਸੀਕੋ ਤੇ ਗੁਆਟੇਮਾਲਾ ਵਿੱਚ ਗੁਆਚੇ 8 ਪੰਜਾਬੀ ਨੌਜਵਾਨ

Share this News

ਜਲੰਧਰ : ਵਿਦੇਸ਼ਾਂ 'ਚ ਜਾ ਕੇ ਜੀਵਨ ਸਫ਼ਲ ਬਣਾਉਣ ਦੇ ਕਾਨੂੰਨ 'ਚ ਘਰ-ਵਾਰ ਉਜਾੜ ਕੇ ਵਿਦੇਸ਼ੀ ਧਰਤੀਆਂ 'ਚ ਜਵਾਨੀਆਂ ਰੋਲਣ ਵਾਲੇ ਨੌਜਵਾਨਾਂ ਦਾ ਸਿਲਸਿਲਾ ਰੁਕਣ ਦਾ ਨਾਂਅ ਨਹੀਂ ਲੈ ਰਿਹਾ। ਮਾਲਟਾਂ ਕਾਂਡ ਦੀ ਹੌਲਨਾਕ ਤ੍ਰਾਸਦੀ ਤੋਂ ਬਾਅਦ ਸੈਂਕੜੇ ਨੌਜਵਾਨਾਂ ਦੇ ਸਾਈਬੇਰੀਅਨ ਦੇ ਜੰਗਲਾਂ ਤੇ ਬਰਫ਼ੀਲੀਆਂ ਚੋਟੀਆਂ 'ਚ ਰੇਤ ਬਣ ਜਾਣ ਦੇ ਬਾਅਦ ਪਿਛਲੇ ਦਿਨੀਂ ਪਨਾਮਾ ਵਿਖੇ 20 ਦੇ ਕਰੀਬ ਪੰਜਾਬੀ ਨੌਜਵਾਨਾਂ ਦੇ ਕਿਸ਼ਤੀ ਡੁੱਬਣ ਕਾਰਨ ਮਾਰੇ ਜਾਣ ਦਾ ਖਦਸ਼ਾ ਅਜੇ ਹੱਲ ਨਹੀਂ ਸੀ ਹੋਇਆ ਕਿ ਦਰਜਨ ਦੇ ਕਰੀਬ ਪਰਿਵਾਰਾਂ ਨੇ ਅੱਜ ਇੱਥੇ ਪੱਤਰਕਾਰਾਂ ਸਾਹਮਣੇ ਖੁਲਾਸਾ ਕੀਤਾ ਕਿ ਉਨ੍ਹਾਂ ਦੇ ਪਰਿਵਾਰਾਂ ਦੇ ਨੌਜਵਾਨ ਅਮਰੀਕਾ ਲਈ ਘਰੋਂ ਤੁਰੇ ਸਨ, ਪਰ ਦਰ-ਦਰ ਭਟਕਦਿਆਂ ਉਨ੍ਹਾਂ ਨੂੰ ਪੰਜ ਸਾਲ ਹੋ ...Jan 30

ਸੁਖਬੀਰ ਬਾਦਲ ਦੀ ਅੰਦਰਖਾਤੇ ਤਾਜਪੋਸ਼ੀ ਦੀ ਤਿਆਰੀ !

Share this News

ਲੁਧਿਆਣਾ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਜੋ ਪੰਜਾਬ ਸਰਕਾਰ ਵਿੱਚ ਉੱਪ ਮੁੱਖ ਮੰਤਰੀ ਹਨ, ਉਨ੍ਹਾਂ ਦੀ ਪਦ-ਉੱਨਤੀ ਲਈ ਚੰਡੀਗੜ੍ਹ ਵਿੱਚ ਅੰਦਰਖ਼ਾਤੇ ਤਾਜਪੋਸ਼ੀ ਦੀਆਂ ਤਿਆਰੀਆਂ ਸ਼ੁਰੂ ਹੋਈਆਂ ਦੱਸੀਆਂ ਜਾ ਰਹੀਆਂ ਹਨ। 
ਭਾਵੇਂ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅੱਜ ਕੱਲ ਜ਼ੇਰੇ ਇਲਾਜ ਹਨ, ਪਰ ਉਨ੍ਹਾਂ ਦੇ ਬੀਮਾਰ ਹੋਣ ਤੋਂ ਪਹਿਲਾਂ ਹੀ ਸ਼੍ਰੋਮਣੀ ਅਕਾਲੀ ਦਲ ਨੇ ਮਾਘੀ ਦੇ ਮੇਲੇ 'ਤੇ ਆਮ ਆਦਮੀ ਪਾਰਟੀ ਦੇ ਠਾਠਾਂ ਮਾਰਦੇ ਇਕੱਠ ਨੂੰ ਦੇਖ ਕੇ ਮੁੱਖ ਮੰਤਰੀ ਦੀ ਕੁਰਸੀ ਸੁਖਬੀਰ ਸਿੰਘ ਬਾਦਲ ਨੂੰ ਬਿਠਾਉਣ ਦੀ ਅੰਦਰਖ਼ਾਤੇ ਵਿਊਂਤਬੰਦੀ ਸ਼ੁਰੂ ਕਰ ਦਿੱਤੀ ਹੈ। 
ਸੂਤਰਾਂ ਨੇ ਦੱਸਿਆ ਕਿ ਪੰਜਾਬ 'ਚ ਆਮ ਆਦਮੀ ਪਾਰਟੀ ਦੇ ਵਧ ਰਹੇ ਪ੍ਰਭਾਵ ਅਤੇ ਕਾਂਗਰਸ ਪਾਰਟੀ ਵਿੱਚ ਮਨਪ੍ਰੀਤ ...
[home] [1] 2 3 4 5 6 7 ... 11 [next]1-10 of 105


Recent Posts

Archive

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved