Punjab News Section

Monthly Archives: JANUARY 2017


Jan 21

ਬਾਦਲ ਪਰਿਵਾਰ ਦੇ ਗੋਰਖਧੰਦੇ ਦਾ ਵੱਡਾ ਖੁਲਾਸਾ

Share this News

‘ਭੱਜ ਬਾਬਾ ਬਾਦਲ ਭੱਜ, ਲੜਾਈ ਆਰ-ਪਾਰ ਦੀ’
ਚੰਡੀਗੜ੍ਹ : ਨਵੇਂ-ਨਵੇਂ ਕਾਂਗਰਸੀ ਬਣੇ ਨਵਜੋਤ ਸਿੰਘ ਸਿੱਧੂ ਨੇ ਬਾਦਲ ਪਰਵਾਰ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ। ਉਨ੍ਹਾ ਕਿਹਾ ਕਿ ਬਾਦਲ ਪਰਵਾਰ ਪੰਜਾਬ ਨੂੰ ਲੁੱਟ ਕੇ ਖਾ ਗਿਆ ਹੈ। ਉਨ੍ਹਾਂ ਕਿਹਾ ਕਿ ਟਰਾਂਸਪੋਰਟ, ਹੋਟਲ, ਕੇਬਲ, ਮੀਡੀਆ, ਰੇਤਾ ਬੱਜਰੀ, ਸ਼ਰਾਬ ਦੇ ਠੇਕੇ ਸਭ 'ਤੇ ਬਾਦਲ ਪਰਵਾਰ ਜਾਂ ਫਿਰ ਉਨ੍ਹਾਂ ਦੇ ਚਹੇਤਿਆਂ ਦਾ ਕਬਜ਼ਾ ਹੈ। ਉਨ੍ਹਾ ਕਿਹਾ ਕਿ ਬਾਦਲ ਸਰਕਾਰ ਦੇ 10 ਸਾਲਾਂ ਵਿੱਚ ਭ੍ਰਿਸ਼ਟਾਚਾਰ ਸਿਖਰ 'ਤੇ ਪਹੁੰਚ ਗਿਆ ਹੈ। 
ਵਿਕਾਸ ਸਿਰਫ ਅਖਬਾਰਾਂ ਵਿੱਚ ਹੀ ਹੋਇਆ ਹੈ। ਚੰਡੀਗੜ੍ਹ ਵਿੱਚ ਪ੍ਰੈੱਸ ਕਾਨਫਰੰਸ ਕਰਕੇ ਉਨ੍ਹਾ ਕਿਹਾ ਕਿ ਸਰਕਾਰੀ ਟਰਾਂਸਪੋਰਟ 400 ਕਰੋੜ ਦੇ ਘਾਟੇ ਵਿੱਚ ਚੱਲ ਰਹੀ ਹੈ ਤੇ ਬਾਦਲ ਪਰਵਾਰ ਦੀਆਂ ਟਰਾਂਸਪੋਰਟ ਕੰਪਨੀਆਂ ਦਿਨ ਦੁੱਗਣੀ ...Jan 21

ਬਡੂੰਗਰ ਵੱਲੋਂ ਅਕਾਲੀ ਦਲ ਦਾ ਚਿਹਰਾ ਬਣਨ ਤੋਂ ਤੋਬਾ

Share this News

ਅੰਮ੍ਰਿਤਸਰ : ਸ਼੍ਰੋਮਣੀ ਅਕਾਲੀ ਨੇ ਚੋਣ ਕਮਿਸ਼ਨ ਨੂੰ ਆਪਣੇ 40 ਸਟਾਰ ਪ੍ਰਚਾਰਕਾਂ ਦੀ ਸੂਚੀ ਦਿੱਤੀ ਸੀ। ਇਸ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਕਿਰਪਾਲ ਸਿੰਘ ਬਡੂੰਗਰ ਦਾ ਨਾਂ ਵੀ ਸ਼ਾਮਲ ਸੀ। ਇਹ ਗੱਲ ਸਾਹਮਣੇ ਆਉਣ ‘ਤੇ ਵਿਵਾਦ ਛਿੜ ਗਿਆ ਸੀ ਕਿ ਧਾਰਮਿਕ ਸੰਸਥਾ ਦੇ ਮੁਖੀ ਪਾਰਟੀ ਲਈ ਪ੍ਰਚਾਰ ਕਿਵੇਂ ਸਕਦੇ ਹਨ। ਇਸ ਬਾਰੇ ਸੋਸ਼ਲ ਮੀਡੀਆ ‘ਤੇ ਵੀ ਪਾਰਟੀ ਦੀ ਨੁਕਤਾਚੀਨੀ ਹੋਣ ਲੱਗੀ ਸੀ ਪਰ ਪ੍ਰੋ. ਬਡੂੰਗਰ ਨੇ ਸਟਾਰ ਪ੍ਰਚਾਰਕ ਬਣਨ ਤੋਂ ਨਾਂਹ ਕਰਕੇ ਇਸ ਵਿਵਾਦ ‘ਤੇ ਫਿਲਹਾਲ ਵਿਰਾਮ ਲਾ ਦਿੱਤਾ ਹੈ।
ਐਸ.ਜੀ.ਪੀ.ਸੀ. ਪ੍ਰਧਾਨ ਨੇ ਸਪਸ਼ਟੀਕਰਨ ਦਿੰਦਿਆਂ ਕਿਹਾ ਕਿ ਅਕਾਲੀ ਦਲ ਨੇ ਗਲਤੀ ਨਾਲ ਪੁਰਾਣੀ ਲਿਸਟ ਚੋਣ ਕਮਿਸ਼ਨ ਨੂੰ ਦੇ ਦਿੱਤੀ ਸੀ ਜਿਸ ਵਿੱਚ ਉਨ੍ਹਾਂ ਦਾ ...Jan 21

ਸਿਆਸੀ ਦੰਗਲ 'ਚ ਉਤਰੇ ਐਨ.ਆਰ.ਆਈ

Share this News

ਚੰਡੀਗੜ੍ਹ : ਚਾਰ ਫਰਵਰੀ ਨੂੰ ਹੋਣ ਜਾ ਰਹੀਆਂ ਪੰਜਾਬ ਵਿਧਾਨ ਸਭਾ ਚੋਣਾਂ ਦਾ ਬੁਖਾਰ ਪੰਜਾਬ ਤੱਕ ਹੀ ਸੀਮਿਤ ਨਹੀਂ ਰਿਹਾ ਪੰਜਾਬ ਦੀ ਸਿਆਸੀ ਲੜਾਈ 'ਚ ਵਿਦੇਸਾਂ 'ਚ ਵਸੇ ਪੰਜਾਬੀ ਵੀ ਚੁੱਕੇ ਹਨ। ਆਮ ਆਦਮੀ ਪਾਰਟੀ ਦੀ ਹਮਾਇਤ 'ਚ ਬੀਤੀ 16 ਜਨਵਰੀ ਨੂੰ ਕੈਨੇਡਾ ਦੇ ਟਰੰਟੋ ਅਤੇ ਵੈਨਕੂਵਰ ਤੋਂ ਕਰੀਬ ਪੰਜ ਸੌ ਦੇ ਕਰੀਬ ਹਮਾਇਤੀ ਪੰਜਾਬ ਪਹੁੰਚੇ। ਏਅਰਪੋਰਟ 'ਤੇ ਪਹੁੰਚੇ ਆਪ ਸਮਰਥਕਾਂ ਦਾ ਢੋਲ ਦੀ ਥਾਪ 'ਤੇ ਸਵਾਗਤ ਕੀਤਾ ਗਿਆ। ਆਪ ਵਲੋਂ ਆਪਣੇ ਅਧਿਕਾਰਤ ਫੇਸ ਬੁੱਕ ਪੇਜ 'ਤੇ ਲਾਈਵ ਵੀਡੀਓ ਜਾਰੀ ਕਰ ਪੰਜਾਬੀਆਂ ਨੂੰ ਆਪਣੇ ਪੱਖ 'ਚ ਟੋਹਣ ਦੀ ਕੋਸ਼ਿਸ਼ ਕੀਤੀ ਗਈ । ਆਮ ਆਦਮੀ ਪਾਰਟੀ ਦੇ ਪ੍ਰਚਾਰ ਲਈ ਪਹੁੰਚੇ ਐਨ.ਆਰ.ਆਈ ਹਾਲੇ ਪ੍ਰਚਾਰ 'ਚ ਜੁਟੇ ਹੀ ...Jan 21

ਮੁੱਖ ਮੰਤਰੀ ਬਾਦਲ ਦੇ ਹਲਕੇ 'ਚ ਫੜੀ ਸ਼ਰਾਬ ਦੀ ਨਹਿਰ

Share this News

ਲੰਬੀ : ਸੂਬੇ ਦੀ ਸਭ ਤੋਂ ਹੌਟ ਸੀਟ ਲੰਬੀ ਤੋਂ ਪਹਿਲਾਂ ਮੁੱਖ ਮੰਤਰੀ ਬਾਦਲ ਤੇ ਹੁਣ ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਵੀ ਇੱਥੋਂ ਚੋਣ ਲੜਨ ਦਾ ਫ਼ੈਸਲਾ ਕੀਤਾ ਹੈ। ਇੱਥੋਂ ਸਾਲਾਂ ਤੋਂ ਕੱਟਿਆਂਵਾਲੀ ਪਿੰਡ ਤੋਂ ਲੰਘਦੀ ਨਹਿਰ ਦੇ ਆਸ ਪਾਸ ਕਈ ਕਿਲੋਮੀਟਰ ਦੇ ਖੇਤਰ ਵਿਚ ਸ਼ਰੇਆਮ ਸ਼ਰਾਬ ਦੀ ਭੱਠੀਆਂ ਚਲ ਰਹੀਆਂ ਹਨ। ਪੁਲਿਸ ਵੜਨ ਦੀ ਹਿੰਮਤ ਨਹੀਂ ਸੀ ਕਰ ਪਾ ਰਹੀ। ਹੁਣ ਸੀਆਰਪੀਐਫ ਪੁੱਜੀ ਤਾਂ ਪੁਲਿਸ ਨੇ ਨਾਲ ਮਿਲ ਕੇ ਛਾਪਾਮਾਰੀ ਕੀਤੀ।  ਇਸ ਵਿਚ ਕੁੱਲ 25,400 ਲੀਟਰ ਕੱਚੀ ਲਾਹਣ, 310 ਬੋਤਲ ਸ਼ਰਾਬ, 10 ਡਰੰਮ, 20 ਪਾਈਪਾਂ, 110 ਪਲਾਸਟਿਕ ਦੀ ਖਾਲੀ ਬੋਤਲਾਂ, 2 ਟਿਊਬ, 5 ਕੁਇੰਟਲ ਲੱਕੜ ਦੇ ਨਾਲ ਹੀ ਭਾਰੀ ਮਾਤਰਾ ਵਿਚ ਭਾਂਡੇ ...Jan 21

ਗੁਰੂ ਹੁਣ ਠੋਕਣਗੇ ਕਾਂਗਰਸ ਲਈ ਤਾਲੀ

Share this News

ਚੰਡੀਗੜ੍ਹ : ਪੰਜਾਬ 'ਚ ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾਂ ਕ੍ਰਿਕਟ ਖਿਡਾਰੀ ਰਹੇ ਨਵਜੋਤ ਸਿੰਘ ਸਿੱਧੂ ਐਤਵਾਰ ਨੂੰ ਕਾਂਗਰਸ ਪਾਰਟੀ 'ਚ ਸ਼ਾਮਲ ਹੋ ਗਏ। ਇਸ ਤੋਂ ਪਹਿਲਾਂ ਲੰਘੇ ਸਾਲ ਨਵੰਬਰ 'ਚ ਸਿੱਧੂ ਦੀ ਪਤਨੀ ਨਵਜੋਤ ਕੌਰ ਵੀ ਕਾਂਗਰਸ 'ਚ ਸ਼ਾਮਲ ਹੋ ਗਈ ਸੀ ਜਿਸ ਮਗਰੋਂ ਕਿਆਸਾਂ ਲਾਈਆਂ ਜਾ ਰਹੀਆਂ ਸੀ ਕਿ ਸਿੱਧੂ ਵੀ ਕਾਂਗਰਸ 'ਚ ਸ਼ਾਮਲ ਹੋ ਸਕਦੇ ਹਨ। ਅੱਜ ਨਵੀਂ ਦਿੱਲੀ ਵਿਖੇ ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਦੀ ਅਗਵਾਈ 'ਚ ਨਵਜੋਤ ਸਿੰਘ ਸਿੱਧੂ ਕਾਂਗਰਸ 'ਚ ਸ਼ਾਮਲ ਹੋਏ। ਕਾਂਗਰਸ 'ਚ ਸ਼ਾਮਲ ਹੋਣ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਕਿਹਾ ਹੈ ਕਿ ਇਹ ਨਵੀਂ ਪਾਰੀ ਦੀ ਸ਼ੁਰੂਆਤ ਹੈ ਤੇ ਪੰਜਾਬ, ਪੰਜਾਬੀਅਤ ਤੇ ਪੰਜਾਬੀ ਦੀ ਜਿੱਤ ...Jan 21

ਲੰਬੀ ਦਾ ਚੋਣ ਦੰਗਲ : ਦੋ ਮੁੱਖ ਮੰਤਰੀਆਂ ਦੀ ਟੱਕਰ 'ਚ 'ਆਪ' ਦਾ ਜਰਨੈਲ

Share this News

ਲੰਬੀ : ਕੈਪਟਨ ਅਮਰਿੰਦਰ ਸਿੰਘ ਦੇ ਲੰਬੀ ਤੋਂ ਉਮੀਦਵਾਰ ਵਜੋਂ ਐਲਾਨ ਨਾਲ ਪੰਜਾਬ ਦੀ ਇਹ ਸੀਟ ਹੋਰ ਖਾਸ ਹੋ ਗਈ ਹੈ। ਕੈਪਟਨ ਅਮਰਿੰਦਰ ਸਿੰਘ ਦੇ ਲੰਬੀ ਤੋਂ ਚੋਣ ਲੜਨ ਦੇ ਫੈਸਲੇ ਦਾ ਵਿਸ਼ਲੇਸ਼ਣ ਕਈ ਪੱਖਾਂ ਤੋਂ ਕੀਤਾ ਜਾ ਰਿਹਾ ਹੈ। ਇਸ ਪਿੱਛੇ ਆਮ ਆਦਮੀ ਪਾਰਟੀ ਦੀ ਭੂਮਿਕਾ ਬਾਰੇ ਵੀ ਚਰਚਾ ਜ਼ੋਰਾਂ ’ਤੇ ਹੈ। ਆਮ ਆਦਮੀ ਪਾਰਟੀ ਲਗਾਤਾਰ ਇਹ ਦੋਸ਼ ਲਗਾਉਂਦੀ ਆ ਰਹੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਅਕਾਲੀ ਦਲ ਆਪਸ ਵਿੱਚ ਮਿਲੇ ਹੋਏ ਹਨ। ਕੈਪਟਨ ਖ਼ਿਲਾਫ਼ ਚੱਲ ਰਹੇ ਕੇਸ ਬਾਦਲ ਸਰਕਾਰ ਵੱਲੋਂ ਵਾਪਸ ਲੈਣ ਅਤੇ ਕਾਂਗਰਸ ਦੇ ਤਤਕਾਲੀ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਦੀ ਅਗਵਾਈ ਵਿੱਚ ਬਿਕਰਮ ਮਜੀਠੀਆ ਦੇ ਨਸ਼ੇ ਤਸਕਰਾਂ ਨਾਲ ਸਬੰਧਾਂ ਦੇ ਦੋਸ਼ਾਂ ...Jan 21

ਟਿਕਟਾਂ ਨੂੰ ਲੈ ਕੇ ਕਾਂਗਰਸ ਅੰਦਰ 'ਕੁੱਕੜ-ਯੁੱਧ' ਸ਼ੁਰੂ ਹੋਇਆ - ਚੰਦੂਮਾਜਰਾ

Share this News

ਆਨੰਦਪੁਰ ਸਾਹਿਬ : ਟਿਕਟਾਂ ਦੀ ਵੰਡ ਮਗਰੋਂ ਬਹੁਤੇ ਹਲਕਿਆਂ ਵਿਚ ਕਾਂਗਰਸ ਪਾਰਟੀ ਅੰਦਰ ਕੁੱਕੜ-ਯੁੱਧ ਸ਼ੁਰੂ ਹੋ ਚੁੱਕਿਆ ਹੈ। ਟਿਕਟਾਂ ਲੈਣ ਵਾਲੇ ਉਮੀਦਵਾਰਾਂ ਨੂੰ ਤਿੰਨ-ਤਿੰਨ ਬਾਗੀਆਂ ਨੇ ਘੇਰਾ ਪਾਇਆ ਹੋਇਆ ਹੈ, ਜਿਸ ਨੂੰ ਵੇਖ ਕੇ ਲੱਗਦਾ ਹੈ ਕਿ 4 ਫਰਵਰੀ ਨੂੰ ਹੋ ਰਹੀਆਂ ਵਿਧਾਨ ਸਭਾ ਚੋਣਾਂ ਵਿਚ ਬਹੁਤੇ ਕਾਂਗਰਸੀਆਂ ਦੀਆਂ ਜ਼ਮਾਨਤਾਂ ਜ਼ਬਤ ਹੋਣਗੀਆਂ। ਇਹ ਸ਼ਬਦ ਲੋਕ ਸਭਾ ਮੈਂਬਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਹੇ। ਉਨ੍ਹਾਂ ਕਿਹਾ ਕਿ ਕਾਂਗਰਸੀ ਆਗੂਆਂ ਅੰਦਰ ਸੱਤਾ ਦੀ ਲਾਲਸਾ ਦਾ ਆਲਮ ਇਹ ਹੈ ਕਿ ਬਾਪੂ ਆਪਣੇ ਪੁੱਤ ਦੇ ਖਿਲਾਫ ਖੜ੍ਹਾ ਹੋ ਗਿਆ ਹੈ ਅਤੇ ਭਰਾ-ਭਰਾ ਦਾ ਵਿਰੋਧ ਕਰ ਰਿਹਾ ਹੈ। ਇਸ ਤੋਂ ਇਲਾਵਾ ਚਾਚੇ-ਭਤੀਜੇ ਅਤੇ ਮਾਮੇ-ਭਾਣਜੇ ਆਦਿ ...Jan 21

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਦਾ ਦੇਹਾਂਤ

Share this News

ਬਰਨਾਲਾ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ (91) ਦਾ ਅੱਜ ਇੱਥੇ ਪੀਜੀਆਈ ’ਚ ਦੇਹਾਂਤ ਹੋ ਗਿਆ। ਉਨ੍ਹਾਂ ਦੇ ਪਰਿਵਾਰ ’ਚ ਪਤਨੀ ਸੁਰਜੀਤ ਕੌਰ ਬਰਨਾਲਾ ਅਤੇ ਦੋ ਪੁੱਤਰ ਜਸਜੀਤ ਸਿੰਘ ਅਤੇ ਗਗਨਜੀਤ ਸਿੰਘ ਹਨ। ਗਗਨਜੀਤ ਸਿੰਘ ਨੇ ਦੱਸਿਆ ਕਿ ਸ੍ਰੀ ਬਰਨਾਲਾ ਦੋ ਦਿਨਾਂ ਤੋਂ ਪੀਜੀਆਈ ’ਚ ਜ਼ੇਰੇ-ਇਲਾਜ ਸਨ। ਉਨ੍ਹਾਂ ਨੂੰ ਇਨਫੈਕਸ਼ਨ ਹੋ ਗਈ ਸੀ ਅਤੇ ਤੇਜ਼ ਬੁਖਾਰ ਵੀ ਸੀ। ਉਨ੍ਹਾਂ ਦੇ ਪੁੱਤਰ ਨੇ ਦੱਸਿਆ ਕਿ ਸਾਬਕਾ ਮੁੱਖ ਮੰਤਰੀ ਨੇ ਬਾਅਦ ਦੁਪਹਿਰ ਆਖ਼ਰੀ ਸਾਹ ਲਏ। ਉਨ੍ਹਾਂ ਦਾ ਸਸਕਾਰ ਐਤਵਾਰ ਨੂੰ ਬਰਨਾਲਾ ’ਚ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਅੰਤਿਮ ਦਿਨਾਂ ਦੌਰਾਨ ਸ੍ਰੀ ਬਰਨਾਲਾ ਦਾ ਧਿਆਨ ਪੜ੍ਹਨ-ਲਿਖਣ ’ਤੇ ਕੇਂਦਰਿਤ ਸੀ ਅਤੇ ਇਨ੍ਹੀਂ ਦਿਨੀਂ ਉਹ ਕਿਤਾਬ ਲਿਖ ...Jan 5

ਜੇਲ੍ਹ 'ਚ ਘੁਸਪੈਠ : ਸ਼ਰਾਬ ਕਾਰੋਬਾਰੀ ਡੋਡਾ ਨਾਲ ਜੇਲ੍ਹ 'ਚ ਚੋਣ ਨੀਤੀ ਬਣਾਉਂਦੇ ਅਬੋਹਰ ਦੇ ਸਿਆਸੀ ਆਗੂ ਕਾਬੂ

Share this News

ਫਾਜ਼ਿਲਕਾ : ਪੰਜਾਬ ਦੇ ਬਹੁ-ਚਰਚਿਤ ਭੀਮ ਟਾਂਕ ਹੱਤਿਆਕਾਂਡ 'ਚ ਸ਼ਾਮਿਲ ਕਥਿਤ ਦੋਸ਼ੀ ਅਕਾਲੀ ਆਗੂ ਤੇ ਸ਼ਰਾਬ ਦੇ ਪ੍ਰਸਿੱਧ ਵਪਾਰੀ ਸ਼ਿਵ ਲਾਲ ਡੋਡਾ ਨੂੰ ਜੇਲ੍ਹ ਦੇ ਨਿਯਮਾਂ ਤੋਂ ਬਾਅਦ ਮਿਲਣ ਆਏ ਅਬੋਹਰ ਵਿਧਾਨ ਸਭਾ ਹਲਕੇ ਨਾਲ ਸੰਬਧਿਤ 24 ਅਕਾਲੀ-ਭਾਜਪਾ ਆਗੂਆਂ ਨੂੰ ਮੀਟਿੰਗ ਕਰਦਿਆਂ ਡਿਪਟੀ ਕਮਿਸ਼ਨਰ ਫ਼ਾਜ਼ਿਲਕਾ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਕਾਬੂ ਕੀਤਾ ਹੈ | ਵਿਧਾਨ ਸਭਾ ਚੋਣਾਂ ਨੂੰ ਲੈ ਕੇ ਅੱਜ ਚੋਣ ਜ਼ਾਬਤੇ ਤੋਂ ਬਾਅਦ ਅਬੋਹਰ ਹਲਕੇ ਅੰਦਰ ਚੋਣ ਰਣਨੀਤੀ ਬਣਾਉਣ ਲਈ ਦੇਰ ਸ਼ਾਮ ਅਬੋਹਰ ਹਲਕੇ ਨਾਲ ਸੰਬਧਿਤ 24 ਸ਼ਿਵ ਲਾਲ ਡੋਡਾ ਤੇ ਅਕਾਲੀ ਦਲ ਨਾਲ ਸੰਬਧਿਤ ਆਗੂ ਸਬ ਜੇਲ੍ਹ ਅੰਦਰ ਚੋਣਾਂ ਦੀ ਵਿਓਤਬੰਦੀ ਬਣਾ ਰਹੇ ਸਨ | ਜਿਓਾ ਹੀ ਇਸ ਦੀ ਸੂਚਨਾ ਜ਼ਿਲ੍ਹਾ ...Jan 5

ਜੱਸੀ ਜਸਰਾਜ ਦੀ ਹੋਈ ਘਰ ਵਾਪਸੀ

Share this News

ਚੰਡੀਗੜ੍ਹ : ਗਾਇਕ ਜੱਸੀ ਜਸਰਾਜ ਦੀ ਆਮ ਆਦਮੀ ਪਾਰਟੀ ਨਾਲੋਂ ਨਾਰਾਜ਼ਗੀ ਦੂਰ ਹੋ ਗਈ ਹੈ। ਚੰਡੀਗੜ੍ਹ ਵਿੱਚ ਪਾਰਟੀ ਦੇ ਕੌਮੀ ਪ੍ਰਧਾਨ ਅਰਵਿੰਦ ਕੇਜਰੀਵਾਲ ਨਾਲ ਮੀਟਿੰਗ ਤੋਂ ਬਾਅਦ ਜੱਸੀ ਜਸਰਾਜ ਫਿਰ ਤੋਂ ਪਾਰਟੀ ਨਾਲ ਜੁੜ ਗਏ ਹਨ। ਜੱਸੀ ਜਸਰਾਜ ਕਾਫ਼ੀ ਸਮੇਂ ਤੋਂ ਪਾਰਟੀ ਨਾਲ ਗੁੱਸੇ ਚੱਲੇ ਆ ਰਹੇ ਸਨ। ਪਾਰਟੀ ਵਿਰੋਧੀ ਗਤੀਵਿਧੀਆਂ ਦੇ ਕਾਰਨ ਜੱਸੀ ਨੂੰ ਪਾਰਟੀ ਤੋਂ ਬਾਹਰ ਵੀ ਕਰ ਦਿੱਤਾ ਗਿਆ ਸੀ।  ਪਰ ਬੀਤੀ ਰਾਤ ਚੰਡੀਗੜ੍ਹ ਵਿੱਚ ਜੱਸੀ ਜਸਰਾਜ ਦੀ ਅਰਵਿੰਦ ਕੇਜਰੀਵਾਲ ਨਾਲ ਮੀਟਿੰਗ ਹੋਈ। ਮੀਟਿੰਗ ਵਿੱਚ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਸੰਜੇ ਸਿੰਘ ਵੀ ਮੌਜੂਦ ਸਨ। ਇਸ ਤੋਂ ਬਾਅਦ ਜੱਸੀ ਜਸਰਾਜ ਨੇ ਆਪਣੇ ਫੇਸ ਬੁੱਕ ਪੇਜ ਉੱਤੇ ਇੱਕ ਵੀਡੀਓ ਪਾਈ ਜਿਸ ਵਿੱਚ ...
[home] [1] 2  [next]1-10 of 15


Recent Posts

Archive

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved