Punjab News Section

Monthly Archives: OCTOBER 2014


Oct 28

ਪੰਜਾਬ ਦੀਆਂ ਹੱਕੀ ਮੰਗਾਂ ਲਈ ਸੰਘਰਸ਼ ਜਾਰੀ ਰੱਖਾਂਗੇ - ਬਾਦਲ

Share this News

ਫੇਰੂਮਾਨ : ‘ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਨੇ ਪੰਜਾਬ ਦੀਆਂ ਜਿੰਨਾਂ ਹੱਕੀ ਮੰਗਾਂ ਲਈ ਸੰਘਰਸ਼ ਕਰਦੇ ਹੋਏ ਆਪਣੇ ਪ੍ਰਾਣਾਂ ਦੀ ਆਹੂਤੀ ਦਿੱਤੀ ਸੀ, ਉਹ ਮੰਗਾਂ ਅੱਜ ਵੀ ਜਿਉਂ ਦੀਆਂ ਤਿਉਂ ਖੜੀਆਂ ਹਨ। ਅਕਾਲੀ ਦਲ ਇੰਨਾਂ ਮੰਗਾਂ, ਜਿਸ ਵਿਚ ਚੰਡੀਗੜ੍ਹ ਨੂੰ ਪੰਜਾਬ ਦੀ ਰਾਜਧਾਨੀ  ਵਜੋਂ ਦੇਣਾ ਅਤੇ ਪੰਜਾਬੀ ਬੋਲਦੇ ਇਲਾਕੇ ਪੰਜਾਬ ਵਿਚ ਸ਼ਾਮਿਲ ਕਰਨੇ ਪ੍ਰਮੁੱਖ ਹਨ, ਲਈ ਸੰਘਰਸ਼ ਕਰਦਾ ਰਿਹਾ ਹੈ ਅਤੇ ਸੰਘਰਸ਼ ਕਰਦਾ ਰਹੇਗਾ। ਉਨਾਂ ਕਿਹਾ ਕਿ ਇਹ ਮੁੱਦੇ ਹੁਣ ਸਮੇਂ ਦੀ ਕੇਂਦਰ ਸਰਕਾਰ ਕੋਲ ਉਠਾਏ ਜਾਣਗੇ। ’ ਉਕਤ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਦੀ 45ਵੀਂ ਬਰਸੀ ਮੌਕੇ ਫੇਰੂਮਾਨ  ਵਿਖੇ ਸੰਗਤਾਂ ਦੇ ਇਕੱਠ ਨੂੰ  ਸੰਬੋਧਨ ...Oct 28

ਅਕਾਲੀ ਸਰਪੰਚ ਦਾ ਸ਼ਰੇਆਮ ਗੋਲੀਆਂ ਮਾਰ ਕੇ ਕਤਲ

Share this News

ਫਰੀਦਕੋਟ : ਫਰੀਦਕੋਟ ਸ਼ਹਿਰ ਵਿਚ ਅੱਜ ਸਵੇਰੇ ਉਸ ਵੇਲੇ ਸਹਿਮ ਦਾ ਮਾਹੌਲ ਬਣ ਗਿਆ ਜਦੋਂ ਜ਼ਿਲ੍ਹੇ ਦੇ ਪਿੰਡ ਬੀਹਲੇ ਵਾਲਾ ਦੇ ਅਕਾਲੀ ਸਰਪੰਚ ਬਲਦੇਵ ਸਿੰਘ ਨੂੰ ਦੋ ਅਣਪਛਾਤੇ ਨੌਜੁਆਨਾਂ ਨੇ ਸ਼ਰੇਆਮ ਰਾਹ ਵਿੱਚ ਰੋਕ ਕੇ ਗੋਲੀਆਂ ਨਾਲ ਭੁੰਨ ਦਿੱਤਾ, ਉਸ ਸਮੇਂ ਮ੍ਰਿਤਕ ਦੀ ਪਤਨੀ ਵੀ ਉਸ ਦੇ ਨਾਲ ਸੀ। ਸ਼ਹਿਰ ਵਿੱਚ ਦੋ ਮਹੀਨਿਆਂ ਦੌਰਾਨ ਸ਼ਰੇਆਮ ਫਾਇਰਿੰਗ ਦੀ ਇਹ ਪੰਜਵੀਂ ਘਟਨਾ ਹੈ ਅਤੇ ਪਿਛਲੇ ਗੋਲੀਕਾਂਡਾਂ ਦੇ ਕਈ ਮਾਮਲਿਆਂ ਦੇ ਦੋਸ਼ੀਆਂ ਨੂੰ ਪੁਲਿਸ ਹੁਣ ਤੱਕ ਫੜ੍ਹਨ ਵਿੱਚ ਨਾਕਾਮ ਰਹੀ ਹੈ। ਸ਼ਹਿਰ ਵਿੱਚ ਇਨ੍ਹੀਂ ਦਿਨੀਂ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਕਿਡਨੈਪਿੰਗ, ਨਜਾਇਜ਼ ਅਸਲਾ, ਚੋਰੀ, ਲੁੱਟਖੋਹ, ਕਤਲ ਅਤੇ ਸ਼ਰੇਆਮ ਫਾਇਰਿੰਗ ਵਰਗੀਆਂ ਘਟਨਾਵਾਂ ਆਮ ਹੋ ਰਹੀਆਂ ਹਨ । ਸ਼ਹਿਰ ...Oct 28

ਵਿਦੇਸ਼ 'ਚ ਮੇਰਾ ਕੋਈ ਖਾਤਾ ਨਹੀਂ - ਨਾ ਮੇਰੇ ਕੋਲ ਕਾਲਾ ਧਨ  -  ਪਰਨੀਤ ਕੌਰ

Share this News

ਚੰਡੀਗੜ੍ਹ : ਅੱਜ-ਕੱਲ ਕਾਲੇ ਧਨ ਦਾ ਮਾਮਲਾ ਜ਼ੋਰਾਂ 'ਤੇ ਹੈ। ਸਰਕਾਰ ਦੇ ਹੱਥ ਵਿਚ ਉਹ ਸੂਚੀ ਹੈ, ਜਿਸ ਵਿਚ ਵਿਦੇਸ਼ੀ ਬੈਂਕਾਂ ਵਿਚ ਕਾਲਾ ਧਨ ਰੱਖਣ ਵਾਲੇ ਕਾਰੋਬਾਰੀਆਂ ਅਤੇ ਮੰਤਰੀਆਂ ਦੇ ਨਾਂ ਹਨ। ਇਸ ਦੌਰਾਨ ਆਪਣਾ ਸਪੱਸ਼ਟੀਕਰਨ ਦਿੰਦੇ ਹੋਏ ਸਾਬਕਾ ਕੇਂਦਰੀ ਮੰਤਰੀ ਪ੍ਰਨੀਤ ਕੌਰ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਕਿਸੀ ਵਿਦੇਸ਼ੀ ਬੈਂਕ ਵਿਚ ਕੋਈ ਖਾਤਾ ਨਹੀਂ ਹੈ।
    ਤਾਜ਼ਾ ਖੁਲਾਸੇ ਵਿਚ ਪ੍ਰਨੀਤ ਕੌਰ ਦਾ ਨਾਂ ਇਸ ਸੂਚੀ ਵਿਚ ਨਹੀਂ ਹੈ ਪਰ ਅਜਿਹੀਆਂ ਕੁਝ ਰਿਪੋਰਟਾਂ ਆ ਰਹੀਆਂ ਹਨ, ਜਿਨ੍ਹਾਂ ਵਿਚ ਅਜਿਹਾ ਕਿਹਾ ਜਾ ਰਿਹਾ ਹੈ ਕਿ ਸਰਕਾਰ ਦੇ ਕੋਲ ਮੌਜੂਦ ਸੂਚੀ ਵਿਚ ਉਨ੍ਹਾਂ ਦਾ ਨਾਂ ਹੋ ਸਕਦਾ ਹੈ। ਪ੍ਰਨੀਤ ਕੌਰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ...Oct 25

ਪੰਚਕੂਲਾ 'ਚ ਸਹੁੰ-ਚੁੱਕ ਸਮਾਗਮ ਨਾਲ ਚੰਡੀਗੜ੍ਹ ਪੰਜਾਬ ਹਵਾਲੇ ਹੋਣ ਦਾ ਰਾਹ ਖੁੱਲਿ੍ਹਆ - ਮਾਨ

Share this News

ਜਲੰਧਰ : ਹਰਿਆਣਾ 'ਚ ਨਵੀਂ ਬਣਨ ਜਾ ਰਹੀ ਭਾਜਪਾ ਸਰਕਾਰ ਦਾ ਸਹੁੰ ਚੁੱਕ ਸਮਾਗਮ ਪੰਚਕੂਲਾ ਵਿਖੇ ਰੱਖੇ ਜਾਣ ਨਾਲ ਚੰਡੀਗੜ੍ਹ ਪੰਜਾਬ ਹਵਾਲੇ ਹੋਣ ਦਾ ਰਾਹ ਖੁੱਲ੍ਹ ਗਿਆ ਹੈ | ਇਹ ਗੱਲ ਅੱਜ ਇਥੇ ਗੁਰਦੁਆਰਾ ਗੁਰੂ ਤੇਗ ਬਹਾਦਰ ਵਿਖੇ ਪਾਰਟੀ ਦੀ ਮੀਟਿੰਗ 'ਚ ਸ਼ਾਮਿਲ ਹੋਣ ਬਾਅਦ ਅਕਾਲੀ ਦਲ (ਅ) ਦੇ ਪ੍ਰਧਾਨ ਸ: ਸਿਮਰਨਜੀਤ ਸਿੰਘ ਮਾਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਹੀ | ਉਨ੍ਹਾਂ ਕਿਹਾ ਕਿ ਭਾਜਪਾ ਪੰਜਾਬ ਦੇ ਪ੍ਰਧਾਨ ਕਮਲ ਸ਼ਰਮਾ ਵੱਲੋਂ ਦੋ ਦਿਨ ਪਹਿਲਾਂ ਚੰਡੀਗੜ੍ਹ ਪੰਜਾਬ ਹਵਾਲੇ ਕਰਨ ਅਤੇ ਰਾਜੀਵ-ਲੌਾਗੋਵਾਲ ਸਮਝੌਤੇ ਦੀ ਹਮਾਇਤ ਦੇ ਬਿਆਨ ਬਾਅਦ ਸਹੁੰ ਚੁੱਕ ਸਮਾਗਮ ਪੰਚਕੂਲਾ ਵਿਖੇ ਰੱਖਣਾ ਭਾਜਪਾ ਲੀਡਰਸ਼ਿਪ ਦੀ ਅੰਦਰਲੀ ਮਨਸ਼ਾ ਦਾ ਹੀ ਸੰਕੇਤ ਸਮਝਿਆ ਜਾ ਰਿਹਾ ਹੈ | ...Oct 25

ਅਣਅਧਿਕਾਰਤ ਪਲਾਟ ਹੋਲਡਰਾਂ ਤੇ ਕਲੋਨਾਈਜ਼ਰਾਂ ਨੂੰ ਰਾਹਤ

Share this News

ਚੰਡੀਗੜ੍ਹ  : ਪੰਜਾਬ ਸਰਕਾਰ ਨੇ ਅਣਅਧਿਕਾਰਤ ਪਲਾਟ ਹੋਲਡਰਾਂ ਅਤੇ ਨਜਾਇਜ ਕਲੋਨੀਆਂ ਨੂੰ ਰਾਹਤ ਦੇਣ ਦੇ ਮਕਸਦ ਨਾਲ ਇਹ ਫੈਸਲਾ ਕੀਤਾ ਹੈ ਕਿ 27 ਅਕਤੂਬਰ ਨੂੰ ਇਸ ਬਾਰੇ ਇੱਕ ਸੋਧਿਆ ਹੋਇਆ ਨੋਟੀਫਿਕੇਸਨ ਜਾਰੀ ਕੀਤਾ ਜਾਵੇਗਾ ਤਾਂ ਜੋ ਅਗਲੇ ਤਿੰਨ ਮਹੀਨਿਆਂ ਵਿੱਚ ਪਲਾਟਾਂ ਅਤੇ ਕਲੋਨੀਆਂ ਨੂੰ ਨਿਯਮਤ ਕੀਤਾ ਜਾ ਸਕੇ। ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਕਾਲੋਨਾਈਜਰਾਂ ਦੁਆਰਾ ਕੀਤੀ ਗਈ ਬੇਨਤੀ ਦੇ ਸਨਮੁੱਖ ਅੱਜ ਮਕਾਨ ਅਤੇ ਸ਼ਹਿਰੀ ਵਿਕਾਸ ਵਿਭਾਗ ਨੂੰ ਕਿਹਾ ਕਿ ਉਹ, ਪੰਜਾਬ ਅਪਾਰਟਮੈਟ ਐਡ ਪ੍ਰਾਪਰਟੀਜ਼ ਰੈਗੂਲਰਾਈਜੇਸਨ ਐਕਟ, 1995 (ਪੀ.ਏ.ਪੀ.ਆਰ.ਏ) ਤਹਿਤ ਇੱਕ ਤਾਜਾ ਨੋਟੀਫਿਕੇਸਨ ਉਨ੍ਹਾਂ ਪਲਾਟਾਂ ਹੋਲਡਰਾਂ ਅਤੇ ਕਾਲੋਨਾਈਜਰਾਂ ਲਈ ਜਾਰੀ ਕਰੇ ਜੋ ਕਿ ਲੰਘ ਚੁੱਕੇ ਨਿਰਧਾਰਤ ਸਮੇ ਵਿੱਚ ਆਪਣੇ ਪਲਾਟ ਅਤੇ ...Oct 25

ਸੇਮ ਨਾਲ ਪ੍ਰਭਾਵਿਤ ਪਿੰਡ ‘ਮਾਡਲ’ ਬਣਨਗੇ ‘ਹਰ ਹੱਥ ਕਰੇ ਕਿਰਤ’ ਦਾ ਨਾਅਰਾ

Share this News

ਲੰਬੀ : ਪੰਜਾਬ ਸਰਕਾਰ ਨੇ ਸੂਬੇ ਦੇ ਸਭ ਤੋਂ ਵੱਧ ਸੇਮ ਪ੍ਰਭਾਵਿਤ ਪਿੰਡ ਰੱਤਾ ਖੇੜਾ ਵੱਡਾ ਅਤੇ ਰੱਤਾ ਖੇੜਾ ਛੋਟਾ ਨੂੰ ਮਾਡਲ ਪਿੰਡ ਵਜੋਂ ਵਿਕਸਤ ਕਰਨ ਦਾ ਐਲਾਨ ਕੀਤਾ ਹੈ। ਸੂਬਾ ਸਰਕਾਰ ਨੇ ਸੇਮ ਦੇ ਝੰਬੇ ਇਨ੍ਹਾਂ ਪਿੰਡਾਂ ਨੂੰ ਪੈਰਾਂ-ਸਿਰ ਕਰਨ ਲਈ ਵੱਖ-ਵੱਖ ਸਕੀਮਾਂ ਤਹਿਤ 23 ਕਰੋੜ ਰੁਪਏ ਤੋਂ ਵੱਧ ਦੇ ਪ੍ਰਾਜੈਕਟ ਲਿਆਉਣ ਦਾ ਐਲਾਨ ਕੀਤਾ ਹੈ। ਇਨ੍ਹਾਂ ਪਿੰਡ ਵਿੱਚ ਬੁਨਿਆਦੀ ਢਾਂਚੇ ਤੇ ਖੇਤੀ ਸਹਾਇਕ ਧੰਦਿਆਂ ਨੂੰ ਉਤਸ਼ਾਹਿਤ ਕੀਤਾ ਜਾਵੇਗਾ।    
     ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਾਇਆ ਕਲਪ ਮੁਹਿੰਮ ਤਹਿਤ ਅੱਜ ਪਿੰਡ ਰੱਤਾ ਖੇੜਾ ਵੱਡਾ ਅਤੇ ਰੱਤਾ ਖੇੜਾ ਛੋਟਾ ਵਿੱਚ ਇਕ ਰੋਜ਼ਾ ਸੰਗਤ ਦਰਸ਼ਨ ਕੀਤਾ। ਇਸ ਮੌਕੇ ਮੁੱਖ ਮੰਤਰੀ ਨੇ ਆਖਿਆ ਕਿ ਸਾਰੀਆਂ ਸਕੀਮਾਂ ...Oct 23

ਆਤਿਸ਼ਬਾਜ਼ੀ ਦਾ ਪ੍ਰਦੂਸ਼ਣ ਵੀ ਘਾਤਕ ਹੈ ਸ੍ਰੀ ਹਰਿਮੰਦਰ ਸਾਹਿਬ ਦੇ ਇਮਾਰਤੀ ਢਾਂਚੇ ਲਈ

Share this News

ਅੰਮ੍ਰਿਤਸਰ  : ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਦੇ ਸੰਦਰਭ ਵਿਚ ਪਿਛਲੀ ਅਤੇ ਇਸ ਸਾਲ ਦੀ ਦੀਵਾਲੀ ਵਿਚ ਇਕ ਮਹੱਤਵਪੂਰਨ ਵਖਰੇਵਾਂ ਇਹ ਹੈ ਕਿ ਇਸ ਵਕਫ਼ੇ ਦੌਰਾਨ ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੋਜੀ (ਆਈ.ਆਈ.ਟੀ.) ਦਿੱਲੀ ਦੇ ਮਾਹਿਰਾਂ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਦੇ ਇਮਾਰਤੀ ਢਾਂਚੇ 'ਤੇ ਪ੍ਰਦੂਸ਼ਣ ਦਾ ਪ੍ਰਭਾਵ ਪੈ ਰਿਹਾ ਹੋਣ ਦੀ ਪੁਸ਼ਟੀ ਕੀਤੀ ਜਾ ਚੁੱਕੀ ਹੈ। ਜਿਸ ਮੁਤਾਬਿਕ ਸਪਸ਼ਟ ਕਿਹਾ ਗਿਆ ਹੈ ਕਿ ਅੰਮ੍ਰਿਤਸਰ ਸ਼ਹਿਰ ਦੇ ਅੰਦਰੂਨੀ ਖ਼ਾਸਕਰ ਸ੍ਰੀ ਦਰਬਾਰ ਸਾਹਿਬ ਦੇ ਗਲਿਆਰੇ ਦੇ ਆਲੇ-ਦੁਆਲੇ ਸਥਿਤ ਹੋਟਲਾਂ, ਰੈਸਟੋਰੇਂਟਾਂ ਅਤੇ ਹੋਰਨਾਂ ਇਮਾਰਤਾਂ ਵਿਚ ਵਰਤੇ ਜਾ ਰਹੇ ਜੈਨਰੇਟਰਾਂ ਤੇ ਤੰਦੂਰਾਂ ਦੇ ਨਾਲ-ਨਾਲ ਇਸ ਇਲਾਕੇ ਵਿਚ ਚਲਦੇ ਬੇਸ਼ੁਮਾਰ ਵਾਹਨਾਂ, ਨੇੜਲੇ ਖੇਤਾਂ ਵਿਚ ਸਾੜੀ ਜਾਂਦੀ ਫਸਲੀ ਰਹਿੰਦ-ਖੁੰਹਦ ਤੇ ਸਨਅਤੀ ਪ੍ਰਦੂਸ਼ਣ ਮੁੱਖ ਕਾਰਨ ...Oct 23

ਆਸਥਾ ਦੇ ਅਸਥਾਨ ਨੂੰ ਬੰਦ ਕਰਨ ਦੀ ਬਜਾਏ ਬੈਲਜੀਅਮ ਸਰਕਾਰ  ਆਪਣੀ ਸਰਹੱਦ ਸੀਲ ਕਰੇ - ਜਥੇ. ਅਵਤਾਰ ਸਿੰਘ

Share this News

ਅੰਮ੍ਰਿਤਸਰ  : ਬੈਲਜੀਅਮ ਸਰਕਾਰ ਵੱਲੋਂ ਬਰੱਸਲਜ਼ ਦੇ ਗੁਰਦੁਆਰਾ ਸਾਹਿਬ ਨੂੰ ਇਹ ਕਹਿ ਕੇ ਬੰਦ ਕਰਨਾ ਕਿ ਇਥੇ ਨਜਾਇਜ਼ ਵਿਅਕਤੀ ਆ ਕੇ ਠਹਿਰਦੇ ਤੇ ਲੰਗਰ ਛੱਕਦੇ ਹਨ ਵਾਲੇ ਫੈਸਲੇ ਨੂੰ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਤਿ ਮੰਦਭਾਗਾ ਕਰਾਰ ਦੇਂਦਿਆਂ ਬੈਲਜੀਅਮ ਸਰਕਾਰ ਨੂੰ ਜ਼ੋਰ ਦੇ ਕੇ ਕਿਹਾ ਹੈ ਕਿ ਉਹ ਆਸਥਾ ਦੇ ਅਸਥਾਨ ਨੂੰ ਬੰਦ ਕਰਨ ਦੀ ਬਜਾਏ ਆਪਣੀ ਸਰਹੱਦ ਤੇ ਚੌਕਸੀ ਵਧਾਏ। ਇਥੋਂ ਜਾਰੀ ਪ੍ਰੈਸ ਨੋਟ ‘ਚ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਸਿੱਖ ਗੁਰਦੁਆਰਾ ਸਾਹਿਬਾਨ ਦੇ ਦਰਵਾਜ਼ੇ ਹਰੇਕ ਸ਼ਰਧਾਵਾਨ ਲਈ ਸਦਾ ਖੁੱਲ੍ਹੇ ਹਨ ਤੇ ਕੋਈ ਵੀ ਗੁਰੂ-ਘਰ ‘ਚ ਦਰਸ਼ਨ ਕਰਨ ਲਈ ਆ ਸਕਦਾ ਹੈ। ਗੁਰੂ-ਘਰ ਆਉਣ ਵਾਲੇ ਕਿਸੇ ਵੀ ਵਿਅਕਤੀ ਦੇ ...Oct 23

ਰਾਜੀਵ-ਲੌਂਗੋਵਾਲ ਸਮਝੌਤੇ ਨੂੰ ਲਾਗੂ ਕਰਨ ਦੀ ਮੰਗ ਸ਼ਲਾਘਾਯੋਗ - ਬੀਬੀ ਬਰਨਾਲਾ

Share this News

ਬਰਨਾਲਾ  : ਸ਼੍ਰੋਮਣੀ ਅਕਾਲੀ ਦਲ ਲੌਂਗੋਵਾਲ ਦੀ ਕੌਮੀ ਪ੍ਰਧਾਨ ਸੁਰਜੀਤ ਕੌਰ ਬਰਨਾਲਾ ਨੇ ਭਾਜਪਾ ਦੁਆਰਾ ਰਾਜੀਵ-ਲੌਂਗੋਵਾਲ ਸਮਝੌਤੇ ਦਾ ਸਮਰਥਨ ਕਰਨ 'ਤੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਜਿਸ ਸਮਝੌਤੇ ਕਾਰਨ ਸੰਤ ਹਰਚੰਦ ਸਿੰਘ ਲੌਂਗੋਵਾਲ ਨੂੰ ਸ਼ਹੀਦ ਕੀਤਾ ਗਿਆ, ਉਸ ਨੂੰ 30 ਸਾਲਾਂ ਦੇ ਲੰਮੇ ਅਰਸੇ 'ਚ ਕਾਂਗਰਸ ਪਾਰਟੀ ਲਾਗੂ ਨਹੀਂ ਕਰ ਸਕੀ। ਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਰਾਜੀਵ ਲੌਂਗੋਵਾਲ ਸਮਝੌਤੇ ਨੂੰ ਲਾਗੂ ਕਰਦੀ ਹੈ ਤਾਂ ਇਹ ਅਤਿਅੰਤ ਖ਼ੁਸ਼ੀ ਵਾਲੀ ਗੱਲ ਹੋਵੇਗੀ।
     ਬੀਬੀ ਬਰਨਾਲਾ ਨੇ ਕਿਹਾ ਕਿ ਇਸ ਸਮਝੌਤੇ ਦਾ ਪੰਜਾਬ  ਖ਼ਾਸਕਰ ਸਿੱਖਾਂ ਨੂੰ ਭਾਰੀ ਲਾਭ ਹੋਵੇਗਾ। ਉਨ੍ਹਾਂ ਕਿਹਾ ਕਿ ਬਾਦਲ ਦਲ ਨੇ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ 10 ਸਾਲ ...Oct 19

ਪੰਜਾਬ ਕਾਂਗਰਸ  'ਚ ਧੜੇਬੰਦੀ ਖ਼ਤਮ ਕਰਨ  'ਚ ਅਸਫ਼ਲ ਰਹੀ ਰਾਹੁਲ ਦੀ ਫੇਰੀ

Share this News

ਚੰਡੀਗੜ੍ਹ  :ਕੀ ਪ੍ਰਤਾਪ ਸਿੰਘ ਬਾਜਵਾ ਪ੍ਰਦੇਸ਼ ਕਾਂਗਰਸ ਪ੍ਰਧਾਨ ਬਣੇ ਰਹਿਣਗੇ। ਭਲਕੇ ਰਾਹੁਲ ਗਾਂਧੀ ਦੀ ਚੰਡੀਗੜ੍ਹ ਫੇਰੀ ਤੋਂ ਬਾਅਦ ਕਾਂਗਰਸੀ ਹਲਕਿਆਂ  'ਚ ਇਹ ਚਰਚਾ ਜ਼ੋਰਾ  'ਤੇ ਹੈ। ਰਾਹੁਲ ਗਾਂਧੀ ਦੀ ਚੰਡੀਗੜ੍ਹ ਫੇਰੀ ਮੌਕੇ ਜਿਸ ਤਰ੍ਹਾਂ ਬਾਜਵਾ ਧੜੇ ਦੀ ਤੂਤੀ ਬੋਲੀ, ਉਸ ਨੂੰ ਲੈ ਕੇ ਚਰਚਾ ਦਾ ਬਜ਼ਾਰ ਗਰਮ ਹੈ। ਜ਼ਿਕਰਯੋਗ ਹੈ ਕਿ ਕੈਪਟਨ ਧੜੇ ਨੂੰ ਰਾਹੁਲ ਗਾਂਧੀ ਦੀ ਫੇਰੀ ਮੌਕੇ ਉਹ ਅਹਮਿਅਤ ਨਹੀਂ ਮਿਲੀ, ਜੋ ਮਿਲਣੀ ਚਾਹੀਦੀ ਸੀ। ਰਾਹੁਲ ਗਾਂਧੀ ਵੱਲੋਂ ਮੰਚ  'ਤੇ ਜਿਸ ਤਰ੍ਹਾਂ ਬਾਜਵਾ ਨੂੰ ਥਾਪੀ ਦਿੱਤੀ ਗਈ, ਉਸ ਦੀ ਚਰਚਾ ਵੀ ਜ਼ੋਰਾਂ 'ਤੇ ਹੈ। ਭਾਵੇਂ ਲੋਕ ਸਭਾ ਚੋਣ ਹਾਰਨ ਤੋਂ ਬਾਅਦ ਬਾਜਵਾ ਦੀ ਕੁਰਸੀ ਖ਼ਤਰੇ  'ਚ ਪੈ ਗਈ ਸੀ, ਪ੍ਰੰਤੂ ਰਾਹੁਲ ਗਾਂਧੀ ਦੇ ...
[home] [1] 2 3  [next]1-10 of 29


Recent Posts

Archive

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved