Punjab News Section

Monthly Archives: OCTOBER 2016


Oct 29

ਪੰਜਾਬ ਰਾਜ ਜੰਗੀ ਨਾਇਕ ਯਾਦਗਾਰ ਕੌਮ ਨੂੰ ਸਮਰਪਿਤ

Share this News

ਅੰਮ੍ਰਿਤਸਰ : ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਫ਼ੌਜੀਆਂ ਅਤੇ ਸਾਬਕਾ ਫ਼ੌਜੀਆਂ ਦੀਆਂ ਮੁਸ਼ਕਲਾਂ ਦਾ ਹੱਲ ਪਹਿਲ ਦੇ ਆਧਾਰ 'ਤੇ ਕਰਨ ਲਈ ਚੰਡੀਗੜ੍ਹ ਹੈਡਕੁਆਰਟਰ ਵਿਖੇ 24 ਘੰਟੇ ਚੱਲਣ ਵਾਲੀ ਹੈਲਪ ਲਾਈਨ ਛੇਤੀ ਹੀ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਉਹ ਅੱਜ ਇਥੇ 130 ਕਰੋੜ ਰੁਪਏ ਦੀ ਲਾਗਤ ਨਾਲ ਸਥਾਪਤ ਕੀਤੀ ਗਈ ਪੰਜਾਬ ਰਾਜ ਜੰਗੀ ਨਾਇਕ ਯਾਦਗਾਰ ਤੇ ਸਮਾਰਕ ਦੇ ਉਦਘਾਟਨ ਮਗਰੋਂ ਲੋਕਾਂ ਨੂੰ ਸੰਬੋਧਨ ਕਰ ਰਹੇ ਸਨ।
ਮੁੱਖ ਮੰਤਰੀ ਨੇ ਆਖਿਆ ਕਿ ਫ਼ੌਜੀਆਂ ਅਤੇ ਸਾਬਕਾ ਫੌਜੀਆਂ ਦੀਆਂ ਸਮੱਸਿਆਵਾਂ ਘਟਾਉਣ ਵੱਲ ਧਿਆਨ ਦੇਣਾ ਸਾਡਾ ਸਾਰਿਆਂ ਦਾ ਫ਼ਰਜ਼ ਬਣਦਾ ਹੈ। ਸ. ਬਾਦਲ ਨੇ ਡਿਪਟੀ ਕਮਿਸ਼ਨਰਾਂ ਤੇ ਜ਼ਿਲ੍ਹਾ ਪੁਲਿਸ ਮੁਖੀਆਂ ਨੂੰ ਆਖਿਆ ਕਿ ਸਾਡੇ ਮੁਲਕ ਦੇ ਰਖਵਾਲੇ ਫ਼ੌਜੀ ਜਦ ...Oct 29

ਪੱਤਰਕਾਰ ਦੇ ਕਤਲ ਕੇਸ 'ਚ ਅਕਾਲੀ ਲੀਡਰ ਗ੍ਰਿਫਤਾਰ

Share this News

ਸੰਗਰੂਰ : ਧੂਰੀ ਵਿੱਚ ਸ਼ੁੱਕਰਵਾਰ ਨੂੰ ਹੋਏ ਪੱਤਰਕਾਰ ਦੇ ਕਤਲ ਮਾਮਲੇ ਵਿੱਚ ਪੁਲਿਸ ਨੇ ਮੁਲਜ਼ਮ ਅਕਾਲੀ ਕੌਂਸਲਰ ਕਰਮਜੀਤ ਸਿੰਘ ਪੰਮੀ ਨੂੰ ਗ੍ਰਿਫਤਾਰ ਕਰ ਲਿਆ ਹੈ। ਮ੍ਰਿਤਕ ਦੇ ਬੇਟੇ ਦੇ ਬਿਆਨਾਂ ਦੇ ਆਧਾਰ 'ਤੇ ਪੁਲਿਸ ਨੇ ਇਹ ਕਾਰਵਾਈ ਕੀਤੀ ਹੈ। ਪੁਲਿਸ ਨੇ ਘਟਨਾ ਲਈ ਵਰਤੀ ਗਈ ਰਿਵਾਲਵਰ ਤੇ ਗੱਡੀ ਵੀ ਬਰਾਮਦ ਕਰ ਲਈ ਹੈ। ਸ਼ੁੱਕਰਵਾਰ ਨੂੰ ਦੈਨਿਕ ਸਵੇਰਾ ਦੇ ਪੱਤਰਕਾਰ ਕੇਵਲ ਕ੍ਰਿਸ਼ਨ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਹਾਸਲ ਜਾਣਕਾਰੀ ਮੁਤਾਬਕ ਕੇਵਲ ਕ੍ਰਿਸ਼ਨ ਦਾ ਕੌਂਸਲਰ ਪੰਮੀ ਨਾਲ ਪੈਸਿਆਂ ਦਾ ਲੈਣ-ਦੇਣ ਸੀ। ਇਸ ਵਾਰ ਜਦੋਂ ਪੱਤਰਕਾਰ ਆਪਣੇ ਦਿੱਤੇ 10 ਲੱਖ ਰੁਪਏ ਵਾਪਿਸ ਮੰਗਣ ਗਿਆ ਤਾਂ ਝਗੜਾ ਹੋ ਗਿਆ। ਰੇੜਕਾ ਇੰਨਾ ਵਧਿਆ ਕਿ ਪੰਮੀ ਨੇ ...Oct 29

ਮੋਦੀ ਦੀ ਚਮਚਾਗਿਰੀ ਕਰ ਕੇ ਵੀ ਬਾਦਲਾਂ ਨੂੰ ਕੁਝ ਨਹੀਂ ਮਿਲਿਆ - ਕੇਜਰੀਵਾਲ

Share this News

ਲੁਧਿਆਣਾ : ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਨੇ ਵਪਾਰੀਆਂ, ਉਦਯੋਗਪਤੀਆਂ ਅਤੇ ਟਰਾਂਸਪੋਰਟਰਾਂ ਲਈ ਪਾਰਟੀ ਦਾ ਚੋਣ ਮਨੋਰਥ ਪੱਤਰ ਜਾਰੀ ਕੀਤਾ। ਉਨ੍ਹਾਂ ਵਾਅਦਾ ਕੀਤਾ ਕਿ 'ਆਪ' ਦੀ ਸਰਕਾਰ ਬਣਨ 'ਤੇ ਉਹ ਇਨ੍ਹਾਂ ਵਰਗਾਂ ਨੂੰ ਬਾਦਲਾਂ ਦੇ ਮਾਫ਼ੀਆ ਰੂਪੀ ਚੁੰਗਲ ਵਿਚੋਂ ਆਜ਼ਾਦ ਕਰਵਾਉਣਗੇ ਅਤੇ ਬਿਹਤਰ ਸਹੂਲਤਾਂ ਦੇਣਗੇ। 
ਤੀਜਾ ਚੋਣ ਮਨੋਰਥ ਪੱਤਰ ਜਾਰੀ ਕਰਨ ਲਈ ਸਾਹਨੇਵਾਲ ਲਾਗੇ ਪੈਂਦੇ ਵੱਡੇ ਰਿਜ਼ਾਰਟ ਵਿੱਚ ਸਮਾਗਮ ਰਖਿਆ ਗਿਆ ਸੀ। ਕੇਜਰੀਵਾਲ ਨੇ ਅਕਾਲੀਆਂ 'ਤੇ ਵਰ੍ਹਦਿਆਂ ਕਿਹਾ ਕਿ ਬਾਦਲਾਂ ਨੇ ਹਮੇਸ਼ਾ ਮੋਦੀ ਦੀ ਚਾਪਲੂਸੀ ਕੀਤੀ ਹੈ, ਪਰ ਖਟਿਆ ਕੁਝ ਵੀ ਨਹੀਂ। ਉਨ੍ਹਾਂ ਕਿਹਾ ਕਿ ਬਾਦਲ ਮੋਦੀ ਦੇ ਪੈਰਾਂ 'ਤੇ ਪਏ ਰਹਿੰਦੇ ਹਨ, ਪਰ ਇਸ ਦੇ ਬਾਵਜੂਦ ਇੱਕ ਵੀ ਪੈਸਾ ਪੰਜਾਬ ਲਈ ਲੈ ਕੇ ...Oct 29

ਪਾਰਟੀ ਆਵਾਜ਼-ਏ-ਪੰਜਾਬ ਨੂੰ ਨਹੀਂ ਸਮਝ ਆ ਰਹੀ ਅਗਲੀ ਰਣਨੀਤੀ

Share this News

ਲੁਧਿਆਣਾ : ਆਵਾਜ਼-ਏ-ਪੰਜਾਬ ਵੱਲੋਂ ਸਿਆਸੀ ਗਠਜੋੜ ਬਾਰੇ ਅਜੇ ਵੀ ਪੱਤੇ ਨਾ ਖੋਲ੍ਹਣ ਕਾਰਨ ਸਥਿਤੀ ਭੰਬਲਭੂਸੇ ਵਾਲੀ ਬਣੀ ਹੋਈ ਹੈ। ਦਿੱਲੀ ਵਿੱਚ ਆਵਾਜ਼-ਏ-ਪੰਜਾਬ ਦੇ ਆਗੂਆਂ ਨਵਜੋਤ ਸਿੰਘ ਸਿੱਧੂ, ਬੈਂਸ ਭਰਾਵਾਂ ਤੇ ਪ੍ਰਗਟ ਸਿੰਘ ਨੇ ਮੀਟਿੰਗ ਕੀਤੀ ਤੇ ਅਗਲੀ ਰਣਨੀਤੀ ਵਿਚਾਰੀ। ਇਸ ਬਾਰੇ ਲੁਧਿਆਣਾ ਤੋਂ ਆਜ਼ਾਦ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਦੱਸਿਆ ਕਿ ਅਗਲੇ ਕੁਝ ਦਿਨਾਂ ਵਿੱਚ ਬਾਦਲਾਂ ਦੀ ਲੁੱਟ-ਖਸੁੱਟ ਤੋਂ ਲੋਕ ਮਾਰੂ ਨੀਤੀਆਂ ਖ਼ਿਲਾਫ਼ ਆਵਾਜ਼-ਏ-ਪੰਜਾਬ ਅਗਲੀ ਰਣਨੀਤੀ ਦੱਸੇਗੀ। ਬਿਨ੍ਹਾਂ ਸ਼ਰਤ ਨਾ ਤਾਂ ਕਾਂਗਰਸ ਨਾਲ ਅਤੇ ਨਾ ਆਮ ਆਦਮੀ ਪਾਰਟੀ ਨਾਲ ਕੋਈ ਸਮਝੌਤਾ ਹੋਵੇਗਾ, ਸਗੋਂ ਪੰਜਾਬ ਦੇ ਵਿਕਾਸ ਤੇ ਲੋਕਾਂ ਦੇ ਹਿੱਤਾਂ ਨਾਲ ਜੁੜੀਆਂ ਸ਼ਰਤਾਂ ਤਹਿਤ ਗੱਲ ਹੋਵੇਗੀ। ਉਨ੍ਹਾਂ ਕਿਹਾ ਕਿ 'ਆਪ' ਤੇ ਕਾਂਗਰਸ ਨਾਲ ਬਰਾਬਰ ਗੱਲ ...Oct 29

ਗੁਰਦੁਆਰੇ 'ਤੇ ਕਬਜ਼ੇ ਲਈ ਖ਼ੂਨੀ ਸੰਘਰਸ਼ 'ਚ 3 ਨਿਹੰਗਾਂ ਦੀ ਮੌਤ

Share this News

ਦੋਦਾ : ਗੁਰਦਵਾਰੇ 'ਤੇ ਕਬਜ਼ੇ ਲਈ ਦੋ ਧੜਿਆਂ 'ਚ ਖ਼ੂਨੀ ਲੜਾਈ ਹੋ ਗਈ ਜਿਸ 'ਚ ਤਿੰਨ ਜਣਿਆਂ ਦੀ ਮੌਤ ਹੋ ਗਈ ਅਤੇ 6 ਜਣੇ ਗੰਭੀਰ ਜ਼ਖ਼ਮੀ ਹੋ ਗਏ। ਘਟਨਾ ਪਿੰਡ ਮੱਲਣ ਦੇ ਇਤਿਹਾਸਕ ਗੁਰਦਵਾਰਾ ਰਾਮਸਰ ਸਾਹਿਬ 'ਤੇ ਕਬਜ਼ੇ ਦੀ ਕੋਸ਼ਿਸ਼ ਕਾਰਨ ਵਾਪਰੀ ਹੈ। ਗੁਰਦਵਾਰੇ 'ਤੇ ਬੁੱਢਾ ਦਲ ਦਾ ਕਬਜ਼ਾ ਹੈ ਅਤੇ ਪਿਛਲੇ 17 ਸਾਲਾਂ ਤੋਂ ਮੱਖਣ ਸਿੰਘ ਇਸ ਦੀ ਸੇਵਾ ਸੰਭਾਲ ਕਰਦਾ ਆ ਰਿਹਾ ਸੀ। ਕੱਲ੍ਹ ਬੁੱਢਾ ਦਲ ਦੇ ਮੁਖੀ ਬਾਬਾ ਬਲਵੀਰ ਸਿੰਘ ਦੀ ਚਿੱਠੀ ਨਾਲ ਨਾਇਬ ਸਿੰਘ ਲਗਭਗ 20 ਵਿਅਕਤੀਆਂ ਦਾ ਜੱਥਾ ਲੈ ਕੇ ਗੁਰਦਵਾਰੇ ਪੁੱਜਿਆ ਅਤੇ ਉਸ ਨੇ ਉਪਰੋਕਤ ਚਿੱਠੀ ਮੱਖਣ ਸਿੰਘ ਨੂੰ ਦਿੱਤੀ ਜਿਸ ਵਿੱਚ ਗੁਰਦਵਾਰੇ ਦਾ ਕਬਜ਼ਾ ਉਨ੍ਹਾਂ ਨੂੰ (ਨੈਬ ਸਿੰਘ) ...Oct 29

ਪੁਲਿਸ ਮੁਖੀ ਦੇ ਸੁਖਬੀਰ ਬਾਦਲ ਨਾਲੋਂ ਵੱਖਰੇ ਸੁਰ

Share this News

ਅੰਮ੍ਰਿਤਸਰ : ਉੱਪ ਮੁੱਖ ਮੰਤਰੀ ਸੁਖਬੀਰ ਬਾਦਲ ਤੇ ਪੰਜਾਬ ਦੇ ਡੀ.ਜੀ.ਪੀ. ਸੁਰੇਸ਼ ਅਰੋੜਾ ਦੇ ਸੁਰ ਵੱਖੋ-ਵੱਖ ਹਨ। ਸੁਖਬੀਰ ਬਾਦਲ ਕਹਿੰਦੇ ਹਨ ਕਿ ਪੰਜਾਬ ਵਿੱਚ ਨਸ਼ਿਆਂ ਤੇ ਗੈਂਗਵਾਰ ਦੀ ਕੋਈ ਵੱਡੀ ਸਮੱਸਿਆ ਨਹੀਂ, ਪਰ ਅਰੋੜਾ ਨੇ ਮੰਨਿਆ ਕਿ ਇਹ ਚਿੰਤਾ ਦਾ ਵਿਸ਼ਾ ਹੈ। ਅਰੋੜਾ ਪੰਜਾਬ ਪੁਲਿਸ ਵੱਲੋਂ ਵੱਖ-ਵੱਖ ਮਾਮਲਿਆਂ ਵਿੱਚ ਬਰਾਮਦ ਕੀਤੇ ਗਏ ਨਸ਼ਿਆਂ ਨੂੰ ਨਸ਼ਟ ਕਰਨ ਲਈ ਪਹੁੰਚੇ ਸਨ। ਇਸ ਮੌਕੇ ਉਨ੍ਹਾਂ ਕਿਹਾ ਕਿ ਸੂਬੇ ਵਿੱਚ ਵਧ ਰਹੀਆਂ ਗੈਂਗਵਾਰ ਦੀਆਂ ਘਟਨਾਵਾਂ ਚਿੰਤਾ ਦਾ ਵਿਸ਼ਾ ਹਨ। ਪੰਜਾਬ ਪੁਲਿਸ ਇਸ ਉੱਤੇ ਕਾਬੂ ਪਾਉਣ ਲਈ ਹਰ ਸੰਭਵ ਯਤਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਨਸ਼ੇ ਤੇ ਗੈਂਗਵਾਰ ਵਰਗੇ ਮਾਮਲਿਆਂ ਵਿੱਚ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਇਨ੍ਹਾਂ ...Oct 29

ਸ਼੍ਰੋਮਣੀ ਕਮੇਟੀ ਮੈਂਬਰ ਦਾ ਗੈਂਗਸਟਰ ਬੇਟਾ ਗ੍ਰਿਫਤਾਰ

Share this News

ਮਾਨਸਾ : ਪੁਲਿਸ ਨੇ ਸੰਤ ਸਮਾਜ ਦੇ ਜਨਰਲ ਸਕੱਤਰ ਤੇ ਸ਼੍ਰੋਮਣੀ ਕਮੇਟੀ ਮੈਂਬਰ ਸੁਖਚੈਨ ਸਿੰਘ ਧਰਮਪੁਰਾ ਦੇ ਬੇਟੇ ਨੂੰ ਫਿਰੌਤੀ ਦੇ ਕੇਸ ਵਿੱਚ ਗ੍ਰਿਫਤਾਰ ਕੀਤਾ ਹੈ। ਉਸ ਖਿਲਾਫ ਅੱਧੀ ਦਰਜਨ ਅਪਰਾਧਕ ਕੇਸ ਦਰਜ ਹਨ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਮਾਨਸਾ ਪੁਲਿਸ ਨੇ ਵਪਾਰੀ ਅਗਵਾ ਕੇਸ ਵਿੱਚ ਦੋ ਮੁਲਜ਼ਮਾਂ ਕਲਿਆਣ ਸਿੰਘ ਤੇ ਗੁਰਪ੍ਰੀਤ ਸਿੰਘ ਚਹਿਲ ਨੂੰ ਫਿਰੌਤੀ ਦੀ ਰਕਮ ਸਣੇ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਇਨ੍ਹਾਂ ਮੁਲਾਜ਼ਮਾਂ ਵਿੱਚ ਜਥੇਦਾਰ ਧਰਮਪੁਰਾ ਦਾ ਬੇਟਾ ਵੀ ਸ਼ਾਮਲ ਹੈ। 
ਪੁਲਿਸ ਮੁਤਾਬਕ ਮਾਨਸਾ ਜ਼ਿਲ੍ਹੇ ਦੇ ਕਸਬਾ ਬਰੇਟਾ ਦੇ ਵਪਾਰੀ ਚਿਮਨ ਲਾਲ ਨੂੰ ਅਗਸਤ ਵਿੱਚ ਕੁਝ ਲੋਕਾਂ ਨੇ ਅਗਵਾ ਕਰ ਲਿਆ ਸੀ। ਉਸ ਨੂੰ ਛੱਡਣ ਲਈ ...Oct 29

ਬਾਦਲ ਨੂੰ ਮੈਂ ਸੂਤ ਕਰਾਂਗਾ, ਤੁਸੀਂ ਪ੍ਰਵਾਹ ਨਾ ਕਰੋ - ਕੈਪਟਨ

Share this News

ਸ੍ਰੀ ਮੁਕਤਸਰ ਸਾਹਿਬ : ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ 'ਕਿਸਾਨ ਰੱਥ ਯਾਤਰਾ' ਦੇ ਮੁਕਤਸਰ ਸਾਹਿਬ ਦੀ ਦਾਣਾ ਮੰਡੀ ਵਿੱਚ ਪੜਾਅ ਦੌਰਾਨ ਲੋਕਾਂ ਨੂੰ ਆਪਣੀ ਵਿਸ਼ੇਸ਼ ਗੱਡੀ ਉਪਰੋਂ ਹੀ ਪੰਦਰਾਂ ਮਿੰਟ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦਾ ਝੋਨਾ ਨਹੀਂ ਖ਼ਰੀਦ ਰਹੀ ਤੇ ਕਿਸਾਨਾਂ ਦੀ ਸ਼ਰੇਆਮ ਲੁੱਟ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮੰਡੀਆਂ ਵਿੱਚ ਬੈਠੇ ਕਿਸਾਨਾਂ ਨੂੰ 13-13 ਦਿਨ ਬੀਤ ਚੁੱਕੇ ਹਨ। ਕੈਪਟਨ ਨੇ ਦਾਅਵਾ ਕੀਤਾ ਕਿ ਜਦ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਸੀ ਤਾਂ 5 ਹਾੜ੍ਹੀਆਂ ਤੇ 5 ਸਾਉਣੀਆਂ ਸਰਕਾਰ ਨੇ ਤੁਰੰਤ ਫ਼ਸਲਾਂ ਖ਼ਰੀਦੀਆਂ ਅਤੇ ਪੈਸੇ ਦਿੱਤੇ। ਉਨ੍ਹਾਂ ਕਿਹਾ, 'ਕੋਈ ਗੱਲ ਨਹੀਂ, ਤੁਸੀਂ ਕੋਈ ਪ੍ਰਵਾਹ ਨਾ ਕਰੋ। ਸਿਰਫ਼ ...Oct 29

ਬਾਦਲ ਨੇ 'ਚੁਰਾਈਆਂ' ਗੱਦਾਫੀ ਦੀਆਂ ਸਕੀਮਾਂ

Share this News

ਜਲੰਧਰ : ਪੰਜਾਬ ਸਰਕਾਰ ਦੀਆਂ ਕਈ ਭਲਾਈ ਸਕੀਮਾਂ ਦੁਨੀਆਂ ਦੇ ਤਾਨਾਸ਼ਾਹ ਤੇ ਲਿਬੀਆ ਦੇ ਮਰਹੂਮ ਸ਼ਾਸਕ ਮੁਆਮਰ ਗੱਦਾਫ਼ੀ ਨੇ ਵੀ ਲਾਗੂ ਕੀਤੀਆਂ ਸਨ। ਦਿਲਚਸਪ ਗੱਲ ਹੈ ਕਿ ਲਿਬੀਆ ਵਿੱਚ ਇਹ ਸਕੀਮਾਂ ਬਾਦਲ ਸਰਕਾਰ ਨਾਲੋਂ ਕਈ ਗੁਣਾ ਬਿਹਤਰ ਸਨ। ਜ਼ਿਕਰਯੋਗ ਹੈ ਕਿ ਗੱਦਾਫੀ ਦਾ 20 ਅਕਤੂਬਰ 2011 ਨੂੰ ਅੰਤ ਹੋਇਆ ਸੀ। ਗਦਾਫੀ ਨੂੰ ਸੈਨਾ ਨੇ ਸੀਰਤ ਸ਼ਹਿਰ ਵਿੱਚ ਮਾਰ ਮੁਕਾਇਆ ਸੀ। ਗਦਾਫੀ ਬਾਰੇ ਕਈ ਤਰ੍ਹਾਂ ਦੀਆਂ ਧਾਰਨਾਵਾਂ ਪ੍ਰਸਿੱਧ ਹਨ, ਪਰ ਉਸ ਨੇ ਜੋ ਸਹੂਲਤਾਂ ਆਪਣੇ ਨਾਗਰਿਕਾਂ ਨੂੰ ਦਿੱਤੀਆਂ, ਉਹ ਸ਼ਾਇਦ ਹੀ ਦੁਨੀਆਂ ਵਿੱਚ ਕੋਈ ਸਰਕਾਰ ਦੇ ਸਕੇ। 
ਲਿਬੀਆ ਵਿੱਚ ਗੱਦਾਫੀ ਦੇ ਸ਼ਾਸਨ ਸਮੇਂ ਹਰ ਨਾਗਰਿਕ ਨੂੰ ਘਰ ਦੇਣਾ, ਉੱਥੋਂ ਦੀ ਸਰਕਾਰ ਦੀ ਜ਼ਿੰਮੇਵਾਰੀ ਹੁੰਦੀ ਸੀ। ਇਸ ਤੋਂ ...Oct 29

'ਸਰਬੱਤ ਖ਼ਾਲਸਾ' ਦੀ ਵਾਂਗਡੋਰ ਹਵਾਰਾ ਹੱਥ

Share this News

ਚੰਡੀਗੜ੍ਹ : 'ਸਰਬੱਤ ਖ਼ਾਲਸਾ' ਦੀ ਵਾਂਗਡੋਰ ਜੇਲ੍ਹ ਵਿੱਚ ਨਜ਼ਰਬੰਦ ਜਗਤਾਰ ਸਿੰਘ ਹਵਾਰਾ ਦੇ ਹੱਥ ਹੈ। 'ਸਰਬੱਤ ਖ਼ਾਲਸਾ' ਨੂੰ ਲੈ ਕੇ ਪੰਥਕ ਧਿਰਾਂ 'ਚ ਮਤਭੇਦ ਖ਼ਤਮ ਕਰਨ ਲਈ ਪੰਥਕ ਆਗੂਆਂ ਨੇ ਹਵਾਰਾ ਨਾਲ ਮੁਲਾਕਾਤ ਦਾ ਫ਼ੈਸਲਾ ਲਿਆ ਹੈ। ਇਸ ਲਈ ਹੁਣ ਜਥੇਦਾਰ ਹਵਾਰਾ ਸਿਰ ਹੀ ਸਾਰੀਆਂ ਧਿਰਾਂ ਨੂੰ ਇੱਕਜੁੱਟ ਕਰਨ ਦੀ ਜ਼ਿੰਮੇਵਾਰੀ ਹੈ। 
ਕਾਬਲੇਗੌਰ ਹੈ ਕਿ 10 ਨਵੰਬਰ ਨੂੰ ਹੋਣ ਜਾ ਰਹੇ ਸਰਬੱਤ ਖ਼ਾਲਸਾ ਬਾਰੇ ਵਿਚਾਰ-ਵਟਾਂਦਰਾ ਕਰਨ ਲਈ ਪੰਜ ਪਿਆਰਿਆਂ ਨੇ ਮੰਗਲਵਾਰ ਨੂੰ ਮੀਟਿੰਗ ਬੁਲਾਈ ਸੀ। ਇਸ ਮੀਟਿੰਗ ਵਿੱਚ ਸਰਬੱਤ ਖ਼ਾਲਸਾ ਵੱਲੋਂ ਥਾਪੇ ਜਥੇਦਾਰ ਹਾਜ਼ਰ ਨਹੀਂ ਹੋਏ ਸੀ। ਇਸ ਲਈ ਚਰਚਾ ਹੈ ਕਿ ਸਰਬੱਤ ਖਾਲਸਾ ਦੇ ਪ੍ਰਬੰਧਕ ਇੱਕਜੁੱਟ ਨਹੀਂ। 
ਯੂਨਾਈਟਿਡ ਅਕਾਲੀ ਦਲ ਦੇ ਜਨਰਲ ਸਕੱਤਰ ਗੁਰਦੀਪ ਸਿੰਘ ਬਠਿੰਡਾ ...
[home] [1] 2  [next]1-10 of 17


Recent Posts

Archive

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved