Punjab News Section

Monthly Archives: NOVEMBER 2014


Nov 28

ਸਿਰਫ਼ ਸਿੱਖ ਕੈਦੀਆਂ ਨਾਲ ਹੀ ਵਿਤਕਰਾ ਕਿਉਂ ? - ਭਾਈ ਗੁਰਬਖ਼ਸ਼ ਸਿੰਘ ਖ਼ਾਲਸਾ

Share this News

ਚੰਡੀਗੜ੍ਹ : ਪੂਰੀ ਸਜ਼ਾ ਭੁਗਤਣ ਬਾਅਦ ਵੀ ਸਿੱਖ ਸਿਆਸੀ ਕੈਦੀਆਂ ਨੂੰ ਰਿਹਾਅ ਨਾ ਕੀਤੇ ਜਾਣ ਦੇ ਮੁੱਦੇ ਨੂੰ ਲੈ ਕੇ ਭਾਈ ਗੁਰਬਖਸ਼ ਸਿੰਘ ਖ਼ਾਲਸਾ ਨੇ ਦੂਜੀ ਵਾਰ ਗੁਰਦੁਆਰਾ 10ਵੀਂ ਪਾਤਸ਼ਾਹੀ ਲਖਨੌਰ ਜ਼ਿਲ੍ਹਾ ਅੰਬਾਲਾ ਵਿਖੇ ਭੁੱਖ ਹੜਤਾਲ ਆਰੰਭ ਕੀਤੀ ਹੋਈ ਹੈ | ਉਮਰ ਕੈਦ ਦੀ ਸਜ਼ਾ ਪੂਰੀ ਹੋਣ ਤੋਂ ਬਾਅਦ ਵੀ ਜੇਲ੍ਹਾਂ ਅੰਦਰ ਕਿੰਨੇ ਸਿੱਖ ਕੈਦੀ ਹਨ ਤੇ ਉਹ ਇਸ ਸਮੇਂ ਕਿਹੜੀਆਂ ਜੇਲ੍ਹਾਂ ਵਿਚ ਹਨ, ਬਾਰੇ ਪੁਛੇ ਜਾਣ 'ਤੇ ਉਨ੍ਹਾਂ ਨੇ ਕੁਲ ਅਜਿਹੇ 16 ਕੈਦੀਆਂ ਦੀ ਸੂਚੀ ਦਿੱਤੀ ਜਿਹੜੇ ਉਮਰ ਕੈਦ ਦੀ ਸਰਕਾਰ ਵੱਲੋਂ ਮਿਥੀ ਹੱਦ ਤੋਂ ਕਈ-ਕਈ ਸਾਲ ਵਾਧੂ ਸਜ਼ਾ ਕੱਟ ਚੁੱਕੇ ਹਨ ਤੇ ਇਸ ਸਮੇਂ ਵੀ ਜੇਲ੍ਹਾਂ ਵਿਚ ਹੀ ਹਨ | ਭਾਈ ਖ਼ਾਲਸਾ ਵੱਲੋਂ ...Nov 28

ਇੱਕ ਨਿੱਜੀ ਚੈੱਨਲ ਵੱਲੋਂ ਇਰਾਕ 'ਚ ਫਸੇ ਭਾਰਤੀਆਂ ਦੀ ਮੌਤ ਦਾ ਦਾਅਵਾ

Share this News

ਹੁਸ਼ਿਆਰਪੁਰ : ਇਰਾਕ ਦੇ ਮੋਸੂਲ ਸ਼ਹਿਰ 'ਚ ਜੂਨ ਮਹੀਨੇ ਵਿਚ ਆਈ. ਐਸ. ਆਈ. ਐਸ. ਅੱਤਵਾਦੀਆਂ ਵੱਲੋਂ 40 ਭਾਰਤੀ ਕਾਮਿਆਂ ਨੂੰ ਅਗਵਾ ਕਰ ਲਿਆ ਗਿਆ ਸੀ, ਜਿੰਨ੍ਹਾਂ 'ਚੋਂ 39 ਅਜੇ ਤੱਕ ਲਾਪਤਾ ਸਨ, ਨੂੰ ਆਈ. ਐਸ. ਅੱਤਵਾਦੀਆਂ ਵੱਲੋਂ ਮਾਰ ਦਿੱਤੇ ਜਾਣ ਦੀ ਖਬਰ ਹੈ, ਜਿਨ੍ਹਾਂ 'ਚੋਂ ਵਧੇਰੇ ਪੰਜਾਬ ਨਾਲ ਸੰਬੰਧਿਤ ਹਨ | ਏ. ਬੀ. ਪੀ. ਨਿਊਜ਼ ਚੈਨਲ ਨੇ ਕੁਰਦਿਸਤਾਨ ਦੀ ਰਾਜਧਾਨੀ ਇਰਬਿਲ 'ਚ ਇਨ੍ਹਾਂ ਲਾਪਤਾ ਭਾਰਤੀਆਂ ਦਾ ਸੁਰਾਗ ਦੇਣ ਵਾਲਿਆਂ ਦਾ ਪਤਾ ਲਗਾਇਆ ਅਤੇ ਇਰਬਿਲ 'ਚ ਦੋ ਬੰਗਲਾਦੇਸ਼ੀ ਨਾਗਰਿਕਾਂ ਨੇ ਅਗਵਾ ਹੋਏ 39 ਭਾਰਤੀਆਂ ਨੂੰ ਅੱਤਵਾਦੀਆਂ ਵੱਲੋਂ ਮਾਰ ਦਿੱਤੇ ਜਾਣ ਸਬੰਧੀ ਸਨਸਨੀਖੇਜ਼ ਖੁਲਾਸੇ ਕੀਤੇ ਹਨ | ਇਹ ਬੰਗਲਾਦੇਸ਼ੀ ਕਾਮੇ ਵੀ 40 ਭਾਰਤੀਆਂ ਨਾਲ ਅਗਵਾ ਕੀਤੇ ਸਨ, ...Nov 28

ਕੁਰੱਪਸ਼ਨ ਪੰਜਾਬ ਸਰਕਾਰ ਦੇ ਮੱਥੇ ਦਾ ‘ਚੰਨ’ ਬਣ ਚੁੱਕੀ ਹੈ - ਮਨਪ੍ਰੀਤ ਬਾਦਲ

Share this News

ਪਟਿਆਲਾ : ਪੀਪਲਜ਼ ਪਾਰਟੀ ਆਫ ਪੰਜਾਬ ਦੇ ਕੌਮੀ ਪ੍ਰਧਾਨ ਦੇ ਸੱਦੇ ’ਤੇ ਪਿਛਲੇ ਦਿਨੀਂ ਸੁਸ਼ੀਲ ਪੈਲੇਸ ਪਟਿਆਲਾ ਵਿਖੇ ਜ਼ਿਲ੍ਹਾ ਪਟਿਆਲਾ ਦੇ ਸੀਨੀਅਰ ਆਗੂਆਂ ਤੇ ਆਮ ਵਰਕਰਾਂ ਦੀ ਮੀਟਿੰਗ ਹੋਈ। ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਕੌਮੀ ਪ੍ਰਧਾਨ ਸ. ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਇਸ ਮੀਟਿੰਗ ਦਾ ਮਤਲਬ ਪਾਰਟੀ ਦੀ ਮਜ਼ਬੂਤ ਉਸਾਰੀ ਲਈ ਕੰਮ ਕਰਨਾ ਹੈ। ਉਨ੍ਹਾਂ ਕਿਹਾ ਕਿ ਜਿਵੇਂ ਕਾਫੀ ਦੇਰ ਬਾਅਦ ਲੋਹੇ ਨੂੰ ਜੰਗ ਲੱਗ ਜਾਂਦੀ ਹੈ, ਬੇਕਾਰ ਸੁੱਟੀ ਲੱਕੜੀ ਨੂੰ ਘੁਣ ਖਾ ਜਾਂਦੀ ਹੈ, ਜੋ ਖਤਰਨਾਕ ਸਿੱਧ ਹੁੰਦੀ ਹੈ। ਸਿਰਫ ਤੇ ਸਿਰਫ ਉਸੇ ਤਰ੍ਹਾਂ ਸਿਆਸਤਦਾਨ ਦਾ ਵਿਹਲੇ ਬੈਠਣਾ ਸਮਾਜ ਲਈ ਅਤੇ ਆਮ ਲੋਕਾਂ ਲਈ ਖਤਰਨਾਕ ਸਿੱਧ ਹੋ ਸਕਦੈ, ਕਿਉਂਕਿ ਹਕੂਮਤੀ ਨਸ਼ੇ ...Nov 28

ਮਜੀਠੀਆ ਨੂੰ ਬਾਦਲ ਵੱਲੋਂ ਕਲੀਨ ਚਿੱਟ

Share this News

ਚੰਡੀਗੜ੍ਹ  : ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਮਾਲ ਤੇ ਲੋਕ ਨਿਰਮਾਣ, ਲੋਕ ਸੰਪਰਕ ਮੰਤਰੀ ਬਿੱਕਰਮ ਸਿੰਘ ਮਜੀਠੀਆ ਨੂੰ ਕਲੀਨ ਚਿੱਟ ਦਿੰਦਿਆਂ ਕਿਹਾ ਕਿ ਮੰਤਰੀ ਵਿਰੁੱਧ ਕੋਈ ਵੀ ਕੇਸ ਨਹੀਂ ਹੈ, ਨਾ ਕਿਸੇ ਮਾਮਲੇ ਵਿੱਚ ਸ਼ਾਮਲ ਹਨ ਨਾ ਹੀ ਇਸ ਸਬੰਧੀ  ਕੋਈ ਠੋਸ ਸਬੂਤ ਹਨ। ਸਿਰਫ ਇਹ ਮੀਡੀਆ, ਅਖਬਾਰਾਂ, ਟੀ.ਵੀ.ਚੈਨਲਾਂ ਦਾ ਇੱਕ ਰੌਲਾ ਹੈ। ਮੰਤਰੀ ਵਿਰੁੱਧ ਸਾਰੇ ਦੋਸ਼ ਬੇਬੁਨਿਆਦ, ਮਨਘੜੰਤ ਤੇ ਆਧਾਰਹੀਣ ਹਨ। ਸਿਰਫ ਸਿਆਸੀ ਪਾਰਟੀਆਂ ਆਪਣਾ ਸਿਆਸੀ ਮੰਤਵ ਹੱਲ ਕਰਨ ਲਈ ਬੇਫਜੂਲ ਰੌਲਾ ਪਾ ਰਹੀਆਂ ਹਨ। ਜਦੋਂ ਕਿ ਉਨ੍ਹਾਂ ਦੇ ਆਪਣੇ ਬੰਦੇ ਖੁਦ ਵੱਖ-ਵੱਖ ਕੇਸਾਂ ਵਿੱਚ ਫਸੇ ਹੋਏ ਹਨ। ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਇੱਥੇ ਮੰਤਰੀ ਮੰਡਲ ਦੀ ਮੀਟਿੰਗ ਉਪਰੰਤ ...Nov 28

ਨਵਜੋਤ ਸਿੱਧੂ ਵਿਰੁੱਧ ਪੰਥਕ ਕਾਰਵਾਈ ਦੀ ਮੰਗ ਤੋਂ ਵਿਵਾਦ

Share this News

ਅੰਮ੍ਰਿਤਸਰ : ਭਾਜਪਾ ਦੇ ਸਾਬਕਾ ਸੰਸਦ ਮੈਂਬਰ ਨਵਜੋਤ ਸਿੰਘ ਸਿੱਧੂ ਨੂੰ ਗੁਰਬਾਣੀ ਦੀਆਂ ਤੁਕਾਂ ਨੂੰ ਤੋੜਣ ਮਰੋੜਣ ਦੇ ਦੋਸ਼ ਹੇਠ ਅਕਾਲ ਤਖ਼ਤ ‘ਤੇ ਤਲਬ ਕਰਨ ਅਤੇ ਉਸ ਖ਼ਿਲਾਫ਼ ਪੰਥਕ ਕਾਰਵਾਈ ਕਰਨ ਦੀ ਮੰਗ ਜ਼ੋਰ ਫੜ ਰਹੀ ਹੈ। ਇਸ ਮਾਮਲੇ ਵਿੱਚ ਸਿੱਖ ਧਾਰਮਿਕ ਆਗੂਆਂ ਦਾ ਮਤ ਹੈ ਕਿ ਕਿਸੇ ਵੀ ਪਤਿਤ ਸਿੱਖ ਨੂੰ ਅਕਾਲ ਤਖ਼ਤ ‘ਤੇ ਨਹੀਂ ਸੱਦਿਆ ਜਾ ਸਕਦਾ। ਜੇਕਰ ਅਜਿਹਾ ਕੀਤਾ ਗਿਆ ਤਾਂ ਇਹ ਸਿੱਖ ਰਹਿਤ ਮਰਿਆਦਾ ਦੀ ਉਲੰਘਣਾ ਹੋਵੇਗੀ।
ਸ੍ਰੀ ਅਕਾਲ ਤਖ਼ਤ ਵੱਲੋਂ ਪ੍ਰਵਾਨਿਤ ਅਤੇ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਕਾਸ਼ਿਤ ਸਿੱਖ ਰਹਿਤ ਮਰਿਆਦਾ ਦੀ ਧਾਰਾ 3 ਵਿੱਚ ਇਹ ਸਪੱਸ਼ਟ ਕਿਹਾ ਗਿਆ ਹੈ ਕਿ ਅਕਾਲ ਤਖ਼ਤ ਵਿਖੇ ਕਿਸੇ ਪਤਿਤ ਜਾਂ ਤਨਖਾਹੀਆ ਸਿੱਖ ਦੀ ਅਰਦਾਸ ...Nov 28

ਮੰਤਰੀ ਮੰਡਲ ਵੱਲੋਂ ਅਹਮਿ ਫ਼ੈਸਲੇ ਕੋਈ ਨਹੀਂ ਰਹੇਗਾ ਘਰ ਤੋਂ ਵਾਂਝਾ

Share this News

ਚੰਡੀਗੜ੍ਹ  : ਪੰਜਾਬ ਮੰਤਰੀ ਮੰਡਲ ਨੇ ਅੱਜ ‘ਹਰੇਕ ਨਾਗਰਿਕ ਨੂੰ ਘਰ’ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਦੀ ਅਗਵਾਈ ਵਿੱਚ ‘ਪੰਜਾਬ ਰਾਜ ਐਫੋਰਡਏਬਲ ਹਾਊਸਿੰਗ ਡਿਵੈਲਪਮੈਂਟ ਅਥਾਰਟੀ’ ਕਾਇਮ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ। ਇਸ ਬਾਰੇ ਫੈਸਲਾ ਅੱਜ ਸਵੇਰੇ ਇੱਥੇ ਮੁੱਖ ਮੰਤਰੀ ਦਫ਼ਤਰ ਵਿਖੇ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਹੋਈ ਮੰਤਰੀ ਮੰਡਲ ਦੀ ਮੀਟਿੰਗ ਦੌਰਾਨ ਲਿਆ ਗਿਆ। ਇਹ ਪ੍ਰਗਟਾਵਾ ਕਰਦਿਆਂ ਮੁੱਖ ਮੰਤਰੀ ਦਫ਼ਤਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਇਹ ਅਥਾਰਟੀ ਕਮਜ਼ੋਰ ਵਰਗਾਂ ਨੂੰ ਅਗਲੇ ਦੋ ਸਾਲਾਂ ਵਿੱਚ ਇਕ ਲੱਖ ਮਕਾਨ ਬਣਾ ਕੇ ਦੇਵੇਗੀ ਜਿਨ੍ਹਾਂ ਵਿੱਚ ਅਨੁਸੂਚਿਤ ਜਾਤੀਆਂ, ਪੱਛੜੀਆਂ ਸ਼੍ਰੇਣੀਆਂ, ਘੱਟ ਗਿਣਤੀਆਂ, ਬਜ਼ੁਰਗਾਂ ...Nov 24

ਸਿਰਸਾ ਸਾਧ ਵੱਲੋਂ ਬਣਾਈ ‘ਰੱਬ ਦਾ ਦੂਤ’ ਫਿਲਮ ਨੂੰ ਪੰਜਾਬ ਤੇ ਹੋਰ ਸਥਾਨਾਂ ’ਤੇ ਰੀਲੀਜ਼ ਨਹੀਂ ਹੋਣ ਦਿੱਤਾ ਜਾਵੇਗਾ - ਮਾਨ

Share this News

ਚੰਡੀਗੜ੍ਹ : ‘‘ਉਸ ਅਕਾਲ ਪੁਰਖ ਦੀ ਅਸੀਮਤ ਸ਼ਕਤੀ ਨੂੰ ਚੁਣੌਤੀ ਦੇਣ ਵਾਲੀ ਸਿਰਸੇ ਵਾਲੇ ਸਾਧ ਦੀ ਮੁੱਖ ਭੂਮਿਕਾ ਵਾਲੀ ਫਿਲਮ ‘‘ਰੱਬ ਦਾ ਦੂਤੂ ਇਥੋਂ ਦੇ ਨਿਵਾਸੀਆਂ ਨੂੰ ਗੁੰਮਰਾਹ ਕਰਨ ਵਾਲੀ ਅਤੇ ਸਿੱਖ ਕੌਮ ਦੇ ਹਿਰਦਿਆਂ ਨੂੰ ਠੇਸ ਪਹੁੰਚਾਉਣ ਵਾਲੀ ਹੈ । ਇਸ ਫਿਲਮ ਵਿਚ ਉਪਰੋਕਤ ਕਾਤਲ ਅਤੇ ਬਲਾਤਕਾਰੀ ਪਾਖੰਡੀ ਸਾਧ ਨੇ ਆਪਣੇ-ਆਪ ਨੂੰ ਰੱਬ ਦਾ ਦੂਤ ਅਖਵਾ ਕੇ ਉਸ ਅਕਾਲ ਪੁਰਖ ਦੀ ਸ਼ਕਤੀ ਨੂੰ ਚੁਣੌਤੀ ਦਿੱਤੀ ਹੈ। ਅਜਿਹੀ ਫਿਲਮ ਜੋ ਇਥੋਂ ਦੇ ਨਿਵਾਸੀਆਂ ਦੇ ਮਨਾਂ ਅਤੇ ਆਤਮਾਵਾਂ ਨੂੰ ਠੇਸ ਪਹੁੰਚਾਵੇ ਅਤੇ ਜਿਸ ਵਿੱਚ ਕੋਈ ਅਖੌਤੀ ਸਾਧ ਆਪਣੇ-ਆਪ ਨੂੰ ਰੱਬ ਦਾ ਵਿਸ਼ੇਸ਼ ਦੂਤ ਅਖਵਾਉਣ ਦਾ ਸਮਾਜ ਵਿਰੋਧੀ ਪ੍ਰਚਾਰ ਕਰੇ, ਅਜਿਹੀ ਫਿਲਮ ਨੂੰ ਪੰਜਾਬ ਸੂਬੇ ਜਾਂ ਹੋਰਨਾਂ ...Nov 24

'ਅਮਰੀਕਾ ਖੁੱਲ੍ਹ ਗਿਆ ਹੈ' ਆਖ ਕੇ ਅਰਬਾਂ ਦੀਆਂ ਠੱਗੀਆਂ ਮਾਰਨਗੇ ਏਜੰਟ - ਰਾਮੂਵਾਲੀਆ

Share this News

ਲੁਧਿਆਣਾ : 'ਪੰਜਾਬ ਦੇ ਲੜਕੇ-ਲੜਕੀਆਂ ਨੂੰ ਜਿਸ ਤਰ੍ਹਾਂ ਠੱਗ ਟਰੈਵਲ ਏਜੰਟਾਂ ਨੇ ਕਮਾਈ ਦੇ ਝੂਠੇ ਸੁਪਨੇ ਵਿਖਾ ਕੇ ਡਾਕੂਆਂ ਵਾਂਗ ਲੁੱਟਿਆ ਸੀ, ਉਸੇ ਤਰ੍ਹਾਂ ਹੁਣ ਅਮਰੀਕਾ ਖੁੱਲ੍ਹ ਗਿਆ ਹੈ ਕਹਿ ਕੇ ਲੋਕਾਂ ਨੂੰ ਲੁੱਟਣਗੇ।'' ਇਹ ਸ਼ਬਦ ਸਾਬਕਾ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਨੇ ਅੱਜ ਇਥੇ ਗੱਲਬਾਤ ਕਰਦਿਆਂ ਕਹੇ। ਉਨ੍ਹਾਂ ਕਿਹਾ ਕਿ ਅਮਰੀਕਾ ਬਿਲਕੁਲ ਨਹੀਂ ਖੁੱਲ੍ਹਿਆ। ਸਿਰਫ ਲੰਬੇ ਸਮੇਂ ਤੋਂ ਗੈਰ ਕਾਨੂੰਨੀ ਤਰੀਕੇ ਨਾਲ ਰਹਿ ਰਹੇ ਲੋਕਾਂ ਨੂੰ ਮੁਆਫੀ ਮਿਲੀ ਹੈ। ਉਨ੍ਹਾਂ ਕਿਹਾ ਕਿ ਅੱਜ ਵੀ ਸਾਊਦੀ ਅਰਬ 'ਚ 1500 ਆਦਮੀ ਜੇਲ 'ਚ ਬੰਦ ਹਨ, ਜੋ ਪਿਛਲੇ ਕਈ ਸਾਲਾਂ ਤੋਂ ਭਾਰਤ ਆਪਣੇ ਘਰ ਆਉਣ ਲਈ ਤਰਸ ਰਹੇ ਹਨ। ਉਨ੍ਹਾਂ ਦੇ ਪਾਸਪੋਰਟ ਆਪਣੇ ਕੋਲ ਜਬਰੀ ਜ਼ਬਤ ਕਰਕੇ ਰੱਖੇ ...Nov 24

ਕੈਂਸਰ ਦਾ ਕਹਿਰ : ਸ਼ਮਸ਼ਾਨਘਾਟ 'ਚ ਵੀ ਨਹੀਂ ਲਾਸ਼ਾਂ ਰੱਖਣ ਦੀ ਥਾਂ

Share this News

ਫਰੀਦਕੋਟ : ਬਾਘਾਪੁਰਾਣਾ ਸਬ ਡਿਵੀਜ਼ਨ ਅਧੀਨ ਪੈਂਦੇ ਪਿੰਡ ਮਾੜੀ ਮੁਸਤਫ਼ਾ ਵਿਖੇ ਦੋ ਮਹੀਨੇ ਵਿੱਚ ਕੈਂਸਰ ਤੇ ਹੋਰ ਬਿਮਾਰੀਆਂ ਕਾਰਨ ਤਕਰੀਬਨ 14 ਮੌਤਾਂ ਹੋ ਚੁੱਕੀਆਂ ਹਨ। ਹਰ ਤੀਜੇ ਘਰ ਵਿੱਚ ਕੋਈ ਨਾ ਕੋਈ ਜੀਅ ਕਿਸੇ ਨਾ ਕਿਸੇ ਬਿਮਾਰੀ ਦਾ ਸ਼ਿਕਾਰ ਹੈ। ਇਸ ਪਿੰਡ ਦੇ ਸਤਨਾਮ ਸਿੰਘ ਕੈਂਥ ਅਤੇ ਗੁਰਤੇਜ ਸਿੰਘ ਨੇ ਦੱਸਿਆ ਕਿ ਪਿੰਡ ਵਾਸੀ ਕਾਫੀ ਚਿਰ ਤੋਂ ਕੈਂਸਰ ਦੀ ਲਪੇਟ ਵਿੱਚ ਆ ਰਹੇ ਹਨ ਪਰ ਕਿਸੇ ਵੀ ਰਾਜਨੀਤਕ ਪਾਰਟੀ ਆਗੂ ਨੇ ਉਨ੍ਹਾਂ ਦੀ ਗੱਲ ਨਹੀਂ ਸੁਣੀ ਅਤੇ ਨਾ ਹੀ ਸਿਹਤ ਵਿਭਾਗ ਨੇ  ਕੋਈ ਧਿਆਨ ਦਿੱਤਾ। ਉਨ੍ਹਾਂ ਦੱਸਿਆ ਕਿ ਪਿੰਡ ਦੇ ਕਿਸੇ ਵੀ ਵਿਅਕਤੀ ਨੂੰ ਮੁੱਖ ਮੰਤਰੀ ਰਾਹਤ ਕੋਸ਼ ਵਿੱਚੋਂ ਵੀ ਕੋਈ ਮੱਦਦ ਨਹੀਂ ਮਿਲੀ।    
ਸੰਗਰੂਰ ...Nov 24

ਲੁਧਿਆਣਾ ਦੇ ਸਿਵਲ ਹਸਪਤਾਲ ਨੇ ਇੱਕੋ ਦਿਨ ਉਜਾੜ ਦਿੱਤੀ 5 ਮਾਵਾਂ ਦੀ ਕੁੱਖ

Share this News

ਲੁਧਿਆਣਾ : ਸਥਾਨਕ ਸਿਵਲ ਹਸਪਤਾਲ ਵਿਚ ਅੱਜ 6 ਘੰਟੇ ਵਿਚ ਜਣੇਪਾ ਪ੍ਰਕਿਰਿਆ ਦੌਰਾਨ 5 ਨਵਜੰਮੇ ਬੱਚਿਆਂ  ਦੀ ਮੌਤ ਹੋ ਗਈ ਹੈ | ਬੱਚਿਆਂ  ਦੀ ਮੌਤ ਦਾ ਕਾਰਨ ਡਾਕਟਰਾਂ ਦੀ ਕਥਿਤ ਅਣ - ਗਹਿਲੀ ਦਿੱਸਆ ਜਾ ਰਿਹਾ ਹੈ | ਪਿਛਲੇ 48 ਘੰਟਿਆਂ ਦੌਰਾਨ ਸਿਵਲ ਹਸਪਤਾਲ ਵਿਚ 20 ਗਰਭਵਤੀ ਔਰਤਾਂ ਨੂੰ ਡਿਲਵਰੀ ਲਈ ਲਿਆਂਦਾ ਸੀ | ਜਿਨ੍ਹਾਂ ਵਿਚ ਤਿੰਨ ਲੜਕਿਆਂ ਸਮੇਤ 5 ਬੱਚਿਆਂ ਦੀ ਮੌਤ ਹੋ ਗਈ ਹੈ | ਜਿਨ੍ਹਾਂ ਔਰਤਾਂ ਦੇ ਬਿੱਚਆਂ ਦੀ ਮੌਤ ਹੋਈ ਹੈ ਉਨ੍ਹਾਂ ਵਿਚ ਪਿੰਡ ਇਆਲੀ ਕਲਾਂ ਦੀ ਰਹਿਣ ਵਾਲੀ ਵੰਦਨਾ ਪਤਨੀ ਹਰਜੀਤ ਕੌਰ, ਸਰਬਜੀਤ ਕੌਰ ਪਤਨੀ ਹਰਜਿੰਦਰ ਸਿੰਘ ਵਾਸੀ ਕਟਾਣੀ, ਜਸਵਿੰਦਰ ਕੌਰ ਪਤਨੀ ਸੋਨਾਚੰਦ ਵਾਸੀ ਕਟਾਣੀ, ਰੀਨਾ ਪਤਨੀ ਪਿ੍ਤਪਾਲ ਵਾਸੀ ਪਿੰਡ ...
[home] [1] 2 3 4  [next]1-10 of 39


Recent Posts

Archive

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved