Punjab News Section

Monthly Archives: NOVEMBER 2015


Nov 24

ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਨਗਰ ਕੀਰਤਨ ਸਜਾਇਆ

Share this News

ਅੰਮਿ੍ਤਸਰ : ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸ਼ਰਧਾ ਤੇ ਉਤਸ਼ਾਹ ਸਹਿਤ ਸਜਾਇਆ ਗਿਆ | ਅੱਜ ਸ੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਗਿਆਨੀ ਗੁਰਬਚਨ ਸਿੰਘ ਵੀ ਇਸ ਨਗਰ ਕੀਰਤਨ ਵਿੱਚ ਸ਼ਾਮਿਲ ਹੋਏ ਪਰ ਉਨ੍ਹਾਂ ਇਹ ਹਾਜ਼ਰੀ ਕੇਵਲ ਮੰਜੀ ਸਾਹਿਬ ਦੀਵਾਨ ਹਾਲ ਤੱਕ ਹੀ ਲਵਾਈ | ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਧਾਰਮਿਕ ਸਭਾ ਸੁਸਾਇਟੀਆਂ ਅਤੇ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛੱਤਰ-ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ 'ਚ ਸਜਾਏ ਗਏ ਇਸ ਨਗਰ-ਕੀਰਤਨ ਦੀ ਅਰੰਭਤਾ ਅਰਦਾਸ ਉਪ੍ਰੰਤ ਨਰਸਿੰਙਿਆਂ ਦੀ ਵਿਸਮਾਦੀ ਗੂੰਜ ਨਾਲ ਹੋਈ | ਫੁੱਲਾਂ ਨਾਲ ਸਜੀ ਸੁਨਹਿਰੀ ਪਾਲਕੀ ...Nov 24

ਕੈਪਟਨ ਨੂੰ ਸੁਖਬੀਰ ਦੀ ਚੁਣੌਤੀ ਕਬੂਲ

Share this News

ਚੰਡੀਗੜ੍ਹ : ਕਾਂਗਰਸ ਅਤੇ ਅਕਾਲੀ ਆਗੂਆਂ ਵੱਲੋਂ ਇੱਕ-ਦੂਜੇ ਨੂੰ ਚੁਣੌਤੀਆਂ ਦੇਣ ਨਾਲ ਸਿਆਸਤ ਗਰਮਾੲੀ ਹੋੲੀ ਹੈ। ਸੀਨੀਅਰ ਕਾਂਗਰਸੀ ਆਗੂ ਕੈਪਟਨ ਅਮਰਿੰਦਰ ਸਿੰਘ ਨੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਬਠਿੰਡਾ ਵਿੱਚ ਬਰਾਬਰ ਦੀ ਰੈਲੀ ਕਰਨ ਦੀ ਚੁਣੌਤੀ ਸਵੀਕਾਰ ਕਰਦਿਅਾਂ ਬਾਦਲਾਂ ਨੂੰ ਕਿਹਾ ਹੈ ਕਿ ਉਹ ਲੋਕਾਂ ਵਿੱਚ ਵਿਚਰ ਕੇੇ ਆਪਣੀ ਹਰਮਨ-ਪਿਆਰਤਾ ਦੀ ਪਰਖ ਕਰ ਲੈਣ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਉਸੇ ਥਾਂ ’ਤੇ ਵੱਡੀ ਰੈਲੀ ਕਰਨਗੇ ਤੇ ਲੋਕ ਆਪਣੇ ਆਪ ਰੈਲੀ ਵਿੱਚ ਆਉਣਗੇ। ਰੈਲੀ ਲਈ ਨਾ ਤਾਂ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕੀਤੀ ਜਾਵੇਗੀ ਤੇ ਨਾ ਹੀ ਬਾਹਰਲੇ ਸੂਬਿਅਾਂ ਤੋਂ ਬੰਦੇ ਮੰਗਵਾਏ ਜਾਣਗੇ। ਉਨ੍ਹਾਂ ਕਿਹਾ ‘‘ਬਠਿੰਡਾ ਰੈਲੀ ਕਰਕੇ ਤੁਸੀਂ ਆਪਣੇ ਪਸਤ ਹੋ ਚੁੱਕੇ ਹੌਸਲੇ ...Nov 24

ਫੂਲਕਾ ਦੀਆਂ ਸਰਗਰਮੀਆਂ ’ਤੇ ਸਿਆਸੀ ਧਿਰਾਂ ਦੀ ਤਿੱਖੀ ਨਜ਼ਰ

Share this News

ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਦੇ ਪ੍ਰਮੁੱਖ ਅਹੁਦਿਆਂ ਤੋਂ ਖ਼ੁਦ ਹੀ ਫਾਰਗ ਹੋਏ ਸੀਨੀਅਰ ਵਕੀਲ ਹਰਵਿੰਦਰ ਸਿੰਘ ਫੂਲਕਾ ਦੀਆਂ ਪੰਜਾਬ ਵਿੱਚ ਵਧੀਆਂ ਸਰਗਰਮੀਆਂ ’ਤੇ ਸਿਆਸੀ ਧਿਰਾਂ ਦੀ ‘ਕਾਂ ਅੱਖ’ ਹੈ। ਸ੍ਰੀ ਫੂਲਕਾ ਵੱਲੋਂ ਪਿਛਲੇ ਦਿਨਾਂ ਦੌਰਾਨ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅਤੇ ਕੈਪਟਨ ਅਮਰਿੰਦਰ ਸਿੰਘ ’ਤੇ ਚਲਾਏ ਗਏ ਸਿਆਸੀ ਤੀਰਾਂ ਕਾਰਨ ਉਨ੍ਹਾਂ ਦੀਆਂ ਸਰਗਰਮੀਆਂ ਦੇ ਕਈ ਅਰਥ ਕੱਢੇ ਜਾ ਰਹੇ ਹਨ।
ਕੁਝ ਸਿਆਸੀ ਹਲਕੇ ਸ੍ਰੀ ਫੂਲਕਾ ਦੀਆਂ ਅਜਿਹੀਆਂ ਸਰਗਰਮੀਆਂ ਨੂੰ ਉਨ੍ਹਾਂ ਵੱਲੋਂ ਪੰਜਾਬ ਵਿੱਚ ‘ਆਪ’ ਦੇ ਮੁੱਖ ਮੰਤਰੀ ਦੇ ਚਿਹਰੇ ਵਜੋਂ ਉਭਾਰਨ ਦੇ ਯਤਨ ਦੱਸ ਰਹੇ ਹਨ। ਦੱਸਣਯੋਗ ਹੈ ਕਿ ਭਾਵੇਂ ਇਸ ਵੇਲੇ ਪੰਜਾਬ ਵਿੱਚ ਹੇਠਲੇ ...Nov 24

ਮੁੱਖ ਮੰਤਰੀ ਨੇ ਖ਼ਾਸ ਵਰਗ ਦੇ ਲੋਕਾਂ ਨੂੰ ਵਿਖਾਇਆ 'ਖਾੜਕੂਵਾਦ ਦਾ ਜਿੰਨ'

Share this News

ਬਠਿੰਡਾ : ਅਕਾਲੀ ਦਲ ਨੂੰ ਢਹਿੰਦੀਆਂ ਕਲਾਂ ਵਿਚ ਜਾਂਦਾ ਵੇਖ ਜਿਥੇ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੂੰ ਅਪਣੇ ਪੁਰਾਣੇ ਸਾਥੀ ਗੁਰਚਰਨ ਸਿੰਘ ਟੌਹੜਾ ਤੇ ਜਗਦੇਵ ਸਿੰਘ ਤਲਵੰਡੀ ਯਾਦ ਆਏ, ਉਥੇ ਇਹ ਅਹਿਸਾਸ ਕਰਦਿਆਂ ਕਿ ਪੇਂਡੂ ਵੋਟ ਬੈਂਕ ਤੇਜ਼ੀ ਨਾਲ ਅਕਾਲੀ ਦਲ ਦੇ ਅਸਰ ਹੇਠੋਂ ਖਿਸਕ ਰਿਹਾ ਹੈ, ਅਜਿਹੇ ਖ਼ਤਰਨਾਕ ਨਾਹਰੇ ਨੂੰ ਦੁਹਰਾਉਣ ਤੋਂ ਵੀ ਗੁਰੇਜ਼ ਨਹੀਂ ਕੀਤਾ ਜਿਹੜਾ ਕਾਲੇ ਦੌਰ ਦੌਰਾਨ ਪੰਜਾਬ ਦੇ ਕਿਸੇ ਵੀ ਹਿੱਸੇ ਵਿਚ ਨਹੀਂ ਸੀ ਗੂੰਜਿਆ।
ਖਾੜਕੂਵਾਦ ਦੇ ਦੌਰ ਦੌਰਾਨ ਗੁਰਚਰਨ ਸਿੰਘ ਟੌਹੜਾ ਤੇ ਜਗਦੇਵ ਸਿੰਘ ਤਲਵੰਡੀ 'ਤੇ ਹੋਏ ਕਾਤਲਾਨਾ ਹਮਲਿਆਂ ਦਾ ਜ਼ਿਕਰ ਕਰਦਿਆਂ ਸ. ਬਾਦਲ ਨੇ ਭਾਜਪਾ ਆਗੂ ਹਿੱਤ ਅਭਿਲਾਸ਼ੀ ਤੋਂ ਇਲਾਵਾ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਸ਼ਹਾਦਤ ਦਾ ਵੀ ਉਚੇਚ ...Nov 24

ਅਕਾਲੀਆਂ ਦੀ ਪਹਿਲੀ ਸਦਭਾਵਨਾ ਰੈਲੀ ਚੋਣਾਂ ਦਾ ਬਿਗਲ ਵਜਾ ਗਈ

Share this News

ਬਠਿੰਡਾ : ਸੂਬੇ ਵਿਚ ਅਮਨ-ਸ਼ਾਂਤੀ ਅਤੇ ਭਾਈਚਾਰਕ ਸਾਂਝ ਦਾ ਮਾਹੌਲ ਕਾਇਮ ਰੱਖਣ ਦੇ ਨਾਂ 'ਤੇ ਹੋਈ ਅਕਾਲੀ ਦਲ ਦੀ ਪਹਿਲੀ 'ਸਦਭਾਵਨਾ ਰੈਲੀ' ਇਕ ਤਰ੍ਹਾਂ ਨਾਲ ਸਿਆਸੀ ਰੈਲੀ ਦਾ ਹੀ ਰੂਪ ਧਾਰ ਗਈ। ਭਾਵੇਂ ਲੋਕਾਂ ਦੇ ਵਿਸ਼ਾਲ ਇਕੱਠ 'ਚ ਮੁੱਖ ਮੰਤਰੀ ਵਾਰ-ਵਾਰ ਕਹਿੰਦੇ ਰਹੇ ਕਿ ਇਹ ਰੈਲੀ ਸਿਆਸੀ ਨਹੀਂ ਪਰ ਰੈਲੀ ਦੀਆਂ ਅਗਾਊਂ ਭਾਰੀ ਤਿਆਰੀਆਂ, ਅੰਦਾਜ਼ ਅਤੇ ਅਕਾਲੀਆਂ ਦੀ ਬਿਆਨਬਾਜ਼ੀ ਤੋਂ ਸਾਫ਼ ਪਤਾ ਲੱਗ ਰਿਹਾ ਸੀ ਕਿ ਅਕਾਲੀ ਦਲ ਨੇ ਇਸ ਰੈਲੀ ਰਾਹੀਂ ਚੋਣਾਂ ਦਾ ਬਿਗਲ ਵਜਾ ਦਿਤਾ ਹੈ। ਇਕੱਠ ਪੱਖੋਂ ਤਾਂ ਰੈਲੀ ਨੇ ਅਕਾਲੀਆਂ ਦੀ ਤਸੱਲੀ ਕਰਵਾ ਦਿਤੀ ਪਰ ਇੰਜ ਪ੍ਰਤੀਤ ਹੋ ਰਿਹਾ ਸੀ ਕਿ ਜਿਵੇਂ ਰੈਲੀ ਵਿਚ ਲੋਕ ਧੱਕੇ ਨਾਲ ਲਿਆਂਦੇ ਗਏ ਹਨ। ਲੋਕਾਂ ...Nov 24

ਮਲੂਕਾ ਦੀ ਯੂਥ ਬ੍ਰਿਗੇਡ ਵੱਲੋਂ ਬਜ਼ੁਰਗ ਦੀ ਕੁੱਟਮਾਰ

Share this News

ਬਠਿੰਡਾ : ਹਲਕਾ ਰਾਮਪੁਰਾ ਫੂਲ ਦੇ ਪਿੰਡ ਹਮੀਰਗੜ੍ਹ ਵਿੱਚ ਅੰਮ੍ਰਿਤਧਾਰੀ ਬਜ਼ੁਰਗ ਜਰਨੈਲ ਸਿੰਘ ਉਰਫ਼ ਜੈਲਾ ਨੇ ਮੰਤਰੀ ਸਿਕੰਦਰ ਸਿੰਘ ਮਲੂਕਾ ਦੀ ਪੱਗ ਨੂੰ ਹੱਥ ਪਾਉਣ ਦੀ ਕੋਸ਼ਿਸ਼ ਕੀਤੀ। ਸ੍ਰੀ ਮਲੂਕਾ ਮੌਕਾ ਸੰਭਾਲ ਗਏ ਅਤੇ ਮੌਕੇ 'ਤੇ ਹਾਜ਼ਰ ਯੂਥ ਬ੍ਰਿਗੇਡ ਨੇ ਬਜ਼ੁਰਗ ਨੂੰ ਕਾਬੂ ਕਰ ਕੇ ਉਸ ਦੀ ਜ਼ਬਰਦਸਤ ਕੁੱਟਮਾਰ ਕੀਤੀ। ਬਾਅਦ 'ਚ ਪੁਲੀਸ ਨੇ ਬਜ਼ੁਰਗ ਨੂੰ ਬਚਾ ਕੇ ਆਪਣੀ ਹਿਰਾਸਤ ਵਿੱਚ ਲਿਆ ਅਤੇ ਭਗਤਾ ਦੇ ਹਸਪਤਾਲ 'ਚ ਦਾਖ਼ਲ ਕਰਾਇਆ। ਡਾਕਟਰਾਂ ਨੇ ਬਜ਼ੁਰਗ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਉਸ ਨੂੰ ਫ਼ਰੀਦਕੋਟ ਮੈਡੀਕਲ ਕਾਲਜ ਲਈ ਰੈਫਰ ਕਰ ਦਿੱਤਾ। 
ਹਮੀਰਗੜ੍ਹ ਦੇ ਸਾਬਕਾ ਸਰਪੰਚ ਨਾਇਬ ਸਿੰਘ ਨੇ ਕਿਹਾ ਕਿ ਸ੍ਰੀ ਮਲੂਕਾ ਜਦੋਂ ਸ਼ਾਮ ਨੂੰ ਕਾਰ 'ਚੋਂ ਉਤਰ ਕੇ ਪੰਡਾਲ ਵੱਲ ...Nov 24

1965 ਦੀ ਭਾਰਤ-ਪਾਕਿ ਜੰਗ 'ਤੇ ਕੈਪਟਨ ਦੀ ਕਿਤਾਬ 'ਦਿ ਮਾਨਸੂਨ ਵਾਰ' ਰਿਲੀਜ਼

Share this News

ਚੰਡੀਗੜ੍ਹ : ਲੋਕ ਸਭਾ ਵਿੱਚ ਕਾਂਗਰਸ ਪੱਖ ਦੇ ਉਪ ਨੇਤਾ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਭਾਰਤ ਨੇ 1965 ਵਿੱਚ ਪਾਕਿਸਤਾਨ ਦੇ ਖ਼ਿਲਾਫ਼ ਜੰਗ ਦੇ ਦੌਰਾਨ ਬੇਹੱਦ ਮੁਸ਼ਕਲਾਂ ਭਰੇ ਦੌਰ ਦੇ ਬਾਵਜੂਦ ਇੱਕ ਨਿਰਣਾਇਕ ਜਿੱਤ ਹਾਸਲ ਕੀਤੀ ਸੀ। ਕੈਪਟਨ ਅਮਰਿੰਦਰ ਨੇ ਕਿਹਾ ਕਿ ਭਾਰਤੀ ਫ਼ੌਜ ਨੇ ਇਸ ਜੰਗ ਵਿੱਚ ਆਪਣੀ ਬੇਮਿਸਾਲ ਬਹਾਦਰੀ ਦਾ ਪ੍ਰਦਰਸ਼ਨ ਕਰਦੇ ਹੋਏ ਪਾਕਿਸਤਾਨ ਨੂੰ ਹਰਾਇਆ। ਉਹ ਚੰਡੀਗੜ੍ਹ ਵਿਖੇ ਭਾਰਤ ਪਾਕਿ ਵਿਚਾਲੇ ਹੋਈ 1965 ਦੀ ਜੰਗ 'ਤੇ ਲਿਖੀ ਆਪਣੀ ਕਿਤਾਬ 'ਦਿ ਮਾਨਸੂਨ ਵਾਰ' ਯੰਗ ਆਫਿਸਰਜ ਰਿਮਨੇਸ ਦੇ ਰਿਲੀਜ਼ ਵਿਖੇ ਆਪਣੇ ਵਿਚਾਰ ਰੱਖ ਰਹੇ ਸਨ। ਇਸ ਮੌਕੇ ਉਨ੍ਹਾਂ ਦੇ ਸਾਥੀ ਲੇਖਕ ਲੈਫ਼ਟੀਨੈਂਟ ਜਨਰਲ (ਰਿਟਾ.) ਟੀ.ਐਸ. ਸ਼ੇਰਗਿੱਲ ਵੀ ਮੌਜੂਦ ਸਨ। ਕੈਪਟਨ ਅਮਰਿੰਦਰ ਅਤੇ ਜਨਰਲ ...Nov 24

ਪੰਜਾਬ ਦਾ ਮਾਹੌਲ ਵਿਗਾੜਨ ਲਈ ਕਾਂਗਰਸ ਤੇ ਵਿਦੇਸ਼ੀ ਤਾਕਤਾਂ ਦੋਸ਼ੀ - ਸੁਖਬੀਰ

Share this News

ਹੁਸ਼ਿਆਰਪੁਰ : ਪੰਜਾਬ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਬਹੁਤ ਹੀ ਦੁਖਦਾਈ ਅਤੇ ਪੰਜਾਬ ਦੇ ਸ਼ਾਂਤ ਮਾਹੌਲ ਨੂੰ ਲਾਂਬੂ ਲਾਉਣ ਦੀਆਂ ਸਾਜ਼ਿਸ਼ਾਂ ਹਨ, ਜਿਨ੍ਹਾਂ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਜਾਣਗੀਆਂ। ਪੰਜਾਬ ਸਰਕਾਰ ਇਸ ਸਭ ਦੇ ਬਾਵਜੂਦ ਸੂਬੇ ਦੀ ਭਾਈਚਾਰਕ ਏਕਤਾ, ਅਮਨ ਅਤੇ ਕਾਨੂੰਨ ਨੂੰ ਹਰ ਹੀਲੇ ਬਰਕਰਾਰ ਰੱਖੇਗੀ ਅਤੇ ਪੰਜਾਬ ਦਾ ਮਾਹੌਲ ਖਰਾਬ ਕਰਨ ਵਿੱਚ ਭਾਈਵਾਲ ਤਾਕਤਾਂ ਨੂੰ ਬੁਰੀ ਤਰ੍ਹਾਂ ਮੂੰਹ ਦੀ ਖਾਣੀ ਪਵੇਗੀ। ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸੂਬੇ ਦੇ ਉਪ ਮੁੱਖ ਮੰਤਰੀ ਸ੍ਰ. ਸੁਖਬੀਰ ਸਿੰਘ ਬਾਦਲ ਨੇ ਸ਼ਹੀਦ ਭਗਤ ਸਿੰਘ ਨਗਰ (ਨਵਾਂ ਸ਼ਹਿਰ) ਅਤੇ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਹੋਏ ਵਿਸ਼ਾਲ ਇਕੱਠਾਂ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ। ਉਨ੍ਹਾਂ ਕਿਹਾ ...Nov 24

ਪੰਜਾਬ ਸਰਕਾਰ ਚੋਣਾਂ ਦੇ ਮੂਡ 'ਚ : ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ 'ਤੇ ਹੋਵੇਗੀ ਉਮਰ ਕੈਦ

Share this News

ਚੰਡੀਗੜ੍ਹ : ਕਿਸਾਨੀ ਮੁੱਦਿਆਂ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਾਰਨ ਬੈਕਫੁੱਟ 'ਤੇ ਚੱਲ ਰਹੀ ਪੰਜਾਬ ਸਰਕਾਰ ਨੇ ਪੰਜਾਬੀਆਂ ਨੂੰ ਆਪਣੇ ਵੱਲ ਕਰਨ ਲਈ ਹੰਭਲੇ ਮਾਰਨੇ ਸ਼ੁਰੂ ਕਰ ਦਿੱਤੇ ਹਨ। ਚੋਣਾਂ 'ਚ ਕਰੀਬ ਇੱਕ ਸਾਲ ਰਹਿ ਜਾਣ ਕਾਰਨ ਚੋਣ ਮੈਨੀਫ਼ੈਸਟੋ ਵਿੱਚ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਵੱਲ ਕਦਮ ਪੁੱਟਦੇ ਅੱਜ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਹੋਈ ਮੰਤਰੀ ਮੰਡਲ ਦੀ ਮੀਟਿੰਗ 'ਚ ਸਰਕਾਰ ਨੇ ਕਈ ਲੋਕ ਲੁਭਾਊ ਫ਼ੈਸਲੇ ਕੀਤੇ ਹਨ। 
ਪੰਜਾਬ ਸਰਕਾਰ ਨੇ ਸੂਬੇ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਵੱਡਾ ਤੋਹਫ਼ਾ ਦਿੰਦਿਆਂ ਸਾਰੇ ਸਰਕਾਰੀ ਵਿਭਾਗਾਂ 'ਚ ਖ਼ਾਲੀ ਪਈਆਂ ਅਸਾਮੀਆਂ 'ਤੇ ਭਰਤੀ ਕਰਨ ਦਾ ਫ਼ੈਸਲਾ ਕੀਤਾ ਹੈ। ਨੌਕਰੀਆਂ ਦੀ ਪਟਾਰੀ ਖੋਲ੍ਹਦਿਆਂ ਬਾਦਲ ਸਰਕਾਰ ਨੇ ਵੱਖ-ਵੱਖ ...Nov 24

ਪਾਕਿਸਤਾਨ ਜਾਣ ਦੀ ਕੋਸ਼ਿਸ਼ ਕਰ ਰਿਹਾ ਜਲੰਧਰ ਦਾ ਐਨ.ਆਰ.ਆਈ. ਸ਼ੱਕੀ ਹਾਲਤ 'ਚ ਗ੍ਰਿਫ਼ਤਾਰ

Share this News

ਅਟਾਰੀ : ਜ਼ਿਲ੍ਹਾ ਜੰਲਧਰ ਦੇ ਨਕੋਦਰ ਦੇ ਪਿੰਡ ਆਦਰਮਾਨ ਦੇ ਜੰਮਪਲ ਕੈਨੇਡੀਅਨ ਐਨ.ਆਰ.ਆਈ. ਨੇ ਦੇਸ਼ ਦੀਆਂ ਸਭ ਤੋਂ ਸੰਵੇਦਨਸ਼ੀਲ ਥਾਵਾਂ 'ਚੋਂ ਇੱਕ ਅਟਾਰੀ-ਵਾਹਗਾ ਸਾਂਝੀ ਸਰਹੱਦੀ ਜਾਂਚ ਚੌਂਕੀ ਜਿੱਥੇ ਦੋਵਾਂ ਦੇਸ਼ਾਂ ਦੇ ਸੁਰੱਖਿਆ ਬਲਾਂ ਵੱਲੋਂ ਰੀਟਰੀਟ ਸੈਰੈਮਨੀ ਮਨਾਈ ਜਾਂਦੀ ਹੈ, ਦੀ ਸੁਰੱਖਿਆ ਨੂੰ ਵੱਡੀ ਸੰਨ੍ਹ ਲਾਉਂਦਿਆਂ ਜਿੱਥੇ ਸੰਗਠਿਤ ਜਾਂਚ ਚੌਂਕੀ ਤੋਂ ਸਾਂਝੀ ਜਾਂਚ ਚੌਂਕੀ ਦੇ ਜ਼ੀਰੋ ਲਾਇਨ ਗੇਟ ਤੱਕ ਦੇ ਇੱਕ ਕਿਲੋਮੀਟਰ ਦੇ ਫਾਸਲੇ ਦੇ ਪੰਜ ਦੇ ਕਰੀਬ ਨਾਕਿਆਂ ਨੂੰ ਤੋੜਦਿਆਂ ਆਪਣੀ ਸਕਾਰਪਿਓ ਗੱਡੀ ਨਾਲ ਜ਼ੀਰੋ ਲਾਇਨ ਦੇ ਗੇਟ 'ਚ ਜ਼ੋਰਦਾਰ ਟੱਕਰ ਮਾਰੀ ਗਈ। ਖੜਾਕੇ ਦੀ ਆਵਾਜ਼ ਸੁਣ ਕੇ ਬੀ.ਐਸ.ਐਫ. ਦੇ ਜਵਾਨਾਂ ਨੈ ਐਨ.ਆਰ.ਆਈ. ਨੂੰ ਕਾਬੂ ਕਰ ਲਿਆ। ਘਟਨਾ ਨੇ ਇਸ ਜਗ੍ਹਾ ਦੀ ਰਾਖੀ ਲਈ ਜ਼ਿੰਮੇਵਾਰ ...
[home] [1] 2 3  [next]1-10 of 27


Recent Posts

Archive

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved