Punjab News Section

Monthly Archives: NOVEMBER 2016


Nov 9

ਭਲਕ ਦਾ ਸਰਬੱਤ ਖਾਲਸਾ ਮੁਲਤਵੀ

Share this News

ਬਠਿੰਡਾ  : ਪੰਥਕ ਧਿਰਾਂ ਵੱਲੋਂ 10 ਨਵੰਬਰ ਨੂੰ ਸੱਦਿਆ ਗਿਆ ‘ਸਰਬੱਤ ਖ਼ਾਲਸਾ’ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ ਹੈ ਅਤੇ ਪ੍ਰਬੰਧਕਾਂ ਨੇ ਸਿੱਖ ਸੰਗਤ ਨੂੰ ਖ਼ੁਦ ਨੂੰ ਕਿਸੇ ਵੀ ਜੋਖ਼ਮ ਵਿੱਚ ਨਾ ਪਾਉਣ ਤੇ ਸ਼ਾਂਤ ਰਹਿਣ ਦੀ ਅਪੀਲ ਕੀਤੀ ਹੈ। ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਵਾਲੇ ਅਕਾਲੀ ਦਲ (ਅੰਮ੍ਰਿਤਸਰ), ਮੁਤਵਾਜ਼ੀ ਜਥੇਦਾਰਾਂ ਸਮੇਤ ‘ਸਰਬੱਤ ਖ਼ਾਲਸਾ’ ਦੇ ਪ੍ਰਬੰਧਕਾਂ ਨੇ ਇਹ ਫ਼ੈਸਲਾ ਅੱਜ ਦੇਰ ਸ਼ਾਮ ਹਰਿਆਣਾ ਵਿੱਚ ਕਿਸੇ ਅਣਦੱਸੀ ਥਾਂ ’ਤੇ ਲਿਆ। ਅਕਾਲੀ ਦਲ (ਅੰੰਮ੍ਰਿਤਸਰ) ਦੇ ਜਨਰਲ ਸਕੱਤਰ ਗੋਪਾਲ ਸਿੰਘ ਸਿੱਧੂ ਨੇ ਦੱਸਿਆ ਕਿ ਇਸ ਮੀਟਿੰਗ ਵਿੱਚ ਪਾਰਟੀ ਪ੍ਰਧਾਨ ਸ੍ਰੀ ਮਾਨ ਤੋਂ ਇਲਾਵਾ ਮੁਤਵਾਜ਼ੀ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਅਤੇ ਅਮਰੀਕ ਸਿੰਘ ਅਜਨਾਲਾ ਸ਼ਾਮਲ ਹੋਏ। ਉਨ੍ਹਾਂ ਕਿਹਾ ਕਿ ...Nov 9

ਹਸਪਤਾਲ਼ ਦਾਖਲ ਕਰਵਾਉਣ ’ਤੇ ਵੀ ਰਾਜੋਆਣਾ ਦੀ ਭੁੱਖ ਹੜਤਾਲ ਜਾਰੀ

Share this News

ਪਟਿਆਲਾ : ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਕੇਸ ਵਿੱਚ ਫਾਂਸੀ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਬਲਵੰਤ ਸਿੰਘ ਰਾਜੋਆਣਾ ਨੂੰ ਪਟਿਆਲਾ ਜੇਲ੍ਹ ਤੋਂ ਬਦਲ ਕੇ ਭਾਵੇਂ ਬੀਤੇ ਦਿਨ ਸਰਕਾਰੀ ਰਾਜਿੰਦਰਾ ਹਸਪਤਾਲ਼ ਦਾਖਲ ਕਰਵਾ ਦਿੱਤਾ ਗਿਆ ਸੀ, ਪਰ ਇੱਥੇ ਵੀ ਉਸ ਨੇ ਆਪਣੀ ਭੁੱਖ ਹੜਤਾਲ ਜਾਰੀ ਰੱਖੀ ਹੋਈ ਹੈ। ਅੱਜ ਰਾਜੋਆਣਾ ਦੀ ਭੈਣ ਕਮਲਦੀਪ ਕੌਰ ਨੇ ਹਸਪਤਾਲ ਆ ਕੇ ਉਸ ਨਾਲ ਮੁਲਾਕਾਤ ਕੀਤੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਭਰਾ ਨੇ ਹਸਪਤਾਲ ਦੇ ਡਾਕਟਰਾਂ ਨੂੰ ਲਿਖ ਕੇ ਦਿੱਤਾ ਹੈ ਕਿ ਉਹ ਕੋਈ ਵੀ ਟਰੀਟਮੈਂਟ ਨਹੀਂ ਲੈਣਾ ਚਾਹੁੰਦੇ। ਇਸੇ ਦੌਰਾਨ ਕਮਲਦੀਪ ਕੌਰ ਦਾ ਕਹਿਣਾ ਹੈ ਕਿ ਅੱਜ ਤੱਕ ਰਾਜੋਆਣਾ ਦਾ ਅੱਠ ਕਿਲੋ ਭਾਰ ਘਟ ਚੁੱਕਾ ਹੈ ...Nov 9

ਸੂਰਜੀ ਊਰਜਾ ਨਾਲ ਰੁਸ਼ਨਾਏਗਾ ਪੰਜਾਬ

Share this News

ਬਠਿੰਡਾ : ਪੰਜਾਬ ਦੇ ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਨੇ ਅੱਜ ਬਠਿੰਡਾ ਨੇੜੇ ਸਰਦਾਰਗੜ੍ਹ ਪਿੰਡ ਵਿਖੇ ਅਡਾਨੀ ਗਰੁੱਪ ਵੱਲੋਂ 640 ਕਰੋੜ ਰੁਪਏ ਦੀ ਲਾਗਤ ਨਾਲ ਸਥਾਪਿਤ ਕੀਤੇ ਦੇਸ਼ ਦੇ ਸਭ ਤੋਂ ਵੱਡੇ ਰੋਜ਼ਾਨਾ 100 ਮੈਗਾਵਾਟ ਬਿਜਲੀ ਪੈਦਾ ਕਰਨ ਦੀ ਸਮਰੱਥਾ ਵਾਲੇ ਸੂਰਜੀ ਬਿਜਲੀ ਘਰ ਦਾ ਉਦਘਾਟਨ ਕਰਦਿਆਂ ਐਲਾਨ ਕੀਤਾ ਕਿ ਆਉਂਦੇ 5 ਸਾਲਾਂ ਵਿਚ ਪੰਜਾਬ ਦੇ 12 ਹਜ਼ਾਰ ਪਿੰਡਾਂ ਦੀਆਂ ਬਿਜਲੀ ਲੋੜਾਂ ਸੂਰਜੀ ਬਿਜਲੀ ਤੇ ਨਵਿਆਉਣਯੋਗ ਊਰਜਾ ਸਰੋਤਾਂ ਰਾਹੀਂ ਪੂਰੀਆਂ ਕੀਤੀਆਂ ਜਾਣਗੀਆਂ | ਉਨ੍ਹਾਂ ਕਿਹਾ ਕਿ ਸਾਲ 2012 ਤੱਕ ਨਵਿਆਉਣਯੋਗ ਊਰਜਾ ਪ੍ਰੋਜੈਕਟਾਂ 'ਤੇ ਪੰਜਾਬ ਵਿਚ ਸਿਰਫ਼ 82 ਕਰੋੜ ਰੁਪਏ ਦਾ ਪੂੰਜੀ ਨਿਵੇਸ਼ ਹੋਇਆ ਸੀ, ਜੋ ਕਿ ਹੁਣ ਵੱਧਕੇ 10,000 ਕਰੋੜ ਰੁਪਏ ਹੋਇਆ ਹੈ ...Nov 9

ਦਹਾਕਿਆਂ ਬਾਅਦ ਲੱਭਿਆ ਭਗਤ ਸਿੰਘ ਦਾ ਪਿਸਤੌਲ

Share this News

ਚੰਡੀਗੜ੍ਹ : ਭਾਰਤ ਦੀ ਆਜ਼ਾਦੀ ਦੇ ਘੋਲ ਦੌਰਾਨ ਭਗਤ ਸਿੰਘ ਵੱਲੋਂ 17 ਦਸੰਬਰ, 1928 ਨੂੰ ਲਾਹੌਰ ਵਿੱਚ ਸਹਾਇਕ ਪੁਲੀਸ ਸੁਪਰਡੈਂਟ ਜੌਹਨ ਸਾਂਡਰਸ ਦੀ ਜਿਹੜੇ ਪਿਸਤੌਲ ਨਾਲ ਹੱਤਿਆ ਕੀਤੀ ਗਈ ਸੀ, ਉਹ ਇੰਦੌਰ ਵਿੱਚ ਬੀਐਸਐਫ ਦੇ ਸੈਂਟਰਲ ਸਕੂਲ ਆਫ ਵੈਪਨ ਐਂਡ ਟੈਕਟਿਕਸ (ਸੀਐਸਡਬਲਿਊਟੀ) ਮਿਊਜ਼ੀਅਮ ਵਿੱਚੋਂ ਸੁਰੱਖਿਅਤ ਮਿਲ ਗਿਆ ਹੈ। ਅਫ਼ਸੋਸ ਦੀ ਗੱਲ ਹੈ ਕਿ ਇਹ ਪਿਸਤੌਲ ਇਸ ਨਾਲ ਜੁੜੀ ਅਮੀਰ ਵਿਰਾਸਤ ਬਾਰੇ ਜਾਣਕਾਰੀ ਦਿੱਤੇ ਬਿਨਾਂ ਹੀ ਅਜਾਇਬਘਰ ਵਿੱਚ ਪ੍ਰਦਰਸ਼ਿਤ ਕੀਤਾ ਗਿਆ ਸੀ। ਇਤਿਹਾਸਕਾਰ ਅਤੇ ਖੋਜਕਾਰਾਂ ਵੱਲੋਂ ਲਾਪਤਾ ਪਿਸਤੌਲ ਬਾਰੇ ਸਮੇਂ ਸਮੇਂ ਆਵਾਜ਼ ਉਠਾਈ ਜਾਂਦੀ ਰਹੀ ਹੈ। ਹਾਲ ਹੀ ਵਿੱਚ ‘ਦਿ ਟ੍ਰਿਬਿਊਨ’ ਗਰੁੱਪ ਵੱਲੋਂ ਲਾਹੌਰ ਸਾਜ਼ਿਸ਼ ਕੇਸ ਅਤੇ ਲਾਪਤਾ ਪਿਸਤੌਲ ਬਾਰੇ ਚਾਰ ਕਿਸ਼ਤਾਂ ਵਿੱਚ ਜਾਣਕਾਰੀ ਪ੍ਰਕਾਸ਼ਿਤ ਕੀਤੀ ...Nov 9

ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਪੰਥ ਦਾ ਸੇਵਾਦਾਰ ਹੈ ਨਾ ਕਿ ਤਾਨਾਸ਼ਾਹ - ਪ੍ਰੋ. ਬਡੂੰਗਰ

Share this News

ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਪੰਥ ਦਾ ਸੇਵਾਦਾਰ ਹੈ ਨਾ ਕਿ ਤਾਨਾਸ਼ਾਹੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪ੍ਰੋ. ਕਿਰਪਾਲ ਸਿੰਘ ਬਡੂੰਗਰ ਪ੍ਰਧਾਨ ਸ਼੍ਰੋਮਣੀ ਕਮੇਟੀ ਨੇ ਇਥੋਂ ਜਾਰੀ ਪ੍ਰੈਸ ਬਿਆਨ ਵਿੱਚ ਕੀਤਾ। ਉਨ੍ਹਾਂ ਕਿਹਾ ਕਿ ਸੇਵਾ ਦਾ ਸਿਧਾਂਤ ਸਾਨੂੰ ਸਾਡੇ ਗੁਰੂ ਸਾਹਿਬ ਵੱਲੋਂ ਬਖਸ਼ਿਸ਼ ਕੀਤਾ ਗਿਆ ਹੈ।ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਦੀ ਅਪਾਰ ਕ੍ਰਿਪਾ ਸਦਕਾ ਤੀਜੀ ਵਾਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵਜੋਂ ਇਹ ਸੇਵਾ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਉਨ੍ਹਾਂ ਕਿਹਾ ਕਿ ਸਭਨਾਂ ਦੇ ਸਹਿਯੋਗ ਨਾਲ ਸਿੱਖ ਪੰਥ ਦੇ ਹਿੱਤਾਂ ਦਾ ਖਿਆਲ ਰੱਖਦਿਆਂ ਸੇਵਾ ਕੀਤੀ ਜਾਵੇਗੀ, ਜਿਸ ਨੂੰ ਤਾਨਾਸ਼ਾਹੀ ਨਾਲ ਹਰਗਿਜ਼ ਜੋੜਣਾ ਨਹੀਂ ਚਾਹੀਦਾ।ਉਨ੍ਹਾਂ ਸਮੁੱਚੀ ਸੰਗਤ ਨੂੰ ਅਪੀਲ ਕੀਤੀ ਕਿ ਉਹ ...Nov 9

ਪਿੰਡ ਅਲੀਸ਼ੇਰ ‘ਚ ਮਨਮੀਤ ਨੂੰ ਭਿੱਜੀਆਂ ਅੱਖਾਂ ਨਾਲ ਦਿੱਤੀ ਗਈ ਆਖਰੀ ਵਿਦਾਈ

Share this News

ਲਹਿਰਾਗਾਗਾ : ਬਿ੍ਰਸਬੇਨ ‘ਚ ਬੇਰਹਿਮੀ ਨਾਲ ਜ਼ਿੰਦਾ ਸਾੜੇ ਗਏ ਭਾਰਤੀ ਮੂਲ ਦੇ ਬੱਸ ਚਾਲਕ ਮਨਮੀਤ ਅਲੀਸ਼ੇਰ ਦੀ ਮੌਤ ਨਾਲ ਭਾਰਤ ਅਤੇ ਆਸਟਰੇਲੀਆ ਵਾਸੀਆਂ ਨੂੰ ਇਕ ਗਹਿਰਾ ਸਦਮਾ ਲੱਗਾ ਹੈ। ਮਨਮੀਤ ਦੀ ਮਿ੍ਰਤਕ ਦੇਹ ਉਸਦੇ ਪਿੰਡ ਅਲੀਸ਼ੇਰ ‘ਚ ਪੁੱਜ ਗਈ ਹੈ। ਮਨਮੀਤ ਦੀ ਲਾਸ਼ ਨੂੰ ਆਸਟਰੇਲੀਆ ਤੋਂ ਵਾਪਿਸ ਲਿਆਉਣ ਲਈ ਮਨਮੀਤ ਦਾ ਭਰਾ ਅਤੇ ਉਸ ਦੇ ਦੋਸਤ ਆਸਟਰੇਲੀਆ ਗਏ ਸਨ ਅਤੇ ਅੱਜ ਪੰਜਾਬ ਵਾਪਿਸ ਪਰਤ ਆਏ ਹਨ। ਮਨਮੀਤ ਦੀ ਲਾਸ਼ ਨੂੰ ਦੇਖ ਕੇ ਸਾਰੇ ਪਰਿਵਾਰ ਸਮੇਤ ਪਿੰਡ ਵਾਲਿਆਂ ਦੀਆਂ ਵੀ ਅੱਖਾਂ ਭਰ ਆਈਆਂ। ਮਨਮੀਤ ਨੂੰ ਅੰਤਿਮ ਸੰਸਕਾਰ ਨਾਲ ਆਖਰੀ ਵਿਦਾਈ ਦੇ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਮਨਮੀਤ 28 ਅਕਤੂਬਰ ਨੂੰ ਬਿ੍ਰਸਬੇਨ ਸਿਟੀ ‘ਚ ਬੱਸ ਚਲਾ ...Nov 9

ਪੰਜਾਬੀ ਸੂਬਾ ਪੰਜਾਬੀਆਂ ਦੀ ਦੂਜੀ ਵੰਡ ਸੀ - ਅਮਰਿੰਦਰ

Share this News

ਜਲੰਧਰ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਅਕਾਲੀਆਂ ਨੇ ਆਪਣੇ ਸੌੜੇ ਸਿਆਸੀ ਏਜੰਡੇ ਦੀ ਪ੍ਰਾਪਤੀ ਲਈ ਪੰਜਾਬ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ। ਪੰਜਾਬੀ ਸੂਬਾ ਬਣਾਉਣਾ 1947 ਪਿੱਛੋਂ ਪੰਜਾਬੀਆਂ ਦੀ ਦੂਜੀ ਵੰਡ ਸੀ। ਉਨ੍ਹਾਂ ਅਕਾਲੀ ਸਰਕਾਰ ਵਲੋਂ ਪੰਜਾਬੀ ਸੂਬੇ ਦੀ 50ਵੀਂ ਵਰ੍ਹੇਗੰਢ ਮਨਾਉਣ ‘ਤੇ ਟਿੱਪਣੀ ਕਰਦਿਆਂ ਕਿਹਾ ਕਿ ਇਸ ‘ਤੇ ਖੁਸ਼ੀ ਮਨਾਉਣ ਵਾਲੀ ਕਿਹੜੀ ਗੱਲ ਹੈ, ਕਿਉਂਕਿ ਪੰਜਾਬੀ ਸੂਬਾ ਬਣਨ ਪਿੱਛੋਂ ਪੰਜਾਬ ਨੂੰ ਭਾਰੀ ਨੁਕਸਾਨ ਉਠਾਉਣਾ ਪਿਆ ਸੀ। ਉਨ੍ਹਾਂ ਕਿਹਾ ਕਿ ਸਮਾਰੋਹ ਆਯੋਜਿਤ ਕਰਨ ਦੀ ਥਾਂ ਅਕਾਲੀਆਂ ਨੂੰ ਸਵੈ-ਵਿਸ਼ਲੇਸ਼ਣ ਕਰਨਾ ਚਾਹੀਦਾ ਹੈ ਕਿ ਉਨ੍ਹਾਂ ਪੰਜਾਬੀ ਸੂਬਾ ਬਣਾ ਕੇ ਪੰਜਾਬ ਨੂੰ ਇਕ ਛੋਟੇ ਜਿਹੇ ਸੂਬੇ ਵਿਚ ਤਬਦੀਲ ਕਰਵਾ ਦਿੱਤਾ ...
[home] 1-7 of 7


Recent Posts

Archive

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved