Punjab News Section

Monthly Archives: DECEMBER 2014


Dec 28

ਸ਼ਹੀਦੀ ਜੋੜ ਮੇਲੇ ਦੇ ਆਖ਼ਰੀ ਦਿਨ ਖ਼ਾਲਸਾਈ ਰੰਗ ਵਿੱਚ ਰੰਗਿਆ ਗਿਆ ਫਤਹਿਗੜ੍ਹ ਸਾਹਿਬ

Share this News

ਫਤਹਿਗੜ੍ਹ ਸਾਹਿਬ : ਗੁਰੂ ਗੋਬਿੰਦ ਸਿੰਘ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਹਿ ਸਿੰਘ ਅਤੇ ਮਾਤਾ ਗੁਜਰੀ ਦੀ ਲਾਸਾਨੀ ਸ਼ਹਾਦਤ ਦੀ ਯਾਦ ਵਿੱਚ ਇੱਥੇ ਲੱਗਦਾ ਸਾਲਾਨਾ ਤਿੰਨ ਰੋਜ਼ਾ ‘ਸ਼ਹੀਦੀ ਜੋੜ ਮੇਲ’ ਅੱਜ ਵਿਸ਼ਾਲ ਨਗਰ ਕੀਰਤਨ ਤੇ ਅਰਦਾਸ ਉਪਰੰਤ ਰਸਮੀ ਤੌਰ ‘ਤੇ ਸਮਾਪਤ ਹੋ ਗਿਆ।
ਇਹ ਨਗਰ ਕੀਰਤਨ ਗੁਰਦੁਆਰਾ ਫਤਹਿਗੜ੍ਹ ਸਾਹਿਬ ਤੋਂ ਸਵੇਰੇ 9 ਵਜੇ ਤਖ਼ਤ ਕੇਸਗੜ੍ਹ ਸਾਹਿਬ(ਆਨੰਦਪੁਰ ਸਾਹਿਬ) ਦੇ ਜਥੇਦਾਰ ਗਿਆਨੀ ਮੱਲ ਸਿੰਘ ਵੱਲੋਂ ਅਰਦਾਸ ਕਰਨ ਤੇ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਦੇ ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਵੱਲੋਂ ਹੁਕਮਨਾਮਾ ਲੈਣ ਉਪਰੰਤ ਪੰਜ ਪਿਆਰਿਆਂ ਦੀ ਅਗਵਾਈ ਹੇਠ ਆਰੰਭ ਹੋਇਆ। ਇਸ ਤੋਂ ਪਹਿਲਾਂ ਹਜ਼ੂਰੀ ਰਾਗੀਆਂ ਵੱਲੋਂ ਇਲਾਹੀ ਬਾਣੀ ਦਾ ਕੀਰਤਨ ਕੀਤਾ ਗਿਆ। ਗੁਰੂ ਗ੍ਰੰਥ ਸਾਹਿਬ ਨੂੰ ਫੁੱਲਾਂ ...Dec 28

ਨਸ਼ਿਆਂ ਖ਼ਿਲਾਫ਼ ਸਿਆਸਤ : ਅਕਾਲੀ ਦਲ ਵਲੋਂ 4 ਸਰਹੱਦੀ ਨਾਕਿਆਂ ਉੱਤੇ ਧਰਨੇ ਦੇਣ ਦਾ ਐਲਾਨ

Share this News

ਚੰਡੀਗੜ੍ਹ : ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਸ੍ਰੀ ਅਮਿਤ ਸ਼ਾਹ ਵੱਲੋਂ 12 ਜਨਵਰੀ ਮਹੀਨੇ ਵਿਚ ਅੰਮਿ੍ਤਸਰ ਤੋਂ ਪੰਜਾਬ ਵਿਚ ਨਸ਼ਾ ਵਿਰੋਧੀ ਮੁਹਿੰਮ ਸ਼ੁਰੂ ਕਰਨ ਦੇ ਕੀਤੇ ਗਏ ਐਲਾਨ ਤੋਂ ਨਾਖੁਸ਼ ਸ਼੍ਰੋਮਣੀ ਅਕਾਲੀ ਦਲ ਵੱਲੋਂ 5 ਜਨਵਰੀ ਤੋਂ ਹੀ ਨਸ਼ਿਆਂ ਵਿਰੁੱਧ ਕੌਮੀ ਸੰਘਰਸ਼ ਸ਼ੁਰੂ ਕਰਨ ਦਾ ਫੈਸਲਾ ਲਿਆ ਹੈ | ਹਿੰਦ-ਪਾਕਿ ਸਰਹੱਦ ਰਾਹੀਂ ਪੰਜਾਬ ਵਿਚ ਆਉਂਦੇ ਨਸ਼ਿਆਂ ਦਾ ਵਿਰੋਧ ਕਰਨ ਅਤੇ ਇਸ ਲਈ ਕੇਂਦਰੀ ਏਜੰਸੀ ਸੀਮਾ ਸੁਰੱਖਿਆ ਦਲ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ ਵੱਲੋਂ 5 ਜਨਵਰੀ ਨੂੰ ਹਿੰਦ-ਪਾਕਿ ਸਰਹੱਦ ਨੇੜੇ ਅਟਾਰੀ, ਫਾਜ਼ਿਲਕਾ ਦੀ ਸਦਕੀ ਜਾਂਚ ਚੌਾਕੀ ਅਤੇ ਹੁਸੈਨੀਵਾਲਾ ਤੇ ਗੁਰਦਾਸਪੁਰ ਵਿਖੇ ਅੰਤਰਰਾਸ਼ਟਰੀ ਸਰਹੱਦ ਦੇ ਨੇੜੇ 4 ਥਾਵਾਂ 'ਤੇ ...Dec 28

ਜਗਮੀਤ ਬਰਾੜ 10 ਨੂੰ ਹੋਣਗੇ ਭਾਜਪਾ ਵਿੱਚ ਸ਼ਾਮਲ

Share this News

ਜਲੰਧਰ  : ਭਰੋਸੇਯੋਗ ਸੂਤਰਾਂ ਮੁਤਾਬਕ ਕਾਂਗਰਸ ਦੀ ਡੁੱਬਦੀ ਬੇੜੀ ਵਿੱਚੋਂ ਛਾਲ ਮਾਰ ਕੇ 10 ਜਨਵਰੀ ਪਟਿਆਲਾ ਜ਼ਿਲ੍ਹੇ ਵਿੱਚ ਜਨਤਕ ਮੀਟਿੰਗ ਕਰਕੇ ਸ. ਜਗਮੀਤ ਸਿੰਘ ਬਰਾੜ ਅਤੇ ਹੋਰ ਕੁੱਝ ਕਾਂਗਰਸੀ ਭਾਜਪਾ ਵਿੱਚ ਛਾਲਾਂ ਮਾਰ ਰਹੇ ਹਨ। ਇੱਥੇ ਵਰਨਣਯੋਗ ਹੈ ਕਿ ਸ. ਜਗਮੀਤ ਸਿੰਘ ਬਰਾੜ ਛੋਟੀ ਉਮਰ ਵਿੱਚ ਹੀ ਅਕਾਲੀ ਦਲ ਵਿੱਚ ਸ਼ਾਮਲ ਹੋਏ ਅਤੇ ਅਕਾਲੀ ਦਲ ਦੇ ਹਾਈ ਕਮਾਂਡ ਦੇ ਮੈਂਬਰ ਵੀ ਬਣੇ। ਫਿਰ ਖਾਲਿਸਤਾਨ ਦੇ ਨਾਅਰਿਆਂ ਅਧੀਨ ਜੇਲ੍ਹ ਕੱਟੀ, ਉਸ ਤੋਂ ਬਾਅਦ ਉਹ ਕਾਂਗਰਸ ਵਿੱਚ ਸ਼ਾਮਲ ਹੋ ਗਏ। ਦਲ ਬਦਲੀ ਦੇ ਸਫਰ ਨੂੰ ਜਾਰੀ ਰੱਖਦੇ ਹੋਏ ਉਹ ਕਾਂਗਰਸ ਤਿਵਾੜੀ ਵਿੱਚ ਚੱਲੇ ਗਏ। ਉਨ੍ਹਾਂ ਨੇ ਆਪਣਾ ਲੋਕ ਯੁੱਧ ਮੋਰਚਾ ਵੀ ਬਣਾਇਆ ਅਤੇ ਇਨਕਲਾਬ ਦੀਆਂ ਗੱਲਾਂ ਵੀ ...Dec 28

ਭਗੌੜੇ ਪ੍ਰਵਾਸੀਆਂ ਦੀ ਮੁੜ ਹੋਵੇਗੀ ਸਮੀਖਿਆ  - ਬਾਦਲ

Share this News

ਮੋਗਾ  : ਪ੍ਰਵਾਸੀ ਪੰਜਾਬੀਆਂ ਨੂੰ ਨਵੇਂ ਸਾਲ ਦਾ ਤੋਹਫਾ ਦਿੰਦਿਆਂ ਪੰਜਾਬ ਦੇ ਮੁੱਖ ਮੰਤਰੀ ਸ: ਪਰਕਾਸ਼ ਸਿੰਘ ਬਾਦਲ ਨੇ ਅੱਜ ਉਨ੍ਹਾਂ ਦੇ ਦਫ਼ਤਰੀ ਕੰਮਕਾਜ ਨੂੰ ਸੁਚਾਰੂ ਤਰੀਕੇ ਨਾਲ ਹੱਲ ਕਰਵਾਉਣ ਲਈ ਸਾਰੇ ਜ਼ਿਲ੍ਹਿਆਂ ਵਿਚ ਵੱਖਰੇ ਐਨ.ਆਰ.ਆਈ. ਸੈਲ ਸਥਾਪਿਤ ਕਰਨ ਦਾ ਐਲਾਣ ਕੀਤਾ ਹੈ। ਕੇਲਵ ਪ੍ਰਵਾਸੀ ਪੰਜਾਬੀਆਂ ਲਈ ਆਯੋਜਿਤ ਸੰਗਤ ਦਰਸ਼ਨ ਮੌਕੇ ਪ੍ਰਵਾਸੀ ਪੰਜਾਬੀਆਂ ਦੇ ਇੱਕਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਕਿਹਾ ਜਾਵੇਗਾ ਕਿ ਇਸ ਸੈਲ ਲਈ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸਾਂ ਵਿਚ ਵੱਖਰਾ ਕਮਰਾ ਦਿੱਤਾ ਜਾਵੇ ਤਾਂ ਜੋ ਇਸ ਸੈਲ ਰਾਹੀਂ ਪ੍ਰਵਾਸੀ ਪੰਜਾਬੀ ਆਪਣਾ ਦਫ਼ਤਰੀ ਕੰਮ ਕਾਜ ਬਿਨ੍ਹਾਂ ਦੇਰੀ ਅਤੇ ਬਿਨ੍ਹਾ ਕਿਸੇ ਪਰੇਸਾਨੀ ਦੇ ਕਰਵਾ ਸਕਣ। ਉਨ੍ਹਾਂ ਕਿਹਾ ਕਿ ਇੰਨ੍ਹਾਂ ...Dec 21

ਮੇਰੇ ਤੋਂ ਅਸਤੀਫ਼ਾ ਮੰਗਣ ਵਾਲਿਆਂ  ਦਾ ਖ਼ੁਦ ਦਾ ਕੋਈ  ਵਜੂਦ ਨਹੀਂ - ਜਥੇਦਾਰ ਨੰਦਗੜ੍ਹ

Share this News

ਤਲਵੰਡੀ ਸਾਬੋ : ਪੰਜਾਬ ਸਰਕਾਰ ਵੱਲੋਂ ਤਖ਼ਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਬਲਵੰਤ ਸਿੰਘ ਨੰਦਗੜ੍ਹ ਦੀ ਸੁਰੱਖਿਆ ਛੱਤਰੀ ਅਤੇ ਪਾਇਲਟ ਗੱਡੀ ਵਾਪਸ ਲਏ ਜਾਣ ਤੋਂ ਬਾਅਦ ਉਨ੍ਹਾਂ ਨੇ ਅੱਜ ਚੁੱਪੀ ਤੋੜਦਿਆਂ ਕਿਹਾ ਕਿ ਸਰਕਾਰ ਨੇ ਜਿਨ੍ਹਾਂ ਲੋਕਾਂ ਨੂੰ ਉਨ੍ਹਾਂ ਦਾ ਅਸਤੀਫ਼ਾ ਲੈਣ ਲਈ ਭੇਜਿਆ ਸੀ, ਉਨ੍ਹਾਂ ਦਾ ਆਪਣਾ ਹੀ ਕੋਈ ਧਾਰਮਿਕ ਜਾਂ ਸਿਆਸੀ ਵਜੂਦ ਨਹੀਂ ਹੈ।
ਜਥੇਦਾਰ ਨੰਦਗੜ੍ਹ ਨੇ ਅੱਜ ਆਪਣੇ ਗ੍ਰਹਿ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਹਮੇਸ਼ਾ ਸਿੱਖ ਕੌਮ ਦੇ ਭਲੇ ਦੀ ਗੱਲ ਕੀਤੀ ਹੈ,ਚਾਹੇ ਇਸ ਬਦਲੇ ਉਨ੍ਹਾਂ ਨੂੰ ਕੋਈ ਵੀ ਕੀਮਤ ਤਾਰਨੀ ਪਈ ਹੋਵੇ। ਉਨ੍ਹਾਂ ਕਿਹਾ ਕਿ ਉਹ ਸਿੱਖ ਕੌਮ ਦੀ ਵੱਖਰੀ ਪਛਾਣ ਦਾ ਪ੍ਰਤੀਕ ਮੂਲ ਨਾਨਕਸ਼ਾਹੀ ...Dec 21

ਪੰਜਾਬੀ ਸ਼ਾਇਰ ਜਸਵਿੰਦਰ ਨੂੰ ਮਿਲਿਆ ਸਾਹਿਤ ਅਕਾਦਮੀ ਪੁਰਸਕਾਰ

Share this News

ਚੰਡੀਗੜ੍ਹ : ਭਾਰਤੀ ਸਾਹਿਤ ਅਕਾਦਮੀ ਦਿੱਲੀ ਵਲੋਂ ਹਾਲ ਹੀ 'ਚ ਵੱਖ-ਵੱਖ ਖੇਤਰੀ ਭਾਸ਼ਾਵਾਂ 'ਚ ਲਿਖੀਆਂ ਗਈਆਂ ਸਾਹਿਤਕ ਪੁਸਤਕਾਂ ਨੂੰ ਦਿੱਤੇ ਜਾਣ ਪ੍ਰਸਿੱਧ ਪੁਰਸਕਾਰਾਂ ਦੀ ਲੜੀ 'ਚ ਪੰਜਾਬੀ ਸ਼ਾਇਰ ਵੀ ਸ਼ਾਮਲ ਹੈ। ਪੰਜਾਬੀ ਸ਼ਾਇਰ ਜਸਵਿੰਦਰ ਨੂੰ ਉਸ ਦੀ ਚਰਚਿਤ ਪੁਸਤਕ ਅਗਰਬੱਤੀ ਲਈ ਪੁਰਸਕਾਰ ਦਿੱਤਾ ਗਿਆ ਹੈ।
ਜਸਵਿੰਦਰ ਨੇ ਦੱਸਿਆ ਕਿ ਜਦੋਂ ਇਸ ਖਬਰ ਬਾਰੇ ਉਸ ਨੂੰ ਪਤਾ ਲੱਗਿਆ ਤਾਂ ਉਹ ਹੈਰਾਨ ਰਹਿ ਗਿਆ। ਬਠਿੰਡਾ ਦੇ ਕਲਾਂਵਾਲਾ ਪਿੰਡ ਦਾ ਰਹਿਣ ਵਾਲਾ 58 ਸਾਲਾ ਜਸਵਿੰਦਰ ਪੇਸ਼ੇ ਦੇ ਤੌਰ 'ਤੇ ਇੰਜੀਨੀਅਰ ਹੈ। ਉਸ ਦੀ ਟਰਾਂਸਫਰ ਹਾਲ ਹੀ 'ਚ ਰੋਪੜ ਦੇ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ 'ਚ ਹੋਈ ਹੈ। ਸੂਤਰਾਂ ਮੁਤਾਬਕ ਜਸਵਿੰਦਰ 4 ਸਾਲ ਪਹਿਲਾਂ ਅੰਡਰ ਗਰਾਊਂਡ ਹੋ ਗਿਆ ...Dec 21

ਸਰੀਰ ਕਮਜ਼ੋਰ ਹੋਇਐ - ਇਰਾਦਾ ਨਹੀਂ - ਭਾਈ ਖ਼ਾਲਸਾ

Share this News

ਚੰਡੀਗੜ੍ਹ :  ਜੇਲ੍ਹਾਂ ਵਿੱਚ ਬੰਦ ਸਿੰਘਾਂ ਦੀ ਪੱਕੀ ਰਿਹਾਈ ਲਈ ਗੁਰਦੁਆਰਾ ਸ੍ਰੀ ਲਖਨੌਰ ਸਾਹਿਬ (ਅੰਬਾਲਾ) ਵਿਖੇ ਭਾਈ ਗੁਰਦਾਸ ਸਿੰਘ ਖ਼ਾਲਸਾ ਵੱਲੋਂ ਸ਼ੁਰੂ ਕੀਤੀ ਗਈ ਭੁੱਖ ਹੜਤਾਲ ਨੂੰ ਅੱਜ 37 ਦਿਨ ਹੋ ਗਏ ਹਨ। ਇਨ੍ਹਾਂ 37 ਦਿਨਾਂ ਦੌਰਾਨ ਉਹ ਸਰੀਰਕ ਤੌਰ ‘ਤੇ ਕਾਫੀ ਕਮਜ਼ੋਰ ਹੋ ਗਏ ਹਨ।
ਭਾਈ ਖ਼ਾਲਸਾ ਦਾ ਕਹਿਣਾ ਹੈ ਕਿ ਭਾਵੇਂ ਉਹ ਸਰੀਰ ਤੋਂ ਕਮਜ਼ੋਰ ਹੋ ਗਏ ਹਨ ਪ੍ਰੰਤੂ ਉਨ੍ਹਾਂ ਦੇ ਇਰਾਦੇ ਅਟੱਲ ਹਨ। ਉਨ੍ਹਾਂ ਦੱਸਿਆ ਕਿ ਸਿੱਖ ਜਥੇਬੰਦੀਆਂ ਵੱਲੋਂ ਸ਼੍ਰੀ ਦਰਬਾਰ ਸਾਹਿਬ ਵਿਖੇ ਦੋ ਰੋਜ਼ਾ ਕੈਂਪ ਲਾ ਕੇ ਇਕ ਪਟੀਸ਼ਨ ‘ਤੇ ਆਮ ਜਨਤਾ ਦੇ ਦਸਤਖ਼ਤ ਕਰਵਾਏ ਜਾ ਰਹੇ ਹਨ। ਭਾਈ ਖ਼ਾਲਸਾ ਦੇ ਪ੍ਰੈੱਸ ਸਕੱਤਰ ਗੁਰਪ੍ਰੀਤ ਸਿੰਘ ਗੁਰੀ ਨੇ ਦੱਸਿਆ ਕਿ ਅੱਜ ਭਾਈ ਖ਼ਾਲਸਾ ...Dec 21

ਬਾਦਲ ਵੱਲੋਂ ਨਿੱਜੀ ਮੁਫਾਦਾਂ ਲਈ ਧਰਮ ਦੀ ਕੁਵਰਤੋਂ - ਸਿੱਧੂ

Share this News

ਅੰਮ੍ਰਿਤਸਰ : ਅੰਮ੍ਰਿਤਸਰ ਤੋਂ ਸਾਬਕਾ ਮੈਂਬਰ ਪਾਰਲੀਮੈਂਟ ਨਵਜੋਤ ਸਿੰਘ ਸਿੱਧੂ ਨੇ ਕਿਹਾ ਹੈ ਕਿ ਉਹ ਹਮੇਸ਼ਾ ਹੀ ਪ੍ਰਮਾਤਮਾ ਦੇ ਨਿਮਾਣੇ ਸੇਵਾਦਾਰ ਵਜੋਂ ਵਿਚਰੇ ਹਨ, ਉਨ੍ਹਾਂ ਦਾ ਸਿਰ ਹਰ ਰੋਜ਼ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਝੁਕਦਾ ਹੈ। ਸ. ਨਵਜੋਤ ਸਿੰਘ ਸਿੱਧੂ ਨੇ ਬਿਆਨ ਜਾਰੀ ਕਰ ਕੇ ਕਿਹਾ ਹੈ ਕਿ 'ਮੇਰਾ ਧਰਮ ਮੇਰੇ ਲਈ ਅਤਿ ਪਵਿੱਤਰ ਹੈ ਤੇ ਮੇਰੀ ਜ਼ਿੰਦਗੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਸਿਖਿਆਵਾਂ ਨਾਲ ਹੀ ਚਲ ਰਹੀ ਹੈ। ਜੇ ਮੇਰੀ ਕਿਸੇ ਭੁੱਲ ਕਾਰਨ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪੁੱਜੀ ਹੈ ਤਾਂ ਮੈਂ ਕਈ ਲੱਖ ਵਾਰ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਹਰ ਸਿੱਖਾਂ ਪਾਸੋਂ ਮੁਆਫ਼ੀ ਮੰਗਦਾ ਹਾਂ।'
ਸ. ਸਿੱਧੂ ਨੇ ਅੱਗੇ ਕਿਹਾ ਕਿ ਉਨ੍ਹਾਂ ਨੇ ਕਦੇ ...Dec 21

ਹਰਸਿਮਰਤ ਬਾਦਲ ਅਤੇ ਸੁਖਬੀਰ ਬਾਦਲ ਵੱਲੋਂ ਬਠਿੰਡਾ ਤੋਂ ਸ਼ਤਾਬਦੀ ਐਕਸਪ੍ਰੈਸ ਨੂੰ ਹਰੀ ਝੰਡੀ

Share this News

ਬਠਿੰਡਾ : ਕੇਂਦਰੀ ਫੂਡ ਪ੍ਰੋਸੈਸਿੰਗ ਇੰਡਸਟਰੀਜ ਮੰਤਰੀ ਸ਼੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਅੱਜ ਮਾਲਵਾ ਖਿੱਤੇ ਦੀ ਚਿਰੋਕਲੀ ਮੰਗ ਨੂੰ ਪੂਰੀ ਕਰਦਿਆਂ ਪੰਜਾਬ ਦੇ ਉਪ ਮੁੱਖ ਮੰਤਰੀ ਸ਼੍ਰੀ ਸੁਖਬੀਰ ਸਿੰਘ ਬਾਦਲ ਸਮੇਤ ਬਠਿੰਡਾ ਤੋਂ ਨਵੀਂ ਦਿੱਲੀ ਲਈ ਸ਼ਤਾਬਦੀ ਐਕਸਪ੍ਰੈਸ ਨੂੰ ਹਰੀ ਝੰਡੀ ਦੇਕੇ ਰਵਾਨਾ ਕੀਤਾ।ਬਠਿੰਡਾ ਤੋਂ ਨਵੀਂ ਦਿੱਲੀ ਲਈ ਹਫਤੇ ’ਚ 2 ਦਿਨ ਚੱਲਣ ਵਾਲੀ ਸ਼ਤਾਬਦੀ ਐਕਸਪ੍ਰੈਸ ਨੂੰ ਰਵਾਨਾ ਕਰਨ ਪਿੱਛੋਂ ਸ਼ੀਮਤੀ ਬਾਦਲ ਨੇ ਕਿਹਾ ਕਿ ਉਨ੍ਹਾਂ ਕੇਂਦਰੀ ਰੇਲ ਮੰਤਰੀ ਸ਼੍ਰੀ ਸੁਰੇਸ਼ ਪ੍ਰਭੂ ਨੂੰ ਅਪੀਲ ਕੀਤੀ ਹੈ ਕਿ ਉਹ ਮੁਸਾਫਰ ਗੱਡੀਆਂ ਨਾਲ ਤਾਜੇ ਫ਼ਲਾਂ ਅਤੇ ਸ਼ਬਜੀਆਂ ਤੋਂ ਇਲਾਵਾ ਡੱਬਾ ਬੰਦ ਖੁਰਾਕ ਪਦਾਰਥਾਂ ਦੀ ਸਪਲਾਈ ਲਈ ਏ.ਸੀ. ਬੋਗੀਆਂ ਵੀ ਜੋੜਣ, ਤਾਂ ਜੋ ਫੂਡ ਪ੍ਰੋਸੈਸਿੰਗ ਖੇਤਰ ਨੂੰ ਨਵਾਂ ...Dec 21

ਪਾਕਿਸਤਾਨ 'ਚ ਬੱਚਿਆਂ ਦਾ ਕਤਲੇਆਮ ਦਰਿੰਦਗੀ ਦੀ ਇੰਤਿਹਾ - ਸ਼ਾਹੀ ਇਮਾਮ ਪੰਜਾਬ

Share this News

ਲੁਧਿਆਣਾ : ਪੇਸ਼ਾਵਰ 'ਚ ਅੱਤਵਾਦੀਆਂ ਵੱਲੋਂ ਆਰਮੀ ਸਕੂਲ 'ਤੇ ਹਮਲਾ ਕਰਕੇ ਕਤਲ ਕੀਤੇ ਗਏ ਮਾਸੂਮ ਬੱਚਿਆਂ ਨੂੰ ਸ਼ਹੀਦ ਦੱਸਦੇ ਹੋਏ ਪੰਜਾਬ ਦੇ ਸ਼ਾਹੀ ਇਮਾਮ ਪੰਜਾਬ ਮੌਲਾਨਾ ਹਬੀਬ ਉਰ ਰਹਿਮਾਨ ਸਾਨੀ ਲੁਧਿਆਣਵੀ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ।
ਸ਼ਾਹੀ ਇਮਾਮ ਨੇ ਕਿਹਾ ਕਿ ਬੱਚਿਆਂ ਨੂੰ ਕਤਲ ਕਰਨਾ ਹੈਵਾਨੀਅਤ ਤੋਂ ਵੀ ਗਿਰੀ ਹੋਈ ਹਰਕਤ ਹੈ। ਅੱਤਵਾਦੀਆਂ ਦੀ ਇਸ ਨਾਪਾਕ ਹਰਕਤ ਨੇ ਦਰਿਦਿੰਆ ਨੂੰ ਵੀ ਸ਼ਰਮਿੰਦਾ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਦੇ ਸਿਆਸਤਦਾਨ ਖੁਦ ਅੱਤਵਾਦੀ ਹਨ। ਉਨ੍ਹਾਂ ਦੀਆਂ ਨਾਪਾਕ ਨੀਤੀਆਂ ਕਾਰਨ ਹੀ ਰੋਜ਼ਾਨਾ ਉੱਥੇ ਮਾਸੂਮਾਂ ਦਾ ਕਤਲੇਆਮ ਕੀਤਾ ਜਾ ਰਿਹਾ ਹੈ। ਮੌਲਾਨਾ ਹਬੀਬ ਉਰ ਰਹਿਮਾਨ ਨੇ ਕਿਹਾ ਕਿ ਨਵਾਜ਼ ...
[home] [1] 2 3  [next]1-10 of 28


Recent Posts

Archive

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved