Punjab News Section

Monthly Archives: DECEMBER 2015


Dec 28

ਪੰਜਾਬੀ ਗਾਇਕਾਂ ਵੱਲੋਂ ਇਸ ਵਾਰ ਚੋਣ ਪ੍ਰਚਾਰ ਤੇ ਸਿਆਸੀ ਰੈਲੀਆਂ ਤੋਂ ਦੂਰ ਰਹਿਣ ਦਾ ਫੈਸਲਾ

Share this News

ਚੰਡੀਗਡ਼੍ਹ : ਪਿਛਲੇ ਸਾਲ ਲੋਕ ਸਭਾ ਚੋਣਾਂ ਦੌਰਾਨ ਪੰਜਾਬ ਵਿੱਚ ਸਿਆਸੀ ਪਾਰਟੀਆਂ ਤੇ ਖਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਦੀ ਹਮਾਇਤ ਕਰਨ ’ਤੇ ਪੰਜਾਬੀ ਗਾਇਕਾਂ ਨੂੰ ਆਪਣੇ ਪ੍ਰਸ਼ੰਸਕਾਂ ਦੇ ਵੱਡੇ ਰੋਸ ਦਾ ਸਾਹਮਣਾ ਕਰਨਾ ਪਿਆ ਸੀ। ਇਸ ਕਾਰਨ ਪੰਜਾਬੀ ਗਾਇਕਾਂ ਨੇ ਪਹਿਲਾਂ ਵਾਲੀ ਗ਼ਲਤੀ ਨਾ ਕਰਦਿਆਂ ਇਸ ਵਾਰ ਸਿਆਸੀ ਪ੍ਰਚਾਰ ਤੋਂ ਦੂਰ ਰਹਿਣ ਦਾ ਫੈਸਲਾ ਕੀਤਾ ਹੈ। ਮਸ਼ਹੂਰ ਪੰਜਾਬੀ ਗਾਇਕਾਂ ਤੇ ਕਾਮੇਡੀਅਨਾਂ ਨੇ ਇਸ ਵਾਰ ਸਿਆਸੀ ਰੈਲੀਆਂ ਤੋਂ ਦੂਰੀ ਬਣਾ ਕੇ ਰੱਖਣ ਦੀ ਨੀਤੀ ਅਪਣਾੲੀ ਹੈ। ਇਸ ਵਾਰ ਸਿਆਸੀ ਪਾਰਟੀਆਂ ਨੂੰ ਵੀ ਚੋਣ ਪ੍ਰਚਾਰ ਬਿਨਾਂ ਗਾਇਕਾਂ ਤੋਂ ਕਰਨਾ ਪੈਣਾ ਦਿਖਾੲੀ ਦੇ ਰਿਹਾ ਹੈ, ਕਿੳੁਂਕਿ ਬਹੁਤੇ ਪੰਜਾਬੀ ਗਾਇਕ ਕਿਸੇ ਵੀ ਪਾਰਟੀ ਦੇ ਸਿਆਸੀ ਪ੍ਰਚਾਰ ਜਾਂ ਚੋਣ ਰੈਲੀ ...Dec 28

ਆਉਣ ਵਾਲਾ ਨਵਾਂ ਸਾਲ ਕੈਪਟਨ ਤੇ ਸੁਖਬੀਰ ਦੀ ਇੱਜਤ ਦਾ ਸਵਾਲ ਬਣੇਗਾ

Share this News

ਜੰਡਿਆਲਾ ਗੁਰੂ : ਖ਼ਡੂਰ ਸਾਹਿਬ ਦੀ ਸੀਟ ਤੋਂ ਕਾਂਗਰਸ ਦੇ ਮੌਜੂਦਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਨੇ ਪਿਛਲੇ ਦਿਨੀਂ ਹੋਈ ਬਰਗਾੜੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਤੇ ਚੱਲਦਿਆਂ ਅਸਤੀਫਾ ਦੇ ਕੇ ਇਹ ਸੀਟ ਖਾਲੀ ਹੋ ਗਈ, ਜਿਸ ਦੀ ਰਿ ਜਿਮਨੀ ਚੋਣ ਲੱਗਭੱਗ 2016 ਅਪ੍ਰੈਲ ਮਹੀਨੇ ਦੀ ਨੇੜੇ ਤੇੜੇ ਕਰਵਾਉਣ ਦਾ ਫੈਸਲਾ ਕੀਤਾ ਹੈ।  ਇਹ ਚੋਣ ਮਹਾਂਭਾਰਤ ਤੋਂ ਘੱਟ ਨਹੀਂ ਹੋਵੇਗੀ, ਕਿਉਂਕਿ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦੀਆਂ ਪੰਜਾਬ ਵਿੱਚ ਪਿਛਲੇ ਮਹੀਨੇ ਤੋਂ ਛੇ ਸਦਭਾਵਨਾ ਰੈਲੀਆਂ ਕਰਕੇ ਆਪਣੇ ਵਰਕਰਾਂ ਦੇ ਹੌਂਸਲੇ ਬੁਲੰਦ ਕਰਕੇ ਪੰਜਾਬ ਦੇ ਮਾਹੌਲ ਨੂੰ ਸ਼ਾਂਤ ਕਰਨ ਵਿੱਚ ਵੱਡੀ ਭੂਮਿਕਾ ਨਿਭਾਈ ਹੈ। ਦੂਸਰੇ ਪਾਸੇ ਕਾਂਗਰਸ ਪਾਰਟੀ ਦੀ ਹਾਈਕਮਾਂਡ ਦੀ ਟੀਮ ...Dec 28

ਸ਼ਹੀਦੀ ਸਮਾਗਮਾਂ ’ਚ ਸਿਆਸੀ ਦੂਸ਼ਣਬਾਜੀ ਰਹੀ ਭਾਰੂ

Share this News

ਫਤਹਿਗੜ੍ਹ ਸਾਹਿਬ : ੲਿੱਥੇ ਸ਼੍ੋਮਣੀ ਅਕਾਲੀ ਦਲ ਦੀ ਰਾਜ ਪੱਧਰੀ ਸ਼ਹੀਦੀ ਕਾਨਫ਼ਰੰਸ ਵਿੱਚ ਸ਼ਰਧਾਂਜਲੀ ਭੇਟ ਕਰਦਿਆਂ ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਨੇ ਕੁਝ ਸਿਆਸੀ ਪਾਰਟੀਆਂ ਦੇ ਗ਼ੈਰ ਜ਼ਿੰਮੇਵਾਰ ਆਗੂਆਂ ‘ਤੇ ਤਿੱਖਾ ਹਮਲੇ ਕੀਤੇ। ੳੁਨ੍ਹਾਂ ਕਿਹਾ ਕਿ ਇਹ ਆਗੂ ਆਪਣੇ ਸੌੜੇ ਸਿਆਸੀ ਹਿੱਤਾਂ ਲਈ ਲੋਕਾਂ ਨੂੰ ਨਸਲੀ ਆਧਾਰ ’ਤੇ ਵੰਡਣ ਅਤੇ ਦੇਸ਼ ਨੂੰ ਤੋੜਨ ਲਈ ਲੱਗੇ ਹੋਏ ਹਨ। ਉਨ੍ਹਾਂ ਕਾਂਗਰਸ ਨੂੰ ਸਿੱਖਾਂ ਦੀ ਦੁਸ਼ਮਣ ਜਮਾਤ ਦੱਸਦਿਆਂ ਕਿਹਾ ਕਿ ਕਾਂਗਰਸ ਨੇ ਸ੍ਰੀ ਹਰਿਮੰਦਰ ਸਾਹਿਬ ’ਤੇ ਹਮਲਾ ਕਰਵਾਇਆ  ਅਤੇ 1984 ਵਿੱਚ ਹਜ਼ਾਰਾਂ ਸਿੱਖਾਂ ਦਾ ਕਤਲੇਆਮ ਕੀਤਾ। ਉਨ੍ਹਾਂ ਸੂਬੇ ਵਿੱਚ ਇਕ ਦਹਾਕੇ ਤੱਕ ਚੱਲੇ ਅਤਿਵਾਦ ਲਈ ਇਕੱਲੀ ਕਾਂਗਰਸ ਨੂੰ ਜ਼ਿੰਮੇਵਾਰ ਦੱਸਿਆ। ਉਨ੍ਹਾਂ ਕਿਹਾ ਕਿ ਜਿਹੜਾ ਵੀ ਕਾਂਗਰਸ ਨਾਲ ...Dec 25

ਪੰਜਾਬ ਸਰਕਾਰ ਵਲੋਂ ਮਾੜੀ ਆਰਥਿਕ ਹਾਲਤ ਕਬੂਲਣ ਨਾਲ ਸੁਖਬੀਰ ਦੇ ਮੂੰਹ 'ਤੇ ਚਪੇੜ ਵੱਜੀ

Share this News

ਚੰਡੀਗੜ੍ਹ : ਪੀਪਲਜ਼ ਪਾਰਟੀ ਆਫ ਪੰਜਾਬ ਦੇ ਪ੍ਰਧਾਨ ਮਨਪ੍ਰੀਤ ਬਾਦਲ ਨੇ ਅੱਜ ਇੱਥੇ ਕਿਹਾ ਕਿ ਸੂਬੇ ਦੀ ਮਾੜੀ ਆਰਥਿਕ ਹਾਲਤ ਦਾ ਵਾਸਤਾ ਪਾ ਕੇ ਪੰਜਾਬ ਸਰਕਾਰ ਵਲੋਂ ਕੇਂਦਰ ਸਰਕਾਰ ਨੂੰ ਸੱਤਵੇਂ ਤਨਖਾਹ ਕਮਿਸ਼ਨ ਨੂੰ ਦੇਰ ਨਾਲ ਲਾਗੂ ਕਰਨ ਦੀ ਲਿਖੀ ਗਈ ਚਿੱਠੀ ਨਾਲ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਦੇ ਮੂੰਹ 'ਤੇ ਕਰਾਰੀ ਚਪੇੜ ਵੱਜੀ ਹੈ ਜਿਹੜੇ ਲਗਾਤਾਰ ਸੂਬੇ ਦੀ ਮਾਲੀ ਹਾਲਤ ਮਾੜੀ ਹੋਣ ਤੋਂ ਮੁਨਕਰ ਹੋ ਰਹੇ ਹਨ। ਮਨਪ੍ਰੀਤ ਨੇ ਸੁਖਬੀਰ ਬਾਦਲ ਨੂੰ ਪੁੱਛਿਆ ਕਿ ਹੁਣ ਤੱਕ ਤਾਂ ਉਹ ਇਹ ਕਹਿੰਦੇ ਰਹੇ ਹਨ ਕਿ ਸੂਬੇ ਦੇ ਵਿਕਾਸ ਕਾਰਜਾਂ ਲਈ ਪੈਸੇ ਦੀ ਕੋਈ ਕਮੀ ਨਹੀਂ ਹੈ ਅਤੇ ਮਾੜੀ ਆਰਥਿਕ ਹਾਲਤ ਦਾ ਰੌਲਾ ਸਿਰਫ ਵਿਰੋਧੀ ਪਾਰਟੀਆਂ ਵਾਲੇ ...Dec 25

ਕੈਪਟਨ ਵੱਲੋਂ ਹੋਰ ਪਾਰਟੀਆਂ ਨਾਲ ਗਠਜੋੜ ਦੇ ਨੁਕਸਾਨ ਬਾਰੇ ਹਾਈਕਮਾਂਡ ਨੂੰ ਦੱਸ ਦਿੱਤਾ - ਰਵਨੀਤ ਬਿੱਟੂ

Share this News

ਤਲਵੰਡੀ ਸਾਬੋ  : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਕਨਵੀਨਰ ਤੇ ਲੁਧਿਆਣਾ ਤੋਂ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਬਦਲਾਅ ਰੈਲੀ ਦੌਰਾਨ ਪੰਜਾਬ ਕਾਂਗਰਸ ਆਗੂਆਂ ਨੂੰ ਮਨਪ੍ਰੀਤ ਬਾਦਲ ਦੀ ਅਗਵਾਈ ਵਾਲੀ ਪੀ.ਪੀ.ਪੀ ਨਾਲ ਗਠਜੋੜ ਨਾ ਕਰਨ ਦੀ ਸਲਾਹ ਦੇਣ ਉਪਰੰਤ ਅੱਜ ਫਿਰ ਇਹ ਮੰਨਦਿਆਂ ਕਿ 2012 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਨੂੰ ਸੱਤਾ ਤੋਂ ਦੂਰ ਰੱਖਣ ਵਿੱਚ ਪੀ.ਪੀ.ਪੀ ਦਾ ਵੱਡਾ ਹੱਥ ਰਿਹਾ ਹੈ ਕਿਹਾ ਕਿ ਕਾਂਗਰਸ ਵਿੱਚ ਹਰ ਇੱਕ ਨੂੰ ਆਪਣਾ ਪੱਖ ਰੱਖਣ ਦਾ ਹੱਕ ਹੈ ਤੇ ਉਨ੍ਹਾਂ ਨੇ ਪੀ.ਪੀ.ਪੀ ਨਾਲ ਗਠਜੋੜ ਨੂੰ ਲੈ ਕੇ ਆਪਣੀਆਂ ਤੇ ਕਾਂਗਰਸੀ ਵਰਕਰਾਂ ਦੀਆਂ ਭਾਵਨਾਵਾਂ ਤੋਂ ਕਾਂਗਰਸ ਹਾਈਕਮਾਂਡ ਨੂੰ ਜਾਣੂੰ ਕਰਵਾ ਦਿੱਤਾ ਹੈ ਪ੍ਰੰਤੂ ਫਿਰ ਵੀ ਇੱਕ ਸੱਚੇ ...Dec 25

ਖਹਿਰਾ ਜਿਧਰੋਂ ਮਰਜ਼ੀ ਖੜ ਜਾਵੇ . ਜਿੱਤਣ ਨਹੀਂ ਦੇਂਦੇ  - ਬਾਦਲ

Share this News

ਸ੍ਰੀ ਮੁਕਤਸਰ ਸਾਹਿਬ : ਅਬੋਹਰ ਕਾਂਡ ਨੂੰ ਗੈਂਗਵਾਰ ਕਹਿਣ ਵਾਲੇ ਮੁੱਖ ਮੰਤਰੀ ਸ੍ਰੀ ਪ੍ਰਕਾਸ਼ ਸਿੰਘ ਬਾਦਲ ਅੱਜ ਬੜੀ ਹੀ ਸਫ਼ਾਈ ਨਾਲ ਆਪਣੀ ਕਹੀ ਤੋਂ ਗ਼ੱਲ ਪਲਟ ਗਏ। ਸੰਗਤ ਦਰਸ਼ਨਾਂ ਦੌਰਾਨ ਪੱਤਰਕਾਰਵਾਰਤਾ 'ਚ ਜਦੋਂ ਮੁੱਖ ਮੰਤਰੀ ਨੂੰ ਇਹ ਪੁੱਛਿਆ ਗਿਆ ਕਿ ਤੁਹਾਡਾ ਮੰਤਰੀ ਅਨਿਲ ਜੋਸ਼ੀ ਅਬੋਹਰ ਕਾਂਡ ਨੂੰ ਆਈ.ਐੱਸ.ਆਈ.ਐੱਸ ਦੀ ਕਰੂਰਤਾਂ ਤੋਂ ਘਿਨਾਉਣੀ ਘਟਨਾ ਆਖ ਰਿਹਾ ਹੈ ਤਾਂ ਪਹਿਲਾਂ ਇਸ ਘਟਨਾ ਨੂੰ ਗ਼ੈਂਗਵਾਰ ਕਹਿਣ ਵਾਲੇ ਬਿਆਨ ਤੋਂ ਪਲਟਦਿਆਂ ਮੁੱਖ ਮੰਤਰੀ ਨੇ ਕਿਹਾ, ''ਮੈਂ ਕਿਹੜਾ ਇਸ ਨੂੰ ਚੰਗਾ ਕਹਿੰਨੈ, ਇਹ ਬਹੁਤ ਮਾੜੀ ਘਟਨਾ ਹੋਈ ਐ, ਪਰ ਸਾਰੇ ਦੋਸ਼ੀ ਫੜ ਲਏ ਗਏ''। ਉਂਝ ਬਾਦਲ ਅੱਜ ਇੱਕ ਵਾਰ ਫੇਰ ਇਹ ਗ਼ੱਲ ਆਖ ਗਏ ਕਿ 'ਕਾਂਡ ਹੁੰਦੇ ਰਹਿੰਦੇ ਹਨ'। ਜੋਸ਼ੀ ...Dec 25

ਸੁਖਪਾਲ ਖਹਿਰਾ ਨੇ ਚੁੱਕਿਆ ਆਮ ਆਦਮੀ ਦਾ ਝਾੜੂ

Share this News

ਚੰਡੀਗੜ੍ਹ : ਪੰਜਾਬ ਕਾਂਗਰਸ ਦੇ ਬੁਲਾਰੇ ਤੇ ਸਾਬਕਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਅੱਜ ਕਾਂਗਰਸ ਨੂੰ ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ (ਆਪ) ਵਿੱਚ ਸ਼ਾਮਲ ਹੋ ਗਏ ਹਨ।
ਸ੍ਰੀ ਖਹਿਰਾ ਨੇ ਅੱਜ ਇੱਥੇ ‘ਆਪ’ ਪੰਜਾਬ ਦੇ ਇੰਚਾਰਜ ਸੰਜੈ ਸਿੰਘ, ਕਨਵੀਨਰ ਸੁੱਚਾ ਸਿੰਘ ਛੋਟੇਪੁਰ, ਸੰਸਦ ਮੈਂਬਰ ਤੇ ਪੰਜਾਬ ਪ੍ਰਚਾਰ ਕਮੇਟੀ ਦੇ ਚੇਅਰਮੈਨ ਭਗਵੰਤ ਸਿੰਘ ਮਾਨ, ਯੂਥ ਵਿੰਗ ਦੇ ਪ੍ਰਧਾਨ ਹਰਜੋਤ ਬੈਂਸ, ਕਾਨੂੰਨੀ ਸੈੱਲ ਦੇ ਚੇਅਰਮੈਨ ਹਿੰਮਤ ਸਿੰਘ ਸ਼ੇਰਗਿੱਲ ਅਤੇ ਬੁੱਧੀਜੀਵੀ ਸੈੱਲ ਦੇ ਮੁਖੀ ਆਰ.ਆਰ. ਭਾਰਦਵਾਜ ਦੀ ਹਾਜ਼ਰੀ ਵਿੱਚ ‘ਆਪ’ ਦੀ ਮੈਂਬਰਸ਼ਿਪ ਹਾਸਲ ਕੀਤੀ। ਇਸ ਮੌਕੇ ਸੰਜੈ ਸਿੰਘ ਨੇ ਕਿਹਾ ਕਿ ਸ੍ਰੀ ਖਹਿਰਾ ਬਿਨਾਂ ਸ਼ਰਤ ਪਾਰਟੀ ਵਿੱਚ ਸ਼ਾਮਲ ਹੋਏ ਹਨ ਅਤੇ ਉਨ੍ਹਾਂ ਨੂੰ ਕੋਈ ਜ਼ਿੰਮੇਵਾਰੀ ਦੇਣ ਬਾਰੇ ਵਿਚਾਰ ਕੀਤਾ ...Dec 25

ਮੋਹਾਲੀ ਹਵਾਈ ਅੱਡੇ ਦਾ ਨਾਮ ਸ਼ਹੀਦ ਭਗਤ ਸਿੰਘ ਦੇ ਨਾਂ ’ਤੇ ਰੱਖਣ ਦਾ ਫੈਸਲਾ ਤੁਰੰਤ ਕੀਤਾ ਜਾਵੇ - ਬਾਦਲ

Share this News

ਮੋਹਾਲੀ : ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਇਥੇ ਕਿਹਾ ਹੈ ਕਿ ਪੂਰੇ ਮੁਲਕ ਦੇ ਲੋਕਾਂ ਵਿਚ ਮੋਹਾਲੀ ਦੇ ਕੌਮਾਂਤਰੀ ਹਵਾਈ ਅੱਡੇ ਦਾ ਨਾਂ ਮਹਾਨ ਨਾਇਕ ਸ਼ਹੀਦੇ-ਆਜ਼ਮ ਸਰਦਾਰ ਭਗਤ ਸਿੰਘ ਦੇ ਨਾਂ ਉ¤ਤੇ ਰੱਖਣ ਸਹਿਮਤੀ ਬਣੀ ਹੋਈ ਹੈ ਇਸ ਲਈ ਇਸ ਸਬੰਧੀ ਰਸਮੀ ਐਲਾਨ ਬਿਨਾਂ ਦੇਰੀ ਕੀਤਿਆਂ ਕਰ ਦੇਣਾ ਚਾਹੀਦਾ ਹੈ। ਮੁੱਖ ਮੰਤਰੀ ਨੇ ਮੁਲਕ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਨੂੰ ਅਪੀਲ ਕੀਤੀ ਹੈ ਕਿ ਉਹ ਤੁਰੰਤ ਨਿੱਜੀ ਦਖ਼ਲ ਦੇ ਕਿ ਇਸ ਸਬੰਧ ਵਿਚ ਖੜ੍ਹੇ ਕੀਤੇ ਗਏ ਵਾਧੂ ਦੇ ਵਾਦ-ਵਿਵਾਦ ਨੂੰ ਖ਼ਤਮ ਕਰਾਉਣ ਕਿਉਂਕਿ ਇਸ ਸਬੰਧੀ ਖੜ੍ਹੇ ਕੀਤੇ ਗਏ ਭੰਬਲਭੂਸੇ ਕਾਰਨ ਉਹਨਾਂ ਸਾਰੇ ਲੋਕਾਂ ਅਤੇ ਧਿਰਾਂ ਲਈ ਕਸੂਤੀ ਸਥਿਤੀ ਪੈਦਾ ਹੋ ਗਈ ...Dec 21

ਬਾਦਲ ਵੱਲੋਂ ਵਧੀਕ ਮੁੱਖ ਸਕੱਤਰ (ਗ੍ਰਹਿ) ਨੂੰ ਪਟਿਆਲਾ ਜੇਲ੍ਹ ਘਟਨਾ ਦੀ ਜਾਂਚ ਦੇ ਆਦੇਸ਼

Share this News

ਚੰਡੀਗੜ੍ਹ :  ਲੰਘੇ ਸ਼ਨਿਚਰਵਾਰ ਪਟਿਆਲਾ ਜੇਲ੍ਹ ਵਿਖੇ ਵਾਪਰੀ ਘਟਨਾ ਬਾਰੇ ਮੀਡੀਆ ਰਿਪੋਰਟਾਂ ਦੇ ਆਧਾਰ ’ਤੇ ਪੰਜਾਬ ਦੇ ਮੁ¤ਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਵਧੀਕ ਮੁੱਖ ਸਕੱਤਰ (ਗ੍ਰਹਿ) ਨੂੰ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਨ ਦੇ ਆਦੇਸ਼ ਦਿ¤ਤੇ ਹਨ। ਇਹ ਪ੍ਰਗਟਾਵਾ ਕਰਦਿਆਂ ਮੁ¤ਖ ਮੰਤਰੀ ਦਫਤਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਮੁ¤ਖ ਮੰਤਰੀ ਨੇ ਵਧੀਕ ਮੁੱਖ ਸਕੱਤਰ (ਗ੍ਰਹਿ) ਨੂੰ ਆਦੇਸ਼ ਦਿੱਤੇ ਕਿ ਇਸ ਘਟਨਾ ਦੀ ਤਹਿ ਤੱਕ ਜਾ ਕੇ ਜਾਂਚ ਰਿਪੋਰਟ ਜਲਦ ਤੋਂ ਜਲਦ ਪੇਸ਼ ਕੀਤੀ ਜਾਵੇ।
ਇਹ ਜ਼ਿਕਰਯੋਗ ਹੈ ਕਿ ਮੀਡੀਆ ਨੇ ਪਟਿਆਲਾ ਦੀ ਉਚ ਸੁਰਿੱਖਅਤ ਜੇਲ੍ਹ ਵਿ¤ਚ ਬੇਅੰਤ ਸਿੰਘ ਕਤਲ ਕੇਸ ਵਿੱਚ ਫਾਂਸੀ ਦੀ ਸਜ਼ਾ ਕੱਟ ਰਹੇ ਬਲਵੰਤ ਸਿੰਘ ਰਾਜੋਆਣਾ ਵੱਲੋਂ ਉਨ੍ਹਾਂ ਦੀ ‘ਇੰਟਰਵਿਊ’ ...Dec 21

ਪੰਜਾਬ 'ਚ ਸਾਨੂੰ ਟੱਕਰ ਦੇਣ ਵਾਲੀ ਕੋਈ ਪਾਰਟੀ ਨਹੀਂ - ਭਗਵੰਤ ਮਾਨ

Share this News

ਕੋਟਕਪੂਰਾ : ਭਾਜਪਾ ਆਗੂ ਨਵਜੋਤ ਸਿੰਘ ਸਿੱਧੂ ਨੂੰ ਆਮ ਆਦਮੀ ਪਾਰਟੀ 'ਚ ਸ਼ਾਮਲ ਕਰਨ ਲਈ ਮੀਡੀਆ ਨੇ ਕੱੁਝ ਜ਼ਿਆਦਾ ਹੀ ਰੌਲਾ ਪਾ ਰਖਿਐ ਪਰ 'ਆਪ' 'ਚ ਹਰ ਸਾਫ਼-ਸੁਥਰੇ ਅਕਸ ਵਾਲੇ ਆਗੂ ਨੂੰ ਅਸੀਂ ''ਜੀ ਆਇਆਂ'' ਆਖਾਂਗੇ | ਉਕਤ ਲਫ਼ਜ਼ਾਂ ਦਾ ਪ੍ਰਗਟਾਵਾ ਪਾਰਟੀ ਦਫ਼ਤਰ ਦਾ ਉਦਘਾਟਨ ਕਰਨ ਲਈ ਪੁੱਜੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਕੀਤਾ | ਉਨ੍ਹਾਂ ਕਿਹਾ ਕਿ 14 ਜਨਵਰੀ ਨੂੰ ਮਾਘੀ ਮੇਲੇ ਵਿਖੇ ਹੋਣ ਵਾਲੀ ਪਾਰਟੀ ਕਾਨਫਰੰਸ ਮੌਕੇ ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਦਿੱਲੀ ਮਿਸ਼ਨ 2017 ਦੀ ਬਕਾਇਦਾ ਸ਼ੁਰੂਆਤ ਕਰਨਗੇ | 
ਭਗਵੰਤ ਮਾਨ ਨੇ ਪੰਜਾਬ 'ਚ ਕਿਸਾਨਾਂ ਵਲੋਂ ਕੀਤੀਆਂ ਜਾ ਰਹੀਆਂ ਖ਼ੁਦਕੁਸ਼ੀਆਂ ਨੂੰ ਹਤਿਆ ਜਾਂ ਕਤਲ ਦਾ ਨਾਂਅ ਦਿੰਦਿਆਂ ਕਿਹਾ ...
[home] [1] 2 3 4 5  [next]1-10 of 43


Recent Posts

Archive

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved