Punjab News Section

Monthly Archives: DECEMBER 2016


Dec 29

ਬਾਦਲ ਖਿਲਾਫ ਡਟੇਗਾ 'ਆਪ' ਦਾ ਜਰਨੈਲ

Share this News

ਲੰਬੀ : ਆਮ ਆਦਮੀ ਪਾਰਟੀ ਨੇ ਅਕਾਲੀ ਦਲ ਖਿਲਾਫ਼ ਖੁੱਲ੍ਹੀ ਸਿਆਸੀ ਜੰਗ ਦਾ ਐਲਾਨ ਕਰਦਿਆਂ ਸਾਬਕਾ ਪੱਤਰਕਾਰ ਅਤੇ ਰਾਜੌਰੀ ਗਾਰਡਨ (ਦਿੱਲੀ) ਤੋਂ ‘ਆਪ’ ਦੇ ਵਿਧਾਇਕ ਜਰਨੈਲ ਸਿੰਘ ਨੂੰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਖ਼ਿਲਾਫ਼ ਉਨ੍ਹਾਂ ਦੇ ਜੱਦੀ ਹਲਕੇ ਲੰਬੀ ਤੋਂ ਉਮੀਦਵਾਰ ਐਲਾਨਿਆ ਹੈ। ਇਹ ਐਲਾਨ ‘ਆਪ’ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਲੰਬੀ ਹਲਕੇ ਦੇ ਪਿੰਡ ਕੋਲਿਆਂਵਾਲੀ ਵਿਖੇ ਖੇਤਾਂ ’ਚ ਪਾਰਟੀ ਦੀ ਸੂਬਾ ਪੱਧਰੀ ਰੈਲੀ ਨੂੰ ਸੰਬੋਧਨ ਕਰਦਿਆਂ ਕੀਤਾ। ਸ੍ਰੀ ਕੇਜਰੀਵਾਲ ਨੇ ‘ਪੰਜਾਬ ਇਨਕਲਾਬ ਰੈਲੀ’ ਵਿੱਚ ਮੌਜੂਦ ਲੋਕਾਂ ਤੋਂ ਹੱਥ ਖੜ੍ਹੇ ਕਰਵਾ ਕੇ ਜਰਨੈਲ ਸਿੰਘ ਦੀ ਉਮੀਦਵਾਰੀ ਬਾਰੇ ਸਹਿਮਤੀ ਹਾਸਲ ਕੀਤੀ।  ਪ੍ਰਸ਼ਾਸਨ  ਵੱਲੋਂ ਮਨਜ਼ੂਰੀ ਨਾ ਦੇਣ ਕਾਰਨ ਰੈਲੀ ਮਲੋਟ-ਗੰਗਾਨਗਰ ਡਿਫੈਂਸ ...Dec 29

ਆਪਣੇ ਹੀ ਚੋਣ ਮਨੋਰਥ ਪੱਤਰ ਦਾ ਮਾਣ-ਸਤਿਕਾਰ ਨਾ ਕਰ ਸਕਿਆ ਹਾਕਮ ਅਕਾਲੀ ਦਲ

Share this News

ਚੰਡੀਗੜ੍ਹ : ਚੋਣਾਂ ਦਾ ਸਾਲ ਨੇੜੇ ਆਉਂਦੇ ਹੀ ਸਿਆਸੀ ਦਲ ਅਸਮਾਨੋਂ ਤਾਰੇ ਤੋੜ ਲਿਆਉਣ ਤਕ ਦੇ ਵਾਅਦੇ ਕਰਦੇ ਹਨ ਅਤੇ ਵੋਟਾਂ ਮਿਲਣ ਤੋਂ ਬਾਅਦ ਇਨ੍ਹਾਂ 'ਚੋਂ ਬਹੁਤੇ ਵਾਅਦੇ ਭੁਲਾ ਦਿੱਤੇ ਜਾਂਦੇ ਹਨ। ਸਰਕਾਰਾਂ ਵੱਲੋਂ ਆਪਣੇ ਕੀਤੇ ਗਏ ਕੰਮਾਂ ਦਾ ਜ਼ਿਕਰ ਤਾਂ ਜ਼ੋਰਦਾਰ ਤਰੀਕੇ ਨਾਲ ਕੀਤਾ ਜਾਂਦਾ ਹੈ ਪਰ ਜੋ ਨਹੀਂ ਕੀਤਾ ਉਸ ਬਾਰੇ ਆਪਣਾ ਪੱਖ ਰੱਖਣ ਦੀ ਕੋਸ਼ਿਸ਼ ਵੀ ਨਹੀਂ ਕਰਦੀਆਂ। ਸ਼੍ਰੋਮਣੀ ਅਕਾਲੀ ਦਲ ਨੇ 'ਜੋ ਕਿਹਾ ਉਹ ਕੀਤਾ, ਜੋ ਕਹਾਂਗੇ ਉਹ ਕਰਾਂਗੇ' ਦੇ ਸਿਰਲੇਖ ਹੇਠ 2012 ਦੀਆਂ ਵਿਧਾਨ ਸਭਾ ਚੋਣਾਂ ਦਾ ਚੋਣ ਮਨੋਰਥ ਪੱਤਰ ਜਾਰੀ ਕੀਤਾ ਸੀ। ਇਸ 'ਤੇ ਨਜ਼ਰ ਪਾਈਏ ਤਾਂ ਬਹੁਤ ਸਾਰੇ ਅਜਿਹੇ ਵਾਅਦੇ ਦਿਖਾਈ ਦਿੰਦੇ ਹਨ, ਜਿਨ੍ਹਾਂ 'ਤੇ ਅਮਲ ਨਹੀਂ ਹੋਇਆ ...Dec 29

ਮਲੂਕਾ ਅਰਦਾਸ ਵਿਵਾਦ 'ਚ ਤਿੰਨ ਮੈਂਬਰੀ ਕਮੇਟੀ ਗਠਿਤ

Share this News

ਅੰਮ੍ਰਿਤਸਰ : ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਦੇ ਖਿਲਾਫ ਸ਼੍ਰੀ ਅਕਾਲ ਤਖਤ ਨੇ ਐੱਸ.ਜੀ. ਪੀ. ਸੀ. ਨੂੰ ਜਾਂਚ ਦੇ ਹੁਕਮ ਦਿੱਤੇ ਹਨ। ਸੋਮਵਾਰ ਨੂੰ ਇਕ ਦਫਤਰ ਦੇ ਉਦਘਾਟਨ ਦਾ ਵੀਡੀਓ ਵਾਇਰਲ ਹੋਇਆ ਹੈ ਜਿਸਦੇ ਮੁਤਾਬਕ ਮਾਮਲਾ ਸਿੱਖ ਅਰਦਾਸ ਦੀ ਤਰਜ 'ਤੇ ਰਾਮਾਇਣ ਜੀ ਦੀ ਅਰਦਾਸ ਨਾਲ ਜੋੜਿਆ ਗਿਆ। ਜੱਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਕਮੇਟੀ ਦੇ ਪ੍ਰਧਾਨ ਪ੍ਰੋਫੈਸਰ ਕਿਰਪਾਲ ਸਿਘ ਬਡੂੰਗਰ ਨੂੰ ਰਿਪੋਰਟ ਜਲਦੀ ਪੇਸ਼ ਕਰਨ ਲਈ ਕਿਹਾ ਗਿਆ ਹੈ ਤਾਂਕਿ ਕਾਰਵਾਈ ਕੀਤੀ ਜਾ ਸਕੇ। ਗੁਰਬਚਨ ਸਿੰਘ ਨੇ ਕਿਹਾ ਕਿ ਕਿਸੇ ਨੂੰ ਵੀ ਪੰਥਕ ਪਰੰਪਰਾਵਾਂ ਨਾਲ ਖਿਲਵਾੜ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਜ਼ਿਕਰਯੋਗ ਹੈ ਕਿ ਸਿਕੰਦਰ ਸਿੰਘ ਮਲੂਕਾ ਨੂੰ ਸ਼੍ਰੋਮਣੀ ਅਕਾਲੀ ਦਲ ਵਲੋਂ 2017 ...Dec 29

ਜਲਾਲਾਬਾਦ 'ਚ ਭਗਵੰਤ ਮਾਨ ਦੇ ਦਫ਼ਤਰ ਦੀ ਭੰਨ-ਤੋੜ

Share this News

ਜਲਾਲਾਬਾਦ : ਆਮ ਆਦਮੀ ਪਾਰਟੀ ਦੀ ਟਿਕਟ 'ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਮੁਕਾਬਲੇ ਚੋਣ ਲੜ ਰਹੇ ਸਾਂਸਦ ਭਗਵੰਤ ਮਾਨ ਦੇ ਦਫਤਰ 'ਤੇ ਬੀਤੀ ਰਾਤ ਅਣਪਛਾਤੇ ਵਿਅਕਤੀਆਂ ਨੇ ਪੱਥਰਬਾਜ਼ੀ ਕੀਤੀ। ਇਸ ਘਟਨਾ ਤੋਂ ਬਾਅਦ ਜਿੱਥੇ ਆਪ ਆਗੂਆਂ 'ਚ ਗੁੱਸਾ ਵੇਖਣ ਨੂੰ ਮਿਲ ਰਿਹਾ ਹੈ, ਉੱਥੇ ਹੀ ਪਾਰਟੀ ਵਰਕਰਾਂ ਨੇ ਪੁਲਸ ਪ੍ਰਸ਼ਾਸਨ ਨੂੰ ਇੱਕ ਲਿਖਤੀ ਸ਼ਿਕਾਇਤ ਦੇ ਕੇ ਮਾਮਲੇ 'ਚ ਕਾਰਵਾਈ ਦੀ ਮੰਗ ਕੀਤੀ ਹੈ। ਪੁਲਸ ਪ੍ਰਸ਼ਾਸਨ ਨੂੰ ਦਿੱਤੇ ਸ਼ਿਕਾਇਤ ਪੱਤਰ 'ਚ ਆਪ ਆਗੂਆਂ ਨੇ ਦੱਸਿਆ ਕਿ ਬੀਤੀ ਰਾਤ ਕਰੀਬ ਅੱਧਾ ਦਰਜਨ ਵਿਅਕਤੀਆਂ ਨੇ ਦਫਤਰ ਦੇ ਬਾਹਰ ਲਲਕਾਰੇ ਮਾਰਦੇ ਹੋਏ ਦਫਤਰ ਅਤੇ ਪਥਰਾਅ ਕਰਦੇ ਹੋਏ ਭੰਨਤੋੜ ਕੀਤੀ। ਆਪ ਆਗੂਆਂ ਨੇ ਅਜਿਹੀਆਂ ਘਟਨਾਵਾਂ ਨੂੰ ਲੋਕਤੰਤਰ ...Dec 29

ਆਬੂਧਾਬੀ ਅਦਾਲਤ ਨੇ ਬਲੱਡ ਮਨੀ ਵਿਚਾਰਨ ਲਈ ਪ੍ਰਵਾਸੀ ਭਾਰਤੀ ਓਬਰਾਏ ਨੂੰ 23 ਜਨਵਰੀ ਤੱਕ ਦਿੱਤੀ ਮੋਹਲਤ

Share this News

ਪਟਿਆਲਾ : ਆਬੂਧਾਬੀ ਦੇ ਅਲ ਐਨ ਸ਼ਹਿਰ ਵਿਚ ਇਕ ਪਾਕਿਸਤਾਨੀ ਦੇ ਕਤਲ ਕੇਸ ਵਿਚ 10 ਪੰਜਾਬੀਆਂ ਨੂੰ ਏਲਾਨ ਦੀ ਸਥਾਨਕ ਅਦਾਲਤ ਵੱਲੋਂ ਫਾਂਸੀ ਦੀ ਸਜ਼ਾ ਸੁਣਾਏ ਜਾਣ ਦੇ ਕੇਸ ਵਿਚ ਸਜ਼ਾਯਾਫਤਾ ਪੰਜਾਬੀਆਂ ਵੱਲੋਂ ਦਾਇਰ ਕੀਤੇ ਕੇਸ ਵਿਚ ਅੱਜ ਅਪੀਲ ਅਦਾਲਤ ਨੇ ਮ੍ਰਿਤਕ ਦੇ ਪਰਿਵਾਰ ਨਾਲ ਸਮਝੌਤੇ ਲਈ ਸਹਿਮਤੀ ਤੇ ਬਲੱਡ ਮਨੀ ਦਾ ਮਾਮਲਾ ਵਿਚਾਰਨ ਲਈ ਪ੍ਰਵਾਸੀ ਭਾਰਤੀ ਸ਼੍ਰੀ ਐਸ.ਪੀ. ਸਿੰਘ ਓਬਰਾਏ ਨੂੰ ਮੋਹਲਤ ਦਿੰਦਿਆਂ ਇਸ ਕੇਸ ਦੀ ਸੁਣਵਾਈ 23 ਜਨਵਰੀ ’ਤੇ ਪਾ ਦਿੱਤੀ ਹੈ। ਫਾਂਸੀ ਦੀ ਸਜ਼ਾ ਨੂੰ 10 ਪੰਜਾਬੀਆਂ ਨੇ ਅਪੀਲ ਅਦਾਲਤ ’ਚ ਚੁਣੌਤੀ ਦਿੱਤੀ ਸੀ, ਜਿਸਦੀ ਸੁਣਵਾਈ ਕਰਦਿਆਂ ਅਦਾਲਤ ਨੇ ਸਾਰੇ ਪੰਜਾਬੀਆਂ ਨੂੰ ਸਰਕਾਰੀ ਵਕੀਲ 21 ਦਸੰਬਰ ਨੂੰ ਹੀ ਦੇ ਦਿੱਤੇ ਸਨ।
ਸ਼੍ਰੀ ਓਬਰਾਏ ...Dec 29

ਗਰਮ ਖ਼ਿਆਲੀਆਂ ਨਾਲ ਟਕਰਾਅ ਕਾਰਨ ਕਿਸੇ ਵੀ 'ਜਥੇਦਾਰ' ਨੇ ਸਿੱਖ ਕੌਮ ਦੇ ਨਾਮ ਸੰਦੇਸ਼ ਨਾ ਦਿਤਾ

Share this News

ਫ਼ਤਿਹਗੜ੍ਹ ਸਾਹਿਬ : ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਿਹ ਸਿੰਘ ਅਤੇ ਮਾਤਾ ਗੁਜਰ ਕੌਰ ਦੀ ਅਦੁੱਤੀ ਸ਼ਹਾਦਤ ਸਬੰਧੀ ਚਲ ਰਹੇ ਸ਼ਹੀਦੀ ਜੋੜ ਮੇਲ ਮੌਕੇ ਤੀਜੇ ਦਿਨ ਵਿਸ਼ਾਲ ਨਗਰ ਕੀਰਤਨ ਦੇ ਇਤਿਹਾਸ ਵਿਚ ਇਹ ਪਹਿਲੀ ਵਾਰ ਹੋਇਆ ਹੈ ਜਦੋਂ ਨਗਰ ਕੀਰਤਨ ਦੀ ਸਮਾਪਤੀ ਮੌਕੇ ਕਿਸੇ ਵੀ ਤਖ਼ਤ ਦੇ ਜਥੇਦਾਰ ਨੇ ਸਿੱਖ ਕੌਮ ਦੇ ਨਾਮ ਸੰਦੇਸ਼ ਨਾ ਦਿਤਾ ਹੋਵੇ। ਇਹ ਪੁਰਾਤਨ ਪ੍ਰੰਪਰਾ ਚਲੀ ਆ ਰਹੀ ਕਿ ਸ਼ਹੀਦੀ ਜੋੜ ਮੇਲ ਦੇ ਤੀਸਰੇ ਦਿਨ ਇਕ ਵਿਸ਼ਾਲ ਨਗਰ ਕੀਰਤਨ ਗੁਰਦਵਾਰਾ ਸ੍ਰੀ ਫ਼ਤਿਹਗੜ੍ਹ ਸਾਹਿਬ ਤੋਂ ਆਰੰਭ ਹੋ ਕੇ ਗੁਰਦਵਾਰਾ ਸ੍ਰੀ ਜੋਤੀ ਸਰੂਪ ਸਹਿਬ ਵਿਖੇ ਸਮਾਪਤ ਹੁੰਦਾ ਹੈ ਜਿਥੇ ਨਗਰ ਕੀਤਰਨ ਦੀ ਸਮਾਪਤੀ ਮੌਕੇ ਅਕਾਲ ਤਖ਼ਤ ...Dec 29

ਫ਼ਤਹਿਗੜ੍ਹ ਸਾਹਿਬ 'ਚ ਲੱਖਾਂ ਸੰਗਤਾਂ ਵੱਲੋਂ ਲਾਸਾਨੀ ਸ਼ਹਾਦਤ ਨੂੰ ਪ੍ਰਣਾਮ

Share this News

ਫਤਹਿਗੜ੍ਹ ਸਾਹਿਬ : ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਹਿ ਸਿੰਘ ਅਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਦੀ ਯਾਦ ਵਿੱਚ ਇੱਥੇ ਤਿੰਨ ਰੋਜ਼ਾ ਸਾਲਾਨਾ ਸ਼ਹੀਦੀ ਜੋੜ ਮੇਲ ਅੱਜ ਗੁਰਦੁਆਰਾ ਜੋਤੀ ਸਰੂਪ ਵਿਖੇ ਕੀਰਤਨ ਸੋਹਿਲੇ ਦੇ ਪਾਠ ਉਪਰੰਤ ਅਰਦਾਸ ਕਰਨ ਅਤੇ ਹੁਕਮਨਾਮਾ ਲੈਣ ਮਗਰੋਂ ਰਸਮੀ ਤੌਰ ’ਤੇ ਸਮਾਪਤ ਹੋ ਗਿਆ। ਸਵੇਰੇ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਤੋਂ ਹੈੱਡ ਗ੍ਰੰਥੀ ਭਾਈ ਹਰਪਾਲ ਸਿੰਘ ਵੱਲੋਂ ਅਰਦਾਸ ਕਰਨ ਅਤੇ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਦੇ ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਵੱਲੋਂ ਹੁਕਮਨਾਮਾ ਲੈਣ ਉਪਰੰਤ ਗੁਰੂ ਗ੍ਰੰਥ ਸਾਹਿਬ ਦੀ ਸਰਪ੍ਰਸਤੀ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਨਗਰ ਕੀਰਤਨ ਸਜਾਇਆ ਗਿਆ। ਇਸ ਤੋਂ ਪਹਿਲਾਂ ਹਜ਼ੂਰੀ ਰਾਗੀਆਂ ...Dec 29

ਸੁਰੱਖਿਅਤ ਸੀਟ ਦੀ ਭਾਲ 'ਚ ਪਹਿਲੀ ਵਾਰ ਆਖ਼ਰੀ ਲਿਸਟ ਵਿੱਚ ਛੋਟੇ-ਵੱਡੇ ਬਾਦਲ

Share this News

ਚੰਡੀਗੜ੍ਹ : ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਦਾਵਆ ਕੀਤਾ ਕਿ ਮੈਂ ਅਪਣੀ ਸੀਟ ਜਲਾਲਾਬਾਦ ਤੋਂ ਅਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਲੰਬੀ ਤੋਂ ਚੋਣ ਲੜਨਗੇ। ਇਕ ਹਫ਼ਤੇ ਬਾਅਦ ਸ਼੍ਰੋਅਦ ਦੀ ਆਖਰੀ ਲਿਸਟ ਵਿਚ ਦੋਵਾਂ ਦੇ ਨਾਂਅ ਹੋਣਗੇ।  ਇਹ ਪਹਿਲੀ ਵਾਰ ਹੈ ਕਿ ਜਦ ਬਾਦਲ ਪਿਓ-ਪੁੱਤ ਦਾ ਨਾਂ ਆਖ਼ਰੀ ਲਿਸਟ ਵਿਚ ਹੋਵੇਗਾ।  ਸੁਖਬੀਰ ਬਾਦਲ ਤੋਂ ਸਵਾਲ ਕੀਤਾ ਗਿਆ ਸੀ ਕਿ ਉਹ ਅਪਣੀ ਉਮੀਦਵਾਰੀ ਦੇ ਐਲਾਨ ਵਿਚ ਦੇਰੀ ਕਿਉਂ ਕਰ ਰਹੇ ਹਨ? ਕੀ ਉਨ੍ਹਾਂ ਭਗਵੰਤ ਮਾਨ ਤੋਂ ਡਰ ਹੈ? ਜਵਾਬ ਵਿਚ ਸੁਖਬੀਰ ਬਾਦਲ ਨੇ ਹੱਸਦੇ ਹੋਏ ਕਿਹਾ ਕਿ ਪਹਿਲਾਂ ਅਰਵਿੰਦ ਕੇਜਰੀਵਾਲ ਮੇਰੇ ਖ਼ਿਲਾਫ਼ ਲੜਨ ਵਾਲੇ ਸੀ। ਹਾਰ ਦਾ ਡਰ ਲੱਗਾ ਤਾਂ ਭਗਵੰਤ ਮਾਨ ਨੂੰ ਬਲੀ ਦਾ ...Dec 29

ਗੁਰਬਿੰਦਰ ਅਟਵਾਲ ਦਾ ਵਿਰੋਧ ਕਰਨ ਲਈ ਬਾਗੀਆਂ ਦੀ ਸੱਦੀ ਮੀਟਿੰਗ 'ਚ ਕਾਂਗਰਸੀ ਭਿੜੇ

Share this News

ਨਡਾਲਾ : ਪੰਜਾਬ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਪਾਰਟੀ ਵਲੋਂ ਹਲਕਾ ਭੁਲੱਥ ਲਈ ਐਲਾਨੇ ਗਏ ਉਮੀਦਵਾਰ ਸਾਬਕਾ ਮੰਤਰੀ ਗੁਰਬਿੰਦਰ ਸਿੰਘ ਅਟਵਾਲ ਦਾ ਵਿਰੋਧ ਕਰਨ ਲਈ ਹਲਕੇ ਦੇ ਕਾਂਗਰਸੀ ਆਗੂਆਂ ਵਲੋਂ ਸੱਦੀ ਗਈ ਮੀਟਿੰਗ ਉਸ ਸਮੇਂ ਆਪਸੀ ਖਿੱਚੋਤਾਣ ਦਾ ਸ਼ਿਕਾਰ ਹੋ ਗਈ ਜਦ ਕਪੂਰਥਲਾ ਹਲਕੇ ਤੋਂ ਕਾਂਗਰਸੀ ਉਮੀਦਵਾਰ ਤੇ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਰਾਣਾ ਗੁਰਜੀਤ ਸਿੰਘ ਦੀ ਹਾਜ਼ਰੀ 'ਚ ਸ਼ਰੇਆਮ ਗਾਲੀ-ਗਲੋਚ ਹੋਇਆ ਤੇ ਕੁਰਸੀਆਂ ਤੱਕ ਚੱਲ ਗਈਆਂ। ਜਦ ਕਿ ਰਾਣਾ ਗੁਰਜੀਤ ਸਿੰਘ ਦੇ ਗੰਨਮੈਨ ਸਥਿਤੀ 'ਤੇ ਕੰਟਰੋਲ ਕਰਨ ਦੀ ਜਗ੍ਹਾ ਤਮਾਸ਼ਬੀਨ ਬਣੇ ਰਹੇ।
ਜਾਣਕਾਰੀ ਅਨੁਸਾਰ ਕਾਂਗਰਸ ਪਾਰਟੀ ਵਲੋਂ ਹਲਕਾ ਭੁਲੱਥ ਲਈ ਗੁਰਬਿੰਦਰ ਸਿੰਘ ਅਟਵਾਲ ਨੂੰ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਬੀਤੀ ਰਾਤ ਟਿਕਟ ਲਈ ਹਲਕੇ ਦੇ ...Dec 17

ਪੰਜਾਬ ਵਿਧਾਨ ਸਭਾ ਲਈ ਚੋਣਾਂ ਦਾ ਐਲਾਨ ਪਰਸੋਂ?

Share this News

ਜਲੰਧਰ :  ਕੇਂਦਰੀ ਚੋਣ ਕਮਿਸ਼ਨ ਵੱਲੋਂ ਪੰਜਾਬ, ਯੂ. ਪੀ., ਉੱਤਰਾਖੰਡ ਅਤੇ ਗੋਆ ਵਿਧਾਨ ਸਭਾ ਦੀਆਂ ਆਮ ਚੋਣਾਂ ਦਾ ਐਲਾਨ ਕੀ 20 ਦਸੰਬਰ ਨੂੰ ਕੀਤਾ ਜਾ ਰਿਹਾ ਹੈ, ਇਸ ਨੂੰ ਲੈ ਕੇ ਪ੍ਰਸ਼ਾਸਨਿਕ ਅਤੇ ਪੁਲਸ ਹਲਕਿਆਂ 'ਚ ਚਰਚਾ ਤੇਜ਼ ਹੋ ਗਈ ਹੈ। ਮੰਨਿਆ ਜਾ ਰਿਹਾ ਹੈ ਕਿ ਚੋਣ ਕਮਿਸ਼ਨ 20 ਜਾਂ ਉਸ ਦੇ ਨੇੜੇ ਕਦੇ ਵੀ ਵਿਧਾਨ ਸਭਾ ਚੋਣਾਂ ਦਾ ਐਲਾਨ ਕਰ ਸਕਦਾ ਹੈ। ਸੂਬਾ ਵਿਧਾਨ ਸਭਾ ਦੀਆਂ ਆਮ ਚੋਣਾਂ ਦਾ ਐਲਾਨ ਹੁੰਦਿਆਂ ਹੀ ਪੰਜਾਬ 'ਚ ਕੋਡ ਆਫ ਕੰਡਕਟ ਲੱਗ ਜਾਵੇਗਾ। ਇਸ ਦੇ ਨਾਲ ਹੀ ਸੂਬੇ 'ਚ ਸਮੁੱਚੀ ਸਰਕਾਰੀ ਮਸ਼ੀਨਰੀ ਦਾ ਕੰਟਰੋਲ ਚੋਣ ਕਮਿਸ਼ਨ ਦੇ ਹੱਥਾਂ 'ਚ ਆ ਜਾਵੇਗਾ। ਸੂਬੇ 'ਚ ਸਰਕਾਰ ਪੁਲਸ ਤੇ ਪ੍ਰਸ਼ਾਸਨਿਕ ਅਧਿਕਾਰੀਆਂ ...
[home] [1] 2 3 4 5  [next]1-10 of 47


Recent Posts

Archive

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved