Punjab News Section

Monthly Archives: FEBRUARY 2014


Feb 27

ਖਹਿਰਾ ਨੇ ਸਮੱਗਲਰ ਭੋਲਾ ਦਾ ਕਥਿਤ ਇਕਬਾਲੀਆ ਬਿਆਨ ਕੀਤਾ ਜਾਰੀ

Share this News

ਜਲੰਧਰ : ਪੰਜਾਬ ਕਾਂਗਰਸ ਕਮੇਟੀ ਦੇ ਬੁਲਾਰੇ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਡਰੱਗ ਸਰਗਣਾ ਜਗਦੀਸ਼ ਭੋਲਾ ਨੇ ਈ.ਡੀ. ਦੇ ਸਾਹਮਣੇ ਕੀਤੇ ਗਏ ਪ੍ਰਗਟਾਵੇ ਦੀ ਕਾਪੀ ਮੀਡੀਆ ਦੇ ਸਾਹਮਣੇ ਰਿਲੀਜ਼ ਕਰਦੇ ਹੋਏ ਕਿਹਾ ਕਿ ਭੋਲਾ ਨੇ ਆਪਣੇ ਬਿਆਨ 'ਚ ਮਜੀਠੀਆ ਅਤੇ ਜੇਲ ਮੰਤਰੀ ਸਰਵਣ ਸਿੰਘ ਫਿਲੌਰ ਦੇ ਲੜਕੇ ਦਾ ਨਾਂ ਲਿਆ ਹੈ। 
ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਕਿਹਾ ਕਿ ਭੋਲਾ ਵੱਲੋਂ ਆਈਸ ਡਰੱਗ ਕੀਤੀ ਜਾਂਦੀ ਸੀ ਅਤੇ ਇਸ 'ਚ ਵਰਤੇ ਜਾਣ ਵਾਲੇ ਕੈਮੀਕਲ ਸਿਆਸਤਦਾਨਾਂ ਦੀ ਮਿਲੀਭੁਗਤ ਨਾਲ ਉਸ ਨੂੰ ਮਿਲਦਾ ਸੀ। ਆਈਸ ਡਰੱਗ ਬਾਅਦ 'ਚ ਵਿਦੇਸ਼ਾਂ 'ਚ ਭੇਜੀ ਜਾਂਦੀ ਸੀ। ਭੋਲਾ ਨੇ 2 ਅਪ੍ਰਵਾਸੀਆਂ ਦੇ ਨਾਂ ਵੀ ਲਏ ਹਨ ਜਿਸ 'ਚੋਂ ਇਕ ਦਾ ਨਾਂ ...Feb 27

ਬਾਜਵਾ ਨੇ ਭੋਲਾ ਨਾਲ ਮਿਲੀਭੁਗਤ ਹੋਣ ਕਰਕੇ ਅਦਾਲਤ 'ਚੋਂ ਕੇਸ ਵਾਪਸ ਲਿਆ - ਮਜੀਠੀਆ

Share this News

ਜਲੰਧਰ : ਕਾਂਗਰਸ ਵੱਲੋਂ ਲਗਾਏ ਦੋਸ਼ਾਂ ਦਾ ਜਵਾਬ ਦਿੰਦੇ ਹੋਏ ਪੰਜਾਬ ਦੇ ਮਾਲੀਆ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਪੰਜਾਬ ਕਾਂਗਰਸ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਅਤੇ ਡਰੱਗ ਸਰਗਣਾ ਜਗਦੀਸ਼ ਸਿੰਘ ਭੋਲਾ ਵੱਲੋਂ ਇੱਕ ਗਿਣੀ ਮਿੱਥੀ ਰਣਨੀਤੀ ਤਹਿਤ ਉਨ੍ਹਾਂ ਵਿਰੁੱਧ ਬਿਆਨ ਦਿੱਤੇ ਜਾ ਰਹੇ ਹਨ। ਮਜੀਠੀਆ ਨੇ ਕਿਹਾ ਕਿ 2001 'ਚ ਭੋਲਾ ਵਿਰੁੱਧ ਬਠਿੰਡਾ 'ਚ ਕੇਸ ਦਰਜ ਹੋਇਆ ਸੀ ਅਤੇ 2002 'ਚ ਕਾਂਗਰਸ ਸਰਕਾਰ ਬਣਨ ਤੋਂ ਬਾਅਦ ਬਾਜਵਾ ਨੇ ਭੋਲਾ ਦਾ ਕੇਸ ਬਠਿੰਡਾ ਤੋਂ ਸ਼ਿਫਟ ਕਰਵਾ ਕੇ ਮਾਨਸਾ ਭਿਜਵਾ ਦਿੱਤਾ ਸੀ। ਉਨ੍ਹਾਂ ਕਿਹਾ ਕਿ ਭੋਲਾ ਨੂੰ ਪੰਜਾਬ ਪੁਲਸ ਨੇ ਗ੍ਰਿਫਤਾਰ ਕੀਤਾ। ਹੁਣ ਬਾਜਵਾ ਨੇ ਭੋਲਾ ਨੂੰ ਭਰੋਸਾ ਦਿੱਤਾ ਹੈ ਕਿ ਇਹ ਕੇਸ ਸੀ.ਬੀ.ਆਈ. ਕੋਲ ਰੈਫਰ ...Feb 27

ਜਲੰਧਰ 'ਚ ਗੈਂਗਵਾਰ ਦੌਰਾਨ ਚੱਲ ਗੋਲੀ 'ਚ 2 ਦੀ ਮੌਤ

Share this News

ਜਲੰਧਰ : ਬਸਤੀਆਂ ਦੇ ਖੇਤਰ 'ਚ 7 ਮਈ, 2012 ਵਾਲੇ ਦਿਨ ਇਕ ਮੋਬਾਈਲਾਂ ਦੀ ਦੁਕਾਨ 'ਤੇ ਪ੍ਰਿੰਸ ਨਾਂਅ ਦੇ ਨੌਜਵਾਨ ਦੀ ਉਸ ਦੇ ਹੀ ਪੁਰਾਣੇ ਸਾਥੀਆਂ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ। ਗੋਲੀਆਂ ਚਲਾਉਣ ਵਾਲੇ ਵਿਅਕਤੀਆਂ 'ਚੋਂ ਦਲਜੀਤ ਸਿੰਘ ਬਾਜਵਾ ਉਰਫ ਭਾਨਾ, ਯੁਧਵੀਰ ਅਤੇ ਹੋਰਾਂ 'ਤੇ ਮਾਮਲਾ ਦਰਜ ਕੀਤਾ ਗਿਆ ਸੀ। ਇਸ ਮਾਮਲੇ 'ਚ ਭਾਨਾ ਅਤੇ ਯੁਧਵੀਰ ਭਗੌੜੇ ਕਰਾਰ ਦਿੱਤੇ ਗਏ ਹਨ। ਇਸੇ ਮਾਮਲੇ 'ਚ ਪ੍ਰਿੰਸ ਦੇ ਪਿਤਾ ਨਾਲ ਅਦਾਲਤ 'ਚ ਗਵਾਹੀਆਂ ਭੁਗਤਣ ਲਈ ਪ੍ਰਿੰਸ ਦਾ ਰਿਸ਼ਤੇਦਾਰ ਸਿਮਰਨਜੀਤ ਸਿੰਘ ਅਤੇ ਉਸ ਦਾ ਦੋਸਤ ਦਿਪਾਂਸ਼ੂ ਜਾਇਆ ਕਰਦੇ ਸਨ। ਪ੍ਰਿੰਸ ਹੱਤਿਆ ਮਾਮਲੇ 'ਚ ਗਵਾਹੀਆਂ ਦੀ ਅੱਜ ਅਹਿਮ ਤਰੀਕ ਸੀ, ਇਸ ਲਈ ਸਿਮਰਨਜੀਤ ਸਿੰਘ ਅਤੇ ਦਿਪਾਂਸ਼ੂ ...Feb 27

ਸਾਬਕਾ ਡੀ.ਜੀ.ਪੀ. ਸ਼ਸ਼ੀਕਾਂਤ ਦੀ ਨਾਰਾਜ਼ਗੀ ਦੂਰ ਹੋਈ, ਵਾਪਸ 'ਆਪ' ਪਾਰਟੀ 'ਚ ਪਰਤੇ

Share this News

ਲੁਧਿਆਣਾ : ਆਮ ਆਦਮੀ ਪਾਰਟੀ ਦੇ ਨਾਲ ਵਿਚਾਰਕ ਮਤਭੇਦਾਂ ਕਾਰਨ ਕੁਝ ਦਿਨ ਪਹਿਲਾਂ ਆਮ ਆਦਮੀ ਪਾਰਟੀ ਨੂੰ ਅਲਵਿਦਾ ਆਖ ਕੇ ਗਏ ਪੰਜਾਬ ਦੇ ਸਾਬਕਾ ਡੀ.ਜੀ.ਪੀ. ਸ਼ਸ਼ੀਕਾਂਤ ਮੁੜ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ। ਇਹ ਐਲਾਨ ਉਨ੍ਹਾਂ ਨੇ ਸ਼ਿਵਪੁਰੀ ਸਥਿਤ ਆਲ ਇੰਡੀਆ ਨਸ਼ਾ ਵਿਰੋਧੀ ਰੰਗ ਮੰਚ ਦੇ ਜ਼ਿਲ੍ਹਾ ਮੁੱਖ ਦਫਤਰ ਵਿਖੇ ਆਯੋਜਤ ਮੀਟਿੰਗ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ 'ਆਪ' ਪਾਰਟੀ ਦੇ ਕੇਂਦਰੀ ਆਗੂਆਂ ਵੱਲੋਂ ਆਲ ਇੰਡੀਆ ਨਸ਼ਾ ਵਿਰੋਧੀ ਰੰਗ ਮੰਚ ਵੱਲੋਂ ਚੁੱਕੇ ਗਏ ਮੁੱਦਿਆਂ 'ਤੇ ਸਹਿਮਤੀ ਪ੍ਰਗਟ ਕਰਨ ਮਗਰੋਂ ਉਨ੍ਹਾਂ ਨੇ ਪਾਰਟੀ ਵਿੱਚ ਪਰਤ ਕੇ ਪਾਰਟੀ ਉਮੀਦਵਾਰਾਂ ਦੇ ਪੱਖ ਵਿੱਚ ਪ੍ਰਚਾਰ ਕਰਨ ਦਾ ਫੈਸਲਾ ਕੀਤਾ ਹੈ। ਲੋਕ ਸਭਾ ਚੋਣਾਂ ਲੜਨ ਤੋਂ ਇਨਕਾਰ ਕਰਦਿਆਂ ਉਨ੍ਹਾਂ ...Feb 26

ਬਾਦਲ ਪਰਿਵਾਰ ਲਈ ਵੱਕਾਰ ਦਾ ਸਵਾਲ ਹੈ ਬਠਿੰਡਾ ਲੋਕ ਸਭਾ ਸੀਟ

Share this News

ਬਠਿੰਡਾ : ਬਾਦਲ ਪਰਿਵਾਰ ਲਈ ਵੱਕਾਰੀ ਬਣੇ ਬਠਿੰਡਾ ਲੋਕ ਸਭਾ ਹਲਕੇ 'ਤੇ ਦੇਸ਼ ਵਿਦੇਸ਼ ਦੇ ਲੋਕਾਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ ਕਿਉਂਕਿ ਅਗਾਮੀ ਲੋਕ ਸਭਾ ਚੋਣਾਂ ਵਿੱਚ ਇਸ ਹਲਕੇ ਦੇ ਕੁੱਲ 1502954 ਵੋਟਰ ਜਿਨ੍ਹਾਂ ਵਿੱਚ 699584 ਮਹਿਲਾਵਾਂ ਹਨ, ਇਸ ਸਮੇਂ ਰਾਜਨੀਤੀ 'ਚ ਧਰੁਵ ਤਾਰੇ ਵਾਂਗ ਚਮਕਦੇ ਸੱਤਾਧਾਰੀ ਬਾਦਲ ਪਰਿਵਾਰ ਦਾ ਰਾਜਸੀ ਭਵਿੱਖ ਤਹਿ ਕਰਨਗੇ ਕਿਉਂਕਿ ਪੰਜਾਬ ਦੇ 5ਵੀਂ ਵਾਰ ਮੁੱਖ ਮੰਤਰੀ ਬਣੇ ਸ: ਪ੍ਰਕਾਸ਼ ਸਿੰਘ ਬਾਦਲ ਦੀ ਨੂੰਹ ਮੌਜੂਦਾ ਲੋਕ ਸਭਾ ਮੈਂਬਰ ਹਰਸਿਮਰਤ ਕੌਰ ਬਾਦਲ ਨੂੰ ਅਕਾਲੀ-ਭਾਜਪਾ ਗਠਜੋੜ ਨੇ ਮੁੜ ਬਠਿੰਡਾ ਤੋਂ ਆਪਣਾ ਉਮੀਦਵਾਰ ਬਣਾਇਆ ਹੈ। ਬਠਿੰਡਾ ਹੁਣ ਪੰਜਾਬ ਦੀ 'ਕੈਂਪਸ ਰਾਜਧਾਨੀ' ਦਾ ਰੂਪ ਧਾਰਨ ਕਰ ਚੁੱਕਾ ਹੈ। ਆਪਣੀਆਂ ਮੰਗਾਂ ਮੰਨਵਾਉਣ ਲਈ ਬਹੁਤ ਸਾਰੇ ਵਰਗਾਂ ...Feb 26

ਫਿਰੋਜ਼ਪੁਰ, ਫਰੀਦਕੋਟ ਲੋਕ ਸਭਾ ਹਲਕਿਆਂ ਲਈ ਉਮੀਦਵਾਰਾਂ ਦੀ ਚੋਣ ਸਬੰਧੀ ਬਾਦਲਾਂ 'ਚ ਮਤਭੇਦ

Share this News

ਚੰਡੀਗੜ੍ਹ : ਪਿਤਾ-ਪੁੱਤਰ ਦਰਮਿਆਨ ਮਤਭੇਦ ਕਾਰਨ ਸ਼੍ਰੋਮਣੀ ਅਕਾਲੀ ਦਲ ਦੀਆਂ ਤਿੰਨ ਲੋਕ ਸਭਾ ਸੀਟਾਂ 'ਤੇ ਆਪਣੇ ਉਮੀਦਵਾਰਾਂ ਦੀ ਚੋਣ ਕਈ ਦਿਨਾਂ ਤੋਂ ਲਟਕੀ ਹੋਈ ਹੈ। ਅਕਾਲੀ ਦਲ ਪੰਜਾਬ 'ਚ ਕੁੱਲ 13 ਵਿਧਾਨ ਸਭਾ ਸੀਟਾਂ ਚੋਂ 10 'ਤੇ ਆਪਣੇ ਉਮੀਦਵਾਰ ਖੜ੍ਹੇ ਕਰਦਾ ਹੈ ਅਤੇ ਬਾਕੀ ਤਿੰਨ ਆਪਣੇ ਗਠਜੋੜ ਸਾਂਝੀਦਾਰ ਭਾਜਪਾ ਲਈ ਛੱਡਦਾ ਹੈ। ਅਕਾਲੀ ਦਲ ਨੇ ਆਪਣੇ ਹਿੱਸੇ ਦੀਆਂ 10 ਵਿਚੋਂ 7 ਸੀਟਾਂ 'ਤੇ ਆਪਣੇ ਉਮੀਦਵਾਰ ਐਲਾਨ ਦਿੱਤੇ ਹਨ, ਜਦੋਂ ਕਿ ਪਟਿਆਲਾ, ਫਰੀਦਕੋਟ ਅਤੇ ਫਿਰੋਜ਼ਪੁਰ ਲਈ ਉਮੀਦਵਾਰ ਐਲਾਨਣਾ ਬਾਕੀ ਹੈ। ਅਕਾਲੀ ਦਲ 'ਚ ਉੱਚ ਪੱਧਰੀ ਭਰੋਸੇਯੋਗ ਸੂਤਰਾਂ ਦੀ ਮੰਨੀਏ ਤਾਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਫਿਰੋਜ਼ਪੁਰ ਅਤੇ ਫਰੀਦਕੋਟ ਹਲਕਿਆਂ 'ਚ ਮੌਜੂਦਾ ਸੰਸਦ ਮੈਂਬਰਾਂ ਲੜੀਵਾਰ ਪਰਮਜੀਤ ਕੌਰ ...Feb 26

ਹਲਕੇ ਬਦਲ ਕੇ ਚੋਣ ਲੜਨ ਵਾਲਾ ਅਕਾਲੀ ਜੰਗਜੂ

Share this News

ਆਨੰਦਪੁਰ ਸਾਹਿਬ : ਸ਼੍ਰੋਮਣੀ ਅਕਾਲੀ ਦਲ ਵੱਲੋਂ ਆਗਾਮੀ ਲੋਕ ਸਭਾ ਚੋਣਾਂ ਲਈ ਆਨੰਦਪੁਰ ਸਾਹਿਬ ਹਲਕੇ ਤੋਂ ਚੋਣ ਪਿੜ 'ਚ ਉਤਾਰੇ ਗਏ ਉਮੀਦਵਾਰ ਪ੍ਰੇਮ ਸਿੰਘ ਚੰਦੂਮਾਜਰਾ ਇੱਕ ਅਜਿਹੀ ਰਾਜਨੀਤਕ ਸ਼ਖਸ਼ੀਅਤ ਹਨ, ਜਿਨ੍ਹਾਂ ਨੂੰ ਸੂਬੇ ਦੇ ਬਹੁ-ਗਿਣਤੀ ਵਿਧਾਨ ਸਭਾ ਤੇ ਲੋਕ ਸਭਾ ਹਲਕਿਆਂ ਤੋਂ ਚੋਣ ਲੜਨ ਦਾ ਮੌਕਾ ਮਿਲਿਆ ਹੈ। ਆਪਣੇ 29 ਸਾਲਾਂ ਦੇ ਰਾਜਨੀਤਕ ਸਫਰ ਤੋਂ ਪਹਿਲਾਂ ਉਹ ਖੱਬੇ ਪੱਖੀ ਵਿਚਾਰਧਾਰਾ ਨਾਲ ਸਬੰਧਤ ਰਹੇ ਫਿਰ ਅਕਾਲੀ ਰਾਜਨੀਤੀ 'ਚ ਆਉਣ ਤੋਂ ਬਾਅਦ ਉਹ ਕਈ ਅਕਾਲੀ ਧੜਿਆਂ 'ਚ ਸਰਗਰਮ ਰਹੇ ਹਨ। ਸ੍ਰੀ ਚੰਦੂਮਾਜਰਾ ਹੁਣ ਤੱਕ 4 ਵਿਧਾਨ ਸਭਾ ਹਲਕਿਆਂ ਤੋਂ ਚੋਣ ਲੜ ਚੁੱਕੇ ਹਨ। ਇਹ ਤੱਥ ਵੀ ਰੌਚਿਕ ਹੈ ਕਿ ਇਸ ਅਕਾਲੀ ਆਗੂ ਨੂੰ ਜਿੱਤਾਂ ਘੱਟ ਹੀ ਨਸੀਬ ...Feb 26

ਖਹਿਰਾ ਨੇ ਚੋਣ ਕਮਿਸ਼ਨ ਨੂੰ ਚਿੱਠੀ ਲਿਖ ਪੰਜਾਬ ਦੇ ਮੁੱਖ ਚੋਣ ਅਧਿਕਾਰੀ 'ਤੇ ਲਾਏ ਗੰਭੀਰ ਆਰੋਪ

Share this News

ਚੰਡੀਗੜ੍ਹ : ਪੰਜਾਬ ਕਾਂਗਰਸ ਦੇ ਬੁਲਾਰੇ ਸੁਖਪਾਲ ਸਿੰਘ ਖਹਿਰਾ ਨੇ ਚੋਣ ਕਮਿਸ਼ਨ ਨੂੰ ਇੱਕ ਪੱਤਰ ਲਿਖ ਕੇ ਪੰਜਾਬ ਦੇ ਮੁੱਖ ਚੋਣ ਅਧਿਕਾਰੀ 'ਤੇ ਗੰਭੀਰ ਦੋਸ਼ ਲਾਉਂਦਿਆਂ ਮੰਗ ਕੀਤੀ ਹੈ ਕਿ ਮੁੱਖ ਚੋਣ ਅਧਿਕਾਰੀ ਤੋਂ ਸਪੱਸ਼ਟੀਕਰਨ ਮੰਗਿਆ ਜਾਵੇ। ਸ. ਖਹਿਰਾ ਨੇ ਦੋਸ਼ ਲਾਇਆ ਕਿ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਵੀ.ਕੇ. ਸਿੰਘ 17 ਫਰਵਰੀ ਨੂੰ ਪੰਜਾਬ ਦੇ ਡੀ.ਜੀ.ਪੀ.ਸੁਮੇਧ ਸੈਣੀ ਦੀ ਰਿਹਾਇਸ਼ 'ਤੇ ਗਏ ਅਤੇ ਉੱਥੇ ਸ਼ਾਮ 6 ਵਜੇ ਤੱਕ ਉਨ੍ਹਾਂ ਦੀ ਰਿਹਾਇਸ਼ 'ਤੇ ਰਹੇ। 
ਸ: ਖਹਿਰਾ ਨੇ ਦੋਸ਼ ਲਾਇਆ ਕਿ ਮੁੱਖ ਚੋਣ ਅਧਿਕਾਰੀ ਦੀ ਭੂਮਿਕਾ ਸ਼ੱਕੀ ਹੋ ਗਈ ਹੈ।ਉਨ੍ਹਾਂ ਮੰਗ ਕੀਤੀ ਕਿ ਸ. ਵੀ.ਕੇ. ਸਿੰਘ ਤੋਂ ਸਪੱਸ਼ਟੀਕਰਨ ਮੰਗਿਆ ਜਾਵੇ। ਉਨ੍ਹਾਂ ਆਪਣੇ ਪੱਤਰ ਵਿੱਚ ਇਹ ਵੀ ਦੋਸ਼ ਲਾਇਆ ਕਿ ...Feb 25

ਬੈਂਸ ਭਰਾ ਅਕਾਲੀ ਦਲ ਨੂੰ ਅਲਵਿਦਾ ਕਹਿਣ ਲਈ ਤਿਆਰ

Share this News

ਲੁਧਿਆਣਾ : ਲੁਧਿਆਣਾ  'ਚ ਆਜ਼ਾਦ ਤੌਰ 'ਤੇ ਵਿਧਾਨ ਸਭਾ ਚੋਣ ਜਿੱਤ ਕੇ ਅਕਾਲੀ ਦਲ ਦੇ ਸਹਾਇਕ ਵਿਧਾਇਕ ਬਣੇ ਬੈਂਸ ਭਰਾਵਾਂ ਨੇ ਜਗਰਾਉਂ ਦੀ ਫਤਹਿ ਰੈਲੀ 'ਚ ਸ਼ਮੂਲੀਅਤ ਨਾ ਕਰਕੇ ਅਕਾਲੀ ਦਲ ਨੂੰ ਅਲਵਿਦਾ ਕਹਿਣ ਦਾ ਸੰਕੇਤ ਦਿੱਤਾ ਹੈ ਅਤੇ ਵਿਧਾਇਕ ਸ: ਸਿਮਰਜੀਤ ਸਿੰਘ ਬੈਂਸ ਵੱਲੋਂ ਆਜ਼ਾਦ ਤੌਰ 'ਤੇ ਲੁਧਿਆਣਾ ਤੋਂ ਲੋਕ ਸਭਾ ਚੋਣ ਲੜਨ ਲਈ ਅੰਦਰੋ-ਅੰਦਰ ਪੂਰੀ ਤਿਆਰੀ ਖਿੱਚ ਲਈ ਦੱਸੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਬਲਵਿੰਦਰ ਸਿੰਘ ਬੈਂਸ ਅਤੇ ਸਿਮਰਜੀਤ ਸਿੰਘ ਬੈਂਸ ਭਰਾਵਾਂ ਨੇ ਪਿਛਲੀ ਵਿਧਾਨ ਸਭਾ ਚੋਣ ਲੁਧਿਆਣਾ ਸ਼ਹਿਰ ਦੇ ਦੋ ਹਲਕਿਆਂ ਤੋਂ ਆਜ਼ਾਦ ਤੌਰ 'ਤੇ ਲੜੀ ਸੀ ਤੇ ਵੱਡੇ ਫਰਕ ਨਾਲ ਜੇਤੂ ਰਹੇ ਸਨ। ਵਿਧਾਨ ...Feb 24

ਪੰਜਾਬ ਸਰਕਾਰ ਦਾ ਖਜ਼ਾਨਾ ਭਰੇਗੀ ਸਸਤੀ ਸ਼ਰਾਬ

Share this News

ਚੰਡੀਗੜ੍ਹ : ਪੰਜਾਬ ਮੰਤਰੀ ਮੰਡਲ ਨੇ ਅੱਜ 4671 ਕਰੋੜ ਰੁਪਏ ਦਾ ਮਾਲੀਆ ਇਕੱਤਰ ਕਰਨ ਲਈ ਹੋਰ ਵਧੇਰੇ ਖਪਤਕਾਰ ਪੱਖੀ ਆਬਕਾਰੀ ਨੀਤੀ 2014-15 ਨੂੰ ਪ੍ਰਵਾਨਗੀ ਦੇ ਦਿੱਤੀ ਜਦ ਕਿ ਪਿਛਲੇ ਸਾਲ 3947 ਕਰੋੜ ਰੁਪਏ ਦਾ ਟੀਚਾ ਮਿੱਥਿਆ ਸੀ ਅਤੇ ਇਸ ਸਾਲ 724 ਕਰੋੜ ਰੁਪਏ ਦੀ ਵਾਧੂ ਆਮਦਨ ਦਾ ਅਨੁਮਾਨ ਹੈ।
ਇਸ ਨਵੀਂ ਨੀਤੀ ਨੂੰ ਅੱਜ ਇੱਥੇ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਉਨ੍ਹਾਂ ਦੇ ਦਫਤਰ ਵਿਖੇ ਹੋਈ ਮੰਤਰੀ ਮੰਡਲ ਦੀ ਮੀਟਿੰਗ ਦੌਰਾਨ ਪ੍ਰਵਾਨਗੀ ਦਿੱਤੀ ਗਈ। ਬੁਲਾਰੇ ਨੇ ਦੱਸਿਆ ਕਿ ਇਸ ਨੀਤੀ ਵਿੱਚ ਜ਼ਿਆਦਾ ਜ਼ੋਰ ਇਸ ਗੱਲ 'ਤੇ ਦਿੱਤਾ ਗਿਆ ਕਿ ਸ਼ਰਾਬ ਦੀਆਂ ਕੀਮਤਾਂ ਵਿੱਚ ਵਾਧਾ ...
[home] [1] 2 3 4 5 6  [next]1-10 of 55


Recent Posts

Archive

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved