Punjab News Section

Monthly Archives: FEBRUARY 2015


Feb 23

ਛੇ ਨਗਰ ਨਿਗਮਾਂ ਲਈ 70 ਫ਼ੀਸਦੀ ਮਤਦਾਨ

Share this News

ਚੰਡੀਗੜ੍ਹ : ਪੰਜਾਬ ਦੇ 6 ਸ਼ਹਿਰਾਂ ਵਿੱਚ ਨਗਰ ਨਿਗਮ ਚੋਣਾਂ ਲਈ ਪਈਆਂ ਵੋਟਾਂ ਦੌਰਾਨ ਬਠਿੰਡਾ ਵਿੱਚ ਵਾਪਰੀਆਂ ਇੱਕਾ ਦੁੱਕਾ ਘਟਨਾਵਾਂ ‘ਚ ਤਿੰਨ ਵਿਅਕਤੀ ਜ਼ਖ਼ਮੀ ਹੋ ਗਏ। ਬਾਕੀ ਸ਼ਹਿਰਾਂ ਵਿੱਚ ਚੋਣਾਂ ਦਾ ਅਮਲ ਸ਼ਾਂਤੀ ਪੂਰਵਕ ਨੇਪਰੇ ਚੜ੍ਹ ਗਿਆ। ਬਠਿੰਡਾ, ਮੁਹਾਲੀ, ਮੋਗਾ, ਹੁਸ਼ਿਆਰਪੁਰ, ਪਠਾਨਕੋਟ ਤੇ ਫਗਵਾੜਾ ‘ਚ ਵੋਟਾਂ ਪੈਣ ਨਾਲ ਮਿਊਂਸਿਪਲ ਚੋਣਾਂ ਦਾ ਪਹਿਲਾ ਗੇੜ ਵੀ ਖ਼ਤਮ ਹੋ ਗਿਆ। ਰਾਜਸੀ ਪਾਰਟੀਆਂ ਨੇ ਸੰਜਮ ਤੋਂ ਕੰਮ ਲੈਂਦਿਆਂ ਇਨ੍ਹਾਂ ਚੋਣਾਂ ਨੂੰ ਅਮਨ ਅਮਾਨ ਨਾਲ ਸਿਰੇ ਲਾ ਦਿੱਤਾ। ਚੋਣ ਕਮਿਸ਼ਨ ਵੱਲੋਂ ਜਾਰੀ ਵੇਰਵਿਆਂ ਮੁਤਾਬਕ ਸ਼ਹਿਰਾਂ ਵਿੱਚ ਕੁੱਲ 70 ਫ਼ੀਸਦੀ ਦੇ ਕਰੀਬ ਵੋਟਾਂ ਪਈਆਂ। ਪਟਿਆਲਾ ਤੇ ਜਲੰਧਰ ਨਗਰ ਨਿਗਮਾਂ ਦੇ 3 ਵਾਰਡਾਂ ਦੀ ਉਪ ਚੋਣਾਂ ਲਈ 54.54 ਫ਼ੀਸਦੀ ਵੋਟ ਪਏ। ਸਭ ...Feb 23

ਆਮ ਆਦਮੀ ਪਾਰਟੀ ਦਾ ‘ਦਰਦ ਪੰਜਾਬ ਦਾ ਹਾਲ ਪੰਜਾਬ ਦਾ’ ਪ੍ਰੋਗਰਾਮ ਸਰਕਾਰਾਂ ਦੀ ਨਲਾਇਕੀਆਂ ਜੱਗ ਜਾਹਿਰ ਕਰੇਗਾ - ਛੋਟੇਪੁਰ

Share this News

ਫਤਿਹਗੜ : ਆਮ ਅਦਾਮੀ ਪਾਰਟੀ ੰਪਜਾਬ ਦੇ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਨੇ ਆਪਣੇ ਜ਼ੱਦੀ ਪਿੰਡ ਛੋਟੇਪੁਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ ਵਲੋਂ 26 ਫਰਵਰੀ ਤੋਂ ਪੰਜਾਬ ਭਰ ਵਿਚ ਸ਼ੁਰੂ ਕੀਤੇ ਜਾ ਰਹੇ ਲੋਕ ਚੇਤਨਾਂ ਪ੍ਰੋਗਰਾਮ ’ਦਰਦ ਪੰਜਾਬ ਦਾ ਹਾਲ ਪੰਜਾਬ ਦਾ’  ਅਕਾਲੀ ਭਾਜਪਾ ਸਰਕਾਰ  ਅਤੇ ਕਾਂਗਰਸ ਦੀਆਂ ਨਲਾਇਕੀਆਂ ਜੱਗ ਜਹਿਰ ਕਰੇਗੀ। ਇਸ ਮੌਕੇ ਤੇ ਛੋਟੇਪੁਰ ਨੇ ਕਿਹਾ ਕਿ ’ਦਰਦ ਪੰਜਾਬ ਦਾ ’ ਤਹਿਤ ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਦੀ ਬਦੌਲਤ ਪੰਜ ਦਰਿਆਵਾਂ ਅਤੇ ਗੁਰੂਆਂ ਪੀਰਾਂ ਦੀ ਪਵਿੱਤਰ ਧਰਤੀ ਪੰਜਾਬ ਵਿਚ ਨਸ਼ਿਆਂ ਦੇ ਵਹਿ ਰਹੇ ਛੇਵੇ ਦਰਿਆਵ ਕਾਰਨ ਮਾਵਾਂ ਦੇ  ਪੁੱਤ, ਭੈਣਾਂ ਦਾ ਭਰਾਂ ਅਤੇ ਸੁਹਾਗਣਾਂ ਦੇ ਸੁਹਾਗ ਮੌਤ ...Feb 23

ਅਕਾਲੀ ਜਥੇਦਾਰਾਂ ਦੀ ਕਠਪੁਤਲੀ ਬਣੀ ਪੁਲਿਸ - ਸੁਨੀਲ ਜਾਖੜ

Share this News

ਅਬੋਹਰ : ਗੁਰੂਹਰਸਹਾਏ ਪੁਲਿਸ ਨੇ ਕਾਂਗਰਸੀ ਵਿਧਾਇਕ ਰਾਣਾ ਗੁਰਮੀਤ ਸਿੰਘ ਸੋਢੀ ਦੇ ਪੁੱਤਰ ਅਤੇ ਚਾਰ ਹੋਰਾਂ ਵਿਰੁਧ ਇਰਾਦਾ ਕਤਲ ਦਾ ਮਾਮਲਾ ਦਰਜ ਕੀਤਾ ਹੈ। ਅਕਾਲੀ ਵਰਕਰ ਸੁਖਵੰਤ ਸਿੰਘ ਨੇ ਪੁਲਿਸ ਕੋਲ ਸ਼ਿਕਾਇਤ ਕੀਤੀ ਸੀ ਕਿ ਸੋਢੀ ਦੇ ਪੁੱਤਰ ਅਨੁਮੀਤ ਸਿੰਘ ਸੋਢੀ ਅਤੇ ਹੋਰਨਾਂ ਨੇ 14 ਫ਼ਰਵਰੀ ਨੂੰ ਉਸ 'ਤੇ ਗੋਲੀਆ ਚਲਾ ਕੇ ਉਸ ਨੂੰ ਜ਼ਖ਼ਮੀ ਕਰ ਦਿਤਾ ਅਤੇ ਉਸ ਨੂੰ ਹਸਪਤਾਲ ਦਾਖ਼ਲ ਹੋਣਾ ਪਿਆ। ਅਕਾਲੀ ਵਰਕਰ ਦੇ ਬਿਆਨ ਦੇ ਆਧਾਰ 'ਤੇ ਪੁਲਿਸ ਨੇ ਕਲ  ਉਕਤ ਵਿਰੁਧ ਮਾਮਲਾ ਦਰਜ ਕਰ ਲਿਆ।
ਉਧਰ ਕਾਂਗਰਸ ਵਿਧਾਇਕ ਦਲ ਦੇ ਨੇਤਾ ਸੁਨੀਲ ਜਾਖੜ ਨੇ ਰਾਣਾ ਗੁਰਮੀਤ ਸਿੰਘ ਸੋਢੀ ਦੇ ਪੁੱਤਰ ਅਨੁਮੀਤ ਸਿੰਘ ਹੀਰਾ ਸੋਢੀ ਵਿਰੁਧ 'ਝੂਠਾ' ਪੁਲਿਸ ਕੇਸ ਬਣਾਉਣ ਦੀ ਸਖ਼ਤ ...Feb 20

ਪੰਜਾਬ ਨੂੰ 5 ਦਿਨਾਂ 'ਚ ਮਿਲਿਆ ਦੂਜਾ 'ਐਵਾਰਡ'

Share this News

ਚੰਡੀਗੜ੍ਹ : ਇਕ ਪਾਸੇ ਜਿੱਥੇ ਅਕਾਲੀ-ਭਾਜਪਾ ਗਠਜੋੜ 'ਚ ਕੈਬਨਿਟ ਮੰਤਰੀ ਅਨਿਲ ਜੋਸ਼ੀ ਦੇ ਭਰਾ ਰਾਜਾ ਜੋਸ਼ੀ 'ਤੇ ਹੋਏ ਹਮਲੇ ਤੋਂ ਬਾਅਦ ਦਰਾਰ ਪੈਂਦੀ ਨਜ਼ਰ ਆ ਰਹੀ ਹੈ, ਉੱਥੇ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬ ਨੂੰ ਇਕ ਹੋਰ ਐਵਾਰਡ ਦੇ ਦਿੱਤਾ ਹੈ। ਵੀਰਵਾਰ ਨੂੰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਖੇਤੀ ਲਈ ਬੈਸਟ ਐਵਾਰਡ ਨਾਲ ਸਨਮਾਨਿਤ ਕਤਾ ਗਿਆ।
ਜ਼ਿਕਰਯੋਗ ਹੈ ਕਿ 5 ਦਿਨ ਪਹਿਲਾਂ ਹੀ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਸੋਲਰ ਪਾਵਰ ਲਈ ਬੈਸਟ ਐਵਾਰਡ ਮਿਲਿਆ ਸੀ। ਇਸ ਤੋਂ ਬਾਅਦ ਤਾਂ ਇਹੀ ਕਿਹਾ ਜਾ ਸਕਦਾ ਹੈ ਕਿ ਰਾਜਾ ਜੋਸ਼ੀ ਦੀ ਘਟਨਾ ਤੋਂ ਬਾਅਦ ਸ਼ਾਇਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਕਾਲੀ-ਭਾਜਪਾ ਗਠਜੋੜ 'ਚ ਪੈਚਅਪ ਕਰਨ ਦੀ ਕੋਸ਼ਿਸ਼ ...Feb 20

ਜਲੰਧਰ 'ਚ ਅਨੋਖੀ ਨਿਲਾਮੀ - 'ਗਰੀਬ ਹਿੰਦੋਸਤਾਨੀ' ਦੇ ਸੂਟ ਦਾ ਮੁੱਲ ਪਿਆ 61 ਹਜ਼ਾਰ

Share this News

ਜਲੰਧਰ  : ਸੂਬਾ ਕਾਂਗਰਸ ਦੇ ਐੱਸ. ਸੀ. ਵਿਭਾਗ ਤੇ ਸਮਾਜ ਸੇਵੀ ਸੰਸਥਾ 'ਕੋਸ਼ਿਸ਼' ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਵਾਦਿਤ 10 ਲੱਖੇ ਸੂਟ ਦੇ ਬਰਾਬਰ ਡੀ. ਸੀ. ਦਫਤਰ ਸਾਹਮਣੇ ਆਯੋਜਿਤ ਇਕ ਅਨੋਖੀ ਨਿਲਾਮੀ ਦੌਰਾਨ ਇਕ ਗਰੀਬ ਹਿੰਦੁਸਤਾਨੀ ਦਾ ਸੂਟ 61 ਹਜ਼ਾਰ ਰੁਪਿਆਂ 'ਚ ਵਿਕਿਆ। ਇਸ ਦੌਰਾਨ ਕਾਂਗਰਸੀ ਵਰਕਰਾਂ ਨੇ 'ਨਿਲਾਮੀ ਸ਼ਾਨ ਨਹੀਂ ਹੋਤੀ' ਨਾਮੀ ਇਕ ਛੋਟਾ ਨਾਟਕ ਵੀ ਪੇਸ਼ ਕੀਤਾ, ਜਿਸ ਦੀ ਲੋਕਾਂ ਨੇ ਖੂਬ ਪ੍ਰਸ਼ੰਸਾ ਕੀਤੀ।
100 ਰੁਪਏ ਤੋਂ ਸ਼ੁਰੂ ਹੋਈ ਸੂਟ ਦੀ ਵੱਧ ਤੋਂ ਵੱਧ ਬੋਲੀ ਜਲੰਧਰ ਦੇ ਕਮਲ ਕਨੌਜੀਆ ਨੇ ਲਗਾਈ। ਸੂਬਾਈ ਐੱਸ. ਸੀ. ਵਿਭਾਗ  ਦੇ ਚੇਅਰਮੈਨ ਡਾ. ਰਾਜ ਕੁਮਾਰ ਚੱਬੇਵਾਲ ਨੇ ਨਿਲਾਮੀ ਵਿਚ ਸ਼ਾਮਲ ਹੋਏ ਇਕੱਠ ਨੂੰ ਸੰਬੋਧਿਤ ਕਰਦਿਆਂ ਦੱਸਿਆ ਕਿ ...Feb 20

ਦੋ ਗੈਂਗਸਟਰ ਵਿਦੇਸ਼ੀ ਹਥਿਆਰਾਂ ਤੇ 20 ਲੱਖ ਰੁਪਏ ਸਮੇਤ ਗ੍ਰਿਫ਼ਤਾਰ

Share this News

ਫਰੀਦਕੋਟ :  ਫ਼ਰੀਦਕੋਟ ਪੁਲੀਸ ਨੇ ਲੱਗਭਗ ਇੱਕ ਦਰਜਨ ਮੁਕੱਦਮਿਆਂ ਵਿੱਚ ਲੋੜੀਂਦੇ ਨਾਮੀ ਗੈਂਗਸਟਰ ਰਣਜੀਤ ਸਿੰਘ ਉਰਫ਼ ਡੁਪਲਾ ਅਤੇ ਗੁਰਚਰਨ ਸਿੰਘ ਉਰਫ਼ ਰਿੰਕਾ ਨੂੰ ਸੱਤ ਵਿਦੇਸ਼ੀ ਪਿਸਤੌਲ, ਦੋ ਰਿਵਾਲਵਰ, ਦੋ 315 ਬੋਰ ਰਾਈਫਲਾਂ ਅਤੇ 20 ਲੱਖ ਰੁਪਏ ਸਮੇਤ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਗੈਂਗਸਟਰਾਂ ਤੋਂ ਕੋਲੋਂ ਫੜੀਆਂ ਗਈਆਂ ਰਾਈਫ਼ਲਾਂ ਬੈਲਜ਼ੀਅਮ ਦੀਆਂ ਬਣੀਆਂ ਹਨ। ਇਹਨਾਂ ਕੋਲੋਂ ਫੜੇ ਗਏ ਪ੍ਰਤੀ ਹਥਿਆਰ ਦੀ ਕੀਮਤ 25 ਤੋਂ 30 ਲੱਖ ਰੁਪਏ ਹੈ। ਅੱਜ ਇੱਥੇ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਆਈ.ਜੀ. ਪਰਮਰਾਜ ਸਿੰਘ ਉਮਰਾਨੰਗਲ ਅਤੇ ਜਿਲ੍ਹਾ ਪੁਲੀਸ ਮੁਖੀ ਚਰਨਜੀਤ ਸਿੰਘ ਸ਼ਰਮਾ ਨੇ ਕਿਹਾ ਕਿਗੈਂਗਸਟਰਾਂ ਨੇ ਪੁਲੀਸ ਉੱਪਰ ਗੋਲੀਆਂ ਵੀ ਚਲਾਈਆਂ ਪਰੰਤੂ ਪੁਲੀਸ ਰਣਜੀਤ ਸਿੰਘ ਡੁਪਲਾ ਅਤੇ ਗੁਰਚਰਨ ਸਿੰਘ ਰਿੰਕਾ ਨੂੰ ਗ੍ਰਿਫ਼ਤਾਰ ...Feb 16

ਸੁੱਖਾਂ ਕਾਹਲਵਾਂ ਹੱਤਿਆਕਾਂਡ ਦੇ ਖੁੱਲੇ ਕਈ ਸਨਸਨੀਖੇਜ਼ ਰਾਜ

Share this News

ਫਗਵਾੜਾ : ਪੰਜਾਬ ਦੇ ਬਹੁਚਰਚਿਤ ਸ਼ਾਰਪਸ਼ੂਟਰ ਸੁੱਖਾ ਕਾਹਲਵਾਂ ਹੱਤਿਆਕਾਂਡ 'ਚ ਸ਼ਾਮਲ ਪ੍ਰੇਮਾ ਲਹੌਰੀਆ ਗੈਂਗ ਦੇ ਪੁਲਸ ਵੱਲੋਂ ਗ੍ਰਿਫਤਾਰ ਕੀਤੇ ਗਏ ਗੈਂਗਸਟਰ ਕਰਮਜੀਤ ਸਿੰਘ ਉਰਫ ਸਾਬ ਵਾਸੀ ਪਿੰਡ ਨਾਹਲਾਂ ਨੂੰ ਅੱਜ ਪੁਲਸ ਥਾਣਾ ਸਦਰ ਫਗਵਾੜਾ ਦੀ ਟੀਮ ਵੱਲੋਂ ਬੇਹੱਦ ਸਖਤ ਪੁਲਸ ਬੰਦੋਬਸਤ 'ਚ ਸਥਾਨਕ ਅਦਾਲਤ 'ਚ ਪੇਸ਼ ਕੀਤਾ ਗਿਆ। ਮਿਲੀ ਜਾਣਕਾਰੀ ਅਨੁਸਾਰ ਅਦਾਲਤ ਨੇ ਦੋਸ਼ੀ ਕਰਮਜੀਤ ਸਿੰਘ ਉਰਫ ਸਾਬ ਨੂੰ 2 ਦਿਨ ਦੇ ਪੁਲਸ ਰਿਮਾਂਡ 'ਤੇ ਭੇਜਣ ਦੇ ਆਦੇਸ਼ ਜਾਰੀ ਕਰ ਦਿੱਤੇ ਹਨ। ਇਸ ਦੌਰਾਨ ਪੁਲਸ ਸੂਤਰਾਂ ਨੇ  ਖੁਲਾਸਾ ਕੀਤਾ ਹੈ ਕਿ ਦੋਸ਼ੀ ਗੈਂਗਸਟਰ ਕਰਮਜੀਤ ਸਿੰਘ ਉਰਫ ਸਾਬ ਤੋਂ ਹਾਲੇ ਤੱਕ ਚੱਲੀ ਪੁਲਸ ਪੁੱਛਗਿੱਛ ਦੌਰਾਨ ਉਸਨੇ ਕਈ ਅਹਿਮ ਰਾਜ ਖੋਲ੍ਹਦੇ ...Feb 16

ਮੁੱਖ ਮੰਤਰੀ ਨੇ ਬੰਦੀ ਸਿੰਘਾਂ ਦੀ ਰਿਹਾਈ ਲਈ ਕੇਂਦਰ ਨੂੰ ਕੋਈ ਪੱਤਰ ਨਹੀਂ ਲਿਖਿਆ

Share this News

ਅੰਮ੍ਰਿਤਸਰ : ਕੀ ਮੁੱਖ ਮੰਤਰੀ ਸ੍ਰ. ਪ੍ਰਕਾਸ਼ ਸਿੰਘ ਬਾਦਲ ਨੇ ਜੇਲ੍ਹਾਂ ਵਿੱਚ ਬੰਦ ਸਿੱਖਾਂ ਦੀ ਰਿਹਾਈ ਲਈ ਕੇਂਦਰ ਸਰਕਾਰ ਨੂੰ ਕੋਈ ਪੱਤਰ ਨਹੀਂ ਲਿਖਿਆ ? ਇਹ ਸਵਾਲ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਭਾਈ ਗੁਰਬਖਸ਼ ਸਿੰਘ ਖ਼ਾਲਸਾ ਦੀ ਭੁੱਖ ਹੜਤਾਲ ਸਮੇਂ ਮੁੱਖ ਮੰਤਰੀ ਸ੍ਰ. ਪ੍ਰਕਾਸ਼ ਸਿੰਘ ਬਾਦਲ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਦਾਅਵਾ ਕੀਤਾ ਸੀ ਕਿ ਉਨ੍ਹਾਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਹੋਣ ਦੇ ਬਾਵਜੂਦ ਜੇਲ੍ਹਾਂ ਵਿੱਚ ਬੰਦ ਸਿੱਖਾਂ ਦੀ ਰਿਹਾਈ ਲਈ ਕੇਂਦਰ ਸਰਕਾਰ ਨੂੰ ਪੱਤਰ ਲਿਖਿਆ ਹੈ। ਇਸ ਤੋਂ ਬਾਅਦ ਜੇਲ੍ਹਾਂ ਵਿੱਚ ਬੰਦੀ ਸਿੱਖਾਂ ਦੇ ਪਰਿਵਾਰ ਸ੍ਰ. ਬਾਦਲ ਦੇ ਪੱਤਰ ਦੇ ਜਵਾਬ ਵਿੱਚ ਕੇਂਦਰ ਸਰਕਾਰ ਦੀ ਪ੍ਰਤੀਕਿਰਿਆ ਦੀ ਉਡੀਕ ...Feb 16

ਪੁਲਿਸ ਨੂੰ ਵਿਧਾਨ ਸਭਾ ਚੋਣਾਂ 'ਚ ਦੇਖ ਲਵਾਂਗੇ - ਕੈਪਟਨ

Share this News

ਪਟਿਆਲਾ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਥਾਨਕ ਲੋਕਲ ਬਾਡੀ ਚੋਣਾਂ ਵਿੱਚ ਅਕਾਲੀਆਂ ਵੱਲੋਂ ਪੁਲਿਸ ਦੇ ਦਮ 'ਤੇ ਕਾਂਗਰਸੀ ਵਰਕਰਾਂ ਨੂੰ ਨਿਸ਼ਾਨਾ ਬਣਾਉਣ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਸੱਤਾਧਾਰੀ ਗੱਠਜੋੜ ਅਤੇ ਅਫਸਰਸ਼ਾਹੀ ਨੂੰ ਇਹ ਗੱਲ ਆਪਣੇ ਦਿਮਾਗ 'ਚ ਰੱਖਣੀ ਚਾਹੀਦੀ ਹੈ ਕਿ 2017 ਦੀਆਂ ਆਮ ਚੋਣਾਂ ਹੁਣ ਦੂਰ ਨਹੀਂ ਹਨ।
ਕੈਪਟਨ ਅਮਰਿੰਦਰ ਸਿੰਘ ਨੇ ਇਕ ਬਿਆਨ ਵਿੱਚ ਪੁਲਿਸ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਅੱਖਾਂ ਬੰਦ ਕਰ ਕੇ ਅਕਾਲੀਆਂ ਦੇ ਨਕਸ਼ੇ ਕਦਮਾਂ 'ਤੇ ਨਾ ਚੱਲੋ। ਉਨ੍ਹਾਂ ਕਾਂਗਰਸੀ ਵਰਕਰਾਂ ਦੇ ਖਿਲਾਫ ਰਾਜ ਭਰ ਵਿੱਚ ਦਰਜ ਕੀਤੇ ਗਏ ਝੂਠੇ ਮਾਮਲਿਆਂ ਨੂੰ ਰੱਦ ਕਰਨ ਦੀ ਮੰਗ ਕੀਤੀ ਅਤੇ ਕਿਹਾ ...Feb 16

ਅੱਤਵਾਦੀ ਤਾਰਾ ਨੇ ਅਦਾਲਤ 'ਚ 'ਖਾਲਿਸਤਾਨ ਜ਼ਿੰਦਾਬਾਦ' ਦੇ ਲਾਏ ਨਾਅਰੇ

Share this News

ਬਠਿੰਡਾ : ਖਾਲਿਸਤਾਨ ਟਾਈਗਰ ਫੋਰਸ ਨਾਲ ਸਬੰਧਿਤ ਦੱਸੇ ਜਾਂਦੇ ਖਾੜਕੂ ਜਗਤਾਰ ਸਿੰਘ ਤਾਰਾ ਅਤੇ ਅਮਰਜੀਤ ਸਿੰਘ ਨੂੰ ਬਠਿੰਡਾ ਵਿਖੇ ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ (ਫਸਟ ਕਲਾਸ) ਸ੍ਰੀ ਗੁਰਪ੍ਰੀਤ ਸਿੰਘ ਦੀ ਅਦਾਲਤ 'ਚ ਪੇਸ਼ ਕੀਤਾ ਗਿਆ, ਜਿੱਥੇ ਪੁਲਿਸ ਦੁਆਰਾ ਜਗਤਾਰ ਸਿੰਘ ਤਾਰਾ ਖਿਲਾਫ਼ ਕੋਈ ਠੋਸ ਸਬੂਤ ਨਾ ਦਿੱਤੇ ਜਾਣ ਕਰਕੇ ਅਦਾਲਤ ਨੇ ਤਾਰਾ ਦਾ ਪੁਲਿਸ ਰਿਮਾਂਡ ਖ਼ਤਮ ਕਰਕੇ ਉਸ ਨੂੰ ਪਟਿਆਲਾ ਜੇਲ੍ਹ ਭੇਜ ਦਿੱਤਾ, ਜਦਕਿ ਅਮਰਜੀਤ ਸਿੰਘ ਦਾ ਅਜੇ ਦੋ ਦਿਨਾਂ ਹੋਰ ਪੁਲਿਸ ਰਿਮਾਂਡ ਦਿੱਤਾ ਗਿਆ। ਇਸ ਤੋਂ ਪਹਿਲਾਂ ਜਗਤਾਰ ਸਿੰਘ ਤਾਰਾ ਤੇ ਅਮਰਜੀਤ ਸਿੰਘ ਦੀ ਬਠਿੰਡਾ ਅਦਾਲਤ 'ਚ ਪੇਸ਼ੀ ਕਰਕੇ ਵੱਡੀ ਗਿਣਤੀ ਪੁਲਿਸ ਮੁਲਾਜ਼ਮ ਅਦਾਲਤੀ ਕੰਪਲੈਕਸ ਦੇ ਬਾਹਰ ਤਾਇਨਾਤ ਕੀਤੇ ਗਏ ਸਨ। ਜਿਉਂ ਹੀ ...
[home] [1] 2 3  [next]1-10 of 28


Recent Posts

Archive

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved