Punjab News Section

Monthly Archives: FEBRUARY 2016


Feb 29

ਵਿਆਹ ਦੇ ਸ਼ਗਨ ਸਮਾਗਮ ਵਿਚ ਛੇੜਖਾਨੀ ਦਾ ਵਿਰੋਧ ਕਰਨ 'ਤੇ ਟੀਚਰ ਨੂੰ ਮਾਰੀ ਗੋਲੀ

Share this News

ਬਟਾਲਾ : ਐਤਵਾਰ ਨੂੰ ਬਟਾਲਾ-ਜਲੰਧਰ ਰੋਡ 'ਤੇ ਇਕ ਵਿਆਹ ਸਮਾਗਮ ਦੌਰਾਨ ਉਸ ਵੇਲੇ ਮਾਤਮ ਛਾ ਗਿਆ ਜਦੋਂ ਕੁਝ ਨੌਜਵਾਨਾਂ ਨੇ ਗੋਲੀ ਮਾਰ ਕੇ ਇਕ ਔਰਤ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਦਰਅਸਲ ਇਹ ਘਟਨਾ ਛੇੜਛਾੜ ਦੇ ਵਿਰੋਧ ਕਾਰਨ ਹੋਈ। ਪਿੰਡ ਡੱਲ੍ਹਾ ਦੀ ਰਹਿਣ ਵਾਲੇ ਇਕ ਪਰਿਵਾਰ ਦੀ ਧੀ ਦਾ ਸ਼ਗਨ ਸਮਾਰੋਹ ਬਟਾਲਾ ਦੇ ਢੀਂਡਸਾ ਪੈਲੇਸ 'ਚ ਚੱਲ ਰਿਹਾ ਸੀ, ਉਥੇ ਲੜਕੇ ਵਾਲਿਆਂ ਦੀ ਰਿਸ਼ਤੇਦਾਰ ਰੁਪਿੰਦਰ ਕੌਰ ਜਿਹੜੀ ਸਰਕਾਰੀ ਸਕੂਲ ਦੀ ਅਧਿਆਪਕ ਵੀ ਆਪਣੇ ਪਤੀ ਨਾਲ ਆਈ ਸੀ। ਜਦੋਂ ਉਹ ਆਈਸਕ੍ਰੀਮ ਖਾਣ ਲਈ ਹਾਲ ਦੇ ਅੰਦਰ ਗਈ ਤਾਂ ਡੱਲ੍ਹਾ ਪਿੰਡ ਦੇ ਨੌਜਵਾਨ ਪਰਮਿੰਦਰ ਸਿੰਘ ਮੋਨੂੰ ਨੇ ਆਪਣੇ ਦੋ ਸਾਥੀਆਂ ਨਾਲ ਮਿਲ ਕੇ ਉਸ ਨਾਲ ਛੇੜਛਾੜ ਕਰਨੀ ...Feb 29

ਲੁਧਿਆਣਾ : ਕੇਜਰੀਵਾਲ ਦੇ ਕਾਫਲੇ 'ਤੇ ਪਥਰਾਅ - ਕਾਰ ਦਾ ਸ਼ੀਸ਼ਾ ਟੁੱਟਿਆ

Share this News

ਲੁਧਿਆਣਾ : ਦਿੱਲੀ ਦੇ ਮੁੱਖ ਮੰਤਰੀ ਤੇ ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਗੱਡੀ ‘ਤੇ ਹਮਲਾ ਕੀਤਾ ਗਿਆ ਹੈ। ਕੇਜਰੀਵਾਲ ਦੀ ਗੱਡੀ ‘ਤੇ ਕੁੱਝ ਲੋਕਾਂ ਨੇ ਪੱਥਰਬਾਜ਼ੀ ਕੀਤੀ ਹੈ। ਇਹ ਹਮਲਾ ਹਸਨਪੁਰ ਪਿੰਡ ਦੇ ਨੇੜੇ ਹੋਇਆ ਹੈ। ਇਸ ਪੱਥਰਬਾਜ਼ੀ ਦੌਰਾਨ ਕੇਜਰੀਵਾਲ ਦੀ ਗੱਡੀ ਦਾ ਸ਼ੀਸ਼ਾ ਟੁੱਟ ਗਿਆ। ਹਾਲਾਂਕਿ ਹਮਲੇ ‘ਚ ਕੇਜਰੀਵਾਲ ਵਾਲ ਵਾਲ ਬਚ ਗਏ। ਜਿਸ ਵੇਲੇ ਇਹ ਹਮਲਾ ਕੀਤਾ ਗਿਆ ਉਹ ਲੁਧਿਆਣਾ ਤੋਂ ਹਸਨਪੁਰ ਪਿੰਡ ਵੱਲ ਜਾ ਰਹੇ ਸਨ।
ਅਰਵਿੰਦ ਕੇਰਜਰੀਵਾਲ ਲੁਧਿਆਣਾ ਦੇ ਬਿਸਲੀ ਰਿਜ਼ੌਰਟ ਵਿੱਚ ਉਦਯੋਗਪਤੀਆਂ ਨੂੰ ਸੰਬੋਧਨ ਕਰਕੇ ਨਿਕਲੇ ਸਨ। ਉਹ ਜਦ ਮੁੱਲਾਂਪੁਰ ਨੇੜੇ ਹਸਨਪੁਰ ਪਿੰਡ ਕੋਲ ਪਹੁੰਚੇ ਤਾਂ ਉਨ੍ਹਾਂ ਦੀ ਗੱਡੀ ‘ਤੇ ਪੱਥਰ ਮਾਰੇ ਗਏ ਜਿਸ ਨਾਲ ਗੱਡੀ ਦਾ ਅਗਲਾ ਸ਼ੀਸ਼ਾ ਟੁੱਟ ਗਿਆ। ...Feb 29

ਦਿੱਲੀ ਕਾਂਗਰਸ ਪੰਜਾਬ ਦੇ ਘਰ-ਘਰ ਜਾ ਕੇ ਕਰੇਗੀ ਆਮ ਆਦਮੀ ਪਾਰਟੀ ਦਾ ਭਾਂਡਾ ਫੋੜ

Share this News

ਚੰਡੀਗੜ੍ਹ : ਦਿੱਲੀ ਕਾਂਗਰਸ ਦੇ ਪ੍ਰਧਾਨ ਅਜੇ ਮਾਕਨ ਨੇ ਅੱਜ ਪੰਜਾਬ ਕਾਂਗਰਸ ਭਵਨ ਚੰਡੀਗੜ੍ਹ ਵਿਖੇ ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਦਾ ਇਕ ਸਾਲ ਦਾ ਰਿਪੋਰਟ ਕਾਰਡ ਪੇਸ਼ ਕੀਤਾ¢ ਉਨ੍ਹਾਂ ਕਿਹਾ ਕਿ ਇਕ ਸਾਲ ਦੌਰਾਨ ਦਿੱਲੀ 'ਚ ਮਹਿੰਗਾਈ 'ਚ ਵਾਧਾ ਹੋਇਆ, ਜੁਰਮ ਵਧਿਆ, ਮੁਲਾਜ਼ਮਾਂ ਲਗਾਤਾਰ ਧਰਨੇ 'ਤੇ ਹਨ, ਜਬਰ ਜਨਾਹ ਤੇ ਛੇੜ ਛਾੜ ਦੀਆਾ ਘਟਨਾਵਾਂ 'ਚ ਵਾਧਾ, ਗ਼ਰੀਬਾਂ 'ਤੇ ਅੱਤਿਆਚਾਰ ਵਧਿਆ, ਇਕ ਸਾਲ 'ਚ ਦਿੱਲੀ ਗਤੀਹੀਣ ਹੋਈ, ਭਾਈ ਭਤੀਜਾਵਾਦ ਤਹਿਤ ਵੰਡੇ ਗਏ ਅਹੁਦੇ, ਵਿਧਾਇਕਾਂ ਦੀ ਤਨਖ਼ਾਹ 'ਚ 400 ਫ਼ੀਸਦੀ ਵਾਧਾ ਤੇ ਸ਼ਰਾਬ ਦੀ ਵਿਕਰੀ 'ਚ ਵਾਧਾ 'ਆਪ' ਦੀ ਉਪਲਬਧੀ ਹੈ | ਅਜੇ ਮਾਕਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਦਾ ਭਾਂਡਾ ਫੋੜ ਕਰਨ ਲਈ ਦਿੱਲੀ ਕਾਂਗਰਸ ...Feb 26

ਅਕਾਲੀ ਗਿੱਦੜ ਹੋਣ ਜਾਂ ਸ਼ੇਰ ਪਰ ਆਉਂਦੇ ਹਨ ਜਾਨਵਰਾਂ ਦੀ ਸ਼੍ਰੇਣੀ 'ਚ - ਬੀਰ ਦਵਿੰਦਰ

Share this News

ਪਟਿਆਲਾ : ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਅਤੇ ਸੀਨੀਅਰ ਕਾਂਗਰਸੀ ਆਗੂ ਬੀਰ ਦਵਿੰਦਰ ਸਿੰਘ ਨੇ ਦਿੱਲੀ ਦੇ ਮੁੱਖ ਮੰਤਰੀ ਤੇ 'ਆਪ' ਦੇ ਕਨਵੀਨਰ ਅਰਵਿੰਦ ਕੇਜਰੀਵਾਲ ਵਲੋਂ ਅਕਾਲੀਆਂ ਨੂੰ ਗਿੱਦੜ ਕਹਿਣ ਤੋਂ ਬਾਅਦ ਅਕਾਲੀ ਦਲ ਵਲੋਂ ਇਸ ਸੰਬੰਧੀ ਦਿੱਤੀ ਗਈ ਪ੍ਰਤੀਕਿਰਿਆ 'ਤੇ ਕਾਂਗਰਸ ਪਾਰਟੀ ਵਲੋਂ ਵਿਅੰਗਾਤਮਕ ਪ੍ਰਤੀਕਿਰਿਆ ਦਿੱਤੀ ਹੈ। ਬੀਰ ਦਵਿੰਦਰ ਸਿੰਘ ਨੇ ਕਿਹਾ ਕਿ ਕੇਜਰੀਵਾਲ ਨੇ ਅਕਾਲੀਆਂ ਨੂੰ ਗਿੱਦੜ ਕਿਹਾ ਹੈ, ਜਿਸਦੇ ਜਵਾਬ ਵਿਚ ਅਕਾਲੀ ਦਲ ਦੇ ਬੁਲਾਰੇ ਅਤੇ ਸਿੱਖਿਆ ਮੰਤਰੀ ਦਲਜੀਤ ਸਿੰਘ ਚੀਮਾ ਨੇ ਕਿਹਾ ਹੈ ਕਿ ਅਕਾਲੀ ਗਿੱਦੜ ਨਹੀਂ, ਸਗੋਂ ਸ਼ੇਰ ਹਨ।
 ਉਨ੍ਹਾਂ ਕਿਹਾ ਕਿ ਕਾਂਗਰਸ ਨੂੰ ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਕੇਜਰੀਵਾਲ ਸਹੀ ਹਨ ਜਾਂ ਅਕਾਲੀ ਦਲ ਸਹੀ ...Feb 26

ਅਕਾਲੀ 'ਅਸਲੀ ਸ਼ੇਰ' ਹਨ ਨਾ ਕਿ 'ਗਿੱਦੜ'- ਚੀਮਾ

Share this News

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਨੇ ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਅਕਾਲੀਆਂ ਖਿਲਾਫ ਭੱਦੀ, ਮਾੜੀ ਤੇ ਬੇਹੱਦ ਅਪਮਾਨਜਨਕ ਭਾਸ਼ਾ ਵਰਤਣ ਵਿਰੁੱਧ ਚਿਤਾਵਨੀ ਦਿੰਦਿਆਂ ਕਿਹਾ ਕਿ ਉਨ੍ਹਾਂ ਨੂੰ ਅਕਾਲੀਆਂ ਖਿਲਾਫ ਕੁਝ ਕਹਿਣ ਤੋਂ ਪਹਿਲਾਂ ਨਨਕਾਣਾ ਸਾਹਿਬ, ਪੰਜਾ ਸਾਹਿਬ, ਗੁਰੂ ਕਾ ਬਾਗ ਮੋਰਚਾ, ਪੰਜਾਬੀ ਸੂਬਾ ਮੋਰਚਾ ਤੇ ਐਮਰਜੈਂਸੀ ਖਿਲਾਫ ਮੋਰਚੇ ਸਮੇਤ ਅਕਾਲੀ ਮੋਰਚਿਆਂ ਦਾ ਇਤਿਹਾਸ ਪੜ੍ਹ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਨੂੰ ਅਕਾਲੀ / ਸਿੱਖ ਇਤਿਹਾਸ ਬਾਰੇ ਥੋੜ੍ਹੀ ਬਹੁਤੀ ਵੀ ਜਾਣਕਾਰੀ ਹੁੰਦੀ ਤਾਂ ਉਹ 'ਅਸਲ ਸ਼ੇਰਾਂ' ਨੂੰ 'ਗਿੱਦੜ' ਕਹਿਣ ਦੀ ਬੱਜਰ ਗਲਤੀ ਨਾ ਕਰਦੇ। ਇਥੇ ਪਾਰਟੀ ਦੇ ਮੁੱਖ ਦਫਤਰ ਤੋਂ ਜਾਰੀ ਕੀਤੇ ਇਕ ਸਖ਼ਤ ਸ਼ਬਦਾਂ ਵਾਲੇ ...Feb 26

ਅਕਾਲੀਆਂ ਦੀਆਂ ਗਿੱਦੜ ਭਬਕੀਆਂ ਤੋਂ ਨਹੀਂ ਡਰਦੇ - ਕੇਜਰੀਵਾਲ

Share this News

ਤਲਵੰਡੀ ਸਾਬੋ : ਅਸੀਂ ਅਕਾਲੀਆਂ ਤੇ ਖਾਸ ਤੌਰ ‘ਤੇ ਬਿਕਰਮ ਮਜੀਠੀਆ ਦੀਆਂ ਗਿੱਦੜ ਭਬਕੀਆਂ ਤੋਂ ਨਹੀਂ ਡਰਦੇ ਹਾਂ। ਬਾਦਲ ਨੇ ਪੂਰੇ ਪੰਜਾਬ ਨੂੰ ਨਸ਼ੇੜੀ ਬਣਾ ਦਿੱਤਾ ਹੈ ਤੇ ਪੂਰੇ ਪੰਜਾਬ ‘ਚ ਬੱਚੇ ਬੱਚੇ ਨੂੰ ਪਤਾ ਹੈ ਕਿ ਨਸ਼ਾ ਕੌਣ ਵੇਚਦਾ ਹੈ। ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਨੇ ਏਬੀਪੀ ਸਾਂਝਾ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਇਹ ਗੱਲ ਕਹੀ ਹੈ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣਨ ‘ਤੇ ਵੀ ਪੰਜਾਬ ‘ਚ ਨਸ਼ਾ ਬੰਦ ਨਹੀਂ ਹੋਵੇਗਾ ਕਿਉਂਕਿ ਮਜੀਠੀਆ ਤੇ ਕੈਪਟਨ ਰਿਸ਼ਤੇਦਾਰ ਹਨ।  ਉਨ੍ਹਾਂ ਕਿਹਾ ਕਿ ਪੰਜਾਬ ‘ਚ ਹਰ ਪਾਸੇ ਆਮ ਆਦਮੀ ਪਾਰਟੀ ਦੀ ਹਵਾ ਹੈ ਤੇ ਅਕਾਲੀ ਦਲ ਤੇ ਕਾਂਗਰਸ ਅਗਲੀ ਚੋਣ ਮਿਲ ਕੇ ਲੜ ...Feb 26

ਦੰਗਾ ਪੀਡ਼ਤਾਂ ਲਈ ਗ੍ਰਾਂਟ : ਐਸ.ਸੀ. ਕਮਿਸ਼ਨ ਨੇ ਮੁੱਖ ਸਕੱਤਰ ਤੋਂ ਮੰਗਿਆ ਜਵਾਬ

Share this News

ਜਲੰਧਰ : ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਨੇ ਮੁੱਖ ਸੰਸਦੀ ਸਕੱਤਰ ਡਾ. ਨਵਜੋਤ ਕੌਰ ਸਿੱਧੂ ਵੱਲੋਂ ਦਿੱਲੀ ਦੰਗਿਆਂ ਸਬੰਧੀ ਮਿਲੀ 440 ਕਰੋੜ ਰੁਪਏ ਦੀ ਗ੍ਰਾਂਟ ਵਿੱਚ ਘਪਲਾ ਹੋਣ ਦੇ ਦਿੱਤੇ ਗਏ ਬਿਆਨ ਦਾ ਗੰਭੀਰ ਨੋਟਿਸ ਲੈਂਦਿਆਂ ਪੰਜਾਬ ਦੇ ਮੁੱਖ ਸਕੱਤਰ ਨੂੰ ਸੱਤਾਂ ਦਿਨਾਂ ਵਿੱਚ ਜਵਾਬ ਦੇਣ ਲਈ ਨੋਟਿਸ ਜਾਰੀ ਕੀਤਾ ਹੈ। ਕਮਿਸ਼ਨ ਦੇ ਵਾਈਸ ਚੇਅਰਮੈਨ ਡਾ. ਰਾਜ ਕੁਮਾਰ ਵੇਰਕਾ ਨੇ ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਦਿੱਲੀ ਦੰਗਿਆਂ ਦੇ 40 ਫ਼ੀਸਦੀ ਦਲਿਤ ਅਤੇ 20 ਫ਼ੀਸਦੀ ਓ.ਬੀ.ਸੀ. ਨਾਲ ਸਬੰਧਤ ਪੀੜਤ ਹਨ, ਜਿਸ ਕਰਕੇ ਕਮਿਸ਼ਨ ਨੇ ਇਨ੍ਹਾਂ ਦੋਸ਼ਾਂ ਨੂੰ ਗੰਭੀਰਤਾ ਨਾਲ ਲਿਆ ਹੈ। ਉਨ੍ਹਾਂ ਕਿਹਾ ਕਿ ਇਹ ਦੋਸ਼ ਕਿਸੇ ਹੋਰ ਨੇ ਨਹੀਂ ਸਗੋਂ ਸਰਕਾਰ ਦਾ ਹੀ ...Feb 26

ਦੰਗਾ ਪੀਡ਼ਤਾਂ ਲਈ ਗ੍ਰਾਂਟ : ਮੁੱਖ ਮੰਤਰੀ ਬਾਦਲ ਸਿੱਖਾਂ ਦਾ ਸਭ ਤੋਂ ਵੱਡਾ ਵਿਰੋਧੀ - ਡਾ.ਸਿੱਧੂ

Share this News

ਅੰਮ੍ਰਿਤਸਰ : ਭਾਜਪਾ ਵਿਧਾਇਕਾ ਤੇ ਮੁੱਖ ਸੰਸਦੀ ਸਕੱਤਰ ਡਾ. ਨਵਜੋਤ ਕੌਰ ਸਿੱਧੂ ਨੇ ਦੋਸ਼ ਲਾਇਆ ਕਿ 2006 ਵਿਚ ਯੂਪੀਏ ਸਰਕਾਰ ਵੇਲੇ ਸਿੱਖ ਕਤਲੇਆਮ ਪੀੜਤਾਂ ਲਈ 440 ਕਰੋੜ ਰੁਪਏ ਦੀ ਆਈ ਗਰਾਂਟ ਸਹੀ ਪੀੜਤਾਂ ਨੂੰ ਨਹੀਂ ਵੰਡੀ ਗਈ ਅਤੇ ਇਸ ਰਾਹਤ ਮਾਮਲੇ ਵਿਚ ਵੱਡਾ ਘਪਲਾ ਹੋਇਆ ਹੈ, ਜਿਸ ਦੀ ਉਚ ਪੱਧਰੀ ਸੀਬੀਆਈ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਆਖਿਆ ਕਿ ਇਸ ਮਾਮਲੇ ਵਿਚ ਉਹ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਮਿਲਣਗੇ।
ਦਿੱਲੀ ਕਮੇਟੀ ਦੇ ਮੁਖੀ ਮਨਜੀਤ ਸਿੰਘ ਜੀ.ਕੇ. ਵਲੋਂ ਮੋਦੀ ਸਰਕਾਰ ਨੂੰ ਸਿੱਖ ਵਿਰੋਧੀ ਸਰਕਾਰ ਆਖੇ ਜਾਣ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਪੰਜਾਬ ਵਿਚ ਭਾਜਪਾ ਨਾਲ ਸਮਝੋਤਾ ਰੱਦ ਕਰਨ ਸਬੰਧੀ ਦਿੱਤੇ ਗਏ ਬਿਆਨ ਤੋਂ ਬਾਅਦ ਅੱਜ ਇਥੇ ...Feb 26

ਸ੍ਰੀ ਦਰਬਾਰ ਸਾਹਿਬ ਵਿਖੇ ਹੋਇਆ ਕ੍ਰਿਸ਼ਮਾ, ਅਪਹਾਜ ਲੜਕੇ ਨੂੰ ਮਿਲੀ ਨਵੀਂ ਜ਼ਿੰਦਗੀ

Share this News

ਅੰਮ੍ਰਿਤਸਰ : ਅਧਿਆਤਮਕ ਸ਼ਕਤੀ ਦੇ ਇਤਿਹਾਸ ਵਿੱਚ 23 ਫਰਵਰੀ ਦੀ ਰਾਤ ਦਾ ਵੀ ਇੱਕ ਪੰਨਾ ਹੋਰ ਉਸ ਵੇਲੇ ਜੁੜ ਗਿਆ ਜਦੋਂ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਆਏ ਜੰਮੂ ਦੇ ਇੱਕ ਅੰਗਹੀਣ ਲੜਕੇ ਦੀਆਂ ਨਕਾਰਾ ਲੱਤਾਂ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਦੇਸ਼-ਵਿਦੇਸ਼ ਵਿੱਚ ਇਸ ਮਾਮਲੇ ਦੀ ਗੰਭੀਰ ਚਰਚਾ ਹੈ। ਸੂਚਨਾ ਅਨੁਸਾਰ ਬੀਤੀ ਰਾਤ 10 ਵਜੇ ਦੇ ਕਰੀਬ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਜੰਮੂ ਸ਼ਹਿਰ ਦੇ ਇੱਕ ਸਿੱਖ ਪਰਿਵਾਰ ਦਰਸ਼ਨ ਕਰਨ ਲਈ ਆਏ ਸਨ, ਸੇਵਾਦਾਰਾਂ ਨੇ ਉਸ ਪਰਿਵਾਰ ਨੂੰ ਅੰਦਰ ਜਾਣ ਤੋਂ ਰੋਕ ਦਿੱਤਾ। ਜਦੋਂ ਜੰਮੂ ਦੇ ਰਹਿਣ ਵਾਲਿਆਂ ਨੇ ਪੁੱਛਿਆ ਕਿ ਸਾਨੂੰ ਕਿਉਂ ਰੋਕਿਆ ਗਿਆ ਤਾਂ ਸੇਵਾਦਾਰ ਨੇ ਕਿਹਾ ਕਿ ਹਰ ਰੋਜ਼ ਦੀ ਤਰ੍ਹਾਂ ਜਦੋਂ ...Feb 26

ਆਸ਼ੂਤੋਸ਼ ਦੀ ਸਮਾਧੀ ਦਾ ਹਜ਼ਾਰ ਕਰੋੜੀ ਰਾਜ਼ !

Share this News

ਜਲੰਧਰ : ਦਿਵਿਆ ਜਯੋਤੀ ਜਾਗ੍ਰਿਤੀ ਸੰਸਥਾਨ ਦੇ ਮੁਖੀ ਆਸ਼ੂਤੋਸ਼ ਦਾ ਅੰਤਿਮ ਸੰਸਕਾਰ ਕਦੋਂ ਹੋਵੇਗਾ। ਇਹ ਸਵਾਲ ਹਰ ਕਿਸੇ ਦੇ ਮਨ 'ਚ ਹੈ ਪਰ ਹੁਣ ਇਹ ਮਾਮਲਾ ਫੇਰ ਠੰਢੇ ਬਸਤੇ 'ਚ ਪੈ ਗਿਆ ਹੈ। ਇਸ ਸਬੰਧੀ ਅਰਜ਼ੀਆਂ 'ਤੇ ਹਾਈਕੋਰਟ 'ਚ ਮੁੜ ਸੁਣਵਾਈ ਸ਼ੁਰੂ ਹੋਈ ਹੈ, ਪਰ ਇਸ ਬਾਰੇ ਕੋਈ ਫ਼ੈਸਲਾ ਨਹੀਂ ਹੋਇਆ। 
ਜਸਟਿਸ ਸਤੀਸ਼ ਕੁਮਾਰ ਮਿੱਤਲ ਤੇ ਜਸਟਿਸ ਹਰਿੰਦਰ ਸਿੰਘ ਸਿੱਧੂ ਦੇ ਬੈਂਚ ਨੇ ਇਸ ਮਾਮਲੇ ਦੀ ਅਗਲੀ ਸੁਣਵਾਈ 15 ਮਾਰਚ ਪਾ ਦਿੱਤੀ ਹੈ ਅਤੇ ਆਸ਼ੂਤੋਸ਼ ਦੇ ਸੰਸਕਾਰ 'ਤੇ ਉਦੋਂ ਤੱਕ ਰੋਕ ਜਾਰੀ ਰਹੇਗੀ। ਹਾਈਕੋਰਟ ਨੇ ਪਿਛਲੀ ਸੁਣਵਾਈ ਸਮੇਂ ਸਬੰਧਿਤ ਧਿਰਾਂ ਨੂੰ ਇਕ ਸਰਬ ਸਹਿਮਤੀ ਵਾਲਾ ਹੱਲ ਕੱਢਣ ਲਈ ਕਿਹਾ ਸੀ। ਬੈਂਚ ਇਸ ਮਾਮਲੇ ਦੀ ਮੌਜੂਦਾ ਸਥਿਤੀ ...
[home] [1] 2 3 4 5 6 7  [next]1-10 of 69


Recent Posts

Archive

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved