Punjab News Section

Monthly Archives: FEBRUARY 2017


Feb 25

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੀ ਔਰਤ ਕਾਬੂ

Share this News

ਬਟਾਲਾ : ਅੱਜ ਸਵੇਰੇ ਨੌਸ਼ਹਿਰਾ ਮੱਝਾ ਸਿੰਘ ਵਿਖੇ ਗੁਰੂ ਘਰ ‘ਚ ਦਾਖਲ ਹੋ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਦੀ ਕਥਿਤ ਕੋਸ਼ਿਸ਼ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।ਮਿਲੀ ਜਾਣਕਾਰੀ ਮੁਤਾਬਿਕ ਸ਼ਨੀਵਾਰ ਸਵੇਰੇ ਨੌਸ਼ਹਿਰਾ ਮੱਝਾ ਸਿੰਘ ਗੁਰਦੁਆਰਾ ਸਾਹਿਬ ਵਿਖੇ ਗ੍ਰੰਥੀ ਅਮਰੀਕ ਸਿੰਘ ਵਾਸੀ ਚੂਹੜਚੱਕ (ਨੌਸ਼ਹਿਰਾ ਮੱਝਾ ਸਿੰਘ) ਪਾਠ ਕਰ ਰਿਹਾ ਸੀ ਤੇ 4.40 ‘ਤੇ ਇਕ ਔਰਤ ਗੁਰਦੁਆਰਾ ਸਾਹਿਬ ਅੰਦਰ ਦਾਖਲ ਹੋਈ ਤੇ ਉਸ ਨੇ ਆਉਂਦਿਆਂ ਹੀ ਸ੍ਰੀ ਗੁਰੂ ਗ੍ਰੰਥ ਸਾਹਿਬੀ ਜੀ ਦੇ ਸਰੂਪ ਦੇ ਨਜ਼ਦੀਕ ਰੱਖੇ ਫੁੱਲ-ਬੂਟੇ ਤੇ ਕੜਾਹ ਪ੍ਰਸ਼ਾਦ ਆਦਿ ਬਾਹਰ ਸੁੱਟ ਦਿੱਤੇ ਤੇ ਸ੍ਰੀ ਗੁਰੂ ਗ੍ਰੰਥ ਸਾਹਿਬੀ ਜੀ ਦੀ ਬੇਅਦਬੀ ਕਰਨ ਦੀ ਵੀ ਕੋਸ਼ਿਸ਼ ਕੀਤੀ ਤੇ ਮੌਕੇ ਤੋਂ ਫਰਾਰ ਹੋ ਗਈ। ...Feb 25

ਪੁੱਤ ਨੇ ਹੀ ਮਰਵਾਤੀ ਮਾਂ

Share this News

ਜਲੰਧਰ : ਲਾਜਪਤ ਨਗਰ ਵਿਚ ਹੋਏ ਤਿਹਰੇ ਕਤਲ ਕਾਂਡ ਦਾ ਮੁੱਖ ਕਾਰਨ ਪ੍ਰੇਮ ਸੰਬੰਧਾਂ ਵਿਚ ਅੜਿੱਕਾ ਬਣ ਰਹੀ ਪਤਨੀ ਨੂੰ ਹੀ ਕਤਲ ਕਰਨਾ ਸੀ, ਪਰ ਮਾਤਾ ਅਤੇ ਪਤਨੀ ਦੀ ਸਹੇਲੀ ਘਰ ਵਿਚ ਹੋਣ ਕਾਰਨ ਉਹ ਵੀ ਮਾਰੀਆਂ ਗਈਆਂ। ਪੁਲਸ ਵਲੋਂ ਇਸ ਕਤਲ ਕਾਂਡ ਨੂੰ 24 ਘੰਟਿਆਂ ਵਿਚ ਹੀ ਹੱਲ ਕਰਦੇ ਹੋਏ ਕਤਲ ਦੇ ਮਾਸਟਰ ਮਾਇੰਡ ਅਮਨਿੰਦਰ ਅਤੇ ਉਸ ਦੀ ਸਹੇਲੀ ਤੇਜਿੰਦਰ ਕੌਰ ਉਰਫ ਰੂਬੀ ਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਦੋ ਵਿਅਕਤੀ ਫਰਾਰ ਦਸੇ ਗਏ ਹਨ। ਇਸ ਸੰਬੰਧ ਵਿਚ ਪੁਲਸ ਕਮਿਸ਼ਨਰ ਅਰਪਿਤ ਸ਼ੁਕਲਾ ਨੇ ਦੱਸਿਆ ਕਿ ਤਜਿੰਦਰ ਕੌਰ 2012 ਵਿਚ ਅਮਨਿੰਦਰ ਸਿੰਘ ਦੀ ਫੈਕਟਰੀ ਵਿਚ ਕੰਮ ਕਰਦੀ ਸੀ ਕਿ ਇਸੇ ਦੌਰਾਨ ਦੋਵਾਂ ਵਿਚ ਪ੍ਰੇਮ ਪ੍ਰਸੰਗ ...Feb 25

ਕੈਪਟਨ ਨੂੰ ਲੈ ਕੇ ਅਰੂਸਾ ਨੇ ਖੋਲੇ ਦਿਲ ਦੇ ਰਾਜ਼

Share this News

ਪਟਿਆਲਾ : ਕੈਪਟਨ ਅਮਰਿੰਦਰ ਸਿੰਘ ਦੀ ਕਲਮ ਵਿਚ ਦਿਲਚਸਪੀ ਤੇ ਉਹਨਾਂ ਦੀਆਂ ਪਾਕਿਸਤਾਨੀ ਪੱਤਰਕਾਰ ਨਾਲ ਨਜ਼ਦੀਕੀਆਂ ਦੇ ਚਰਚੇ ਅਕਸਰ ਦੇਖਣ ਸੁਣਨ ਨੂੰ ਮਿਲਦੇ ਹਨ। ਹਾਲ ਹੀ ਵਿਚ ਲੇਖਕ ਖੁਸ਼ਵੰਤ ਸਿੰਘ ਵੱਲੋਂ ਕੈਪਟਨ ਅਮਰਿੰਦਰ ਸਿੰਘ ਦੇ ਜੀਵਨ ਤੇ ਲਿਖੀ ਕਿਤਾਬ, "ਦ ਪੀਪਲਜ਼ ਮਹਾਰਾਜਾ” ਦੀ ਰਿਲੀਜ਼ ਮੌਕੇ ਵੀ ਜਿੱਥੇ ਕੈਪਟਨ ਦੇ ਪਰਿਵਾਰਕ ਮੈਂਬਰ ਤੇ ਕਰੀਬੀ ਦੋਸਤ ਤੇ ਕਈ ਨਾਮੀ ਹਸਤੀਆਂ ਮੌਜੂਦ ਸਨ ਉੱਥੇ ਹੀ ਚੰਡੀਗੜ੍ਹ ‘ਚ ਹੋਏ ਇਸ ਰਿਲੀਜ਼ ਸਮਾਰੋਹ ਵਿਚ ਸਭ ਤੋਂ ਖਾਸ ਮਹਿਮਾਨ ਜੋ ਪਾਕਿਸਤਾਨ ਤੋਂ ਸੀ, ਉਸ ਤੇ ਸਭ ਦੀਆਂ ਨਜ਼ਰਾਂ ਸਨ.. ਜੀ ਹਾਂ .. ਕੈਪਟਨ ਦੀ ਖਾਸ ਦੋਸਤ ਅਰੂਸਾ ਆਲਮ ਵੀ ਇਸ ਦੌਰਾਨ ਮੌਜੂਦ ਸਨ । ਮਹਿਮਾਨਾਂ ਨਾਲ ਗੱਲਬਾਤ ਕਰਨ ‘ਚ ਰੁੱਝੀ ਦਿਖਾਈ ...Feb 25

ਅਕਾਲੀਆਂ ਨੇ ਸੋਸ਼ਲ ਮੀਡੀਆ ਤੇ ਪ੍ਰਚਾਰ ਲਈ ਸਰਕਾਰੀ ਖ਼ਜਾਨੇ ਵਿਚੋਂ “ਵਾਰੇ” ਕਰੋੜਾਂ ਰੁਪਏ !

Share this News

ਚੰਡੀਗੜ੍ਹ : ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਨੇ ਇਸ ਵਾਰ ਆਪਣੇ ਪ੍ਰਚਾਰ ਲਈ ਕੇਵਲ ਪ੍ਰਿੰਟ ਜਾਂ ਇਲੈਕਟ੍ਰਾਨਿਕ ਮੀਡੀਆ ਦਾ ਹੀ ਸਹਾਰਾ ਨਹੀਂ ਲਿਆ, ਸਗੋਂ ਸੋਸ਼ਲ ਮੀਡੀਆ ਉਪਰ ਵੀ ਰੱਜਵਾਂ ਪ੍ਰਚਾਰ ਕੀਤਾ ਹੈ। ਸਰਕਾਰ ਨੇ ਸੋਸ਼ਲ ਮੀਡੀਆ ’ਤੇ ਪ੍ਰਚਾਰ ਲਈ ਲੱਖਾਂ ਰੁਪਏ ਖਰਚ ਕੀਤੇ ਹਨ। ਪੰਜਾਬ ਸਰਕਾਰ ਤੋਂ ਆਰਟੀਆਈ ਤਹਿਤ ਮੰਗੀ ਜਾਣਕਾਰੀ ਵਿਚ ਕਿਹਾ ਗਿਆ ਹੈ ਕਿ ਪੰਜਾਬ ਸਰਕਾਰ ਨੇ ਕੇਵਲ 8 ਮਹੀਨਿਆਂ (ਮਾਰਚ 2016 ਤੋਂ ਅਕਤੂਬਰ 2016 ਤੱਕ) ਦੌਰਾਨ 58,82,117 ਰੁਪਏ ਫੇਸਬੁੱਕ ਤੇ ਗੂਗਲ ਉਪਰ ਪ੍ਰਚਾਰ ਲਈ ਖਰਚੇ ਹਨ, ਜਿਨ੍ਹਾਂ ਵਿੱਚੋਂ 41,33,852 ਰੁਪਏ ਗੂਗਲ ਅਤੇ 17,48,265 ਰੁਪਏ ਫੇਸਬੁੱਕ ਉਪਰ ਪ੍ਰਚਾਰ ਕਰਨ ਲਈ ਖਰਚੇ ਹਨ।
ਇਸ ਵਾਰ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਸੋਸ਼ਲ ਮੀਡੀਆ ਹੈਰਾਨੀਜਨਕ ਢੰਗ ਨਾਲ ਸਰਗਰਮ ...Feb 25

ਪੰਜਾਬ ਦਾ ਪਾਣੀ ਹਰਿਆਣਾ 'ਚ ਨਹੀਂ ਜਾਣ ਦਿਆਂਗੇ - ਭਗਵੰਤ ਮਾਨ

Share this News

ਚੰਡੀਗੜ੍ਹ : ਆਮ ਆਦਮੀ ਪਾਰਟੀ ਨੇ ਪੰਜਾਬ ਤੇ ਹਰਿਆਣਾ ਦੀ ਜਨਤਾ ਨੂੰ ਸ਼੫ੋਮਣੀ ਅਕਾਲੀ ਦਲ ਤੇ ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਦੀਆਂ ਸਾਜ਼ਿਸ਼ਾਂ ਤੋਂ ਸਾਵਧਾਨ ਰਹਿਣ ਲਈ ਕਿਹਾ ਹੈ ਕਿਉਂਕਿ ਉਹ ਕੇਵਲ ਸਿਆਸੀ ਹਿੱਤਾਂ ਲਈ ਸਤਲੁਜ-ਯਮੁਨਾ ਨਹਿਰ ਦਾ ਮੁੱਦਾ ਚੁੱਕ ਕੇ ਕਾਨੂੰਨ ਤੇ ਵਿਵਸਥਾ ਦੀ ਸਮੱਸਿਆ ਪੈਦਾ ਕਰ ਰਹੇ ਹਨ। ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ, ਜਿਸ ਦੀ ਪੰਜਾਬ ਵਿਚ ਸਰਕਾਰ ਬਣਾਉਣ ਦੀ ਸੰਭਾਵਨਾ ਹੈ, ਹਰਿਆਣਾ ਨੂੰ ਬਿਲਕੁਲ ਵੀ ਪਾਣੀ ਨਹੀਂ ਜਾਣ ਦੇਵੇਗੀ ਕਿਉਂਕਿ ਪੰਜਾਬ ਕੋਲ ਵਾਧੂ ਪਾਣੀ ਹੈ ਹੀ ਨਹੀਂ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਆਪਣੇ ਸਟੈਂਡ 'ਤੇ ਪੂਰੀ ਤਰ੍ਹਾਂ ਕਾਇਮ ਹੈ ਅਤੇ ਦਰਿਆਈ ਪਾਣੀਆਂ ਦਾ ...Feb 25

ਪੰਜਾਬ ਪੁਲਸ ਨੇ ਐੱਸ. ਵਾਈ. ਐੱਲ. ਨਹਿਰ ਪੁੱਟਣ ਆਏ ਇਨੈਲੋ ਵਰਕਰਾਂ ਨੂੰ ਨਹੀਂ ਟੱਪਣ ਦਿੱਤੇ ਬੈਰੀਕੇਡ

Share this News

ਸ਼ੰਭੂ : ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਵਲੋਂ 23 ਫਰਵਰੀ ਨੂੰ ਸਤਲੁਜ-ਯੁਮਨਾ ਲਿੰਕ (ਐੱਸ. ਵਾਈ. ਐੱਲ.) ਨਹਿਰ ਦੇ ਪਾਣੀ ‘ਤੇ ਹੱਕ ਜਮਾਉਣ ਲਈ ਪਿੰਡ ਕਪੂਰੀ ਤੱਕ ਪੁੱਜਣ ਲਈ ਆਪਣਾ ਪੂਰਾ ਜ਼ੋਰਾ ਲਾਇਆ ਗਿਆ ਪਰ ਪੰਜਾਬ ਪੁਲਸ ਨੇ ਇਨੈਲੋ ਵਰਕਰਾਂ ਨੂੰ ਬੈਰੀਕੇਡ ਤੱਕ ਟੱਪਣ ਨਹੀਂ ਦਿੱਤੇ। ਇਨੈਲੋ ਨੇਤਾ ਅਭੈ ਚੌਟਾਲਾ ਦੀ ਅਗਵਾਈ ‘ਚ ਕਰੀਬ 2500 ਸਮਰਥਕਾਂ ਨੇ ਪੰਜਾਬ-ਹਰਿਆਣਾ ਬਾਰਡਰ ਵੱਲ ਕੂਚ ਕੀਤਾ ਪਰ ਇਸ ਤੋਂ ਅੱਗੇ ਪੰਜਾਬ ਪੁਲਸ ਨੇ ਇਨ੍ਹਾਂ ਨੂੰ ਨਹੀਂ ਜਾਣ ਦਿੱਤਾ, ਜਿਸ ਕਾਰਨ ਅਭੈ ਚੌਟਾਲਾ ਨੇ ਘੱਗਰ ਦਰਿਆ ‘ਤੇ ਟੱਕ ਲਾ ਦਿੱਤਾ।
ਅਭੈ ਚੌਟਾਲਾ ਨੇ ਖੁਦ ਹੀ ਆਪਣੇ ਸਮਰਥਕਾਂ ਨੂੰ ਪਿੱਛੇ ਮੁੜਨ ਲਈ ਕਿਹਾ, ਜਿਸ ਤੋਂ ਬਾਅਦ ਪੂਰੇ ਜੋਸ਼ ‘ਚ ਆਏ ਇਨੈਲੋ ਵਰਕਰ ਵਾਪਸ ...Feb 25

ਮਾਤ-ਭਾਸ਼ਾ ਪੰਜਾਬੀ ਨੂੰ ਇਸਦਾ ਬਣਦਾ ਮਾਣ-ਸਨਮਾਨ ਅਤੇ ਰੁਤਬਾ ਪ੍ਰਦਾਨ ਕੀਤਾ ਜਾਵੇ

Share this News

ਚੰਡੀਗੜ੍ਹ : ਕਿਸੇ ਵੀ ਪ੍ਰਾਂਤ ਜਾਂ ਰਾਜ ਵਿੱਚ, ਜਿੱਥੇ ਕਿ ਵੱਖ-ਵੱਖ ਧਰਮਾਂ, ਜਾਤੀਆਂ ਅਤੇ ਮੱਤਾਂ-ਸਿਧਾਂਤਾਂ ਨੂੰ ਮੰਨਣ ਵਾਲੇ ਲੋਕ ਵੱਸਦੇ ਹੋਣ, ਇੱਕ ਉਹ ਚੀਜ਼ ਜੋ ਕਿ ਉਹਨਾਂ ਦਾ ਏਕਾ ਦਰਸਾਉਂਦੀ ਅਤੇ ਉਹਨਾਂ ਨੂੰ ਇੱਕ ਅਟੁੱਟ ਬੰਧਨ ‘ਚ ਬੰਨਕੇ ਰੱਖਦੀ ਹੈ, ਉਹ ਹੁੰਦੀ ਹੈ ਉੱਥੋਂ ਦੀ ਬੋਲੀ, ਜਿਸ ਨੂੰ ਕਿ ਮਾਂ-ਬੋਲੀ ਕਿਹਾ ਜਾਂਦਾ ਹੈ। ਇਸ ਦਾ ਸੰਬੰਧ ਕਿਸੇ ਧਰਮ ਜਾਂ ਵਰਗ-ਵਿਸ਼ੇਸ਼ ਨਾਲ ਨਹੀਂ ਹੁੰਦਾ। ਇਹ ਐਸਾ ਅਨੋਖਾ ਬੰਧਨ ਹੈ ਜੋ ਕਿ ਉੱਥੋਂ ਦੇ ਲੋਕਾਂ ਨੂੰ ਧਾਰਮਿਕ ਭਿੰਨਤਾਵਾਂ ਤੋਂ ਉੱਪਰ ਉੱਠਦੇ ਹੋਏ, ਇੱਕ ਵਿਲੱਖਣਤਾ ਦੇ ਧਾਗੇ ‘ਚ ਪਿਰੋਂਦਾ ਹੈ। ਮਾਂ-ਬੋਲੀ, ਪ੍ਰਾਂਤ ਦੇ ਲੋਕਾਂ ਨੂੰ ਆਪਣੀਆਂ ਜੜ੍ਹਾਂ, ਪ੍ਰੰਪਰਾਵਾਂ, ਰੀਤੀ-ਰਿਵਾਜਾਂ ਅਤੇ ਸੱਭਿਆਚਾਰ ਨਾਲ ਸਦਾ ਲਈ ਜੋੜਕੇ ਰੱਖਦੀ ਹੈ ਅਤੇ ...Feb 25

ਹੁਣ ਅਮਰੀਕਾ ਤੋਂ ਮੰਗਵਾਈ ਬੱਸ ਚੱਲੇਗੀ ਹਰੀਕੇ ਝੀਲ 'ਚ

Share this News

ਤਰਨਤਾਰਨ : ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਪਾਣੀ ਵਾਲੀ ਬੱਸ ਹੁਣ ਮਾਰਚ ਮਹੀਨੇ ਦੇ ਪਹਿਲੇ ਹਫਤੇ ਹਰੀਕੇ ਝੀਲ ‘ਚ ਉਤਰੇਗੀ। ਇਸ ਬੱਸ ਨੂੰ ਇਕ ਹਫਤੇ ਤੋਂ ਹਰੀਕੇ ਪੱਤਣ ਹੈੱਡ ‘ਤੇ ਬਣਾਏ ਗਏ ਗੈਰਾਜ਼ ‘ਚ ਬੰਦ ਕਰਕੇ ਰੱਖਿਆ ਗਿਆ ਸੀ, ਜਿਸ ਨੂੰ ਐਤਵਾਰ ਸ਼ਾਮ ਨੂੰ ਬਾਹਰ ਕੱਢਿਆ ਗਿਆ। ਅਮਰੀਕਾ ‘ਚ ਤਿਆਰ ਕੀਤੀ ਗਈ ਇਸ ਹਰੀਕੇ ਕਰੂਜ਼ ਨੂੰ ਦੇਖਣ ਵਾਲਿਆਂ ਦੀ ਤਾਂਤਾ ਲੱਗ ਗਿਆ। ਸਹੀ ਅਰਥਾਂ ‘ਚ ਮਾਰਚ ਮਹੀਨੇ ਦੇ ਪਹਿਲੇ ਹਫਤੇ ਇਸ ਬੱਸ ਨੂੰ ਪਾਣੀ ‘ਚ ਉਤਾਰਿਆ ਜਾਵੇਗਾ।
ਜ਼ਿਕਰਯੋਗ ਹੈ ਕਿ 12 ਦਸੰਬਰ, 2016 ਨੂੰ ਸੁਖਬੀਰ ਬਾਦਲ ਨੇ ਹਰੀਕੇ ਹੈੱਡ ਵਰਕਰਸ ‘ਤੇ ਕਰੂਜ਼ ਬੱਸ ਨੂੰ ਹਰੀ ਝੰਡੀ ਦੇ ਕੇ ਖੁਦ ਉਸ ਦੀ ਸਵਾਰੀ ਕੀਤੀ ਸੀ। ...Feb 25

ਐੱਸ.ਵਾਈ.ਐੱਲ. 'ਤੇ ਸੁਪਰੀਮ ਕੋਰਟ 'ਚ ਪੰਜਾਬ ਦੀ ਅਪੀਲ ਖਾਰਜ਼

Share this News

ਚੰਡੀਗੜ੍ਹ : ਸੁਪਰੀਮ ਕੋਰਟ ਨੇ ਪੰਜਾਬ ਚੋਣਾਂ ਦੇ ਨਤੀਜੇ ਆਉਣ ਤੱਕ ਸਤਲੁਜ-ਯਮੁਨਾ-ਲਿੰਕ ਨਹਿਰ ਝਗੜੇ ਮਾਮਲੇ ਦੀ ਸੁਣਵਾਈ 11 ਮਾਰਚ ਤੱਕ ਟਾਲਣ ਦੀ ਪੰਜਾਬ ਸਰਕਾਰ ਦੀ ਬੇਨਤੀ 'ਤੇ ਸਖ਼ਤ ਰੁਖ਼ ਧਾਰਨ ਕਰਦਿਆਂ ਤਿੱਖੀ ਪ੍ਰਤੀਕਿਰਿਆ ਪ੍ਰਗਟ ਕੀਤੀ ਅਤੇ ਅਜਿਹਾ ਕਰਨ ਤੋਂ ਨਾਂਹ ਕਰ ਦਿੱਤੀ। ਜਸਟਿਸ ਪੀ.ਸੀ. ਘੋਸ਼ ਅਤੇ ਜਸਟਿਸ ਅਮਿਤਾਵ ਰਾਏ ਦੀ ਬੈਂਚ ਨੇ ਪੰਜਾਬ ਸਰਕਾਰ ਵੱਲੋਂ ਪੇਸ਼ ਸੀਨੀਅਰ ਵਕੀਲ ਰਾਮ ਜੇਠਮਲਾਨੀ ਦੀ ਇਸ ਬੇਨਤੀ 'ਤੇ ਨਾਰਾਜ਼ਗੀ ਪ੍ਰਗਟ ਕਰਦਿਆਂ ਕਿਹਾ, ''ਚੋਣ ਨਤੀਜਿਆਂ ਲਈ ਅਦਾਲਤਾਂ ਦੀ ਉਡੀਕ ਦਾ ਕੀ ਮਤਲਬ ਹੈ।'' ਇਸ ਦੇ ਮਗਰੋਂ ਅਦਾਲਤ ਨੇ ਇਸ ਮਾਮਲੇ ਦੀ ਸੁਣਵਾਈ 22 ਫਰਵਰੀ ਲਈ ਨਿਰਧਾਰਿਤ ਕਰ ਦਿੱਤੀ। ਇਸ ਮਾਮਲੇ ਦੀ ਸੁਣਵਾਈ ਸ਼ੁਰੂ ਹੁੰਦਿਆਂ ਹੀ ਪੰਜਾਬ ਸਰਕਾਰ ਨੇ ਬੈਂਚ ਨੂੰ ...Feb 25

ਨਾਭਾ ਜੇਲ੍ਹ ਬ੍ਰੇਕ ਕਾਂਡ ਦਾ ਕਰਾਂਗੇ ਪਰਦਾਫਾਸ਼ - ਭਗਵੰਤ ਮਾਨ

Share this News

ਸੰਗਰੂਰ : ਆਮ ਆਦਮੀ ਪਾਰਟੀ ਦੇ ਨੇਤਾ ਤੇ ਜਲਾਲਾਬਾਦ ਤੋਂ ਉਮੀਦਵਾਰ ਭਗਵੰਤ ਮਾਨ ਨੇ ਪੰਜਾਬ ਪੁਲਿਸ ਖ਼ਿਲਾਫ਼ ਗੰਭੀਰ ਦੋਸ਼ ਲਾਉਂਦਿਆਂ ਕਿਹਾ ਕਿ ਨਾਭਾ ਜੇਲ੍ਹ ਬ੍ਰੇਕ ਸਾਜ਼ਿਸ਼ ਦਾ ਪੰਜਾਬ ਪੁਲਿਸ ਨੂੰ ਪਹਿਲਾਂ ਤੋਂ ਹੀ ਪਤਾ ਸੀ ਤੇ ਪੁਲਿਸ ਵੱਲੋਂ ਬਿਨ੍ਹਾਂ ਕਿਸੇ ਵਿਰੋਧ ਦੇ ਅਪਰਾਧੀਆਂ ਨੂੰ ਜੇਲ੍ਹ 'ਚੋਂ ਭੱਜਣ ਦਿੱਤਾ ਗਿਆ। ਮਾਨ ਨੇ ਕਿਹਾ ਕਿ ਪੰਜਾਬ 'ਚ 'ਆਪ' ਦੀ ਸਰਕਾਰ ਬਣਨ ਤੋਂ ਬਾਅਦ ਨਾਭਾ ਜੇਲ੍ਹ ਕਾਂਡ 'ਚ ਪੁਲਿਸ-ਸਿਆਸੀ-ਅਪਰਾਧਿਕ ਗਠਜੋੜ ਦਾ ਪਰਦਾਫਾਸ਼ ਕੀਤਾ ਜਾਵੇਗਾ ਤੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਪਹਿਲਾਂ ਹੀ ਕਹਿ ਚੁੱਕੀ ਹੈ ਕਿ ਸਿਆਸੀ ਸਰਪ੍ਰਸਤੀ ਹੇਠ ਗੈਂਗਸਟਰਾਂ ਦਾ ਜੇਲ੍ਹ ਵਿਚੋਂ ਭੱਜਣਾ ਪਹਿਲਾਂ ਤੋਂ ਹੀ ਯੋਜਨਾਬੱਧ ਸੀ। ਉਨ੍ਹਾਂ ...
[home] [1] 2 3  [next]1-10 of 23


Recent Posts

Archive

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved