Punjab News Section

Monthly Archives: MARCH 2014


Mar 31

ਨਸ਼ਾ ਤਸਕਰੀ ਮਾਮਲੇ 'ਚੋਂ ਗਾਇਕ ਕੇ.ਐਸ.ਮੱਖਣ ਸਾਥੀਆਂ ਸਮੇਤ ਬਰੀ

Share this News

ਜਲੰਧਰ : ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਸ੍ਰੀ ਅਰੁਣਵੀਰ ਵਸ਼ਿਸ਼ਟ ਦੀ ਅਦਾਲਤ ਨੇ ਵਿਦੇਸ਼ਾਂ ਤੋਂ ਲਿਆ ਕੇ ਜਲੰਧਰ ਤੇ ਨਕੋਦਰ 'ਚ ਹੈਰੋਇਨ ਦੀ ਸਪਲਾਈ ਕਰਨ ਦੇ ਮਾਮਲੇ 'ਚ ਦੋਸ਼ ਸਾਬਤ ਨਾ ਹੋਣ 'ਤੇ ਪ੍ਰਸਿੱਧ ਪੰਜਾਬੀ ਗਾਇਕ, ਅਦਾਕਾਰ ਤੇ ਲੋਕ ਸਭਾ ਚੋਣਾਂ ਲਈ ਸ੍ਰੀ ਅਨੰਦਪੁਰ ਸਾਹਿਬ ਤੋਂ ਬਸਪਾ ਦੇ ਉਮੀਦਵਾਰ ਕੇ.ਐਸ.ਮੱਖਣ ਨੂੰ ਅਤੇ ਉਨ੍ਹਾਂ ਦੇ ਤਿੰਨ ਹੋਰ ਸਾਥੀਆਂ ਮਨਦੀਪ ਸਿੰਘ ਉਰਫ ਮਨੀ ਪੁੱਤਰ ਹਰਦੇਵ ਸਿੰਘ ਵਾਸੀ ਮਾਲੜੀ, ਨਕੋਦਰ, ਹਰਦੀਪ ਸਿੰਘ ਉਰਫ ਕਾਕਾ ਪੁੱਤਰ ਕੁਲਜਿੰਦਰ ਸਿੰਘ ਵਾਸੀ ਸ਼ੰਕਰ (ਗਾਇਕ ਦਾ ਭਰਾ) ਤੇ ਧਰਮਪਾਲ ਉਰਫ ਧਰਮਾ ਪੁੱਤਰ ਬੇਲੀ ਰਾਮ ਵਾਸੀ ਬਸਤੀ ਬਾਵਾ ਖੇਲ, ਜਲੰਧਰ ਨੂੰ ਬਰੀ ਕੀਤੇ ਜਾਣ ਦਾ ਹੁਕਮ ਦਿੱਤਾ। ਇਸ ਮਾਮਲੇ ...Mar 31

103 ਸਾਲ ਦੇ ਹੋਏ ਫ਼ੌਜਾ ਸਿੰਘ

Share this News

ਜਲੰਧਰ : ਸਭ ਤੋਂ ਉਮਰਦਰਾਜ ਦੌੜਾਕ ਵਜੋਂ ਮਸ਼ਹੂਰ ਫ਼ੌਜਾ ਸਿੰਘ ਦਾ ਮੰਗਲਵਾਰ ਨੂੰ 103ਵਾਂ ਜਨਮ ਦਿਨ ਹੈ। ਜਲੰਧਰ ਕੋਲ ਪਠਾਨਕੋਟ ਰੋਡ 'ਤੇ ਸਥਿਤ ਬਿਆਸ ਪਿੰਡ 'ਚ ਜੰਮੇ-ਪਲੇ ਫ਼ੌਜਾ ਸਿੰਘ ਪੰਜ ਸਾਲ ਦੀ ਉਮਰ ਤਕ ਚਲ ਫਿਰ ਵੀ ਨਹੀਂ ਪਾਉਂਦੇ ਸਨ ਕਿਉਂਕਿ ਉਨ੍ਹਾਂ ਦੀਆਂ ਲੱਤਾਂ ਬਹੁਤ ਜ਼ਿਆਦਾ ਕਮਜ਼ੋਰ ਸਨ। ਫ਼ੌਜਾ ਸਿੰਘ ਕਹਿੰਦੇ ਹਨ ਕਿ ਸ਼ਾਇਦ ਈਸ਼ਵਰ ਨੇ ਮੇਰੀ ਸ਼ੁਰੂਆਤੀ ਊਰਜਾ ਬੁਢਾਪੇ ਲਈ ਸੰਭਾਲ ਦਿੱਤੀ ਸੀ।
ਆਪਣੇ ਇਕ ਪੁੱਤਰ ਦੀ ਹਾਦਸੇ 'ਚ ਹੋਈ ਮੌਤ ਪਿੱਛੋਂ ਉਹ ਟੁੱਟ ਗਏ ਸਨ ਪਰ ਉਨ੍ਹਾਂ ਨੂੰ ਜਿਊਣ ਲਈ ਨਵੀਂ ਊਰਜਾ ਉਨ੍ਹਾਂ ਦੇ ਨਵੇਂ ਮਕਸਦ ਨੇ ਦਿੱਤੀ। ਉਹ ਸੀ ਚੈਰਿਟੀ ਲਈ ਦੌੜਣਾ। 1994 'ਚ ਵੱਡਾ ਪੁੱਤਰ ਉਨ੍ਹਾਂ ਨੂੰ ...Mar 31

ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੇ ਬੂਹੇ ਖੁੱਲ੍ਹਣ ਦੀ ਆਸ ਵਧੀ

Share this News

ਚੰਡੀਗੜ੍ : ਕੇਂਦਰ ਸਰਕਾਰ ਵੱਲੋਂ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਬੰਦ ਸਿੱਖ ਨੌਜਵਾਨ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਫਾਂਸੀ ਦੀ ਸਜ਼ਾ ਉਮਰ ਕੈਦ ਵਿੱਚ ਬਦਲਣ ਪ੍ਰਤੀ ਸੁਪਰੀਮ ਕੋਰਟ ਕੋਲ ਪ੍ਰਗਟਾਈ ਸਹਿਮਤੀ ਕਾਰਨ ਭੁੱਲਰ ਨੂੰ ਫਾਂਸੀ ਤੋਂ ਰਾਹਤ ਮਿਲਣੀ ਯਕੀਨੀ ਹੋ ਗਈ ਹੈ। ਇਹ ਖਬਰ ਮਿਲਦਿਆਂ ਹੀ ਉਸ ਦੇ ਜੱਦੀ ਪਿੰਡ ਦਿਆਲਪੁਰਾ ਭਾਈਕਾ ਦੇ ਵਾਸੀਆਂ ਨੂੰ ਭੁੱਲਰ ਦੇ ਮੁੜ ਪਿੰਡ ਵਿਚਲੇ ਪਿਛਲੇ ਦੋ ਦਹਾਕਿਆਂ ਤੋਂ ਵੱਧ ਸਮੇਂ ਤੋਂ ਬੰਦ ਪਏ ਘਰ ਦਾ ਜਿੰਦਰਾ ਮੁੜ ਖੁੱਲ੍ਹਣ ਦੀ ਆਸ ਬੱਝ ਗਈ ਹੈ। ਭਾਵੇਂ ਇਸ ਸਬੰਧੀ ਸੁਪਰੀਮ ਕੋਰਟ ਵੱਲੋਂ ਅੰਤਿਮ ਫੈਸਲਾ 31 ਮਾਰਚ ਨੂੰ ਆਉਣਾ ਹੈ ਪਰ ਇਸ ਖਬਰ ਨੇ ਭੁੱਲਰ ਦੇ ਘਰਦਿਆਂ ਅਤੇ ...Mar 30

ਕੇਜਰੀਵਾਲ ਵੱਲੋਂ ਚੰਡੀਗੜ੍ਹ 'ਚ ਤਾਕਤ ਦਾ ਸ਼ਾਨਦਾਰ ਪ੍ਰਦਰਸ਼ਨ

Share this News

ਚੰਡੀਗੜ੍ਹ : ਅੱਜ ਚੰਡੀਗੜ੍ਹ ਵਿਖੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਚੰਡੀਗੜ੍ਹ ਪੁੱਜੇ। ਕੇਜਰੀਵਾਲ ਚੰਡੀਗੜ੍ਹ ਤੋਂ ਆਮ ਆਦਮੀ ਪਾਰਟੀ ਦੀ ਲੋਕ ਸਭਾ ਉਮੀਦਵਾਰ ਅਦਾਕਾਰਾ ਗੁਲ ਪਨਾਗ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਲਈ ਪੁੱਜੇ ਸਨ। ਇਸ ਦੌਰਾਨ ਕੇਜਰੀਵਾਲ ਵੱਲੋਂ ਪਾਬੰਦੀ ਦੇ ਬਾਵਜੂਦ ਓਪਨ ਜੀਪ ਵਿਚ ਰੋਡ ਸ਼ੋਅ ਕੀਤਾ ਗਿਆ, ਜਿਸ ਦੌਰਾਨ ਵੱਡੀ ਗਿਣਤੀ ਵਿੱਚ 'ਆਪ' ਦੇ ਸਮਰਥਕ ਤੇ ਵਰਕਰ ਸ਼ਾਮਲ ਹੋਏ। ਇਸ ਮੌਕੇ ਸੰਬੋਧਨ ਕਰਦਿਆਂ ਅਰਵਿੰਦ ਕੇਜਰੀਵਾਲ ਨੇ ਜਿੱਥੇ ਦੇਸ਼ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਦਾ ਦਾਅਵਾ ਕੀਤਾ, ਉਥੇ ਕਿਹਾ ਕਿ ਪ੍ਰਧਾਨ ਮੰਤਰੀ ਬਣਨ ਦਾ ਸੁਫਨਾ ਦੇਖ ਰਹੇ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਉਦਯੋਗਪਤੀ ਮੁਕੇਸ਼ ...Mar 30

ਲੋਕਾਂ ਨਾਲ ਕਰੋੜਾਂ ਦੀ ਠੱਗੀ ਮਾਰਨ ਵਾਲੀ ਕੰਪਨੀ ਦਾ ਪਰਦਾਫਾਸ਼

Share this News

ਪਟਿਆਲਾ : ਆਉਣ ਵਾਲੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪਟਿਆਲਾ ਪੁਲਿਸ ਵੱਲੋਂ ਆਰੰਭੀ ਵਿਸ਼ੇਸ਼ ਚੈਕਿੰਗ ਮੁਹਿੰਮ ਦੌਰਾਨ ਪੁਲਿਸ ਨੇ ਇੱਕ ਕੰਪਨੀ ਲਾਈਵ ਟਰੇਡਿੰਗ ਇੰਡੀਆ ਮੋਹਾਲੀ ਦੇ ਡੀਲਰਸ਼ਿਪ ਹੋਲਡਰ (ਫਰੈਂਚਾਈਜ਼) ਜੋਗਾ ਸਿੰਘ ਪੁੱਤਰ ਹਰਭਜਨ ਸਿੰਘ  ਵਾਸੀ: ਫਲੈਟ ਨੰਬਰ 111-ਬੀ, ਗਾਰਡਨ ਗਰੀਨ, ਸਰਹੰਦ ਬਾਈਪਾਸ ਨੇੜੇ ਡੀ.ਸੀ.ਡਬਲਯੂ, ਪਟਿਆਲਾ ਨੂੰ ਨਵੀਂ ਬੀ.ਐਮ.ਡਬਲਯੂ ਕਾਰ ਜਿਸਦੀ ਕੀਮਤ ਕਰੀਬ 32 ਲੱਖ ਰੁਪਏ, ਵਿਚੋਂ ਕਾਬੂ ਕਰਕੇ ਆਮ ਲੋਕਾਂ ਤੋਂ ਠੱਗੀਆਂ ਮਾਰ ਕੇ ਇਕੱਠੀ ਕੀਤੀ ਗਈ ਸਾਢੇ 71 ਲੱਖ ਰੁਪਏ ਦੀ ਨਕਦੀ ਬਰਾਮਦ ਕੀਤੀ ਹੈ। ਪੁਲਿਸ ਲਾਈਨਜ਼ ਵਿਖੇ ਸੱਦੇ ਪੱਤਰਕਾਰ ਸੰਮੇਲਨ ਦੌਰਾਨ ਇਸ ਦਾ ਖੁਲਾਸਾ ਕਰਦਿਆਂ ਜ਼ਿਲ੍ਹਾ ਪੁਲਿਸ ਮੁਖੀ ਸ. ਹਰਦਿਆਲ ਸਿੰਘ ਮਾਨ ਨੇ ਦੱਸਿਆ ਕਿ ਇਸ ...Mar 30

ਸੁਖਬੀਰ ਬਾਦਲ ਵੱਲੋਂ ਕਾਂਗਰਸ ਦੀਆਂ ਤੋਪਾਂ ਉਸੇ ਖਿਲਾਫ ਹੀ ਚਲਾਉਣ ਦਾ ਦਾਅਵਾ

Share this News

ਚੰਡੀਗੜ੍ਹ : ਪੰਜਾਬ ਕਾਂਗਰਸ ਅੰਦਰ ਪ੍ਰਦੇਸ਼ ਕਾਂਗਰਸ ਪ੍ਰਧਾਨ ਵਿਰੁੱਧ ਚੱਲ ਰਹੀ ਬਗਾਵਤ ਅੱਜ ਉਸ ਵੇਲੇ ਹੋਰ ਤੇਜ਼ ਹੋ ਗਈ ਜਦੋਂ ਉਨ੍ਹਾਂ ਦਾ ਸੱਜਾ ਹੱਥ ਸਮਝੇ ਜਾਂਦੇ ਸ. ਜੋਗਿੰਦਰ ਸਿੰਘ ਛੀਨਾ ਅਤੇ ਮਾਸਟਰ ਹਰਚਰਨ ਸਿੰਘ ਛੀਨਾ ਆਪਣੇ ਸੈਂਕੜੇ ਸਾਥੀਆਂ ਸਮੇਤ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿੰਦਿਆਂ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸ੍ਰ. ਸੁਖਬੀਰ ਸਿੰਘ ਬਾਦਲ ਅਤੇ ਸਾਬਕਾ ਮੰਤਰੀ ਸ. ਸੇਵਾ ਸਿੰਘ ਸੇਖਵਾਂ ਦੀ ਹਾਜ਼ਰੀ 'ਚ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋ ਗਏ। ਸ. ਜੋਗਿੰਦਰ ਸਿੰਘ ਛੀਨਾ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਸਨ ਜਦੋਂ ਕਿ ਮਾਸਟਰ ਹਰਚਰਨ ਸਿੰਘ ਛੀਨਾ ਪੰਚਾਇਤ ਸੰਮਤੀ ਧਾਰੀਵਾਲ ਦੇ ਸਾਬਕਾ ਚੇਅਰਮੈਨ ਹਨ। ਇਹ ਦੋਵੇਂ ਆਗੂ ਹੀ ਹਲਕਾ ...Mar 29

ਭ੍ਰਿਸ਼ਟਾਚਾਰ ਦੇ ਮਾਮਲੇ 'ਚ ਗ੍ਰਿਫਤਾਰ ਡੀ.ਐਸ.ਪੀ. ਤੇ ਸਾਥੀ ਤਿੰਨ ਦਿਨ ਦੇ ਪੁਲਿਸ ਰਿਮਾਂਡ 'ਤੇ

Share this News

ਅਜੀਤਗੜ੍ਹ : ਜ਼ਿਲ੍ਹਾ ਅਜੀਤਗੜ੍ਹ ਪੁਲਿਸ ਵੱਲੋਂ ਕੱਲ 61 ਲੱਖ ਰੁਪਏ ਦੀ ਨਗਦੀ ਨਾਲ  ਕਾਬੂ ਕੀਤੇ ਗਏ ਡੀ.ਐਸ.ਪੀ. ਸਿਟੀ-1, ਗੁਰਬੰਸ ਸਿੰਘ ਬੈਂਸ ਤੇ ਉਸਦੇ ਸਾਥੀ ਐਨ.ਕੇ. ਗੋਇਲ ਨੂੰ ਅੱਜ ਜ਼ਿਲ੍ਹਾ ਅਜੀਤਗੜ੍ਹ ਦੇ ਜੱਜ ਅਸ਼ੀਸ਼ ਸਾਲਦੀ ਦੀ ਅਦਾਲਤ 'ਚ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਪੇਸ਼ ਕੀਤਾ ਗਿਆ, ਜਿਥੇ ਉਨ੍ਹਾਂ ਨੂੰ ਤਿੰਨ ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਗਿਆ। ਅੱਜ ਇਨ੍ਹਾਂ ਦੋਵੇਂ ਕਥਿਤ ਮੁਲਜ਼ਮਾਂ ਦੀ ਪੈਰਵਾਈ ਕਰ ਰਹੇ ਵਕੀਲ ਜੀ.ਐਸ.ਕੌੜਾ, ਅਵੀਨਾਸ਼ ਸਿੰਘ ਅਤੇ ਐਚ.ਐਸ.ਪੰਨੂੰ ਨੇ ਅਦਾਲਤ ਨੂੰ ਦੱਸਿਆ ਕਿ ਬੈਂਸ ਤੇ ਗੋਇਲ ਨੂੰ ਇੱਕ ਗਿਣੀ ਮਿੱਥੀ ਸਾਜਿਸ਼ ਅਧੀਨ ਗ੍ਰਿਫਤਾਰ ਕੀਤਾ ਗਿਆ ਹੈ, ਕਿਉਂਕਿ ਗ੍ਰਿਫਤਾਰ ਕਰਨ ਨਾਲ ਡੀ.ਐਸ.ਪੀ. ਨੂੰ ਨੌਕਰੀ ਤੋਂ ਬਰਖਾਸਤ ਕਰਨਾ ਕਾਨੂੰਨਨ ਗਲਤ ...Mar 28

ਅੰਮ੍ਰਿਤਸਰ ਪੁੱਜਣ 'ਤੇ ਕੈਪਟਨ ਦਾ ਭਰਵਾਂ ਸਵਾਗਤ

Share this News

ਅੰਮ੍ਰਿਤਸਰ : ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਕੈਪਟਨ ਅਮਰਿੰਦਰ ਸਿੰਘ ਦੇ ਅੱਜ ਇਥੇ ਪੁੱਜਣ 'ਤੇ ਭਰਵਾਂ ਤੇ ਨਿੱਘਾ ਸੁਵਾਗਤ ਕੀਤਾ ਗਿਆ। ਉਨ੍ਹਾਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋ ਕੇ ਲੋਕ ਸਭਾ ਚੋਣਾਂ ਲਈ ਆਪਣੇ ਚੋਣ ਪ੍ਰਚਾਰ ਦੀ ਸ਼ੁਰੂਆਤ ਕੀਤੀ। ਸਾਕਾ ਨੀਲਾ ਤਾਰਾ ਕਾਰਵਾਈ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਜਿਵੇਂ ਕਾਂਗਰਸ ਨੇ ਇਸ ਕਾਰਵਾਈ ਲਈ ਮੁਆਫੀ ਮੰਗੀ ਹੈ, ਉਸੇ ਤਰ੍ਹਾਂ ਲਾਲ ਕ੍ਰਿਸ਼ਨ ਅਡਵਾਨੀ ਅਤੇ ਪ੍ਰਕਾਸ਼ ਸਿੰਘ ਬਾਦਲ ਵੀ ਮੁਆਫੀ ਮੰਗਣ। ਇਸ ਦੌਰਾਨ ਮਹਾਰਾਜਾ ਰਣਜੀਤ ਸਿੰਘ ਵੈਲਫੇਅਰ ਸੁਸਾਇਟੀ ਨਾਂ ਦੀ ਜਥੇਬੰਦੀ ਦੇ ਕਾਰਕੁਨਾਂ ਨੇ ਕਾਂਗਰਸ ਨੂੰ ਸ੍ਰੀ ਦਰਬਾਰ ਸਾਹਿਬ 'ਤੇ ਫੌਜੀ ਹਮਲੇ ਲਈ ਦੋਸ਼ੀ ਦੱਸਦਿਆਂ ਕੈਪਟਨ ...Mar 28

ਬੀਰਦਵਿੰਦਰ ਨੇ ਕੀਤੀ ਕਾਂਗਰਸ 'ਚ ਵਾਪਸੀ

Share this News

ਪਟਿਆਲਾ : ਬੀਰਦਵਿੰਦਰ ਸਿੰਘ ਨੇ ਪੰਜ ਸਾਲ ਬਾਅਦ ਕਾਂਗਰਸ ਵਿੱਚ ਵਾਪਸੀ ਕਰ ਲਈ ਹੈ। ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਕਾਲ ਵਿੱਚ ਵਿਰੋਧ ਦਾ ਝੰਡਾ ਬੁਲੰਦ ਰੱਖਣ ਵਾਲੇ ਬੀਰ ਦਵਿੰਦਰ ਸਿੰਘ ਕਾਂਗਰਸ ਛੱਡ ਕੇ ਅਕਾਲੀ ਦਲ ਅਤੇ ਫਿਰ ਬਾਅਦ ਵਿੱਚ ਪੀਪੀਪੀ ਵਿੱਚ ਚਲੇ ਗਏ ਸਨ। ਪੀਪੀਪੀ ਦੀ ਟਿਕਟ 'ਤੇ ਉਨ੍ਹਾਂ ਮੋਹਾਲੀ ਤੋਂ ਵਿਧਾਨ ਸਭਾ ਚੋਣ ਵੀ ਲੜੀ, ਪ੍ਰੰਤੂ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ। ਬੀਰ ਦਵਿੰਦਰ ਸਿੰਘ ਨੇ ਕਿਹਾ ਕਿ ਆਲ ਇੰਡੀਆ ਕਾਂਗਰਸ ਪਾਰਟੀ ਵੱਲੋਂ ਹੀ ਉਨ੍ਹਾਂ ਨੂੰ ਮੁੜ ਕਾਂਗਰਸ ਵਿੱਚ ਵਾਪਸ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਘਰ ਤੋਂ ਬਾਹਰ ਜਾ ਕੇ ਉਹ ਬੇਹੱਦ ਮਾਯੂਸ ਸਨ। ਹੁਣ ਉਨ੍ਹਾਂ ਨੂੰ ਘਰ ...Mar 28

ਕਾਂਗਰਸ ਦੀਆਂ 'ਬੁਝੀਆਂ ਚਿੰਗਾਰੀਆਂ' ਤੇ 'ਨਿੱਕ-ਸੁੱਕ' ਚੋਣਾਂ ਦੇ ਅੰਤ ਤੱਕ ਸਵਾਹ ਹੋ ਜਾਣਗੀਆਂ - ਸੁਖਬੀਰ

Share this News

ਬਠਿੰਡਾ : ਕਾਂਗਰਸ ਪਾਰਟੀ ਵੱਲੋਂ ਆਪਣੇ ਜ਼ਿਆਦਾਤਰ ਜਾਣ-ਪਛਾਣੇ ਚਿਹਰਿਆਂ ਨੂੰ ਚੋਣ ਮੈਦਾਨ 'ਚ ਉਤਰਨ ਦੀ ਅਪਣਾਈ ਗਈ ਨੀਤੀ 'ਤੇ ਟਿੱਪਣੀ ਕਰਦਿਆਂ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕਾਂਗਰਸ ਦੀਆਂ ਸਾਰੀਆਂ ਲੱਕੜਾਂ ਬਲ ਕੇ ਧੁਖਦਾ ਹੋਇਆ ਕੋਲਾ ਹੋ ਚੁੱਕੀਆਂ ਹਨ ਅਤੇ ਹੁਣ ਅੱਗ ਬਲਦੀ ਰੱਖਣ ਦੀ ਆਖਰੀ ਕੋਸ਼ਿਸ਼ 'ਚ ਰਾਹੁਲ ਗਾਂਧੀ ਨੇ ਸਾਰੀਆਂ 'ਬੁਝੀਆਂ ਚੰਗਿਆੜੀਆਂ' ਅਤੇ ਮਨਪ੍ਰੀਤ ਸਿੰਘ ਬਾਦਲ ਵਰਗੀ 'ਨਿੱਕ-ਸੁੱਕ' ਨੂੰ ਤੰਦੂਰ ਵਿੱਚ ਝੋਕ ਦਿੱਤਾ ਹੈ। ਬਾਦਲ ਨੇ ਕਿਹਾ ਕਿ ਗਾਂਧੀ ਪਰਿਵਾਰ ਵੱਲੋਂ ਫੂਕਾਂ ਮਾਰਨ 'ਤੇ ਭਾਵੇਂ ਇਹ 'ਬੁਝੀਆਂ ਚੰਗਿਆੜੀਆਂ' ਅਤੇ 'ਨਿੱਕ-ਸੁੱਕ' ਥੋੜੀ ਬਹੁਤ ਲਾਲਗੀ ਦਿਖਾਉਣ, ਪਰ ਚੋਣਾਂ ਦੇ ਅੰਤ ਤੱਕ ...
[home] [1] 2 3 4 5 6 7  [next]1-10 of 67


Recent Posts

Archive

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved