Punjab News Section

Monthly Archives: MARCH 2015


Mar 17

ਮਾਪਿਆਂ ਵੱਲੋਂ ਧੀ ਤੇ ਜਵਾਈ ਦੀ 'ਅਣਖ' ਖ਼ਾਤਰ ਹੱਤਿਆ

Share this News

ਅਜਨਾਲਾ : ਥਾਣਾ ਲੋਪੋਕੇ ਦੇ ਪਿੰਡ ਨੂਰਪੁਰ ਪੱਧਰੀ ਦੇ ਨੇੜੇ ਇਕ ਪ੍ਰੇਮੀ ਜੋੜੇ ਨੂੰ ਅਣਖ ਖ਼ਾਤਰ ਲੜਕੀ ਦੇ ਪਰਿਵਾਰਕ ਮੈਂਬਰਾਂ ਵੱਲੋਂ ਬੇਰਹਿਮੀ ਨਾਲ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਲੋਪੋਕੇ ਦੇ ਐਸਐਚਓ ਹਰਮਿੰਦਰ ਸਿੰਘ ਨੇ ਦੱਸਿਆ ਕਿ ਗੁਰਜੰਟ ਸਿੰਘ ਪੁੱਤਰ ਗੁਰਵੇਲ ਸਿੰਘ ਵਾਸੀ ਢਿੱਡਣ ਦੇ ਆਪਣੇ ਘਰ ਤੋਂ ਥੋੜੀ ਦੂਰ ਰਹਿੰਦੀ ਲੜਕੀ ਮਨਜੀਤ ਕੌਰ ਪੁੱਤਰੀ ਬੱਬਾ ਸਿੰਘ ਵਾਸਾ ਲਾਹੌਰੀਮੱਲ ਨਾਲ ਪ੍ਰੇਮ ਸਬੰਧ ਬਣ ਗਏ ਸਨ ਤੇ ਇਨ੍ਹਾਂ ਵੱਲੋਂ ਇਕ ਸਾਲ ਪਹਿਲਾਂ ਹਾਈਕੋਰਟ 'ਚੋਂ ਕੋਰਟ ਮੈਰਿਜ ਕਰਵਾ ਕੇ ਪਤੀ ਪਤਨੀ ਦੇ ਰੂਪ 'ਚ ਆਪਣੇ ਘਰ ਰਹਿ ਰਹੇ ਸਨ। ਸੋਮਵਾਰ ਚਾਰ ਵਜੇ ਦੇ ਕਰੀਬ ਗੁਰਜੰਟ ...Mar 17

ਪੰਜਾਬ ਦੀ ਫੁਲਕਾਰੀ ਨੂੰ ਬਚਾਉਣ ਦੀ ਲੋੜ - ਮੇਨਕਾ ਗਾਂਧੀ

Share this News

ਜਲੰਧਰ : ਕਲਾ ਨਾਲ ਜੁੜੀਆਂ ਵਿਦਿਅਕ ਸੰਸਥਾਵਾਂ ਨੂੰ ਭਾਰਤ ਤੇ ਖਾਸ ਕਰਕੇ ਪੰਜਾਬ ਦੇ ਕਲਾ ਖੇਤਰ ਵਿੱਚ ਖਾਸ ਮਹੱਤਤਾ ਰੱਖਦੀ ਫੁਲਕਾਰੀ ਤੇ ਹੋਰ ਕਲਾਵਾਂ ਨੂੰ ਜੀਵਤ ਰੱਖਣ ਵਾਸਤੇ ਨਵੀਆਂ ਖੋਜਾਂ ਰਾਹੀਂ ਨਵੀਨਤਾ ਲਿਆਉਣ ਵੱਲ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਮੇਨਕਾ ਗਾਂਧੀ ਕੇਂਦਰੀ ਇਸਤਰੀ ਤੇ ਬਾਲ ਵਿਕਾਸ ਮੰਤਰੀ ਭਾਰਤ ਸਰਕਾਰ ਨੇ ਇੱਥੇ ਏਪੀਜੇ ਫਾਈਨ ਆਰਟਸ ਕਾਲਜ਼ ਵਿੱਚ 40ਵੇਂ ਸਾਲਾਨਾ ਸਥਾਪਨਾ ਸਮਾਗਮ ਨੂੰ ਸੰਬੋਧਤ ਕਰਦਿਆਂ ਕੀਤਾ ।
ਉਨ੍ਹਾਂ ਕਿਹਾ ਕਿ ਤਕਨਾਲੋਜੀ ਦੇ ਵਿਕਾਸ ਨਾਲ ਪੁਰਾਤਨ ਕਲਾਵਾਂ ਅਤੇ ਖਾਸਕਰ ਫੁਲਕਾਰੀ ਖਤਮ ਹੋਣ ਪਾਸੇ ਜਾ ਰਹੀ ਹੈ ਅਤੇ ਇਸ ਨੂੰ ਬਚਾਉਣ ਵਾਸਤੇ ਏਪੀਜੇ ਸੰਸਥਾਸ ਜੋ ਚੀਨ ਦੀ ਸੰਸਥਾ ਨਾਲ ...Mar 17

ਸ਼ਹੀਦ-ਏ-ਆਜ਼ਮ ਸ੍ਰ. ਭਗਤ ਸਿੰਘ ਦਾ ਜੱਦੀ ਪਿੰਡ ਖਟਕੜ ਕਲਾਂ ਭਾਰਤ ਸਰਕਾਰ ਵੱਲੋਂ ਅਪਣਾਇਆ ਜਾਵੇਗਾ

Share this News

ਨਵਾਂਸ਼ਹਿਰ : ਭਾਰਤ ਸਰਕਾਰ ਵੱਲੋਂ ਸ਼ਹੀਦ-ਏ-ਆਜ਼ਮ ਸ੍ਰ. ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਨੂੰ ਅਪਣਾਇਆ ਜਾਵੇਗਾ ਅਤੇ ਇਸ ਦਾ ਸਾਂਸਦ ਆਦਰਸ਼ ਗਰਾਮ ਯੋਜਨਾ ਦੀ ਤਰਜ਼ 'ਤੇ ਸਰਬਪੱਖੀ ਵਿਕਾਸ ਕਰਨ ਲਈ ਕੇਂਦਰੀ ਯੋਜਨਾਵਾਂ ਨੂੰ ਪਹਿਲ ਦੇ ਅਧਾਰ 'ਤੇ ਲਾਗੂ ਕੀਤਾ ਜਾਵੇਗਾ। ਇਹ ਜਾਣਕਾਰੀ ਦਿੰਦਿਆਂ ਸ੍ਰੀ ਆਨੰਦਪੁਰ ਸਾਹਿਬ ਹਲਕੇ ਦੇ ਸੰਸਦ ਮੈਂਬਰ ਪ੍ਰੋ. ਪ ੍ਰੇਮ ਸਿੰਘ ਚੰਦੂਮਾਜਰਾ ਨੇ ਅੱਜ ਇੱਥੇ ਦੱਸਿਆ ਕਿ ਉਨ੍ਹਾਂ ਵੱਲੋਂ ਖਟਕੜ ਕਲਾਂ ਦੇ 'ਸੰਸਦ ਮੈਂਬਰ ਆਦਰਸ਼ ਗਰਾਮ' ਤਹਿਤ ਭਾਰਤ ਸਰਕਾਰ ਵੱਲੋਂ ਨਿਰਧਾਰਿਤ ਸ਼ਰਤਾਂ ਪੂਰੀਆਂ ਨਾ ਕਰਨ ਬਾਅਦ, ਇਸ ਬਾਰੇ ਲੋਕ ਸਭਾ ਵਿੱਚ ਅਤੇ ਕੇਂਦਰੀ ਪੇਂਡੂ ਵਿਕਾਸ ਤੇ ਪੰਚਾਇਤ ਮੰਤਰਾਲੇ ਨੂੰ 'ਆਦਰਸ਼ ਗਰਾਮ' ਵਜੋਂ ਅਪਨਾਏ ਜਾਣ ਦੀ ...Mar 17

ਵਿਰੋਧ ਦੇ ਬਾਵਜੂਦ ਗਿਆਨੀ ਇਕਬਾਲ ਸਿੰਘ ਬਹਾਲ

Share this News

ਅੰਮ੍ਰਿਤਸਰ : ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਬੋਰਡ ਦੀ ਬੈਠਕ 'ਚ ਕੁੱਲ 14 ਮੈਂਬਰਾਂ 'ਚੋਂ ਛੇ ਦੇ ਵਿਰੋਧ ਤੋਂ ਬਾਅਦ ਵੀ ਪਟਨਾ ਸਾਹਿਬ ਕਮੇਟੀ ਦੇ ਪ੍ਰਧਾਨ ਦੇ ਅਵਤਾਰ ਸਿੰਘ ਮੱਕੜ ਨੇ ਜਥੇਦਾਰ ਗਿਆਨੀ ਇਕਬਾਲ ਸਿੰਘ ਤਖ਼ਤ ਪਟਨਾ ਸਾਹਿਬ ਦੇ ਜੱਥੇਦਾਰ ਦੇ ਅਹੁਦੇ 'ਤੇ ਬਹਾਲ ਕਰ ਦਿੱਤਾ ਹੈ। ਪ੍ਰਧਾਨ ਅਹੁਦੇ ਦੀ ਚੋਣ 'ਚ ਜਥੇਦਾਰ ਅਵਤਾਰ ਸਿੰਘ ਮੱਕੜ ਦੀ ਹਮਾਇਤ ਕਰਨ ਵਾਲੇ ਮੈਂਬਰਾਂ ਨੇ ਵੀ ਗਿਆਨੀ ਇਕਬਾਲ ਸਿੰਘ ਦੀ ਬਹਾਲੀ ਦਾ ਵਿਰੋਧ ਕੀਤਾ ਹੈ। ਇਸ ਗੱਲ ਦੀ ਜਾਣਕਾਰੀ ਦਿੰਦੇ ਹੋJੈ ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਹਰਵਿੰਦਰ ਸਿੰਘ ਸਰਨਾ ਨੇ ਕਿਹਾ ਕਿ ਬੈਠਕ 'ਚ ਛੇ ਮੈਂਬਰਾਂ ਨੇ ਜਥੇਦਾਰ ਅਵਤਾਰ ਸਿੰਘ ਮੱਕੜ ਨੂੰ ਅੱਗੇ ...Mar 17

ਸਾਰੇ ਬੰਨ੍ਹ ਤੋੜ ਕੇ ਪੰਜਾਬ 'ਚ ਨਸ਼ਾ ਰੂਪੀ ਦਰਿਆ ਫਿਰ ਜ਼ੋਬਨ 'ਤੇ

Share this News

ਚੰਡੀਗੜ੍ : ਪੰਜਾਬ 'ਚ ਨਸ਼ੇ ਦਾ ਦਰਿਆ ਤਕਰੀਬਨ ਇਕ ਸਾਲ ਦੇ ਉਤਰਾ ਚੜਾਅ ਮਗਰੋਂ ਫਿਰ ਪੂਰੇ ਜ਼ੋਬਨ 'ਤੇ ਵਹਿ ਰਿਹਾ ਹੈ। ਲੋਕ ਸਭਾ ਚੋਣਾਂ 'ਚ ਨਸ਼ੇ ਦਾ ਮੁੱਦਾ ਭਾਰੀ ਹੋਣ ਕਾਰਨ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ  ਬਾਦਲ ਵੱਲੋਂ ਪੁਲਿਸ ਦੇ ਆਹਲਾ ਅਧਿਕਾਰੀਆਂ ਨਾਲ ਨਸ਼ੇ ਨੂੰ ਜੜ੍ਹ ਤੋਂ ਖ਼ਤਮ ਕਰਨ ਲਈ ਕਈ ਮੀਟਿੰਗਾਂ ਕੀਤੀਆਂ ਗਈਆਂ, ਖੁਫ਼ੀਆ ਏਜੰਸੀਆਂ ਨਾਲ ਰਾਬਤਾ ਕੀਤਾ ਗਿਆ, ਨਸ਼ਾ ਛੁਡਾਊ ਕੇਂਦਰ ਖੋਲ੍ਹੇ ਗਏ, ਪੁਲਿਸ ਵੱਲੋਂ ਨਸ਼ੇੜੀਆਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ, ਨਸ਼ੇ ਨਾਲ ਸਬੰਧਿਤ ਤਸਕਰਾਂ ਦੇ ਨਾਂਅ ਥਾਣਿਆਂ 'ਚ ਪਹੁੰਚੇ, ਪੁਲਿਸ ਅਧਿਕਾਰੀਆਂ ਨੇ ਪਿੰਡ-ਪਿੰਡ ਜਾ ਕੇ ਲੋਕਾਂ ਕੋਲੋਂ ਸਹਿਯੋਗ ਦੀ ਮੰਗ ਕੀਤੀ। ਮੁੱਖ ਮੰਤਰੀ ...Mar 17

ਕੈਲੰਡਰ ਸਿੱਖਾਂ ਨਾਲ ਧੋਖਾ - ਦਲ ਖਾਲਸਾ

Share this News

ਅੰਮ੍ਰਿਤਸਰ : ਐਸਜੀਪੀਸੀ ਵੱਲੋਂ ਪ੍ਰਕਾਸ਼ਤ ਨਾਨਕਸ਼ਾਹੀ ਸੰਮਤ 547 ਦੇ ਕੈਲੰਡਰ ਨੂੰ ਜਾਰੀ ਕਰਨ ਤੋਂ ਕੁਝ ਦੇਰ ਬਾਅਦ ਹੀ ਸਿੱਖ ਜਥੇਬੰਦੀਆਂ ਨੇ ਇਸ ਕੈਲੰਡਰ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ। ਸਿੱਖ ਜਥੇਬੰਦੀ ਦਲ ਖਾਲਸਾ ਨੈ ਕਿਹਾ ਕਿ ਇਸ ਕੈਲੰਡਰ ਨੂੰ ਜਾਰੀ ਕਰਕੇ ਸ਼ੋਮਣੀ ਗੁਰਦਵਾਰਾ ਕਮੇਟੀ ਨੇ ਸਿੱਖਾਂ ਨਾਲ ਬਹੁਤ ਵੱਡਾ ਧੋਖਾ ਕੀਤਾ ਹੈ। ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਇਸ ਕੈਲੰਡਰ ਨੂੰ ਜਾਰੀ ਕਰਨ ਤੋਂ ਬਾਅਦ ਕਿਹਾ ਸੀ ਕਿ ਸਾਰੀ ਸਿੱਖ ਜਥੇਬੰਦੀਆਂ ਇਸ ਕੈਲੰਡਰ ਨੂੰ ਪ੍ਰਵਾਨ ਕਰਨ ਤੇ ਇਸੇ ਮੁਤਾਬਕ ਸਾਰੇ ਇਤਿਹਾਸਕ ਦਿਹਾੜੇ ਤੇ ਗੁਰਪੁਰਬ ਮਨਾਉਣ। ਦਲ ਖ਼ਾਲਸਾ ਦੇ ਕਨਵੀਨਰ ਕੰਵਰਪਾਲ ਸਿੰਘ ਨੇ ਕਿਹਾ ਹੈ ਕਿ ...Mar 17

ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਇਸ ਸਾਲ ਲਈ ਨਵਾਂ ਸਿੱਖ ਕੈਲੰਡਰ ਜਾਰੀ

Share this News

ਅੰਮ੍ਰਿਤਸਰ : ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਨਵੇਂ ਸਾਲ ਦਾ ਨਾਨਕਸ਼ਾਹੀ 1 ਚੇਤ ਸੰਮਤ 547 (2015-16) ਦਾ ਕੈਲੰਡਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ, ਸਿੰਘ ਸਾਹਿਬ ਗਿਆਨੀ ਮੱਲ ਸਿੰਘ ਜਥੇਦਾਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਸਿੰਘ ਸਾਹਿਬ ਗਿਆਨੀ ਗੁਰਮੁਖ ਸਿੰਘ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ, ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ, ਸਿੰਘ ਸਾਹਿਬ ਗਿਆਨੀ ਬਲਵਿੰਦਰ ਸਿੰਘ, ਸਿੰਘ ਸਾਹਿਬ ਗਿਆਨੀ ਗੁਰਮਿੰਦਰ ਸਿੰਘ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵੱਲੋਂ ਰੀਲੀਜ਼ ਕੀਤਾ ਗਿਆ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੁੱਖ ਦਫਤਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿੰਘ ਸਾਹਿਬ ਨੇ ਕਿਹਾ ਕਿ ਹਥਲਾ ਕੈਲੰਡਰ ਜੋ ਪ੍ਰਕਾਸ਼ਿਤ ਕੀਤਾ ਗਿਆ ਹੈ ਇਹ ਕੇਵਲ ...Mar 17

ਧੂਰੀ ਉਪ ਚੋਣ ਲਈ ਵੋਟਾਂ 11 ਅਪ੍ਰੈਲ ਨੂੰ

Share this News

ਚੰਡੀਗੜ੍ : ਭਾਰਤੀ ਚੋਣ ਕਮਿਸ਼ਨ ਨੈ ਧੂਰੀ ਉਪ ਚੋਣ ਲਈ ਚੋਣ ਸਮਾਂ ਸਾਰਨੀ ਦਾ ਐਲਾਨ ਕਰ ਦਿੱਤਾ ਹੈ ਜਿਸ ਮੁਤਾਬਿਕ ਵੋਟਾਂ 11 ਅਪ੍ਰੈਲ ਨੂੰ ਪੈਣਗੀਆਂ। ਮੁੱਖ ਚੋਣ ਅਧਿਕਾਰੀ ਪੰਜਾਬ ਦੇ ਇਕ ਬੁਲਾਰੇ ਨੇ ਕਿਹਾ ਕਿ ਚੋਣ ਸਬੰਧੀ ਨੋਟੀਫਿਕੇਸ਼ਨ 17 ਮਾਰਚ ਨੂੰ ਹੋਵੇਗਾ ਅਤੇ ਨਾਮਜ਼ਦਗੀਆਂ ਦਾਖ਼ਲ ਕਰਨ ਦੀ ਆਖ਼ਰੀ ਮਿਤੀ 24 ਮਾਰਚ ਐਲਾਨੀ ਗਈ ਹੈ। ਨਾਮਜ਼ਦਗੀ ਪੱਤਰਾਂ ਦੀ ਪੜਤਾਲ 25 ਮਾਰਚ ਨੂੰ ਹੋਵੇਗੀ ਜਦਕਿ 27 ਮਾਰਚ ਤੱਕ ਨਾਮਜ਼ਦਗੀ ਕਾਗਜ਼ ਵਾਪਸ ਲਏ ਜਾ ਸਕਣਗੇ। ਵੋਟਾਂ 11 ਅਪ੍ਰੈਲ ਨੂੰ ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੱਕ ਪੈਣਗੀਆਂ ਤੇ ਵੋਟਾਂ ਦੀ ਗਿਣਤੀ 15 ਅਪ੍ਰੈਲ ਨੂੰ ਹੋਵੇਗੀ। ਬੁਲਾਰੇ ਨੈ ਕਿਹਾ ਕਿ 18 ਅਪ੍ਰੈਲ ਤੱਕ ਚੋਣ ...Mar 17

ਅਤਿ ਗਮਗੀਨ ਮਾਹੌਲ 'ਚ ਹੋਇਆ ਜਥੇਦਾਰ ਤਲਵੰਡੀ ਦੇ ਇਕਲੌਤੇ ਪੋਤਰੇ ਦਾ ਸੰਸਕਾਰ

Share this News

ਲੁਧਿਆਣਾ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਐਸ.ਜੀ.ਪੀ.ਸੀ. ਦੇ ਪ੍ਰਧਾਨ ਰਹਿ ਚੁੱਕੇ ਲੋਹ ਪੁਰਸ਼ ਜੱਥੇਦਾਰ ਜਗਦੇਵ ਸਿੰਘ ਤਲਵੰਡੀ ਦੇ ਪੋਤਰੇ ਅਤੇ ਸਾਬਕਾ ਵਿਧਾਇਕ ਰਣਜੀਤ ਸਿੰਘ ਤਲਵੰਡੀ ਦੇ ਬੇਟੇ ਜਗਤੇਸ਼ਵਰ ਸਿੰਘ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਜੱਦੀ ਪਿੰਡ ਤਲਵੰਡੀ ਰਾਏ 'ਚ ਭਿੱਜੀਆਂ ਅੱਖਾਂ ਨਾਲ ਕੀਤਾ ਗਿਆ।
ਇਕਲੌਤੇ ਪੁੱਤ ਦੀ ਮੌਤ 'ਤੇ ਪਿਤਾ ਰਣਜੀਤ ਸਿੰਘਸ ਤਲਵੰਡੀ ਦਾ ਬੁਰਾ ਹਾਲ ਹੋ ਰਿਹਾ ਸੀ ਉਨ੍ਹਾਂ ਦੇ ਹੰਝੂ ਰੋਕਿਆਂ ਨਹੀਂ ਸਨ ਰੁਕ ਰਹੇ। ਇਸ ਦੌਰਾਨ ਕਈ ਵਾਰ ਉਨ੍ਹਾਂ ਦੀ ਤਬੀਅਤ ਵੀ ਵਿਗੜ ਗਈ। ਅੰਤਿਮ ਸੰਸਕਾਰ ਮੌਕੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ, ਹਲਕਾ ਵਿਧਾਇਕ ਐਸ.ਆਰ. ਕਲੇਰ, ਮਨਪ੍ਰੀਤ ਸਿੰਘ ਇਆਲੀ, ਇਲਾਕੇ ਦੀ ...Mar 17

ਪੰਜਾਬ ਦੇ ਕਿਸਾਨ ਅੰਨਾ ਹਜ਼ਾਰੇ ਰਾਹੀਂ ਘੇਰਨਗੇ ਮੋਦੀ ਸਰਕਾਰ

Share this News

ਚੰਡੀਗੜ੍ : ਸਮਾਜਿਕ ਨੇਤਾ ਅੰਨਾ ਹਜ਼ਾਰੇ ਵੱਲੋਂ ਭੋਂ ਪ੍ਰਾਪਤੀ ਬਿੱਲ ਵਿਰੋਧੀ ਮੁਹਿੰਮ ਨੂੰ ਹੁਣ ਪੰਜਾਬ ਦੇ ਕਿਸਾਨਾਂ ਦਾ ਵੀ ਸਮਰਥਨ ਪ੍ਰਾਪਤ ਹੋ ਗਿਆ ਹੈ। ਅੰਨਾ ਹਜ਼ਾਰੇ ਹੁਣ 24 ਮਾਰਚ ਤੋਂ ਰਾਜ ਦੇ ਖੰਨਾ ਸ਼ਹਿਰ ਤੋਂ ਆਪਣੀ ਦੇਸ਼-ਵਿਆਪੀ ਮੁਹਿੰਮ ਸ਼ੁਰੂ ਕਰਨਗੇ। ਜ਼ਿਕਰਯੋਗ ਹੈ ਕਿ ਪਹਿਲਾਂ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਉਨ੍ਹਾਂ ਨੇ ਪੂਰੇ ਦੇਸ਼ ਵਿਸ਼ੇਸ਼ ਤੌਰ 'ਤੇ ਉੱਤਰੀ ਰਾਜਾਂ 'ਚ ਵੱਡੀਆਂ ਰੈਲੀਆਂ ਕਰਕੇ ਕਿਸਾਨਾਂ ਨੂੰ ਲਾਮਬੰਦ ਕਰਨਗੇ।
ਭਾਰਤੀ ਕਿਸਾਨ ਯੂਨੀਅਨ ਪੰਜਾਬ ਨੇ ਰਾਜ 'ਚ ਅੰਨਾ ਹਜ਼ਾਰੇ ਦੀ ਰੈਲੀ ਦੇ ਪ੍ਰਬੰਧ ਦੀ ਜ਼ਿੰਮੇਵਾਰੀ ਸੰਭਾਲੀ ਹੈ, ਜੋ ਕਿ ਖੰਨਾ 'ਚ ਹੋਵੇਗੀ। ਇਸ ਦੀ ਸਫਲਤਾ ਲਈ ਯੂਨੀਅਨ ਨੇ ਪੂਰੇ ਪੰਜਾਬ 'ਚ ਵੱਡੇ ਪੱਧਰ 'ਤੇ ...
[home] [1] 2 3  [next]1-10 of 22


Recent Posts

Archive

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved