Punjab News Section

Monthly Archives: MARCH 2016


Mar 27

ਟੈਂਕਰ 'ਤੇ ਕਿਉਂ ਚੜ੍ਹੇ ਭਗਵੰਤ ਮਾਨ ?

Share this News

ਲੁਧਿਆਣਾ : ਲੁਧਿਆਣਾ ‘ਚ ਆਮ ਆਦਮੀ ਪਾਰਟੀ ਦੇ ਲੋਕ ਸਭਾ ਮੈਂਬਰ ਭਗਵੰਤ ਮਾਨ ਤੇਲ ਦੇ ਟੈਂਕਰ ‘ਤੇ ਚੜ੍ਹ ਗਏ ਤੇ ਉਨ੍ਹਾਂ ਨੂੰ ਦੇਖ ਪੁਲਿਸ ਦੇ ਹੱਥ ਪੈਰਾਂ ਦੀ ਪੈ ਗਈ।ਦਰਅਸਲ ਲੁਧਿਆਣਾ ‘ਚ ਗਹਿਣਿਆਂ ‘ਤੇ ਐਕਸਾਈਜ਼ ਡਿਊਟੀ ਲਗਾਉਣ ਦੇ ਵਿਰੋਧ ਸੈਂਕੜੇ ਸੁਨਿਆਰ ਲੁਧਿਆਣਾ ‘ਚ ਪ੍ਰਦਰਸ਼ਨ ਕਰ ਰਹੇ ਸਨ ਤੇ ਭਗਵੰਤ ਮਾਨ ਉਨ੍ਹਾਂ ਦੇ ਸੰਘਰਸ਼ ਨੂੰ ਹਮਾਇਤ ਦੇਣ ਲਈ ਓਥੇ ਪੁੱਜੇ ਸਨ।
ਭਗਵੰਤ ਮਾਨ ਨੇ ਭੀੜ ‘ਚ ਖ਼ੁਦ ਦੀ ਹਾਜ਼ਰੀ ਲਗਵਾਉਣ ਲਈ ਇੱਕ ਸਕੀਮ ਘੜੀ ਹੈ। ਉਹ ਪੁਲਿਸ ਤੋਂ ਨਜ਼ਰਾਂ ਬਚਾ ਕੇ ਤੇਲ ਦੇ ਟੈਂਕਰ ‘ਤੇ ਚੜ੍ਹ ਗਏ ਅਤੇ ਪ੍ਰਦਰਸ਼ਨਕਾਰੀਆਂ ਨੂੰ ਸੰਬੋਧਨ ਕਰਨ ਲੱਗੇ। ਸੁਰੱਖਿਆ ਕਾਰਨਾਂ ਨੂੰ ਦੇਖਦਿਆਂ ਪੁਲਿਸ ਵਾਲੇ ਵੀ ਭਗਵੰਤ ਮਾਨ ਦੇ ਪਿੱਛੇ ਹੋ ਗਏ। ਉਨ੍ਹਾਂ ...Mar 27

ਭੈਣ-ਭਰਾ ਨੇ ਕਰਾਇਆ ਵਿਆਹ - ਪਿਤਾ ਨੇ ਦਰਬਾਰ ਸਾਹਿਬ ਜਾ ਖਾਧੀ ਮਾਰਨ ਦੀ ਸਹੁੰ ਤੇ ਕਰ ਦਿੱਤੀ ਵਾਰਦਾਤ

Share this News

ਬਰਨਾਲਾ : ਦਲਿਤ ਪਰਿਵਾਰ ਨਾਲ ਸੰਬੰਧਤ ਇਕ ਪਰਿਵਾਰ ਦਾ ਆਨਰ ਕੀਲਿੰਗ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਤਾਏ-ਚਾਚੇ 'ਚ ਭੈਣ ਭਰਾ ਲੱਗਦੇ ਇਕ ਲੜਕਾ-ਲੜਕੀ ਦੇ ਆਪਸ 'ਚ ਪ੍ਰੇਮ ਸੰਬੰਧ ਬਣ ਗਏ ਬਾਅਦ 'ਚ ਜਿਨ੍ਹਾਂ ਨੇ ਵਿਆਹ ਕਰ ਲਿਆ ਸੀ। Îਇਸ ਉਪਰੰਤ ਲੜਕੀ ਦੇ ਪਿਤਾ ਨੇ ਉਸ ਨੂੰ ਮਾਰਨ ਦੀ ਸਹੁੰ ਖਾਧੀ। ਲਗਭਗ ਢਾਈ ਮਹੀਨੇ ਬਾਅਦ ਹੰਡਿਆਇਆ ਦੇ ਨਜ਼ਦੀਕ ਦੋ ਵਿਅਕਤੀਆਂ ਨੇ ਮਿਲ ਕੇ ਹਮਲਾ ਕੀਤਾ। ਇਸ ਹਮਲੇ 'ਚ ਲੜਕੇ ਦੀ ਤਾਂ ਮੌਤ ਹੋ ਗਈ ਜਦੋਂ ਕਿ ਲੜਕੀ ਗੰਭੀਰ ਰੂਪ 'ਚ ਜ਼ਖਮੀ ਹੋ ਗਈ। ਖ਼ਬਰ ਲਿਖੇ ਜਾਣ ਤੱਕ ਲੜਕੀ ਦੀ ਹਾਲਤ ਗੰਭੀਰ ਬਣੀ ਹੋਈ ਹੈ। ਲੜਕੀ ਦੇ ਪਿਤਾ ਨੇ ਪੁਲਸ ਨੂੰ ਆਤਮ ਸਮਰਪਣ ਕਰ ਦਿੱਤਾ ਜਦੋਂ ...Mar 27

ਹਿੰਦੂ ਸ਼ਿਵ ਸੈਨਾ ਦੇ ਸੂਬਾਈ ਪ੍ਰਧਾਨ ਦੀ ਮੌਤ ਮਗਰੋਂ ਸਿੱਖਾਂ ਦੀ ਕੁੱਟਮਾਰ ਦੇ ਮਾਮਲੇ ਨੂੰ ਲੈ ਕੇ ਪੰਜਾਬ 'ਚ ਤਣਾਅ

Share this News

ਜਲੰਧਰ : ਹਿੰਦੂ ਸ਼ਿਵ ਸੈਨਾ ਦੇ ਪੰਜਾਬ ਪ੍ਰਧਾਨ ਅਭਿਸ਼ੇਕ ਬੱਤਾ ਦੀ ਨਵਾਂ ਸ਼ਹਿਰ ਨੇੜੇ ਸੜਕ ਹਾਦਸੇ ਵਿਚ ਮੌਤ ਤੋਂ ਬਾਅਦ ਕੁਝ ਸਿੱਖਾਂ ਨੌਜਵਾਨਾਂ ਦੀ ਕੁੱਟਮਾਰ ਕਰਨ ਦੇ ਮਾਮਲੇ ਨੂੰ ਲੈ ਕੇ ਪੰਜਾਬ ਦੇ ਕਈ ਹਿੱਸਿਆਂ ਵਿਚ ਸ਼ਨਿੱਚਰਵਾਰ ਨੂੰ ਉਸ ਸਮੇਂ ਤਣਾਅਪੂਰਨ ਹਲਾਤ ਬਣ ਗਏ, ਜਦੋਂ ਸਿੱਖ ਜਥੇਬੰਦੀਆਂ ਨੇ ਮਾਮਲੇ ਵਿਚ ਪ੍ਰਸ਼ਾਸਨ ਨੂੰ ਕਾਰਵਾਈ ਕਰਨ ਲਈ ਚੱਕਾ ਜਾਮ ਕਰ ਦਿੱਤਾ। ਮਾਮਲਾ ਇਸ ਲਈ ਗੰਭੀਰ ਹੁੰਦਾ ਜਾ ਰਿਹਾ ਹੈ, ਕਿਉਂਕਿ ਜਿੱਥੇ ਸਿੱਖ ਜਥੇਬੰਦੀਆਂ ਸਿੱਖ ਨੌਜਵਾਨਾਂ ਦੀ ਕੁੱਟਮਾਰ ਨੂੰ ਲੈ ਕੇ ਭੜਕ ਉੱਠ ਗਈਆਂ, ਉੱਥੇ ਅਭਿਸ਼ੇਕ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਹੈ ਕਿ ਉਸ ਨੂੰ ਖ਼ਾਲਿਸਤਾਨ ਲਿਬਰੇਸ਼ਨ ਫੋਰਸ ਵੱਲੋਂ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ, ...Mar 27

ਜਗਮੀਤ ਬਰਾੜ ਖ਼ਿਲਾਫ ਨਿੱਤਰੇ ਕਾਂਗਰਸੀ

Share this News

ਬਠਿੰਡਾ : ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦੇ ਹਮਾਇਤੀ ਕਾਂਗਰਸੀ ਵਿਧਾਇਕਾਂ ਅਤੇ ਸਾਬਕਾ ਵਿਧਾਇਕਾਂ ਨੇ ਅੱਜ ਸਾਬਕਾ ਲੋਕ ਸਭਾ ਮੈਂਬਰ ਜਗਮੀਤ ਬਰਾੜ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਜਗਮੀਤ ਬਰਾੜ ਵੱਲੋਂ ਕੈਪਟਨ ਅਮਰਿੰਦਰ ਸਿੰਘ ਖ਼ਿਲਾਫ਼ ਕੀਤੀ ਜਾ ਰਹੀ ਲਫ਼ਜ਼ੀ ਬਗਾਵਤ ਤੋਂ ਭਡ਼ਕੇ ਕਾਂਗਰਸੀ ਆਗੂਆਂ ਨੇ ਜਗਮੀਤ ਬਰਾੜ ਨੂੰ ਪਾਰਟੀ ’ਚੋਂ ਫੌਰੀ ਕੱਢੇ ਜਾਣ ਦੀ ਮੰਗ ਕੀਤੀ ਹੈ। ਇਨ੍ਹਾਂ ਆਗੂਆਂ ਨੇ ਆਖਿਆ ਕਿ ਜਗਮੀਤ ਬਰਾੜ ਦਾ ਜਿਸ ਨਵੀਂ ਪਾਰਟੀ ਪ੍ਰਤੀ ਮੋਹ ਜਾਗਿਆ ਹੈ, ਉਹ ਜਾ ਕੇ ਉਸ ਵਿੱਚ ਸ਼ਾਮਲ ਹੋਣ ਅਤੇ ਕਾਂਗਰਸ ਨੂੰ ਲੋਕਾਂ ਵੱਲੋਂ ਨਕਾਰੇ ਨੇਤਾਵਾਂ ਦੀ ਕੋਈ ਲੋੜ ਨਹੀਂ ਹੈ।
ਮਾਲਵਾ ਖ਼ਿੱਤੇ ਦੇ ਸਾਬਕਾ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ, ਸਾਬਕਾ ਵਿਧਾਇਕ ਗੁਰਪ੍ਰੀਤ ਸਿੰਘ ...Mar 27

ਪਿਤਾ ਦਾ ਦਰਦ : ਨਸ਼ੇ ਦੀ ਭੇਟ ਚੜ੍ਹੇ ਪੁੱਤ ਦੇ ਕਫਨ 'ਤੇ ਲਿਖਿਆ ਮੰਗ ਪੱਤਰ

Share this News

ਤਰਨਤਾਰਨ : ਤਰਨਤਾਰਨ ਦੇ ਪੱਟੀ ਸ਼ਹਿਰ ਵਿਚ ਇਕ 28 ਸਾਲਾ ਨੌਜਵਾਨ ਦੀ ਨਸ਼ਿਆਂ ਕਾਰਣ ਮੌਤ ਹੋ ਗਈ। ਮ੍ਰਿਤਕ ਮਨਜੀਤ ਸਿੰਘ ਦੇ ਪਰਿਵਾਰ ਨੂੰ ਪੁੱਤ ਦੀ ਮੌਤ ਦਾ ਏਨਾ ਧੱਕਾ ਲੱਗਾ ਕਿ ਉਹ ਰੋਸ ਵਜੋਂ ਆਪਣੇ ਪੁੱਤਰ ਦੀ ਲਾਸ਼ ਨੂੰ ਲੈ ਕੇ ਪੂਰੇ ਸ਼ਹਿਰ ਵਿੱਚੋਂ ਹੁੰਦੇ ਹੋਏ ਐੱਸ. ਡੀ. ਐੱਮ ਦੇ ਦਫਤਰ ਪਹੁੰਚੇ। ਲੜਕੇ ਦੇ ਪਿਤਾ ਵੱਲੋਂ ਲੜਕੇ ਦੇ ਕਫਨ ‘ਤੇ ਮੈਮੋਰੰਡਮ ਲ਼ਿਖਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਭੇਜਿਆ ਗਿਆ ਹੈ। ਮੈਮੋਰੰਡਮ ‘ਚ ਕਿਹਾ ਗਿਆ ਹੈ ਕਿ ਨਸ਼ਾ ਸੌਦਾਗਰਾਂ ਖ਼ਿਲਾਫ ਕੋਈ ਕਰਵਾਈ ਹੋਣੀ ਚਾਹੀਦੀ ਹੈ ਤਾਂ ਕਿ ਪੰਜਾਬ ਦੀ ਜਵਾਨੀ ਨੂੰ ਬਚਾਇਆ ਜਾ ਸਕੇ। ਦਰ ਅਸਲ ਪੱਟੀ ਸ਼ਹਿਰ ਵਿਚ 27 ਸਾਲਾ ਨੌਜਵਾਨ ਮਨਜੀਤ ਸਿੰਘ ਦੀ ਸਮੈਕ ...Mar 27

ਬਾਜਵਾ ਨੇ ਰੁੱਸੇ ਭਰਾ ਨੂੰ ‘ਟਿਕਟ’ ਦੇ ਕੇ ਮਨਾੲਿਆ

Share this News

ਕਾਦੀਆਂ : ਰਾਜ ਸਭਾ ਮੈਂਬਰ ਬਣ ਕੇ ਪਹਿਲੀ ਵਾਰ ਆਪਣੇ ਜੱਦੀ ਸ਼ਹਿਰ ਕਾਦੀਆਂ ਪੁੱਜੇ ਪ੍ਰਤਾਪ ਸਿੰਘ ਬਾਜਵਾ ਨੂੰ ਆਪਣੇ ਹੀ ਸਕੇ ਭਰਾ ਫਤਹਿਜੰਗ ਬਾਜਵਾ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਕਾਦੀਆਂ ਸੀਟ ‘ਤੇ ਚੋਣ ਲੜਣ ਨੂੰ ਲੈ ਕੇ ਗੱਲ ਐਨੀ ਵਧ ਗਈ ਕਿ ਇਕ ਵਾਰ ਦੋਵੇਂ ਭਰਾਵਾਂ ‘ਚ ਤੂੰ ਤੂੰ ਮੈਂ ਮੈਂ ਹੋ ਗਈ। ਅੱਜਕਲ੍ਹ ਕਾਦੀਆਂ ਸੀਟ ਤੋਂ ਪ੍ਰਤਾਪ ਬਾਜਵਾ ਨੇ ਪਤਨੀ ਚਰਨਜੀਤ ਕੌਰ ਬਾਜਵਾ ਵਿਧਾਇਕ ਨੇ ਤੇ ਫਤਹਿਜੰਗ ਇਸੇ ਸੀਟ ਤੋਂ ਚੋਣ ਲੜਣਾ ਚਾਹੁੰਦੇ ਹਨ। ਦਰ ਅਸਲ ਪ੍ਰਤਾਪ ਬਾਜਵਾ ਦਾ ਕਾਫ਼ਲਾ ਕਾਦੀਆਂ ਨਜ਼ਦੀਕ ਅੱਡਾ ਡੱਲਾ ਵਿਖੇ ਪਹੁੰਚਿਆ ਤਾਂ ਉਨ੍ਹਾਂ ਦੇ ਛੋਟੇ ਭਰਾ ਫਤਿਹਜੰਗ ਸਿੰਘ ਬਾਜਵਾ ਨੇ ਗੱਡੀ ‘ਚੋਂ ਅਚਾਨਕ ਉਤਰ ਕੇ ਕਾਫ਼ਲਾ ਰੋਕ ਦਿੱਤਾ ...Mar 27

ਸੁਖਬੀਰ ਵੱਲੋਂ ਦਿੱਤੇ ਰਾਤਰੀ ਭੋਜ ਮੌਕੇ ਜੱਗ ਜ਼ਾਹਿਰ ਹੋਈ ਬਾਦਲ ਪਰਿਵਾਰ ’ਚ ਚਲਦੀ ਖਾਨਾਜੰਗੀ

Share this News

ਚੰਡੀਗਡ਼੍ਹ : ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਗ੍ਰਹਿ ਵਿਖੇ ਅਕਾਲੀ ਆਗੂਆਂ ਵੱਲੋਂ ਰਾਜ ਦੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਤੇ ਸੁਖਬੀਰ ਦੇ ਜੀਜਾ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦੀ ਮੁਖ਼ਾਲਫ਼ਤ ਕਰਕੇ ਬਾਦਲ ਪਰਿਵਾਰ ’ਚ ਚਲਦੀ ਖਾਨਾਜੰਗੀ ਜੱਗ ਜ਼ਾਹਿਰ ਕਰ ਦਿੱਤੀ ਹੈ। ਪ੍ਰਤੱਖਦਰਸ਼ੀਆਂ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵੱਲੋਂ ਬਜਟ ਸੈਸ਼ਨ ਦੌਰਾਨ ਅਕਾਲੀ-ਭਾਜਪਾ ਵਿਧਾਇਕਾਂ ਨੂੰ ਦਿੱਤੇ ਗਏ ਰਾਤਰੀ ਭੋਜ ਦੌਰਾਨ ਸ੍ਰੀ ਕੈਰੋਂ ਆਪਣੀ ਹੀ ਪਾਰਟੀ ਦੇ ਨੇਤਾਵਾਂ ਦੇ ਨਿਸ਼ਾਨੇ ’ਤੇ ਰਹੇ। ਸ੍ਰੀ ਕੈਰੋਂ ਵੀ ਇਸ ਰਾਤਰੀ ਭੋਜ ਮੌਕੇ ਹਾਜ਼ਰ ਸਨ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਜਵਾਈ ਖ਼ਿਲਾਫ਼ ਮੁੱਖ ਸੰਸਦੀ ਸਕੱਤਰ ਵਿਰਸਾ ਸਿੰਘ ਵਲਟੋਹਾ ਅਤੇ ਹੋਰ ਕਈ ਵਿਧਾਇਕਾਂ ਨੇ ਇਸ ਤਰ੍ਹਾਂ ਭਡ਼ਾਸ ...Mar 27

ਬਹਿਬਲ ਕਲਾਂ ਗੋਲੀਕਾਂਡ : ਜਸਟਿਸ ਕਾਟਜੂ ਵਲੋਂ ਜਾਰੀ ਕੀਤੀ ਰਿਪੋਰਟ 'ਚ ਪੁਲਸ ਦੋਸ਼ੀ ਕਰਾਰ

Share this News

ਚੰਡੀਗੜ੍ਹ : ਸੁਪਰੀਮ ਕੋਰਟ ਦੇ ਸਾਬਕਾ ਜਸਟਿਸ ਮਾਰਕੰਡੇ ਕਾਟਜੂ ਦੀ ਅਗਵਾਈ ਵਾਲੇ 'ਪੀਪਲਜ਼ ਕਮਿਸ਼ਨ' ਨੇ ਬਹਿਬਲ ਕਲਾਂ ਗੋਲੀ ਕਾਂਡ ਤੇ ਕੋਟਕਪੂਰਾ ਮਾਮਲੇ ਦੀ ਜਾਂਚ ਰਿਪੋਰਟ 'ਚ ਪੰਜਾਬ ਸਰਕਾਰ ਨੂੰ ਦੋਸ਼ੀ ਠਹਿਰਾਇਆ ਹੈ | ਮਨੁੱਖੀ ਅਧਿਕਾਰ ਸੰਗਠਨਾਂ ਵੱਲੋਂ ਬਣਾਏ ਇਸ ਕਮਿਸ਼ਨ ਨੇ ਆਪਣੀ ਰਿਪੋਰਟ 'ਚ ਕਿਹਾ ਹੈ ਕਿ ਪੰਜਾਬ ਪੁਲਿਸ ਨੇ ਮੋਰਚੇ ਬਣਾ ਕੇ ਨਿਹੱਥੇ ਤੇ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਲੋਕਾਂ 'ਤੇ ਇੰਜ ਗੋਲੀਆਂ ਚਲਾਈਆਂ, ਜਿਵੇਂ ਪੁਲਿਸ ਕਿਸੇ ਦੁਸ਼ਮਣ ਨਾਲ ਮੁਕਾਬਲਾ ਕਰ ਰਹੀ ਹੋਵੇ | ਹਾਲਾਂਕਿ ਕਮਿਸ਼ਨ ਨੇ ਆਪਣੀ ਰਿਪੋਰਟ 'ਚ ਮੋਗੇ ਦੇ ਐਸ.ਐਸ.ਪੀ. ਚਰਨਜੀਤ ਸ਼ਰਮਾ (ਮੁਅੱਤਲ) ਤੋਂ ਬਿਨਾਂ ਹੋਰ ਕਿਸੇ ਸੀਨੀਅਰ ਪੁਲਿਸ ਅਧਿਕਾਰੀ ਦਾ ਨਾਂਅ ਨਹੀਂ ਲਿਆ ਪਰ ਸੁਪਰੀਮ ਕੋਰਟ  ਵੱਲੋਂ ਸਾਲ 2011 'ਚ ਸੁਣਾਏ ...Mar 27

ਪਠਾਨਕੋਟ ਹਮਲਾ : NIA ਨੇ ਫਿਰ ਕੀਤੀ ਸਲਵਿੰਦਰ ਤੇ ਕੁੱਕ ਤੋਂ ਪੁਛਗਿੱਛ

Share this News

ਗੁਰਦਾਸਪੁਰ  :  ਪਠਾਨਕੋਟ ਏਅਰਬੇਸ 'ਤੇ ਹੋਏ ਹਮਲੇ 'ਚ ਸ਼ੱਕੀ ਭੂਮਿਕਾ ਹੋਣ ਦੇ ਬਾਵਜੂਦ ਗੁਰਦਾਸਪੁਰ ਦੇ ਉਸ ਸਮੇਂ ਦੇ ਪੁਲਸ ਮੁਖੀ ਹੈੱਡਕੁਆਰਟਰ ਸਲਵਿੰਦਰ ਸਿੰਘ, ਉਸ ਦੇ ਕੁੱਕ ਮਦਨ ਲਾਲ ਤੇ ਉਸ ਦੇ ਦੋਸਤ ਰਾਜੇਸ਼ ਵਰਮਾ ਨੂੰ ਜਾਂਚ ਏਜੰਸੀ ਐੱਨ. ਆਈ. ਏ. ਨੇ ਕੁਝ ਸਮੇਂ ਲਈ ਰਾਹਤ ਦਿੰਦੇ ਹੋਏ ਸਲਵਿੰਦਰ ਸਿੰਘ ਨੂੰ ਨੌਕਰੀ 'ਤੇ ਬਹਾਲ ਰੱਖਿਆ ਸੀ ਤੇ ਕਲੀਨ ਚਿੱਟ ਦਿੱਤੀ ਸੀ ਪਰ ਅੱਜ ਸਲਵਿੰਦਰ ਸਿੰਘ ਅਤੇ ਉਸ ਦੇ ਕੁੱਕ ਮਦਨ ਲਾਲ ਨਿਵਾਸੀ ਗੁਰਦਾਸਪੁਰ ਤੋਂ ਫਿਰ ਪੁੱਛਗਿੱਛ ਲਈ ਐੱਨ.ਆਈ.ਏ ਟੀਮ ਦਿੱਲੀ ਲੈ ਗਈ ਹੈ, ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਐੱਨ.ਆਈ.ਏ ਜਾਂਚ ਏਜੰਸੀ ਦੇ ਹੱਥ ਕੁਝ ਗੱਲਾਂ ਜ਼ਰੂਰ ਲੱਗੀਆਂ ਹਨ। ਇਸ ਤੋਂ ਪਹਿਲਾਂ ਵੀ ਕਈ ਦਿਨ ਤੱਕ ...Mar 24

ਸ੍ਰੀ ਆਨੰਦਪੁਰ ਵਿਖੇ ਤਿੰਨ ਰੋਜ਼ਾ ਹੋਲਾ ਮਹੱਲਾ ਸਮਾਪਤ

Share this News

ਸ੍ਰੀ ਆਨੰਦਪੁਰ ਸਾਹਿਬ :  ਸ੍ਰੀ ਆਨੰਦਪੁਰ ਸਾਹਿਬ ਵਿਖੇ ਚੱਲ ਰਿਹਾ ਤਿੰਨ ਰੋਜ਼ਾ ਕੌਮੀ ਜੋੜ ਮੇਲਾ ਹੋਲਾ ਮਹੱਲਾ ਨਿਹੰਗ ਜਥੇਬੰਦੀਆਂ ਵੱਲੋਂ ਮਹੱਲਾ ਕੱਢਣ ਤੋਂ ਬਾਅਦ ਸਮਾਪਤ ਹੋ ਗਿਆ। ਇਸ ਤੋਂ ਪਹਿਲਾ ਪੰਜ ਪਿਆਰਿਆਂ ਦੀ ਅਗਵਾਈ ਹੇਠ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਇਕ ਵਿਸ਼ਾਲ ਨਗਰ ਕੀਰਤਨ ਕੱਢਿਆ ਗਿਆ। ਨਿਹੰਗ ਸਿੰਘਾਂ ਦੀ ਚਰਨ ਗੰਗਾ ਸਟੇਡੀਅਮ 'ਚ ਸਿੱਖ ਮਾਰਸ਼ਲ ਆਰਟਸ ਦੀ ਪੇਸ਼ਕਾਰੀ ਸਾਰਿਆਂ 'ਚ ਖਿੱਚ ਦਾ ਕੇਂਦਰ ਬਣੀ ਹੋਈ ਸੀ।
[home] [1] 2 3 4 5 6 7 ... 9 [next]1-10 of 90


Recent Posts

Archive

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved