Punjab News Section

Monthly Archives: MARCH 2017


Mar 23

ਨਵਜੋਤ ਸਿੱਧੂ ਦੇ ਠਹਾਕਿਆਂ 'ਤੇ ਕਾਨੂੰਨ ਦੀ ਪਾਬੰਦੀ ਨਹੀਂ

Share this News

ਅੰਮ੍ਰਿਤਸਰ : ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਕਾਮੇਡੀ ਸ਼ੋਅ 'ਚ ਲੱਗਣ ਵਾਲੇ ਠਹਾਕੇ ਕਿਸੇ ਕਾਨੂੰਨ ਦੀ ਉਲੰਘਣਾ ਨਹੀਂ ਕਰਦੇ, ਇਸ ਲਈ ਸਿੱਧੂ ਨੂੰ ਮਸ਼ਹੂਰ ਟੀ. ਵੀ. ਸ਼ੋਅ 'ਦਿ ਕਪਿਲ ਸ਼ਰਮਾ ਸ਼ੋਅ' ਦੇ ਸੈਲੀਬ੍ਰਿਟੀ ਜੱਜ ਵਜੋਂ ਰੋਕਿਆ ਨਹੀਂ ਜਾ ਸਕਦਾ। ਇਹ ਗੱਲ ਸੂਬੇ ਦੇ ਮੁੱਖ ਕਾਨੂੰਨ ਅਫਸਰ ਐਡਵੋਕੇਟ ਜਨਰਲ ਅਤੁਲ ਨੰਦਾ ਨੇ ਕਹੀ ਹੈ। ਤੁਹਾਨੂੰ ਦੱਸ ਦੇਈਏ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਸਿੱਧੂ ਦੇ ਟੀ. ਵੀ. ਸ਼ੋਅ ਛੱਡਣ ਜਾ ਨਾਂ ਛੱਡਣ ਬਾਰੇ ਅਤੁਲ ਨੰਦਾ ਕੋਲੋਂ ਸਲਾਹ ਲੈਣ ਦੀ ਗੱਲ ਕਹੀ ਸੀ। ਅਤੁਲ ਨੰਦਾ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਕਾਮੇਡੀ ਸ਼ੋਅ 'ਚ ਸਿੱਧੂ ਦੀ ਹਾਜ਼ਰੀ ਨਾਲ 'ਆਫਿਸ ਆਫ ਪ੍ਰਾਫਿਟ' (ਲਾਭ ...Mar 23

ਸਰਕਾਰ ਪ੍ਰਾਈਵੇਟ ਸਕੂਲਾਂ ਦੀ ਫੀਸ ਅਤੇ ਦਾਖਲਾ ਪ੍ਰੀਕਿਰਿਆ ਨੂੰ ਨਿਯਮਿਤ ਕਰੇ - ਫੂਲਕਾ

Share this News

ਲੁਧਿਆਣਾ : ਸਕੂਲਾਂ ਵਿਚ ਦਾਖਲਾ ਪ੍ਰੀਿਆ ਸ਼ੁਰੂ ਹੋਣ ‘ਤੇ ਅਤੇ ਪ੍ਰਾਇਵੇਟ ਸਕੂਲਾਂ ਦੁਆਰਾ ਵਿਦਿਆਰਥੀਆਂ ਅਤੇ ਉਨਾਂ ਦਾ ਮਾਪਿਆਂ ਦੀ ਲੁਟ ਦਾ ਗੰਭੀਰ ਨੋਟਿਸ ਲੈਂਦਿਆਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਐਡਵੋਕੇਟ ਐਚ.ਐਸ. ਫੂਲਕਾ ਨੇ ਮੰਗਲਵਾਰ ਨੂੰ ਕਿਹਾ ਕਿ ਸਰਕਾਰ ਨੂੰ ਇਸ ਸੰਬੰਧੀ ਫੌਰੀ ਤੌਰ ਤੇ ਕਦਮ ਚੁੱਕਣੇ ਚਾਹੀਦੇ ਹਨ। ਉਨਾਂ ਕਿਹਾ ਕਿ ਸਕੂਲਾਂ ਦੀ ਫੀਸ, ਮੁਡ਼ ਦਾਖਲਾ ਫੀਸ ਅਤੇ ਕਿਤਾਬਾਂ ਖਰੀਦਣ ਦੇ ਮਾਮਲੇ ਵਿਚ ਪ੍ਰਾਇਵੇਟ ਸਕੂਲਾਂ ਦੀ ਮਨਮਾਨੀ ਨੂੰ ਰੋਕਣਾ ਚਾਹੀਦਾ ਹੈ। ਦਿੱਲੀ ਵਿਚ ਸਿੱਖਿਆ ਵਿਵਸਥਾ ਬਾਰੇ ਬੋਲਦਿਆਂ ਫੂਲਕਾ ਨੇ ਕਿਹਾ ਕਿ ਕੇਜਰੀਵਾਲ ਸਰਕਾਰ ਨੇ ਪ੍ਰਾਇਵੇਟ ਸਕੂਲਾਂ ਨੂੰ ਫੀਸਾਂ ਅਤੇ ਦਾਖਲਾ ਸੰਬੰਧੀ ਹਿਦਾਇਤਾਂ ਜਾਰੀ ਕੀਤੀਆਂ ਸਨ। ਜਿਸਦੇ ...Mar 23

ਮੋਦੀ ਨੂੰ ਮਿਲੇ ਕੈਪਟਨ : ਕਰਜ਼ਾ ਮੁਆਫੀ ਲਈ ਮੰਗਿਆ ਵਿਸ਼ੇਸ਼ ਪੈਕੇਜ

Share this News

ਚੰਡੀਗੜ੍ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੰਕਟ ਵਿੱਚ ਘਿਰੇ ਅਤੇ ਕਰਜ਼ੇ ਵਿੱਚ ਡੁੱਬੇ ਸੂਬੇ ਦੇ ਕਿਸਾਨਾਂ ਦੇ ਯਕਮੁਸ਼ਤ ਕਰਜ਼ਾ ਮੁਆਫ਼ੀ ਲਈ ਕੇਂਦਰ ਸਰਕਾਰ ਤੋਂ ਵਿਸ਼ੇਸ਼ ਪੈਕਜ ਦੀ ਮੰਗ ਕੀਤੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਇਹ ਅਪੀਲ ਬੁੱਧਵਾਰ ਨੂੰ ਸੰਸਦ ਭਵਨ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਇਕ ਮੀਟਿੰਗ ਦੌਰਾਨ ਕੀਤੀ।
ਬਾਅਦ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮੁੱਖ ਮੰਤਰੀ ਨੇ ਇਸ ਮੀਟਿੰਗ ਨੂੰ ਇਕ ਸ਼ਿਸ਼ਟਾਚਾਰ ਮਿਲਣੀ ਦੱਸਿਆ, ਜਿਸ ਵਿੱਚ ਕਿਸਾਨਾਂ ਦੇ ਕਰਜ਼ੇ ਮੁਆਫ਼ ਕਰਨ ਦੇ ਮੁੱਦੇ ਬਾਰੇ ਵੀ ਵਿਚਾਰ-ਵਟਾਂਦਰਾ ਕੀਤਾ ਗਿਆ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਭਾਵੇਂ ਉਨ੍ਹਾਂ ਨੇ ਕੇਂਦਰ ਕੋਲੋਂ ਵਿੱਤੀ ਸਹਾਇਤਾ ਦੀ ਮੰਗ ਕੀਤੀ ਹੈ, ਪਰ ਫਿਰ ਵੀ ਉਨ੍ਹਾਂ ...Mar 23

‘ਬਲੱਡ ਮਨੀ’ ਸਮਝੌਤੇ ਨਾਲ ਮੌਤ ਦੇ ਮੂੰਹੋਂ ਬਚੇ ਦਸ ਪੰਜਾਬੀ ਨੌਜਵਾਨ

Share this News

ਪਟਿਆਲਾ : ਆਬੂਧਾਬੀ ਦੇ ਅਲ-ਆਲਿਨ  ਸ਼ਹਿਰ ‘ਚ ਇਕ ਪਾਕਿਸਤਾਨੀ ਨਾਗਰਿਕ ਦੇ ਕਤਲ ਮਾਮਲੇ ‘ਚ ਫਾਂਸੀ ਦੀ ਸਜ਼ਾ ਕੱਟ ਰਹੇ 10 ਪੰਜਾਬੀ ਨੌਜਵਾਨਾਂ ਦੀ ਆਬੂਧਾਬੀ ਦੀ ਅਦਾਲਤ ਨੇ ਫਾਂਸੀ ਦੀ ਸਜ਼ਾ ਮੁਆਫ ਕਰ ਦਿੱਤੀ ਹੈ। ਮ੍ਰਿਤਕ ਦੇ ਵਾਰਸਾਂ ਵੱਲੋਂ ‘ਬਲੱਡ ਮਨੀ’ ਸਮਝੌਤੇ ਤਹਿਤ ਇਨ੍ਹਾਂ ਨੂੰ ਮੁਆਫ਼ ਕੀਤੇ ਜਾਣ ਪਿੱਛੋਂ ਅਲ-ਆਲਿਨ (ਦੁਬਈ)  ਦੀ ਅਦਾਲਤ ਨੇ ਇਨ੍ਹਾਂ ਪੰਜਾਬੀਆਂ ਨੂੰ ਅੱਜ ਬਰੀ ਕਰ ਦਿੱਤਾ। ਗ਼ੌਰਤਲਬ ਹੈ ਕਿ ਯੂਏਈ ਦੇ ਕਾਨੂੰਨ ਮੁਤਾਬਕ ਮ੍ਰਿਤਕ ਦੇ ਵਾਰਸਾਂ ਵੱਲੋਂ ‘ਬਲੱਡ ਮਨੀ’ (ਪੈਸੇ) ਲੈ ਕੇ ਦੋਸ਼ੀਆਂ ਨੂੰ ਮੁਆਫ਼ ਕੀਤਾ ਜਾ ਸਕਦਾ ਹੈ। ਇਹ ਕਾਰਵਾਈ ਵੀ ਇਸੇ ਲੜੀ ਦਾ ਹਿੱਸਾ ਹੈ, ਜਿਸ ਦਾ ਸਿਹਰਾ ਪਟਿਆਲਾ ਵਾਸੀ ਪ੍ਰਸਿੱਧ ਸਮਾਜਸੇਵੀ, ਉੱਘੇ ਕਾਰੋਬਾਰੀ ਅਤੇ ਸਰਬੱਤ ਦਾ ਭਲਾ ਟਰੱਸਟ ...Mar 23

9 ਮਹੀਨੇ ਤੋਂ ਪਾਇਲ 'ਚ ਲੁਕਿਆ ਹੋਇਆ ਸੀ ਅੱਤਵਾਦੀ ਬਬਲਾ

Share this News

ਪਾਇਲ : ਬੀਤੇ ਦਿਨੀਂ ਦਿੱਲੀ ਪੁਲਿਸ ਦੀ ਕਰਾਈਮ ਬਰਾਂਚ ਵਲੋਂ ਗ੍ਰਿਫ਼ਤਾਰ ਕੀਤੇ ਗਏ ਅੱਤਵਾਦੀ ਗੁਰਸੇਵਕ ਸਿੰਘ ਉਰਫ ਬਬਲਾ ਪਾਇਲ ਦੇ ਪਿੰਡ ਘੁਡਾਣੀ ਕਲਾਂ ਦੇ ਲੱਦੋ ਪੱਤੀ ਵਾਰਡ ਨੰਬਰ 18 ਵਿਚ ਪਿਛਲੇ 9 ਮਹੀਨੇ ਤੋਂ ਰਹਿ ਰਿਹਾ ਸੀ। ਪਿੰਡ ਦੇ ਮੌਜੂਦਾ ਸਰਪੰਚ ਗੁਰਮੁਖ ਸਿੰਘ ਨੇ ਕਿਹਾ ਕਿ ਇਹ ਵਿਅਕਤੀ ਪਿਛਲੇ ਕਰੀਬ ਨੌਂ ਮਹੀਨੇ ਤੋਂ ਸਾਡੇ ਪਿੰਡ ਵਿਚ ਅਪਣੇ ਖਰੀਦੇ ਹੋਏ ਘਰ ਵਿਚ ਰਹਿ ਰਿਹਾ ਸੀ, ਪ੍ਰੰਤੂ ਇਸ ਵਿਅਕਤੀ ਦੀ ਸਾਡੇ ਪਿੰਡ ਵਿਚ ਕੋਈ ਵੋਟ ਜਾਂ ਪਛਾਣ ਪੱਤਰ ਨਹੀਂ ਬਣਿਆ ਹੈ। ਆਸ ਪਾਸ ਦੇ ਘਰ ਵਿਚ ਰਹਿਣ ਵਾਲੇ ਲੋਕਾਂ ਨੇ ਦੱਸਿਆ ਕਿ ਇਸ ਵਿਅਕਤੀ ਦੀ ਕਿਸੇ ਦੇ ਨਾਲ ਕੋਈ ਬੋਲਚਾਲ ਨਹੀਂ ਸੀ। ਇਸ ਦੇ ਨਾਲ ਇਕ ਮਹਿਲਾ ...Mar 20

'ਆਪ' ਪਾਰਟੀ ਵੱਲੋਂ ਹਾਰ ਦੀ ਸਮੀਖਿਆ

Share this News

ਜਲੰਧਰ :  ਜਲੰਧਰ ਕੁੰਜ ‘ਚ ‘ਆਪ’ ਦੇ ਜਲੰਧਰ ਛਾਉਣੀ ਦੇ ਉਮੀਦਵਾਰ ਐੱਚਐੱਸ ਵਾਲੀਆ ਦੀ ਕੋਠੀ ‘ਚ ਕੀਤੀ ਗਈ ‘ਮੰਥਨ’ ਮੀਟਿੰਗ ਦੌਰਾਨ ਬੁਲਾਰਿਆਂ ਨੇ ‘ਵਿਧਾਨ ਸਭਾ ਚੋਣਾਂ ‘ਚ ਆਮ ਆਦਮੀ ਪਾਰਟੀ ਦੀ ਹਾਰ ਦਾ ਵੱਡਾ ਕਾਰਨ ਦਿੱਲੀ ਟੀਮ ਦੀ ਲੋੜ ਤੋਂ ਵੱਧ ਦਖ਼ਲਅੰਦਾਜ਼ੀ ਤੇ ਮੁੱਖ ਮੰਤਰੀ ਦਾ ਚਿਹਰਾ ਨਾ ਹੋਣਾ ਦੱਸਿਆ। ਇਸ ਤੋਂ ਇਲਾਵਾ ਪਾਰਟੀ ਅਹੁਦੇਦਾਰਾਂ ਨੂੰ ਬੇਲੋੜਾ ਆਤਮ-ਵਿਸ਼ਵਾਸ ਵੀ ਲੈ ਡੁੱਬਾ। ਜੇਕਰ ਇਸ ਬਾਰੇ ਗੰਭੀਰਤਾ ਨਾਲ ਕੰਮ ਕੀਤਾ ਗਿਆ ਹੁੰਦਾ ਤਾਂ ਵਿਧਾਨ ਸਭਾ ਦੇ ਨਤੀਜੇ ਤਿਆਰੀ ਮੁਤਾਬਕ ਹੀ ਆਉਣੇ ਸਨ।’ਇਸ ਦੌਰਾਨ 117 ਹਲਕਿਆਂ ਦੇ ਉਮੀਦਵਾਰਾਂ ਨੂੰ ਸੱਦਾ ਦਿੱਤਾ ਗਿਆ ਸੀ, ਜਿਨ੍ਹਾਂ ‘ਚੋਂ ਵੱਡੀ ਗਿਣਤੀ ‘ਚ ਉਮੀਦਵਾਰਾਂ ਨੇ ਪੁੱਜ ਕੇ ਹਾਰ ਦੇ ਕਾਰਨ ਤੇ ਉਨ੍ਹਾਂ ਬਾਰੇ ...Mar 20

ਕੈਪਟਨ ਆਏ ਰੰਗ 'ਚ -ਕੁਤਾਹੀ ਲਈ ਅਫਸਰ ਹੋਣਗੇ ਜ਼ਿੰਮੇਵਾਰ

Share this News

ਚੰਡੀਗੜ੍ਹ : ਨਸ਼ੇ ਅਤੇ ਭ੍ਰਿਸ਼ਟਾਚਾਰ ਖਿਲਾਫ਼ ਕਰੜਾ ਰੁਖ ਅਖਤਿਆਰ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬਾ ਪ੍ਰਸ਼ਾਸਨ ਦੀ ਪਹਿਲੀ ਮੀਟਿੰਗ ਦੌਰਾਨ ਭ੍ਰਿਸ਼ਟਾਚਾਰ, ਨਸ਼ੇ ਅਤੇ ਅਪਰਾਧ ਤੋਂ ਮੁਕਤ ਸਮਾਜ ਬਣਾਉਣ ਲਈ ਜ਼ਿਲ੍ਹਾ ਪੁਲਸ ਮੁਖੀਆਂ ਅਤੇ ਡਿਪਟੀ ਕਮਿਸ਼ਨਰਾਂ ਦੀ ਜ਼ਿੰਮੇਵਾਰੀ ਤੈਅ ਕਰਦਿਆਂ ਨਸ਼ਾ ਤਸਕਰਾਂ, ਗੈਂਗਸਟਰਾਂ ਅਤੇ ਹੋਰ ਅਪਰਾਧੀਆਂ ਨੂੰ ਕਾਬੂ ਕਰਨ ਦੇ ਹੁਕਮ ਦਿੱਤੇ।
ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਨਸ਼ੇ, ਭ੍ਰਿਸ਼ਟਾਚਾਰ ਅਤੇ ਹੋਰ ਮਾਫੀਆ ਨਾਲ ਕਰੜੇ ਹੱਥੀਂ ਨਿਪਟਣ ਦੇ ਲਏ ਫੈਸਲੇ ਤੋਂ ਦੋ ਦਿਨ ਬਾਅਦ ਮੁੱਖ ਮੰਤਰੀ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਸ ਅਧਿਕਾਰਿਆਂ ਨੂੰ ਇਹ ਸਪੱਸ਼ਟ ਕਰ ਦਿੱਤਾ ਕਿ ਨਸ਼ੇ, ਭ੍ਰਿਸ਼ਟਾਚਾਰ, ਮਾਫੀਆ ਨੂੰ ਕਿਸੇ ਵੀ ਸੂਰਤ ਵਿੱਚ ਸਹਿਣ ਨਹੀਂ ਕੀਤਾ ਜਾਵੇਗਾ। ਪ੍ਰਸ਼ਾਸਨਿਕ ਸੁਧਾਰਾਂ ਬਾਰੇ ...Mar 20

ਅਕਾਲੀ ਸਿਆਸਤ ਵਿੱਚ ਸੀਮਤ ਹੋਣ ਲੱਗੀ ਬਾਬਾ ਬੋਹੜ ਦੀ ਛਾਂ

Share this News

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਭਵਿੱਖ ਵਿੱਚ ਸਿਆਸੀ ਸਰਗਰਮੀਆਂ ਸੀਮਤ ਕਰਨ ਦੇ ਸੰਕੇਤ ਦਿੱਤੇ ਹਨ। ਪਾਰਟੀ ਦੀ ਕੋਰ ਕਮੇਟੀ ਦੀ ਮੀਟਿੰਗ ਦੌਰਾਨ ਉਮਰ ਦੇ ਨੌਵੇਂ ਦਹਾਕੇ ਨੂੰ ਢੁੱਕੇ ਸ੍ਰੀ ਬਾਦਲ ਨੇ ਕਿਹਾ ‘‘ਮੇਰੀ ਸਿਹਤ ਹੁਣ ਠੀਕ ਨਹੀਂ ਰਹਿੰਦੀ, ਇਸ ਲਈ ਜ਼ਿਆਦਾ ਕੰਮ ਕਰਨ ਦੀ ਸਮਰੱਥਾ ਨਹੀਂ ਰਹੀ।’’ ਪਾਰਟੀ ਦੇ ਇਕ ਸੀਨੀਅਰ ਆਗੂ ਨੇ ਆਪਣਾ ਨਾਮ ਗੁਪਤ ਰੱਖਦਿਆਂ ਸ੍ਰੀ ਬਾਦਲ ਵੱਲੋਂ ਕੀਤੇ ਪ੍ਰਗਟਾਵੇ ਦੀ ਪੁਸ਼ਟੀ ਕੀਤੀ ਹੈ। ਇਸ ਆਗੂ ਦਾ ਇਹ ਵੀ ਕਹਿਣਾ ਹੈ ਕਿ ਵੱਡੇ ਬਾਦਲ ਦੀ ਸਿਆਸਤ ਵਿੱਚ ਸਰਗਰਮੀ ਪਾਰਟੀ ਲਈ ਹੁਣ ਜ਼ਿਆਦਾ ਜ਼ਰੂਰੀ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਦਲ ਦੀ ਮੀਟਿੰਗ ਦੌਰਾਨ ਸੁਖਬੀਰ ...Mar 20

ਪਤੀ ਦਾ ਕਤਲ ਕਰਕੇ ਲਾਸ਼ ਨੂੰ ਸੂਟਕੇਸ 'ਚ ਬੰਦ ਕਰਨ ਵਾਲੀ ਪਤਨੀ ਨੇ ਜੱਜ ਦੇ ਸਾਹਮਣੇ ਕਬੂਲਿਆ ਜੁਰਮ

Share this News

ਮੋਹਾਲੀ : ਪੰਜਾਬ ਕਾਂਗਰਸ ਦੇ ਸਾਬਕਾ ਮੰਤਰੀ ਅਜੀਤ ਇੰਦਰ ਸਿੰਘ ਮੋਫਰ ਦੀ ਭਾਣਜੀ ਸੀਰਤ ਢਿੱਲੋਂ, ਉਸਦੇ ਭਰਾ ਤੇ ਭਰਾ ਦੇ ਦੋਸਤ ਨੇ ਸੀਰਤ ਦੇ ਪਤੀ ਏਕਮ ਨਾਲ ਪਹਿਲਾਂ ਕੁੱਟਮਾਰ ਕੀਤੀ ਤੇ ਉਸ ਤੋਂ ਬਾਅਦ ਸੀਰਤ ਨੇ ਉਸਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਇਹ ਬਿਆਨ ਸੋਮਵਾਰ ਨੂੰ ਮੋਹਾਲੀ ਅਦਾਲਤ ਵਿਚ ਜੱਜ ਦੇ ਸਾਹਮਣੇ ਸੀਰਤ ਨੇ ਦਿੱਤੇ। ਸੀਰਤ ਦੇ ਬਿਆਨਾਂ ਤੋਂ ਬਾਅਦ ਅਦਾਲਤ ਨੇ ਪੁਲਸ ਨੂੰ ਕਿਹਾ ਕਿ ਕੇਸ ਦੀ ਜਾਂਚ ਡੂੰਘਾਈ ਨਾਲ ਕੀਤੀ ਜਾਵੇ, ਮਾਮਲਾ ਹਾਈ ਪ੍ਰੋਫਾਈਲ ਹੈ, ਜਾਂਚ ਵਿਚ ਕੋਈ ਪਹਿਲੂ ਛੁੱਟ ਨਾ ਜਾਵੇ। ਅਦਾਲਤ ਨੇ ਸੀਰਤ ਨੂੰ ਦੋ ਦਿਨਾਂ ਦੇ ਪੁਲਸ ਰਿਮਾਂਡ 'ਤੇ ਭੇਜ ਦਿੱਤਾ ਹੈ। ਪੁਲਸ ਨੇ ਪਹਿਲਾਂ ਸੀਰਤ ਢਿੱਲੋਂ, ਉਸਦੇ ਭਰਾ ਵਿਨੈ ...Mar 20

ਗੁਰਮੇਹਰ ਦੀ ਜ਼ਿੰਦਗੀ 'ਤੇ ਫਿਲਮ ਬਣਾਉਣਗੇ ਮਹੇਸ਼ ਭੱਟ

Share this News

ਜਲੰਧਰ : ਜਲੰਧਰ ਦੀ ਗੁਰਮੇਹਰ ਕੌਰ ਹਾਲ ਹੀ 'ਚ ਦਿੱਲੀ 'ਚ ਹੋਏ ਵਿਦਿਆਰਥੀਆਂ ਦੇ ਪ੍ਰਦਰਸ਼ਨ ਕਾਰਨ ਸੁਰਖੀਆਂ 'ਚ ਆਈ ਸੀ। ਹੁਣ ਉਨ੍ਹਾਂ ਦੀ ਜ਼ਿੰਦਗੀ 'ਤੇ ਛੇਤੀ ਹੀ ਬਾਲੀਵੁੱਡ 'ਚ ਫਿਲਮ ਬਣਾਈ ਜਾਵੇਗੀ। ਉਨ੍ਹਾਂ ਦੀ ਜ਼ਿੰਦਗੀ ਦੀ ਕਹਾਣੀ ਨੂੰ ਲੈ ਕੇ ਬਾਲੀਵੱੁਡ ਦੇ ਪ੍ਰਸਿੱਧ ਨਿਰਦੇਸ਼ਕ ਮਹੇਸ਼ ਭੱਟ ਛੇਤੀ ਹੀ ਫਿਲਮ ਬਣਾਉਣ ਜਾ ਰਹੇ ਹਨ। ਫਿਲਹਾਲ ਕਿਸੇ ਸਿਆਸੀ ਰਫੱੜ ਦੇ ਡਰ ਕਾਰਨ ਫਿਲਮ ਨੂੰ ਕਾਲਪਨਿਕ ਬਣਾਇਆ ਜਾਵੇਗਾ। ਇਸ ਫਿਲਮ ਦੇ ਲੀਡ ਰੋਲ ਲਈ ਮਹੇਸ਼ ਭੱਟ ਦੀ ਕੰਪਨੀ ਨੇ ਗੁਰਮੇਹਰ ਕੌਰ ਨੂੰ ਸੰਪਰਕ ਕੀਤਾ ਸੀ ਪਰ ਉਨ੍ਹਾਂ ਇਸ ਪੇਸ਼ਕਸ਼ ਨੂੰ ਨਹੀਂ ਮੰਨਿਆ, ਇਸ ਲਈ ਗੁਰਮੇਹਰ ਦੇ ਲੀਡ ਰੋਲ 'ਚ ਆਲੀਆ ਭੱਟ ਜਾਂ ਸ਼ਰਧਾ ਕਪੂਰ ਦਾ ਨਾਂ ਚਰਚਾ 'ਚ ...
[home] [1] 2 3  [next]1-10 of 24


Recent Posts

Archive

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved