Punjab News Section

Monthly Archives: APRIL 2014


Apr 29

ਅਕਾਲੀ ਦਲ ਸਿੱਖ ਵਿਰੋਧੀ ਭਾਜਪਾ ਨਾਲ ਮਿਲ ਕੇ ਲੜ ਰਿਹੈ ਚੋਣਾਂ - ਰਾਹੁਲ

Share this News

ਬਠਿੰਡਾ : ਆਲ ਇੰਡੀਆ ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਬਠਿੰਡਾ ਤੋਂ ਕਾਂਗਰਸ-ਪੀ.ਪੀ.ਪੀ. ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ਦੇ ਹੱਕ 'ਚ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਹੈ ਕਿ ਇਤਿਹਾਸ ਗਵਾਹ ਹੈ ਕਿ ਜਦੋਂ ਵੀ ਦੇਸ਼ 'ਤੇ ਹਮਲਾ ਹੋਇਆ ਤਾਂ ਉਸ ਦਾ ਟਾਕਰਾ ਹਮੇਸ਼ਾ ਪਹਿਲਾਂ ਪੰਜਾਬ ਨੇ ਕੀਤਾ। ਅਨੇਕਾਂ ਹਮਲਾਵਰਾਂ ਨੂੰ ਤਾਂ ਪੰਜਾਬ ਤੋਂ ਹੀ ਵਾਪਸ ਜਾਣਾ ਪਿਆ। ਪੰਜਾਬ ਹਮੇਸ਼ਾ ਦੇਸ਼ ਦੀ ਢਾਲ ਰਿਹਾ ਹੈ, ਹੁਣ ਵੀ ਦੇਸ਼ ਨੂੰ ਪੰਜਾਬ ਦੀ ਲੋੜ ਹੈ, ਜੋ ਮੋਦੀ ਜਿਹੇ ਹਮਲੇ ਤੋਂ ਦੇਸ਼ ਨੂੰ ਬਚਾ ਸਕੇ। ਭਾਜਪਾ 'ਤੇ ਦੇਸ਼ ਨੂੰ ਤੋੜਨ ਦਾ ਦੋਸ਼ ਲਗਾਉਂਦੇ ਹੋਏ ਰਾਹੁਲ ਨੇ ਕਿਹਾ ਕਿ ਭਾਜਪਾ ਲੋਕਾਂ ਨੂੰ ਵੰਡਣ ਦੀ ਸਿਆਸਤ ਕਰਦੀ ...Apr 29

ਮੋਦੀ ਦਰਬਾਰ ਸਾਹਿਬ 'ਚ ਮੱਥਾ ਟੇਕਣ ਕਿਉਂ ਨਹੀਂ ਗਏ - ਕੈਪਟਨ ਅਮਰਿੰਦਰ ਸਿੰਘ

Share this News

ਅੰਮ੍ਰਿਤਸਰ : ਸਾਬਕਾ ਮੁੱਖ ਮੰਤਰੀ ਤੇ ਅੰਮ੍ਰਿਤਸਰ ਤੋਂ ਕਾਂਗਰਸ ਉਮੀਦਵਾਰ ਅਮਰਿੰਦਰ ਸਿੰਘ ਨੇ ਇਕ ਵਾਰ ਫਿਰ ਤੋਂ ਦੁਹਰਾਇਆ ਹੈ ਕਿ ਭਾਜਪਾ ਆਗੂ ਨਰਿੰਦਰ ਮੋਦੀ ਭਾਰਤ ਦੀ ਸੋਚ ਤੋਂ ਅਨਜਾਣ ਹਨ ਤੇ ਧਰਮ ਨਿਰਪੱਖ ਨਹੀਂ ਹਨ। ਉਹਨਾਂ ਸਵਾਲ ਕੀਤਾ ਹੈ ਕਿ ਕਿਉਂ ਮੋਦੀ ਨੇ ਸ੍ਰੀ ਦਰਬਾਰ ਸਾਹਿਬ 'ਚ ਮੱਥਾ ਟੇਕਣ ਤੋਂ ਨਾਂਹ ਕਰ ਦਿੱਤੀ ਜਾਂ ਕੀ ਦਰਬਾਰ ਸਾਹਿਬ 'ਚ ਮੱਥਾ ਟੇਕਣਾ ਇਨ੍ਹਾਂ ਦੀ ਸੋਚ ਤੇ ਵਿਚਾਰਧਾਰਾ ਦੇ ਵਿਰੁੱਧ ਹੈ ?
ਇਥੇ ਜਾਰੀ ਬਿਆਨ 'ਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਮੋਦੀ ਹਾਲ ਹੀ 'ਚ ਅੰਮ੍ਰਿਤਸਰ ਸਮੇਤ ਪੰਜਾਬ ਦੀ ਫੇਰੀ 'ਤੇ ਆਏ। ਪਹਿਲੀ ਵਾਰ ਹੋਇਆ ਹੈ ਕਿ ਕੋਈ ਆਗੂ ਤੇ ...Apr 29

ਮਜੀਠੀਆ ਦੇ ਪੋਲਿੰਗ ਬੂਥ ਤੋਂ ਬਾਹਰ ਨਿਕਲਣ 'ਤੇ ਲੱਗੀ ਰੋਕ

Share this News

ਚੰਡੀਗੜ੍ : ਭਾਰਤੀ ਚੋਣ ਕਮਿਸ਼ਨ ਨੇ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਦੀਆਂ ਸਿਆਸੀ ਸਰਗਰਮੀਆਂ ਉਨ੍ਹਾਂ ਦੇ ਪੋਲਿੰਗ ਸਟੇਸ਼ਨ ਤੱਕ ਹੀ ਸੀਮਤ ਕਰਨ ਦੇ ਆਦੇਸ਼ ਦਿੱਤੇ ਹਨ।  ਮੁੱਖ ਚੋਣ ਅਧਿਕਾਰੀ ਵੀ.ਕੇ.ਸਿੰਘ ਨੇ ਕਿਹਾ ਕਿ ਕਮਿਸ਼ਨ ਦੇ ਨਿਰਦੇਸ਼ ਹਨ ਕਿ ਮਜੀਠੀਆ ਸਿਰਫ ਉਸੇ ਪੋਲਿੰਗ ਕੇਂਦਰ 'ਚ ਘੁੰਮ ਸਕਣਗੇ ਜਿੱਥੇ  ਉਨ੍ਹਾਂ ਦੀ ਵੋਟ ਹੈ। ਉਹ ਅੰਮ੍ਰਿਤਸਰ ਲੋਕ ਸਭਾ ਖੇਤਰ ਦੇ ਮਜੀਠਾ ਹਲਕੇ ਦੇ ਹੋਰਨਾਂ ਹਿੱਸਿਆਂ 'ਚ ਨਹੀਂ ਜਾ ਸਕਣਗੇ।
ਇਸ ਤੋਂ ਇਲਾਵਾ ਉਨ੍ਹਾਂ ਦੀਆਂ ਸਰਗਰਮੀਆਂ ਦੀ ਵੀਡੀਓਗ੍ਰਾਫੀ ਕਰਨ ਦੇ ਨਿਰਦੇਸ਼ ਵੀ ਦਿੱਤੇ ਗਏ ਹਨ। ਜ਼ਿਕਰਯੋਗ ਹੈ ਕਿ ਕਾਂਗਰਸੀ ਉਮੀਦਵਾਰ ਕੈਪਟਨ ਅਮਰਿੰਦਰ ਸਿੰਘ ਨੇ ਕਮਿਸ਼ਨ ਨੂੰ ਮਜੀਠੀਆ ਦੀ ਸ਼ਿਕਾਇਤ ਕੀਤੀ ਸੀ ਕਿ ਉਹ ...Apr 28

ਜੱਸੀ ਜਸਰਾਜ ਦੀ ਤਲਵੰਡੀ ਸਾਬੋ ਦੀ ਰੈਲੀ 'ਚ ਉਮੜਿਆ ਲੋਕਾਂ ਦਾ ਹਜ਼ੂਮ

Share this News

ਤਲਵੰਡੀ ਸਾਬੋ : ਲੋਕ ਸਭਾ ਹਲਕਾ ਬਠਿੰਡਾ ਤੋਂ ਆਪ ਦੇ ਉਮੀਦਵਾਰ ਜੱਸੀ ਜਸਰਾਜ ਵੱਲੋਂ ਚੋਣਾਂ ਨੂੰ ਨਜ਼ਦੀਕ ਆਉਂਦਿਆਂ ਵੇਖ ਪ੍ਰਚਾਰ ਦੇ ਅੰਤਲੇ ਦਿਨਾਂ 'ਚ ਤਲਵੰਡੀ ਸਾਬੋ ਵਿਖੇ ਇਕ ਵਿਸ਼ਾਲ ਚੋਣ ਰੈਲੀ ਕੀਤੀ ਗਈ। ਨਗਰ ਦੇ ਵਿਚਕਾਰ ਗਿੱਲਾਂ ਵਾਲਾ ਖੂਹ ਕੋਲ ਲੋਕਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਜੱਸੀ ਜਸਰਾਜ ਨੇ ਕਿਹਾ ਕਿ ਤੁਸੀਂ ਕਾਫੀ ਸਾਲਾਂ ਤੋਂ ਕਦੇ ਅਕਾਲੀ-ਭਾਜਪਾ, ਕਦੇ ਕਾਂਗਰਸ ਨੂੰ ਵੋਟਾਂ ਪਾ ਕੇ ਪ੍ਰਖਿਆ ਹੈ। ਉਨ੍ਹਾਂ ਪੰਜਾਬ ਸਰਕਾਰ 'ਤੇ ਵਰਦਿਆਂ ਕਿਹਾ ਕਿ ਬਾਦਲ ਸਰਕਾਰ ਦੌਰਾਨ ਪੰਜਾਬ ਨਸ਼ਿਆਂ ਅਤੇ ਕਈ ਹੋਰ ਸਮਾਜਿਕ ਅਲਾਮਤਾਂ 'ਚ ਪੂਰੀ ਤਰ੍ਹਾਂ ਗ੍ਰਸਤ ਹੋ ਚੁੱਕਾ ਹੈ। ਇਸ ਮੌਕੇ ਰੈਲੀ 'ਚ ਵਿਸ਼ੇਸ਼ ਤੌਰ 'ਤੇ ਪਹੁੰਚੇ ਪੰਜਾਬੀ ਗਾਇਕੀ ...Apr 28

ਡਾ. ਧਰਮਵੀਰ ਗਾਂਧੀ ਅਤੇ ਗੁਲ ਪਨਾਗ ਦੇ ਰੋਡ ਸ਼ੋਅ ਦੌਰਾਨ ਮਿਲਿਆ ਲੋਕਾਂ ਦਾ ਭਰਪੂਰ ਸਮਰੱਥਨ

Share this News

ਪਟਿਆਲਾ : ਆਮ ਆਦਮੀ ਪਾਰਟੀ ਲੋਕ ਸਭਾ ਹਲਕਾ ਪਟਿਆਲਾ ਤੋਂ ਉਮੀਦਵਾਰ ਡਾ. ਧਰਮਵੀਰ ਗਾਂਧੀ ਦੇ ਹੱਕ ਵਿੱਚ ਅੱਜ ਚੋਣ ਪ੍ਰਚਾਰ ਦੇ ਅੰਤਮ ਪੜਾਅ 'ਚ ਚੰਡੀਗੜ੍ਹ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਗੁਰਕੀਰਤ ਕੌਰ ਗੁਲਪਨਾਗ ਚੋਣ ਪ੍ਰਚਾਰ ਵਿੱਚ ਸ਼ਾਮਲ ਹੋਏ। ਗੁਲਪਨਾਗ ਪਹਿਲਾਂ ਵੀ ਡਾ. ਗਾਂਧੀ ਦੇ ਪ੍ਰਚਾਰ ਲਈ ਪਟਿਆਲਾ ਵਿਖੇ ਸ਼ਿਰਕਤ ਕਰ ਚੁੱਕੇ ਹਨ। ਅੱਜ ਇਸ ਹੁੰਕਾਰ ਰੈਲੀ ਦੌਰਾਨ ਆਮ ਜਨਤਾ ਦਾ ਠਾਠਾਂ ਮਾਰਦਾ ਰੋਡ ਸ਼ੋਅ ਆਮ ਆਦਮੀ ਪਾਰਟੀ ਦੇ ਸੰਸਥਾਪਕ ਅਰਵਿੰਦ ਕੇਜਰੀਵਾਲ ਅਤੇ ਪਟਿਆਲਾ ਤੋਂ ਉਮੀਦਵਾਰ ਡਾ. ਧਰਮਵੀਰ ਗਾਂਧੀ ਦੀ ਜ਼ਿੰਦਾਬਾਦ ਦੇ ਨਾਅਰੇ ਲਗਾ ਰਿਹਾ ਸੀ। ਇਸ ਰੈਲੀ ਵਿੱਚ ਕਰੀਬ 400 ਮੋਟਰਸਾਈਕਲ ਤੇ 60 ਕਾਰਾਂ ਅਤੇ ਹਜ਼ਾਰਾਂ ਦੀ ਗਿਣਤੀ ਵਿੱਚ ...Apr 28

ਭਗਵੰਤ ਮਾਨ ਦੇ ਰੋਡ ਸ਼ੋਅ 'ਚ ਇਕੱਠੇ ਹੋਏ ਲੋਕਾਂ ਨੇ ਦੱਸ ਦਿੱਤਾ ਕਿ ਸਮੁੰਦਰਾਂ ਨੂੰ ਨੱਕੇ ਨਹੀਂ ਲਗਾਏ ਜਾਂਦੇ

Share this News

ਸੰਦੌੜ : ਆਮ ਆਦਮੀ ਪਾਰਟੀ ਦੇ ਸੰਗਰੂਰ ਲੋਕ ਸਭਾ ਹਲਕੇ ਤੋਂ ਉਮੀਦਵਾਰ ਭਗਵੰਤ ਮਾਨ ਦੇ ਹੱਕ ਵਿੱਚ ਅੱਜ ਕਸਬਾ ਸੰਦੌੜ ਤੋਂ ਭਗਵੰਤ ਮਾਨ ਦੇ ਸਮਰਥਕਾਂ ਵੱਲੋਂ ਕੱਢੇ ਗਏ ਰੋਡ ਸ਼ੋਅ ਨੇ ਕਾਂਗਰਸੀ ਅਤੇ ਅਕਾਲੀਆਂ ਨੂੰ ਸੋਚਨ ਲਈ ਮਜ਼ਬੂਰ ਕਰ ਦਿੱਤਾ। ਭਗਵੰਤ ਮਾਨ ਦੇ ਹੱਕ ਵਿੱਚ ਅੱਜ ਸੰਤ ਬਾਬਾ ਅਤਰ ਸਿੰਘ ਖਾਲਸਾ ਕਾਲਜ ਸੰਦੌੜ ਤੋਂ ਸ਼ੁਰੂ ਹੋਏ ਰੋਡ ਸ਼ੋਅ ਵਿੱਚ ਆਪ ਮੁਹਾਰ ਸੈਂਕੜਿਆਂ ਵਹੀਕਲਾਂ ਤੇ ਸਵਾਰ ਹਜਾਰਾਂ ਨੌਜਵਾਨਾਂ ਨੇ ਇਨਕਲਾਬ ਜ਼ਿੰਦਾਬਾਦ ਦੇ ਨਾਅਰਿਆਂ ਨਾਲ ਅਸਮਾਨ ਗੂੰਜਣ ਲਾ ਦਿੱਤਾ। ਜਿਉਂ ਹੀ ਕਾਫਲਾ ਸੰਦੌੜ ਤੋਂ ਰਵਾਨਾ ਹੋਇਆ ਤਾਂ ਸੰਦੌੜ ਜੈਨ ਦੇ ਪਿੰਡਾਂ ਫਰਵਾਲੀ, ਮਹੋਲੀ ਕਲਾਂ, ਖੁਰਦ, ਝਨੇਰ, ਧਲੇਰ ਕਲਾਂ, ਬਿਸਨਗੜ, ਦੁਲਮਾਂ, ਖੁਰਦ, ਸੇਰਗੜ ...Apr 28

'ਆਪ' ਨੂੰ ਮਿਲ ਰਹੇ ਹੁੰਗਾਰੇ ਨੂੰ ਦੇਖ ਕੇ ਰਵਾਇਤੀ ਸਿਆਸੀ ਧਿਰਾਂ ਚਿੰਤਤ

Share this News

ਚੰਡੀਗੜ੍ : ਆਮ ਆਦਮੀ ਪਾਰਟੀ (ਆਪ) ਨੂੰ ਪੰਜਾਬ ਦੀਆਂ ਸਾਰੀਆਂ ਸੀਟਾਂ ਉੱਤੇ ਵੋਟਰਾਂ ਦੇ ਮਿਲ ਰਹੇ ਹੁੰਗਾਰੇ ਨੇ ਰਵਾਇਤੀ ਸਿਆਸੀ ਧਿਰਾਂ ਨੂੰ ਦੁਬਾਰਾ ਗਿਣਤੀਆਂ-ਮਿਣਤੀਆਂ ਕਰਨ ਲਈ ਮਜ਼ਬੂਰ ਕਰ ਦਿੱਤਾ ਹੈ। ਦੋਵੇਂ ਧਿਰਾਂ ਜਿਹੜੀਆਂ ਪਹਿਲਾਂ ਆਮ ਆਦਮੀ ਪਾਰਟੀ ਵੱਲੋਂ ਹਾਸਲ ਕੀਤੀਆਂ ਜਾਣ ਵਾਲੀਆਂ ਵੋਟਾਂ ਨੂੰ ਆਪੋ-ਆਪਣੇ ਲਈ ਫਾਇਦੇਮੰਦ ਦੱਸ ਰਹੀਆਂ ਸਨ, ਹੁਣ 'ਆਪ' ਦੇ ਉਮੀਦਵਾਰਾਂ ਨੂੰ ਮਿਲ ਰਹੇ ਸਮਰਥਨ ਦੀਆਂ ਰਿਪੋਰਟਾਂ ਮਗਰੋਂ ਨਵੇਂ ਸਿਰਿਉਂ ਸਾਰੇ ਮਾਮਲੇ ਨੂੰ ਵਿਚਾਰਨ ਲੱਗ ਪਈਆਂ ਹਨ। ਆਮ ਆਦਮੀ (ਆਪ) ਨੇ ਪੰਜਾਬ ਦੇ ਸਾਰੇ 13 ਹਲਕਿਆਂ ਤੋਂ ਆਪਣੇ ਉਮੀਦਵਾਰ ਖੜ੍ਹੇ ਕੀਤੇ ਹੋਏ ਹਨ। ਪਾਰਟੀ ਵੱਲੋਂ ਤਿੰਨ ਵਕੀਲਾਂ, ਤਿੰਨ ਕਲਾਕਾਰਾਂ, ਤਿੰਨ ਅਧਿਆਪਕਾਂ, ਦੋ ਡਾਕਟਰਾਂ ਨੂੰ ਚੋਣ ਮੈਦਾਨ ਵਿੱਚ ...Apr 28

'ਕੈਂਸਰ ਐਕਸਪ੍ਰੈੱਸ' ਬਣੀ 'ਭੁੱਕੀ ਐਕਸਪ੍ਰੈਸ'

Share this News

ਬਠਿੰਡਾ : ਬੀਕਾਨੇਰ ਤੇ ਸ਼੍ਰੀ ਗੰਗਾਨਗਰ ਵਿਚ ਕੈਂਸਰ ਦਾ ਇਲਾਜ ਕਰਵਾਉਣ ਲਈ ਆਏ ਮਰੀਜ਼ਾਂ ਨਾਲ ਹਮੇਸ਼ਾ ਭਰੀ ਰਹਿਣ ਵਾਲੀ ਅਤੇ 'ਕੈਂਸਰ ਐਕਸਪ੍ਰੈੱਸ' ਦੇ ਨਾਂ ਤੋਂ ਮਸ਼ਹੂਰ ਰੇਲ ਗੱਡੀ ਇਨ੍ਹੀਂ ਦਿਨੀਂ 'ਭੁੱਕੀ ਐਕਸਪ੍ਰੈਸ' ਬਣੀ ਹੋਈ ਹੈ। ਲੋਕ ਸਭਾ ਚੋਣਾਂ ਕਾਰਨ ਪੁਲਸ ਪ੍ਰਸ਼ਾਸ਼ਨ ਵੱਲੋਂ ਕੀਤੀ ਗਈ ਸਖ਼ਤੀ ਕਾਰਨ ਵੱਡੀ ਗਿਣਤੀ ਵਿੱਚ 'ਅਮਲੀਆਂ' ਨੇ ਭੁੱਕੀ ਹਾਸਲ ਕਰਨ ਲਈ ਰਾਜਸਥਾਨ ਦੇ ਉਕਤ ਜ਼ਿਲ੍ਹਿਆਂ ਵੱਲ ਰੁਖ਼ ਕਰ ਲਿਆ ਹੈ।
ਕਾਬਲੇਗੌਰ ਹੈ ਕਿ ਉਕਤ ਬੀਕਾਨੇਰ ਐਕਸਪ੍ਰੈਸ ਗੱਡੀ ਹਫਤੇ ਵਿੱਚ ਤਿੰਨ ਦਿਨ ਬੀਕਾਨੇਰ ਜਾਂਦੀ ਹੈ ਤੇ ਇਸ ਵਿੱਚ ਵੱਡੀ ਗਿਣਤੀ ਵਿੱਚ ਕੈਂਸਰ ਦਾ ਇਲਾਜ ਕਰਵਾਉਣ ਬੀਕਾਨੇਰ ਜਾਣ ਵਾਲੇ ਮਰੀਜ਼ ਹੀ ਹੁੰਦੇ ਹਨ, ਜਿਸ ਕਾਰਨ ਕਾਫੀ ਸਮੇਂ ਤੋਂ ...Apr 28

ਡਰੱਗ ਵਿਵਾਦ ਬਾਰੇ ਕੈਬਨਿਟ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੇ ਸੱਚਾਈ ਬਿਆਨੀ

Share this News

ਜਲੰਧਰ : ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਜਵਾਈ ਅਤੇ ਖਾਧ ਅਤੇ ਖੁਰਾਕ ਸਪਲਾਈ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਵੱਲੋਂ ਡਰੱਗ ਵਿਵਾਦ ਨੂੰ ਲੈ ਕੇ ਦਿੱਤੇ ਗਏ ਬਿਆਨ ਨਾਲ ਪੰਜਾਬ ਦੀ ਸਿਆਸਤ 'ਚ ਅਚਾਨਕ ਤੂਫਾਨ ਆ ਗਿਆ ਹੈ। ਕੈਰੋਂ ਨੇ ਇਹ ਬਿਆਨ ਦਿੱਤਾ ਸੀ ਕਿ ਪੰਜਾਬ 'ਚ ਡਰੱਗ ਵਿਵਾਦ ਕਾਰਨ ਇਸ ਦਾ ਅਸਰ 30 ਅਪ੍ਰੈਲ ਨੂੰ ਹੋਣ ਵਾਲੀ ਲੋਕ ਸਭਾ ਚੋਣ 'ਤੇ ਦੇਖਣ ਨੂੰ ਮਿਲੇਗਾ। ਕੈਰੋਂ ਨੇ ਇਹ ਵੀ ਕਿਹਾ ਕਿ ਮੇਰਾ ਮੰਨਣਾ ਹੈ ਕਿ ਸਾਬਕਾ ਡੀ.ਜੀ.ਪੀ. ਸ਼ਸ਼ੀਕਾਂਤ ਨੇ ਪਾਰਟੀ ਹਿੱਤਾਂ ਤੋਂ ਉੱਪਰ ਉੱਠ ਕੇ ਸਾਰੇ ਸਿਆਸਤਦਾਨਾਂ ਦੇ ਨਾਂ ਲਏ ਹਨ।
ਆਦੇਸ਼ ਪ੍ਰਤਾਪ ਸਿੰਘ ਕੈਰੋਂ ਜਿਨ੍ਹਾਂ ਦਾ ਵਿਆਹ ...Apr 28

ਤਖਤ ਸ੍ਰੀ ਹਜ਼ੂਰ ਸਾਹਿਬ ਵੱਲੋਂ ਮਜੀਠੀਆ ਤਨਖ਼ਾਹੀਆ ਕਰਾਰ

Share this News

ਅੰਮ੍ਰਿਤਸਰ : ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਕਥਿਤ ਤੌਰ 'ਤੇ ਰਚਿਤ ਕਵਿਤਾ ਨਾਲ ਛੇੜਛਾੜ ਕਰਨ ਦੇ ਮਾਮਲੇ ਵਿੱਚ ਫਸੇ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਦੀਆਂ ਮੁਸ਼ਕਲਾਂ ਵਿੱਚ ਉਸ ਵੇਲੇ ਹੋਰ ਵਾਧਾ ਹੋ ਗਿਆ ਜਦ ਤਖ਼ਤ ਸ੍ਰੀ ਹਜ਼ੂਰ ਸਾਹਿਬ ਦੇ ਜਥੇਦਾਰ ਗਿਆਨੀ ਕੁਲਵੰਤ ਸਿੰਘ ਨੇ ਪੰਜ ਜਥੇਦਾਰਾਂ ਦੀ ਮੀਟਿੰਗ ਦੌਰਾਨ ਬਿਕਰਮ ਸਿੰਘ ਨੂੰ ਤਨਖ਼ਾਹੀਆ ਕਰਾਰ ਦਿੱਤਾ ਗਿਆ। ਹਾਲਾਂਕਿ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਅਗਲਾ ਫ਼ੈਸਲਾ ਪੰਜ ਜਥੇਦਾਰਾਂ ਦੀ ਹੋਣ ਵਾਲੀ ਮੀਟਿੰਗ ਵਿੱਚ ਵਿਚਾਰਨ ਦੇ ਲਈ ਰੱਖ ਲਿਆ ਗਿਆ ਹੈ। ਪਰ ਤਖ਼ਤ ਸ੍ਰੀ ਹਜ਼ੂਰ ਸਾਹਿਬ ਵੱਲੋਂ ਬਿਕਰਮ ਸਿੰਘ ਮਜੀਠੀਆ ਨੂੰ ਤਨਖ਼ਾਹੀਆ ਕਰਾਰ ਦੇ ਕੇ ਪਹਿਲ ਕਰ ਦਿੱਤੀ ਹੈ। ਨਾਂਦੇੜ ਵਿਖੇ ਸਥਿਤ ਤਖ਼ਤ ...
[home] [1] 2 3 4 5 6 7 8 [next]1-10 of 80


Recent Posts

Archive

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved