Punjab News Section

Monthly Archives: APRIL 2015


Apr 29

ਟਰੱਕ ਨੇ ਔਰਤ ਨੂੰ ਕੁਚਲਿਆ - ਮੌਤ ਤੋਂ ਪਹਿਲਾਂ ਬੱਚੇ ਨੂੰ ਦਿੱਤਾ ਜਨਮ

Share this News

ਜੰਡਿਆਲਾ ਗੁਰੂ : ਮੌਤ ਇਕ ਅਟੱਲ ਸੱਚਾਈ ਹੈ ਅਤੇ ਜ਼ਿੰਦਗੀ ਇਕ ਖੂਬਸੂਰਤ ਝੂਠ। ਇਸ ਸੱਚ ਅਤੇ ਝੂਠ ਦਾ ਅਦਭੁੱਤ ਮੇਲ ਅੰਮ੍ਰਿਤਸਰ ਵਿਚ ਉਸ ਸਮੇਂ ਦੇਖਣ ਨੂੰ ਮਿਲਿਆ, ਜਦੋਂ ਸੜਕ ਹਾਦਸੇ ਵਿਚ ਇਕ ਗਰਭਵਤੀ ਔਰਤ ਦੀ ਮੌਤ ਹੋ ਗਈ ਅਤੇ ਮੌਤ ਤੋਂ ਪਹਿਲਾਂ ਉਸ ਨੇ ਸੜਕ 'ਤੇ ਹੀ ਬੇਟੇ ਨੂੰ ਜਨਮ ਦਿੱਤਾ। ਪਿੰਡ ਬਡਾਲਾ ਦੀ ਰਹਿਣ ਵਾਲੀ ਲੱਛਮੀ ਬੁੱਧਵਾਰ ਨੂੰ ਆਪਣੇ ਪਤੀ ਮਨਜਿੰਦਰ ਦੇ ਨਾਲ ਮਾਨਾਂਵਾਲਾ ਦੇ ਸਰਕਾਰੀ ਹਸਪਤਾਲ ਇਹ ਪੁੱਛਣ ਲਈ ਜਾ ਰਹੀ ਸੀ ਕਿ ਉਨ੍ਹਾਂ ਦੇ ਘਰ ਵਿਚ ਕਦੋਂ ਨੰਨ੍ਹੇ ਮਹਿਮਾਨ ਦੀਆਂ ਕਿਲਕਾਰੀਆਂ ਗੂੰਜਣਗੀਆਂ। ਪਰ ਰੱਬ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਉਸ ਨੰਨ੍ਹੇ ਮਹਿਮਾਨ ਦਾ ਸੁਆਗਤ ਤਾਂ ਹੋਇਆ ਪਰ ਚੀਕ-ਚਿਹਾੜੇ ਨਾਲ। ਹਸਪਤਾਲ ਜਾਂਦੇ ...Apr 29

ਨੇਪਾਲ ਦੇ ਇਤਿਹਾਸਕ ਗੁਰਦੁਆਰਿਆਂ ਦੀਆਂ ਇਮਾਰਤਾਂ ਸੁਰੱਖਿਅਤ

Share this News

ਅੰਮ੍ਰਿਤਸਰ : ਨੇਪਾਲ ਵਿੱਚ ਆਏ ਭੂਚਾਲ ਦੌਰਾਨ ਇਤਿਹਾਸਕ ਗੁਰਦੁਆਰਿਆਂ ਦੀਆਂ ਇਮਾਰਤਾਂ ਦਾ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਹੈ ਤੇ ਇਮਾਰਤਾਂ ਸੁਰੱਖਿਅਤ ਹਨ। ਕਾਠਮੰਡੂ ਸਥਿਤ ਇੱਕ ਗੁਰਦੁਆਰੇ ਵਿੱਚ ਰਾਹਤ ਕੈਂਪ ਵੀ ਚਲਾਇਆ ਜਾ ਰਿਹਾ ਹੈ। ਇਸ ਬਾਰੇ ਜਾਣਕਾਰੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਦਿੱਤੀ ਤੇ ਉਨ੍ਹਾਂ ਨੂੰ ਇਹ ਜਾਣਕਾਰੀ ਨੇਪਾਲ ਗਈ ਸ਼੍ਰੋਮਣੀ ਕਮੇਟੀ ਦੀ ਟੀਮ ਨੇ ਦਿੱਤੀ ਹੈ।  ਉਨ੍ਹਾਂ ਦੱਸਿਆ ਕਿ ਨੇਪਾਲ ਪੁੱਜੀ ਟੀਮ ਵੱਲੋਂ ਉਥੇ ਹੋਏ ਨੁਕਸਾਨ ਅਤੇ ਪੀੜਤ ਲੋਕਾਂ ਦੀਆਂ ਲੋੜਾਂ ਦਾ ਜਾਇਜ਼ਾ ਲਿਆ ਜਾ ਰਿਹਾ ਹੈ, ਜਿਸ ਦੇ ਆਧਾਰ ’ਤੇ ਸ਼੍ਰੋਮਣੀ ਕਮੇਟੀ ਵੱਲੋਂ ਮੁੜ ਰਾਹਤ ਸਮੱਗਰੀ ਭੇਜੀ ਜਾਵੇਗੀ। ਸ਼੍ਰੋਮਣੀ ਕਮੇਟੀ ਵੱਲੋਂ ਉਥੇ ਸਥਾਈ ਲੰਗਰ ਵੀ ਸ਼ੁਰੂ ਕੀਤਾ ਜਾ ਸਕਦਾ ...Apr 29

ਇੱਜ਼ਤ ਬਚਾਉਣ ਖ਼ਾਤਰ ਮਾਂ-ਧੀ ਨੇ ਚਲਦੀ ਔਰਬਿਟ ਬੱਸ ’ਚੋਂ ਛਾਲ ਮਾਰੀ

Share this News

ਮੋਗਾ :  ਮੋਗਾ ਤੋਂ ਕੋਟਕਪੂਰਾ ਮਾਰਗ ਸਥਿਤ ਪਿੰਡ ਗਿੱਲ ਕੋਲ ਅੱਜ ਦੇਰ ਸ਼ਾਮ ਨੂੰ ਅੌਰਬਿਟ ਬੱਸ (ਪੀਬੀ10ਸੀ-1813) ਵਿੱਚ ਛੇੜਛਾੜ ਤੋਂ ਤੰਗ ਮਾਂ-ਧੀ ਨੇ ਚਲਦੀ ਬੱਸ ਵਿੱਚੋਂ ਛਾਲ ਮਾਰ ਦਿੱਤੀ। ਲਡ਼ਕੀ ਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ ਮਹਿਲਾ ਨੂੰ ਜ਼ਖ਼ਮੀ ਹਾਲਤ ਵਿੱਚ ਬਾਘਾ ਪੁਰਾਣਾ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਘਟਨਾ ਦਾ ਪਤਾ ਲੱਗਣ ’ਤੇ ਲੋਕਾਂ ਨੇ ਬੱਸ ਨੂੰ ਘੇਰਾ ਪਾ ਲਿਆ। ਇਸ ’ਤੇ ਡਰਾੲੀਵਰ ਅਤੇ ਕੰਡਕਟਰ ਬੱਸ ਛੱਡ ਕੇ ਫ਼ਰਾਰ ਹੋ ਗਏ।
ਥਾਣਾ ਬਾਘਾ ਪੁਰਾਣਾ ਵੱਲੋਂ ਮਾਮਲੇ ਦੀ ਤਫ਼ਤੀਸ਼ ਕੀਤੀ ਜਾ ਰਹੀ ਹੈ ਜਦਕਿ ਐਸਐਚਓ ਇੰਸਪੈਕਟਰ ਅਵਤਾਰ ਸਿੰਘ ਨੇ ਕਿਹਾ ਕਿ ਅੌਰਬਿਟ ਬੱਸ ਦੇ ਹਾਕਰ ਵੱਲੋਂ ਛੇਡ਼ਖਾਨੀ ਕੀਤੀ ਜਾ ਰਹੀ ਸੀ। ਜਾਣਕਾਰੀ ...Apr 17

ਕਿਸਾਨਾਂ ਵਿਰੁੱਧ ਮੋਦੀ ਸਰਕਾਰ ਨੇ ਸਿਰਫ ਟ੍ਰੇਲਰ ਦਿਖਾਇਆ - ਪੂਰੀ ਫਿਲਮ ਹਾਲੇ ਬਾਕੀ - ਰਵਨੀਤ ਬਿੱਟੂ

Share this News

ਜਗਰਾਓਂ : ਭਾਰਤੀ ਖੁਰਾਕ ਨਿਗਮ ਵਲੋਂ ਕਣਕ ਦੀ ਖਰੀਦ ਬੰਦ ਕੀਤੇ ਜਾਣ ਨਾਲ ਕਿਸਾਨਾਂ 'ਤੇ ਵੱਡਾ ਸੰਕਟ ਆਉਣ ਵਾਲਾ ਹੈ ਜੋ ਝੋਨੇ ਦੇ ਸੀਜ਼ਨ ਤੱਕ ਤਬਾਹਕੁੰਨ ਬਣ ਜਾਵੇਗਾ। ਦੂਜੇ ਪਾਸੇ ਭੂਮੀ ਗ੍ਰਹਿਣ ਬਿੱਲ ਵੀ ਕਿਸਾਨਾਂ ਦਾ ਖੂਨ ਚੂਸਣ ਤੇ ਕਾਰਪੋਰੇਟਾਂ ਨੂੰ ਫਾਇਦਾ ਪਹੁੰਚਾਉਣ ਵਾਲਾ ਹੈ। ਇਹ ਮੋਦੀ ਸਰਕਾਰ ਨੇ 10 ਮਹੀਨੇ ਦੇ ਕਾਰਜਕਾਲ ਦੌਰਾਨ ਦੇਸ਼ ਦੇ ਕਿਸਾਨਾਂ ਵਿਰੁੱਧ ਆਪਣੀ ਫਿਲਮ ਦਾ ਸਿਰਫ ਟ੍ਰੇਲਰ ਦਿਖਾਇਆ ਹੈ ਜਦਕਿ ਕਿਸਾਨਾਂ ਵਿਰੁੱਧ ਪੂਰੀ ਫਿਲਮ ਹਾਲੇ ਬਾਕੀ ਹੈ। ਇਹ ਪ੍ਰਗਟਾਵਾ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਨੇ ਇੱਥੇ ਪੰਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਉਹ ਇਥੇ ਬਲਾਕ ਕਾਂਗਰਸ ਕਮੇਟੀ ਵੱਲੋਂ ਪੁਰਾਣੀ ਦਾਣਾ ਮੰਡੀ 'ਚ ਰੱਖੇ ਇਕ ...Apr 17

ਸ਼ਿਵ ਸੈਨਾ ਆਗੂ 'ਤੇ ਹਮਲਾ ਅੱਤਵਾਦੀ ਹਮਲਾ ਨਹੀਂ - ਸੁਖਬੀਰ

Share this News

ਬਠਿੰਡਾ : ਬੀਤੇ ਦਿਨੀਂ ਸ਼ਿਵ ਸੈਨਾ ਆਗੂ 'ਤੇ ਹੋਏ ਜਾਨਲੇਵਾ ਹਮਲੇ ਬਾਰੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਇਹ ਅੱਤਵਾਦੀ ਹਮਲਾ ਨਹੀਂ ਜਾਪਦਾ, ਕਿਉਂਕਿ ਇਹ ਹਮਲਾ ਯੋਜਨਾਬੱਧ ਢੰਗ ਨਾਲ ਨਹੀਂ ਹੋਇਆ ਪਰ ਇਸ ਦੀ ਡੂੰਘਾਈ ਨਾਲ ਪੜਤਾਲ ਕਰਵਾਈ ਜਾ ਰਹੀ ਹੈ।ਉਹ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।
ਘਰੇਲੂ ਹਵਾਈ ਅੱਡਾ ਬਠਿੰਡਾ ਬਣ ਕੇ ਤਿਆਰ ਹੈ ਪਰ ਇਸ ਦੀ ਸ਼ੁਰੂਆਤ ਨਹੀਂ ਹੋ ਰਹੀ, ਪਹਿਲਾਂ ਬਾਦਲ ਸਰਕਾਰ ਕਹਿੰਦੀ ਰਹੀ ਹੈ ਕਿ ਕੇਂਦਰ 'ਚ ਕਾਂਗਰਸ ਸਰਕਾਰ ਹੈ, ਜੋ ਇਸ ਨੂੰ ਸ਼ੁਰੂ ਕਰਨ 'ਚ ਦਿੱਕਤਾਂ ਖੜ੍ਹੀਆਂ ਕਰ ਰਹੀ ਹੈ ਪਰ ਹੁਣ ਤਾਂ ਕੇਂਦਰ ਵਿੱਚ ਅਕਾਲੀ ਦਲ ਦੀ ਭਾਈਵਾਲ ਸਰਕਾਰ ਹੈ, ...Apr 17

ਪਾਰਟੀ ਤੇ ਲੋਕਾਂ ਦਾ ਹਮੇਸ਼ਾ ਦਿਲੋਂ ਸਤਿਕਾਰ ਕਰਦਾ ਰਹਾਂਗਾ - ਮੁਹੰਮਦ ਸਦੀਕ

Share this News

ਤਪਾ ਮੰਡੀ : ''ਕਾਂਗਰਸ ਪਾਰਟੀ ਤੋਂ ਨਾ ਹੀ ਕਦੇ ਟਿਕਟ ਲੈਣ ਲਈ ਭੱਜ-ਦੌੜ ਕੀਤੀ ਸੀ ਤੇ ਨਾ ਹੀ ਕਦੇ ਵਿਧਾਇਕ ਬਣਨ ਦੀ ਇੱਛਾ ਦਿਲ ਅੰਦਰ ਪਾਲaੀ ਸੀ, ਪ੍ਰੰਤੂ ਪਾਰਟੀ ਤੇ ਹਲਕੇ ਦੇ 52 ਹਜ਼ਾਰ ਲੋਕਾਂ ਦੇ ਮਿਲੇ ਪਿਆਰ ਦਾ ਸਦਾ ਹੀ ਦਿਲੋਂ ਸਤਿਕਾਰ ਕਰਦਾ ਰਹਾਂਗਾ। ਜੇਕਰ ਮੇਰੇ ਸਰਟੀਫਿਕੇਟ ਵਿੱਚ ਕੋਈ ਤਰੁੱਟੀ ਸੀ ਤਾਂ ਚੋਣ ਲੜਨ ਵੇਲੇ ਅਧਿਕਾਰੀਆਂ ਨੂੰ ਖਦਸ਼ਾ ਜ਼ਾਹਰ ਕਰਨਾ ਚਾਹੀਦਾ ਸੀ, ਜਦਕਿ ਮੇਰੇ ਵਾਂਗ ਬਠਿੰਡਾ ਲੋਕ ਸਭਾ ਹਲਕੇ ਤੋਂ ਕੁਲਦੀਪ ਮਾਣਕ ਤੇ ਮਲੋਟ ਵਿਧਾਨ ਸਭਾ ਦੇ ਰਾਖਵੇਂ ਹਲਕੇ ਤੋਂ ਸਾਬਰ ਹੁਸੈਨ ਸਾਬਰ ਚੋਣ ਲੜ ਚੁੱਕੇ ਹਨ।''
ਉਪਰੋਕਤ ਸ਼ਬਦਾਂ ਦਾ ਪ੍ਰਗਟਾਵਾ ਕਾਂਗਰਸੀ ਆਗੂ ਮੁਹੰਮਦ ਸਦੀਕ ਨੇ ਸ਼ਹਿਰੀ ਕਾਂਗਰਸ ਪ੍ਰਧਾਨ ਨਰਿੰਦਰ ...Apr 17

ਰਿਸ਼ਵਤਖੋਰੀ ਦਾ ਨੈੱਟਵਰਕ ਲੋਕਾਂ ਦੀ ਮਦਦ ਨਾਲ ਤੋੜਾਂਗੇ - ਭਗਵੰਤ ਮਾਨ

Share this News

ਧਨੌਲਾ : ਮੌਜੂਦਾ ਅਕਾਲੀ-ਭਾਜਪਾ ਗਠਜੋੜ ਸਰਕਾਰ ਦਾ ਹਰ ਖੇਤਰ 'ਚ ਹੇਠਾਂ ਤੋਂ ਲੈ ਕੇ ਉਪਰ ਤੱਕ ਫੈਲਿਆ ਰਿਸ਼ਵਤਖੋਰੀ ਦਾ ਨੈੱਟਵਰਕ ਲੋਕਾਂ ਦੀ ਮਦਦ ਨਾਲ ਤੋੜਾਂਗੇ। ਇਹ ਪ੍ਰਗਟਾਵਾ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਕੱਟੂ ਪਿੰਡ ਦੀ ਸੱਥ ਵਿੱਚ ਇਕੱਤਰ ਪਿੰਡ ਵਾਸੀਆਂ ਨੂੰ ਸੰਬੋਧਨ ਕਰਨ ਸਮੇਂ ਕੀਤਾ। ਉਨ੍ਹਾਂ ਕਾਂਗਰਸੀ ਵਿਧਾਇਕ ਮੁਹੰਮਦ ਸਦੀਕ ਦੇ ਪੱਛੜੀਆਂ ਸ਼੍ਰੇਣੀਆਂ 'ਚ ਨਾ ਆਉਣ ਦੇ ਕੇਸ ਵਿੱਚ ਅਕਾਲੀ ਦਲ 'ਤੇ ਟਕੋਰ ਕਰਦਿਆਂ ਕਿਹਾ ਕਿ ਇਕ ਪਾਸੇ ਤਾਂ ਇਹ ਪੰਥਕ ਹੋਣ ਦਾ ਦਾਅਵਾ ਕਰਕੇ ਭੇਦਭਾਵ ਨਾ ਕਰਨ ਦੀ ਹਾਮੀ ਭਰਦੇ ਹਨ ਅਤੇ ਦੂਜੇ ਪਾਸੇ ਆਪਣੀ ਹੀ ਨੀਤੀ ਦਾ ਵਿਰੋਧ ਕਰਕੇ ਅਜਿਹੀਆਂ ਕਾਰਵਾਈਆਂ ...Apr 17

ਸੁਖਬੀਰ ਦਾ ਖਬਰੀ ਸੀ ਅਰਵਿੰਦ ਖੰਨਾ - ਬਾਜਵਾ

Share this News

ਹੁਸ਼ਿਆਰਪੁਰ : ਧੂਰੀ ਜ਼ਿਮਨੀ ਚੋਣ ਦਾ ਕਾਰਨ ਬਣੇ ਕਾਂਗਰਸ ਦੇ ਸਾਬਕਾ ਵਿਧਾਇਕ ਅਰਵਿੰਦ ਖੰਨਾ ਨੂੰ ਸੂਬਾ ਕਾਂਗਰਸ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਸੁਖਬੀਰ ਬਾਦਲ ਦਾ ਖਬਰੀ ਦੱਸਿਆ ਹੈ। ਬਾਜਵਾ ਦਾ ਕਹਿਣਾ ਹੈ ਕਿ ਅਰਵਿੰਦ ਖੰਨਾ ਨੇ ਸੁਖਬੀਰ ਬਾਦਲ ਦੀ ਸ਼ਹਿ 'ਤੇ ਹੀ ਕਾਂਗਰਸ ਤੋਂ ਅਸਤੀਫਾ ਦਿੱਤਾ ਹੈ, ਜਿਸ ਦੇ ਸਿੱਟੇ ਵਜੋਂ ਧੂਰੀ 'ਚ ਜ਼ਿਮਨੀ ਚੋਣ ਹੋਈ। ਇਥੇ ਇਹ ਜ਼ਿਕਰਯੋਗ ਹੈ ਕਿ ਪ੍ਰਤਾਪ ਸਿੰਘ ਬਾਜਵਾ ਇਸ ਤੋਂ ਪਹਿਲਾਂ ਵੀ ਖੰਨਾ 'ਤੇ ਕਈ ਸ਼ਬਦੀ ਹਮਲੇ ਕਰ ਚੁੱਕੇ ਹਨ।Apr 17

ਪੰਜਾਬ ਦੇ ਸ਼ਾਂਤਮਈ ਮਾਹੌਲ ਨੂੰ ਅੱਤਵਾਦ ਦੀ ਭੱਠੀ 'ਚ ਸੁੱਟਿਆ

Share this News

ਅੰਮ੍ਰਿਤਸਰ : ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਉਲਟ ਪੰਜਾਬ ਕਾਂਗਰਸ ਨੇ ਗੁਰਦਾਸਪੁਰ 'ਚ ਸ਼ਿਵ ਸੈਨਾ ਆਗੂ 'ਤੇ ਹੋਏ ਜਾਨਲੇਵਾ ਹਮਲੇ ਨੂੰ ਅੱਤਵਾਦੀ ਹਮਲਾ ਕਰਾਰ ਦਿੰਦਿਆਂ ਕਿਹਾ ਹੈ ਕਿ ਜਦੋਂ ਮੌਕੇ 'ਤੇ ਖਾਲਿਸਤਾਨ ਦੇ ਹੱਕ ਵਿੱਚ ਨਾਅਰੇ ਲੱਗੇ ਹੋਣ ਤਾਂ ਕਿਵੇਂ ਇਸ ਨੂੰ ਨਿੱਜੀ ਹਮਲਾ ਕਿਹਾ ਜਾ ਸਕਦਾ ਹੈ। ਪੰਜਾਬ ਕਾਂਗਰਸ ਪਾਰਟੀ ਦੀ ਪ੍ਰਮੁੱਖ ਬੁਲਾਰਨ ਨਿਮਿਸ਼ਾ ਮਹਿਤਾ ਨੇ ਇਸ ਹਮਲੇ ਨੂੰ ਹਿੰਦੂ ਸਮਾਜ 'ਤੇ ਹੋਇਆ ਹਮਲਾ ਦੱਸਿਆ ਹੈ। ਉਹ ਅੱਜ ਹਰਵਿੰਦਰ ਸੋਨੀ ਦਾ ਪਤਾ ਲੈਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਪੰਜਾਬ 'ਚ ਜਦੋਂ ਜਦੋਂ ਵੀ ...Apr 17

ਸੂਬੇ 'ਚ 'ਪੰਜਾਬ ਸਟੇਟ ਲੈਂਡਸਕੇਪਿੰਗ ਅਥਾਰਟੀ' ਕਾਇਮ ਕਰਨ ਦੀ ਪ੍ਰਵਾਨਗੀ

Share this News

ਚੰਡੀਗੜ੍ਹ : ਸੂਬੇ ਦੇ ਸ਼ਹਿਰਾਂ ਦੇ ਸੁੰਦਰੀਕਰਨ ਅਤੇ ਪ੍ਰਦੂਸ਼ਣ ਘਟਾਉਣ ਦੇ ਦੂਹਰੇ ਉਦੇਸ਼ ਨਾਲ ਪੰਜਾਬ ਦੇ ਮੁੱਖ ਮੰਤਰੀ ਸ੍ਰ. ਪ੍ਰਕਾਸ਼ ਸਿੰਘ ਬਾਦਲ ਨੇ 'ਪੰਜਾਬ ਸਟੇਟ ਲੈਂਡਸਕੇਪਿੰਗ ਅਥਾਰਟੀ' ਦਾ ਗਠਨ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ। ਇਸ ਬਾਰੇ ਫੈਸਲਾ ਬੁੱਧਵਾਰ ਦੇਰ ਸ਼ਾਮ ਮੁੱਖ ਮੰਤਰੀ ਰਿਹਾਇਸ਼ 'ਤੇ ਸ਼ਹਿਰੀ ਵਿਕਾਸ ਅਥਾਰਟੀਆਂ ਦੀ ਸਮੀਖਿਆ ਦੀ ਮੀਟਿੰਗ ਦੌਰਾਨ ਸ. ਬਾਦਲ ਵੱਲੋਂ ਲਿਆ ਗਿਆ। ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਵੱਲੋਂ ਸ਼ਹਿਰਾਂ ਦੇ ਵਸਨੀਕਾਂ ਨੂੰ ਸਾਫ ਸੁਥਰੀ ਆਬੋ-ਹਵਾ ਮੁਹੱਈਆ ਕਰਵਾਉਣ ਲਈ ਹਰੇਕ ਸ਼ਹਿਰੀ ਵਿਕਾਸ ਅਥਾਰਟੀ ਵਿੱਚ ਵੱਖਰੇ ਤੌਰ 'ਤੇ ਬਾਗਬਾਨੀ ਵਿੰਗ ਕਾਇਮ ਕਰਨ ਲਈ ਰੱਖੀ ਤਜਵੀਜ਼ 'ਤੇ ਕਾਰਵਾਈ ਕਰਦਿਆਂ ਮੁੱਖ ਮੰਤਰੀ ਨੇ ਆਖਿਆ ਕਿ ਸ਼ਹਿਰਾਂ ਵਿੱਚ ...
[home] [1] 2 3  [next]1-10 of 27


Recent Posts

Archive

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved