Punjab News Section

Monthly Archives: APRIL 2016


Apr 23

ਸਿੱਖ ਬੰਦੀ ਗੁਰਦੀਪ ਸਿੰਘ ਖੈੜਾ ਪੈਰੋਲ 'ਤੇ ਰਿਹਾਅ

Share this News

ਅੰਮ੍ਰਿਤਸਰ : ਆਪਣੀ ਜ਼ਿੰਦਗੀ 25 ਸਾਲ 6 ਮਹੀਨੇ ਲਗਾਤਾਰ ਜੇਲ ਵਿੱਚ ਗੁਜਾਰਣ ਤੋਂ ਬਾਅਦ ਭਾਈ ਗੁਰਦੀਪ ਸਿੰਘ ਖੈੜਾ ਨੂੰ ਅੰਮ੍ਰਿਤਸਰ ਕੇਂਦਰੀ ਜੇਲ ਤੋਂ 28 ਦਿਨ ਦੀ ਪੈਰੋਲ 'ਤੇ ਰਿਹਾਅ ਕਰ ਦਿੱਤਾ ਗਿਆ। ਭਾਈ ਖੈੜਾ ਦਾ ਜੇਲ ਵਿੱਚੋਂ ਬਾਹਰ ਆਉਣ ਤੇ ਉਨ੍ਹਾਂ ਦੇ ਪਿਤਾ ਬੰਤਾ ਸਿੰਘ, ਦਲ ਖਾਲਸਾ ਦੀ ਵਰਕਿੰਗ ਕਮੇਟੀ ਮੈਂਬਰ ਅਵਤਾਰ ਸਿੰਘ ਜਲਾਲਾਬਾਦ, ਉੱਘੇ ਸਮਾਜ ਸੇਵੀ ਮਾਸਟਰ ਹਰਪਾਲ ਸਿੰਘ ਵੇਰਕਾ ਨੇ ਸੁਆਗਤ ਕੀਤਾ। ਸ੍ਰੀ ਦਰਬਾਰ ਸਾਹਿਬ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਈ ਖੈੜਾ ਨੇ ਕਿਹਾ ਕਿ ਸਿੱਖਾਂ ਨੂੰ ਇਨਸਾਫ ਦੀ ਉਮੀਦ ਨਹੀਂ ਰੱਖਣੀ ਚਾਹੀਦੀ ਕਿਉਂਕਿ ਸਿੱਖਾਂ ਲਈ ਕਾਨੂੰਨ ਨਾਮ ਦੀ ਕੋਈ ਚੀਜ਼ ਨਹੀਂ ਹੈ। ਭਾਈ ਖੈੜਾ ਨੇ ਕਿਹਾ ਕਿ ਇੱਕ ਪਾਸੇ ਸਰਕਾਰ ਸੰਜੇ ਦੱਤ ...Apr 23

ਪੰਜਾਬ 'ਚ ਕਰਜ਼ੇ ਦੇ ਨਪੀੜੇ ਕਿਸਾਨਾਂ ਵੱਲੋਂ ਖੁਦਕੁਸ਼ੀਆਂ ਕਰਨ ਦਾ ਸਿਲਸਿਲਾ ਜਾਰੀ

Share this News

ਚੰਡੀਗੜ੍ਹ : ਪੰਜਾਬ ਦੇ ਚਾਰ ਹੋਰ ਕਿਸਾਨਾਂ ਨੇ ਕਰਜ਼ੇ ਤੋਂ ਤੰਗ ਆ ਕੇ ਆਪਣੀ ਜਾਨ ਦੇ ਦਿੱਤੀ ਹੈ। ਬੁਢਲਾਡਾ, ਭੋਗਪੁਰ, ਸਰਦੂਲਗੜ੍ਹ ਤੇ ਮੌੜ ਮੰਡੀ ਨਾਲ ਸਬੰਧਿਤ ਚਾਰ ਕਿਸਾਨਾਂ ਨੇ ਖੁਦਕੁਸ਼ੀ ਕਰ ਲਈ ਹੈ। ਬੁਢਲਾਡਾ ਤੋਂ 8 ਕਿਲੋਮੀਟਰ ਦੂਰ ਪਿੰਡ ਬੀਰੋਕੇ ਕਲਾਂ ਵਿੱਚ ਕਿਸਾਨ ਮਿੱਠੂ ਸਿੰਘ ਦੇ 22 ਸਾਲਾਂ ਦੇ ਪੁੱਤਰ ਮਨਦੀਪ ਸਿੰਘ ਨੇ ਪਰਿਵਾਰ ਦੀ ਆਰਥਿਕ ਤੰਗੀ ਤੋਂ ਪ੍ਰੇਸ਼ਾਨ ਹੋ ਕੇ ਖੁਦਕੁਸ਼ੀ ਕਰ ਲਈ।
ਪੀੜਤ ਪਰਿਵਾਰ ਕੋਲ ਡੇਢ ਏਕੜ ਜਮੀਨ ਹੈ ਜਿਸ ਵਿੱਚ ਬੀਤੇ 'ਚ ਬੀਜੀ ਨਰਮੇ ਦੀ ਫ਼ਸਲ ਚਿੱਟੇ ਮੱਛਰ ਦੀ ਭੇਂਟ ਚੜ੍ਹ ਗਈ। ਪਿੰਡ ਵਾਸੀਆਂ ਅਨੁਸਾਰ ਮਨਦੀਪ ਸਿੰਘ ਪਿਛਲੇ ਕੁੱਝ ਦਿਨਾਂ ਤੋਂ ਪ੍ਰੇਸ਼ਾਨ ਸੀ ਤੇ ਬੀਤੀ ਰਾਤ ਉਸ ਨੇ ਘਰ ਵਿੱਚ ਪਈਆਂ ਸਲਫਾਸ ਦੀਆਂ ...Apr 23

ਪਿੰਡ ਬਡਰੁੱਖਾਂ ਨੇ ਜਿੱਤਿਆ ਮੋਦੀ ਦਾ ਦਿਲ

Share this News

ਸੰਗਰੂਰ : ਪੰਜਾਬ ਦੇ ਸੰਗਰੂਰ ਸ਼ਹਿਰ ਦਾ ਹਾਈਟੈੱਕ ਅਤੇ ਖੂਬਸੂਰਤ ਪਿੰਡ ਬਡਰੁੱਖਾਂ ਕਿਸੇ ਸ਼ਹਿਰ ਦੇ ਨਜ਼ਾਰੇ ਤੋਂ ਘੱਟ ਨਹੀਂ ਹੈ। ਇਸੇ ਲਈ ਇਸ ਪਿੰਡ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਝਾਰਖੰਡ ਦੇ ਨੈਸ਼ਨਲ ਪੰਚਾਇਤ ਦਿਵਸ 'ਤੇ 24 ਅਪ੍ਰੈਲ ਨੂੰ ਐਵਾਰਡ ਦਿੱਤਾ ਜਾਵੇਗਾ। ਇਸ ਵੱਡੇ ਐਵਾਰਡ ਲਈ ਬਡਰੁੱਖਾਂ ਸਮੇਤ ਦੇਸ਼ ਦੇ 6 ਪਿੰਡਾਂ ਨੂੰ ਚੁਣਿਆ ਗਿਆ ਹੈ। 
ਇਸ ਪਿੰਡ ਦੀ ਖਾਸ ਗੱਲ ਇਹ ਹੈ ਕਿ ਵਿਕਾਸ ਦੇ ਨਵੇਂ-ਨਵੇਂ ਤਰੀਕੇ ਖੁਦ ਪਿੰਡ ਵਾਸੀ ਪੰਚਾਇਤ ਨੂੰ ਦੱਸਦੇ ਹਨ ਅਤੇ ਇੱਥੇ ਕਿਸੇ ਦੀ ਵਧੀਆ ਸਲਾਹ ਨੂੰ ਮੋੜਿਆ ਨਹੀਂ ਜਾਂਦਾ, ਸਗੋਂ ਇਕਜੁੱਟ ਹੋ ਕੇ ਪੰਚਾਇਤ ਅਤੇ ਲੋਕਾਂ ਵੱਲੋਂ ਕੰਮ ਕੀਤਾ ਜਾਂਦਾ ਹੈ। ਪੰਚਾਇਤ ਹਰ 6 ਮਹੀਨੇ ਬਾਅਦ ਗਰਾਮ ਸਭਾ ਬੁਲਾਉਂਦੀ ਹੈ। ...Apr 23

ਬਾਦਲ ਸਾਬ੍ਹ ! 'ਰਾਜ ਨਹੀਂ ਸੇਵਾ' ਦਾ ਸੰਕਲਪ ਕਿੱਥੇ ਹੈ ? - ਡਾ. ਨਵਜੋਤ ਸਿੱਧੂ

Share this News

ਅੰਮ੍ਰਿਤਸਰ : ਬਾਦਲ ਸਾਹਿਬ ! 'ਰਾਜ ਨਹੀਂ ਸੇਵਾ' ਦਾ ਸੰਕਲਪ ਕਰਨ ਵਾਲੀ ਪੰਜਾਬ ਸਰਕਾਰ ਲੋਕਾਂ ਨੂੰ ਰਾਜ ਜ਼ਰੀਏ ਸੇਵਾ ਦੇਣ ਵਿੱਚ ਅਸਮਰੱਥ ਰਹੀ ਹੈ। ਚੋਣਾਂ ਦੇ ਸਾਲ ਵਿੱਚ ਤੁਹਾਨੂੰ ਇਸ ਗੱਲ ਦਾ ਅਹਿਸਾਸ ਹੋਇਆ ਕਿ ਸਰਕਾਰ ਵੱਲੋਂ ਲੋਕਾਂ ਨੂੰ ਦਿੱਤੀ ਜਾਣ ਵਾਲੀ ਸਹੂਲਤ ਮਿਲ ਰਹੀ ਹੈ ਜਾਂ ਨਹੀਂ। ਜੇਕਰ ਇਹੀ ਦਰਦ ਕੁਝ ਸਾਲ ਪਹਿਲਾਂ ਤੁਹਾਡੇ ਅੰਦਰ ਹੁੰਦਾ ਤਾਂ ਸ਼ਾਇਦ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਗਈਆਂ ਲੋਕ ਭਲਾਈ ਸਕੀਮਾਂ ਦਾ ਲਾਭ ਸਮਾਜ ਦੇ ਆਰਥਿਕ ਤੌਰ 'ਤੇ ਕਮਜ਼ੋਰ ਤੇ ਦਲਿਤਾਂ ਨੂੰ ਮਿਲਦਾ।' ਉਪਰੋਕਤ ਗੱਲਾਂ ਡਾ. ਨਵਜੋਤ ਕੌਰ ਸਿੱਧੂ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਲਿਖ ਕੇ ਕਿ ਵਾਰ ਫਿਰ ਉਨ੍ਹਾਂ ਨੂੰ ਕਟਹਿਰੇ ਵਿੱਚ ਖੜ੍ਹਾ ਕਰ ਦਿੱਤਾ ...Apr 23

ਮਨਜਿੰਦਰ ਸਿੰਘ ਸਿਰਸਾ ਉੱਪ ਮੁੱਖ ਮੰਤਰੀ ਦੇ ਸਲਾਹਕਾਰ ਨਿਯੁਕਤ

Share this News

ਚੰਡੀਗੜ੍ਹ : ਸ. ਮਨਜਿੰਦਰ ਸਿੰਘ ਸਿਰਸਾ ਨੂੰ ਪੰਜਾਬ ਦੇ ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਦਾ ਸਲਾਹਕਾਰ ਨਿਯੁਕਤ ਕੀਤਾ ਗਿਆ ਹੈ। ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਪਿਛਲੇ ਦਿਨੀਂ ਇਸ ਨਿਯੁਕਤੀ ਨੂੰ ਹਰੀ ਝੰਡੀ ਦੇ ਦਿੱਤੀ ਸੀ। ਸ. ਮਨਜਿੰਦਰ ਸਿੰਘ ਸਿਰਸਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਹਨ। ਸ. ਸਿਰਸਾ ਦੀ ਨਿਯੁਕਤੀ ਦਾ ਪੰਥਕ ਹਲਕਿਆਂ ਵੱਲੋਂ ਪੁਰਜ਼ੋਰ ਸਵਾਗਤ ਕੀਤਾ ਜਾ ਰਿਹਾ ਹੈ। ਨਾ ਸਿਰਫ਼ ਸ. ਮਨਜਿੰਦਰ ਸਿੰਘ ਸਿਰਸਾ ਬਲਕਿ ਉਨ੍ਹਾਂ ਦੀ ਪਤਨੀ ਵੀ ਰਾਜਨੀਤੀ ਵਿੱਚ ਸਰਗਰਮ ਹੈ। ਮਨਜਿੰਦਰ ਸਿੰਘ ਸਿਰਸਾ ਦੀ ਪਤਨੀ ਸਤਵਿੰਦਰ ਕੌਰ ਸਿਰਸਾ ਦਿੱਲੀ ਨਗਰ ਨਿਗਮ ਦੀ ਕੌਂਸਲਰ ਹੈ। ਮਨਜਿੰਦਰ ਸਿੰਘ ਸਿਰਸਾ ਰਾਜੋਰੀ ਗਾਰਡਨ ਤੋਂ ਅਕਾਲੀ ਦਲ ਦੇ ਵਿਧਾਇਕ ...Apr 23

ਚੰਡੀਗੜ੍ਹ ਨੂੰ ਪਛਾੜ ਬੀਕਾਨੇਰ ਤੇ ਸਿੱਕਮ ਬਣੇ 'ਸਿਟੀ ਬਿਊਟੀਫੁੱਲ'

Share this News

ਚੰਡੀਗੜ੍ਹ : 'ਸਿਟੀ ਬਿਊਟੀਫੁੱਲ' ਦੇ ਨਾਮ ਨਾਲ ਜਾਣੇ ਜਾਂਦੇ ਚੰਡੀਗੜ੍ਹ ਨੂੰ ਸਫ਼ਾਈ ਪੱਖੋਂ ਰਾਜਸਥਾਨ ਦੇ ਸ਼ਹਿਰ ਬੀਕਾਨੇਰ ਤੇ ਸਿੱਕਮ ਨੇ ਪਛਾੜ ਦਿੱਤਾ ਹੈ। ਸਿਵਲ ਸਰਵਿਸ ਦੇ ਮੌਕੇ ਉੱਤੇ ਕਰਵਾਏ ਸਮਾਗਮ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੋਵਾਂ ਸ਼ਹਿਰਾਂ ਨੂੰ ਕਲੀਨ ਇੰਡੀਆ ਪ੍ਰੋਗਰਾਮ ਤਹਿਤ ਪੁਰਸਕਾਰ ਦਿੱਤਾ ਹੈ। 
ਕੇਂਦਰ ਸਰਕਾਰ ਦੇ ਇਸ ਇਨਾਮ ਵੰਡ ਸਮਾਰੋਹ ਨੇ ਦਰਸਾ ਦਿੱਤਾ ਹੈ ਕਿ ਸਫ਼ਾਈ ਪੱਖੋਂ ਬੀਕਾਨੇਰ ਤੇ ਸਿੱਕਮ, ਚੰਡੀਗੜ੍ਹ ਨਾਲੋਂ ਜ਼ਿਆਦਾ ਸੋਹਣੇ ਹਨ। ਚੰਡੀਗੜ੍ਹ ਨੂੰ ਸਰਕਾਰ ਦੀ ਜਨ ਧਨ ਯੋਜਨਾ ਨੂੰ ਸਹੀ ਤਰੀਕੇ ਨਾਲ ਲਾਗੂ ਕਰਨ ਲਈ ਜਨ-ਧਨ ਯੋਜਨਾ ਪੁਰਸਕਾਰ ਦਿੱਤਾ ਗਿਆ ਹੈ। ਇਸ ਤਰ੍ਹਾਂ ਛੱਤੀਸਗੜ੍ਹ ਦੇ ਸ਼ਹਿਰ ਬਾਲਾ ਰਾਮਪੁਰ ਨੂੰ ਭੂਮੀ ਹੈਲਥ ਸਕੀਮ ਤਹਿਤ ਤੇ ਹਿਮਾਚਲ ਦੇ ਹਮੀਰਪੁਰ ਨੂੰ ਭੂਮੀ ...Apr 23

ਪੰਜਾਬ ਵਿੱਤੀ ਸੰਕਟ : ਸੰਪਤੀਆਂ ਗਹਿਣੇ ਰੱਖ ਕੇ ਸਾਰਿਆ ਜਾ ਰਿਹਾ ਬੁੱਤਾ

Share this News

ਚੰਡੀਗੜ੍ਹ : ਇੰਡੀਆ ਰੇਟਿੰਗਜ਼ ਨੇ ਕਿਹਾ ਹੈ ਕਿ ਪੰਜਾਬ ਦੀ ਮਾਲੀ ਹਾਲਤ ਪਿਛਲੇ ਕੁਝ ਸਾਲਾਂ ਤੋਂ ਲਗਾਤਾਰ ਨਿਘਾਰ ਵੱਲ ਜਾ ਰਹੀ ਹੈ ਅਤੇ ਹੁਣ 20 ਹਜ਼ਾਰ ਕਰੋੜ ਰੁਪਏ ਦਾ ਅਨਾਜ ਗੁਦਾਮਾਂ 'ਚੋਂ ਗਾਇਬ ਹੋਣ ਦੇ ਵਿਵਾਦ ਨੇ ਜ਼ਖ਼ਮਾਂ 'ਤੇ ਲੂਣ ਛਿੜਕਣ ਵਾਲੀ ਹਾਲਤ ਬਣਾ ਦਿੱਤੀ ਹੈ। 
ਵਿੱਤੀ ਸਾਖ ਤੈਅ ਕਰਨ ਵਾਲੀ ਏਜੰਸੀ ਵੱਲੋਂ ਜਾਰੀ ਵੇਰਵਿਆਂ 'ਚ ਕਿਹਾ ਗਿਆ ਹੈ, ''ਪੰਜਾਬ ਦੀ ਮਾਲੀ ਹਾਲਤ, ਖ਼ਾਸ ਕਰ ਕੇ ਨਕਦੀ ਦੇ ਮਾਮਲੇ 'ਚ, ਪਿਛਲੇ ਕੁਝ ਸਾਲਾਂ ਤੋਂ ਸੰਕਟ 'ਚ ਹੈ। ਹੁਣ ਹਾਲਤ ਕਾਫ਼ੀ ਖ਼ਰਾਬ ਹੋ ਚੁੱਕੀ ਹੈ।''
ਵੇਰਵਿਆਂ ਮੁਤਾਬਕ ਪੰਜਾਬ ਦੀ ਵਿੱਤੀ ਹਾਲਤ 2011-12 ਤੋਂ ਚਿੰਤਾਜਨਕ ਬਣੀ ਹੋਈ ਹੈ ਅਤੇ ਸੂਬੇ ਦੀ 2016-17 'ਚ 19500 ਕਰੋੜ ਰੁਪਏ ਆਰ.ਬੀ.ਆਈ. ਤੇ ਹੋਰ ...Apr 23

ਪਿਉ ਨੇ ਧੀ ਨਾਲ ਬਲਾਤਕਾਰ ਕਰਨ ਵਾਲੇ ਨੌਜਵਾਨ ਦੀਆਂ ਬਾਹਾਂ ਵੱਡੀਆਂ

Share this News

ਬਠਿੰਡਾ : ਜ਼ਿਲ੍ਹਾ ਬਠਿੰਡਾ 'ਚ ਦਲਿਤ ਜਾਤੀ ਨਾਲ ਸਬੰਧ ਰੱਖਣ ਵਾਲੇ ਇੱਕ ਪਿਉ ਨੇ ਆਪਣੀ ਧੀ ਨਾਲ ਬਲਾਤਕਾਰ ਕਰਨ ਵਾਲੇ ਨੌਜਵਾਨ ਦੀਆਂ ਬਾਹਾਂ ਵੱਢ ਦਿੱਤੀਆਂ। ਥਾਣਾ ਨੰਦਗੜ੍ਹ ਦੀ ਪੁਲਿਸ ਨੇ ਪੀੜ੍ਹਤ ਨੌਜਵਾਨ ਦੇ ਬਿਆਨਾਂ ਦੇ ਅਧਾਰ 'ਤੇ 307 ਅਧੀਨ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਪਰਮਿੰਦਰ ਸਿੰਘ ਉਮਰ 18 ਕੁ ਸਾਲ ਪੁੱਤਰ ਸੁਖਮੰਦਰ ਸਿੰਘ ਵਾਸੀ ਪਿੰਡ ਅਬਲੂ ਕੋਟਲੀ, ਜੋ ਕਿ ਰਾਮਾਂ ਮੰਡੀ ਵਿਖੇ ਦੋ ਕੁ ਸਾਲ ਪਹਿਲਾਂ ਇੱਕ ਭੱਠੇ 'ਤੇ ਮਜ਼ਦੂਰੀ ਕਰਦਾ ਸੀ, ਉਸ ਦੇ ਨਾਲ ਹੀ ਪਰਮਜੀਤ ਸਿੰਘ ਪੰਮਾ ਵਾਸੀ ਅਬਲੂ ਕੋਟਲੀ ਵੀ ਮਜ਼ਦੂਰੀ ਕਰਦਾ ਸੀ। ਪਰਮਿੰਦਰ ਸਿੰਘ ਨੇ ਦੋ ਕੁ ਸਾਲ ਪਹਿਲਾਂ ਪਰਮਜੀਤ ਸਿੰਘ ਪੰਮਾ ਦੀ ਲੜਕੀ ਨਾਲ ...Apr 23

ਪੰਜਾਬ 'ਚ 12 ਹਜ਼ਾਰ ਕਰੋੜ ਦਾ ਕਣਕ ਘੁਟਾਲਾ

Share this News

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ 12,000 ਕਰੋੜ ਰੁਪਏ ਘਪਲੇ 'ਚ ਉਦੋਂ ਤੱਕ ਕੁਰਸੀ ਛੱਡ ਦੇਣੀ ਚਾਹੀਦੀ ਹੈ, ਜਦੋਂ ਤੱਕ ਮਾਮਲੇ ਦੀ ਜਾਂਚ ਨਹੀਂ ਹੁੰਦੀ। ਪੰਜਾਬ ਕਾਂਗਰਸ ਦੇ ਸੀਨੀਅਰ ਲੀਡਰ ਸੁਨੀਲ ਕੁਮਾਰ ਜਾਖੜ ਨੇ ਇਹ ਗੱਲ ਕਹੀ ਹੈ। ਉਨ੍ਹਾਂ ਕਿਹਾ ਕਿ ਇਹ ਬਹੁਤ ਵੱਡਾ ਘਪਲਾ ਹੈ ਤੇ ਇਸ ਘਪਲੇ 'ਚ ਕਈ ਵੱਡੀਆਂ ਮੱਛੀਆਂ ਫਸ ਸਕਦੀਆਂ ਹਨ ਪਰ ਸਰਕਾਰ ਮਾਮਲੇ ਦੀ ਜਾਂਚ ਕਰਵਾਉਣ ਨੂੰ ਤਿਆਰ ਨਹੀਂ। 
ਬੀਤੇ ਦਿਨੀਂ ਚਰਚਾ ਵਿੱਚ ਆਏ 12 ਹਜ਼ਾਰ ਕਰੋੜ ਦੀ ਕਣਕ ਦੇ ਕਥਿਤ ਘੁਟਾਲੇ ਸਬੰਧੀ ਨਾਮਜ਼ਦ ਮੁਲਾਜ਼ਮਾਂ ਖਿਲਾਫ ਕਾਰਵਾਈ ਕਰਨ ਦੀ ਮੰਗ ਨੂੰ ਲੈ ਕੇ ਪੰਜਾਬ ਵਿਧਾਲ ਸਭਾ ਦੇ ਸਾਬਕਾ ਵਿਰੋਧੀ ਧਿਰ ਦੇ ਆਗੂ ਸੁਨੀਲ ਕੁਮਾਰ ਜਾਖੜ ਸਮੇਤ ...Apr 23

ਸਿੱਖ ਕੌਮ ਦੀ ਵਿਰਾਸਤ ਕੋਹਿਨੂਰ ਹੀਰਾ ਤੇ ਹੋਰ ਕੀਮਤੀ ਸਮਾਨ ਸਿੱਖਾਂ ਨੂੰ ਵਾਪਸ ਮਿਲੇ - ਮੱਕੜ

Share this News

ਅੰਮ੍ਰਿਤਸਰ : ਕੇਂਦਰ ਸਰਕਾਰ ਵੱਲੋਂ ਸੁਪਰੀਮ ਕੋਰਟ ਵਿੱਚ ਕੋਹਿਨੂਰ ਹੀਰੇ ਸਬੰਧੀ ਦਿੱਤੇ ਗਏ ਹਲਫਨਾਮੇ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੂਲੋਂ ਹੀ ਰੱਦ ਕਰਦੀ ਹੈ ਅਤੇ ਇਸ ਨੂੰ ਗੁੰਮਰਾਹਕੁੰਨ ਕਰਾਰ ਦਿੰਦੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਸੁਪਰੀਮ ਕੋਰਟ ਵਿੱਚ ਦਿੱਤੇ ਗਏ ਹਲਫਨਾਮੇ 'ਚ ਇਹ ਕਹਿਣਾ ਕਿ ਕੋਹਿਨੂਰ ਹੀਰਾ ਅੰਗਰੇਜ਼ਾਂ ਵੱਲੋਂ ਚੋਰੀ ਕੀਤਾ ਜਾਂ ਲੁਟਿਆ ਨਹੀਂ ਗਿਆ, ਸਗੋਂ ਮਹਾਰਾਜਾ ਦਲੀਪ ਸਿੰਘ ਨੇ ਆਪ ਈਸਟ ਇੰਡੀਆ ਕੰਪਨੀ ਨੂੰ ਦਿੱਤਾ ਸੀ, ਸਰਾਸਰ ਗਲਤ ਬਿਆਨੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਦੀ ਇਹ ਕਾਰਵਾਈ ਅੰਗਰੇਜਾਂ ਦੀ ਚਾਲ ਨੂੰ ਸਹੀ ਠਹਿਰਾਉਂਦੀ ਹੋਣ ਕਾਰਣ ਅਤਿ ਨਿੰਦਣਯੋਗ ਹੈ। ...
[home] [1] 2 3 4 5 6  [next]1-10 of 52


Recent Posts

Archive

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved