Punjab News Section

Monthly Archives: APRIL 2017


Apr 28

ਕੈਪਟਨ ਸਰਕਾਰ ਦੇ ਗਲੇ ਨੂੰ ਚਿੰਬੜਿਆ ਕਰਜ਼ ਮੁਆਫ਼ੀ ਵਾਲਾ ਅਜਗਰ

Share this News

ਚੰਡੀਗੜ੍ਹ : ਕਰਜ਼ਾ ਮੁਆਫ਼ੀ ਵਾਲਾ ਸੱਪ ਕੈਪਟਨ ਸਰਕਾਰ ਨੂੰ ਕਾਫ਼ੀ  ਮਹਿੰਗਾ ਪੈਣ ਵਾਲਾ ਹੈ ਕਿਉਂਕਿ ਪੰਜਾਬ ਦੇ ਖੇਤੀਬਾੜੀ ਖੇਤਰ 'ਚ ਮੁੱਖ ਕਰਜ਼ੇ ਦੀ ਕੁੱਲ ਰਕਮ 62,931 ਕਰੋੜ ਰੁਪਏ ਹੈ। ਇਸ ਕਾਰਨ ਹੁਣ ਪੰਜਾਬ ਸਰਕਾਰ ਕਰਜ਼ਾ ਮੁਆਫੀ ਦੀ ਬਜਾਏ ਕਰਜ਼ ਰਾਹਤ ਦਾ ਰਸਤਾ ਚੁਣ ਸਕਦੀ ਹੈ। ਡਾ. ਟੀ ਹਕ ਦੀ ਅਗਵਾਈ ਵਾਲਾ ਮਾਹਰਾਂ ਦਾ 3 ਮੈਂਬਰੀ ਗਰੁੱਪ ਜਦੋਂ ਸ਼ੁੱਕਰਵਾਰ ਨੂੰ ਮੁਲਾਕਾਤ ਕਰ ਰਿਹਾ ਸੀ ਤਾਂ ਸੂਬਾ ਸਰਕਾਰ ਅਤੇ 'ਸਟੇਟ ਪੱਧਰ ਬੈਂਕਰਜ਼ ਕਮੇਟੀ' (ਐਸ. ਐਲ. ਬੀ. ਸੀ.) ਕੋਲ ਕਿਸਾਨੀ ਕਰਜ਼ੇ ਦੇ ਹੈਰਾਨ ਕਰ ਦੇਣ ਵਾਲੇ ਅੰਕੜੇ ਸਾਹਮਣੇ ਆਏ, ਜਿਸ 'ਚ ਪੰਜਾਬ ਦਾ ਖੇਤੀਬਾੜੀ ਕਰਜ਼ਾ 77,684 ਦਿਖਾਇਆ ਗਿਆ। ਇਸ 'ਚੋਂ 14,753 ਕਰੋੜ ਰੁਪਏ ਮਿਆਦੀ ਕਰਜ਼ਾ (ਟਰਮ ਲੌਨ) ਹੈ। ...Apr 28

ਵਿਦਿਆਰਥੀ ਦੀ ਖੁਦਕੁਸ਼ੀ ਪਿੱਛੋਂ ਖਾਲਸਾ ਕਾਲਜ ਦੇ ਪ੍ਰਿੰਸੀਪਲ ਸਣੇ ਤਿੰਨਾਂ ਉੱਤੇ ਕੇਸ ਦਰਜ

Share this News

ਅੰਮ੍ਰਿਤਸਰ : ਖਾਲਸਾ ਕਾਲਜ ਅੰਮ੍ਰਿਤਸਰ ਦੇ ਇਕ ਵਿਦਿਆਰਥੀ ਹਰਪ੍ਰੀਤ ਸਿੰਘ ਵੱਲੋਂ ਕਾਲਜ ਪ੍ਰਬੰਧਕਾਂ ਉੱਤੇ ਪ੍ਰੀਖਿਆ ਵਿਚ ਬੈਠਣ ਲਈ ਰੋਲ ਨੰਬਰ ਜਾਰੀ ਨਾ ਕਰਨ ਦੇ ਦੋਸ਼ ਲਾ ਕੇ ਖੁਦਕੁਸ਼ੀ ਕਰ ਲੈਣ ਕਾਰਨ ਕੱਲ੍ਹ ਸ਼ਾਮ ਰੋਸ ਧਰਨੇ ਉੱਤੇ ਬੈਠੇ ਕਾਲਜ ਵਿਦਿਆਰਥੀਆਂ ਦੇ ਰੋਹ ਨੂੰ ਦੇਖਦਿਆਂ ਪੁਲਿਸ ਨੇ ਕਾਲਜ ਦੇ ਪ੍ਰਿੰਸੀਪਲ ਡਾ: ਮਹਿਲ ਸਿੰਘ, ਰਜਿਸਟਰਾਰ ਡਾ: ਦਵਿੰਦਰ ਸਿੰਘ ਅਤੇ ਕਾਲਜ ਦੇ ਖੇਤੀਬਾੜੀ ਵਿਭਾਗ ਦੀ ਮੁਖੀ ਡਾ: ਰਣਦੀਪ ਕੌਰ ਬੱਲ ਦੇ ਵਿਰੁਧ ਧਾਰਾ 306 ਦਾ ਕੇਸ ਦਰਜ ਕਰ ਲਿਆ ਹੈ, ਪਰ ਵਿਦਿਆਰਥੀ ਇਸ ਤੋਂ ਸੰਤੁਸ਼ਟ ਨਹੀਂ ਤੇ ਉਨ੍ਹਾਂ ਨੇ ਪ੍ਰਿੰਸੀਪਲ ਸਮੇਤ ਸਾਰੇ ਜ਼ਿੰਮੇਵਾਰਾਂ ਨੂੰ ਗ੍ਰਿਫਤਾਰ ਕਰਨ ਦੀ ਮੰਗ ਲਈ ਧਰਨਾ ਜਾਰੀ ਰੱਖਿਆ ਹੈ। ਦੂਜੇ ਪਾਸੇ ਕਾਲਜ ਮੈਨੇਜਮੈਂਟ ਨੇ ਵਿਦਿਆਰਥੀ ...Apr 28

ਚੋਣਾਂ ਦੌਰਾਨ ਡੇਰਾ ਸਿਰਸਾ ਦਾ ਸਮਰਥਨ ਲੈਣ ਗਏ ਸਿੱਖ ਲੀਡਰਾਂ ਦੀ ਧਾਰਮਿਕ ਸਜ਼ਾ ਹੋਈ ਸ਼ੁਰੂ

Share this News

ਅੰਮ੍ਰਿਤਸਰ : ਵਿਧਾਨ ਸਭਾ ਚੋਣਾਂ ਦੌਰਾਨ ਡੇਰਾ ਸਿਰਸਾ ਤੋਂ ਸਮਰਥਨ ਮੰਗਣ ਵਾਲੇ 21 ਸਾਬਤ ਸੂਰਤ ਸਿਆਸੀ ਸਿੱਖ ਆਗੂਆਂ ਨੇ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਲਾਈ ਗਈ ਧਾਰਮਿਕ ਸਜ਼ਾ ਪੂਰੀ ਕਰਨੀ ਆਰੰਭ ਕਰ ਦਿੱਤੀ ਹੈ। ਜਿਥੇ ਇਨ੍ਹਾਂ ਆਗੂਆਂ ਵੱਲੋਂ ਪਹਿਲੇ ਦਿਨ ਗੁਰਦੁਵਾਰਾ ਸਰਾਗੜ੍ਹੀ ਤੋਂ ਦਰਬਾਰ ਸਾਹਿਬ ਤੱਕ ਜਾਂਦੇ ਰਸਤੇ ਦੀ ਸਫ਼ਾਈ ਦੀ ਸੇਵਾ ਕੀਤੀ ਗਈ, ਉਥੇ ਦੂਜੇ ਦਿਨ ਤੜਕਸਾਰ 3 ਵਜੇ ਸ਼੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ਦੀ ਸਫਾਈ ਦੀ ਸੇਵਾ ਕੀਤੀ ਗਈ। ਇਸ ਦੀ ਸ਼ੁਰੂਆਤ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਕੀਤੀ ਗਈ। ਇਨ੍ਹਾਂ ਆਗੂਆਂ ਦਾ ਕਹਿਣਾ ਹੈ ਕਿ 5 ਦਿਨ ਸੇਵਾ ਦੌਰਾਨ ਕਲ ਜੋੜੇ ਘਰ, ਉਸ ਤੋਂ ਬਾਅਦ ਲੰਗਰ ਘਰ ਤੇ ਫਿਰ ਕੀਰਤਨ ਸਰਵਣ ਕਰਨਗੇ। ਉਨ੍ਹਾਂ ...Apr 28

ਐਸ.ਵਾਈ.ਐਲ. ਮੁੱਦੇ ‘ਤੇ ‘ਹਮ ਸਾਥ-ਸਾਥ ਹੈਂ’ - ਸਾਂਪਲਾ

Share this News

ਚੰਡੀਗੜ੍ਹ : ਭਾਰਤੀ ਜਨਤਾ ਪਾਰਟੀ ਦੀ ਪੰਜਾਬ ਇਕਾਈ ਨੇ ਅੱਜ ਸਤੁਲਜ ਯਮੁਨਾ ਲਿੰਕ ਨਹਿਰ ਦੇ ਨਾਜ਼ੁਕ ਮਸਲੇ ਅਤੇ ਸੂਬੇ ਦੇ ਹਿੱਤ ਨਾਲ ਜੁੜੇ ਹੋਰਨਾਂ ਮੁੱਦਿਆਂ ‘ਤੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੂੰ ਸਮਰਥਨ ਦੀ ਪੇਸ਼ਕਸ਼ ਕੀਤੀ ਹੈ। ਸਮਾਜਿਕ ਨਿਆਂ ਬਾਰੇ ਕੇਂਦਰੀ ਰਾਜ ਮੰਤਰੀ ਅਤੇ ਭਾਜਪਾ ਦੇ ਸੂਬਾਈ ਪ੍ਰਧਾਨ ਵਿਜੇ ਸਾਂਪਲਾ, ਪਾਰਟੀ ਦੇ ਸੂਬਾ ਉਪ ਪ੍ਰਧਾਨ ਹਰਜੀਤ ਗਰੇਵਾਲ ਅਤੇ ਸੂਬਾ ਸਕੱਤਰ ਵਿਨੀਤ ਜੋਸ਼ੀ ਦੀ ਅਗਵਾਈ ਵਿੱਚ ਪਾਰਟੀ ਦੇ ਵਫ਼ਦ ਨੇ ਸੂਬੇ ਨਾਲ ਸਬੰਧਤ ਵੱਖ-ਵੱਖ ਮਾਮਲਿਆਂ ‘ਤੇ ਵਿਚਾਰ-ਚਰਚਾ ਕਰਨ ਲਈ ਅੱਜ ਸਵੇਰੇ ਇੱਥੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕੀਤੀ।  ਮੁੱਖ ਮੰਤਰੀ ਨੇ ਭਾਜਪਾ ਲੀਡਰਾਂ ਵੱਲੋਂ ਦਿੱਤੇ ਸਹਿਯੋਗ ਲਈ ਧੰਨਵਾਦ ਕਰਦਿਆਂ ਆਖਿਆ ਕਿ ਸੂਬੇ ਦੇ ਵਿਕਾਸ ...Apr 28

ਸੰਜੇ ਸਿੰਘ ਤੇ ਦੁਰਗੇਸ਼ ਪਾਠਕ ਨੇ ਪੰਜਾਬ ਦੇ ਅਹੁਦੇ ਛੱਡੇ

Share this News

ਚੰਡੀਗੜ੍ਹ : ਦਿੱਲੀ ਨਗਰ ਨਿਗਮ ਚੋਣਾਂ ਵਿੱਚ ਮਿਲੀ ਕਰਾਰੀ ਹਾਰ ਤੋਂ ਬਾਅਦ ਅਸਤੀਫ਼ਿਆਂ ਦੀ ਝੜੀ ਲੱਗ ਗਈ ਹੈ। ਪੰਜਾਬ ‘ਚ ਪਾਰਟੀ ਇੰਚਾਰਜ ਸੰਜੇ ਸਿੰਘ ਸਿੰਘ ਨੇ ਅਹੁਦੇ ਤੋਂ ਅਸਤੀਫਾ ਦੇ ਦਿਤਾ ਹੈ। ਸੰਜੇ ਸਿੰਘ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ। ਦੁਰਗੇਸ਼ ਪਾਠਕ ਨੇ ਸਹਿ ਇੰਚਾਰਜ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ।
ਚੋਣ ਨਤੀਜਿਆਂ ਤੋਂ ਬਾਅਦ ਬੁੱਧਵਾਰ ਸ਼ਾਮ ਨੂੰ ਆਪ ਦੇ ਦਿੱਲੀ ਦੇ ਇੰਚਾਰਜ ਪਾਂਡੇ ਨੇ ਅਸਤੀਫ਼ਾ ਦੇ ਦਿੱਤਾ ਸੀ। ਉਸ ਦੇ 24 ਘੰਟੇ ਦੇ ਅੰਦਰ ਹੀ ਪਾਰਟੀ ਦੇ ਪੰਜਾਬ ਇੰਚਾਰਜ ਸੰਜੇ ਸਿੰਘ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣ ਦਾ ਐਲਾਨ ਕਰ ਦਿੱਤੀ ਹੈ।
ਸੰਜੇ ਸਿੰਘ ਨੇ ਟਵੀਟ ਕਰਕ ਇਸ ਸਬੰਧੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਇਹ ਵੀ ...Apr 8

ਬਰਗਾੜੀ ਕਾਂਡ : ਕੈਪਟਨ ਨੇ ਮੰਗੀ ਜੋਰਾ ਸਿੰਘ ਕਮਿਸ਼ਨ ‘ਤੇ ਰਾਏ

Share this News

ਚੰਡੀਗੜ੍ਹ : ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਵਿਰੋਧ ਕਰ ਰਹੇ ਸਿੱਖ ਆਗੂਆਂ ‘ਤੇ ਗੋਲੀਆਂ ਚਲਾਉਣ ਤੇ ਬਰਗਾੜੀ ਕਾਂਡ ਨੂੰ ਲੈ ਕੇ ਬਣਾਏ ਗਏ ਜਸਟਿਸ ਜੋਰਾ ਸਿੰਘ ਕਮਿਸ਼ਨ ਦੀ ਰਿਪੋਰਟ ‘ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 10 ਮਹੀਨੇ ਬਾਅਦ ਧੂੜ ਹਟਾ ਹੀ ਦਿੱਤੀ ਹੈ। 1 ਜੁਲਾਈ 2016 ਨੂੰ ਕਮਿਸ਼ਨ ਨੇ ਸਰਕਾਰ ਨੂੂੰ ਮਾਮਲੇ ਸਬੰਧੀ ਰਿਪੋਰਟ ਸੌਂਪ ਦਿੱਤੀ ਸੀ ਪਰ ਇਸ ‘ਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਸੀ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੇ ਗੁਰੁ ਗ੍ਰੰਥ ਸਾਹਿਬ ਜੀ ਦੀ ਬੇਆਦਬੀ ਦੇ ਮਾਮਲੇ ਨੂੰ ਚੋਣਾਂ ‘ਚ ਅਹਿਮ ਮੁੱਦਾ ਬਣਾਇਆ ਸੀ ਅਤੇ ਵਾਅਦਾ ਕੀਤਾ ਸੀ ਉਨ੍ਹਾਂ ਦੀ ਸਰਕਾਰ ਆਉਣ ...Apr 8

ਪੰਜਾਬੀ ਗੱਭਰੂ ਪਰਦੇਸੀ ਲਾੜੀ ਦੀ ਭਾਲ ‘ਚ ਲੱਖਾਂ ਰੁਪਏ ਕਰ ਰਹੇ ਖ਼ਰਚ

Share this News

ਚੰਡੀਗੜ੍ਹ : ਵਿਦੇਸ਼ਾਂ ਵਿਚ ਸੈਟਲ ਹੋਣ ਦੇ ਲਈ ਪੰਜਾਬ ਵਿਚ ਕੰਟਰੈਕਟ ਮੈਰਿਜ ਦਾ ਟਰੈਂਡ ਰੁਕਦਾ ਨਜ਼ਰ ਨਹੀਂ ਆ ਰਿਹਾ ਹੈ। ਪੰਜਾਬੀ ਗੱਭਰੂ ਵਿਦੇਸ਼ ਜਾ ਕੇ ਪਰਦੇਸੀ ਲਾੜੀ ਦੀ ਭਾਲ ‘ਚ ਹੁੰਦੇ ਹਨ। ਕੰਟਰੈਕਟਰ ਮੈਰਿਜ ਦੇ ਲਈ ਨੌਜਵਾਨ ਲੱਖਾਂ ਰੁਪਏ ਖ਼ਰਚ ਕਰਨ ਤੱਕ ਨੂੰ ਤਿਆਰ ਹਨ। ਅਜਿਹੀ ਚਾਹਤ ਵਿਚ ਜ਼ਮੀਨ ਵਿਕ ਰਹੀਆਂ ਹਨ। ਜਦ ਕਿ ਅਜਿਹੇ ਵਿਆਹ ਕਰਾਰ ਦੀ ਮਿਆਦ ਜ਼ਿਆਦਾਤਰ ਤਿੰਨ ਸਾਲ ਤੱਕ ਦੀ ਹੁੰਦੀ ਹੈ। ਕਰਾਰ ਖਤਮ ਹੁੰਦੇ ਹੀ ਅਜਿਹੇ ਜੋੜਿਆਂ ਦੀ ਰਾਹ ਅਲੱਗ ਹੋ ਜਾਂਦੀ ਹੈ। ਕਰਾਰ ਖਤਮ ਕਰਦੇ ਸਮੇਂ ਉਨ੍ਹਾਂ ਕੰਟਰੈਕਟ ਮੈਰਿਜ ਕਰਨ ਵਾਲੀ ਮਹਿਲਾ ਨੂੰ ਕਰਾਰ ਦੀ ਤੈਅ ਰਕਮ ਦੇਣੀ ਪੈਂਦੀ ਹੈ। ਇਹ ਰਕਮ ਦਸ ਲੱਖ ਤੋਂ ਵੀਹ ਲੱਖ ਰੁਪਏ ਤੱਕ ...Apr 8

ਇਕ ਤਾਕਤਵਰ ਅਕਾਲੀ ਆਗੂ ਨੂੰ ਬਚਾਉਣ ਲਈ ਮੈਨੂੰ ਫਸਾਇਆ ਜਾ ਰਿਹੈ - ਫ਼ਿਲੌਰ

Share this News

ਜਲੰਧਰ : ਨਸ਼ਾ ਤਸਕਰੀ ਮਾਮਲੇ ਵਿਚ  ਐਨਫ਼ੋਰਸਮੈਂਡ ਡਾਇਰੈਕਟੋਰੇਟ (ਈ. ਡੀ.) ਵਲੋਂ ਜਾਇਦਾਦ ਕੁਰਕ ਕਰਨ ਦੀ ਕਾਰਵਾਈ ਬਾਰੇ ਸਾਬਕਾ ਮੰਤਰੀ ਸਰਵਣ ਸਿੰਘ ਫ਼ਿਲੌਰ ਨੇ ਕਿਹਾ ਕਿ ਇਕ ਤਾਕਤਵਰ ਅਕਾਲੀ ਆਗੂ ਨੂੰ ਬਚਾਉਣ ਲਈ ਘੜੀ ਸਿਆਸੀ ਸਾਜ਼ਸ਼ ਤਹਿਤ ਉਨ੍ਹਾਂ ਨੂੰ ਪੁੱਤਰ ਸਮੇਤ ਫਸਾਇਆ ਗਿਆ ਹੈ। ਉਨ੍ਹਾਂ ਕਿਹਾ, ''ਜਗਦੀਸ਼ ਭੋਲਾ ਨੇ ਮੇਰਾ, ਮੇਰੇ ਪੁੱਤਰ ਦਮਨਵੀਰ ਸਿੰਘ ਫਿਲੌਰ ਅਤੇ ਇਕ ਸਾਬਕਾ ਮੰਤਰੀ ਦਾ ਨਾਂ ਪੁੱਛ-ਪੜਤਾਲ ਦੌਰਾਨ ਲਿਆ ਸੀ ਪਰ ਈ.ਡੀ. ਨੇ ਮੇਰੇ ਅਤੇ ਮੇਰੇ ਪੁੱਤਰ ਵਿਰੁਧ ਕਾਰਵਾਈ ਕੀਤੀ ਜਦਕਿ  ਉਸ ਸਾਬਕਾ ਮੰਤਰੀ ਨੂੰ ਇਕ ਵਾਰ ਹੀ ਪੁੱਛ-ਪੜਤਾਲ ਲਈ ਸੱਦ ਕੇ ਮਾਮਲਾ ਰਫ਼ਾ-ਦਫ਼ਾ ਕਰ ਦਿਤਾ ਗਿਆ।'' ਸਰਵਣ ਸਿੰਘ ਫ਼ਿਲੌਰ ਨੇ ਇਥੋਂ ਤਕ ਆਖ ਦਿਤਾ ਕਿ ਕੇਂਦਰ ਸਰਕਾਰ ਵਿਰੋਧੀਆਂ ਨੂੰ ਦਬਾਉਣ ...Apr 8

ਵੱਧ ਫੀਸਾਂ ਵਸੂਲਣ ਵਾਲੇ ਸਕੂਲਾਂ ਨੂੰ ਕੈਪਟਨ ਦੀ ‘ਚਿਤਾਵਨੀ’

Share this News

ਚੰਡੀਗੜ੍ਹ : ਹੁਣ ਸਰਕਾਰ ਵਿਦਿਆਰਥੀਆਂ ਤੋਂ ਵੱਧ ਫੀਸਾਂ ਵਸੂਲਣ ਵਾਲੇ ਸਿੱਖਿਆ ਅਦਾਰਿਆਂ ਦੀ ਸ਼ਾਮਤ ਲਵੇਗੀ। ਇਸ ਸਬੰਧੀ ਪੰਜਾਬ ਸਰਕਾਰ ਨੂੰ ਸਕੂਲਾਂ ਨੂੰ ਚਿਤਾਵਨੀ ਦਿੱਤੀ ਹੈ। ਵਿਦਿਆਰਥੀਆਂ ਕੋਲੋਂ ਵੱਧ ਫੀਸਾਂ ਵਸੂਲਣ ਵਾਲੇ ਸੂਬੇ ਦੇ ਗ਼ੈਰ-ਸਰਕਾਰੀ ਅਤੇ ਅਣ-ਏਡਿਡ ਸਕੂਲਾਂ ਨੂੰ ਦੋ ਲੱਖ ਰੁਪਏ ਤੱਕ ਜੁਰਮਾਨਾ ਲੱਗੇਗਾ। ਇੰਨਾਂ ਹੀ ਨਹੀਂ ਉਨ੍ਹਾਂ ਦੀ ਮਾਨਤਾ ਰੱਦ ਹੋ ਸਕਦੀ ਹੈ। ਪੰਜਾਬ ਸਰਕਾਰ ਨੇ ਫ਼ੈਸਲਾ ਕੀਤਾ ਹੈ ਕਿ ਦਿ ਪੰਜਾਬ ਰੈਗੂਲੇਸ਼ਨ ਆਫ ਫੀਸ ਆਫ ਅਣ-ਏਡਿਡ ਐਜੂਕੇਸ਼ਨਲ ਇੰਸੀਟਿਊਸ਼ਨਜ਼ ਐਕਟ-2016 ਤਹਿਤ ਰੈਗੂਲੇਟਰੀ ਬਾਡੀ ਬਣਾ ਕੇ ਅਜਿਹੇ ਸਕੂਲਾਂ ਦੇ ਪ੍ਰਬੰਧਕਾਂ ਨੂੰ ਸਬਕ ਸਿਖਾਇਆ ਜਾਵੇਗਾ।
ਕਿਸੇ ਸਕੂਲ ਦੇ ਪ੍ਰਬੰਧਕਾਂ ਵੱਲੋਂ ਵੱਧ ਫੀਸ ਮੰਗਣ ਦੇ ਮਾਮਲੇ ਵਿੱਚ ਵਿਦਿਆਰਥੀ ਜਾਂ ਮਾਪਿਆਂ ਵੱਲੋਂ ਰੈਗੂਲੇਟਰੀ ਬਾਡੀ ਕੋਲ ਸ਼ਿਕਾਇਤ ਕਰਨ ਦੀ ਸੂਰਤ ...Apr 8

ਏਜੰਟਾਂ ਦਾ ਸ਼ਿਕਾਰ ਪੰਜਾਬੀ ਨੌਜਵਾਨ ਵਿਦੇਸ਼ਾਂ ਵਿੱਚ ਸੜਨ ਨੂੰ ਮਜਬੂਰ

Share this News

ਨਵਾਂਸ਼ਹਿਰ : 24 ਸਾਲ ਦੇ ਤਰਸੇਮ ਸਿੰਘ ਨੂੰ ਉਮੀਦ ਸੀ ਕਿ ਜਰਮਨੀ ਜਾ ਕੇ ਉਨ੍ਹਾਂ ਦੀ ਕਿਸਮਤ ਬਦਲ ਜਾਵੇਗੀ। ਪੰਜਾਬ ਦੇ ਨਵਾਂਸ਼ਹਿਰ ਜ਼ਿਲ੍ਹੇ ਦੇ ਬਾਂਗ ਪਿੰਡ ਵਿੱਚ ਰਹਿਣ ਵਾਲੇ ਤਰਸੇਮ ਇਸ ਸੁਪਨੇ ਦੇ ਨਾਲ ਜਰਮਨੀ ਦੇ ਸਫਰ ਉੱਤੇ ਰਵਾਨਾ ਹੋ ਗਏ। ਇਸ ਸਫਰ ਨੇ ਸਹੀ ਵਿੱਚ ਹੀ ਤਰਸੇਮ ਦੀ ਜਿੰਦਗੀ ਬਦਲ ਦਿੱਤੀ, ਇਹ ਵੱਖ ਗੱਲ ਹੈ ਕਿ ਅਜਿਹੇ ਬਦਲਾਅ ਦੀ ਉਨ੍ਹਾਂ ਨੂੰ ਕਦੇ ਚਾਹਤ ਨਹੀਂ ਰਹੀ ਹੋਵੇਗੀ। ਜਰਮਨੀ ਲੈ ਜਾਣ ਦਾ ਵਾਅਦਾ ਕਰਕੇ ਟਰੈਵਲ ਏਜੰਟ ਉਨ੍ਹਾਂ ਨੂੰ ਲੀਬੀਆ ਲੈ ਗਿਆ ਅਤੇ ਫਿਰ ਮਾਲਟਾ ਵਿੱਚ ਉਨ੍ਹਾਂ ਨੂੰ ਸੁੱਟ ਦਿੱਤਾ। ਇੱਥੇ ਵਲੇਟਾ ਵਿੱਚ ਕਰੀਬ ਇੱਕ ਮਹੀਨੇ ਤੱਕ ਦਰ-ਦਰ ਦੀਆਂ ਠੋਕਰਾਂ ਖਾਣ ਤੋਂ ਬਾਅਦ ਹੁਣ ਤਰਸੇਮ ਨੂੰ 6 ...
[home] [1] 2 3  [next]1-10 of 21


Recent Posts

Archive

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved