Punjab News Section

Monthly Archives: MAY 2014


May 29

ਪੰਜਾਬ 'ਚ ਏ.ਟੀ.ਐੱਸ. ਡਰੱਗ  ਦੇ ਵਧਦੇ ਰੁਝਾਨ ਦਾ ਖੁਲਾਸਾ

Share this News

ਚੰਡੀਗੜ੍ : ਪੰਜਾਬ 'ਚ ਸਿੰਥੈਟਿਕ ਡਰੱਗ ਦੇ ਸੇਵਨ ਦਾ ਗ੍ਰਾਫ਼ ਤੇਜ਼ੀ ਨਾਲ ਵਧ ਰਿਹਾ ਹੈ। ਜਿਹੜੇ ਨਸ਼ੇੜੀ ਪਹਿਲਾਂ ਸ਼ਰਾਬ, ਭੁੱਕੀ ਤੇ ਅਫੀਮ ਦਾ ਸੇਵਨ ਕਰਨ ਦੇ ਆਦੀ ਸਨ, ਉਹ ਹੁਣ ਇੰਫੈਟਾਮਾਈਨ ਟਾਈਪ ਸਟੀਮਉਲੈਟਸ ਏ.ਟੀ.ਐੱਸ. ਜਾਂ ਪਾਰਟੀ ਡਰੱਗ ਵੱਲ ਖਿੱਚੇ ਜਾ ਰਹੇ ਹਨ। ਖਾਸ ਤੌਰ 'ਤੇ ਪੰਜਾਬ ਦੇ ਨੌਜਵਾਨਾਂ ਵਿੱਚ ਸਿੰਥੈਟਿਕ ਡਰੱਗ ਦੀ ਬਹੁਤ ਮੰਗ ਹੈ। ਇਸ ਡਰੱਗ ਨੂੰ ਅਪਣਾਉਣ ਦੇ ਪਿੱਛੇ ਇਨ੍ਹਾਂ ਦੀ ਪ੍ਰਕਿਰਿਆ ਹੈ ਕਿ ਪਾਰਟੀ ਡਰੱਗ ਜਾਂ ਸਿੰਥੈਟਿਕ ਡਰੱਗ ਦੀ ਬਹੁਤ ਮੰਗ ਹੈ। ਇਸ ਡਰੱਗ ਨੂੰ ਅਪਣਾਉਣ ਦੇ ਪਿੱਛੇ ਇਨ੍ਹਾਂ ਦੀ ਪ੍ਰਕਿਰਿਆ ਹੈ ਕਿ ਪਾਰਟੀ ਡਰੱਗ ਜਾਂ ਸਿੰਥੈਟਿਕ ਡਰੱਗ ਦੇ ਸੇਵਨ ਨਾਲ ਦੂਸਰੇ ਨਸ਼ਿਆਂ ਦੇ ਮੁਕਾਬਲੇ ਵੱਧ ...May 29

ਪੰਜਾਬ 'ਚ ਵੱਡਾ ਪ੍ਰਸ਼ਾਸਕੀ ਫੇਰ ਬਦਲ

Share this News

ਚੰਡੀਗੜ੍ : ਪੰਜਾਬ ਸਰਕਾਰ ਨੇ ਲੋਕ ਸਭਾ ਚੋਣਾਂ ਮਗਰੋਂ ਅੱਜ ਵਿਆਪਕ ਪ੍ਰਸ਼ਾਸਕੀ ਫੇਰ-ਬਦਲ ਕਰਦਿਆਂ ਕਈ ਅਹਿਮ ਵਿਭਾਗਾਂ ਦੇ ਸਕੱਤਰਾਂ ਤੇ ਮੁਖੀਆਂ ਅਤੇ 12 ਡਿਪਟੀ ਕਮਿਸ਼ਨਰਾਂ ਸਮੇਤ 41 ਉੱਚ ਅਫਸਰਾਂ ਦੀਆਂ ਬਦਲੀਆਂ ਕੀਤੀਆਂ। ਇਨ੍ਹਾਂ ਸਾਰੀਆਂ ਬਦਲੀਆਂ 'ਚੋਂ ਮੁੱਖ ਮੰਤਰੀ ਦੀ ਛਾਪ ਸਪੱਸ਼ਟ ਨਜ਼ਰ ਆਉਂਦੀ ਹੈ। ਇਨ੍ਹਾਂ ਬਦਲੀਆਂ ਰਾਹੀਂ ਰਾਜ ਸਰਕਾਰ ਨੇ ਅਹਿਮ ਵਿਭਾਗਾਂ ਦੇ ਕੰਮ ਨੂੰ ਨਵੀਂ ਦਿਸ਼ਾ ਦੇਣ ਅਤੇ ਪ੍ਰਸ਼ਾਸ਼ਨ ਨੂੰ ਤਰਕਸੰਗਤ ਬਣਾਉਣ ਵਾਲੀ ਪਹੁੰਚ ਦਰਸਾਉਣ ਦਾ ਯਤਨ ਕੀਤਾ ਹੈ। ਸਰਕਾਰੀ ਹੁਕਮਾਂ ਅਨੁਸਾਰ ਸੀਨੀਅਰ ਆਈ.ਏ.ਐਸ. ਅਫਸਰ ਜਗਪਾਲ ਸਿੰਘ ਸੰਧੂ ਨੂੰ ਰਾਜ ਦਾ ਨਵਾਂ ਗ੍ਰਹਿ ਸਕੱਤਰ ਥਾਪਿਆ ਗਿਆ ਹੈ। ਉਹ ਸ੍ਰੀ ਸਰਵਣ ਸਿੰਘ ਚੰਨੀ ਦੀ ਥਾਂ ਲੈਣਗੇ ਜੋ ਕਿ 31 ਮਈ ...May 29

ਵਿਸ਼ਵ ਕਬੱਡੀ ਕੱਪ ਦਾ ਕੁਮੈਂਟੇਟਰ ਨਸ਼ਾ ਸਮੱਗਲਿੰਗ ਦੇ ਦੋਸ਼ 'ਚ ਕਾਬੂ

Share this News

ਫਿਲੌਰ : ਨਸ਼ਾ ਸਮੱਗਲਰਾਂ ਵਿਰੁੱਧ ਚਲਾਏ ਗਏ ਅਭਿਆਨ ਦੇ ਦੋਸ਼ ਵਿੱਚ ਫਿਲੌਰ ਪੁਲਸ ਦੇ ਹੱਥ ਲੱਗਾ ਹੁਣ ਤੱਕ ਦਾ ਸਭ ਤੋਂ ਵੱਡਾ ਨਾਮਵਰ ਨਸ਼ਾ ਸਮੱਗਲਰ ਵਿਸ਼ਵ ਕਬੱਡੀ ਕੱਪ ਦਾ ਕੁਮੈਂਟੇਟਰ ਪਰਮਿੰਦਰ ਸਿੰਘ ਰਿੰਕਾ ਨੂੰ ਪੁਲਸ ਨੇ 57 ਗ੍ਰਾਮ ਨਸ਼ੀਲੇ ਪਾਊਡਰ ਦੇ ਨਾਲ ਗ੍ਰਿਫਤਾਰ ਕੀਤਾ ਹੈ। ਰਿੰਕਾ ਦੇ ਪੁਲਸ ਹੱਥ ਲੱਗਣ ਦੀ ਸੂਚਨਾ ਅੱਗ ਵਾਂਗ ਫੈਲ ਗਈ ਅਤੇ ਵੱਡੇ-ਵੱਡੇ ਰਾਜਨੇਤਾਵਾਂ ਦੇ ਹੋਸ਼ ਉੱਡ ਗਏ, ਉਥੇ ਉਸ ਨੂੰ ਛੁਡਵਾਉਣ ਲਈ ਵੀ ਪੁਲਸ 'ਤੇ ਭਾਰੀ ਦਬਾ ਬਣਾਇਆ ਗਿਆ, ਇਹੀ ਨਹੀਂ ਖੁਦ ਰਿੰਕਾ ਨੇ ਵੀ ਪੁਲਸ ਕਸਟਡੀ ਤੋਂ ਬਚਣ ਲਈ ਮੋਟੀ ਰਕਮ ਦੀ ਆਫਰ ਦਿੱਤੀ ਪਰ ਆਖਰਕਾਰ ਕਿਸੇ ਦੀ ਇਕ ਨਾ ਚੱਲੀ ਅਤੇ ਪੁਲਸ ...May 29

ਨਰਮੇ ਲਈ ਪ੍ਰਸਿੱਧ ਪਿੰਡ ਖ਼ਾਨਪੁਰ ਵਿਕਣ ਕਿਨਾਰੇ

Share this News

ਫਾਜ਼ਿਲਕਾ : ਭਾਰਤ-ਪਾਕਿਸਤਾਨ ਦੀ ਕੌਮਾਂਤਰੀ ਸਰਹੱਦ 'ਤੇ ਲਗਭਗ 150 ਸਾਲ ਪਹਿਲਾਂ ਵਸਿਆ ਪਿੰਡ ਖ਼ਾਨਪੁਰ ਜਿੱਥੇ ਅੱਜ ਤੋਂ ਚਾਰ ਦਹਾਕੇ ਪਹਿਲਾਂ ਨਰਮੇ ਦੀ ਖੇਤੀ ਕਰਕੇ ਦੁਨੀਆਂ ਵਿੱਚ ਵਾਹ-ਵਾਹ ਖੱਟ ਚੁੱਕਿਆ ਹੈ ਉੱਥੇ ਹੁਣ ਇਹ ਪਿੰਡ ਆਰਥਿਕ ਮੰਦਹਾਲੀ ਨਾਲ ਜੂਝ ਰਿਹਾ ਹੈ। ਚਾਰ ਦਹਾਕੇ ਪਹਿਲਾਂ ਨਰਮੇ ਦੀ ਚੋਖੀ ਫ਼ਸਲ ਹੋਣ ਕਾਰਨ ਪਿੰਡ ਖ਼ਾਨਪੁਰ ਦੇ ਲੋਕਾਂ ਦੀ ਆਰਥਿਕ ਸਥਿਤੀ ਵਿੱਚ ਵੱਡਾ ਬਦਲਾਅ ਆਇਆ ਸੀ। ਪਿੰਡ ਦੇ ਲੋਕਾਂ ਨੇ ਕੱਚੇ ਘਰਾਂ ਤੋਂ ਪੱਕੇ ਘਰ ਬਣਾ ਲਏ ਸਨ। ਅੱਜ ਵੀ ਪਿੰਡਾਂ ਦੇ ਜਿਮੀਂਦਾਰਾਂ ਦੇ ਘਰਾਂ ਵਿੱਚ ਕੱਚੇ ਮਕਾਨਾਂ ਦੀ ਹੋਂਦ ਮੌਜੂਦ ਹੈ, ਜਿਸ ਤੋਂ ਸਪੱਸ਼ਟ ਹੈ ਕਿ ਉਹ ਅਜੇ ਵੀ ਪੂਰੀ ਤਰ੍ਹਾਂ ਆਰਥਿਕ ਪੱਖ ਤੋਂ ਉਭਰੇ ...May 29

ਹੰਸ ਰਾਜ ਹੰਸ ਨੇ ਛੱਡੀ ਡੇਰਾ ਲਾਲ ਬਾਦਸ਼ਾਹ ਦੀ ਗੱਦੀ

Share this News

ਜਲੰਧਰ : ਪਦਮਸ਼੍ਰੀ ਹੰਸ ਰਾਜ ਹੰਸ ਹੁਣ ਨਕੋਦਰ ਦੇ ਡੇਰਾ ਬਾਪੂ ਲਾਲ ਬਾਦਸ਼ਾਹ ਦੀ ਬਜਾਏ ਪਿੰਡ ਗਹੀਰ 'ਚ ਪੰਜ ਪੀਰ ਦਰਬਾਰ 'ਚ 29 ਮਈ ਤੋਂ ਸ਼ੁਰੂ ਹੋ ਰਹੇ ਸੂਫ਼ੀ ਸੈਂਟਰ 'ਚ ਮੌਜੂਦ ਰਹਿਣਗੇ। ਹੰਸ ਨੇ ਨਕੋਦਰ ਸਥਿਤ ਡੇਰਾ ਬਾਪੂ ਲਾਲ ਬਾਦਸ਼ਾਹ ਨਾਲ ਸਬੰਧ ਖ਼ਤਮ ਕਰਨ ਦਾ ਐਲਾਨ ਕੀਤਾ ਹੈ। ਹੰਸ ਨੇ ਕਿਹਾ ਕਿ ਉਹ ਡੇਰਾ ਬਾਪੂ ਲਾਲ ਬਾਦਸ਼ਾਹ ਦੇ ਗੱਦੀਨਸ਼ੀਨ ਬਣੇ ਰਹਿਣਗੇ, ਪ੍ਰੰਤੂ ਡੇਰੇ ਸਬੰਧੀ ਫ਼ੈਸਲੇ ਹੁਣ ਕਮੇਟੀ ਹੀ ਲਿਆ ਕਰੇਗੀ। ਪੰਜਾਬ ਪ੍ਰੈੱਸ ਕਲੱਬ 'ਚ ਮੀਡੀਆ ਨੂੰ ਸੰਬੋਧਨ ਕਰਦਿਆਂ ਹੰਸ ਨੇ ਕਿਹਾ ਕਿ ਜਲੰਧਰ-ਨਕੋਦਰ ਮਾਰਗ 'ਤੇ ਵਸੇ ਪਿੰਡ ਗਹੀਰ ਦੇ ਪੰਜ ਪੀਰ ਦਰਬਾਰ 'ਚ ਸੂਫ਼ੀ ਸੈਂਟਰ ਦੀ ਇਮਾਰਤ ਤਿਆਰ ...May 29

ਨਸ਼ਾ ਤਸਕਰੀ ਮਾਮਲੇ 'ਚ ਪੰਜਾਬ ਪੁਲਿਸ ਦੇ ਮੁਲਾਜ਼ਮ ਹੀ ਆਉਣ ਲੱਗੇ ਅੜਿੱਕੇ

Share this News

ਘਨੌਰ : ਥਾਣਾ ਮੁਖੀ ਘਨੌਰ ਸ਼ਿੰਦਰਪਾਲ ਸਿੰਘ ਭੁੱਲਰ ਨੇ ਦੱਸਿਆ ਕਿ ਘਨੌਰ ਪੁਲਿਸ ਵੱਲੋਂ ਜਦੋਂ ਸਹਾਇਕ ਥਾਣੇਦਾਰ ਬਲਜੀਤ ਸਿੰਘ ਨੇ ਸਮੇਤ ਪੁਲਿਸ ਪਾਰਟੀ ਕਿਸੇ ਖ਼ਾਸ ਭਰੋਸੇਯੋਗ ਮੁਖ਼ਬਰ ਦੀ ਇਤਲਾਹ 'ਤੇ ਜਦੋਂ ਪੰਜਾਬ ਪੁਲਿਸ 'ਚ ਹੌਲਦਾਰ ਵਜੋਂ ਨੌਕਰੀ ਕਰ ਰਹੇ ਘਨੌਰ ਵਾਸੀ ਰਣਜੀਤ ਸਿੰਘ ਦੇ ਘਰ ਛਾਪਾ ਮਾਰਿਆ ਤਾਂ ਉਸ ਵੇਲੇ ਰਣਜੀਤ ਸਿੰਘ ਨੂੰ ਲਗਭਗ 20 ਕਿਲੋ ਭੁੱਕੀ ਸਮੇਤ ਕਾਬੂ ਕਰ ਲਿਆ। ਥਾਣਾ ਮੁਖੀ ਸ: ਭੁੱਲਰ ਨੇ ਦੱਸਿਆ ਕਿ ਕਥਿਤ ਦੋਸ਼ੀ ਰਣਜੀਤ ਸਿੰਘ ਵਿਰੁੱਧ ਐਨ.ਡੀ.ਪੀ.ਐਸ. ਤਹਿਤ ਮੁਕੱਦਮਾ ਦਰਜ ਕਰਕੇ ਮਾਣਯੋਗ ਅਦਾਲਤ 'ਚ ਪੇਸ਼ ਕੀਤਾ ਗਿਆ। ਥਾਣਾ ਮੁਖੀ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਮੁਖੀ ਦੀਆਂ ਹਦਾਇਤਾਂ ਅਨੁਸਾਰ ਨਸ਼ੇ ਦੇ ਸਮਗਲਰਾਂ ਵਿਰੁੱਧ ...May 28

ਨਸ਼ੇੜੀਆਂ ਵਿਰੁੱਧ ਪਰਚੇ ਕੱਟ ਕੇ ਪੰਜਾਬ ਪੁਲੀਸ ਬਣਾ ਰਹੀ ਹੈ 'ਨੰਬਰ'

Share this News

ਫ਼ਿਰੋਜ਼ਪੁਰ : ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਨਿਰਾਸ਼ ਪੰਜਾਬ ਸਰਕਾਰ ਵੱਲੋਂ ਪ੍ਰਸ਼ਾਸ਼ਨਿਕ ਸੁਧਾਰਾਂ ਲਈ ਚੁੱਕੇ ਜਾ ਰਹੇ ਕਦਮਾਂ ਤਹਿਤ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਸਰਕਾਰ ਵੱਲੋਂ ਦਿਖਾਈ ਪਹਿਲਕਦਮੀ 'ਚ ਚੁੱਕੇ ਸਖ਼ਤ ਕਦਮ ਉਦੋਂ ਫੋਕੇ ਜਾਪੇ, ਜਦੋਂ ਨੰਬਰ ਬਣਾਉਣ ਦੀ ਆੜ੍ਹ 'ਚ ਜੁਟੇ ਪੰਜਾਬ ਪੁਲਿਸ ਦੇ ਸਮੂਹ ਥਾਣਾ ਮੁਖੀ ਅਤੇ ਉਹਨਾਂ ਦੀ ਟੀਮ ਹਰ ਗਲੀ-ਮੁਹੱਲੇ ਅੰਦਰ ਮਨਾਂ ਮੂਹੀ ਵੇਚਦੇ ਨਸ਼ਿਆਂ ਦੇ ਵਪਾਰੀਆਂ ਨੂੰ ਫੜ੍ਹ ਜੇਲ੍ਹ ਭੇਜਣ ਦੀ ਬਜਾਏ ਨਸ਼ਾ ਕਰਨ ਵਾਲੇ ਸ਼ੌਕੀਨਾਂ ਨੂੰ ਫੜ ਧੜਾ-ਧੜ ਪਰਚੇ ਕੱਟਣ ਨਾਲ ਬੁੱਤਾ ਸਾਰ ਡੰਗ ਟਪਾਇਆ ਜਾ ਰਿਹਾ ਹੈ। ਜਿਸ ਨੇ ਜਿਥੇ ਸਰਕਾਰ ਦੇ ਨਸ਼ਾ ਖਤਮ ਕਰਨ ਵੱਲ ਚੁੱਕੇ ਕਦਮਾਂ ਦੀ ਫੂਕ ...May 28

ਹਰਸਿਮਰਤ ਨੂੰ ਵਜ਼ੀਰ ਬਣਾਉਣ ਦਾ ਫ਼ੈਸਲਾ ਮੰਦਭਾਗਾ - ਬਾਜਵਾ

Share this News

ਚੰਡੀਗੜ੍ : ਪੰਜਾਬ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਸਹੁੰ ਚੁੱਕਣ ਵਾਲੇ ਦਿਨ ਹੀ ਨਰਿੰਦਰ ਮੋਦੀ ਵੱਲੋਂ ਅਕਾਲੀ ਦਲ ਦੀ ਹਰਸਿਮਰਤ ਕੌਰ ਬਾਦਲ ਨੂੰ ਆਪਣੀ ਕੈਬਨਿਟ 'ਚ ਸ਼ਾਮਲ ਕਰਨ ਸਬੰਧੀ ਪਹਿਲੇ ਫ਼ੈਸਲੇ ਨੂੰ ਮੰਦਭਾਗਾ ਕਰਾਰ ਦਿੱਤਾ ਹੈ, ਜਿਹੜਾ ਪਰਵਾਰਵਾਦ ਦੀ ਸਿਆਸਤ ਵਿਰੁੱਧ ਉਨ੍ਹਾਂ ਦੇ ਹੀ ਸਿਧਾਂਤ ਦੇ ਉਲਟ ਹੈ ਅਤੇ ਇਹ ਸਿਧਾਂਤ ਮੋਦੀ ਦੀ ਚੋਣ ਪ੍ਰਚਾਰ ਮੁਹਿੰਮ ਦਾ ਕੇਂਦਰ ਰਿਹਾ ਸੀ। ਬਾਜਵਾ ਨੇ ਕਿਹਾ ਕਿ ਹਰਸਿਮਰਤ ਪੰਜਾਬ ਦੇ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਪਤਨੀ ਹਨ, ਜਿਹੜੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਇਕਲੌਤੇ ਬੇਟੇ ਹਨ। ਸੂਬੇ ਦੇ ਖ਼ੁਰਾਕ ਤੇ ਸਪਲਾਈ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਮੁੱਖ ਮੰਤਰੀ ...May 28

ਮੁੱਖ ਮੰਤਰੀ ਦਫਤਰ ਵੱਲੋਂ ਸੋਮਵਾਰ ਨੂੰ ਦਫਤਰਾਂ ਦੇ ਟੈਲੀਫੋਨਾਂ ਰਾਹੀਂ ਅਚਨਚੇਤੀ ਚੈਕਿੰਗ, 18 ਡੀ.ਸੀ. ਤੇ 22 ਐਸ.ਐਸ.ਪੀ. ਗੈਰ-ਹਾਜ਼ਰ ਪਾਏ ਗਏ

Share this News

ਚੰਡੀਗੜ੍ : ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਮੁੱਖ ਸਕੱਤਰ ਤੇ ਪੁਲੀਸ ਮੁਖੀ ਨੂੰ 18 ਡਿਪਟੀ ਕਮਿਸ਼ਨਰਾਂ ਤੇ 22 ਜ਼ਿਲ੍ਹਾ ਪੁਲਿਸ ਮੁਖੀਆਂ ਦੀ ਜਵਾਬ ਤਲਬੀ ਕਰਨ ਦੀ ਹਦਾਇਤ ਦਿੱਤੀ ਹੈ। ਇਹ ਅਧਿਕਾਰੀ ਬੀਤੇ ਸੋਮਵਾਰ ਨੂੰ ਸਵੇਰੇ 9.20 ਵਜੇ ਤੋਂ 10 ਵਜੇ ਦਰਮਿਆਨ ਮੁੱਖ ਮੰਤਰੀ ਦਫ਼ਤਰ ਵੱਲੋਂ ਉਨ੍ਹਾਂ ਦੇ ਸਰਕਾਰੀ ਦਫ਼ਤਰਾਂ ਵੱਲੋਂ ਉਨ੍ਹਾਂ ਦੇ ਸਰਕਾਰੀ ਦਫ਼ਤਰਾਂ ਦੇ ਟੈਲੀਫੋਨਾਂ 'ਤੇ ਅਚਨਚੇਤ ਸੰਪਰਕ ਦੌਰਾਨ ਮੌਜੂਦ ਨਹੀਂ ਸਨ। ਮੁੱਖ ਮੰਤਰੀ ਦਫ਼ਤਰ ਦੇ ਬੁਲਾਰੇ ਨੇ ਦੱਸਿਆ ਕਿ ਜ਼ਿਲ੍ਹਾ ਅੰਮ੍ਰਿਤਸਰ, ਬਰਨਾਲਾ, ਫਤਹਿਗੜ੍ਹ ਸਾਹਿਬ, ਫ਼ਰੀਦਕੋਟ, ਫ਼ਾਜ਼ਿਲਕਾ, ਗੁਰਦਾਸਪੁਰ, ਹੁਸ਼ਿਆਰਪੁਰ, ਜਲੰਧਰ, ਕਪੂਰਥਲਾ, ਮਾਨਸਾ, ਮੁਹਾਲੀ, ਪਠਾਨਕੋਟ, ਪਟਿਆਲਾ, ਤਰਨਤਾਰਨ, ਮੋਗਾ, ਲੁਧਿਆਣਾ, ਸੰਗਰੂਰ ਤੇ ਫਿਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਸੰਪਰਕ ...May 27

ਅੰਤਰਰਾਸ਼ਟਰੀ ਜੁਡੋ ਕਰਾਏ ਖਿਡਾਰੀ 75 ਲੱਖ ਦੀ ਹੈਰੋਇਨ ਸਮੇਤ ਕਾਬੂ

Share this News

ਮੁਹਾਲੀ : ਮੁਹਾਲੀ ਪੁਲੀਸ ਨੇ ਜੂਡੋ ਏਸ਼ੀਆ ਕੱਪ ਮੁਕਾਬਲੇ ਵਿੱਚ ਸੋਨ ਤਮਗਾ ਜੇਤੂ ਬਲਬੀਰ ਸਿੰਘ ਉਰਫ  ਬਾਲਾ (29 ਸਾਲ) ਵਾਸੀ: ਪਿੰਡ ਭੋਜੜੇਵਾਲਾ, ਜ਼ਿਲ੍ਹਾ ਤਰਨਤਾਰਨ ਨੂੰ 150 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਹੈ। ਮੁਲਜ਼ਮ ਖਿਲਾਫ ਫੇਜ਼-1 ਥਾਣੇ ਵਿੱਚ ਐਨ.ਡੀ.ਪੀ.ਐਸ. ਐਕਟ ਦੀ ਧਾਰਾ 21/61/85 ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਮੁਹਾਲੀ ਦੇ ਐਸ.ਐਸ.ਪੀ. ਗੁਰਸ਼ਰਨ ਸਿੰਘ ਸੰਧੂ ਨੇ ਦੱਸਿਆ ਕਿ ਜ਼ਿਲ੍ਹਾ ਪੁਲੀਸ ਦੇ ਸਪੈਸ਼ਲ ਸੈੱਲ ਦੇ ਇੰਚਾਰਜ ਸੰਤੋਖ ਸਿੰਘ ਅਤੇ ਥਾਣਾ ਫੇਜ਼-1 ਦੇ ਐਸ.ਐਚ.ਓ. ਰਾਜੀਵ ਕੁਮਾਰ ਨੇ ਸਾਂਝੇ ਆਪਰੇਸ਼ਨ ਦੌਰਾਨ ਨਸ਼ਾ ਤਸਕਰੀ ਦੇ ਦੋਸ਼ ਹੇਠ ਬਲਬੀਰ ਸਿੰਘ ਉਰਫ ਬਾਲਾ ਨੂੰ ਗ੍ਰਿਫਤਾਰ ਕੀਤਾ ਹੈ। ਤਲਾਸ਼ੀ ਦੌਰਾਨ ਮੁਲਾਜ਼ਮ ਕੋਲੋਂ ...
[home] [1] 2 3 4 5 6 7 8 [next]1-10 of 72


Recent Posts

Archive

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved