Punjab News Section

Monthly Archives: MAY 2015


May 28

ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬੈਠਣ ਮੌਕੇ ਮੋਬਾਇਲ ਰੱਖਣ 'ਤੇ ਪਾਬੰਦੀ

Share this News

ਅੰਮ੍ਰਿਤਸਰ : ਪੰਜ ਸਿੰਘ ਸਾਹਿਬਾਨਾਂ ਦੀ ਹੋੲੀ ਇਕੱਤਰਤਾ ਵਿੱਚ ਡਿਊਟੀ ਦੌਰਾਨ ਪਾਠੀ ਤੇ ਗ੍ਰੰਥੀ ਸਿੰਘਾਂ ਨੂੰ ਮੋਬਾੲੀਲ ਫੋਨ ਨਾ ਵਰਤਣ ਦੀ ਹਦਾਇਤ ਕੀਤੀ ਗਈ ਹੈ। ਇਸੇ ਤਰ੍ਹਾਂ ਕੀਰਤਨੀਏ ਸਿੰਘਾਂ ਨੂੰ ਵੀ ਕੀਰਤਨ ਦੌਰਾਨ ਮੋਬਾੲੀਲ ਫੋਨ ਤੋਂ ਗੁਰਬਾਣੀ ਦੇਖਣ ਦੀ ਥਾਂ ਗੁਰਬਾਣੀ ਕੰਠ ਕਰਕੇ ਕੀਰਤਨ ਕਰਨ ਦੀ ਹਦਾਇਤ ਕੀਤੀ ਗੲੀ ਹੈ। ਅੱਜ ਦੀ ਇਸ ਇਕੱਤਰਤਾ ਵਿੱਚ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ, ਤਖ਼ਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਮੱਲ ਸਿੰਘ, ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਗੁਰਮੁਖ ਸਿੰਘ ਤੇ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਗਿਆਨੀ ਰਘਬੀਰ ਸਿੰਘ ਸ਼ਾਮਲ ਹੋਏ।
ਮੀਟਿੰਗ ਦੇ ਵੇਰਵੇ ਪੱਤਰਕਾਰਾਂ ਨੂੰ ...May 28

ਪੁੱਤਾਂ ਨੂੰ ਨਸ਼ੇ ਤੋਂ ਬਚਾਉਣ ਲਈ ਲੜਕੀਆਂ ਵਾਂਗ ਰਾਖੀ ਕਰਨ ਲਈ ਮਜਬੂਰ ਹੋਏ ਮਾਪੇ

Share this News

ਤਰਨ ਤਾਰਨ : ਪੰਜਾਬ 'ਚ ਨਸ਼ੇ ਦੀ ਚੱਲ ਰਹੀ ਹਨ੍ਹੇਰੀ 'ਚ ਮਾਪਿਆਂ ਦੇ ਮੱਥੇ ਉਪਰ ਆਪਣੇ ਬੱਚਿਆਂ ਨੂੰ ਨਸ਼ੇ ਤੋਂ ਬਚਾਉਣ ਦੀਆਂ ਚਿੰਤਾਂ ਦੀ ਲਕੀਰਾਂ ਸਾਫ ਝਲਕਦੀਆਂ ਦਿਖਾਈ ਦਿੰਦੀਆਂ ਹਨ | ਸਮਾਜ 'ਚ ਆਪਣੀ ਲੜਕੀ ਦੇ ਘਰੋਂ ਅੰਦਰ ਬਾਹਰ ਜਾਣ ਦੀ ਪੈਰਵੀ ਕਰਨ ਵਾਲੇ ਮਾਪੇ ਹੁਣ ਲੜਕੀਆਂ ਤੋਂ ਜ਼ਿਆਦਾ ਆਪਣੇ ਪੁੱਤਾਂ ਦੀ ਰਾਖੀ 'ਚ ਰੁੱਝਣ ਲਈ ਮਜਬੂਰ ਹੋ ਗਏ ਹਨ, ਕਿ ਕਿਤੇ ਉਨ੍ਹਾਂ ਦਾ ਲਾਡਲਾ ਨਸ਼ੇ ਦੇ ਵੱਗ ਰਹੇ ਦੌਰ 'ਚ ਵਹਿ ਨਾ ਜਾਵੇ | ਪੰਜਾਬ ਸਰਕਾਰ ਅਤੇ ਪੁਲਿਸ ਵੱਲੋਂ ਭਾਵੇਂ ਸਮੇਂ-ਸਮੇਂ ਨਸ਼ਾ ਮੁਕਤੀ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਇਹ ਜਗ ਜ਼ਾਹਿਰ ਹੈ ਕਿ ਪੰਜਾਬ 'ਚ ਨਸ਼ੇ ਦਾ ਦੌਰ ਪੁੂਰੇ ਜੋਬਨ 'ਤੇ ਹੈ ...May 27

ਹਾਈਕੋਰਟ ਵੱਲੋਂ ਬਾਦਲ ਪਰਿਵਾਰ ਨੂੰ ਦੋਹਰਾ ਝਟਕਾ

Share this News

ਚੰਡੀਗ਼ੜ੍ਹ  : ਅੱਜ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਮੋਗਾ ਬੱਸ ਕਾਂਡ ਦੇ ਮਾਮਲੇ ਵਿੱਚ ਦੋ ਵੱਖ-ਵੱਖ ਕੇਸਾਂ ਦੀ ਸੁਣਵਾਈ ਹੋਈ। ਜਿਸ ਵਿੱਚ ਸਰਕਾਰ ਵੱਲੋਂ ਇੱਕ ਹੋਰ ਜਵਾਬ ਦਾਅਵਾ ਅਦਾਲਤ ਵਿੱਚ ਪੇਸ਼ ਕੀਤਾ। ਜਿਸ ਵਿੱਚ ਬਾਦਲ ਪਰਿਵਾਰ ਦੀਆਂ ਬੱਸਾਂ ਦੀ ਪੂਰੀ ਜਾਣਕਾਰੀ ਦਿੱਤੀ ਹੈ। ਅੱਜ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਮੋਗਾ ਬੱਸ ਕਾਂਡ ਦੇ ਕੇਸ ਦੀ ਸੁਣਵਾਈ ਹੋਈ। ਹਾਈਕੋਰਟ ਵਿੱਚ ਜਸਟਿਸ ਹੇਮੰਤ ਗੁਪਤਾ ਵੱਲੋਂ ਕੇਸ ਦੀ ਸੁਣਵਾਈ ਕੀਤੀ। ਉਨ੍ਹਾਂ ਨੇ ਇੱਕ ਵਕੀਲ ਰਾਜਦੀਪ ਸਿੰਘ ਵੱਲੋਂ ਪੇਸ਼ ਇੱਕ ਪਟੀਸ਼ਨ ਦੀ ਸੁਣਵਾਈ ਕਰਦੇ ਹੋਏ ਸੀ.ਬੀ.ਆਈ. ਅਤੇ ਪੰਜਾਬ ਦੇ ਗ੍ਰਹਿ ਮੰਤਰਾਲੇ ਨੂੰ ਨੋਟਿਸ ਜਾਰੀ ਕੀਤਾ ਹੈ, ਜਿਸ ਵਿੱਚ ਵਕੀਲ ਰਾਜਦੀਪ ਸਿੰਘ ਨੇ ਮੰਗ ਕੀਤੀ ਹੈ ਕਿ ਪੰਜਾਬ ...May 22

ਜਲੰਧਰ 'ਚ ਆਪਣਾ ਨਾਨਕਾ ਘਰ ਦੇਖਣ ਗਏ ਅਮਰੀਕੀ ਰਾਜਦੂਤ ਰਿਚਰਡ ਵਰਮਾ

Share this News

ਜਲੰਧਰ : 40 ਸਾਲਾਂ ਬਾਅਦ ਬਸਤੀ ਸ਼ੇਖ ਵਿਚ ਆਪਣੇ ਨਾਨਕੇ ਘਰ ਪੁੱਜੇ ਅਮਰੀਕੀ ਰਾਜਦੂਤ ਰਿਚਰਡ ਰਾਹੁਲ ਵਰਮਾ ਬੇਹੱਦ ਖੁਸ਼ ਅਤੇ ਭਾਵੁਕ ਦਿਸੇ। ਨਾਨੀ ਮਾਇਆਦੇਵੀ ਇਥੇ ਨਹੀਂ ਸਨ ਅਤੇ ਬਿਨਾਂ ਸ਼ੱਕ ਉਹ ਘਰ ਵੀ ਹੁਣ ਉਨ੍ਹਾਂ ਦੀ ਨਾਨੀ ਦਾ ਨਹੀਂ ਸੀ ਪਰ ਰਿਚਰਡ ਰਾਹੁਲ ਵਰਮਾ ਦੀਆਂ ਅੱਖਾਂ ਘਰ ਦੇ ਕੋਨੇ-ਕੋਨੇ ਵਿਚ ਆਪਣਾ ਬਚਪਨ ਤਲਾਸ਼ ਰਹੀਆਂ ਸਨ। ਨਾਨਕਿਆਂ ਦੀ ਗਲੀ ਵਿਚ ਦਾਖਲ ਹੁੰਦਿਆਂ ਹੀ ਰਿਚਰਡ ਰਾਹੁਲ ਵਰਮਾ ਦੀਆਂ ਅੱਖਾਂ ਵਿਚ ਆਪਣਿਆਂ ਨੂੰ ਮਿਲਣ ਦੀ ਖਿੱਚ ਸਪੱਸ਼ਟ ਨਜ਼ਰ ਆ ਰਹੀ ਸੀ।    
ਭਾਰਤ ਵਿਚ ਅਮਰੀਕਾ ਦੇ ਰਾਜਦੂਤ ਰਿਚਰਡ ਰਾਹੁਲ ਵਰਮਾ ਦੇ ਆਉਣ ਦੀ ਖਬਰ ਨਾਲ ਹੀ ਬਸਤੀ ਸ਼ੇਖ ਏਰੀਆ ਵਿਚ ਖੁਸ਼ੀ ਦੀ ਲਹਿਰ ਸੀ। ਬੀਤੇ ਦਿਨ ਤੋਂ ਹੀ ਇਲਾਕਾ ...May 22

ਭਾਜਪਾ ਪੰਜਾਬ 'ਚ ਆਪਣਾ ਘੇਰਾ ਹੋਰ ਵਿਸ਼ਾਲ ਕਰੇਗੀ-ਵੈਂਕਈਆ ਨਾਇਡੂ

Share this News

ਜਲੰਧਰ : ਸੰਸਦੀ ਮਾਮਲਿਆਂ ਅਤੇ ਸ਼ਹਿਰੀ ਵਿਕਾਸ ਬਾਰੇ ਕੇਂਦਰੀ ਮੰਤਰੀ ਸ੍ਰੀ ਐਮ. ਵੈਂਕਈਆ ਨਾਇਡੂ ਨੇ ਪਾਰਟੀ ਦੇ ਆਗੂਆਂ ਤੇ ਵਰਕਰਾਂ ਨੂੰ ਪੰਜਾਬ ਸਮੇਤ ਦੇਸ਼ ਦੇ ਹੋਰਨਾਂ ਰਾਜਾਂ 'ਚ ਪਾਰਟੀ ਦਾ ਘੇਰਾ ਹੋਰ ਮਜ਼ਬੂਤ ਕਰਨ ਦਾ ਸੱਦਾ ਦਿੰਦੇ ਹੋਏ ਕਿਹਾ ਹੈ ਕਿ ਭਾਜਪਾ ਇਸ ਸਮੇਂ ਦੇਸ਼ ਦੀ ਸਭ ਤੋਂ ਵੱਡੀ ਪਾਰਟੀ ਦੇ ਰੂਪ ਵਿਚ ਉੱਭਰੀ ਹੈ ਤੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਕੇਂਦਰ ਸਰਕਾਰ ਨੇ ਹਰ ਖੇਤਰ ਵਿਚ ਕ੍ਰਾਂਤੀਕਾਰੀ ਬਦਲਾਅ ਲਿਆਂਦੇ ਹਨ | ਅੱਜ ਇਥੇ ਪਾਰਟੀ ਦੇ ਅਨੁਸੂਚਿਤ ਜਾਤੀ ਮੋਰਚੇ ਦੀ ਦੋ ਦਿਨਾਂ ਕਾਰਜਕਾਰਨੀ ਦੀ ਮੀਟਿੰਗ ਦੇ ਪਹਿਲੇ ਦਿਨ ਵੱਖ-ਵੱਖ ਸੂਬਿਆਂ ਤੋਂ ਆਏ ਪਾਰਟੀ ਦੇ ਦਲਿਤ ਆਗੂਆਂ, ਸੰਸਦ ਮੈਂਬਰਾਂ ਤੇ ਡੈਲੀਗੇਟਾਂ ਨੂੰ ਸੰਬੋਧਨ ...May 22

ਜੇਲ੍ਹ 'ਚ ਬੰਦ ਤਸਕਰਾਂ ਦੀ ਨਿਸ਼ਾਨਦੇਹੀ 'ਤੇ 40 ਕਰੋੜ ਦੀ ਹੈਰੋਇਨ ਬਰਾਮਦ

Share this News

ਤਰਨਤਾਰਨ : ਤਰਨਤਾਰਨ ਜ਼ਿਲ੍ਹੇ ਦੀ ਸੀ. ਆਈ. ਏ. ਸਟਾਫ ਦੀ ਪੁਲਿਸ ਵੱਲੋਂ ਪਿਛਲੇ ਕੁਝ ਦਿਨ ਪਹਿਲਾਂ ਜ਼ਿਲ੍ਹੇ ਦੇ ਇਕ ਸਰਹੱਦੀ ਪਿੰਡ ਵਿਚੋਂ 25 ਕਰੋੜ ਦੀ ਪੰਜ ਕਿਲੋ ਹੈਰੋਇਨ ਸਮੇਤ ਕਾਬੂ ਕੀਤੇ ਤਿੰਨ ਸਮਗਲਰਾਂ ਨੂੰ ਅੰਮਿ੍ਤਸਰ ਦੀ ਸੈਂਟਰਲ ਜੇਲ 'ਚ ਭੇਜੇ ਜਾਣ ਉਪਰੰਤ ਮਿਲੀ ਸੂਚਨਾ ਦੇ ਆਧਾਰ 'ਤੇ ਜੇਲ੍ਹ ਵਿਚੋਂ ਉਪਰੋਕਤ ਤਿੰਨੇ ਵਿਅਕਤੀਆਂ ਨੂੰ ਪ੍ਰੋਟੈਕਸ਼ਨ ਵਾਰੰਟ 'ਤੇ ਲਿਆ ਕੇ ਦੁਬਾਰਾ ਪੁੱਛਗਿੱਛ ਕਰਨ 'ਤੇ ਇਨ੍ਹਾਂ ਤਿੰਨਾਂ ਵਿਅਕਤੀਆਂ ਵੱਲੋਂ ਦੱਸਣ 'ਤੇ ਭਾਰਤ-ਪਾਕਿ ਸਰਹੱਦ ਨੇੜੇ ਸਥਿਤ ਡਰੇਨ ਦੀ ਮਿੱਟੀ 'ਚ ਦੱਬੀ 40 ਕਰੋੜ ਦੀ 8 ਕਿਲੋ ਹੈਰੋਇਨ ਹੋਰ ਬਰਾਮਦ ਕਰਨ 'ਚ
ਸਫ਼ਲਤਾ ਹਾਸਲ ਕੀਤੀ ਹੈ | ਡੀ. ਐਸ. ਪੀ. ਡੀ. ਜਸਵੰਤ ਸਿੰਘ ਤੇ ਸੀ.ਆਈ.ਏ. ਸਟਾਫ ਤਰਨ ਤਾਰਨ ਦੇ ਇੰਚਾਰਜ ...May 22

ਭਾਦਸੋਂ ਨੇਡ਼ੇ ਸਰਪੰਚ ਦੀ ਗੋਲੀ ਮਾਰ ਕੇ ਹੱਤਿਆ

Share this News

ਨਾਭਾ : ਇਸੇ ਇਲਾਕੇ ਵਿੱਚ ਇੱਕ ਅਕਾਲੀ ਸਰਪੰਚ ਪਲਵਿੰਦਰ ਸਿੰਘ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਜਾਣਕਾਰੀ ਅਨੁਸਾਰ ਪਿੰਡ ਪਾਲੀਆਂ ਕਲਾਂ ਵਿੱਚ ਪੰਚਾਇਤ ਵੱਲੋਂ ਸੀਵਰੇਜ ਦਾ ਕੰਮ ਸ਼ੁਰੂ ਕੀਤਾ ਹੋਇਆ ਸੀ। ਇਸ ਤਹਿਤ ਕਾਮੇ ਅੱਜ ਸਵੇਰੇ ਪਿੰਡ ਦੇ ਹੀ ਇੱਕ ਵਿਅਕਤੀ ਮੇਵਾ ਸਿੰਘ ਦੇ ਘਰ ਅੱਗੇ ਟੋਆ ਪੁੱਟ ਕੇ ਪਾਈਪ ਪਾ ਰਹੇ ਸਨ। ਮੇਵਾ ਸਿੰਘ ਨੇ ਮਜ਼ਦੂਰਾਂ ਨੂੰ ਕੰਮ ਬੰਦ ਕਰਨ ਲਈ ਕਿਹਾ ਤਾਂ ਕਾਮਿਆਂ ਨੇ ਪਿੰਡ ਦੇ ਸਰਪੰਚ ਪਲਵਿੰਦਰ ਸਿੰਘ ਨੂੰ ਬੁਲਾ ਲਿਆ। ਇਸ ਦੌਰਾਨ ਸਰਪੰਚ ਪਲਵਿੰਦਰ ਸਿੰਘ ਤੇ ਮੇਵਾ ਸਿੰਘ ਵਿਚਕਾਰ ਤਕਰਾਰ ਹੋ ਗੲੀ। ਰੌਲਾ ਸੁਣ ਕੇ ਪਿੰਡ ਦੇ ਹੋਰ ਲੋਕ ਵੀ ਇਕੱਠੇ ਹੋ ਗਏ। ਇਸ ਦੌਰਾਨ ਮੇਵਾ ਸਿੰਘ ਆਪਣਾ ਰਿਵਾਲਵਰ ...May 22

ਪੰਜਾਬ ਦੇ ਲੋਕਾਂ 'ਤੇ 1400 ਕਰੋੜ ਦਾ ਨਵਾਂ ਬੋਝ

Share this News

ਚੰਡੀਗੜ੍ਹ : ਦਿਹਾਤੀ ਅਤੇ ਸ਼ਹਿਰੀ ਖੇਤਰਾਂ ਵਿਚ ਬੁਨਿਆਦੀ ਢਾਂਚੇ ਦੇ ਵਿਕਾਸ ਨੂੰ ਹੋਰ ਗਤੀ ਦੇਣ ਲਈ ਮੰਤਰੀ ਮੰਡਲ ਨੇ ਪੈਟਰੋਲ ਦੀ ਵਿਕਰੀ ਉਤੇ ਬੁਨਿਆਦੀ ਢਾਂਚਾ ਵਿਕਾਸ (ਆਈ.ਡੀ) ਫੀਸ ਮੌਜੂਦਾ 1/- ਰੁਪਏ ਪ੍ਰਤੀ ਲੀਟਰ ਤੋਂ ਵਧਾ ਕੇ 2/- ਰੁਪਏ ਪ੍ਰਤੀ ਲੀਟਰ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ। ਇਸੇ ਤਰ੍ਹਾਂ ਡੀਜ਼ਲ ਦੀ ਵਿਕਰੀ ਉਤੇ 1/- ਰੁਪਏ ਪ੍ਰਤੀ ਲੀਟਰ ਵਸੂਲਣ ਦਾ ਫੈਸਲਾ ਕੀਤਾ ਹੈ। ਇਸੇ ਤਰ੍ਹਾਂ ਹੀ ਮੰਤਰੀ ਮੰਡਲ ਨੇ ਸੂਬੇ ਵਿੱਚ ਬਿਜਲੀ ਦੀ ਪ੍ਰਤੀ 100 ਰੁਪਏ ਖਪਤ ਪਿੱਛੇ 5/- ਰੁਪਏ ਬੁਨਿਆਦੀ ਢਾਂਚਾ ਵਿਕਾਸ (ਆਈ.ਡੀ) ਫੀਸ ਲਾਉਣ ਲਈ ਸਹਿਮਤੀ ਦੇ ਦਿੱਤੀ ਹੈ। ਇਸੇ ਤਰ੍ਹਾਂ ਹੀ ਪੰਜਾਬ ਵਿੱਚ ਅਚੱਲ ਜਾਇਦਾਦ ਦੀ ਖਰੀਦ 'ਤੇ ਇਕ ਫੀਸਦੀ ਦੀ ਦਰ ਨਾਲ ਬੁਨਿਆਦੀ ...May 12

ਨਵਿਆਉਣਯੋਗ ਊਰਜਾ ਦੀ ਮਸ਼ੀਨਰੀ ਦਾ ਕੇਂਦਰ ਬਣੇਗਾ ਪੰਜਾਬ

Share this News

ਚੰਡੀਗੜ੍ਹ : ਪੰਜਾਬ ਨੂੰ 'ਨਵਿਆਉਣਯੋਗ ਊਰਜਾ ਮਸ਼ੀਨਰੀ ਹੱਬ' ਵਜੋਂ ਵਿਕਸਿਤ ਕਰਨ ਲਈ 'ਇੰਡੋ ਜਰਮਨ ਊਰਜਾ ਪ੍ਰੋਗਰਾਮ' ਤਹਿਤ ਜਰਮਨੀ ਵੱਲੋਂ ਪੰਜਾਬ ਸਰਕਾਰ ਨੂੰ ਸਹਿਯੋਗ ਦੀ ਪੇਸ਼ਕਸ਼ ਕੀਤੀ ਗਈ ਹੈ। ਇਸ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਜਰਮਨੀ ਨੂੰ ਸੂਬੇ ਵਿਚਲੇ ਸੂਰਜੀ ਤੇ ਬਾਇਓਮਾਸ ਊਰਜਾ ਖੇਤਰ ਵਿਚਲੀਆਂ ਸੰਭਾਵਨਾਵਾਂ ਨੂੰ ਉਭਾਰ ਕੇ ਊਰਜਾ ਪੈਦਾ ਕਰਨ ਲਈ ਵੀ ਸਹਿਯੋਗ ਦਾ ਸੱਦਾ ਦਿੱਤਾ ਗਿਆ ਹੈ।
ਇੰਡੋ ਜਰਮਨ ਐਨਰਜੀ ਪ੍ਰੋਗਰਾਮ ਦੇ ਵਫ਼ਦ ਵੱਲੋਂ ਡਾਇਰੈਕਟਰ ਡਾ. ਵਿਨਫ਼ਰਾਇਡ ਡੈਮ ਦੀ ਅਗਵਾਈ ਹੇਠ ਗ਼ੈਰ-ਰਵਾਇਤੀ ਊਰਜਾ ਮੰਤਰੀ ਬਿਕਰਮ ਸਿੰਘ ਮਜੀਠੀਆ ਨਾਲ ਮੁਲਾਕਾਤ ਕੀਤੀ ਗਈ। ਇਸ ਦੌਰਾਨ ਉਨ੍ਹਾਂ ਨੇ ਫ਼ੋਰਮ ਦੀ ਦੂਜ਼ੇ ਦੇਸ਼ਾਂ ਨੂੰ ਤਕਨੀਕੀ ਸਹਾਇਤਾ ਤੇ ਜਰਮਨ ਕੰਪਨੀਆਂ ਵੱਲੋਂ ਗ਼ੈਰ ...May 12

'ਆਪ' ਦੇ ਪੰਜਾਬ ਯੂਨਿਟ 'ਚ ਘਮਾਸਾਨ - ਛੋਟੇਪੁਰ ਨੂੰ ਹਟਾਉਣ ਦੀ ਕੀਤੀ ਸਿਫਾਰਿਸ਼

Share this News

ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਦੀ ਹਾਈਕਮਾਨ ਨੇ ਪੰਜਾਬ ਦੇ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਨੂੰ ਅਹੁਦੇ ਤੋਂ ਹਟਾਉਣ ਤੋਂ ਇਨਕਾਰ ਕਰਦਿਆਂ ਡਾ. ਦਲਜੀਤ ਸਿੰਘ ਅੰਮ੍ਰਿਤਸਰ ਵਿਰੁੱਧ ਅਨੁਸ਼ਾਸ਼ਨੀ ਕਾਰਵਾਈ ਕਰਨ ਦੇ ਸੰਕੇਤ ਦੇ ਦਿੱਤੇ ਹਨ। ਆਪ ਦੇ ਕੌਮੀ ਬੁਲਾਰੇ ਤੇ ਪੰਜਾਬ ਇਕਾਈ ਦੇ ਇੰਚਾਰਜ ਸੰਜੇ ਸਿੰਘ ਨੇ ਸਪਸ਼ਟ ਕੀਤਾ ਕਿ ਸ੍ਰੀ ਛੋਟੇਪੁਰ ਨੂੰ ਅਹੁਦੇ ਤੋਂ ਹਟਾਉਣ ਦੀਆਂ ਖ਼ਬਰਾਂ ਪੂਰੀ ਤਰ੍ਹਾਂ ਨਿਰਆਧਾਰ ਹਨ। ਸੰਜੇ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਸ੍ਰੀ ਛੋਟੇਪੁਰ ਨੂੰ ਅਹੁਦੇ ਤੋਂ ਲਾਹੁਣ ਬਾਰੇ ਪੰਜਾਬ ਦੇ ਕਿਸੇ ਆਗੂ ਕੋਲੋਂ ਕੋਈ ਮਤਾ ਨਹੀਂ ਮਿਲਿਆ ਅਤੇ ਡਾ. ਦਲਜੀਤ ਸਿੰਘ ਨੂੰ ਅਜਿਹਾ ਫੈਸਲਾ ਕਰਨ ਦਾ ਕੋਈ ਅਧਿਕਾਰ ਨਹੀਂ ਹੈ। ਉਨ੍ਹਾਂ ਕਿਹਾ ...
[home] [1] 2  [next]1-10 of 20


Recent Posts

Archive

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved