Punjab News Section

Monthly Archives: MAY 2016


May 20

ਦੁਬਈ ਵਿਚ ਕੈਦ 11 ਪੰਜਾਬੀਆਂ ਨੂੰ ਫਾਂਸੀ ਦੇ ਤਖਤੇ 'ਤੋਂ ਜਿਉਂਦੇ ਉਤਾਰ ਕੇ ਲਿਆਏ ਐਸਪੀਐਸ ਓਬਰਾਏ

Share this News

ਅੰਮ੍ਰਿਤਸਰ : ਮੌਤ ਦੇ ਮੂੰਹ ‘ਚੋਂ ਪਰਤ ਆਏ 11 ਪੰਜਾਬੀ ਨੌਜਵਾਨ। ਇਹ ਸਾਰੇ ਇੱਕ ਕਤਲ ਮਾਮਲੇ ‘ਚ ਆਬੂਧਾਬੀ ਦੀ ਜੇਲ੍ਹ ‘ਚ ਬੰਦ ਸਨ। ਇਹਨਾਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਜਾ ਚੁੱਕੀ ਸੀ। ਪਰ ਫਾਂਸੀ ਤਖ਼ਤੇ ਨੇੜੇ ਪੁੱਜ ਚੁੱਕੇ 11 ਪੰਜਾਬੀ ਨੌਜਵਾਨ ਸਰਬੱਤ ਦਾ ਭਲਾ ਟਰੱਸਟ ਦੀਆਂ ਕੋਸ਼ਿਸ਼ਾਂ ਸਦਕਾ ਜਿਊਂਦੇ ਜਾਗਦੇ ਮੁੜ ਆਪਣੇ ਘਰਾਂ ‘ਚ ਪਹੁੰਚ ਗਏ ਹਨ।
ਸਰਬੱਤ ਦਾ ਭਲਾ ਟਰੱਸਟ ਦੇ ਚੇਅਰਮੈਨ ਐਸ. ਪੀ. ਓਬਰਾਏ ਮੁਤਾਬਕ ਇਹ ਨੌਜਵਾਨ ਪਿਛਲੇ ਕਰੀਬ ਤਿੰਨ ਸਾਲਾਂ ਤੋਂ ਕਤਲ ਦੇ ਇੱਕ ਸ਼ੱਕੀ ਮੁਕੱਦਮੇ ‘ਚ ਆਬੂਧਾਬੀ ਦੀ ਜੇਲ੍ਹ ‘ਚ ਬੰਦ ਸਨ। ਫਾਂਸੀ ਦੀ ਸਜ਼ਾ ਐਲਾਨੀ ਜਾ ਚੁੱਕੀ ਸੀ। ਦੁਖੀ ਪਰਿਵਾਰਾਂ ਵੱਲੋਂ ਬੜੀ ਖੱਜਲਖੁਆਰੀ ਉਪਰੰਤ ਜਦੋਂ ਉਨ੍ਹਾਂ ਨਾਲ ਸੰਪਰਕ ਕੀਤਾ ਗਿਆ ਤਾਂ ...May 20

ਕੈਨੇਡਾ ਬੈਠੀ ਘਰ ਵਾਲੀ ਨੇ ਪਤੀ ਨੂੰ ਮਰਾਉਣ ਲਈ ਦਿੱਤੀ 1 ਕਰੋੜ ਦੀ ਸੁਪਾਰੀ

Share this News

ਮੋਹਾਲੀ : ਮਾਰਚ ਵਿਚ ਸਵਾੜਾ ਵਿਚ ਹੋਈ ਗੀਤਕਾਰ ਜਿੰਦ ਸਵਾੜਾ ਦੇ ਚਚੇਰੇ ਭਰਾ ਐਨਆਰਆਈ ਪ੍ਰਾਪਰਟੀ ਡੀਲਰ ਜਸਕਰਨ ਸਿੰਘ (38) ਦੀ ਹੱਤਿਆ ਦਾ ਕੇਸ ਪੁਲਿਸ ਨੇ ਸੁਲਝਾਉਣ ਦਾ ਦਾਅਵਾ ਕੀਤਾ ਹੈ। ਜਸਕਰਨ ਦੀ ਕੈਨੇਡਾ ਨਿਵਾਸੀ ਪਤਨੀ ਪਵਨਦੀਪ ਕੌਰ ਨੇ ਉਸ ਦੀ ਹੱਤਿਆ ਦੇ ਲਈ ਅਪਣੇ ਦੋਸਤਾਂ ਨੂੰ ਸੁਪਾਰੀ ਦਿੱਤੀ ਸੀ।  ਪੁਲਿਸ ਨੇ ਇਸ ਮਾਮਲੇ ਵਿਚ ਚਾਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਨਾਲ ਹੀ ਜਸਕਰਨ ਦੀ ਸਵਿਫਟ ਕਾਰ ਵੀ ਬਰਾਮਦ  ਕਰ ਲਈ ਹੈ। ਹੱਤਿਆ ਤੋਂ ਬਾਅਦ ਇਕ ਦੋਸ਼ੀ ਇਸ ਕਾਰ 'ਤੇ ਕਰਜ਼ੀ ਨੰਬਰ ਪੀਬੀ 65 ਵਾਈ 9696 ਲਾ ਕੇ ਸ਼ਹਿਰ ਵਿਚ ਘੁੰਮਦਾ ਰਿਹਾ। 
ਦੋਸ਼ੀਆਂ ਵਿਚ ਲਖਵੀਰ ਸਿੰਘ ਪਿੰਡ ਸਵਾਨਾ, ਜ਼ਿਲ੍ਹਾ ਨਵਾਂ ਸ਼ਹਿਰ, ਦਵਿੰਦਰ ਸਿੰਘ ਨਿਵਾਸੀ ਭਾਗੋਵਾਲ ਕੁਰਾਲੀ ਅਤੇ ...May 20

ਢੱਡਰੀਆਂ ਵਾਲਿਆਂ 'ਤੇ ਹਮਲੇ ਦੀ ਸਾਜ਼ਿਸ਼ ਰਚਣ ਵਾਲੇ ਦੀ ਹੋਈ ਪਛਾਣ !

Share this News

ਲੁਧਿਆਣਾ : ਸਿੱਖ ਪ੍ਰਚਾਰਕ ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲਿਆਂ ‘ਤੇ ਹੋਏ ਹਮਲੇ ਨੂੰ ਲੈ ਕੇ ਰਚੀ ਸਾਜ਼ਿਸ਼ ਦੇ ਵੱਡੇ ਸਬੂਤ ਮਿਲੇ ਹਨ। ਪੁਲਿਸ ਨੇ ਹਮਲੇ ਤੋਂ ਅਗਲੇ ਦਿਨ ਹੀ 4 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਰਿਮਾਂਡ ‘ਤੇ ਲਿਆ ਹੋਇਆ ਹੈ। ਇਹਨਾਂ ਮੁਲਜ਼ਮਾਂ ਨੇ ਪੁੱਛਗਿੱਛ ਦੌਰਾਨ ਆਪਣੀ ਕਈ ਹੋਰ ਸਾਥੀਆਂ ਦੇ ਨਾਵਾਂ ਦਾ ਖੁਲਾਸਾ ਕਰ ਦਿੱਤਾ ਹੈ। ਪੁੱਛਗਿੱਛ ਦੌਰਾਨ ਮਿਲੀ ਜਾਣਕਾਰੀ ਤੋਂ ਬਾਅਦ ਜਾਂਚ ਦੀ ਸੂਈ ਦਮਦਮੀ ਟਕਸਾਲ ਵੱਲ੍ਹ ਜਾ ਸਕਦੀ ਹੈ। ਪੁਲਿਸ ਨੂੰ ਇਸ ਮਾਮਲੇ ‘ਚ ਅਜੇ ਕਰੀਬ 2 ਦਰਜਨ ਹਮਲਾਵਰਾਂ ਦੀ ਭਾਲ ਹੈ। ਇੱਕ ਅਖਬਾਰ ਨੇ ਦਾਅਵਾ ਕੀਤਾ ਹੈ ਕਿ ਪੁਲਿਸ ਸੂਤਰਾਂ ਮੁਤਾਬਕ ਲੁਧਿਆਣਾ ਪੁਲਿਸ ਵੱਲੋਂ ਗ੍ਰਿਫ਼ਤਾਰ ਇੱਕ ਹਮਲਾਵਰ ਨੇ ਆਪਣੇ 6 ਤੋਂ ਵੱਧ ਸਾਥੀ ...May 20

ਐਸ਼ਵਰਿਆ ਰਾਏ ''ਤੇ ਵਰ੍ਹੇ ਆਂਡੇ ਤੇ ਟਮਾਟਰ !

Share this News

ਪਠਾਨਕੋਟ : ਪਾਕਿਸਤਾਨ ਦੀ ਜੇਲ 'ਚ ਮਾਰੇ ਗਏ ਭਾਰਤੀ ਕੈਦੀ ਸਰਬਜੀਤ ਸਿੰਘ ਦੀ ਜ਼ਿੰਦਗੀ 'ਤੇ ਆਧਾਰਿਤ ਫਿਲਮ 'ਸਰਬਜੀਤ' ਰਿਲੀਜ਼ ਹੋਣ ਦੇ ਪਹਿਲੇ ਦਿਨ ਹੀ ਵਿਵਾਦਾਂ 'ਚ ਘਿਰ ਗਈ ਹੈ। ਫਿਲਮ ਦੀ ਕਹਾਣੀ ਨੂੰ ਗਲਤ ਦੱਸਦੇ ਹੋਏ ਪਠਾਨਕੋਟ 'ਚ ਸ਼ਿਵ ਸੈਨਾ ਇਨਕਲਾਬ ਵਲੋਂ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ। ਆਪਣਾ ਵਿਰੋਧ ਜ਼ਾਹਰ ਕਰਨ ਲਈ ਸ਼ਿਵ ਸੈਨਾ ਵਲੋਂ ਫਿਲਮ 'ਚ ਦਲਬੀਰ ਕੌਰ ਦੀ ਭੂਮਿਕਾ ਨਿਭਾਅ ਰਹੀ ਬਾਲੀਵੁੱਡ ਅਦਾਕਾਰਾ ਐਸ਼ਵਰਿਆ ਰਾਏ ਦੇ ਪੋਸਟਰਾਂ 'ਤੇ ਆਂਡੇ ਤੇ ਟਮਾਟਰ ਵਰ੍ਹਾਏ ਗਏ।
ਪ੍ਰਦਰਸ਼ਨਕਾਰੀਆਂ ਦਾ ਦੋਸ਼ ਹੈ ਕਿ ਦਲਬੀਰ ਕੌਰ (ਐਸ਼ਵਰਿਆ ਰਾਏ) ਨੇ ਫਿਲਮ 'ਚ ਸਰਬਜੀਤ ਦੇ ਅਸਲ ਤਸ਼ੱਦਦ ਦੀ ਥਾਂ ਕੁਝ ਹੋਰ ਹੀ ਕਹਾਣੀ ਪੇਸ਼ ਕੀਤੀ ਹੈ। ਸ਼ਿਵ ਸੈਨਾ ਇਨਕਲਾਬ ਦਾ ...May 20

'ਰਾਅ' ਦੇ ਕਹਿਣ 'ਤੇ ਪਾਕਿਸਤਾਨ ਵਿਚ ਜਾਸੂਸੀ ਕਰਨ ਵਾਲਿਆਂ ਦੀ ਭਾਰਤ ਸਰਕਾਰ ਕੋਲੋਂ ਮਦਦ ਦੀ ਅਪੀਲ

Share this News

ਗੁਰਦਾਸਪੁਰ : ਜ਼ਿਲ•ਾ ਗੁਰਦਾਸਪੁਰ ਦੇ ਪਿੰਡ ਡਡਵਾਂ ਵਿਚ ਰਹਿਣ ਵਾਲੇ ਡੇਨੀਅਲ ਮਸੀਹ ਦਾ ਕਹਿਣਾ ਹੈ ਕਿ ਉਹ ਏਜੰਸੀ 'ਰਾਅ' ਦਾ ਕਹਿਣ 'ਤੇ ਡੇਰਾ ਬਾਬਾ ਨਾਨਕ ਬਾਰਡਰ ਤੋਂ ਪਾਕਿਸਤਾਨ ਜਾਸੂਸੀ ਦੇ ਲਈ ਚਲਾ ਗਿਆ ਸੀ। ਜਿਸ ਦੇ ਪਿੱਛੋਂ ਪਾਕਿਸਤਾਨ ਹਕੂਮਤ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਸਾਲ 1993 ਤੋਂ 1997 ਤੱਕ ਕਰੀਬ ਚਾਰ ਸਾਲ ਤੱਕ ਜੇਲ• ਵਿਚ ਬੰਦ ਰਿਹਾ ਅਤੇ ਪਾਕਿਸਤਾਨ ਸਰਕਾਰ ਨੇ ਉਸ ਨੂੰ ਕਾਫੀ ਤਸੀਹੇ ਦਿੱਤੇ ਅਤੇ ਸਾਲ 1997 ਵਿਚ ਉਹ ਸਮਝੌਤਾ ਐਕਸਪ੍ਰੈਸ ਦੇ ਜ਼ਰੀਏ ਭਾਰਤ ਪਹੁੰਚਿਆ ਲੇਕਿਨ ਅੱਜ ਤੱਕ ਉਸ ਦੇ ਪਰਿਵਾਰ ਨੂੰ ਸਰਕਾਰ ਵਲੋਂ ਕੋਈ ਆਰਥਿਕ ਮਦਦ ਨਹੀਂ ਦਿੱਤੀ ਗਈ। ਹੁਣ ਉਹ ਅਪਣੇ ਪਰਿਵਾਰ ਦਾ ਗੁਜ਼ਾਰਾ ਰਿਕਸ਼ਾ ਚਲਾ ਕੇ ਕਰਦਾ ਹੈ।  ਉਸ ...May 20

ਕਰਜ਼ੇ ਦੇ ਝੰਬੇ ਕਿਸਾਨ ਨੇ ਪਰਿਵਾਰ ਸਮੇਤ ਜ਼ਹਿਰ ਖਾਧਾ

Share this News

ਮਾਛੀਵਾੜਾ ਸਾਹਿਬ  :  ਕਰਜ਼ੇ ਦੇ ਝੰਬੇ ਕਿਸਾਨਾਂ ਵਲੋਂ ਆਤਮਹੱਤਿਆਵਾਂ ਕਰਨ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਅਤੇ ਅੱਜ ਫਿਰ ਮਾਛੀਵਾੜਾ ਬਲਾਕ ਦੇ ਪਿੰਡ ਮਿਲਕੋਵਾਲ ਦੇ ਕਿਸਾਨ ਗੁਰਦੀਪ ਸਿੰਘ (40) ਨੇ ਆੜ੍ਹਤੀ ਕੋਲ ਆਪਣੀ ਜ਼ਮੀਨ ਵਿਕ ਜਾਣ 'ਤੇ ਪ੍ਰੇਸ਼ਾਨ ਹੋ ਕੇ ਜਿਥੇ ਆਪ ਜ਼ਹਿਰ ਖਾ ਕੇ ਜਾਨ ਦੇ ਦਿੱਤੀ ਉਥੇ ਪਰਿਵਾਰ ਨੂੰ ਵੀ ਜ਼ਹਿਰ ਦੇ ਕੇ ਮਾਰਨ ਦੀ ਕੋਸ਼ਿਸ਼ ਕੀਤੀ ਪਰ ਉਹ ਵਾਲ-ਵਾਲ ਬਚ ਗਏ।
ਮੌਕੇ ਤੋਂ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਮ੍ਰਿਤਕ ਕਿਸਾਨ ਗੁਰਦੀਪ ਸਿੰਘ ਦੇ ਭਰਾ ਕੁਲਦੀਪ ਸਿੰਘ ਅਤੇ ਉਸਦੀ ਪਤਨੀ ਹਰਜੀਤ ਕੌਰ ਨੇ ਦੱਸਿਆ ਕਿ ਉਸਦੇ ਹਿੱਸੇ ਕਰੀਬ 8 ਕਨਾਲ ਜ਼ਮੀਨ ਆਉਂਦੀ ਸੀ। ਕਰਜ਼ੇ 'ਚ ਡੁੱਬੇ ਮ੍ਰਿਤਕ ਨੇ ਇਕ ਸਾਲ ਪਹਿਲਾਂ ਪਰਿਵਾਰ ਨੂੰ ...May 20

ਕਿਸਾਨਾਂ ਨੇ ਕੀਤਾ ਆਰ-ਪਾਰ ਦੀ ਲੜਾਈ ਦਾ ਐਲਾਨ

Share this News

ਬਰਨਾਲਾ : ਪੰਜਾਬ ਦੇ ਕਿਸਾਨਾਂ ਸਿਰੇ ਚੜ੍ਹੇ ਕਰਜ਼ੇ ਦੀ ਮੁਕਤੀ ਲਈ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਨੇ ਸਰਕਾਰ ਨੂੰ ਅੰਤਿਮ ਅਲਟੀਮੇਟਮ ਦੇ ਦਿੱਤਾ ਹੈ। ਕਿਸਾਨ ਯੂਨੀਅਨ ਨੇ ਆਖਿਆ ਹੈ ਕਿ ਜੇਕਰ 25 ਜੁਲਾਈ ਤੱਕ ਸਰਕਾਰ ਨੇ ਕਿਸਾਨ ਖੁਦਕੁਸ਼ੀਆਂ ਤੇ ਕਰਜ਼ੇ ਮੁਆਫ਼ੀ ਲਈ ਕੋਈ ਕਦਮ ਨਾ ਚੁੱਕਿਆ ਤਾਂ ਉਹ ਚੰਡੀਗੜ੍ਹ ਵਿੱਚ ਅਣਮਿਥੇ ਸਮੇਂ ਲਈ ਧਰਨਾ ਲਾਉਣਗੇ।
ਇਸ ਦੇ ਨਾਲ ਹੀ ਬਰਨਾਲਾ ਦੇ ਡੀ.ਸੀ. ਦਫ਼ਤਰ ਅੱਗੇ ਚਾਰ ਦਿਨਾਂ ਤੋਂ ਕਿਸਾਨਾਂ ਦਾ ਚੱਲ ਰਿਹਾ ਧਰਨਾ ਵੀ ਸਮਾਪਤ ਹੋ ਗਿਆ ਹੈ। ਇਸ ਧਰਨੇ ਵਿੱਚ ਸੂਬੇ ਦੇ ਵੱਖ-ਵੱਖ ਇਲਾਕਿਆਂ ਤੋਂ ਕਿਸਾਨਾਂ ਨੇ ਹਿੱਸਾ ਲਿਆ। ਬੀ.ਕੇ.ਯੂ. ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਨੇ ਆਖਿਆ ਕਿ ਸ਼ਾਹੂਕਾਰਾਂ ਦੀਆਂ ਕਿਸਾਨ ਮਾਰੂ ਨੀਤੀਆਂ ਨਾਲ ਕਿਸਾਨਾਂ ਦਾ ...May 20

ਸੰਤ ਢੱਡਰੀਆਂ ਵਾਲਿਆਂ 'ਤੇ ਕਾਤਲਾਮਾਂ ਹਮਲਾ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ - ਸੁਖਬੀਰ

Share this News

ਪਟਿਆਲਾ : ਸਿੱਖ ਧਰਮ ਦੇ ਪ੍ਰਚਾਰਕ ਸੰਤ ਰਣਜੀਤ ਸਿੰਘ ਢੱਡਰੀਆਂ ਵਾਲਿਆਂ 'ਤੇ ਦੋ ਦਿਨ ਪਹਿਲਾਂ ਹੀ ਜਾਨਲੇਵਾ ਹਮਲਾ ਹੋਇਆ ਹੈ ਜਿਸ ਵਿਚ ਉਹ ਵਾਲ-ਵਾਲ ਬਚੇ ਹਨ। ਇਸੇ ਕਾਰਨ ਪੰਜਾਬ ਦੇ ਉਪ-ਮੁੱਖ ਮੰਤਰੀ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸੰਤ ਢੱਡਰੀਆਂ ਵਾਲਿਆਂ ਦੇ ਗੁਰਦੁਆਰਾ 'ਪ੍ਰਮੇਸ਼ਵਰ ਦੁਆਰ' ਸ਼ੇਖੂਪੁਰਾ ਪਹੁੰਚੇ। ਸੰਤ ਢੱਡਰੀਆਂ ਵਾਲਿਆਂ ਨਾਲ ਉਨ੍ਹਾਂ ਅੱਧਾ ਘੰਟਾ ਬੰਦ ਕਮਰਾ ਮੀਟਿੰਗ ਕੀਤੀ। ਮੀਟਿੰਗ ਵਿਚ ਸੰਤ ਢੱਡਰੀਆਂ ਵਾਲੇ ਅਤੇ ਉਪ-ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਹੀ ਸਨ। 
ਉਪ-ਮੁੱਖ ਮੰਤਰੀ ਅਤੇ ਸੰਤ ਢੱਡਰੀਆਂ ਵਾਲਿਆਂ ਨੇ ਸੰਯੁਕਤ ਤੌਰ 'ਤੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ। ਉਪ-ਮੁੱਖ ਮੰਤਰੀ ਨੇ ਕਿਹਾ ਕਿ ਸੰਤ ਢੱਡਰੀਆਂ ਵਾਲੇ ਉੱਘੇ ਸਿੱਖ ਪ੍ਰਚਾਰਕ ਹਨ। ਸਿੱਖ ਧਰਮ ਦੇ ਪ੍ਰਚਾਰ ਅਤੇ ਪ੍ਰਸਾਰ ਲਈ ...May 20

ਬਰਾੜ ਨੇ ਚੱਪੜਚਿੜੀ ਰੈਲੀ ਦੀ ਸਫ਼ਲਤਾ ਲਈ ਸਾਰੀ ਤਾਕਤ ਝੋਕੀ

Share this News

ਮਾਨਸਾ : ਕਾਂਗਰਸ ਪਾਰਟੀ 'ਚੋਂ ਮੁਅੱਤਲ ਕੀਤੇ ਗਏ ਤੇਜ਼ ਤਰਾਰ ਆਗੂ ਤੇ ਸਾਬਕਾ ਸੰਸਦ ਮੈਂਬਰ ਜਗਮੀਤ ਸਿੰਘ ਬਰਾੜ ਨੇ ਭਲਕੇ 21 ਮਈ ਦੇ ਚੱਪੜਚਿੜੀ ਸ਼ੋਅ ਨੂੰ ਸਫ਼ਲ ਬਣਾਉਣ ਲਈ ਆਪਣੀ ਸਾਰੀ ਤਾਕਤ ਝੋਕ ਦਿੱਤੀ ਹੈ | ਜਿੱਥੇ ਰਾਜਸੀ ਹਲਕਿਆਂ ਤੇ ਖ਼ੁਫ਼ੀਆ ਵਿੰਗ ਦੇ ਅਧਿਕਾਰੀਆਂ ਦੀਆਂ ਨਜ਼ਰਾਂ ਬਰਾੜ ਦੀ ਨਵੀਂ ਰਣਨੀਤੀ 'ਤੇ ਹਨ ਉ ੱਥੇ ਸ: ਬਰਾੜ ਦਾ ਰਾਜਸੀ ਭਵਿੱਖ ਵੀ ਉਨ੍ਹਾਂ ਵੱਲੋਂ ਕੀਤੇ ਜਾ ਰਹੇ 'ਪੰਜਾਬੀਅਤ ਮਹਾਂ ਕੁੰਭ' ਦੇ ਨਾਂਅ 'ਤੇ ਸ਼ਕਤੀ ਪ੍ਰਦਰਸ਼ਨ ਨਾਲ ਜੁੜ ਗਿਆ ਹੈ | ਸ: ਬਰਾੜ ਇੱਥੇ ਸ਼ਕਤੀ ਪ੍ਰਦਰਸ਼ਨ ਹੀ ਨਹੀਂ ਕਰਨਾ ਚਾਹੰੁਦੇ ਸਗੋਂ 2017 ਦੀਆਂ ਵਿਧਾਨ ਸਭਾ ਚੋਣਾਂ ਲਈ ਆਪਣਾ ਰਾਹ ਵੀ ਬਣਾਉਣਾ ਚਾਹੁੰਦੇ ਹਨ | ਹਾਸਲ ਜਾਣਕਾਰੀ ਅਨੁਸਾਰ ਇਸ ...May 20

ਮਜੀਠੀਆ ਵਲੋਂ ਕੇਜਰੀਵਾਲ ਤੇ ਸਾਥੀਆਂ ਵਿਰੁਧ ਮਾਣਹਾਨੀ ਦਾ ਕੇਸ ਦਾਇਰ

Share this News

ਅੰਮਿ੍ਤਸਰ : ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਸੰਜੇ ਸਿੰਘ ਤੇ ਅਸ਼ੀਸ਼ ਖੇਤਾਨ ਵਿਰੁਧ ਮਾਣਹਾਨੀ ਦਾ ਕੇਸ ਦਾਇਰ ਕੀਤਾ ਹੈ | ਮਜੀਠੀਆ ਦਾ ਕਹਿਣਾ ਹੈ ਕਿ ਕੇਜਰੀਵਾਲ ਅਤੇ ਉਸ ਦੇ ਸਾਥੀਆਂ ਨੇ ਉਨ੍ਹਾਂ ਵਿਰੁਧ ਝੂਠੀ ਅਤੇ ਬੇਬੁਨਿਆਦ ਬਿਆਨਬਾਜ਼ੀ ਕਰ ਕੇ ਉਨ੍ਹਾਂ ਅਤੇ ਉਨ੍ਹਾਂ ਦੇ ਪਰਵਾਰ ਦਾ ਅਕਸ ਖ਼ਰਾਬ ਕੀਤਾ ਹੈ | ਉਨ੍ਹਾਂ ਸਥਾਨਕ ਅਦਾਲਤ ਦੇ ਸਿਵਲ ਜੱਜ ਸੀਨੀਅਰ ਡਵੀਜ਼ਨ ਗੁਰਪ੍ਰਤਾਪ ਸਿੰਘ ਦੀ ਅਦਾਲਤ ਵਿਚ ਧਾਰਾ 499/500/34/120 ਬੀ ਤਹਿਤ ਫ਼ੌਜਦਾਰੀ ਕੇਸ ਦਾਇਰ ਕੀਤਾ ਹੈ |
ਅਦਾਲਤ ਕੰਪਲੈਕਸ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਜੀਠੀਆ ਨੇ ਕਿਹਾ ਕਿ ਕੁੱਝ ਦਿਨ ਪਹਿਲਾਂ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਝੂਠੇ ਅਤੇ ਬੇਬੁਨਿਆਦ ਬਿਆਨਾਂ ਰਾਹੀਂ ਕਿਸੇ ...
[home] [1] 2 3 4 5  [next]1-10 of 41


Recent Posts

Archive

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved