Punjab News Section

Monthly Archives: MAY 2017


May 29

ਕੀ ਹੈ ਕੇਜਰੀਵਾਲ ਦੇ ਅਚਨਚੇਤ ਅੰਮ੍ਰਿਤਸਰ ਦੌਰੇ ਦਾ ਸੱਚ ?

Share this News

ਅੰਮ੍ਰਿਤਸਰ : ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਵਿਧਾਨ ਸਭਾ ਚੋਣਾਂ ਚੋਂ ਕਰਾਰੀ ਹਾਰ ਤੋਂ ਬਾਅਦ ਅੱਜ ਪਹਿਲੀ ਵਾਰ ਅੰਮ੍ਰਿਤਸਰ ਆ ਰਹੇ ਹਨ। ਕੇਜਰੀਵਾਲ ਦੇ ਅੰਮਿ੍ਤਸਰ ਆਉਣ ਬਾਰੇ ਆਪ ਪਾਰਟੀ ਨੇ ਕਿਹਾ ਕਿ ਉਹ ਆਪ ਵਲੰਟੀਅਰਾਂ ਨੂੰ ਮਿਲਣ ਆ ਰਹੇ ਹਨ, ਕਿਉਂਕਿ ਉਹ ਫਰਵਰੀ ‘ਚ ਹੋਈਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਪੰਜਾਬ ਨਹੀਂ ਆ ਸਕੇ।
ਤੁਹਾਨੂੰ ਦੱਸ ਦਈਏ ਕਿ ਮਈ 2016 ਨੂੰ, ਮਜੀਠੀਆ ਨੇ ਕੇਜਰੀਵਾਲ, ਸੰਜੇ ਸਿੰਘ ਅਤੇ ਆਸ਼ੀਸ਼ ਖੇਤਾਨ ਖਿਲਾਫ ਅੰਮ੍ਰਿਤਸਰ ਅਦਾਲਤ ਵਿੱਚ ਇੱਕ ਅਪਰਾਧਿਕ ਮਾਣਹਾਨੀ ਦਾ ਕੇਸ ਦਰਜ਼ ਕੀਤਾ ਸੀ, ਜਿਸ ਵਿੱਚ ਦੋਸ਼ ਲਾਇਆ ਗਿਆ ਸੀ ਕਿ ਆਪ ਨੇ ਨਸ਼ੇ ਦੇ ਮੁੱਦੇ ‘ਤੇ ਬੇਬੁਨਿਆਦ ਦੋਸ਼ਾਂ ਦੇ ਆਧਾਰ’ ਤੇ ਉਨ੍ਹਾਂ ਨੂੰ ਅਤੇ ਉਨ੍ਹਾਂ ...



May 29

ਕੈਪਟਨ ਨੇ ਤਾਂ ਕੇਰਾਂ ਸਿੰਗਾਂ ਨੂੰ ਹੱਥ ਪਾਉਣਾ ਹੀ ਸੀ - ਬਾਦਲ

Share this News

ਮੰਡੀ ਕਿੱਲਿਆਂਵਾਲੀ : ਸਾਬਕਾ ਅਕਾਲੀ ਸਰਕਾਰ ਦੇ ਮੱਥੇ 'ਤੇ ਲੱਗੀ ਰੇਤੇ ਬਜਰੀ ਦੀਆਂ ਖੱਡਾਂ ਦੀ ਕਾਲਖ ਹੁਣ ਕਾਂਗਰਸ ਸਰਕਾਰ ਦੀ ਝੋਲੀ 'ਚ ਪੈ ਗਈ ਹੈ |  ਕੈਪਟਨ ਨੇ ਤਾਂ ਕੇਰਾਂ ਸਿੰਗਾਂ ਨੂੰ ਹੱਥ ਪਾਉਣਾ ਹੀ ਸੀ, ਉਹ ਪਾ ਲਿਆ। ਕਾਂਗਰਸ ਦਾ ਕੰਮ ਤਾਂ ਇਸੇ ਤਰ੍ਹਾਂ ਈ ਚੱਲੀ ਜਾਣੈ। ਇਸ ਬਾਰੇ ਲੋਕਾਂ ਨੂੰ ਚੰਗੀ ਤਰ੍ਹਾਂ ਪਤੈ। ਇਹ ਸ਼ਬਦ ਸਾਬਕਾ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਲੰਬੀ ਹਲਕੇ 'ਚ ਪੱਤਰਕਾਰਾਂ ਵਲੋਂ ਪੁਛੇ ਗਏ ਸੁਆਲਾਂ ਦਾ ਜੁਆਬ ਦਿੰਦਿਆਂ ਆਖੇ। ਆਮ ਆਦਮੀ ਪਾਰਟੀ ਦੇ ਤਿੱਖੇ ਸੁਰਾਂ ਉਪਰੰਤ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੇ ਨੌਕਰਾਂ ਜਰੀਏ ਬਹੁਕਰੋੜੀ ਰੇਤ ਖੱਡਾਂ ਦੇ ਠੇਕੇ ਨੂੰ ਸਭ ਤੋਂ ਵੱਡਾ ਧੋਖਾ ਕਰਾਰ ...



May 29

ਖਾਲੜਾ ਕੇਸ : ਇੱਕ ਦਰਦਨਾਕ ਸੱਚ ਇਹ ਵੀ !

Share this News

ਚੰਡੀਗੜ੍ਹ : ਬੀਤੇ ਦਿਨੀਂ ਦਿਲ ਦਾ ਦੌਰਾ ਪੈਣ ਨਾਲ ਇਸ ਦੁਨੀਆ ਨੂੰ ਅਲਵਿਦਾ ਆਖਣ ਵਾਲੇ ਪੰਜਾਬ ਦੇ ਡੀਜੀਪੀ ਰਹੇ ਕੇਪੀਐੱਸ ਗਿੱਲ ਨੇ ਪੰਜਾਬ ਵਿੱਚ ਖਾੜਕੂਵਾਦ ਦੌਰਾਨ ਕਈ ਬੇਦੋਸ਼ੇ ਨੌਜਵਾਨਾਂ ਦੀ ਬਲੀ ਲਈ। ਮੌਤ ਤੋਂ ਬਾਅਦ ਸੋਸ਼ਲ ਮੀਡੀਆ ਦੇ ਵਰਤਾਰੇ ‘ਤੇ ਝਾਤ ਮਾਰ ਲਈਏ ਤਾਂ ਬਹੁ-ਗਿਣਤੀ ਕੇਪੀਐਸ ਗਿੱਲ (ਕੰਵਰਪਾਲ ਸਿੰਘ ਗਿੱਲ) ਨੂੰ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਨ ਵਾਲੇ ਵਿਅਕਤੀ ਵਜੋਂ ਯਾਦ ਕਰ ਰਹੇ ਹਨ।
ਇਨ੍ਹਾਂ ਇਲਜਾਮਾਂ ਦੀ ਪੁਸ਼ਟੀ ਕਰਨ ਵਾਲੇ ਵਿਅਕਤੀ ਦਾ ਨਾਮ ਹੈ ਜਸਵੰਤ ਸਿੰਘ ਖਾਲੜਾ। ਤਰਨ ਤਾਰਨ ਦੇ ਪਿੰਡ ਖਾਲੜਾ ਵਿਖੇ ਸੰਨ 1952 ਵਿੱਚ ਜਨਮੇ ਜਸਵੰਤ ਸਿੰਘ ਨੇ 1984 ਦੀ ਸਿੱਖ ਨਸਲਕੁਸ਼ੀ, 1984 ਦਾ ਬਲੂ ਸਟਾਰ ਸਮੇਤ ਪੰਜਾਬ ਦਾ ਕਾਲਾ ਦੌਰ ਅੱਖਾਂ ਸਾਹਮਣੇ ਹੰਢਾਇਆ। ਸੰਨ ...



May 7

ਐਨ.ਆਰ.ਆਈ. ਰੋਕਣ ਲੱਗੇ ਭਗਵੰਤ ਮਾਨ ਦੀ ਉਡਾਰੀ

Share this News

ਚੰਡੀਗੜ੍ਹ : ਆਮ ਆਦਮੀ ਪਾਰਟੀ ਖ਼ਾਸਕਰ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੂੰ ਕਿਸੇ ਵੇਲੇ ਹੱਥਾਂ 'ਤੇ ਚੁੱਕਣ ਵਾਲੇ ਪਰਵਾਸੀ ਭਾਰਤੀਆਂ ਦਾ ਇਕ ਹਿੱਸਾ ਹੁਣ ਮਾਨ ਵਿਰੁਧ ਹੀ ਡਟ ਗਿਆ ਹੈ। ਭਗਵੰਤ ਮਾਨ ਵਿਰੁਧ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਨਾਮ ਅਮਰੀਕਾ, ਕੈਨੇਡਾ, ਯੂਰਪ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਤੋਂ 'ਆਪ' ਦੇ ਅਹੁਦੇਦਾਰਾਂ ਨੇ ਖੁਲ੍ਹੀ ਚਿੱਠੀ ਲਿਖੀ ਹੈ। ਚਿੱਠੀ ਵਿਚ ਭਗਵੰਤ ਮਾਨ ਉਤੇ ਸ਼ਰਾਬ ਪੀਣ ਦੀ ਆਦਤ, ਮੁੱਖ ਮੰਤਰੀ ਬਣਨ ਦੀ ਲਾਲਸਾ ਤੇ ਹੁਣ ਪੰਜਾਬ ਦੀ ਕਨਵੀਨਰੀ 'ਤੇ ਅੱਖ ਰੱਖਣ ਦੇ ਦੋਸ਼ ਲਾਏ ਗਏ ਹਨ। 
ਚਿੱਠੀ ਲਿਖਣ ਵਾਲਿਆਂ 'ਚ ਅਮਰੀਕਾ ਦੇ ਪਾਰਟੀ ਕਨਵੀਨਰ ਸਤਬੀਰ ਸਿੰਘ ਬਰਾੜ, ਟੋਰਾਂਟੋ ਕਨਵੀਨਰ ਸੁਰਿੰਦਰ ਮਾਵੀ, ਆਸਟ੍ਰੇਲੀਆ ਦੇ ਕਨਵੀਨਰ ਜਗਦੀਪ ਸਿੰਘ, ਯੂਰਪ ਦੇ ...



May 7

ਗੁ: ਗਿਆਨ ਗੋਦੜੀ ਸਾਹਿਬ ਮਾਮਲੇ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਕੀਤੀ ਜਾਵੇਗੀ ਕੌਮ ਦੀ ਅਗਵਾਈ

Share this News

ਅੰਮਿ੍ਤਸਰ : ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਹਰਿਦੁਆਰ ਸਥਿਤ ਹਰਿ ਕੀ ਪਉੜੀ ਵਿਖੇ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਗੁਰਦੁਆਰੇ ਦੀ ਮੁੜ ਉਸਾਰੀ ਦੀ ਮੁਹਿੰਮ ਲਈ ਸਮੁੱਚੀ ਕੌਮ ਨੂੰ ਇਕ ਮੰਚ ’ਤੇ ਇਕੱਠੇ ਹੋਣ  ਦਾ ਸੱਦਾ ਦਿੱਤਾ ਹੈ। ਇਸ ਤਹਿਤ ਦੇਸ਼-ਵਿਦੇਸ਼ ਦੀ ਸੰਗਤ ਨੂੰ 14 ਮਈ ਨੂੰ ਆਪੋ ਆਪਣੇ ਨਗਰ ਦੇ ਗੁਰਦੁਆਰਿਆਂ ਜਾਂ ਘਰਾਂ ਵਿੱਚ ਜਪੁਜੀ ਸਾਹਿਬ ਦੇ ਪਾਠ ਅਤੇ ਅਰਦਾਸ ਕਰਨ ਦੀ ਅਪੀਲ ਕੀਤੀ ਗਈ, ਜਿਸ ਮਗਰੋਂ ਅਗਲਾ ਸਾਂਝਾ ਪ੍ਰੋਗਰਾਮ ਜਾਰੀ ਕੀਤਾ ਜਾਵੇਗਾ।
ਇਸ ਸਬੰਧੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਸਮੇਤ ਹੋਰ ਅਹੁਦੇਦਾਰ ਅਤੇ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਅਮਰਜੀਤ ਸਿੰਘ ਚਾਵਲਾ ਤੇ ਹੋਰ ਮੈਂਬਰ ਸਾਂਝੇ ...



May 7

ਅਕਸ਼ੇ ਕੁਮਾਰ ਹੋ ਸਕਦੇ ਹਨ ਗੁਰਦਾਸਪੁਰ ‘ਚ ਬੀਜੇਪੀ ਦੇ ਉਮੀਦਵਾਰ

Share this News

ਗੁਰਦਾਸਪੁਰ : ਸਾਂਸਦ ਵਿਨੋਦ ਖੰਨਾ ਦੇ ਦੇਹਾਂਤ ਤੋਂ ਬਾਅਦ ਖਾਲੀ ਹੋਈ ਗੁਰਦਾਸਪੁਰ-ਪਠਾਨਕੋਟ ਲੋਕ ਸਭਾ ਸੀਟ ‘ਤੇ ਉਪ ਚੋਣ ਵਿਚ ਵਿਨੋਦ ਖੰਨਾ ਦੀ ਪਤਨੀ ਕਵਿਤਾ ਦੇ ਨਾਲ ਅਕਸ਼ੇ ਕੁਮਾਰ ਦਾ ਨਾਂਅ ਵੀ ਚਰਚਾ ਵਿਚ ਹੈ। ਸੂਤਰਾਂ ਦੀ ਮੰਨੀਏ ਤਾਂ ਬੀਜੇਪੀ ਅਕਸ਼ੇ ਨੂੰ ਵੀ ਟਿਕਟ ਦੇ ਸਕਦੀ ਹੈ। ਸੂਤਰਾਂ ਅਨੁਸਾਰ ਬੀਜੇਪੀ ਪ੍ਰਧਾਨ ਨੂੰ ਵੀ ਟਿਕਟ ਦੇ ਸਕਦੀ ਹੈ। ਮੋਦੀ ਦੇ ਫੈਨ ਅਕਸ਼ੇ ਕਦੇ ਕਿਸਾਨਾਂ ਤੇ ਕਦੇ ਸੈਨਿਕਾਂ ਦੀ ਮਦਦ ਕਰਕੇ ਸੁਰਖੀਆਂ ਵਿਚ ਰਹਿੰਦੇ ਹਨ। ਭਾਜਪਾ ਦੇ ਵਿਜੇ ਵਰਮਾ ਨੇ ਕਿਹਾ ਕਿ ਉਂਜ ਤਾਂ ਇੱਥੋਂ ਕਵਿਤਾ ਸਹੀ ਉਮੀਦਵਾਰ ਹੈ। ਬਾਵਜੂਦ ਇਸ ਦੇ ਪਾਰਟੀ ਜਿਸ ਨੂੰ ਟਿਕਟ ਦੇਵੇਗੀ ਅਸੀਂ ਉਸ ਦਾ ਸਾਥ ਦੇਵਾਂਗੇ।




[home] 1-6 of 6






Recent Posts

Archive

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved