Punjab News Section

Monthly Archives: JUNE 2014


Jun 30

ਪੰਜਾਬ 'ਚ ਬਹਾਲ ਹੋਣਗੇ ਕਿੰਨਰਾਂ ਦੇ ਮਨੁੱਖੀ ਅਧਿਕਾਰ

Share this News

ਚੰਡੀਗੜ੍ : ਪੰਜਾਬ ਸਰਕਾਰ ਨੇ ਹਿਜੜਿਆਂ/ਕਿੰਨਰਾਂ ਦੇ ਮੁੱਦੇ 'ਤੇ ਸੁਪਰੀਮ ਕੋਰਟ ਦੇ ਹੁਕਮਾਂ ਨੂੰ ਲਾਗੂ ਕਰਨ ਅਤੇ ਉਨ੍ਹਾਂ ਨੂੰ ਦਰਪੇਸ਼ ਅਖੌਤੀ ਭੇਦਭਾਵ ਦੂਰ ਕਰਨ ਲਈ ਇਕ ਅੰਤਰ-ਵਿਭਾਗੀ ਰਣਨੀਤੀ ਉਲੀਕਣ ਦਾ ਫੈਸਲਾ ਕੀਤਾ ਹੈ। ਸਾਰੇ ਵਿਭਾਗਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਔਰਤ-ਮਰਦ ਲਿੰਗ ਪ੍ਰਣਾਲੀ ਤੋਂ ਵੱਖਰੀ ਅਤੇ ਉੱਚੀ ਸੋਚ ਆਧਾਰਿਤ ਅਜਿਹੀ ਕਾਰਜ ਪ੍ਰਣਾਲੀ ਤੇ ਨੀਤੀਆਂ ਸਬੰਧੀ ਆਪਣੀ ਰਿਪੋਰਟ ਜਮ੍ਹਾਂ ਕਰਾਉਣ, ਜਿਸ ਵਿੱਚ ਹਿਜੜਿਆਂ/ਕਿੰਨਰਾਂ ਨੂੰ ਵੀ ਸਨਮਾਨਜਨਕ ਥਾਂ ਦਿੱਤੀ ਜਾ ਸਕੇ।
ਇਸ ਗੱਲ ਦਾ ਪ੍ਰਗਟਾਵਾ ਕਰਦਿਆਂ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਪੰਜਾਬ ਸਰਕਾਰ ਕਿੰਨਰਾਂ ਦੇ ਹੱਕਾਂ ਅਤੇ ਉਨ੍ਹਾਂ ਦੇ ਸਮਾਜਿਕ ਵਿਕਾਸ ਲਈ ਵਚਨਬੱਧ ਹੈ। ਸੁਪਰੀਮ ਕੋਰਟ ਦੀਆਂ ...Jun 30

ਪੀਪਲਜ਼ ਪਾਰਟੀ ਆਫ਼ ਪੰਜਾਬ ਦਾ ਸੰਗਠਨਾਤਮਕ ਢਾਂਚਾ ਭੰਗ

Share this News

ਚੰਡੀਗੜ੍ : ਪੀਪਲਜ਼ ਪਾਰਟੀ ਆਫ਼ ਪੰਜਾਬ ਨਗਰ ਨਿਗਮ ਅਤੇ ਨਗਰ ਕੌਂਸਲ ਦੀਆਂ ਚੋਣਾਂ ਕਾਂਗਰਸ ਪਾਰਟੀ ਨਾਲ ਰਲ ਕੇ ਲੜੇਗੀ। ਪੀਪੀਪੀ ਨੇ ਵਿਧਾਨ ਸਭਾ ਦੀਆਂ ਅਗਲੀਆਂ ਚੋਣਾਂ ਵੀ ਕਾਂਗਰਸ ਨਾਲ ਰਲ ਲੜਨ ਦਾ ਫੈਸਲਾ ਦੁਹਰਾਇਆ ਹੈ। ਪੀਪੀਪੀ ਦੇ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ ਨੇ ਪਾਰਟੀ 'ਚ ਨਵੀਂ ਰੂਹ ਫੂਕਣ ਲਈ ਜਥੇਬੰਦਕ ਢਾਂਚਾ ਭੰਗ ਕਰ ਦਿੱਤਾ ਹੈ। ਨਵੇਂ ਅਹੁਦੇਦਾਰਾਂ ਦਾ ਐਲਾਨ ਅਗਲੇ ਪੰਦਰਾਂ ਦਿਨਾਂ 'ਚ ਕਰ ਦਿੱਤਾ ਜਾਵੇਗਾ। ਪੀਪਲਜ਼ ਪਾਰਟੀ ਦੀ ਸੈਂਟਰਲ ਕਮੇਟੀ ਦੀ ਅੱਜ ਇੱਥੇ ਇੱਕ ਮੀਟਿੰਗ ਹੋਈ ਹੈ।  ਮੀਟਿੰਗ ਤੋਂ ਬਾਅਦ ਸ੍ਰੀ ਮਨਪ੍ਰੀਤ ਬਾਦਲ ਨੇ ਗੱਲ ਕਰਦਿਆਂ ਦੱਸਿਆ ਕਿ ਕਾਂਗਰਸ ਨਾਲ ਲੋਕ ਸਭਾ ਚੋਣਾਂ ਤੋਂ ਪਹਿਲਾਂ ਹੀ 2017 ਦੀਆਂ ਵਿਧਾਨ ਸਭਾ ...Jun 30

ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਤੇ ਦੁਕਾਨਦਾਰਾਂ ਵਿਚਾਲੇ ਝਗੜੇ 'ਚ 12 ਜ਼ਖ਼ਮੀ

Share this News

ਅੰਮ੍ਰਿਤਸਰ : ਸ੍ਰੀ ਦਰਬਾਰ ਸਾਹਿਬ ਦੇ ਨੇੜੇ ਬਣ ਰਹੀ ਸਰਾਂ ਦੀ ਜ਼ਮੀਨ ਮਾਮਲੇ 'ਤੇ ਅੱਜ ਅਕਾਲੀ ਦਲ ਬਾਦਲ ਦੇ ਇਕ ਸਥਾਨਕ ਅਕਾਲੀ ਆਗੂ ਸਤਬੀਰ ਸਿੰਘ ਬਜਾਜ ਤੇ ਸ਼੍ਰੋਮਣੀ ਕਮੇਟੀ ਵਿਚਾਲੇ ਟਕਰਾਅ ਹੋ ਜਾਣ ਕਾਰਨ ਇਲਾਕੇ ਵਿੱਚ ਸਥਿਤੀ ਤਨਾਅ ਵਾਲੀ ਬਣ ਗਈ। ਇਸ ਝਗੜੇ ਕਾਰਨ 12 ਦੇ ਕਰੀਬ ਵਿਅਕਤੀ ਜ਼ਖ਼ਮੀ ਹੋ ਗਏ, ਜਿੰਨਾਂ ਨੂੰ ਸਰਕਾਰੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ। ਝਗੜੇ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸ਼ਨ ਨੇ ਇਲਾਕੇ ਵਿੱਚ ਭਾਰੀ ਪੁਲਿਸ ਬਲ ਤਾਇਨਾਤ ਕਰ ਦਿੱਤਾ।
ਅੱਜ ਸ਼੍ਰੋਮਣੀ ਕਮੇਟੀ ਵੱਲੋਂ ਚੌਂਕ ਬਾਬਾ ਸਾਹਿਬ ਵਿਖੇ ਸੰਤ ਬਾਬਾ ਲਾਭ ਸਿੰਘ ਕਿਲ੍ਹਾ ਅਨੰਦਗੜ੍ਹ ਵਾਲਿਆਂ ਦੁਆਰਾ ਚੱਲ ਰਹੀ ਸਰਾਂ ਦੀ ਕਾਰ ਸੇਵਾ ਦੌਰਾਨ ਮੁਲਾਜ਼ਮਾਂਸ 'ਤੇ ...Jun 26

ਇਰਾਕ 'ਚ ਫਸੇ 8 ਪੰਜਾਬੀ ਨੌਜਵਾਨ ਵਤਨ ਵਾਪਸ ਪਰਤੇ

Share this News

ਜਲੰਧਰ : ਇਰਾਕ ਵਿੱਚ ਚਲ ਰਹੇ ਭਿਆਨਕ ਯੁੱਧ ਵਿੱਚ ਫਸੇ ਹਜ਼ਾਰਾਂ ਭਾਰਤੀਆਂ ਵਿਚੋਂ ਅੱਜ 8 ਭਾਰਤੀ ਮਜ਼ਦੂਰ ਵਤਨ ਪਰਤ ਆਏ। ਜਲੰਧਰ ਰੇਲਵੇ ਸਟੇਸ਼ਨ 'ਤੇ ਉਨ੍ਹਾਂ ਨੂੰ ਲੈਣ ਲਈ ਉਨ੍ਹਾਂ ਦੇ ਪਰਵਾਰ ਵਾਲੇ ਅਤੇ ਸ਼ੁਭਚਿੰਤਕ ਵੱਡੀ ਗਿਣਤੀ ਵਿੱਚ ਹਾਜ਼ਰ ਸਨ। ਇਨ੍ਹਾਂ ਵਿਚੋਂ ਤਿੰਨ ਜਣਿਆਂ ਦੀ ਪਛਾਣ ਵਿਨੋਦ ਕੁਮਾਰ ਵਾਸੀ: ਫਗਵਾੜਾ, ਕਮਲਦੀਪ ਅਤੇ ਜਗਤਾਰ ਢਡੋਰ ਵਜੋਂ ਹੋਈ ਹੈ ਜਦਕਿ ਪੰਜ ਨੌਜਵਾਨ ਪ੍ਰਸ਼ਾਸਨਕ ਅਧਿਕਾਰੀਆਂ ਦੇ ਸੰਪਰਕ ਵਿੱਚ ਆਏ ਬਿਨ੍ਹਾਂ ਅਪਣੇ ਘਰਾਂ ਨੂੰ ਚਲੇ ਗਏ। ਉਕਤ ਤਿੰਨਾਂ ਜਣਿਆਂ ਨੇ ਦਸਿਆ ਕਿ ਉਨ੍ਹਾਂ ਨੂੰ ਅਹਿਮਦਾਬਾਦ ਦੇ ਇਕ ਸੇਵਾਮੁਕਤ ਫ਼ੌਜੀ ਰਣਜੀਤ ਨੇ ਅਪਣੇ ਖ਼ਰਚੇ 'ਤੇ ਭਾਰਤ ਪਹੁੰਚਾਇਆ ਹੈ। ਉਨ੍ਹਾਂ ਕਿਹਾ ਕਿ ਇਰਾਕ ਵਿੱਚ ਫਸੇ ਭਾਰਤੀ ...Jun 26

ਪੰਜਾਬ ਭਾਜਪਾ ਦਾ ਮੁਹਾਂਦਰਾ ਨਿਖ਼ਾਰਨ ਦੀ ਕਵਾਇਦ ਸ਼ੁਰੂ

Share this News

ਚੰਡੀਗੜ੍ : ਲੋਕ ਸਭਾ ਵਿੱਚ ਬੀਜੇਪੀ ਨੂੰ ਸਿਰਫ਼ 2 ਸੀਟਾਂ ਮਿਲਣ ਦੇ ਕਾਰਨਾਂ ਬਾਰੇ ਟੰਡਨ ਕਮੇਟੀ ਨੇ ਅਪਣੀ ਲੰਮੀ-ਚੌੜੀ ਰੀਪੋਰਟ ਅੱਜ ਸ਼ਾਮ ਪਾਰਟੀ ਪ੍ਰਧਾਨ ਕਮਲ ਸ਼ਰਮਾ ਨੂੰ ਸੌਂਪ ਦਿੱਤੀ। ਭਲਕੇ 11 ਵਜੇ ਪੰਜਾਬ ਭਵਨ ਵਿੱਚ ਬਲਰਾਮ ਜੀ ਦਾਸ ਟੰਡਨ, ਪੰਜਾਬ ਮਾਮਲਿਆਂ ਦੇ ਭਾਜਪਾ ਇੰਚਾਰਜ ਸ਼ਾਂਤਾ ਕੁਮਾਰ, ਸੀਨੀਅਰ ਬੀਜੇਪੀ ਮੈਂਬਰ, ਮੰਤਰੀ ਸਾਰੇ ਵਿਧਾਇਕ ਅਤੇ ਬੋਰਡਾਂ/ਕਾਰਪੋਰੇਸ਼ਨਾਂ ਤੇ ਕਮਿਸ਼ਨਾਂ ਦੇ ਬੀਜੇਪੀ ਚੇਅਰਮੈਨ ਮਹੱਤਵਪੂਰਨ ਬੈਠਕ ਵਿੱਚ ਅਹਿਮ ਮੁੱਦਿਆਂ 'ਤੇ ਵਿਚਾਰ ਕਰਨਗੇ।
ਬੀਜੇਪੀ ਦੇ ਚਾਰ ਮੰਤਰੀਆਂ ਮਿੱਤਲ, ਜੋਸ਼ੀ, ਭਗਤ ਅਤੇ ਜਿਆਣੀ ਵਿਚੋਂ 2 ਦੀ ਅਦਲਾ-ਬਦਲੀ ਜਾਂ ਛੁੱਟੀ ਹੋ ਸਕਦੀ ਹੈ ਅਤੇ ਵਿਧਾਨ ਸਭਾ ਵਿੱਚ 12 ਮੈਂਬਰੀ ਵਿਧਾਇਕ ਦਲ ਦੇ ਪ੍ਰਧਾਨ ਭਗਤ ਚੁੰਨੀ ਲਾਲ ਦੀ ਥਾਂ ...Jun 26

ਤਨਖਾਹੀਏ ਹਰਮਿੰਦਰ ਸਿੰਘ ਖਾਲਸਾ 'ਤੇ ਜਥੇਦਾਰ ਗਿ. ਗੁਰਬਚਨ ਸਿੰਘ ਵੱਲੋਂ ਪਲਟਵਾਰ

Share this News

ਅੰਮ੍ਰਿਤਸਰ : ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਹੈ ਕਿ ਉਹ ਗੁਰੂ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਹਿੰਦੇ ਹਨ ਕਿ ਉਨ੍ਹਾਂ ਬੰਗਲੌਰ ਵਾਸੀ ਹਰਮਿੰਦਰ ਸਿੰਘ ਤਾਂ ਕੀ, ਕਿਸੇ ਤੋਂ ਕਦੇ ਵੀ ਕੋਈ ਪੈਸਾ ਨਹੀਂ ਲਿਆ। ਅੱਜ ਅਕਾਲ ਤਖਤ ਸਾਹਿਬ ਸਕੱਤਰੇਤ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗਿ. ਗੁਰਬਚਨ ਸਿੰਘ ਨੇ ਕਿਹਾ ਕਿ ਹਰਮਿੰਦਰ ਸਿੰਘ ਅਤੇ ਉਨ੍ਹਾਂ ਦੇ ਨਿੱਜੀ ਸਹਾਇਕ ਰਹੇ ਇੰਦਰਮੋਹਨ ਸਿੰਘ ਵਿਚਾਲੇ ਚੱਲ ਰਹੇ ਲੈਣ-ਦੇਣ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ। ਜਥੇਦਾਰ ਨੇ ਕਿਹਾ ਕਿ ਹਰਮਿੰਦਰ ਸਿੰਘ ਸਾਬਤ ਕਰ ਦੇਵੇ ਸਸਕਿ ਉਨ੍ਹਾਂ ਉਸ ਕੋਲੋਂ ਪੰਜਾਹ ਹਜ਼ਾਰ ਲਏ ਹਨ, ਉਹ ਕਿਸੇ ਕਿਸš ਦੀ ਸਜ਼ਾ ਭੁਗਤਣ ਲਈ ਤਿਆਰ ...Jun 25

ਬਰਕਤ ਸਿੱਧੂ ਦੇ ਇਲਾਜ ਦਾ ਸਾਰਾ ਖ਼ਰਚਾ ਚੁੱਕੇਗੀ ਪੰਜਾਬ ਸਰਕਾਰ

Share this News

ਲੁਧਿਆਣਾ : ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਦਯਾਨੰਦ ਮੈਡੀਕਲ ਕਾਲਜ ਦੇ ਹਸਪਤਾਲ ਲੁਧਿਆਣਾ ਦੇ ਅਧਿਕਾਰੀਆਂ ਨੂੰ ਉੱਘੇ ਪੰਜਾਬੀ ਸੂਫ਼ੀ ਗਾਇਕ ਬਰਕਤ ਸਿੱਧੂ ਨੂੰ ਮੁਫ਼ਤ ਇਲਾਜ ਮੁਹੱਈਆ ਕਰਵਾਉਣ ਦੇ ਨਿਰਦੇਸ਼ ਦਿੱਤੇ ਹਨ ਤੇ ਇਸ ਵੇਲੇ ਦਯਾਨੰਦ ਹਸਪਤਾਲ ਵਿਖੇ ਜ਼ੇਰੇ ਇਲਾਜ ਹਨ।
ਇਸ ਗੱਲ ਦਾ ਪ੍ਰਗਟਾਵਾ ਕਰਦੇ ਹੋਏ ਚੰਡੀਗੜ੍ਹ ਵਿਖੇ ਮੁੱਖ ਮੰਤਰੀ ਦਫ਼ਤਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਬਾਦਲ ਨੇ ਮੀਡੀਆ ਦੇ ਇਕ ਹਿੱਸੇ ਵਿੱਚ ਛਪੀਆਂ ਖ਼ਬਰਾਂ ਦਾ ਨੋਟਿਸ ਲੈਂਦਿਆਂ ਸਿੱਧੂ ਦਾ ਇਲਾਜ ਕਰ ਰਹੇ ਡਾਕਟਰ ਨਾਲ ਫੋਨ 'ਤੇ ਗੱਲਬਾਤ ਕਰਕੇ ਉਨ੍ਹਾਂ ਦੀ ਸਿਹਤ ਬਾਰੇ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਨੇ ਸੰਕਟ ਦੀ ਇਸ ਘੜੀ ਵਿੱਚ ਮਸ਼ਹੂਰ ਸੂਫ਼ੀ ਗਾਇਕ ...Jun 23

ਪੰਜਾਬ ਵਿੱਚ ਨਸ਼ਾਖੋਰੀ, ਰਿਸ਼ਵਤਖੋਰੀ, ਕਾਲਾਬਾਜ਼ਾਰੀ, ਬੇਰੁਜ਼ਗਾਰੀ ਚਰਮਸੀਮਾ 'ਤੇ - ਮਨੀਸ਼ ਸਿਸੋਦੀਆ

Share this News

ਗੁਰਦਾਸਪੁਰ : ਆਮ ਆਦਮੀ ਪਾਰਟੀ ਦੇ ਰਾਸ਼ਟਰੀ ਆਗੂ ਅਤੇ ਦਿੱਲੀ ਦੇ ਸਾਬਕਾ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਨੇ ਗੁਰਦਾਸਪੁਰ ਵਿਖੇ ਸਥਾਨਕ ਆਗੂਆਂ ਤੇ ਵਰਕਰਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਅੰਦਰ ਦੋ ਮਹੀਨਿਆਂ ਦੇ ਅੰਦਰ-ਅੰਦਰ ਆਮ ਆਦਮੀ ਪਾਰਟੀ ਦਾ ਮਜ਼ਬੂਤ ਜਥੇਬੰਧਕ ਢਾਂਚਾ ਉਸਾਰ ਲਿਆ ਜਾਵੇਗਾ ਅਤੇ ਆਉਂਦੀਆਂ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਸ਼ਾਨ ਨਾਲ ਜਿੱਤ ਹਾਸਲ ਕਰ ਕੇ ਸਰਕਾਰ ਬਣਾਏਗੀ। ਪੰਜਾਬ ਦੇ ਲੋਕ ਬਾਦਲ ਸਰਕਾਰ ਦੇ ਜ਼ੁਲਮ ਅਤੇ ਗ਼ੁਲਾਮੀ ਤੋਂ ਛੁਟਕਾਰਾ ਪਾਉਣ ਲਈ ਉਤਾਵਲੇ ਹਨ। ਇਹ ਮੀਟਿੰਗ ਗੁਰਦਾਸਪੁਰ ਦੇ ਸੀਨੀਅਰ 'ਆਪ' ਆਗੂ ਸੁੱਚਾ ਸਿੰਘ ਛੋਟੇਪੁਰ ਦੀ ਅਗਵਾਈ ਹੇਠ ਹੋਈ ਅਤੇ ਇਸ ਮੀਟਿੰਗ ਵਿੱਚ ਸੀਨੀਅਰ ...Jun 23

ਬਾਦਲ ਵੱਲੋਂ ਸਿਆਸੀ ਪਾਰਟੀਆਂ ਨੂੰ ਇਰਾਕ 'ਚ ਫਸੇ ਪੰਜਾਬੀਆਂ 'ਤੇ ਸਿਆਸਤ ਨਾ ਕਰਨ ਦੀ ਅਪੀਲ

Share this News

ਲੰਬੀ : ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਸਮੂਹ ਸਿਆਸੀ ਪਾਰਟੀਆਂ ਨੂੰ ਇਰਾਕ ਵਿੱਚ ਫਸੇ ਪੰਜਾਬੀਆਂ ਦੇ ਨਾਜ਼ੁਕ ਮਾਮਲੇ ਦਾ ਸਿਆਸੀਕਰਨ ਨਾ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਇਰਾਕ 'ਚ ਫਸੇ ਭਾਰਤੀਆਂ ਦੀ ਸੁਰੱਖਿਅਤ ਵਾਪਸੀ ਲਈ ਉਪਰਾਲੇ ਕੀਤੇ ਜਾ ਰਹੇ ਹਨ। ਮੁੱਖ ਮੰਤਰੀ ਨੇ ਦੋ ਰੋਜ਼ਾ ਸੰਗਤ ਦਰਸ਼ਨ ਦੇ ਅਖ਼ੀਰਲੇ ਦਿਨ ਅੱਜ ਲੰਬੀ ਹਲਕੇ ਦੇ ਪਿੰਡ ਢਾਣੀ ਤੇਲੀਆਂ ਵਾਲੀ, ਕੰਦੂਖੇੜਾ, ਭੁੱਲਰ ਵਾਲਾ, ਹਾਕੂ ਵਾਲਾ, ਫੱਤਾ ਕੇਰਾ, ਵੜਿੰਗ ਖੇੜਾ ਆਦਿ ਦੇ ਲੋਕਾਂ ਦੀਆਂ ਤਕਲੀਫਾਂ ਸੁਣੀਆਂ ਅਤੇ ਵਿਕਾਸ ਕਾਰਜਾਂ ਲਈ ਗ੍ਰਾਂਟਾਂ ਮਨਜ਼ੂਰ ਕੀਤੀਆਂ।
ਇਸ ਦੌਰਾਨ ਪਿੰਡ ਹਾਕੂਵਾਲਾ ਵਿਖੇ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ...Jun 18

ਬਾਦਲ ਵੱਲੋਂ ਸਿਵਲ ਸਕੱਤਰੇਤ ਦੀ ਅਚਨਚੇਤ ਚੈਕਿੰਗ

Share this News

ਚੰਡੀਗੜ੍ : ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਸਵੇਰੇ 9.05 ਵਜੇ ਪੰਜਾਬ ਸਿਵਲ ਸਕੱਤਰੇਤ ਦੀ ਤੀਜੀ ਅਤੇ ਛੇਵੀਂ ਮੰਜ਼ਿਲ 'ਤੇ ਕੈਬਨਿਟ ਮੰਤਰੀਆਂ ਅਤੇ ਸੀਨੀਅਰ ਅਧਿਕਾਰੀਆਂਸ ਦੇ ਦਫ਼ਤਰਾਂ ਦੀ ਅਚਨਚੇਤ ਚੈਕਿੰਗ ਕੀਤੀ। ਇਸ ਦੌਰਾਨ 8 ਮੰਤਰੀ ਅਤੇ ਇਕ ਸੀਨੀਅਰ ਅਫਸਰ ਆਪਦੇ ਦਫਤਰ ਤੋਂ ਗੈਰ-ਹਾਜ਼ਰ ਸਨ। ਇਸ ਦਾ ਪ੍ਰਗਟਾਵਾ ਕਰਦਿਆਂ ਹੋਇਆ ਅੱਜ ਇਥੇ ਮੁੱਖ ਮੰਤਰੀ ਦਫਤਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਇਸ ਚੈਕਿੰਗ ਦਾ ਉਦੇਸ਼ ਸਰਕਾਰੀ ਦਫਤਰਾਂ ਵਿੱਚ ਅਨੁਸ਼ਾਸ਼ਨ ਨੂੰ ਯਕੀਨੀ ਬਣਾਉਣ ਦੇ ਨਾਲ-ਨਾਲ ਸੂਬਾ ਸਰਕਾਰ ਦੀਆਂ ਨਾਗਰਿਕਸ ਕੇਂਦਰਿਤ ਸੇਵਾਵਾਂ ਨੂੰ ਤੇਜ਼ੀ ਨਾਲ ਮੁਹੱਈਆ ਕਰਵਾਉਣ ਅਤੇ ਜਨਤਕ ਸ਼ਿਕਾਇਤਾਂ ਦੇ ਨਿਵਾਰਨ ਲਈ ਆਪਣੀ ਵਚਨਬੱਧਤਾ ਨੂੰ ਪੂਰਾ ਕਰਨਾ ਹੈ। ...
[home] [1] 2 3 4  [next]1-10 of 34


Recent Posts

Archive

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved