Punjab News Section

Monthly Archives: JUNE 2015


Jun 9

ਕੈਪਟਨ ਨੇ ਬਾਜਵਾ ਨੂੰ ਬਦਲਣ ਲਈ ਹਾਈਕਮਾਨ 'ਤੇ ਪਾਇਆ ਜ਼ੋਰ

Share this News

ਚੰਡੀਗੜ੍ਹ : ਪੰਜਾਬ ਵਿੱਚ ਪ੍ਰਧਾਨਗੀ ਨੂੰ ਲੈ ਕੇ ਪਏ ਰੇੜਕੇ ਦੇ ਦਰਮਿਆਨ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਹਾਈਕਮਾਨ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਨੂੰ ਮਿਲੇ। ਪਾਰਲੀਮੈਂਟ ਵਿੱਚ ਵਿਰੋਧੀ ਧਿਰ ਕਾਂਗਰਸ ਦੇ ਉਪ ਨੇਤਾ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਵੀਂ ਦਿੱਲੀ ਵਿਖੇ ਆਲ ਇੰਡੀਆ ਕਾਂਗਰਸ ਕਮੇਟੀ ਦੀ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ ਨਾਲ ਵਿਸ਼ੇਸ਼ ਤੌਰ 'ਤੇ ਮੁਲਾਕਾਤ ਕੀਤੀ। ਜੋ ਲਗਾਤਾਰ ਇੱਕ ਘੰਟਾ ਚੱਲੀ। ਕੈਪਟਨ ਅਮਰਿੰਦਰ ਸਿੰਘ ਦੀ ਸੋਨੀਆ ਗਾਂਧੀ ਨਾਲ ਮੁਲਾਕਾਤ ਉਨ੍ਹਾਂ ਦੀ ਰਿਹਾਇਸ਼ 'ਤੇ ਹੋਈ ਪ੍ਰਾਪਤ ਜਾਣਕਾਰੀ ਮੁਤਾਬਕ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਿੱਚ ਜੋ ਤਾਜਾ ਸਿਆਸੀ ਹਾਲਤ ਹੈ ਉਸ ਬਾਰੇ ਸ੍ਰੀਮਤੀ ਸੋਨੀਆ ...Jun 9

ਪਾਕਿ 'ਚ ਮਾਰੇ ਗਏ ਸਰਬਜੀਤ ਦੀ ਭੈਣ ਦਲਬੀਰ ਨੇ ਜ਼ਾਹਰ ਕੀਤੀ ਦਿਲੀ ਇੱਛਾ

Share this News

ਜਲੰਧਰ : 2 ਸਾਲ ਪਹਿਲਾਂ ਪਾਕਿਸਤਾਨ ਦੀ ਜੇਲ 'ਚ ਮਾਰੇ ਗਏ ਕੈਦੀ ਸਰਬਜੀਤ ਦੀ ਭੈਣ ਦਲਬੀਰ ਕੌਰ ਚਾਹੁੰਦੀ ਹੈ ਕਿ ਸਰਬਜੀਤ 'ਤੇ ਬਣ ਰਹੀ ਫਿਲਮ 'ਚ ਰਣਦੀਪ ਹੁੱਡਾ ਸਰਬਜੀਤ ਦੀ ਭੂਮਿਕਾ ਨਿਭਾਵੇ। ਦਲਬੀਰ ਦਾ ਮੰਨਣਾ ਹੈ ਰਣਦੀਪ ਹੁੱਡਾ ਬਿਲਕੁਲ ਉਸ ਦੇ ਭਰਾ ਵਰਗਾ ਹੀ ਦਿਖਾਈ ਦਿੰਦਾ ਹੈ।
ਉਮੰਗ ਕੁਮਾਰ ਦੀ ਫਿਲਮ 'ਸਰਬਜੀਤ' ਇਨ੍ਹੀਂ ਦਿਨੀਂ ਕਾਫੀ ਚਰਚਾ 'ਚ ਹੈ, ਜਿਸ 'ਚ ਦਲਬੀਰ ਦੀ ਭੂਮਿਕਾ ਐਸ਼ਵਰਿਆ ਰਾਏ ਨਿਭਾਅ ਰਹੀ ਹੈ। ਦਲਬੀਰ ਵੀ ਇਸ ਤੋਂ ਖੁਸ਼ ਹੈ ਅਤੇ ਹੁਣ ਉਸ ਨੇ ਰਣਦੀਪ ਹੁੱਡਾ ਵੱਲੋਂ ਫਿਲਮ 'ਚ ਸਰਬਜੀਤ ਦੀ ਭੂਮਿਕਾ ਨਿਭਾਉਣ ਦੀ ਇੱਛਾ ਜ਼ਾਹਰ ਕੀਤੀ ਹੈ।
ਜ਼ਿਕਰਯੋਗ ਹੈ ਕਿ ਭਾਵੇਂ ਸਰਬਜੀਤ ਦੀ ਮੌਤ ਨੂੰ ...Jun 9

ਦੁਨੀਆਂ ਨੂੰ ਅਲਵਿਦਾ ਕਹਿ ਗਿਆ - ਉਦਾਸ ਗੀਤਾਂ ਦਾ ਜਾਦੂਗਰ 'ਧਰਮਪ੍ਰੀਤ'

Share this News

ਬਠਿੰਡਾ : ਮੋਗਾ ਜ਼ਿਲ੍ਹੇ ਅਧੀਨ ਪੈਂਦਾ ਘੁੱਗ ਵਸਦਾ ਪਿੰਡ ਬਿਲਾਸਪੁਰ ਅੱਜ ਪੰਜਾਬੀ ਗਾਇਕ ਧਰਮਪ੍ਰੀਤ ਵੱਲੋਂ ਪੱਖੇ ਨਾਲ ਲਟਕ ਕੇ ਖੁਦਕੁਸ਼ੀ ਕਰਨ ਕਾਰਨ ਬਹੁਤ ਹੀ ਉਦਾਸ ਜਿਹਾ ਨਜ਼ਰ ਆ ਰਿਹਾ ਹੈ। ਪੰਜਾਬੀ ਗਾਇਕੀ ਦੇ ਖੇਤਰ ਵਿੱਚ ਸਿੱਧੇ-ਪੱਧਰੇ ਅੰਦਾਜ਼ ਨਾਲ ਆਪਣੀ ਆਵਾਜ਼ ਦੇ ਦਮ 'ਤੇ ਪੰਜਾਬੀਆਂ ਦੇ ਦਿਲਾਂ 'ਤੇ ਰਾਜ ਕਰਨ ਵਾਲਾ ਗਾਇਕ ਧਰਮਪ੍ਰੀਤ ਇਸੇ ਪਿੰਡ ਦਾ ਜੰਮਪਲ ਸੀ। ਪਿੰਡ ਦੀ ਸੱਥ ਵਿੱਚ ਅਤੇ ਘਰਾਂ ਵਿੱਚ ਬੈਠੇ ਇਸ ਗਾਇਕ ਦੇ ਪ੍ਰੇਮੀ ਇਸ ਗੱਲੋਂ ਪ੍ਰੇਸ਼ਾਨ ਹਨ ਕਿ ਆਖਿਰਕਾਰ ਹੋਣੀ ਦਾ ਕੀ ਭਾਣਾ ਵਾਪਰਿਆ ਕਿ ਪੰਜਾਬੀ ਗਾਇਕੀ ਦੇ ਅਸਮਾਨ 'ਚ ਧਰੂ ਧਾਰੇ ਵਾਂਗ ਚਮਕਦਾ ਉਨ੍ਹਾਂ ਦੇ ਪਿੰਡ ਦਾ ਗਾਇਕ ਲੋਕਾਈ ਨੂੰ ਸਦੀਵੀ ਵਿਛੋੜਾ ਦੇ ...Jun 4

ਪੰਜਾਬ 'ਚ ਧੜੱਲੇ ਨਾਲ ਚੱਲ ਰਿਹੈ ਨਕਲੀ ਅੰਗਰੇਜ਼ੀ ਦਵਾਈਆਂ ਦਾ ਕਾਰੋਬਾਰ

Share this News

ਸ੍ਰੀ ਮੁਕਤਸਰ ਸਾਹਿਬ : ਪੰਜਾਬ ਸਰਕਾਰ ਵੱਲੋਂ ਭਾਵੇਂ ਨਕਲੀ ਤੇ ਮਿਲਾਵਟ ਵਾਲੀਆਂ ਚੀਜ਼ਾਂ ਦੀ ਰੋਕਥਾਮ ਲਈ ਸਖ਼ਤੀ ਨਾਲ ਕਦਮ ਪੁੱਟਣ ਲਈ ਪ੍ਰਸ਼ਾਸ਼ਨ ਦੇ ਉੱਚ ਅਧਿਕਾਰੀਆਂ ਨੂੰ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਹੋਈਆਂ ਹਨ ਪਰ ਇਸ ਦੇ ਬਾਵਜੂਦ ਵੀ ਸੂਬੇ ਭਰ 'ਚ ਨਕਲੀ ਚੀਜ਼ਾਂ ਦੀ ਭਰਮਾਰ ਹੈ ਤੇ ਜਨਤਾ ਨਾਲ ਵੱਡਾ ਧੋਖਾ ਕੀਤਾ ਜਾ ਰਿਹਾ ਹੈ। ਇਸ ਦੀ ਮਿਸਾਲ ਸੂਬੇ ਭਰ 'ਚ ਧੜੱਲੇ ਨਾਲ ਵੇਚੀਆਂ ਜਾ ਰਹੀਆਂ ਅੰਗਰੇਜ਼ੀ ਨਕਲੀ ਦਵਾਈਆਂ ਤੋਂ ਮਿਲਦੀ ਹੈ। ਲੋਕਾਂ ਨੂੰ ਤਾਂ ਅਸਲੀ ਤੇ ਨਕਲੀ ਦਵਾਈਆਂ ਦੀ ਕੋਈ ਪਹਿਚਾਣ ਨਹੀਂ ਹੈ। ਇਸੇ ਆੜ ਹੇਠ ਹੀ ਨਕਲੀ ਅੰਗਰੇਜ਼ੀ ਦਵਾਈਆਂ ਵਾਲੀਆਂ ਕੰਪਨੀਆਂ ਵੱਲੋਂ ਇਹ ਧੰਦਾ ਵੱਡੇ ਪੱਧਰ 'ਤੇ ਪੂਰੇ ਜ਼ੋਰਾਂ ...Jun 4

ਪੰਜਾਬ ਪੁਲਿਸ ਵੱਲੋਂ ਨਸ਼ਿਆਂ ਦੇ ਮੁਕੰਮਲ ਸਫਾਏ ਲਈ ਵਿਸ਼ੇਸ਼ ਮੁਹਿੰਮ ਆਰੰਭ

Share this News

ਚੰਡੀਗੜ੍ਹ : ਪੰਜਾਬ ਪੁਲਿਸ ਵੱਲੋਂ ਰਾਜ ਅੰਦਰ ਨਸ਼ਿਆਂ ਨੂੰ ਪੂਰੀ ਤਰ੍ਹਾਂ ਖ਼ਤਮ ਕਰਨ ਲਈ ਜ਼ਿਲ੍ਹਾ ਪੁਲਿਸ ਮੁਖੀਆਂ ਅਤੇ ਪੁਲਿਸ ਕਮਿਸ਼ਨਰਾਂ ਦੀ ਨਿੱਜੀ ਦੇਖ ਰੇਖ ਹੇਠ 23 ਮਈ ਤੋਂ ਦੂਜੇ ਪੜਾਅ ਵਿੱਚ ਇੱਕ ਨਵੀਂ ਮੁਹਿੰਮ ਆਰੰਭ ਦਿੱਤੀ ਗਈ ਹੈ ਅਤੇ ਇਹ ਅਧਿਕਾਰੀ ਆਪੋ-ਆਪਣੇ ਅਧਿਕਾਰ ਖੇਤਰਾਂ ਵਿੱਚ ਨਸ਼ਿਆਂ ਦੀ ਤਸਕਰੀ ਨੂੰ ਮੁਕੰਮਲ ਠੱਲ ਪਾ ਕੇ ਕਿਸੇ ਤਰ੍ਹਾਂ ਦੇ ਨਸ਼ੇ ਦੀ ਅਣਉਪਲਬਤਾ ਨੂੰ ਯਕੀਨੀ ਬਨਾਉਣਗੇ। ਇਹ ਜਾਣਕਾਰੀ ਦਿੰਦਿਆਂ ਪੰਜਾਬ ਪੁਲਿਸ ਦੇ ਇਕ ਬੁਲਾਰੇ ਨੇ ਦੱਸਿਆ ਕਿ ਨਸ਼ੇ ਵਿਰੁੱਧ ਮੌਜੂਦਾ ਮੁਹਿੰਮ ਤਹਿਤ 23 ਤੋਂ 31 ਮਈ ਤੱਕ ਕੁੱਲ 1181 ਮਾਮਲੇ ਦਰਜ ਕਰਕੇ 1243 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਤੋਂ ਇਲਾਵਾ 83634 ...Jun 4

ਕੈਪਟਨ ਨੂੰ ਵਿਧਾਨ ਸਭਾ 'ਚੋਂ ਬਾਹਰ ਰੱਖਣ ਲਈ ਸਰਕਾਰ ਨੇ ਖਰਚੇ ਡੇਢ ਕਰੋੜ

Share this News

ਬਠਿੰਡਾ : ਪੰਜਾਬ ਸਰਕਾਰ ਵੱਲੋਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਵਿਧਾਨ ਸਭਾ 'ਚੋਂ ਬਾਹਰ ਰੱਖਣ ਲਈ ਡੇਢ ਕਰੋੜ ਰੁਪਏ ਖਰਚੇ ਗਏ ਹਨ। ਪੰਜਾਬ ਵਿਧਾਨ ਸਭਾ ਤਰਫੋਂ ਸੁਪਰੀਮ ਕੋਰਟ ਦੇ ਸੀਨੀਅਰ ਵਕੀਲਾਂ ਨੂੰ ਉਨ੍ਹਾਂ ਖ਼ਿਲਾਫ ਕੇਸ ਲੜਣ ਬਦਲੇ 1,50,30,815 ਰੁਪਏ ਦੀ ਅਦਾਇਗੀ ਕੀਤੀ ਗਈ। ਦੂਜੇ ਪਾਸੇ ਆਡਿਟ ਵਿਭਾਗ ਨੇ ਵਿਧਾਨ ਸਭਾ ਵੱਲੋਂ ਕੀਤੀ ਇਸ ਅਦਾਇਗੀ 'ਤੇ ਉਂਗਲ ਉਠਾਈ ਹੈ। ਪੰਜਾਬ ਵਿਧਾਨ ਸਭਾ ਸਕੱਤਰੇਤ ਤੋਂ ਆਰਟੀਆਈ ਰਾਹੀਂ ਪ੍ਰਾਪਤ ਵੇਰਵਿਆਂ ਅਨੁਸਾਰ ਵਿਧਾਨ ਸਭਾ ਨੇ ਪੰਜਾਬ ਸਰਕਾਰ ਤਰਫੋਂ ਇਹ ਅਦਾਇਗੀ ਸੁਪਰੀਮ ਕੋਰਟ ਦੇ ਸੀਨੀਅਰ ਵਕੀਲਾਂ ਨੂੰ ਕੀਤੀ ਗਈ ਹੈ। ਆਡਿਟ ਮਹਿਕਮੇ ਨੇ ਇਸ ਅਦਾਇਗੀ ਨੂੰ ਗਲਤ ਦੱਸਿਆ ਹੈ। ਵਿਧਾਨ ਸਭਾ ...Jun 4

ਬਾਜਵਾ ਦੀ ਪਤਨੀ ਨੇ ਦਿੱਤੀ ਭਾਜਪਾ ਦੇ ਹੱਕ 'ਚ ਵੋਟ

Share this News

ਗੁਰਦਾਸਪੁਰ : ਪ੍ਰਦੇਸ਼ ਕਾਂਗਰਸ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਦੀ ਪਤਨੀ ਅਤੇ ਕਾਦੀਆਂ ਐੱਮ.ਐੱਲ.ਏ. ਚਰਨਜੀਤ ਕੌਰ ਬਾਜਵਾ ਵੱਲੋਂ ਧਾਰੀਵਾਲ ਮਿਊਂਸੀਪਲ ਕਮੇਟੀ ਦੀਆਂ ਚੋਣਾਂ 'ਚ ਆਪਣੀ ਵੋਟ ਭਾਜਪਾ ਨੂੰ ਦਿੱਤੇ ਜਾਣ ਦੀ ਖ਼ਬਰ ਹੈ। ਉਨ੍ਹਾਂ ਵੱਲੋਂ ਭਾਜਪਾ ਨੂੰ ਆਪਣੀ ਵੋਟ ਦੇਣ ਦਾ ਮਕਸਦ ਸ਼੍ਰੋਮਣੀ ਅਕਾਲੀ ਦਲ ਨੂੰ ਸੱਤਾ 'ਚੋਂ ਬਾਹਰ ਕਰਨਾ ਦੱਸਿਆ ਜਾ ਰਿਹਾ ਹੈ।
ਜ਼ਿਕਰਯੋਗ ਹੈ ਕਿ 13 ਮੈਂਬਰੀ ਇਸ ਕਮੇਟੀ ਦੀਆਂ ਚੋਣਾਂ 'ਚ ਅਕਾਲੀ ਦਲ ਅਤੇ ਭਾਜਪਾ-ਕਾਂਗਰਸ ਦੇ ਗਠਜੋੜ ਦੀ ਸਾਂਝੀ ਪਾਰਟੀ ਵਿਚਾਲੇ ਛੇ-ਛੇ ਮੈਂਬਰਾਂ ਨਾਲ ਟਾਈ ਅੱਪ ਹੋਣ ਤੇ ਦੋਹਾਂ ਨੂੰ ਇੱਕ ਵੋਟ ਵਧੇਰੇ ਚਾਹੀਦੀ ਸੀ, ਜਿਸ 'ਤੇ ਚਰਨਜੀਤ ਕੌਰ ਬਾਜਵਾ ਨੇ ਆਪਣੀ ਵੋਟ ਭਾਜਪਾ ਦੇ ਹੱਕ ...Jun 4

ਕਰਜ਼ਾ ਲੈ ਕੇ ਪੰਜਾਬ ਅਦਾ ਕਰਦਾ ਹੈ ਪੁਰਾਣੇ ਕਰਜ਼ੇ ਦਾ ਵਿਆਜ

Share this News

ਚੰਡੀਗੜ੍ਹ : ਪੰਜਾਬ ਸਰਕਾਰ ਵੱਲੋਂ ਲਏ ਜਾਂਦੇ ਕਰਜ਼ੇ ਦਾ 70 ਫ਼ੀਸਦੀ ਹਿੱਸਾ ਪਹਿਲਾਂ ਲਏ ਕਰਜੇ ਦਾ ਵਿਆਜ ਅਦਾ ਕਰਨ ਵਿੱਚ ਹੀ ਨਿਕਲ ਜਾਂਦਾ ਹੈ। ਸਰਕਾਰ ਵੱਲੋਂ ਵਿੱਤੀ ਪੱਖ ਤੋਂ ਠੋਸ ਵਿਉਂਤਬੰਦੀ ਨਾ ਕੀਤੇ ਹੋਣ ਕਾਰਨ ਕਰਜ਼ੇ ਦਾ ਭਾਰ ਹੌਲਾ ਕਰਨ ਦਾ ਕੋਈ ਰਾਹ ਦਿਖਾਈ ਨਹੀਂ ਦੇ ਰਿਹਾ। ਇਹ ਟਿੱਪਣੀਆਂ ਕਰਦਿਆਂ ਭਾਰਤ ਦੇ ਲੇਖਾ ਨਿਰੀਖਕ ਅਤੇ ਮਹਾਂ ਲੇਖਾ ਪਰੀਖਕ (ਕੈਗ) ਨੇ ਸਰਕਾਰ ਵੱਲੋਂ ਸਰਕਾਰੀ ਪੈਸੇ ਨੂੰ ਬੇਦਰਦੀ ਨਾਲ ਖ਼ਰਚ ਕਰਨ, ਜਨਤਕ ਖੇਤਰ ਦੇ ਅਦਾਰਿਆਂ ਨੂੰ 'ਡੋਬਣ' ਤੇ ਪੂੰਜੀਗਤ ਖਰਚ ਤੋਂ ਮੂੰਹ ਮੋੜ ਲੈਣ ਦੇ ਤੱਥ ਉਜਾਗਰ ਕੀਤੇ ਹਨ। ਵਿੱਤੀ ਜ਼ਿੰਮੇਵਾਰੀ ਅਤੇ ਬਜਟ ਪ੍ਰਬੰਧਨ ਤੋਂ ਮੂੰਹ ਮੋੜ ਲੈਣ ਦੇ ਦੋਸ਼ ਲਾਉਂਦਿਆਂ ਕੈਗ ਨੇ ...Jun 4

ਮੋਦੀ ਸਰਕਾਰ ਆਰਥਿਕ ਪੈਕੇਜ ਦੇ ਕੇ ਪੰਜਾਬ ਨਾਲ ਇਨਸਾਫ ਕਰੇ - ਬਾਦਲ

Share this News

ਬੇਗੋਵਾਲ : ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਇੱਕ ਵਾਰ ਫਿਰ ਆਪਣੀ ਭਾਈਵਾਲ ਕੇਂਦਰ ਸਕਰਾਰ ਖਿਲਾਫ਼ ਤੇਵਰ ਸਖ਼ਤ ਕਰਦਿਆਂ ਕਿਹਾ ਹੈ ਕਿ ਸਾਰੇ ਸੂਬਿਆਂ ਨੂੰ ਬਣਦੇ ਆਰਥਿਕ ਪੈਕੇਂ ਦੇ ਕੇ ਕੇਂਦਰ ਸਰਕਾਰ ਸਾਰਿਆਂ ਨਾਲ ਇਨਸਾਫ ਕਰੇ। ਬਾਦਲ ਨੇ ਇਹ ਵੀ ਕਿਹਾ ਹੈ ਕਿ ਆਰਥਿਕ ਪੈਕੇਜ ਲੈਣੇ ਸੂਬਿਆਂ ਦੀਆਂ ਹੱਕੀ ਮੰਗਾਂ ਹਨ, ਕਿਸੇ ਤਰ੍ਹਾਂ ਦੀ ਕੋਈ ਭੀਖ ਨਹੀਂ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇਸ਼ ਦਾ ਇੱਕੋ-ਇੱਕ ਸੂਬਾ ਹੈ, ਜੋ ਦੇਸ਼ ਦੇ ਸਭ ਤੋਂ ਵੱਧ ਸਮਾਂ ਰਾਜ ਕਰਨ ਵਾਲੀ ਕਾਂਗਰਸ ਸਰਕਾਰ ਦੀਆਂ ਭੇਦਭਾਵ ਵਾਲੇ ਵਰਤ-ਵਿਹਾਰ ਦਾ ਨਤੀਜਾ ਭੁਗਤ ਰਿਹਾ ਹੈ। ਅੱਤਵਾਦ ਦੇ ਸਮੇਂ ਦੌਰਾਨ ਸੂਬੇ ਤੇ ਚੜ੍ਹੇ ਕਰਜ਼ੇ ਦਾ ਜ਼ਿਕਰ ਕਰਦਿਆਂ ...
[home] 1-9 of 9


Recent Posts

Archive

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved