Punjab News Section

Monthly Archives: JUNE 2016


Jun 30

ਪਠਾਨਕੋਟ ਏਅਰਬੇਸ 'ਤੇ ਹਵਾਈ ਹਮਲੇ ਦਾ ਖ਼ਤਰਾ

Share this News

ਪਠਾਨਕੋਟ : ਗ੍ਰਹਿ ਮਾਮਲਿਆਂ ਬਾਰੇ ਸੰਸਦੀ ਕਮੇਟੀ ਦੇ ਚੇਅਰਮੈਨ ਪੀ. ਭੱਟਾਚਾਰੀਆ ਵੱਲੋਂ ਕੇਂਦਰ ਸਰਕਾਰ ਨੂੰ ਪਠਾਨਕੋਟ ਏਅਰਬੇਸ ’ਤੇ ਮੁੜ ਅਤਿਵਾਦੀ ਹਮਲਾ ਹੋਣ ਦੀ ਆਸ਼ੰਕਾ ਸਬੰਧੀ ਸੂਚਨਾ ਦੇਣ ਦੇ ਮੱਦੇਨਜ਼ਰ ਏਅਰਬੇਸ ਦੇ ਪ੍ਰਸ਼ਾਸਨ ਨੇ ਨੇੜਲੇ ਰਿਹਾਇਸ਼ੀ ਖੇਤਰ ਅਤੇ ਪਿੰਡਾਂ ਦੇ ਲੋਕਾਂ ਨੂੰ ਜਾਗਰੂਕ ਕਰਨ ਲਈ ਅੱਜ ਤੋਂ ਪੈਂਫਲੈਟ ਅਤੇ ਫਲੈਕਸੀ ਬੋਰਡ ਵੰਡਣੇ ਸ਼ੁਰੂ ਕਰ ਦਿੱਤੇ ਹਨ। ਇਹ ਸਮੱਗਰੀ ਪਿੰਡਾਂ ਦੇ ਪੰਚਾਂ, ਸਰਪੰਚਾਂ ਅਤੇ ਮੋਹਤਵਰਾਂ ਨੂੰ ਵੰਡੀ ਜਾ ਰਹੀ ਹੈ। ਖਾਸ ਗੱਲ ਇਹ ਹੈ ਕਿ ਸੁਰੱਖਿਆ ਅਧਿਕਾਰੀਆਂ ਵੱਲੋਂ ਜੋ ਇਹ ਸਮੱਗਰੀ ਵੰਡੀ ਜਾ ਰਹੀ ਹੈ, ਉਸ ਵਿੱਚ ਇਹ ਦਰਸਾਇਆ ਜਾ ਰਿਹਾ ਹੈ ਕਿ ਅਤਿਵਾਦੀ ਪੈਰਾਗਲਾਈਡਰ ਰਾਹੀਂ ਅਸਮਾਨ ਵਿੱਚੋਂ ਵੀ ਦਾਖ਼ਲ ਹੋ ਕੇ ਹਮਲਾ ਕਰ ਸਕਦੇ ਹਨ।  ਪ੍ਰਾਪਤ ...Jun 30

ਨਸ਼ੇੜੀ ਪੁੱਤ ਨੇ ਪੈਸੇ ਨਾ ਦੇਣ 'ਤੇ ਮਾਂ ਦਾ ਕੀਤਾ ਕਤਲ

Share this News

ਮਾਨਸਾ : ਪੰਜਾਬ 'ਚ ਨਸ਼ਿਆਂ ਦੀ ਦਲਦਲ 'ਚ ਫਸੇ ਨੌਜਵਾਨ ਜਨਮ ਦੇਣ ਵਾਲੀਆਂ ਨੂੰ ਵੀ ਨਹੀਂ ਬਖਸ਼ ਰਹੇ। ਨਸ਼ੇ ਨੌਜਵਾਨਾਂ ਨੂੰ ਘੁਣ ਵਾਂਗ ਹੀ ਨਹੀਂ ਖਾ ਰਹੇ ਸਗੋਂ ਨਸ਼ੇੜੀਆਂ ਵਲੋਂ ਕੁੱਖੋਂ ਜਨਮ ਦੇਣ ਵਾਲੀਆਂ ਮਾਵਾਂ ਨੂੰ ਵੀ ਮੌਤ ਦੇ ਘਾਟ ਉਤਾਰ ਰਹੇ ਹਨ। ਇਕ ਮਾਮਲਾ ਜ਼ਿਲੇ ਦੇ ਪਿੰਡ ਕੋਟਧਰਮੂ ਵਿਖੇ ਸਾਹਮਣੇ ਆਇਆ ਹੈ, ਜਿਥੇ ਇਕ ਨਸ਼ੇੜੀ ਪੁੱਤਰ ਨੇ ਨਸ਼ਾ ਕਰਨ ਲਈ ਪੈਸੇ ਨਾ ਦੇਣ 'ਤੇ ਮਾਂ ਦਾ ਕਤਲ ਕਰ ਦਿੱਤਾ। ਮ੍ਰਿਤਕਾ ਰਾਣੀ ਕੌਰ ਦੇ ਪਿਤਾ ਜੱਸਾ ਸਿੰਘ ਵਾਸੀ ਮਾਨਸਾ ਕਲਾਂ ਦੇ ਪੁਲਸ ਨੂੰ ਦੱਸਿਆ ਕਿ ਉਸ ਦਾ ਦੋਹਤਾ ਸਿਮਰਜੀਤ ਸਿੰਘ ਉਰਫ਼ ਸਿਮਰੀ (15) ਪੁੱਤਰ ਕੁਲਦੀਪ ਸਿੰਘ ਵਾਸੀ ਕੋਟਧਰਮੂ ਨਸ਼ੇ ਦਾ ਆਦੀ ਹੈ, ਨੇ ਆਪਣੀ ਮਾਤਾ ...Jun 30

ਨੌਕਰੀ ਘਪਲਾ : ਅਕਾਲੀ ਆਗੂ 'ਡੱਡੀ ਚੜ੍ਹਿਆ' ਵਿਜੀਲੈਂਸ ਦੇ ਧੱਕੇ

Share this News

ਮਲੋਟ : ਨੌਕਰੀ ਘੁਟਾਲੇ ਦੇ ਜਾਲ 'ਚ ਫਸੇ 'ਡੱਡੀ' ਦੇ ਘਰ ਅਤੇ ਓਸ ਦੁਕਾਨ 'ਤੇ ਵਿਜੀਲੈਂਸ ਨੇ ਛਾਪਾ ਮਾਰ ਕੇ ਜ਼ਬਰਦਸਤ ਪੜਤਾਲ ਕੀਤੀ, ਜਿੱਥੇ ਕਦੇ ਅਕਾਲੀ ਕੌਂਸਲਰ ਸ਼ਾਮ ਲਾਲ ਉਰਫ਼ 'ਡੱਡੀ' ਦੀਆਂ ਸਿਆਸੀ ਮਹਿਫ਼ਲਾਂ ਸਜਦੀਆਂ ਸਨ। ਨੌਕਰੀ ਘੁਟਾਲੇ ਦੀ ਅਹਿਮ ਕੜੀ ਵਜੋਂ ਵਿਜੀਲੈਂਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ 'ਡੱਡੀ' ਤਿੰਨ ਦਿਨਾਂ ਰਿਮਾਂਡ 'ਤੇ ਹੈ, ਪਰ ਅੱਜ ਸਵੇਰੇ ਜਿਵੇਂ ਹੀ ਵਿਜੀਲੈਂਸ ਵੱਲੋਂ 'ਚੜ੍ਹਾਈ' ਕੀਤੀ ਗਈ ਤਾਂ ਸਿਆਸੀ ਸੱਥਾਂ ਤੋਂ ਲੈ ਸ਼ਹਿਰ ਦੇ ਬਾਜ਼ਾਰਾਂ ਤੱਕ ਚਰਚੇ ਫੈਲ ਗਏ। 'ਡੱਡੀ' ਦੇ ਘਰ ਦੇ ਅੱਗੇ ਸੈਂਕੜੇ ਲੋਕਾਂ ਤੋਂ ਇਲਾਵਾ ਮੀਡੀਆ ਕਰਮੀਆਂ ਦਾ ਮਜ਼ਮਾ ਲੱਗ ਗਿਆ। ਦੋ ਗੱਡੀਆਂ 'ਚ ਆਏ ਵਿਜੀਲੈਂਸ ਅਧਿਕਾਰੀਆਂ ਨੇ ਪਟੇਲ ਨਗਰ ਸਥਿਤ 'ਡੱਡੀ' ਦੇ ਘਰ ਅੰਦਰ ਦਾਖ਼ਲ ...Jun 24

ਕੇਜਰੀਵਾਲ ਦਾ ਪੰਜਾਬ ਦੌਰਾ 3 ਜੁਲਾਈ ਤੋਂ - ਭਖੇਗੀ ਸਿਆਸਤ

Share this News

ਚੰਡੀਗੜ੍ਹ  : ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਪੰਜਾਬ ਦੌਰੇ ਨਾਲ ਸੂਬੇ ਦੀ ਸਿਆਸਤ ਭਖਣ ਦੇ ਆਸਾਰ ਹਨ। ਕੇਜਰੀਵਾਲ ਤਿੰਨ ਤੋਂ ਪੰਜ ਜੁਲਾਈ ਤੱਕ ਪੰਜਾਬ ਦੌਰੇ 'ਤੇ ਰਹਿਣਗੇ।  ਮੰਨਿਆ ਜਾ ਰਿਹਾ ਹੈ ਕਿ ਉਹ ਮੁੱਖ ਮੁੱਦਿਆਂ ਨੂੰ ਲੈ ਕੇ ਸਰਕਾਰ 'ਤੇ ਤਿੱਖੇ ਹਮਲੇ ਬੋਲਣਗੇ। ਪਿਛਲੇ ਦਿਨੀਂ ਫ਼ਿਲਮ ਉੜਤਾ ਪੰਜਾਬ ਨੂੰ ਲੈ ਕੇ ਕਾਫੀ ਵਿਵਾਦ ਚਲਿਆ। ਉਸ ਦੇ ਨਾਲ ਹੀ ਪੰਜਾਬ ਵਿਚ ਨਸ਼ਿਆਂ ਦਾ ਮੁੱਦਾ ਰਾਸ਼ਟਰ ਪੱਧਰ 'ਤੇ ਛਾ ਗਿਆ। ਫ਼ਿਲਮ ਨੂੰ ਲੈ ਕੇ ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਆਹਮੋ ਸਾਹਮਣੇ ਆ ਗਏ। ਪੰਜਾਬ ਵਿਚ ਕਾਨੂੰਨ ਵਿਵਸਥਾ ਦਾ ਮੁੱਦਾ ਵੀ ਭਖਿਆ ਹੋਇਆ ਹੈ। ਅਜਿਹੇ ਮਾਹੌਲ ਵਿਚ ਕੇਜਰੀਵਾਲ ...Jun 24

ਪਾਸਪੋਰਟ ਲਈ ਜ਼ਿੰਦਾ ਪਤੀ ਨੂੰ ਪਤਨੀ ਨੇ ਦੱਸਿਆ ਮੁਰਦਾ

Share this News

ਲੁਧਿਆਣਾ : ਸ਼ਹਿਰ ਵਿਚ ਪੁਲਿਸ ਨੇ ਇਕ ਅਜਿਹੀ ਮਹਿਲਾ ਨੂੰ ਗ੍ਰਿਫ਼ਤਾਰ ਕੀਤਾ ਹੈ। ਜਿਸ ਨੇ ਕਥਿਤ ਤੌਰ 'ਤੇ ਪਾਸਪੋਰਟ ਰਿਨਿਊ ਕਰਾਉਣ ਦੇ ਲਈ ਅਪਣੇ ਪਹਿਲੇ ਪਤੀ ਦਾ ਨਕਲੀ ਡੈੱਥ ਸਰਟੀਫਿਕੇਟ ਬਣਵਾ ਕੇ ਬਗੈਰ ਤਲਾਕ ਦਿੱਤੇ ਦੂਜੇ ਵਿਅਕਤੀ ਨਾਲ ਵਿਆਹ ਕਰ ਲਿਆ। ਇਸ ਗੱਲ ਦੀ ਸ਼ਿਕਾਇਤ ਮਹਿਲਾ ਦੇ ਦੂਜੇ ਪਤੀ ਪ੍ਰਕਾਸ਼ ਸਿੰਘ ਨੇ ਹੀ ਕੀਤੀ। ਦੇਹਲਨ ਦੇ ਰਹਿਣ ਵਾਲੇ ਪ੍ਰਕਾਸ਼ ਸਿੰਘ ਨੇ 2007 ਵਿਚ ਰੰਗਿਆਨ ਪਿੰਡ ਦੀ ਗੁਰਪ੍ਰੀਤ ਕੌਰ ਨਾਲ ਵਿਆਹ ਕੀਤਾ ਸੀ ਅਤੇ ਉਨ੍ਹਾਂ ਦੇ ਦੋ ਬੱਚੇ ਹਨ। ਪ੍ਰਕਾਸ਼ ਨੇ ਸ਼ਿਕਾਇਤ ਵਿਚ ਦੋਸ਼ ਲਾਇਆ ਕਿ ਉਨ੍ਹਾਂ ਪਤਾ ਚਲਿਆ ਕਿ ਗੁਰਪ੍ਰੀਤ ਪਹਿਲਾਂ ਤੋਂ ਹੀ ਵਿਆਹੁਤਾ ਸੀ। ਉਸ ਦਾ ਵਿਆਹ 2005 ਵਿਚ ਜਿਸ ਦੇ ਨਾਲ ਹੋਇਆ ਸੀ ...Jun 24

ਹੁਸੈਨੀਵਾਲਾ ਸਰਹੱਦ 'ਤੇ ਰਿਟਰੀਟ ਸੈਰੇਮਨੀ ਦੌਰਾਨ ਭਿੜੇ ਭਾਰਤ-ਪਾਕਿ ਦੇ ਜਵਾਨ

Share this News

ਫਿਰੋਜ਼ਪੁਰ : ਭਾਰਤ ਅਤੇ ਪਾਕਿਸਤਾਨ ਸਰਹੱਦ ਉੱਤੇ ਰੋਜ਼ਾਨਾ ਹੋਣ ਵਾਲੀ ਰੀਟਰੀਟ ਸਮਾਗਮ ਦੌਰਾਨ ਭਾਰਤ ਅਤੇ ਪਾਕਿਸਤਾਨ ਜਵਾਨ ਕੇਵਲ ਇਕ ਦੂਜੇ ਵਿਰੁੱਧ ਸਰੀਰਕ ਭਾਸ਼ਾ ਵਿਚ ਗੁੱਸਾ ਦਿਖਾਉਂਦੇ ਹਨ ਪਰ ਪਿਛਲੇ ਦਿਨੀਂ ਕੁਝ ਅਜਿਹਾ ਹੋਇਆ, ਜਿਸ ਦਾ ਵੀਡੀਓ ਵਾਇਰਲ ਹੋ ਗਿਆ ਹੈ। ਅਸਲ ਵਿਚ ਫਿਰੋਜ਼ਪੁਰ ਸਰਹੱਦ ਉੱਤੇ ਜਦੋਂ ਹਰ ਰੋਜ਼ ਦੀ ਤਰ•ਾਂ ਰੀਟਰੀਟ ਸਮਾਗਮ ਪੂਰਾ ਹੋਇਆਂ ਤਾਂ ਇਕ ਭਾਰਤੀ ਜਵਾਨ ਦੀ ਕੋਹਣੀ ਪਾਕਿਸਤਾਨੀ ਰੇਂਜਰ ਦੇ ਲੱਗ ਗਈ। ਇਸ ਗੱਲ ਨੂੰ ਲੈ ਕੇ ਦੋਵੇਂ ਜਵਾਨ ਆਪਸ ਵਿਚ ਘਸੁੰਨ ਮੁੱਕੀ ਹੋ ਗਏ। ਜਦੋਂ ਝਗੜਾ ਸ਼ਾਂਤ ਨਹੀਂ ਹੋਇਆ ਤਾਂ ਦੋਵਾਂ ਦੇਸ਼ਾਂ ਦੇ ਅਧਿਕਾਰੀਆਂ ਨੇ ਦੌੜ ਕੇ ਦੋਵਾਂ ਜਵਾਨਾਂ ਨੂੰ ਹਟਾਇਆ। ਹਾਲਾਂਕਿ ਇਸ ਝਗੜੇ ਨੂੰ ਲੈ ਕੇ ਕੋਈ ਰਸਮੀ ਬਿਆਨ ਨਹੀਂ ...Jun 24

ਸੀਬੀਆਈ ਵੱਲੋਂ ਅਕਾਲੀ ਵਿਧਾਇਕ ਸਿੱਧੂ ਸਮੇਤ 18 ਖਿਲਾਫ ਕੇਸ ਦਰਜ

Share this News

ਚੰਡੀਗੜ੍ਹ : ਸੀਬੀਆਈ ਵੱਲੋਂ ਅਕਾਲੀ ਵਿਧਾਇਕ, ਬਾਦਲ ਪਰਿਵਾਰ ਦੇ ਕਰੀਬੀ ਲੁਧਿਆਣਾ ਦੇ ਕਾਰੋਬਾਰੀ ਸਮੇਤ 18 ਲੋਕਾਂ ਖਿਲਾਫ ਕਈ ਮਾਮਲੇ ਦਰਜ ਕੀਤੇ ਗਏ ਹਨ। ਇਹ ਮਾਮਲੇ 231 ਕਰੋੜ ਰੁਪਏ ਦੇ ਘੋਟਾਲੇ ਨੂੰ ਲੈ ਕੇ ਕੀਤੀ ਜਾਂਚ ਤੋਂ ਬਾਅਦ ਦਰਜ ਕੀਤੇ ਗਏ ਹਨ। ਫਿਲਹਾਲ ਕਿਸੇ ਦੀ ਵੀ ਗ੍ਰਿਫਤਾਰੀ ਨਹੀਂ ਕੀਤੀ ਗਈ ਹੈ।
ਸੀਬੀਆਈ ਨੇ ਭ੍ਰਿਸ਼ਟਾਚਾਰ ਦੇ ਇਲਜ਼ਾਮਾਂ ਤਹਿਤ ਤਲਵੰਡੀ ਸਾਬੋ ਤੋਂ ਅਕਾਲੀ ਵਿਧਾਇਕ ਜੀਤ ਮਹਿੰਦਰ ਸਿੰਘ ਸਿੱਧੂ ਅਤੇ ਫਾਸਟਵੇਅ ਟਰਾਂਸਮਿਸ਼ਨ ਲਿਮਟਡ ਦੇ ਮੈਨੇਜਿੰਗ ਡਾਇਰੈਕਟਰ ਗੁਰਦੀਪ ਸਿੰਘ ਸਮੇਤ 18 ਲੋਕਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਇਹ ਮਾਮਲਾ ਆਈ ਸੀ ਆਰ ਐਮ ਐਸ ਲਿਮਟਡ ਕੰਪਨੀ ‘ਚ ਹੋਏ ਕਰੀਬ 231 ਕਰੋੜ ਰੁਪਏ ਦੇ ਘਪਲੇ ਨਾਲ ਜੁੜਿਆ ਹੈ। ਪੰਜਾਬ ਐਂਡ ਹਰਿਆਣਾ ...Jun 24

'ਹਰਿ ਕੀ ਪੌੜੀ' ਵਿਖੇ ਸੋਨੇ ਦੀ ਛੱਤ ਦਾ ਉਦਘਾਟਨ

Share this News

ਅੰਮ੍ਰਿਤਸਰ : ਸ੍ਰੀ ਹਰਿਮੰਦਰ ਸਾਹਿਬ ਵਿਖੇ ‘ਹਰਿ ਕੀ ਪੌੜੀ’, ਜਿਥੇ ਸੰਗਤਾਂ  ਅੰਮ੍ਰਿਤ ਦਾ ਚੂਲਾ ਲੈਂਦੀਆਂ ਹਨ, ਵਾਲੀ ਥਾਂ ਦੇ ਉਪਰ ਸੋਨੇ ਦੀ ਛੱਤ ਪਾਈ ਗਈ ਹੈ। ਇਹ ਛੱਤ ਪਾਉਣ ਅਤੇ ਛੱਤ ’ਤੇ ਸੋਨਾ ਲਾਉਣ ਦੀ ਸੇਵਾ ਮੁੰਬਈ ਵਾਸੀ ਬੀਬੀ ਮਨਿੰਦਰ ਕੌਰ ਦੇ ਪਰਿਵਾਰ ਵੱਲੋਂ ਕਰਵਾਈ ਗਈ ਹੈ। ਇਸ ਦਾ ਉਦਘਾਟਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਕੀਤਾ। ਇਸ ਤੋਂ ਇਲਾਵਾ ਅਕਾਲ ਤਖ਼ਤ ਵਿਖੇ ਸੰਗਤ ਦੀ ਸਹੂਲਤ ਲਈ ਕੜਾਹ ਪ੍ਰਸ਼ਾਦਿ ਦਾ ਕਾਊਂਟਰ ਵੀ ਸ਼ੁਰੂ ਕੀਤਾ ਗਿਆ ਹੈ।
ਪੰਥਕ ਰਵਾਇਤਾਂ ਅਨੁਸਾਰ ਉਦਘਾਟਨ ਤੋਂ ਪਹਿਲਾਂ ਗੁਰ ਚਰਨਾਂ ਵਿੱਚ ਅਰਦਾਸ ਕੀਤੀ ਗਈ। ਇਸ ਮੌਕੇ ਜਥੇਦਾਰ ਅਵਤਾਰ ਸਿੰਘ ਨੇ ਦੱਸਿਆ ਕਿ ਸ੍ਰੀ ਹਰਿਮੰਦਰ ਸਾਹਿਬ ਵਿੱਚ ਹਰਿ ਕੀ ...Jun 24

ਦੋ ਹਫ਼ਤਿਆਂ ਦੇ ਅੰਦਰ ਪੰਜਾਬ ਪੁੱਜਣਗੀਆਂ ਜਲ ਬੱਸਾਂ - ਠੰਡਲ

Share this News

ਫ਼ਤਹਿਗੜ੍ਹ ਸਾਹਿਬ : ਪੰਜਾਬ ਦੇ ਸੈਰ ਸਪਾਟਾ ਤੇ ਸਭਿਆਚਾਰ ਅਤੇ ਜੇਲ੍ਹਾਂ ਬਾਰੇ ਮੰਤਰੀ ਸੋਹਣ ਸਿੰਘ ਠੰਡਲ ਨੇ ਅੱਜ ਇੱਥੇ ਕਿਹਾ ਕਿ ਉਪ ਮੁੱਖ ਮੰਤਰੀ ਸੁਖਬੀਰ  ਸਿੰਘ ਬਾਦਲ ਵੱਲੋਂ ਪਾਣੀ ਵਿੱਚ ਬੱਸਾਂ ਚੱਲਣ ਦਾ ਕੀਤਾ ਗਿਆ ਵਾਅਦਾ, ਜਿਸ ’ਤੇ ਵਿਰੋਧੀਆਂ  ਨੇ ਕਾਫੀ ਰੌਲਾ ਪਾਇਆ ਸੀ, ਪੂਰਾ ਹੋਣ ਜਾ ਰਿਹਾ ਹੈ। ਪਾਣੀ ਵਿੱਚ ਚੱਲਣ ਵਾਲੀਆਂ  ਦੋ ਬੱਸਾਂ ਤਿਆਰ ਹੋ ਚੁੱਕੀਆਂ ਹਨ, ਜੋ ਕਿ 15 ਦਿਨਾਂ ਤੱਕ ਪੰਜਾਬ ਪਹੁੰਚ ਜਾਣਗੀਆਂ ਤੇ ਇਹ  ਬੱਸਾਂ ਅੰਮ੍ਰਿਤਸਰ ਤੋਂ ਹਰੀਕੇ ਪੱਤਣ ਤੱਕ 12 ਕਿਲੋਮੀਟਰ ਤੱਕ ਪਾਣੀ ਵਿੱਚ ਚੱਲਣਗੀਆਂ।  ਸ੍ਰੀ ਠੰਡਲ ਅੱਜ ਇੱਥੇ ਜੀ.ਟੀ. ਰੋਡ ਸਰਹਿੰਦ ਵਿਖੇ ਸਥਿਤ ਫਲੋਟਿੰਗ ਰੈਸਟੋਰੈਂਟ ਦੇ ਨਵੀਨੀਕਰਨ ਲਈ ਚੱਲ ਰਹੇ ਕੰਮਾਂ ਦਾ ਜਾਇਜ਼ਾ ਲੈਣ ਲਈ ਪਹੁੰਚੇ। ਇਸ ਮੌਕੇ ...Jun 24

2017 ਲਈ ਬਾਦਲ ਕਰੇਗਾ ਅਸਤੀਫ਼ੇ ਦਾ ਡਰਾਮਾ - ਕੈਪਟਨ

Share this News

ਚੰਡੀਗੜ੍ਹ : ਸਤਲੁਜ ਯਮੁਨਾ ਲਿੰਕ ਨਹਿਰ ਦਾ ਮੁੱਦਾ ਸੁਪਰੀਮ ਕੋਰਟ ‘ਚ ਪੰਜਾਬ ਦੇ ਖ਼ਿਲਾਫ ਜਾਵੇਗਾ। ਉਸ ਤੋਂ ਬਾਅਦ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਇਸੇ ਮਸਲੇ ‘ਤੇ ਅਸਤੀਫਾ ਦੇਣਗੇ ਤੇ ਅਕਾਲੀ ਦਲ ਐਸ ਵਾਈ ਐਲ ਮੁੱਦੇ ‘ਤੇ ਚੋਣ ਲੜਨ ਦੀ ਕੋਸ਼ਿਸ਼ ਕਰੇਗਾ। ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਐਸ ਵਾਈ ਐਲ ਦੇ ਮੁੱਦੇ ‘ਤੇ ਇਹ ਗੱਲ  ਕਹੀ ਹੈ।
ਕੈਪਟਨ ਨੇ ਕਿਹਾ ਕਿ ਬਾਦਲ ਐਸ ਵਾਈ ਐਲ ‘ਤੇ ਸਿਰਫ਼ ਰਾਜਨੀਤੀ ਕਰਦੇ ਨੇ ਤੇ ਇਸ ਮਸਲੇ ‘ਤੇ ਉਨ੍ਹਾਂ ਦਾ ਕੋਈ ਲੈਣਾ ਦੇਣਾ ਨਹੀਂ ਹੈ। ਉਨ੍ਹਾਂ ਕਿਹਾ ਕਿ ਬਾਦਲ ਨੇ ਐਸ ਵਾਈ ਐਲ ਲਈ ਅੱਜ ਤੱਕ ਨਾ ਕੁਝ ਕੀਤਾ ਹੈ ਤੇ ਨਾ ਹੀ ਕਰਨਗੇ। ਉਨ੍ਹਾਂ ਕਿਹਾ ਕਿ ਪੰਜਾਬ ...
[home] [1] 2 3 4  [next]1-10 of 37


Recent Posts

Archive

Facebook Fan page

CONTACT  US FOR
ADVERTISEMENT
Supreet K Singh
+61 - 408 463 954
supreet@pardesexpress.com


Quick LInks

News Letter


Counter Visit  
Pardes Express
LEVEL 1, 11 PARKES ST. HARRIS PARK, 2150, NSW, AUSTRALIA  
Tel No. : +61-2-8677-0580
Email ID : info@pardesexpress.com

Copyright © Pardes Express 2012-2014. all rights reserved